ਰਾਜ ਪੱਧਰੀ ਸਮਾਰੋਹ ਮੌਕੇ  ਅਣ-ਏਡਿਡ ਸਕੂਲਾਂ, ਪਿ੍ੰਸੀਪਲਾਂ ਤੇ ਅਧਿਆਪਕਾਂ ਦਾ ਹੋਵੇਗਾ ਸਨਮਾਨ

ਜਗਰਾਉਂ  3 ਸਤੰਬਰ ( ਅਮਿਤ ਖੰਨਾ )ਅਣ-ਏਡਿਡ ਸਕੂਲਾਂ, ਪਿ੍ੰਸੀਪਲਾਂ ਤੇ ਅਧਿਆਪਕਾਂ ਦਾ ਸਾਡੇ ਸਮਾਜ ਦੇ ਵਿੱਦਿਅਕ ਵਿਕਾਸ ਵਿਚ ਅਹਿਮ ਯੋਗਦਾਨ ਹੈ, ਪਰ ਸਰਕਾਰਾਂ ਵਲੋਂ ਇਸ ਯੋਗਦਾਨ ਨੂੰ ਅਣਗੌਲ਼ਿਆ ਕੀਤਾ ਗਿਆ ਹੈ | ਅਣ-ਏਡਿਡ ਸਕੂਲਾਂ ਨੇ ਜਿੱਥੇ ਅੰਤਰਰਾਸ਼ਟਰੀ ਮਿਆਰ ਦੀ ਸਿੱਖਿਆ ਦੇ ਬਰਾਬਰ ਸਿੱਖਿਆ ਦੇ ਦਰਜੇ ਨੂੰ ਬਰਕਰਾਰ ਰੱਖਿਆ ਹੈ | ਉੱਥੇ ਪਿ੍ੰਸੀਪਲਾਂ ਤੇ ਅਧਿਆਪਕਾਂ ਨੇ ਆਪਣੀ ਮਿਹਨਤ ਸਦਕਾ ਦੇਸ਼ ਦੀ ਮੈਰਿਟ ਸੂਚੀ ਵਿਚ 96 ਫ਼ੀਸਦੀ ਤੋਂ ਵਧੇਰੇ ਵਿਦਿਆਰਥੀ ਦੇ ਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ, ਪਰ ਸਿਸਟਮ ਨੇ ਲਾਕਡਾਊਨ ਦੇ ਸਮੇਂ ਦੌਰਾਨ ਸਕੂਲਾਂ ਨੂੰ ਬੰਦ ਕਰਨ ਅਤੇ ਅਧਿਆਪਕਾਂ, ਡਰਾਈਵਰਾਂ, ਕੰਡਕਟਰਾਂ ਤੇ ਵਰਕਰਾਂ ਨੂੰ ਬੇਰੁਜ਼ਗਾਰ ਕਰਨ ਦੀਆਂ ਸਾਜਿਸ਼ਾਂ ਰਚੀਆਂ ਗਈਆਂ | ਇਸ ਔਖੀ ਘੜੀ ਵਿਚ ਡਾ: ਜਗਜੀਤ ਸਿੰਘ ਧੁੂਰੀ ਦੀ ਸਮੁੱਚੀ ਟੀਮ ਨੇ ਸੰਸਥਾਵਾਂ, ਅਧਿਆਪਕਾਂ ਤੇ ਵਰਕਰਾਂ ਦੀ ਬਾਂਹ ਫੜ ਕੇ ਲੜਾਈ ਲੜੀ ਤੇ ਸੰਸਥਾਵਾਂ ਦੇ ਹੱਕ ਵਿਚ ਲਗਪਗ 10 ਕੇਸ ਜਿੱਤ ਕੇ ਲੱਖਾ ਵਰਕਰਾਂ ਦਾ ਰੁਜ਼ਗਾਰ ਬਚਾ ਕੇ ਪਰਿਵਾਰਾਂ ਨੂੰ ਰੁਲਣ ਤੋਂ ਬਚਾਇਆ | ਇਹ ਪ੍ਰਗਟਾਵਾ ਪਿ੍ੰਸੀਪਲ ਬਲਦੇਵ ਬਾਵਾ ਤੇ ਪਿ੍ੰਸੀਪਲ ਨਵਨੀਤ ਚੌਹਾਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪ੍ਰਧਾਨ ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਇਕ ਰਾਜ ਪੱਧਰੀ ਸਨਮਾਨ ਸਮਾਰੋਹ ਕਰਨ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਮਿਤੀ 11 ਸਤੰਬਰ ਨੂੰ ਹੋਣ ਵਾਲੇ ਇਸ ਸਨਮਾਨ ਸਮਾਰੋਹ ਮੌਕੇ ਇਕ ਵਿਸ਼ਾਲ ਰਾਜ ਪੱਧਰੀ ਸਮਾਗਮ ਡਾ: ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਹੋਵੇਗਾ |