ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਦੌੜ ਵਿਖੇ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਹੋ ਰਿਹਾ ਨੁਕਸਾਨ

ਬਰਨਾਲਾ/ ਭਦੌੜ- 28 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਇਕ ਪਾਸੇ ਸਰਕਾਰਾਂ ਪੰਜਾਬ ਦੇ ਸਰਕਾਰੀ ਸਕੂਲਾਂ ਚ ਵਿਦਿਆਰਥੀਆਂ ਨੂੰ ਵਧੀਆ ਪਡ਼੍ਹਾਈ ਕਰਵਾਉਣ ਲਈ ਦਾਅਵੇ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ ਚ ਆਪਣੇ ਬੱਚੇ ਪੜ੍ਹਾਉਣ ਲਈ ਲੱਖਾਂ ਰੁਪਏ ਐਡ ਤੇ ਖ਼ਰਚ ਕਰਕੇ ਪੰਜਾਬ ਦੇ ਲੋਕਾਂ ਨੂੰ ਦਾਖਲ ਕਰਵਾਉਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ।ਪਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਪੰਜਾਬ ਅੰਦਰ ਅਜਿਹੇ ਅਨੇਕਾਂ ਸਕੂਲ ਹਨ। ਜਿੱਥੇ ਹਜ਼ਾਰਾਂ ਪੋਸਟਾਂ ਖਾਲੀ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਦੇ ਨਾਲ -ਨਾਲ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ। ਜਿਸ ਕਾਰਨ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਿਤ ਹੋ ਰਹੇ ਹਨ। ਇਸੇ ਤਰ੍ਹਾਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਭਦੌੜ ਵਿਖੇ ਇਸ ਸਮੇਂ 986 ਦੇ ਕਰੀਬ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਜਿਨ੍ਹਾਂ ਲਈ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ੇ ਪੜ੍ਹਾਉਣ ਲਈ 40 ਅਧਿਆਪਕਾਂ ਦੀਆਂ ਪੋਸਟਾਂ ਮਨਜ਼ੂਰ ਕੀਤੀਆਂ ਹਨ। ਇਨ੍ਹਾਂ 40 ਪੋਸਟਾਂ ਚੋਂ 20 ਦੇ ਕਰੀਬ ਪੋਸਟਾਂ ਭਰੀਆਂ ਹੋਈਆਂ ਹਨ। ਜਦਕਿ 20 ਪੋਸਟਾਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਖ਼ਾਲੀ ਹਨ। ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਹੈ।
ਕਿਹੜੀਆਂ ਕਿਹੜੀਆਂ ਪੋਸਟਾਂ ਮਨਜ਼ੂਰ ਹਨ ਅਤੇ ਕਿਹੜੀਆਂ ਖਾਲੀ ਹਨ ? ਕੁੱਲ 40 ਪੋਸਟਾਂ ਮਨਜ਼ੂਰ ਹਨ। ਜਿਨ੍ਹਾਂ ਚੋਂ ਲੈਕਚਰਾਰ ਪੰਜਾਬੀ ਪੋਸਟਾਂ 2 ਚੋਂ 2 ਖਾਲੀ,ਅੰਗਰੇਜ਼ੀ ਦੀਆਂ 2 ਪੋਸਟਾਂ ਚ 2 ਖਾਲੀ, ਹਿਸਟਰੀ 1ਪੋਸਟ  ਚੋਂ ਖਾਲੀ, ਹਿਸਾਬ ਦੀ 1ਪੋਸਟ 1ਭਰੀ ਹੋਈ ਹੈ। ਕੈਮਿਸਟਰੀ 1ਪੋਸਟ 1ਭਰੀ ਹੋਈ ਹੈ। ਫਿਜ਼ਿਕਸ 1ਪੋਸਟ 1ਖਾਲੀ, ਫਿਜ਼ੀਕਲ ਐਜੂਕੇਸ਼ਨ 1ਪੋਸਟ 1ਹੀ ਖਾਲੀ, ਪੌਲੀਟੀਕਲ ਸਾਇੰਸ 1ਪੋਸਟ 1ਖਾਲੀ ,ਵਾਇਓਲੋਜੀ 1ਪੋਸਟ 1ਹੀ ਖਾਲੀ, ਮਾਸਟਰ ਕੇਡਰ ਅੰਗਰੇਜ਼ੀ ਮਾਸਟਰ 4 ਪੋਸਟਾਂ ਜਿਸ ਚੋਂ 3 ਭਰੀਆਂ ਹੋਈਆਂ ਹਨ 1ਖਾਲੀ, ਹਿੰਦੀ 2 ਚੋਂ 2 ਖਾਲੀ, ਪੰਜਾਬੀ ਮਾਸਟਰ 4 ਪੋਸਟਾਂ 4 ਦੀਆਂ 4 ਭਰੀਆਂ ਹੋਈਆਂ। ਡੀ, ਪੀ, ਈ,ਦੀ 1ਪੋਸਟ 1ਹੀ ਖਾਲੀ, ਸਾਇੰਸ ਮਾਸਟਰ 5 ਪੋਸਟਾਂ ਚੋਂ 5 ਹੀ ਖਾਲੀ ਹਨ। ਸਮਾਜਿਕ ਸਿੱਖਿਆ 2 ਪੋਸਟਾਂ ਚ 2 ਭਰੀਆਂ ਹੋਈਆਂ ਹਨ। ਹਿਸਾਬ ਮਾਸਟਰ 4 ਚੋਂ 4 ਭਰੀਆਂ ਹੋਈਆਂ ਹਨ। ਅ/ਕ ਟੀਚਰ 1ਪੋਸਟ 1ਹੀ ਖਾਲੀ। ਕੰਪਿਊਟਰ 4 ਪੋਸਟਾਂ 4 ਹੀ ਭਰੀਆਂ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਸਕੂਲ ਚ ਸਾਇੰਸ ਵਿਸ਼ੇ ਨਾਲ ਸਬੰਧਤ 5 ਪੋਸਟਾਂ ਹਨ। ਜਿਨ੍ਹਾਂ 5 ਪੋਸਟਾਂ ਚ 5 ਹੀ ਖਾਲੀ ਹੋਣ ਕਾਰਨ ਵਿਦਿਆਰਥੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ।