ਸਵਾਮੀ ਰੂਪ ਚੰਦ ਜੈਨ ਸਕੂਲ ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਜਗਰਾਓਂ 19 ਨਵੰਬਰ (ਅਮਿਤ ਖੰਨਾ) ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਸਾਰੇ ਸਕੂਲ ਵਿੱਚ ਕੀਤੀ ਗਈ ਸ਼ਾਨਦਾਰ ਸਜਾਵਟ ਅਤੇ ਬੱਚਿਆਂ ਅਤੇ ਅਧਿਆਪਕਾ  ਦੁਆਰਾ ਸ਼ਬਦ ਕੀਰਤਨ ਦੀ ਤਿਆਰੀ ਬਾਬਾ ਨਾਨਕ ਪ੍ਰਤੀ ਸਕੂਲ ਦੀ  ਦੀ ਸ਼ਰਧਾ ਨੂੰ ਪੇਸ਼ ਕਰ ਰਹੇ ਸਨ ।ਸੁੰਦਰ ਢੰਗ ਨਾਲ ਸਜੀ ਹੋਈ ਸਟੇਜ ਤੇ ਬੈਠੇ ਅਧਿਆਪਕਾਂ ਤੇ ਬੱਚਿਆਂ ਦੁਆਰਾ ਪੰਡਾਲ ਵਿੱਚ ਬੈਠੇ ਬੱਚਿਆਂ ਨਾਲ ਮਿਲ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ ਇਸ ਉਪਰੰਤ ਬੱਚਿਆਂ ਅਤੇ ਅਧਿਆਪਕਾਂ ਦੁਆਰਾ  ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ  ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਕਵਿਤਾਵਾਂ ਅਤੇ ਸਪੀਚ ਬੋਲੀਆਂ ਗਈਆਂ  ਇਸ ਤੋਂ ਇਲਾਵਾ ਬਾਹਰੋਂ ਆਏ  ਰਾਗੀ ਸਿੰਘਾਂ ਦੁਆਰਾ ਵੀ ਕੀਰਤਨ ਸ਼ਬਦ ਉਚਾਰਣ ਕੀਤਾ ਗਿਆ  ਇਸ ਉਪਰੰਤ ਚੌਪਈ ਸਾਹਿਬ ਅਤੇ ਅਨੰਦ ਸਾਹਿਬ ਦੇ  ਪਾਠ ਅਤੇ   ਗੁਰੂ ਮਰਿਆਦਾ ਅਨੁਸਾਰ ਅਰਦਾਸ ਕੀਤੀ ਗਈ ਜਿਸ ਵਿੱਚ   ਬੱਚਿਆਂ ਦੇ  ਉੱਜਲੇ ਭਵਿੱਖ ਦੀ ਕਾਮਨਾ ਕੀਤੀ ਗਈ  ਅੰਤ ਵਿਚ ਸਾਰਿਆਂ ਵਿੱਚ ਦੇਗ ਵਰਤਾਈ ਗਈ ਅਤੇ ਸਮੋਸੇ ਅਤੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ ਇਸ ਦੌਰਾਨ  ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਬੱਚਿਆਂ ਨੂੰ ਕਿਹਾ ਕਿ ਬਾਬਾ ਨਾਨਕ ਸਦਾ ਸਾਡੇ   ਅੰਗ ਸੰਗ ਸਹਾਈ ਹਨ ਇਸ ਲਈ ਕਦੇ ਵੀ ਕਿਸੇ ਮੁਸ਼ਕਲ ਦੀ ਘੜੀ ਵਿਚ ਡੋਲਣਾ ਨਹੀਂ  ਉਨ੍ਹਾਂ ਅਨੁਸਾਰ ਇਹ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਹੀ ਹੈ ਕਿ ਸਕੂਲ ਸਦਾ ਚੜ੍ਹਦੀਆਂ ਕਲਾਂ ਵਿੱਚ ਅਤੇ ਇੱਥੋਂ ਦੇ ਬੱਚੇ ਅਤੇ ਅਧਿਆਪਕ ਸਦਾ ਉੱਚੇ ਮੁਕਾਮ ਤੇ ਹਨ