ਬਲੌਜ਼ਮਜ਼ ਕਾਨਵੈਂਟ ਨੇ ਅਭਿਆਸ ਰਾਹੀ ਪੜ੍ਹਾਈ ਨੂੰ ਕੀਤਾ ਸੌਖਾ

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਬਲੌਜ਼ਮਜ਼ ਕਾਨਵੈਂਟ ਸਕੂਲ਼ ਵਿਖੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੇ ‘ਬਿਜ਼ਨਿਸ ਸਟੱਡੀਜ਼’ ਵਿਚ ਆਪਣੇ ਅਧਿਆਪਕ ਗਗਨਦੀਪ ਸਿੰਘ ਪੀ.ਜੀ.ਟੀ. ਕਾਮਰਸ ਦੀ ਰਹਿਨੁਮਾਈ ਅਧੀਨ ‘ਟਾਈਪਸ ਆਫ਼ ਪਾਰਟਨਰ’ ਉੱਪਰ ਇੱਕ ਰੋਲ ਪਲੇਅ ਕੀਤਾ। ਜਿਸ ਵਿਚ ਆਨਲਾਈਨ ਪੜ੍ਹਾਈ ਤੋਂ ਹਟ ਕੇ ਇਸ ਗਤੀਵਿਧੀ ਨੂੰ ਆਪਣੇ ਵਿਸ਼ੇ ਵਿਚ ਚੰਗੀ ਮੁਹਾਰਤ ਹਾਸਲ ਕਰਨ ਲਈ ਰੌਚਕ ਤਰੀਕੇ ਨਾਲ ਕੀਤਾ। ਉਹਨਾਂ ਨੇ ਆਪੋ-ਆਪਣੇ ਰੋਲ ਕਰਦੇ ਹੋਏ ਬਾਕੀਆਂ ਲਈ ਪ੍ਰੇਰਨਾਸ੍ਰੋਤ ਬਣਦੇ ਹੋਏ ਇਸ ਗਤੀਵਿਧੀ ਨੂੰ ਨਿਭਾਇਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਅਧਿਆਪਕ ਅਤੇ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਬੱਚੇ ਅਭਿਆਸ ਰਾਹੀਂ ਆਪਣੇ ਵਿਸ਼ੇ ਵਿਚ ਸੌਖੇ ਤਰੀਕੇ ਨਾਲ ਮੁਹਾਰਤ ਹਾਸਲ ਕਰ ਲੈਂਦੇ ਹਨ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਹਾਜ਼ਰੀ ਭਰੀ।