ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਅਗਰਸੇਨ ਜੈਯੰਤੀ ਮਨਾਈ ਗਈ

ਜਗਰਾਉਂ (ਅਮਿਤ ਖੰਨਾ, ਪੱਪੂ  )ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਲੌਜ਼ਮਜ਼ ਕਾਨਵੈਂਟ ਸਕੂਲ,ਜਿੱਥੇ ਕਿ ਿਿਵਦਆਰਥੀਆਂ ਨੂੰ ਸਾਰੇ ਹੀ ਧਰਮਾਂ ਦੇ ਮਹੱਤਵਪੂਰਨ ਦਿਨਾਂ ਅਤੇ ਤਿਉਹਾਰਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ, ਇਸੇ ਲੜੀ ਦੇ ਚਲਦਿਆਂ ਅਗਰਸੇਨ ਜੈਯੰਤੀ ਮਨਾਈ ਗਈ। ਅਧਿਆਪਕਾਂ ਵੱਲੋਂ ਇਸ ਮਹਾਨ ਮਹਾਂਭਾਰਤੀਏ ਰਾਜੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਿਨ੍ਹਾਂ ਨੇ ਅਗਰਵਾਲ ਵੰਸ਼ ਦੀ ਸਥਾਪਨਾ ਕੀਤੀ। ਨਰਾਤੇ ਦੇ ਪਹਿਲੇ ਦਿਨ ਅਗਰਸੇਨ ਜੈਯੰਤੀ ਮਨਾਈ ਜਾਂਦੀ ਹੈ। ਇਸ ਦਿਨ ਸ਼ੋਭਾ ਯਾਤਰਾਵਾਂ ਵੀ ਕੱਢੀਆਂ ਜਾਂਦੀਆਂ ਹਨ। 1976 ਵਿਚ ਭਾਰਤ ਸਰਕਾਰ ਨੇ ਉਹਨਾਂ ਦੇ ਸਨਮਾਨ ਵਿਚ ਇਕ ਡਾਕ-ਟਿਕਟ ਜਾਰੀ ਕੀਤਾ ਸੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਪੂਰੇ ਸਮਾਜ ਨੂੰ ਇਸ ਦਿਨ ਦੀ ਵਧਾਈ ਦਿੱਤੀ ਅਤੇ ਅਜਿਹੇ ਮਹਾਨ ਵਿਅਕਤੀ ਨੂੰ ਯਾਦ ਕਰਕੇ ਅਗਲੀ ਪੀੜ੍ਹੀ ਲਈ ਪ੍ਰੇਰਨਾਸ੍ਰੋਤ ਬਣਾਉਣ ਨੂੰ ਸਮੇਂ ਦੀ ਮੁੱਖ ਲੋੜ ਦੱਸਿਆ। ਉਹਨਾਂ ਬੱਚਿਆਂ ਵਿਚ ਇਸ ਵਿਸ਼ੇ ਤੇ ਹੋਈ ਡੀਬੇਟ ਦੀ ਵੀ ਸ਼ਲਾਘਾ ਕੀਤੀ ਅਤੇ ਹਰ ਬੱਚੇ ਨੂੰ ਮਹਾਨ ਕਾਰਜ ਕਰਕੇ ਉੱਚ ਪਦਵੀਆਂ ਤੇ ਪਹੁੰਚ ਕੇ ਆਪਣੇ ਦੇਸ਼ ਅਤੇ ਕੌਮ ਲਈ ਕੰਮ ਕਰਨ ਨੂੰ ਜ਼ਿੰਦਗੀ ਦਾ ਅਸਲੀ ਟੀਚਾ ਦੱਸਿਆ। ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਇਸ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।