ਸਪਰਿੰਗ ਡਿਊ ਸਕੂਲ ਦੇ ਵਿਦਿਆਰਥੀਆਂ ਵਲੋਂ ਰਾਖੀ ਮੇਕਿੰਗ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ

ਜਗਰਾਓਂ 20 ਅਗਸਤ  (ਅਮਿਤ ਖੰਨਾ) ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਰੱਖੜੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਖੀ ਨਾਲ ਸੰਬੰਧਤ ਗਤੀਵਿਧੀਆ ਦਾ ਆਯੋਜਨ ਕੀਤਾ ਗਿਆ.ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਕਲਾਸ ਨਰਸਰੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ.ਇਸ ਸਾਲ ਇਹ ਗਤੀਵਿਧੀ ਕਰਦੇ ਹੋਏ ਵਿਦਿਆਰਥੀ ਕਾਫੀ ਉਤਸ਼ਾਹਿਤ ਸੀ. ਕਿਉਂਕਿ ਇੱਕ ਲੰਬੇ ਅਰਸੇ ਬਾਅਦ ਸਾਰੇ ਵਿਦਿਆਰਥੀ ਆਪਣੇ ਕਲਾਸ ਦੇ ਸਾਥੀਆ ਨਾਲ ਮਿਲ ਕੇ ਕੋਈ ਗਤੀਵਿਧੀ ਕਰ ਰਹੇ ਸਨ.ਇਹਨਾਂ ਵਿਦਿਆਰਥੀਆਂ ਨੇ ਬਹੁਤ ਹੀ ਖੂਬਸੂਰਤੀ ਨਾਲ ਅਧਿਆਪਕਾਂ ਦੀ ਹਾਜਰੀ ਵਿੱਚ ਰੱਖੜੀਆ ਬਣਾਈਆ.ਇਸ ਤੋਂ ਪਹਿਲਾਂ ਅਧਿਆਪਕਾਂ ਨੇ ਸਾਰੇ ਬੱਚਿਆ ਨੂੰ ਇਹਨਾ ਤਿਉਹਾਰਾਂ ਦਾ ਸੱਭਿਅਕ ਅਤੇ ਇਤਿਹਾਸਕ ਮਹੱਤਵ ਸਮਝਾਇਆ.ਵਿਦਿਆਰਥੀਆਂ ਨੇ ਵੀ ਸਕੂਲ ਵਲੋਂ ਜਾਰੀ ਹਦਾਇਤਾਂ ਦਾ ਧਿਆਨ ਰੱਖਦੇ ਹੋਏ ਅਤੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੀ^ਆਪਣੀ ਕਲਾਸ ਵਿੱਚ ਰੱਖੜੀਆ ਬਣਾਈਆ.ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਇਸ ਤਰਾਂ ਦੀਆ ਗਤੀਵਿਧੀਆ ਰਾਂਹੀ ਵਿਦਿਆਰਥੀਆਂ ਦਾ ਮਾਨਸਿਕ ਵਿਕਾਸ ਹੁੰਦਾ ਹੈ.ਜੋ ਕਿ ਆਨ^ਲਾਈਨ ਕਲਾਸ ਵਿੱਚ ਸੰਭਵ ਨਹੀਂ ਹੈ.ਵਿਦਿਆਰਥੀ ਵੀ ਲੰਬੇ ਅਰਸੇ ਤੋਂ ਬਾਅਦ ਕੋਈ ਗਤੀਵਿਧੀ ਕਰਕੇ ਕਾਫੀ ਖੁਸ਼ ਸਨ.ਇਸ ਮੌਕੇ ਵਾਇਸ ਪਿੰ੍ਰਸੀਪਲ ਬੇਅੰਤ ਬਾਵਾ ਅਤੇ ਸਮੂਹ ਸਟਾਫ ਵੀ ਹਾਜਿਰ ਸਨ.ਉਹਨਾਂ ਨੇ ਵਿਦਿਆਰਥੀਆਂ ਦੀ ਹੋਸਲਾਂ ਅਫਜਾਈ ਵੀ ਕੀਤੀ. ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈੈਕਟਰ ਸੁਖਵਿੰਦਰ ਸਿੰਘ ਛਾਬੜਾ, ਮੈਨੇਜਰ ਮਨਦੀਪ ਚੌਹਾਨ ਨੇ ਸਾਰੇ ਸਟਾਫ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ.ਅਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋ ਜਾਰੀ  ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਰੇ ਮਾਤਾ ਪਿਤਾ ਨੂੰ ਇਸ ਤਿਉਹਾਰ ਨੂੰ ਆਪਣੇ ਪਰਿਵਾਰਾਂ ਵਿੱਚ ਮਨਾਉਣ ਤਾਂ ਜੋ ਸਾਡਾ ਸਮਾਜ ਇੱਕ ਸੁਰੱਖਿਅਤ ਤੇ ਸਿਹਤਮੰਤ ਸਮਾਜ ਰਹੇ.