ਬੀ. ਬੀ. ਅੇਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ (ਜਗਰਾਂਉੇ) ਵਿਖੇ ਕੋਵਿਡ ਹਦਾਇਤਾਂ ਮੁਤਾਬਿਕ ਸੁਤੰਤਰਤਾ ਦਿਵਸ ਸਬੰਧੀ ਕਰਵਾਈਆਂ ਗਈਆਂ ਗਤੀਵਿਧੀਆਂ 

ਜਗਰਾਓਂ 13  ਅਗਸਤ ( ਅਮਿਤ   ਖੰਨਾ ) ਇਲਾਕੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਅੇਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਜੋ ਕਿ ਸਿਿਖਆ ਦੇ ਖੇਤਰ ਵਿੱਚ ਇੱਕ ਮੋਹਰੀ ਸੰਸਥਾ ਬਣ ਚੱਕੀ ਹੈ। ਅਤੇ ਜੋ ਕਿ ਸਮਾਜ ਨੂੰ ਸੇਧ ਦੇਣ ਵਾਲੀਆਂ ਗਤੀਵਿਧੀਆਂ ਵੀ ਕਰਵਾਉਦੀ ਰਹਿੰਦੀ ਹੈ। ਵਿਖੇ ਕੋਵਿਡ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਸੋਸ਼ਲ ਡਿਸਟੈਸਿੰਗ ਦੀ ਪਾਲਣਾ ਕਰਦੇ ਹੋਏ ਬੱਚਿਆਂ ਨੂੰ ਗਰਾਂਉਡ ਵਿੱਚ ਨਾ ਲਿਜਾ ਕੇ ਕਲਾਸਾਂ ਵਿੱੱਚ ਹੀ ਸੁਤੰਤਰਤਾ ਦਿਵਸ ਨੂੰ ਵੱਖ – ਵੱਖ ਗਤੀਵਿਧੀਆਂ ਕਰਦੇ ਹੋਏ ਮਨਾਇਆ ਗਿਆ।
 ਇਸ ਮੌਕੇ ਹਦਇਤਾਂ ਦੀ ਪਾਲਣਾ ਕਰਦੇ ਹੋਏ ਬੱਚਿਆਂ ਨੇ ਅਧਿਆਪਕਾਂ ਦੀ ਦੇਖ- ਰੇਖ ਵਿੱਚ ਆਪਣੀਆਂ –ਆਪਣੀਆਂ ਕਲਾਸਾਂ ਵਿੱਚ ਵੱਖ–ਵੱਖ ਗਤੀਵਿਧੀਆਂ ਕੀਤੀਆਂ ਜਿੰਨ੍ਹਾਂ ਵਿੱਚ ਨਰਸਰੀ ਜਮਾਤ ਦੇ ਬੱਚਿਆਂ ਨੇ ਭਾਰਤੀ ਝਮਡੇ ਤਿਰੰਗੇ ਸੰਬੰਧਿਤ ਥੰਮ ਪੇੰਟਿੰਗ ਕੀਤੀ। ਯੂ. ਕੇ. ਜੀ. ਅਤੇ ਪਹਿਲੀ ਕਲਾਸ ਦੇ ਬੱਚਿਆਂ ਨੇ ਫਲੈਗ ਮੇਕਿੰਗ ਅੇਕਟੀਵਿਟੀ ਕੀਤੀ ਅਤੇ ਆਪਣੇ ਨੰਨ੍ਹੇ – ਮੁੰਨ੍ਹੇ ਹੱਥਾਂ ਨਾਲ ਬਹੁਤ ਹੀ ਖੁਬਸੂਰਤ ਭਾਰਤੀ ਝਮਡੇ ਬਣਾਏ।
 ਦੂਜੀ ਜਮਾਤ ਦੇ ਬਚਿਆ ਨੇ ਰੀਬਨ ਦੀ ਮਦਦ ਨਾਲ ਤਿੰਨ ਰੰਗਾਂ ਵਾਲੇ ਕਾਰਡ ਮੇਕਿੰਗ ਅੇਕਟੀਵਿਟੀ ਕੀਤੀ ਅਤੇ ਤੀਸਰੀ ਕਲਾਸ ਦੇ ਬੱਚਿਆਂ ਦੁਆਰਾ ਤਿੰਨ ਰੰਗੇ ਹੈਡਬੈਗ ਬਣਾਏ। ਸਭ ਜਮਾਤਾਂ ਦੇ ਬੱਚਿਆਂ ਦੁਆਰਾ ਬਣਾਈਆਂ ਗਈਆਂ ਵੱਖ–ਵੱਖ ਚੀਜਾਂ ਬਹੁਤ ਹੀ  ਖੁਬਸੂਰਤ ਸਨ ਅਤੇ ਬੱਚਿਆਂ ਦੀ ਕਾਰਗੁਜਾਰੀ ਬਹੁਤ ਹੀ ਸ਼ਲਾਘਾ ਯੋਗ ਸੀ। ਸਭ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਇਹਨਾਂ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਉਹਨਾਂ ਦਾ ਉਤਸ਼ਾਹ ਵੇਖਣ ਯੋਗ ਸੀ।
 ਚੌਥੀ ਅਤੇ ਪੰਜਵੀਂ ਜਮਾਤ ਦੇ ਬੱਚਿਆਂ ਨੇ ਵੀ ਆਪਣੀਆਂ – ਆਪਣੀਆਂ ਜਮਾਤਾਂ ਵਿੱਚ ਸੁਤੰਤਰਤਾ ਦਿਵਸ ਨਾਲ ਸੰਬੰਧਿਤ ਅੇਕਟੀਵਿਟੀ ਕੀਤੀ ਜਿਸ ਵਿੱਚ ਮੁੰਡਿਆਂ ਨੇ ਤਿੰਨ ਰੰਗਾਂ ਵਾਲੇ ਬੈਚ ਬਣਾਏ ਅਤੇ ਕੁੜੀਆਂ ਨੇ ਤਿਰੰਗੇ ਝਮਡੇ ਦਾ ਰੰਗਾਂ ਵਾਲੇ ਹੇਅਰ ਬੈਂਡ ਬਣਾਏ। ਪੂਰਾ ਸਕੂਲ ਹੀ ਇਹਨਾਂ ਦੀਆਂ ਵੱਖ–ਵੱਖ ਕਿਿਰਆਵਾਂ ਨੂੰ ਵੇਖਣ ਲਈ ਉਤਸ਼ਾਹਿਤ ਸੀ ਜਿਸ ਵਿੱਚ ਬੱਚਿਆਂ ਨੇ ਵੱਖ–ਵੱਖ ਗਤੀਵਿਧੀਆਂ ਦੁਆਰਾ ਆਪਣੇ ਮਨ ਦੇ ਭਾਵਾਂ ਨੂੰ ਵੀ ਪ੍ਰਗਟ ਕੀਤਾ।
 ਬੱਚਿਆਂ ਦੁਆਰਾ ਬਣਾਏ ਗਏ ਵੱਖ–ਵੱਖ ਪ੍ਰਕਾਰ ਦੇ ਝੰਡੇ ਅਤੇ ਹੋਰ ਚੀਜਾਂ ਦੁਆਰਾ ਸਕੂਲ ਨੂੰ ਸਜਾਇਆ ਗਿਆ ਜੋ ਕਿ ਬਹੁਤ ਹੀ ਸੁੰਦਰ ਲੱਗ ਰਿਹਾ ਸੀ।
 ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਅਨੀਤਾ ਕੁਮਾਰੀ ਨੇ ਬੱਚਿਆਂ ਦੀਆਂ ਇਹਨਾਂ ਕਿਿਰਆਵਾਂ ਨੂਮ ਬਹਤੁ ਹੀ ਸਲਾਹਿਆ ਅਤੇ ਸਭ ਬੱਚਿਆਂ ਨੂੰ ਮੁਬਾਰਕਵਾਦ ਵੀ ਦਿੱਤੀ ਅਤੇ ਭਵਿੱਖ ਵਿੱਚ ਵੀ ਬੱਚਿਆਂ ਨੂੰ ਵੱਧ ਚੜ ਕੇ ਵੱਖ–ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
 ਇਸ ਮੌਕੇ ਸਕੂਲ ਚੇਅਰਮੈਨ ਸਤੀਸ਼ ਕਾਲੜਾ ਨੇ ਸਕੂਲ ਵਿੱਚ ਅਜਿਹੇ ਪ੍ਰੋਗਰਾਮ, ਗਤੀਵਿਧੀਆਂ ਕਰਵਾਉੁਣ ਤੇ ਜਿੱਥੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕੁਮਾਰੀ ਨੂੰ ਮੁਬਾਰਕਵਾਦ ਦਿੱਤੀ ਉੱਥੇ ਉਹਨਾਂ ਸਭ ਬੱੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਅਜਾਦੀ ਦਿਹਾੜੇ ਤੇ ਆਪਣੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਅਤੇ ਉਹਨਾਂ ਬੱਚਿਆਂ ਨੂੰ ਉਹਨਾਂ ਦੁਆਰਾ ਬਣਾਏ ਗਏ ਵੱਖ – ਵੱਖ ਤਰ੍ਹਾਂ ਦੇ ਕਾਰਡਾਂ, ਝੰਡਿਆਂ ਅਤੇ ਬੱਚਿਆਂ ਨੂੰ ਵੱਖ–ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ।
ਇਸ ਮੌਕੇ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਵਾਈਸ ਪ੍ਰਧਾਨ ਸਨੀ ਅਰੋੜਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਅਤੇ ਡਇਰੈਕਟਰ ਰਾਜੀਵ ਸੱਗੜ ਹਾਜਰ ਸਨ ਅਤੇ ਸਭ ਨੇ ਹੀ ਅਜਾਦੀ ਦਿਹਾੜੇ ਨਾਲ ਸੰਬੰਧਿਤ ਆਪਣੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ।