ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੀਆਂ ਪ੍ਰਾਪਤੀਆਂ ਵੇਖਦੇ ਹੋਏ ਨਵੇਂ ਮੈਂਬਰਾਂ ਨੇ ਕੀਤੀ ਸ਼ਮੂਲੀਅਤ

ਸਤੰਬਰ ਵਾਲੀ ਮੀਟਿੰਗ ਤੇ ਹੋਵੇਗੀ ਕਲੱਬ ਦੀ 2 ਸਾਲ ਲਈ ਚੋਣ

ਮਹਿਲ ਕਲਾਂ/ ਬਰਨਾਲਾ-  9 ਅਗਸਤ (ਗੁਰਸੇਵਕ ਸਿੰਘ ਸੋਹੀ)- ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕਲੱਬ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਪ੍ਰਧਾਨਗੀ ਹੇਠ ਜਗਜੀਤ ਮਾਹਲ ਦੇ ਦਫਤਰ ਮਹਿਲ ਕਲਾਂ ਵਿਖੇ ਹੋਈ। ਇਸ ਮੀਟਿੰਗ ਵਿੱਚ ਕਲੱਬ ਵਿੱਚ ਨਵੇਂ ਚਿਹਰਿਆਂ ਨੇ ਜੋਆਨਿੰਗ ਕੀਤੀ ਗਈ ।ਜਿਨ੍ਹਾਂ ਵਿੱਚ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪੱਤਰਕਾਰ ਡਾ ਪਰਮਿੰਦਰ ਸਿੰਘ ਹਮੀਦੀ ,ਪੱਤਰਕਾਰ ਮਨਜੀਤ ਸਿੰਘ ਮਿੱਠੇਵਾਲ, ਜਸਵਿੰਦਰ ਸਿੰਘ ਛਿੰਦਾ, ਕੁਲਦੀਪ ਸਿੰਘ ਗੋਹਲ ਨਿਹਾਲ ਸਿੰਘ ਵਾਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਪ੍ਰਧਾਨ ਡਾਕਟਰ ਮਿੱਠੂ ਮਹੁੰਮਦ ਤੇ ਸਮੂਹ ਔਹਦੇਦਾਰਾਂ ਨੇ ਨਵੇਂ ਮੈਂਬਰ ਸਾਹਿਬਾਨ ਦਾ ਸਵਾਗਤ ਕੀਤਾ।
ਇਸ ਮੌਕੇ ਸਮੂਹ ਮੈਂਬਰ ਸਾਹਿਬਾਨ ਦੀ ਮੋਜੂਦਗੀ ਵਿੱਚ ਕਲੱਬ ਦੇ ਪ੍ਰਧਾਨ ਡਾਕਟਰ ਮਿੱਠੂ ਮਹੁੰਮਦ ਵੱਲੋਂ ਕਲੱਬ ਵਿੱਚ ਪਾਏ ਗਏ ਮਤਿਆਂ ਤੇ ਰੋਸ਼ਨੀ ਪਾਈ ਗਈ। ਜਿੰਨਾ ਵਿੱਚ ਪ੍ਰੈਸ ਕਲੱਬ ਦੀ ਨਵੀਂ ਨਿਯੁਕਤੀ ਤੇ ਵੀ ਵਿਚਾਰ ਕੀਤਾ ਗਿਆ ਤੇ ਕਲੱਬ ਦੇ ਪਿਛਲੇ ਕਾਰਜਕਾਲ ਦਾ ਵੀ ਵਿਸਥਾਰਪੂਰਵਕ ਲੇਖਾ ਜੋਖਾ ਕੀਤਾ ਗਿਆ। ਇਸ ਮੋਕੇ ਸੀਨੀਅਰ ਪੱਤਰਕਾਰ ਨਿਰਮਲ ਸਿੰਘ ਪੰਡੋਰੀ ਨੇ ਸਮੂਹ ਮੈਂਬਰ ਸਾਹਿਬਾਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੱਤਰਕਾਰਤਾ ਦਾ ਮੁੱਖ ਕੰਮ ਪੱਬਲਿਕ ਦਾ ਵਿਸ਼ਵਾਸ ਬਣਾਏ ਰੱਖਣਾ ਤੇ ਦੁਨੀਆਂ ਤੇ ਹੋ ਰਹੀਆ ਗਤੀਵਿਧੀਆਂ ਦਾ ਸਪਸ਼ਟੀਕਰਨ ਕਰਨਾ ਹੈ, ਤਾਂ ਜੋ ਸਮਾਜ ਨੂੰ ਸਹੀ ਸੇਧ ਮਿਲ ਸਕੇ। ਉਨ੍ਹਾਂ ਕਿਹਾ ਕਿ ਹਰ ਇੱਕ ਪੱਤਰਕਾਰ ਨੂੰ ਪਾਰਟੀਆਂ ਤੇ ਧਰਮਾਂ ਤੋਂ ਉੱਪਰ ਉੱਠ ਕੇ ਪੱਤਰਕਾਰੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਲਮ ਕਿਸੇ ਦੀ ਗੁਲਾਮ ਨਹੀਂ ਹੈ ਤੇ ਇੱਕ ਚੰਗੇ ਪੱਤਰਕਾਰ ਦੀ ਕਲਮ ਵਿੱਚੋਂ ਸਿਰਫ਼ ਸਚਾਈ ਤੇ ਇਮਾਨਦਾਰੀ ਦੀ ਝਲਕ ਦਿਖਾਈ ਦੇਣੀ ਚਾਹੀਦੀ ਹੈ। ਇਸ ਮੋਕੇ ਸੀਨੀਅਰ ਪੱਤਰਕਾਰ ਗੁਰਸੇਵਕ ਸਿੰਘ ਸਹੋਤਾ ਨੇ ਵੀ ਸਮੂਹ ਮੈਂਬਰ ਸਾਹਿਬਾਨ ਨੂੰ ਹਰ ਸਮੇਂ ਇੱਕਠੇ ਰਹਿਣ ਦੀ ਅਪੀਲ ਕੀਤੀ ਤੇ ਲੋਕ ਭਲਾਈ ਦੇ ਕੰਮਾਂ ਲਈ ਅੱਗੇ ਆਉਣ ਲਈ ਕਿਹਾ ਅਤੇ ਸੀਨੀਅਰ ਪੱਤਰਕਾਰ ਪ੍ਰੇਮ ਕੁਮਾਰ ਪਾਸੀ ਨੇ ਨਵੇਂ ਕਲੱਬ ਮੈਂਬਰਾਂ ਦਾ ਹਾਰ ਪਾ ਕਿ ਸਵਾਗਤ ਕੀਤਾ। ਇਸ ਮੌਕੇ ਪ੍ਰਧਾਨ  ਡਾਕਟਰ ਮਿੱਠੂ ਮਹੁੰਮਦ ਨੇ ਅਗਲੀ ਮੀਟਿੰਗ ਤੇ ਨਵੀਂ ਚੋਣ ਦਾ ਐਲਾਨ ਕੀਤਾ। ਇਸ ਮੌਕੇ ਪ੍ਰਧਾਨ ਡਾਕਟਰ ਮਿੱਠੂ ਮਹੁੰਮਦ, ਪ੍ਰੇਮ ਕੁਮਾਰ ਪਾਸੀ, ਗੁਰਸੇਵਕ ਸਿੰਘ ਸਹੋਤਾ, ਨਿਰਮਲ ਸਿੰਘ ਪੰਡੋਰੀ, ਡਾਕਟਰ ਪਰਮਿੰਦਰ ਸਿੰਘ, ਭੁਪਿੰਦਰ ਧਨੇਰ ,ਗੁਰਸੇਵਕ ਸਿੰਘ ਸੋਹੀ,ਨਰਿੰਦਰ ਸਿੰਘ ਢੀਂਡਸਾ, ਮਨਜੀਤ ਸਿੰਘ ਮਿੱਠੇਵਾਲ, ਜਗਜੀਤ ਸਿੰਘ ਕੁਤਬਾ ,ਜਸਵਿੰਦਰ ਸਿੰਘ ਛਿੰਦਾ, ਕੁਲਦੀਪ ਸਿੰਘ ਗੋਹਲ , ਆਦਿ ਮੈਂਬਰ ਸਾਹਿਬਾਨ ਹਾਜ਼ਰ ਸਨ। ਕੁਝ ਕਾਰਨਾਂ ਕਰਕੇ ਜਿਹੜੇ ਮੈਂਬਰ ਨਹੀਂ ਆ ਸਕੇ ਉਨ੍ਹਾਂ ਨੇ ਆਪਣੀ ਕਾਲ-ਕਾਨਫ਼ਰੰਸ ਰਾਹੀਂ ਹਾਜ਼ਰੀ ਲਵਾਈ। ਜਿਨ੍ਹਾਂ ਵਿੱਚ ਜਗਜੀਤ ਸਿੰਘ ਮਾਹਲ, ਫਿਰੋਜ਼ ਖਾਨ, ਅਜੇ ਟੱਲੇਵਾਲ, ਲਕਸ ਗਿੱਲ, ਸੰਦੀਪ ਗਿੱਲ, ਸ਼ੇਰ ਸਿੰਘ ਰਵੀ ਵਜੀਦਕੇ ਅਤੇ ਗੁਰਪਿੰਦਰ ਸਿੰਘ ਗੁਰੀ ਸ਼ਾਮਲ ਸਨ  ।