ਮਾਮਲਾ ਪਾਣੀ ਵਾਲੀ ਟੈਂਕੀ ਤੇ ਐਡਵੋਟਾਈਜ਼ਮੈਂਟ ਦੇ ਇਸ਼ਤਿਹਾਰ ਲਗਾਉਣ ਸਬੰਧੀ

ਜਗਰਾਉਂ ਨਗਰ ਕੌਂਸਲ ਵਿੱਚ ਹੋ ਰਹੀ ਲੁੱਟ ਦੇ ਜ਼ਿੰਮੇਵਾਰ ਕੌਣ ਸਨ 
ਜਗਰਾਓਂ 11 ਸਤੰਬਰ (ਅਮਿਤ ਖੰਨਾ):ਪਿਛਲੇ ਲੰਮੇ ਸਮੇਂ ਤੋਂ ਜਗਰਾਉਂ ਦੀ ਨਗਰ ਕੌਂਸਲ ਭ੍ਰਿਸ਼ਟਾਚਾਰ ਦੇ ਮੁੱਦੇ ਵਿੱਚ ਕਾਫ਼ੀ ਅੱਗੇ ਰਹੀ ਹੈ ਪਰ ਇਸ ਵਾਰ ਨਵੀਂ ਬਣੀ ਕਮੇਟੀ ਦੇ ਕੌਂਸਲਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੇ ਕੁਝ ਅਲੱਗ ਹੀ ਕਰਕੇ ਦਿਖਾਇਆ ਹੈ ਸਰਕਾਰੀ ਜਗ•ਾ ਤੇ ਇਸ਼ਤਿਹਾਰ  ਲਗਾਉਣ ਲਈ ਸਰਕਾਰੀ ਰਸੀਦ ਕਟਾਉਣੀ ਪੈਂਦੀ ਹੈ  ਜਗਰਾਉਂ ਵਿਖੇ ਮਸ਼ਹੂਰ ਝਾਂਸੀ ਰਾਣੀ ਚੌਕ ਵਿੱਚ ਪਾਣੀ ਵਾਲੀ ਟੈਂਕੀ ਤੇ ਵੱਖ ਵੱਖ ਕੰਪਨੀਆਂ ਵੱਲੋਂ ਐਡਵੋਟਾਈਜ਼ਮੈਂਟ ਦੇ ਇਸ਼ਤਿਹਾਰ ਲਗਾਏ ਜਾਂਦੇ ਹਨ  ਪਰ ਕੋਈ ਵੀ ਰਸੀਦ ਨਹੀਂ ਕੱਟੀ ਜਾਂਦੀ ਸੀ  ਇਸ ਵਾਰ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਉਨ•ਾਂ ਦੇ ਭਰਾ ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ  ਨੇ ਪਹਿਲਾਂ ਕੰਪਨੀ ਨੂੰ ਨੋਟਿਸ ਵੀ ਕੱਢਿਆ ਅਤੇ ਉਸ ਤੋਂ ਬਾਅਦ ਅੱਜ ਨਗਰ ਕੌਂਸਲ ਵਿੱਚ ਬੁਲਾ ਕੇ ਉਨ•ਾਂ ਦੀ ਇੱਕ ਸਾਲ ਦੀ  2 ਲੱਖ ਰੁਪਏ ਦੀ ਰਸੀਦ ਕੱਟੀ  ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ ਨੇ ਕਿਹਾ ਕਿ ਪਿਛਲੇ ਸਾਲ ਕਮੇਟੀ ਦੀ 2020 ਦੀ ਸਾਲਾਨਾ ਸਰਕਾਰੀ ਜਗ•ਾ ਤੇ ਇਸ਼ਤਿਹਾਰ ਲਾਉਣ ਦੀ ਆਮਦਨ 1ਲੱਖ 67 ਹਜ਼ਾਰ ਰੁਪਏ ਸੀ  ਤੇ ਅਸੀਂ ਅੱਜ ਇੱਕ ਦਿਨ ਵਿੱਚ ਹੀ ਕੌਂਸਲ ਨੂੰ 2 ਲੱਖ ਰੁਪਏ ਦੀ ਆਮਦਨ ਹੋਈ ਹੈ  ਤੇ ਅਸੀਂ ਲੋਕਾਂ ਨੂੰ ਵੀ ਕਰਨਾ ਚਾਹੁੰਦੇ ਹਾਂ ਕਿ ਜਿਨ•ਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਆਪਣੀਆਂ ਦੁਕਾਨਾਂ ਦੇ ਉੱਪਰ  ਇਸ ਇਸ਼ਤਿਹਾਰ ਸੰਬੰਧੀ ਆਪਣੇ ਕੋਈ ਬੋਰਡ ਵਗ਼ੈਰਾ ਰੈਂਟ ਦੇ ਦਿੱਤੇ ਸਨ  ਉਹ ਵੀ ਆਪਣਾ ਆ ਕੇ ਬਣਦਾ ਟੈਕਸ ਜਮ•ਾਂ ਕਰਾਉਣ  ਨਹੀਂ ਤਾਂ ਉਨ•ਾਂ ਦੇ ਉੱਪਰ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ