ਨਗਰ ਕੌਂਸਲ ਪ੍ਰਧਾਨ ਰਾਣਾ ਨੇ ਸ਼ਹਿਰ ਦੀਆਂ ਪਾਰਕਾਂ ਦੀ ਨੁਹਾਰ ਬਦਲਣ ਦੀ ਲਾਲਾ ਲਾਜਪਤ ਰਾਏ ਪਾਰਕ ਤੋਂ ਕੀਤੀ ਸ਼ੁਰੂਆਤ

   ਜਗਰਾਉਂ (ਅਮਿਤ ਖੰਨਾ )ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਵੱਲੋਂ ਜਗਰਾਉਂ ਸ਼ਹਿਰ ਦੀ ਹਰ ਪੱਖੋਂ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਦੇ ਮੁੱਦੇ ਨੂੰ ਮੁੱਖ ਰੱਖਦਿਆਂ  ਨਗਰ ਕੌਂਸਲ ਦੀਆਂ ਚੋਣਾਂ ਲੜੀਆਂ ਗਈਆਂ ਸਨ  ਪ੍ਰਧਾਨ ਬਣਨ ਤੋਂ ਪਹਿਲੇ ਦਿਨ ਹੀ  ਪ੍ਰਧਾਨ ਜਤਿੰਦਰਪਾਲ ਰਾਣਾ ਵੱਲੋਂ ਸ਼ਹਿਰ ਦੇ ਵਿਕਾਸ ਦਾ ਕੰਮ ਪਹਿਲ ਦੇ ਆਧਾਰ ਤੇ ਕਰਵਾਉਣ ਦਾ ਬੀੜਾ ਚੁੱਕਿਆ ਗਿਆ  ਅਤੇ ਸ਼ਹਿਰ ਦੇ ਹਰ ਪੱਖੀ ਵਿਕਾਸ ਕਾਰਜਾਂ ਦੀ ਸ਼ੁਰੂਆਤ ਪੂਰੀ ਇਮਾਨਦਾਰੀ ਅਤੇ ਬਿਨਾਂ ਕਿਸੇ ਭੇਦਭਾਵ ਤੋਂ ਸ਼ੁਰੂ ਕਰਵਾਈ ਗਈ  ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਪ੍ਰਦੀਪ ਕੁਮਾਰ ਦੌਧਰੀਆ ਅਤੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ  ਵੱਲੋਂ ਜਗਰਾਉਂ ਸ਼ਹਿਰ ਦੀਆਂ ਪਾਰਕਾਂ ਦੀ ਨੁਹਾਰ ਬਦਲਣ ਲਈ ਬੀਡ਼ਾ ਚੁੱਕਿਆ ਗਿਆ ਹੈ  ਲਾਲਾ ਲਾਜਪਤ ਰਾਏ ਪਾਰਕ ਦੇ ਵਿੱਚ 300 ਦੇ ਕਰੀਬ ਬੂਟੇ ਲਗਾਏ ਗਏ ਹਨ  ਨਗਰ ਕੌਂਸਲ ਦੇ ਅਧਿਕਾਰੀ ਅਤੇ ਕਰਮਚਾਰੀਆਂ ਵੱਲੋਂ ਸ਼ਹਿਰ ਨੂੰ ਸੁੰਦਰ ਅਤੇ ਸਾਫ ਸੁਥਰਾ ਬਣਾਉਣ ਦੇ ਲਈ  ਅਤੇ ਪਾਰਕਾਂ ਦੀ ਨੁਹਾਰ ਬਦਲਣ ਦੀ ਪਲੈਨਿੰਗ ਕੀਤੀ ਜਾ ਰਹੀ ਹੈ  ਇਸ ਮੌਕੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਲਾਲਾ ਲਾਜਪਤ ਰਾਏ ਪਾਰਕ ਦੇ ਵਿੱਚ ਬਹੁਤ ਵਧੀਆ  ਢੰਗ ਨਾਲ ਪਾਣੀ ਦੇ ਫੁਹਾਰੇ ਵੀ ਲਾਏ ਜਾਣਗੇ  ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਦੀਪ ਕੁਮਾਰ ਵਿੱਕੀ ਟੰਡਨ ਸਮਾਜ ਸੇਵੀ ਰੋਹਿਤ ਗੋਇਲ ਆਦਿ ਹਾਜ਼ਰ ਸਨ