ਲੋਕ ਸੇਵਾ ਸੁਸਾਇਟੀ  ਵੱਲੋਂ ਮਾਤਾ ਚਿੰਤਪੁਰਨੀ ਮੰਦਰ ਨੂੰ 2 ਸੋਫ਼ਾ ਸੈਂਟੀ ਦਿੱਤੀ

ਜਗਰਾਓਂ 2 ਸਤੰਬਰ (ਅਮਿਤ ਖੰਨਾ) ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਸ੍ਰੀ ਮਾਤਾ ਚਿੰਤਪੁਰਨੀ ਮੰਦਰ ਨੂੰ ਦੋ ਸੋਫ਼ਾ ਸੈਂਟੀ ਭੇਂਟ ਕੀਤੇ। । ਇਸ ਮੌਕੇ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਅਤੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਕਿਹਾ ਕਿ ਸੁਸਾਇਟੀ ਵੱਲੋਂ ਜਿੱਥੇ ਲੋੜਵੰਦਾਂ ਦੀ ਮਦਦ ਲਈ ਸਮਾਜ ਸੇਵਾ ਦੇ ਪ੍ਰੋਜੈਕਟ ਲਗਾਏ ਜਾਂਦੇ ਹਨ ਉੱਥੇ ਧਾਰਮਿਕ ਅਸਥਾਨਾਂ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਸਮਾਨ ਵੀ ਦਿੱਤਾ ਜਾਂਦਾ ਹੈ। ਉਨ•ਾਂ ਦੱਸਿਆ ਕਿ ਸੁਸਾਇਟੀ ਵੱਲੋਂ ਇਲਾਕੇ ਦੇ ਕਰੀਬ ਦਰਜਨ ਭਰ ਧਾਰਮਿਕ ਅਸਥਾਨਾਂ ਨੂੰ ਸੀਮਿੰਟ ਦੇ ਬੈਂਚ, ਕੁਰਸੀਆਂ, ਮੇਜ਼ ਅਤੇ ਸੋਫ਼ਾ ਸੈਂਟੀ ਸਮੇਤ ਫ਼ਰਨੀਚਰ ਦਾ ਸਮਾਨ ਹੁਣ ਤੱਕ ਦਿੱਤਾ ਜਾ ਚੁੱਕਾ ਹੈ ਅਤੇ ਅੱਜ ਸ੍ਰੀ ਮਾਤਾ ਚਿੰਤਪੁਰਨੀ ਮੰਦਰ ਨੂੰ 2 ਸੋਫ਼ਾ ਸੈਂਟੀ ਦਿੱਤੀ ਹੈ ਤਾਂ ਕਿ ਮੰਦਰ ਆਉਣ ਵਾਲੇ ਸ਼ਰਧਾਲੂ ਨੂੰ ਮੁਸ਼ਕਲ ਨਾ ਆਵੇ। ਇਸ ਮੌਕੇ ਸ੍ਰੀ ਚਿੰਤਪੁਰਨੀ ਮਾਤਾ ਮੰਦਰ ਦੀ ਪ੍ਰਬੰਧਕ ਮਾਤਾ ਕਿਰਨਾ ਦੇਵੀ, ਪੰਡਤ ਯਾਦਵਿੰਦਰ, ਗੌਰਵ ਖੰਨਾ, ਪੰਕਜ ਗੁਪਤਾ, ਦੀਪਕ ਮੋਂਗਲਾ ਨੇ ਸੁਸਾਇਟੀ ਮੈਂਬਰਾਂ ਦਾ ਮੰਦਰ ਨੂੰ ਸੋਫ਼ਾ ਸੈਂਟੀ ਦੇਣ ’ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਮਨੋਜ ਗਰਗ, ਪ੍ਰਾਜੈਕਟ ਚੇਅਰਮੈਨ ਲਾਕੇਸ਼ ਟੰਡਨ, ਡਾ ਭਾਰਤ ਭੂਸ਼ਨ ਬਾਂਸਲ, ਪ੍ਰੇਮ ਬਾਂਸਲ, ਜਗਦੀਪ ਸਿੰਘ, ਵਿਨੋਦ ਬਾਂਸਲ, ਆਰ ਕੇ ਗੋਇਲ, ਮੁਕੇਸ਼ ਗੁਪਤਾ, ਸੁਖਜਿੰਦਰ ਸਿੰਘ ਢਿੱਲੋਂ, ਦਰਸ਼ਨ  ਲਾਲ ਜੁਨੇਜਾ, ਮਨੋਹਰ ਸਿੰਘ ਟੱਕਰ, ਸੰਜੀਵ ਚੋਪੜਾ ਆਦਿ ਹਾਜ਼ਰ ਸਨ।