ਲੋਕ ਸੇਵਾ ਸੁਸਾਇਟੀ ਨੇ ਖਾਲਸਾ ਸਕੂਲ ਵਿਖੇ ਮੈਡੀਕੇਟਿਡ ਬੂਟੇ ਲਗਵਾਏ 

ਬੂਟੇ ਮਨੁੱਖੀ ਜੀਵਨ ਦਾ ਅਟੁੱਟ ਅੰਗ: ਗੁਲਸ਼ਨ ਅਰੋਡ਼ਾ
 ਜਗਰਾਉਂ 12 ਅਗਸਤ, ((ਅਮਿਤ  ਖੰਨਾ): ਗ੍ਰੀਨ ਮਿਸ਼ਨ ਪੰਜਾਬ ਲੜੀ ਨੂੰ ਜਾਰੀ ਰੱਖਦਿਆਂ ਅੱਜ ਲੋਕ ਸੇਵਾ ਸੁਸਾਇਟੀ ਵੱਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਮੈਡੀਕੇਟਿਡ ਬੂਟੇ ਲਗਵਾਏ ਗਏ ਤਾਂ ਕਿ ਇਲਾਕਾ ਹਰਿਆ ਭਰਿਆ ਰਵੇ ਤਾਂ ਜੋ ਲੋਕ ਬੀਮਾਰੀਆਂ ਤੋਂ ਵੀ ਬਚੇ ਰਹਿ ਸਕਣ। ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋਡ਼ਾ ਨੇ ਆਖਿਆ ਕਿ ਬੂਟੇ ਸਾਡੇ ਜੀਵਨ ਦਾ ਅਨਿੱਖੜ੍ਹਵਾਂ ਅੰਗ ਹਨ ਜਿੱਥੇ ਬੂਟੇ ਵੱਡੇ ਹੋ ਕੇ ਦਰੱਖਤ ਬਣ ਕੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ ਉੱਥੇ ਮੈਡੀਕੇਟਡ ਬੂਟੇ ਸਾਨੂੰ ਬੀਮਾਰੀਆਂ ਤੋਂ ਵੀ ਬਚਾਉਣਗੇ ਤੇ ਸਾਨੂੰ ਸ਼ੁੱਧ ਤਾਜ਼ੀ ਹਵਾ ਦੇ ਕੇ ਸਾਡੇ ਜੀਵਨ ਨੂੰ ਵੀ ਤੰਦਰੁਸਤ ਰੱਖਣਗੇ। ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। ਸਾਬਕਾ ਵਿਧਾਇਕ ਸ ਭਾਗ ਸਿੰਘ ਮੱਲ੍ਹਾ ਨੇ ਆਖਿਆ ਕਿ ਗਰੀਨ ਮਿਸ਼ਨ ਪੰਜਾਬ ਦਾ ਸੋਹਣਾ ਉਪਰਾਲਾ ਹੈ ਜੋ ਇਲਾਕੇ ਨੂੰ ਹਰਿਆ ਭਰਿਆ ਬਣਾਉਣ ਵਿਚ ਦਿਨ ਰਾਤ ਜੁਟੇ ਹੋਏ ਹਨ। ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਆਖਿਆ ਕਿ ਗਰੀਨ ਮਿਸ਼ਨ ਪੰਜਾਬ ਵੱਲੋਂ ਪਹਿਲਾਂ ਵੀ ਇਸ ਸਕੂਲ ਵਿਖੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪੁਰਬ ਨੂੰ ਸਮਰਪਤ  550 ਬੂਟੇ ਇਸ ਸਕੂਲ ਵਿਖੇ ਲਾਏ ਗਏ ਸਨ ਤੇ ਉਨ੍ਹਾਂ ਦੀ ਦੇਖ ਰੇਖ ਵੀ ਕਰ ਰਹੇ ਹਨ  ਗ੍ਰੀਨ ਮਿਸ਼ਨ ਪੰਜਾਬ ਦੇ ਸੰਚਾਲਕ ਸਤਪਾਲ ਸਿੰਘ ਦੇਹਡ਼ਕਾ ਨੇ ਆਖਿਆ ਕਿ ਗਰੀਨ ਮਿਸ਼ਨ ਪੰਜਾਬ ਦੇ ਮੈਂਬਰਾਂ ਦਾ ਇੱਕੋ ਇੱਕ ਮਿਸ਼ਨ ਹੈ ਕਿ ਪੰਜਾਬ ਪਹਿਲਾਂ ਦੀ ਤਰ੍ਹਾਂ ਹਰਿਆ ਭਰਿਆ ਹੋਵੇ ਤੇ ਉਹ  ਇਸ ਮਿਸ਼ਨ ਵਿਚ ਲੋਕਾਂ ਦੇ ਸਹਿਯੋਗ ਨਾਲ ਜੀਅ-ਜਾਨ ਨਾਲ ਜੁਟੇ ਹੋਏ ਹਨ। ਇਸ ਮੌਕੇ ਪਤਵੰਤਿਆਂ ਵੱਲੋਂ ਪੰਜਾਹ ਤੋਂ ਵੱਧ ਮੈਡੀਕੇਟਿਡ ਬੂਟੇ ਸਕੂਲ ਵਿਖੇ ਲਾਏ ਗਏ ਤੇ ਇਸ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਖਾਲਸਾ ਸਕੂਲ ਦੇ ਪ੍ਰਬੰਧਕਾਂ ਵੱਲੋਂ ਲਈ ਗਈ। ਇਸ ਮੌਕੇ ਕੁਲਭੂਸ਼ਣ ਗੁਪਤਾ, ਗੁਲਸ਼ਨ ਅਰੋਡ਼ਾ, ਨੀਰਜ ਮਿੱਤਲ, ਲਾਕੇਸ਼ ਟੰਡਨ, ਕਮਲ ਕੱਕਡ਼, ਪ੍ਰਵੀਨ ਮਿੱਤਲ, ਮੁਕੇਸ਼ ਗੁਪਤਾ, ਚਰਨਜੀਤ ਸਿੰਘ ਭੰਡਾਰੀ, ਡਾ ਬੀ ਬੀ ਬਾਂਸਲ, ਵਿਨੋਦ ਬਾਂਸਲ, ਜਗਦੀਪ ਸਿੰਘ, ਰਾਜੀਵ ਗੁਪਤਾ, ਆਰ ਕੇ ਗੋਇਲ, ਜਸਵੰਤ ਸਿੰਘ, ਮਨੋਜ ਗਰਗ, ਰਵਿੰਦਰ ਜੈਨ, ਸੁਖਜਿੰਦਰ ਸਿੰਘ ਢਿੱਲੋਂ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ ਤੇ ਕਰਮ ਸਿੰਘ ਸੰਧੂ ਆਦਿ ਹਾਜ਼ਰ ਸਨ।