ਰਵਨੀਤ ਬਿੱਟੂ - ਕਿਦਾਰ ਨਾਥ ਸਮਝੌਤਾ ਟੁੱਟਿਆ    

ਲੁਧਿਆਣਾ, 5 ਨਵੰਬਰ ( ਜਸਮੇਲ ਗ਼ਾਲਿਬ  )
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪ੍ਰੈੱਸ ਕਾਨਫਰੰਸ ਤੋਂ ਤੁਰੰਤ ਬਾਅਦ ਰਵਨੀਤ ਸਿੰਘ ਬਿੱਟੂ ਵਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਕੇਦਾਰ ਨਾਥ ਸਮਝੌਤਾ ਟੁੱਟਿਆ ਦੀ ਪੋਸਟ ਪਾਈ ਗਈ ਹੈ ਜਿਸ ਕਾਰਨ ਸਿਆਸੀ ਕਿਆਸ ਅਰਾਈਆਂ ਜ਼ੋਰਾਂ ‘ਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੇਦਾਰਨਾਥ ਦੀ ਯਾਤਰਾ ’ਤੇ ਗਏ ਸਨ ਅਤੇ ਉੱਥੇ ਇਨ੍ਹਾਂ ਦੋਵਾਂ ਦੀਆਂ ਇੱਕਜੁਟਤਾ ਵਾਲੀਆਂ ਫੋਟੋਆਂ ਵੀ ਵਾਇਰਲ ਹੋਈਆਂ ਸਨ , ਜਿਸ ਤੋਂ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਦੋਵੇਂ ਆਗੂਆਂ ਵਿਚਾਲੇ ਗੁਪਤ ਸਮਝੌਤਾ ਹੋਇਆ ਹੈ। ਜਿਸ ਕਾਰਨ ਇਨ੍ਹਾਂ ਵਲੋਂ ਇਕਜੁੱਟਤਾ ਦਿਖਾਈ ਗਈ ਹੈ ਪਰ ਅੱਜ ਨਵਜੋਤ ਸਿੰਘ ਸਿੱਧੂ ਵਲੋਂ ਪ੍ਰੈੱਸ ਕਾਨਫ਼ਰੰਸ ਵਿਚ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਨਿਸ਼ਾਨੇ ਸਾਧੇ ਗਏ ਹਨ।ਪ੍ਰੈਸ ਕਾਨਫਰੰਸ ਤੋਂ ਤੁਰੰਤ ਬਾਅਦ ਬਿੱਟੂ ਵਲੋਂ ਪਾਈ ਗਈ ਇਹ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ।