ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਦਾ ਦੌਰਾ ਕੀਤਾ

ਜਗਰਾਉਂ  12 ਅਗਸਤ  (ਅਮਿਤ  ਖੰਨਾ ) ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਮਹਾਨ ਆਜ਼ਾਦੀ ਘੁਲਾਟੀਏ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਨੂੰ ਉਨ•ਾਂ ਦੇ ਜੱਦੀ ਘਰ ਵਿਖੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਨੌਜਵਾਨ ਪੀੜ•ੀ ਨੂੰ ਆਜ਼ਾਦੀ ਘੁਲਾਟੀਆਂ ਦੀ ਸਰਵਉੱਚ ਕੁਰਬਾਨੀ ਤੋਂ ਜਾਣੂ ਕਰਵਾਉਣ ਲਈ ਪੰਜਾਬ ਸਰਕਾਰ ਛੇਤੀ ਹੀ ਇੱਕ ਇਤਿਹਾਸਕ ਸ਼ਹਿਰ ਜਗਰਾਉਂ ਵਿੱਚ ਅਤਿ ਆਧੁਨਿਕ ਲਾਲਾ ਲਾਜਪਤ ਰਾਏ ਇਮਾਰਤ ਦਾ ਨਿਰਮਾਣ ਕਰਨਗੇ। ਉਨ•ਾਂ ਦੱਸਿਆ ਕਿ ਰਾਜ ਸਰਕਾਰ ਨੇ ਲਾਜਪਤ ਰਾਏ ਜੀ ਦੀ ਯਾਦ ਵਿੱਚ ਬਣਨ ਵਾਲੀ ਇਮਾਰਤ ਲਈ 1.57 ਕਰੋੜ ਅਤੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਜੱਦੀ ਘਰ ਦੀ ਸਾਂਭ -ਸੰਭਾਲ ਲਈ 5 ਲੱਖ ਮਨਜ਼ੂਰ ਕੀਤੇ ਹਨ। ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਅਤੇ ਉਨ•ਾਂ ਦੀ ਯਾਦ ਵਿੱਚ ਬਣੀ ਲਾਇਬ੍ਰੇਰੀ ਦਾ ਵੀ ਡਿਪਟੀ ਕਮਿਸ਼ਨਰ ਵੱਲੋਂ ਨਿਰੀਖਣ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਏਡੀਸੀ ਸ਼ਹਿਰੀ ਵਿਕਾਸ ਸੰਦੀਪ ਕੁਮਾਰ, ਏਡੀਸੀ ਜਗਰਾਉਂ ਡਾ: ਨਯਨ ਜਸਲ, ਐਸਡੀਐਮ ਜਗਰਾਉਂ ਵਿਕਾਸ ਹੀਰਾ, ਤਹਿਸੀਲਦਾਰ ਮਨਮੋਹਨ ਕੌਸ਼ਿਕ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਆਦੇਸ਼ ਗੁਪਤਾ ਅਤੇ ਚਰਨਜੀਤ ਬੈਂਸ ਸਮੇਤ ਲਾਲਾ ਲਾਜਪਤ ਰਾਏ ਭਵਨ ਦੇ ਨਿਰਮਾਣ ਲਈ ਵੱਖ -ਵੱਖ ਥਾਵਾਂ  ਵੀ ਨਿਰੀਖਣ ਕੀਤਾ। ਡਿਪਟੀ ਕਮਿਸ਼ਨਰ ਨੇ ਆਪਣੇ ਅਧਿਕਾਰੀਆਂ ਨੂੰ ਇਨ•ਾਂ ਸਥਾਨਾਂ ਦੇ ਮੁਕੰਮਲ ਜ਼ਮੀਨੀ ਰਿਕਾਰਡ, ਇਮਾਰਤ ਯੋਜਨਾਵਾਂ, ਡਿਜ਼ਾਈਨ ਅਤੇ ਹੋਰ ਦਸਤਾਵੇਜ਼ ਜਲਦੀ ਤੋਂ ਜਲਦੀ ਜਮ•ਾਂ ਕਰਵਾਉਣ ਲਈ ਕਿਹਾ ਤਾਂ ਜੋ ਛੇਤੀ ਤੋਂ ਛੇਤੀ ਵਿਸਤ੍ਰਿਤ ਪ੍ਰੋਜੈਕਟ ਤਿਆਰ ਕੀਤਾ ਜਾ ਸਕੇ ਅਤੇ ਨਿਰਮਾਣ ਕਾਰਜ ਤੇਜ਼ੀ ਨਾਲ ਸ਼ੁਰੂ ਕੀਤਾ ਜਾ ਸਕੇ। ਸ਼ਰਮਾ ਨੇ ਦੱਸਿਆ ਕਿ ਸੂਬਾ ਸਰਕਾਰ ਆਉਣ ਵਾਲੀ ਪੀੜ•ੀਆਂ ਲਈ ਇਸ ਸਥਾਨ ਦੇ ਗੌਰਵਮਈ ਇਤਿਹਾਸ ਨੂੰ ਸੰਭਾਲ ਕੇ ਰੱਖੇਗੀ ਅਤੇ ਇਸ ਰਾਸ਼ਟਰੀ ਵਿਰਾਸਤ ਦੀ ਰੱਖਿਆ ਲਈ ਪੁਰਾਲੇਖ ਅਤੇ ਪੁਰਾਤਤਵ ਵਿਭਾਗ ਅਤੇ ਅਜਾਇਬ ਘਰ ਜਲਦੀ ਹੀ ਇੱਥੇ ਕੰਮ ਸ਼ੁਰੂ ਕਰ ਦੇਣਗੇ। ਇਸ ਮੌਕੇ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਰਾਣਾ ਕਾਮਰੇਡ, ਪੀਆਰਟੀਸੀ ਦੇ ਡਾਇਰੈਕਟਰ ਪਰਸ਼ੋਤਮ ਖਲੀਫਾ, ਕੌਂਸਲਰ ਰਾਜੂ ਕਾਮਰੇਡ, ਕੌਂਸਲਰ ਬੌਬੀ ਕਪੂਰ, ਕੌਂਸਲਰ ਹਿਮਾਂਸ਼ੂ ਮਲਿਕ, ਕੌਂਸਲਰ ਜਗਜੀਤ ਸਿੰਘ ਜੱਗੀ, ਗੌਰਵ ਸਿੰਗਲਾ, ਅੰਕੁਸ਼ ਮਿੱਤਲ ਸਮੇਤ ਸਿਵਲ ਪ੍ਰਸ਼ਾਸਨ ਅਤੇ ਸਮੂਹ ਕੌਂਸਲ ਸਟਾਫ ਹਾਜ਼ਰ ਸਨ