Karnal Kisan Andolan : ਕਰਨਾਲ ’ਚ ਕਿਸਾਨਾਂ ਦਾ ਧਰਨਾ ਸਰਕਾਰ ਨਾਲ ਹੋਈ ਸਹਿਮਤੀ ਤੋਂ ਬਾਅਦ ਸਮਾਪਤ  

ਮਰਹੂਮ ਕਿਸਾਨ ਸੁਸ਼ੀਲ ਦੇ ਪਰਿਵਾਰ ਨੂੰ ਪੱਚੀ ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਸਰਕਾਰ ਮੰਨੀ ,ਪਰਿਵਾਰ ਦੇ ਦੋ ਜੀਆਂ ਨੂੰ ਨੌਕਰੀ   

ਲਾਠੀਚਾਰਜ ਚ ਜ਼ਖ਼ਮੀ ਕਿਸਾਨਾਂ ਨੂੰ ਦੋ ਦੋ ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਸਰਕਾਰ ਮੰਨੀ  

ਆਈ ਏ ਐਸ ਆਯੁਸ਼ ਸਿਨਹਾ ਤੇ ਜਾਂਚ ਦੀ ਕਾਰਵਾਈ ਹੋਵੇਗੀ , ਜਾਂਚ ਲਈ ਇਕ ਮਹੀਨੇ ਦਾ ਸਮਾਂ   

 ਕਰਨਾਲ, 11 ਸਤੰਬਰ( ਗੁਰਸੇਵਕ ਸੋਹੀ)   ਕਰਨਾਲ ਦੇ ਮਿੰਨੀ ਸਕੱਤਰੇਤ ’ਚ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਪੰਜਵੇਂ ਦਿਨ ਸਮਾਪਤ ਹੋ ਗਿਆ ਹੈ। ਕਿਸਾਨ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਗੱਲਬਾਤ ਸਫ਼ਲ ਰਹੀ। ਦੋਵਾਂ ਧਿਰਾਂ ਨੇ ਸਾਹਮਣੇ ਆ ਕੇ ਸਹਿਮਤੀ ਜਤਾਈ। ਉੱਥੇ ਹੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬੈਠਕ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਹੋ ਚੁੱਕੀ ਸੀ। ਮੰਗ ਮੰਨ ਲਈ ਗਈ ਹੈ।

ਕਰਨਾਲ ’ਚ ਕਿਸਾਨਾਂ ਦਾ ਧਰਨਾ ਸਮਾਪਤ ਹੋ ਗਿਆ ਹੈ। ਕਰਨਾਲ ਕਿਸਾਨ ਅੰਦੋਲਨ ਦਾ ਪੰਜਵਾਂ ਦਿਨ ਅਹਿਮ ਸਾਬਿਤ ਹੋਇਆ। ਸਿੰਚਾਈ ਵਿਭਾਗ ਦੇ ਏਸੀਐੱਸ ਦੇਵੇਂਦਰ ਸਿੰਘ, ਡੀਸੀ ਨਿਸ਼ਾਂਤ ਕੁਮਾਰ ਯਾਦਵ ਤੇ ਐੱਸਪੀ ਗੰਗਾਰਾਮ ਪੂਨੀਆ ਦੇ ਨਾਲ ਕਿਸਾਨ ਆਗੂਆਂ ਦੀ ਗੱਲਬਾਤ ਹੋਈ। ਕਿਸਾਨ ਆਗੂਆਂ ’ਚ ਮੁੱਖ ਰੂਪ ਨਾਲ ਗੁਰਨਾਮ ਸਿੰਘ ਚੜੂਨੀ ਨੇ ਅਗਵਾਈ ਕੀਤੀ। ਗੱਲਬਾਤ ਸਫ਼ਲ ਰਹੀ। ਇਸ ਤੋਂ ਬਾਅਦ ਦੋਵੇਂ ਧਿਰ ਮੀਡੀਆ ਦੇ ਸਾਹਮਣੇ ਆਏ ਤੇ ਸਹਿਮਤੀ ਦੇ ਬਾਰੇ ’ਚ ਦੱਸਿਆ। ਚੜੂਨੀ ਨੇ ਕਿਹਾ, ਮੰਗਾਂ ਮੰਨ ਲਈਆਂ ਗਈਆਂ ਹਨ।

ਸਰਕਾਰ ਅਤੇ ਕਿਸਾਨ ਆਗੂਆਂ ਵਿੱਚ ਹੋਈ ਗੱਲਬਾਤ ਬਾਰੇ  ਜਾਣਕਾਰੀ  

ਏਸੀਐੱਸ ਦੇਵੇਂਦਰ ਸਿੰਘ ਨੇ ਕਿਹਾ ਕਿ ਮੁੱਖ ਰੂਪ ਨਾਲ ਦੋ ਮੰਗਾਂ ’ਤੇ ਸਹਿਮਤੀ ਬਣੀ ਹੈ। ਮਰਹੂਮ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਦੇ ਦੋ ਲੋਕਾਂ ਨੂੰ ਡੀਸੀ ਰੇਟ ’ਤੇ ਨੌਕਰੀ ਦਿੱਤੀ ਜਾਵੇਗੀ। ਇਸ ’ਤੇ ਸਹਿਮਤੀ ਹੋਈ ਹੈ।

ਇਸ ਤੋਂ ਇਲਾਵਾ ਐੱਸਡੀਐੱਮ ਆਯੂਸ਼ ਸਿਨਹਾ ਮਾਮਲੇ ’ਚ ਹਾਈਕੋਰਟ ਦੇ ਰਿਟਾਇਰ ਜੱਜ ਦੇ ਦੁਆਰਾ ਕਾਨੂੰਨੀ ਜਾਂਚ ਦੀ ਕਰਵਾਈ ਕੀਤੀ ਜਾਵੇਗੀ।

ਇਨ੍ਹਾਂ ਦੋਵਾਂ ਮੰਗਾਂ ਦੀ ਮਿਆਦ ਇਕ ਮਹੀਨੇ ਦੀ ਰਹੇਗੀ। ਇਸ ਇਕ ਮਹੀਨੇ ਦੀ ਮਿਆਦ ’ਚ ਐੱਸਡੀਐੱਮ ਆਯੁਸ਼ ਸਿਨਹਾ ਛੁੱਟੀ ’ਤੇ ਰਹਿਣਗੇ।

ਕੀ ਸਨ ਕਿਸਾਨਾਂ ਦੀਆਂ ਮੰਗਾਂ, ਸਰਕਾਰ ਦੇ ਕੀ ਹਨ ਜਵਾਬ  

ਮੰਗ -ਮਰਹੂਮ ਕਿਸਾਨ ਸੁਸ਼ੀਲ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ

ਜਵਾਬ -ਸਰਕਾਰ ਮੰਗ ਪੂਰੀ ਕਰਨ ’ਤੇ ਸਹਿਮਤ

ਮੰਗ- ਲਾਠੀਚਾਰਜ ’ਚ ਜ਼ਖ਼ਮੀ ਕਿਸਾਨਾਂ ਨੂੰ ਦੋ-ਦੋ ਲੱਖ ਦਾ ਮੁਆਵਜਾ ਦਿੱਤਾ ਜਾਵੇ।

ਜਵਾਬ - ਸਰਕਾਰ ਪੂਰੀ ਕਰਨ ’ਤੇ ਸਹਿਮਤ

ਮੰਗ - ਵਾਇਰਲ ਵੀਡੀਓ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਆਈਏਐੱਸ ਆਯੁਸ਼ ਸਿਨਹਾ ’ਤੇ ਕਾਰਵਾਈ ਤੇ ਜਾਂਚ।

ਜਵਾਬ -ਇਸ ’ਤੇ ਗੱਲਬਾਤ ਚੱਲ ਰਹੀ ਹੈ।

ਦੱਸਣਯੋਗ ਹੈ ਕਿ ਜ਼ਿਲ੍ਹਾਂ ਸਕੱਤਰੇਤ ਦੇ ਮੁੱਖ ਗੇਟ ਦੇ ਸਾਹਮਣੇ ਪੰਜ ਦਿਨ ਤੋਂ ਜਾਰੀ ਕਿਸਾਨਾਂ ਦਾ ਅੰਦੋਲਨ ਸ਼ਨੀਵਾਰ ਨੂੰ ਸਮਾਪਤ ਹੋ ਗਿਆ ਹੈ।