ਪਿੰਡ ਅਕਾਲਗਡ਼੍ਹ ਕਲਾਂ ਬਲਾਕ ਸੁਧਾਰ ਲੁਧਿਆਣਾ ਪੰਚਾਇਤ ਅੰਦਰ ਇਕ ਦੂਜੇ ਉਪਰ ਦੂਸ਼ਣਬਾਜ਼ੀ ਦਾ ਮਸਲਾ ਸਾਹਮਣੇ  

ਸੁਧਾਰ 15 ਨਵੰਬਰ ( ਜਗਰੂਪ ਸੁਧਾਰ ) ਅੱਜ ਪਿੰਡ ਅਕਾਲਗੜ੍ਹ ਕਲਾਂ ਬਲਾਕ ਸੁਧਾਰ ਜਿਲ੍ਹਾ ਲੁਧਿਆਣਾ ਦੀ ਰਵਿਦਾਸ ਧਰਮਸ਼ਾਲਾ ਵਿਖੇ ਸਰਬਜੀਤ ਕੌਰ ਮੈਂਬਰ ਪੰਚਾਇਤ ਦੇ ਖਿਲਾਫ ਜੋ ਸਰਪੰਚ ਵਲੋ ਪਿਛਲੇ ਕੁਛ ਦਿਨਾਂ ਤੋਂ ਝੂਠਾ ਪਰਚਾਰ ਕੀਤਾ ਜਾ ਰਿਹਾ ਸੀ ਉਸਦੇ ਸੰਬੰਧ ਵਿਚ ਪਿੰਡ ਦੇ ਪਤਵੰਤੇ ਲੋਕਾਂ ਅਤੇ ਮੌਜੂਦਾ ਪੰਚਾਇਤ ਮੈਂਬਰਾਂ ਦੀ ਹਾਜਰੀ ਵਿਚ ਬੁਲਾਇਆ ਗਿਆ ਸੀ। ਪਰ ਕਾਫੀ ਉਡੀਕ ਕਰਨ ਮਗਰੋਂ ਵੀ ਸਰਪੰਚ ਅਕਾਲਗੜ੍ਹ ਕਲਾਂ ਕਿਸੇ ਵੇ ਤਰ੍ਹਾਂ ਦਾ ਸਪਸ਼ਟੀਕਰਨ ਦੇਣ ਨਹੀਂ ਆਇਆ। ਸਰਬਜੀਤ ਕੌਰ ਪੰਚਾਇਤ ਮੈਂਬਰ ਨੇ ਪਿੰਡ ਦੇ ਇਕੱਠ ਅਤੇ ਮੌਜੂਦਾ ਪੰਚਾਇਤ ਮੈਂਬਰਾਂ ਦੀ ਹਾਜਰੀ ਵਿੱਚ ਦਸਿਆ ਕੇ ਮੇਰੇ ਤੇ ਸਰਪੰਚ ਵਲੋ ਸੀਮੇਂਟ ਦੀਆਂ ਬੋਰੀਆਂ ਮੰਗਣ ਦਾ ਝੂਠਾ ਪ੍ਰਚਾਰ ਕਰਕੇ ਮੇਰੇ ਵਾਰਡ ਦਾ ਕੰਮ ਵੀ ਬੰਦ ਕਰਵਾ ਦਿੱਤਾ ਗਿਆ ਹੈ।ਲੋਕਾਂ ਨੇ ਮੈਨੂੰ ਵੋਟਾਂ ਪਾਂ ਕੇ ਚੁਣਿਆ ਹੈ। ਅਸੀ ਪੰਚਾਇਤ ਮੈਂਬਰਾਂ ਨੇ ਡੀ. ਡੀ.ਪੀ. ਓ ਸਾਹਿਬ ਲੁਧਿਆਣਾ ਨੂੰ ਵੀ ਪੱਤਰ ਲਿਖ ਕੇ ਦਸਿਆ ਕਿ ਸਰਕਾਰ ਵਲੋ ਆਇਆ ਗਰਾਂਟਾ ਨੂੰ ਸਰਪੰਚ ਵਲੋ ਸਹੀ ਜਗ੍ਹਾ ਨਹੀਂ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਅਸੀ ਸਮੂਹ ਮੈਂਬਰ ਪੰਚਾਇਤ ਬੀ. ਡੀ.ਪੀ.ਓ ਸਾਹਿਬ ਸੁਧਾਰ ਨੂੰ ਵੀ ਮਿਲ ਚੁੱਕੇ ਹਾਂ। ਓਹਨਾ ਨੇ ਵੀ ਟਾਲਮਟੋਲ ਹੀ ਗੱਲ ਕੀਤੀ।ਆਪਣਾ ਮਸਲਾ ਪੰਚਾਇਤ ਵਿਚ ਜੀ ਸੁਲਝਾਓ। ਸੈਕਟਰੀ ਸਾਹਿਬ ਵਲੋ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਅਸੀ ਪ੍ਰਸ਼ਾਸ਼ਨ ਤੋਂ ਇਹ ਮੰਗ ਕਰਦੇ ਹਾਂ ਕਿ ਆਈਆ ਗਰਾਂਟਾ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕੈਪਟਨ ਲਾਲ ਸਿੰਘ,ਸੁਰਿੰਦਰਪਾਲ ਕੌਰ,ਸ਼ਰਨਜੀਤ ਕੌਰ,ਸਰਬਜੀਤ ਕੌਰ (ਸਾਰੇ ਪੰਚ) ਸੁਰਿੰਦਰ ਕੌਰ ਸਾਬਕਾ ਸਰਪੰਚ,ਮੁਖਤਿਆਰ ਸਿੰਘ, ਗੁਰਮੀਤ ਸਿੰਘ, ਕਮਿਕਰ ਸਿੰਘ, ਬਲੋਰ ਸਿੰਘ, ਅਵਤਾਰ ਸਿੰਘ, ਭਜਨ ਸਿੰਘ  ਸਮੇਤ ਪਿੰਡ ਦੇ ਪਤਵੰਤੇ ਲੋਕ ਹਾਜ਼ਿਰ ਸਨ।