ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕਿਸਾਨਾਂ ਨੂੰ ਐਮਰਜੈਂਸੀ ਕਾਲ ਤੇ ਟਿਕਰੀ ਬਾਰਡਰ ਦਿੱਲੀ ਪਹੁੰਚਣ ਦੀ ਬੇਨਤੀ

ਜਗਰਾਉਂ ,30 ਅਕਤੂਬਰ  ( ਜਸਮੇਲ ਗ਼ਾਲਿਬ)  ਮਹਿੰਦਰ ਸਿੰਘ ਕਮਾਲਪੁਰਾ ਜਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪ੍ਰੈਸ ਨਾਲ ਸੁਨੇਹਾ ਸਾਂਝਾ ਕਰਦਿਆਂ ਦੱਸਿਆ । ਸਮੂਹ ਪਿੰਡ ਇਕਾਈਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਐਮਰਜੈਂਸੀ ਕਾਲ ਹੈ ਕਿ ਸਾਰੇ ਪਿੰਡਾਂ ਚੋਂ ਵਧ ਤੋਂ ਵੱਧ ਸਾਥੀ ਦਿੱਲੀ ਟੀਕਰੀ ਬਾਰਡਰ ਤੇ ਪੰਹੁਚਣ।ਇਸ ਸਬੰਧੀ ਅੱਜ ਜਿਲਾ ਕਮੇਟੀ ਦੀ ਮੀਟਿੰਗ ਚ ਸਾਰੇ ਬਲਾਕ ਆਗੂਆਂ ਦੀ ਹਾਜਰੀ ਚ ਫੈਸਲਾ ਹੋਇਆ ਕਿ ਪਹਿਲੀ ਨਵੰਬਰ ਹਰ ਪਿੰਡ ਚੋਂ 10 ਸਾਥੀ ਸਮੇਤ ਭੈਣਾਂ ਦਿੱਲੀ ਟਿਕਰੀ ਬਾਰਡਰ ਵੱਲ ਚਾਲੇ ਪਾਉਣ । ਸਾਰੇ ਪਿੰਡਾਂ ਦੇ ਸਾਥੀਆਂ ਨੇ ਪਹਿਲੀ ਨਵੰਬਰ ਸੋਮਵਾਰ ਸ਼ਾਮ ਚਾਰ ਵਜੇ ਜਗਰਾਓਂ ਰੇਲਵੇ ਸਟੇਸ਼ਨ ਤੇ ਇਕਤਰ ਹੋ ਕੇ ਬਹਾਦਰਗੜ੍ਹ ਜਾਣ ਵਾਲੀ ਟ੍ਰੇਨ ਤੇ ਚੜਣਾ ਹੈ।ਸਾਰੇ ਇਕਾਈ ਪ੍ਰਧਾਨਾਂ ਨੂੰ ਬੇਨਤੀ ਹੈ ਕਿ ਹਰ ਹਾਲਤ ਇਸ ਹਿਦਾਇਤ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਸਾਰੇ ਪਿੰਡ ਅਪਣੇ ਅਪਣੇ ਜਥੇਬੰਦੀ ਦੇ ਝੰਡੇ ਲੈ ਕੇ ਆਉਣ ਜੀ।ਕਿਸੇ ਵੀ ਕਿਸਮ ਦੀ ਸੁਸਤੀ ਜਾਂ ਅਣਗਹਿਲੀ ਸਾਲ ਭਰ ਤੋਂ ਚਲ ਰਹੇ ਕਿਸਾਨ ਸੰਘਰਸ਼ ਲਈ ਨੁਕਸਾਨਦੇਹ ਹੋਵੇਗੀ। ਕਿਉਂਕਿ ਮੋਦੀ ਸਰਕਾਰ ਬੈਰੀ ਕੇਡ  ਹਟਾਉਣ ਦੇ ਬਹਾਨੇ ਸਾਡਾ ਮੋਰਚਾ ਖਿੰਡਾਉਣ ਦਾ ਕੁਕਰਮ ਕਰ ਸਕਦੀ ਹੈ। ਇਸ ਲਈ ਝੋਨੇ ਦੇ ਕਸ ਦੇ ਬਾਵਜੂਦ ਜਮੀਨਾਂ ਤੇ ਖੇਤੀ ਬਚਾਉਣ ਲਈ ਇਸ ਕੰਮ ਚ ਕੋਈ ਢਿੱਲ ਸਾਡੇ ਲਈ ਕੀਤੀ ਕਰਾਈ ਖੂਹ ਚ ਪਾਉਣ ਦੇ ਤੁਲ ਹੋਵੇਗੀ। ਹੁਣੇ ਹੀ ਤਿਆਰੀ ਸ਼ੁਰੂ ਕਰ ਦਿਓ ਜੀ। ਕਲ  ਸ਼ਾਮ ਸੱਤ  ਵਜੇ ਤਕ ਅਪਣੇ ਅਪਣੇ ਬਲਾਕ ਸਕੱਤਰ ਨੂੰ ਇਸ ਤਿਆਰੀ ਸਬੰਧੀ ਜਾਣਕਾਰੀ ਦਿਓ ਜੀ ਅਤਿ ਜਰੂਰੀ ਹੈ।