ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਕੋਰੋਨਾ ਵੈਕਸੀਨ ਕੈਂਪ ਲਗਾਇਆ

ਸੁਸਾਇਟੀ ਵੱਲੋਂ ਸਮੇਂ-ਸਮੇਂ ’ਤੇ ਸਮਾਜ ਸੇਵੀ ਪ੍ਰੋਜੈਕਟ ਰਹਿਣਗੇ ਜਾਰੀ -ਸਰਨਾ/ਮਿਗਲਾਨੀ
ਜਗਰਾਓਂ 17 ਸਤੰਬਰ (ਅਮਿਤ ਖੰਨਾ): ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਸਮਾਜ ਸੇਵੀ ਕੰਮਾਂ ਦੀ ਲੜਾਈ ਨੂੰ ਅੱਗੇ ਵਧਾਉਂਦੇ ਅੱਜ ਸਿਵਲ ਹਸਪਤਾਲ ਜਗਰਾਉਂ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਕੈਂਪ ਅਗਵਾੜ ਲੋਪੋ-ਡਾਲਾ ਵਿਵੇਕ ਕਲੀਨਿਕ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਸਰਨਾ ਰੀਬਨ ਕੱਟ ਕੇ ਕੀਤਾ। ਕੈਂਪ ’ਚ ਸਿਵਲ ਹਸਪਤਾਲ ਦੀ ਟੀਮ ਏ. ਐਨ. ਐਮ.  ਸੁਖਜਿੰਦਰ ਕੌਰ, ਆਸ਼ਾ ਵਰਕਰ ਮਲਕੀਤ ਕੌਰ, ਕੰਪਿਊਟਰ ਅਪ੍ਰੇਟਰ ਜਸਪ੍ਰੀਤ ਸਿੰਘ, ਅਮਨਦੀਪ ਸਿੰਘ ਤੇ ਸ਼ਮਸ਼ੇਰ ਸਿੰਘ ਨੇ 300 ਦੇ ਕਰੀਬ ਲੋਕਾਂ ਨੂੰ ਵੈਕਸੀਨ ਲਗਾਈ। ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਸਰਨਾ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮੈਂਟੀ ਮਿਗਲਾਨੀ ਤੇ ਡਾ: ਰਜਤ ਖੰਨਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਬਹੁਤ ਹੀ ਭਿਆਨਕ ਹੈ, ਇਸ ਤੋਂ ਬਚਣ ਲਈ ਸਿਰਫ਼ ਤੇ ਸਿਰਫ਼ ਇਕੋਂ ਹੱਲ ਹੈ ਵੈਕਸੀਨ ਲਗਾਉਣ। ਤੁਸੀ ਵੈਕਸੀਨ ਜ਼ਰੂਰ ਲਗਾਓ ਤੇ ਆਪਣੇ ਆਪ-ਪਾਸ ਦੇ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਜਾਗਰੂਕ ਕਰੋ। ਉਨ•ਾਂ ਕਿਹਾ ਕਿ ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਸਮੇਂ-ਸਮੇਂ ’ਤੇ ਸਮਾਜ ਸੇਵੀ ਪ੍ਰੋਜੈਕਟ ਜਾਰੀ ਰਹਿਣਗੇ। ਹੁਣ ਤੱਕ ਸੰਸਥਾ ਵੱਲੋਂ ਖੂਨਦਾਨ ਕੈਂਪ, ਕੈਂਸਰ ਦਾ ਕੈਂਪ, ਫਿਜ਼ੀਓਥਰੈਪੀ ਕੈਂਪ, ਜਨਰਲ ਬਿਮਾਰੀਆਂ ਦਾ ਕੈਂਪ ਤੋਂ ਇਲਾਵਾ ਦਸਤਾਰ ਮੁਕਾਬਲੇ ਤੇ ਕਿਸਾਨੀ ਦੇ ਹੱਕ ’ਚ ਰੋਸ ਮਾਰਚ ਕੀਤਾ ਜਾ ਚੁੱਕਾ ਹੈ। ਇਸ ਮੌਕੇ ਕੌਂਸਲਰ ਹਿਮਾਂਸ਼ੂ ਮਲਿਕ ਤੇ ਕੌਂਸਲਰ ਵਿਕਰਮ ਜੱਸੀ ਨੇ ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦੇ ਆਖਿਆ ਕਿ ਲੋਕ ਜਾਗਰੂਕ ਹੋ ਚੁੱਕੇ ਹਨ ਤੇ ਵੈਕਸੀਨ ਲਗਾਉਣ ਲਈ ਵੱਡੀ ਗਿਣਤੀ ’ਚ ਕੈਂਪਾਂ ’ਚ ਪਹੁੰਚ ਰਹੇ ਹਨ। ਇਸ ਮੌਕੇ ਡਾ: ਰਜਨ ਖੰਨਾ, ਸਰਪ੍ਰਸਤ ਗੁਰਸ਼ਰਨ ਸਿੰਘ ਮਿਗਲਾਨੀ, ਕੌਂਸਲਰ ਹਿਮਾਂਸ਼ੂ ਮਲਿਕ, ਕੌਂਸਲਰ ਵਿਕਰਮ ਜੱਸੀ, ਚੇਅਰਮੈਨ ਗਗਨਦੀਪ ਸਿੰਘ ਸਰਨਾ, ਜਨਰਲ ਸਕੱਤਰ ਇੰਦਰਪ੍ਰੀਤ ਸਿੰਘ ਵਛੇਰ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮੈਂਟੀ ਮਿਗਲਾਨੀ, ਵੀਰਚਰਨ ਸਿੰਘ ਸਨੀ, ਅਵਤਾਰ ਸਿੰਘ ਮਿਗਲਾਨੀ, ਪ੍ਰਧਾਨ ਮੱਖਣ ਸਿੰਘ, ਹਰਵਿੰਦਰ ਸਿੰਘ ਸਰਨਾ, ਸਿਮਰਨ ਸਿੰਘ ਵਛੇਰ, ਰਜਿੰਦਰ ਸਿੰਘ ਮਿਗਲਾਨੀ, ਜੱਥੇਦਾਰ ਕੁਲਬੀਰ ਸਿੰਘ ਸਰਨਾ,  ਪਰਮਵੀਰ ਸਿੰਘ ਮੋਤੀ, ਗੁਰਮੀਤ ਸਿੰਘ ਸਰਨਾ ਤੇ ਇੰਦਰਪਾਲ ਸਿੰਘ ਆਦਿ ਹਾਜ਼ਰ ਸਨ।