ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਕੋਲਾਜ਼ ਮੇਕਿੰਗ ਗਤੀਵਿਧੀ ਕਰਵਾਈ

ਜਗਰਾਓਂ 10 ਨਵੰਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਪਹਿਲੀ ਜਮਾਤ ਦੇ ਬੱਚਿਆਂ ਵੱਲੋਂ ਕੋਲਾਜ਼ ਮੇਕਿੰਗ ਗਤੀਵਿਧੀ ਕਰਵਾਈ ਗਈ। ਜਿਸ ਵਿਚ ਬੱਚਿਆਂ ਵੱਲੋਂ ਸਾਫ਼ ਸੀਟ ਉੱਪਰ ਕੁਝ ਚਿੱਤਰ ਬਣਾ ਕੇ ਉਹਨਾਂ ਦੇ ਆਕਾਰ ਦੇ ਰੰਗ ਭਰੇ ਅਤੇ ਆਪਣੇ ਅੰਦਰਲੀ ਕਲਾ ਨੂੰ ਬਾਹਰ ਕੱਢਿਆ। ਬੱਚਿਆਂ ਵੱਲੋਂ ਬਣਾਈਆਂ ਇਹਨਾਂ ਤਸਵੀਰਾਂ ਵਿਚ ਬਚਪਨ ਦੀ ਝਲਕ ਦੇਖਣ ਨੂੰ ਮਿਲੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੋਲਦਿਆਂ ਕਿਹਾ ਕਿ ਬੱਚਿਆਂ ਅੰਦਰ ਬਹੁਤ ਸਾਰੀਆਂ ਕਲਾਵਾਂ ਛੁਪੀਆਂ ਹੁੰਦੀਆਂ ਹਨ ਜਿੰਨ੍ਹਾਂ ਨੂੰ ਅਸੀਂ ਬਾਹਰ ਕੱਢਣ ਦਾ ਯਤਨ ਕਰੀਏ ਤਾਂ ਹੀ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹਾਂ। ਅਜਿਹੀਆਂ ਗਤੀਵਿਧੀਆਂ ਚੰਗੇ ਆਰਟਿਸਟ ਪੈਦਾ ਕਰ ਸਕਦੀਆਂ ਹਨ। ਸਾਨੂੰ ਬੱਚਿਆਂ ਦੀ ਕਲਾ ਕੇਵਲ ਪਛਾਨਣ ਦੀ ਲੋੜ ਹੈ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।