ਯੁ.ਕੇ.

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਤੇ ਵਿਚਾਰ ਅਤੇ ਤਕਰਾਰ-Video

ਸ਼ੇਰ ਗਰੁੱਪ ਨੂੰ ਸੰਗਤਾਂ ਕਿਉਂ ਵੋਟ ਕਰਨ ? ਵਿਸ਼ੇ ਤੇ ਵਿਸ਼ੇਸ਼ ਗੱਲਬਾਤ ਸ਼ੇਰ ਗਰੁੱਪ ਦੇ ਨਾਲ ; ਸ ਅਮਨਜੀਤ ਸਿੰਘ ਖਹਿਰਾ ਦੀ ਵਿਸ਼ੇਸ਼ ਰਿਪੋਰਟ Thoughts and controversy on the elections of Gurdwara Sri Guru Singh Sabha Southal Why should people vote for Sher Group? Special discussion on the subject with Sher Group Chairman S Gurmail Singh Malhi A special report by S. Amanjit Singh Khaira

Facebook Video Link ; https://fb.watch/fSYt_COsrV/

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਤੇ ਵਿਚਾਰ ਅਤੇ ਤਕਰਾਰ-Video

ਸ਼ੇਰ ਗਰੁੱਪ ਨੂੰ ਸੰਗਤਾਂ ਕਿਉਂ ਵੋਟ ਕਰਨ ? ਵਿਸ਼ੇ ਤੇ ਵਿਸ਼ੇਸ਼ ਗੱਲਬਾਤ ਸ ਪ੍ਰਤਾਪ ਸਿੰਘ ਮੂਮੀਂ ਨਾਲ ; ਸ ਅਮਨਜੀਤ ਸਿੰਘ ਖਹਿਰਾ ਦੀ ਵਿਸ਼ੇਸ਼ ਰਿਪੋਰਟ Thoughts and controversy on the elections of Gurdwara Sri Guru Singh Sabha Southal Why should people vote for Sher Group? Special discussion on the subject with Kabaddi Parmoter Partap Singh Mumi A special report by S. Amanjit Singh Khaira

Favebook Video Link ; https://fb.watch/fSYhUPdrwA/

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਤੇ ਵਿਚਾਰ ਅਤੇ ਤਕਰਾਰ -Video

ਸ਼ੇਰ ਗਰੁੱਪ ਨੂੰ ਸੰਗਤਾਂ ਕਿਉਂ ਵੋਟ ਕਰਨ ? ਵਿਸ਼ੇ ਤੇ ਵਿਸ਼ੇਸ਼ ਗੱਲਬਾਤ ਸ਼ੇਰ ਗਰੁੱਪ ਦੇ ਉਮੀਦਵਾਰ ਗੁਰਬਚਨ ਸਿੰਘ ਅਟਵਾਲ , ਹਰਬੰਸ ਸਿੰਘ ਕੁਲਾਰ ਸੇਵਾਦਾਰ ਦਲਜੀਤ ਸਿੰਘ ਗਰੇਵਾਲ ਬੀ ਐਮ ਈ ਨਾਲ ; ਸ ਅਮਨਜੀਤ ਸਿੰਘ ਖਹਿਰਾ ਦੀ ਵਿਸ਼ੇਸ਼ ਰਿਪੋਰਟ Thoughts and controversy on the elections of Gurdwara Sri Guru Singh Sabha Southal Why should people vote for Sher Group? Special discussion on the subject with Sher Group candidate Gurbachan Singh Atwal & Harbans Singh Kular and Sevada Daljit Singh Garwal A special report by S. Amanjit Singh Khaira

Facebook Video Link ; https://fb.watch/fSY4T6nDOM/

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਤੇ ਵਿਚਾਰ ਅਤੇ ਤਕਰਾਰ-Video

ਸ਼ੇਰ ਗਰੁੱਪ ਨੂੰ ਸੰਗਤਾਂ ਕਿਉਂ ਵੋਟ ਕਰਨ ? ਵਿਸ਼ੇ ਤੇ ਵਿਸ਼ੇਸ਼ ਗੱਲਬਾਤ ਸ਼ੇਰ ਗਰੁੱਪ ਦੇ ਉਮੀਦਵਾਰ ਮੌਜੂਦਾ ਕੌਂਸਲਰ ਬੀਬੀ ਕਮਲਪ੍ਰੀਤ ਕੌਰ ਨਾਲ ; ਸ ਅਮਨਜੀਤ ਸਿੰਘ ਖਹਿਰਾ ਦੀ ਵਿਸ਼ੇਸ਼ ਰਿਪੋਰਟ Thoughts and controversy on the elections of Gurdwara Sri Guru Singh Sabha Southal Why should people vote for Sher Group? Special discussion on the subject with Sher Group candidate Bibi Kamalpreet Kaur Councillor A special report by S. Amanjit Singh Khaira

Facebook Video Link ; https://fb.watch/fSXWT1oJhY/

ਕੌਣ ਪੈਦਾ ਕਰਦਾ ਹੈ ਗੈਂਗਸਟਰ ? ਕਬੱਡੀ ਅਤੇ ਗਾਇਕੀ ਕਿਵੇਂ ਜੁੜਿਆ ਗੈਂਗਸਟਰ ਦੇ ਨਾਲ ? Video

ਨਸ਼ੇ ਤੋਂ ਬਾਦ ਹੁਣ ਕਬੱਡੀ ਤੇ ਗਾਇਕੀ ਗੈਂਗਸਟਰ ਦੀ ਪਕੜ ਵਿੱਚ ਵਿਸ਼ੇਸ਼ ਗਲਬਾਤ ਅਮਨਜੀਤ ਸਿੰਘ ਖਹਿਰਾ ਅਤੇ ਅਮਰਜੀਤ ਸਿੰਘ ਗਰੇਵਾਲ UK

ਪੰਜਾਬ ਚ ਔਰਤ ਸਿਰਫ਼ ਥਪ੍ੜਾ ਜੋਗੀ ਹੀ ਕਿਉ ? Video

MLA ਦੇ ਬਜਿਆ ਥੱਪੜ ਪੰਜਾਬ ਚ ਔਰਤ ਨਾਲ ਹੋ ਰਹੇ ਦੁਰ ਵਿਵਹਾਰ ਦੀ ਮੂਹ ਬੋਲਦੀ ਤਸਵੀਰ ਵਿਸ਼ੇਸ ਗਲਬਾਤ ਅਮਨਜੀਤ ਸਿੰਘ ਖਹਿਰਾ ਅਤੇ ਅਮਰਜੀਤ ਸਿੰਘ ਗਰੇਵਾਲ UK

ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਹੋਈ ਲੜਾਈ ਪੰਜਾਬੀਆਂ ਲਈ ਵੱਡੀ ਨਮੋਸ਼ੀ ਲੈ ਕੇ ਆਈ !!Video

ਲੜਾਈ ਵਾਲੇ ਬਹੁਤਾਤ ਨੌਜੁਆਨ ਹੋਣਗੇ ਡਿਪੋਟ ? ਮਾਪਿਆਂ ਦੀਆਂ ਆਸਾਂ ਤੇ ਫੇਰਿਆ ਪਾਣੀ! ਅਮਨਜੀਤ ਸਿੰਘ ਖੈਹਿਰਾ ਦੀ ਅਮਰਜੀਤ ਸਿੰਘ ਗਰੇਵਾਲ ਨਾਲ ਵਿਸ਼ੇਸ਼ ਗੱਲਬਾਤ

The Queen died peacefully at Balmoral yesterday

The Queen died peacefully at Balmoral yesterday . The King and The Queen Consort remain at Balmoral last night and will return to London today.

ਮਹਾਰਾਣੀ ਦੀ ਕੱਲ੍ਹ ਬਾਲਮੋਰਲ ਵਿਖੇ ਸ਼ਾਂਤੀਪੂਰਵਕ ਮੌਤ ਹੋ ਗਈ। ਰਾਜਾ ਅਤੇ ਮਹਾਰਾਣੀ ਬੀਤੀ ਰਾਤ ਬਾਲਮੋਰਲ ਵਿਖੇ ਰਹੇ ਅਤੇ ਅੱਜ ਲੰਡਨ ਵਾਪਸ ਆ ਜਾਣਗੇ।

ਚੰਡੀਗੜ੍ਹ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਐਲਾਨਣ ਤੋਂ ਬਾਅਦ  ਦਾ ਪ੍ਰਤੀਕਰਮ ✍️ ਪਰਮਿੰਦਰ ਸਿੰਘ ਬਲ

ਚੰਡੀਗੜ੍ਹ ਏਅਰ ਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਐਲਾਨੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਫਿਰ ਤੋਂ ਬੇਲੋੜੀ ਬੋਲੀ ਬੋਲ ਕੇ ਕਿਹਾ ਕਿ ਇਹ ਨਾਮ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਢੁੱਕਦਾ ਸੀ । ਮਾਨ ਸਾਹਿਬ ਜੀ ਸ਼ਾਇਦ ਸ਼ਹਾਦਤਾਂ ਵਿੱਚ ਵਖਰੇਵਾਂ ਦੱਸ ਕੇ ਸਿੱਖ ਤੇ ਪੰਜਾਬ ਦੀ ਵਿਰਾਸਤ ਬਾਰੇ ਹਮੇਸ਼ਾ ਗੁੰਮਰਾਹ ਕਰਦੇ ਚਲੇ ਆ ਰਹੇ ਹਨ । ਉਹ ਸਮੇਂ ਸਿਰ ਕੋਈ ਸੁਚੱਜਾ ਕਦਮ ਕਦੇ ਨਹੀਂ ਪੁੱਟਦੇ , ਸਿਰਫ਼ ਬਿਆਨਬਾਜ਼ੀ ਆਸਰੇ ਬੁੱਤਾ ਤੋਰਦੇ ਹਨ । ਇਹਨਾਂ ਦੇ ਚਹੇਤੇ ਬਾਦਲ ਦਲੀਏ ਅਤੇ ਸਾਂਢੂ ਸਾਹਿਬਾਂ ਦੀਆਂ ਅਕਾਲੀ /ਕਾਂਗਰਸ ਦੀਆਂ ਪਿਛਲੇ ਵੀਹ ਵੱਰਿਆਂ ਤੋਂ ਸਰਕਾਰਾਂ ਰਹੀਆਂ ਹਨ । , ਇਹਨਾਂ ਕੋਲ ਮਾਨ ਸਾਹਿਬ ਨੇ ਕਦੇ ਕੋਈ ਚੰਢੀਗੜ ਏਅਰਪਰਟ ਦੇ ਨਾਮ ਦੀ ਕਦੇ ਕੋਈ ਸਿਫ਼ਾਰਸ਼ ਨਹੀਂ ਕੀਤੀ , ਹੁਣ ਜੇ ਪੰਜਾਬ ਸਰਕਾਰ ਨੇ ਇਹ ਸੁਚੱਜਾ ਫੈਸਲਾ ਲੈ ਲਿਆ ਤਾਂ ਫਿਰ ਤੋਂ  ਸ਼ਹੀਦਾਂ ਦੀ ਵਿਰਾਸਤ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਹੈ । ਬਾਬਾ ਬੰਦਾ ਸਿੰਘ ਬਹਾਦਰ ਜਾਂ ਭਗਤ ਸਿੰਘ ਜਾ ਕੋਈ ਹੋਰ ਇਤਿਹਾਸ ਵਿੱਚੋਂ ਕੁਰਬਾਨੀ ਵਾਲੇ ਚੁਣ ਲਓ , ਸਾਰੇ ਹੀ ਮੁਗਲਾਂ ਤੇ ਫ਼ਰੰਗੀਆਂ ਨੂੰ ਜੜੌ ਪੁੱਟਣ ਦੇ ਇਰਾਦੇ ਵਾਲੇ ਹੋਏ ਹਨ । ਇਹ ਤਾਂ ਸਰਦਾਰ ਮਾਨ ਹੀ ਹਨ ਜ਼ਿਹਨਾਂ ਦੀਆਂ ਰਗਾਂ ਵਿੱਚ ਅਜੇ ਵੀ ਅਜਿਹਾ ਦਿਸਦਾ ਹੈ , ਜੋ ਜਾਲਮ ਜਨਰਲ ਡਾਇਰ ਵਰਗੇ ਨੂੰ ਆਪਣੇ ਨਾਨੇ ਜਥੇਦਾਰ ਅਰੂੜ੍ਹ ਸਿੰਘ ਰਾਹੀ ਇਕ ਅਜੀਬ ਨਾਤਾ ਗੰਢ ਕੇ,ਫਾਰੰਗੀ ਰਾਜ ਨੂੰ ਯਾਦ ਕਰਦੇ ਹਨ । ਕਈ ਪੱਖਾਂ ਤੋਂ ਇਹੀ ਸੋਚ ਪ੍ਰਤੱਖ ਸਾਹਮਣੇ ਆਉਂਦੀ ਹੈ ਕਿ , ਸਾਡੇ ਦੇਸ਼ ਅਤੇ ਕੌਮ ਨੂੰ ਬਦੇਸ਼ਾਂ ਦੇ ਗੁਲਾਮ ਇਹਨਾਂ ਲੋਕਾਂ ਨੇ ਹੀ ਬਣਾਇਆ ਸੀ , ਜੋ ਅੱਜ ਵੀ ਬੇਤੁਕੀ ਬੋਲੀ ਬੋਲ ਕੇ ਆਪਣੇ ਬਜੁਰਗਾਂ ਦੀਆਂ ਗਲਤ ਕੀਤੀਆਂ ਕਾਰਵਾਈਆਂ ਤੇ ਪਰਦਾ ਪਾਉਣ ਦਾ ਡਕੌਸਲਾ ਕਰ ਰਹੇ ਹਨ । ਮਾਨ ਸਾਹਿਬ ਮੋਦੀ ਸਰਕਾਰ ਪਾਸ ਇਹ ਤਾਂ ਬੇਨਤੀ ਵੀ ਕਰ ਰਹੇ ਹਨ ਕਿ ਸਰਕਾਰ ਪਾਕਿਸਤਾਨ ਦੇ ਗੁਰਧਾਮ ਦੀ ਯਾਤਰਾ ਨੂੰ ਹੋਰ ਜ਼ਿਆਦਾ ਵਧਾਵੇ । ਉਹ ਇਹ ਗੱਲ ਬਿਲਕੁਲ ਭੁੱਲ ਰਹੇ ਹਨ ਕਿ ਪਾਕਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਜਾਨ ਮਾਲ ਦੀ ਕੋਈ ਰਾਖੀ ਨਹੀਂ ਹੈ । ਸਿੱਖਾਂ ਤੇ ਹਿੰਦੂਆਂ ਦੀਆ ਲੜਕੀਆਂ ਨਾਲ ਜ਼ਬਰਦਸਤੀ ਹੋ ਰਹੀ ਤੇ ਜਬਰੀ ਧਰਮ ਪਰਵਰਤਣ ਕੀਤਾ ਜਾ ਰਿਹਾ ਹੈ । ਮੁਸਲਮ ਲੋਕ ਵਕਾਫ ਬੋਰਡ ਰਾਹੀ ਗੁਰਦੁਆਰਿਆਂ ਤੇ ਮੰਦਰਾਂ ਅਤੇ ਪ੍ਰਾਪਰਟੀਆਂ ਤੇ 1947 ਤੋਂ ਕਬਜ਼ਾ ਜਮਾਈ ਬੈਠੇ ਹਨ । ਜਦ ਕਿ 1947,ਸਮੇਂ ਦੇ ਅਹਿਦਨਾਮੇ ਅਨੁਸਾਰ ਇਸ ਪਾਕਿਸਤਾਨ ਦੇ ਵਕਾਫ ਬੋਰਡ ਵਿੱਚ ਸਿਰਫ਼ ਸਿੱਖ ਤੇ ਹਿੰਦੂ ਹੀ ਆਪਣੇ ਧਾਰਮਿਕ ਸਥਾਨਾਂ ਤੇ ਪ੍ਰਬੰਧਕ ਹੋਣੇ ਲਾਜ਼ਮੀ ਹਨ । ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਅੱਜ ਦੇ ਇਹਨਾਂ ਸਵੈ ਸੱਜੇ ਅਕਾਲੀ ਆਗੂਆਂ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ , ਕਿ ਪਾਕਿਸਤਾਨ ਵਿੱਚ ਸਿੱਖ ਵਿਰਾਸਤ ਨੂੰ ਕਿਵੇਂ ਉਜਾੜਿਆ ਜਾ ਰਿਹਾ ਹੈ । ਪਰ ਇਹ ਦਿਨ ਬਦਿਨ  ਇਤਨੇ ਗੈਰਜੁਮੇਵਾਰ ਹਨ ਕਿ ਸਿਰਫ਼ ਭਾਰਤ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਤਰਾਂ ਤਰਾਂ ਦੀ ਵਿਵਾਦਤ ਬੋਲੀ ਬੋਲ ਕੇ , ਆਮ ਲੋਕਾਂ ਨੂੰ ਗੁਮਰਾਹ ਕਰ ਰਹੇ । ਅਜਿਹੇ ਜਿਹੜੇ ਲੋਕ ਆਗੂ ਸਰਕਾਰਾਂ ਤੇ ਨਿੱਤ ਦਿਨ ਦੇ ਉਲਾਂਭੇ ਘੜਦੇ ਹਨ , ਉਹ ਖੁਦ ਆਪਣੀ ਪੀੜੀ ਥੱਲੇ ਸੋਟਾ ਫੇਰਨ ਕਿ ਇਹ ਕਿਵੇਂ ਸਰਕਾਰੀ ਸੰਪਤੀ ਤੇ ਕਬਜ਼ਾ ਕਰੀ ਬੈਠੇ ਰਹੇ ਹਨ । ਇਹ ਵਰਨਣ ਯੋਗ ਹੈ ਕਿ ਜੋ ਸ਼ਾਮਲਾਟਾਂ ਦੇ ਗੈਰਕਾਨੂਨੀ ਕਬਜ਼ੇ , ਪੰਜਾਬ ਸਰਕਾਰ ਤੁੜਵਾ (ਖਾਲੀ ਕਰਵਾ ) ਰਹੀ ਹੈ , ਉਹ ਜੋ 2880 ਏਕੜ ਜ਼ਮੀਨ  ਚੰਡੀਗੜ੍ਹ ਵਿੱਚੋਂ ਜੋ ਖਾਲੀ ਕਰਵਾਈ ਹੈ । ਉਸ ਵਿੱਚੋਂ 150 ਏਕੜ ਤੇ ਮਾਨ ਪਰਵਾਰ ਨੇ ਵੀ ਸਾਲਾ ਬੱਧੀ ਸਮੇਂ ਤੋਂ ਸ਼ਾਮਲਾਟ ਤੇ ਗੈਰਕਾਨੂੰਨੀ ਕਬਜ਼ਾ ਕੀਤਾ ਹੋਇਆ ਸੀ । ਕੀ ਇਹ ਸਰਕਾਰੀ ਸੰਪਤੀ ਦੀ ਚੋਰੀ ਅਤੇ ਅੰਤ ਦਾ ਭ੍ਰਿਸ਼ਟਾਚਾਰ ਨਹੀਂ ਹੈ ? ਜਾਂ ਮਾਨ ਸਾਹਿਬ ਖੁਦ ਦੱਸਣ ਕੀ ਇਹ ਕੀ ਹੈ ? - ਪਰਮਿੰਦਰ ਸਿੰਘ ਬਲ , ਯੂ . ਕੇ.

ਗੁਰੂ ਨਾਨਕ ਗੁਰਦੁਆਰਾ ਬਰੈਡਫੋਰਡ ਵਿਖੇ ਐਤਵਾਰ 4- ਸਤੰਬਰ ਨੂੰ  ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕੀਰਤਨ ਦੀਆਂ ਸੇਵਾਵਾਂ ਨਿਭਾਉਣਗੇ  

ਬੈੱਡਫੋਰਡ ਯੂਕੇ 03 ਸਤੰਬਰ ( ਖਹਿਰਾ)  ਆਪੇ ਸਭ ਨੂੰ ਜਾਣਕਾਰੀ ਹੈ ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਗੁਰਦੁਆਰਾ ਸਾਹਿਬ ਬੈੱਡਫੋਰਡ ਵਿਖੇ ਐਤਵਾਰ 4 ਸਤੰਬਰ 2022 ਨੂੰ ਸਵੇਰੇ 9.30 ਵਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈ ਰਹੇ ਹਨ  । ਭੋਗਾਂ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ ਕੀਰਤਨ ਦੀਆਂ ਸੇਵਾਵਾਂ ਨਿਭਾਉਣਗੇ  । ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਆਪ ਸਭ ਨੂੰ ਹੁੰਮ ਹੁਮਾ ਕੇ ਪਹੁੰਚਣ ਅਤੇ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਰਸ ਭਿੰਨੇ ਕੀਰਤਨ ਦਾ ਲਾਹਾ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ । ਬਾਕੀ ਸਾਰੀ ਜਾਣਕਾਰੀ ਲਈ ਫੋਟੋ ਵਿੱਚ ਲੱਗੇ ਇਸ਼ਤਿਹਾਰ ਨੂੰ ਪੜ੍ਹੋ ।    

News By; Amanjit Singh Khaira 00447775486841 or 00919878523331

Request for help to the victims of the terrible flood in Pakistan

"Update on Pak Flood Appeal "

  So far we have raised £3175 and thank you very much for your donations.  

I am going to Pakistan next week and if you would like to donate please do so and my commitment to you is that every single penny raised (100%) will be spent on those who are in desperate need.  

Bank: RBS   Name: Mian Faisal Rashid.   Sort Code: 16-33-33. Account No. 10334366

 Faisal Rashid  Former Member of Parliament Warrington South. Mob: +447967234849

ਪਾਕਿਸਤਾਨ ਵਿਚ ਆਏ ਭਿਆਨਕ ਹੜ੍ਹ ਦੇ ਪੀਡ਼ਤਾਂ ਦੀ ਮਦਦ ਲਈ ਬੇਨਤੀ  

"ਪਾਕਿ ਹੜ੍ਹ ਦੀ ਅਪੀਲ 'ਤੇ ਅੱਪਡੇਟ"
ਹੁਣ ਤੱਕ ਅਸੀਂ £3175 ਇਕੱਠੇ ਕਰ ਚੁੱਕੇ ਹਾਂ ਅਤੇ ਤੁਹਾਡੇ ਦਾਨ ਲਈ ਤੁਹਾਡਾ ਬਹੁਤ ਧੰਨਵਾਦ।
ਮੈਂ ਅਗਲੇ ਹਫ਼ਤੇ ਪਾਕਿਸਤਾਨ ਜਾ ਰਿਹਾ ਹਾਂ ਅਤੇ ਜੇਕਰ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਅਜਿਹਾ ਕਰੋ ਅਤੇ ਤੁਹਾਡੇ ਨਾਲ ਮੇਰੀ ਵਚਨਬੱਧਤਾ ਹੈ ਕਿ ਇਕੱਠੀ ਕੀਤੀ ਗਈ ਹਰ ਇੱਕ ਪੈਸਾ (100%) ਉਹਨਾਂ ਲੋਕਾਂ 'ਤੇ ਖਰਚ ਕੀਤਾ ਜਾਵੇਗਾ ਜੋ ਸਖ਼ਤ ਲੋੜਵੰਦ ਹਨ।
ਦਾਨ ਲਈ ਬੈਂਕ ਅਕਾਉਂਟ  ; Bank: RBS Name: Mian Faisal Rashid  Sort Code: 16-33-33. Account No. 10334366

ਫੈਜ਼ਲ ਰਸ਼ੀਦ ਸਾਬਕਾ ਮੈਂਬਰ ਪਾਰਲੀਮੈਂਟ ਵਾਰਿਗਟਨ ਸਾਊਥ  ਮੋਬ: +447967234849

 

 

25 ਸਾਲ ਪਹਿਲਾਂ India ਲਈ ਤੇ ਹੁਣ 2022 ਚ UK ਦੀ ਝੋਲੀ ਪਾਇਆ 400 ਮੀਟਰ ਰਿਲੇ ਦਾ ਮੈਡਲ

 

ਬਰਤਾਨੀਆ ਅਤੇ ਇੰਡੀਆ ਲਈ ਐਥਲੈਟਿਕ ਵਿਚ ਮੈਡਲ ਜਿੱਤ ਕੇ ਕੌਮ ਦਾ ਨਾ ਉੱਚਾ ਕਰਨ ਵਾਲੇ ???? 70 ਸਾਲਾਂ ਦੀ ਉਮਰ ਵਿੱਚ ਵੀ ਘੋੜੇ ਵਾਂਗੂੰ ਦੌੜਨ ਵਾਲੇ ਸ ਰਛਪਾਲ ਸਿੰਘ ਸੇਖਾ ਨਾਲ ਸ ਅਮਨਜੀਤ ਸਿੰਘ ਖੈਹਿਰਾ ਦੀ ਵਿਸ਼ੇਸ਼ ਗੱਲਬਾਤ

8th UK National Gatka Championship from Leamington Spa (Part 1 ) Video

 

ਇੰਗਲੈਂਡ ਦੇ ਸ਼ਹਿਰ ਲਮਿੰਗਟਨ ਸਪਾ ਤੋਂ 8ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦਾ ਅੱਖੀ ਡਿੱਠਾ ਹਾਲ ਇੰਗਲੈਂਡ ਦੀ ਧਰਤੀ ਤੋਂ ਖ਼ਬਰ ਲਈ ਕੰਟੈਕਟ ਅਮਨਜੀਤ ਸਿੰਘ ਖੈਹਿਰਾ ਵਟਸਪ ਰਾਹੀ 00447775486841 or 0091987852331

8th UK National Gatka Championship from Leamington Spa (Part-2) - Video

ਇੰਗਲੈਂਡ ਦੇ ਸ਼ਹਿਰ ਲਮਿੰਗਟਨ ਸਪਾ ਤੋਂ 8ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦਾ ਅੱਖੀ ਡਿੱਠਾ ਹਾਲ ਇੰਗਲੈਂਡ ਦੀ ਧਰਤੀ ਤੋਂ ਖ਼ਬਰ ਲਈ ਕੰਟੈਕਟ ਅਮਨਜੀਤ ਸਿੰਘ ਖੈਹਿਰਾ ਵਟਸਪ ਰਾਹੀ 00447775486841 or 0091987852331

ਸੰਤ ਸੀਚੇਵਾਲ ਨੇ ਵਿਦੇਸ਼ ਯਾਤਰਾ ਦੌਰਾਨ ਇੰਗਲੈਂਡ ਦੀ ਪਾਰਲੀਮੈਂਟ ਦਾ ਦੌਰਾ ਕੀਤਾ ਤੇ MP ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕੀਤੀ

ਲੰਡਨ, 01 ਅਗਸਤ ( ਖਹਿਰਾ)- ਉੱਘੇ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਯਾਤਰਾ ਦੌਰਾਨ ਇੰਗਲੈਂਡ ਦੀ ਪਾਰਲੀਮੈਂਟ ਦਾ ਦੌਰਾ ਕੀਤਾ ਤੇ ਉਥੋਂ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਉਥੋਂ ਦੇ ਪਾਰਲੀਮੈਂਟ ਦੇ ਦੋਹਾਂ ਸਦਨਾਂ ਦੀ ਕਾਰਵਾਈ ਤੋਂ ਜਾਣੂ ਕਰਵਾਇਆ ਕਿ ਕਿਵੇਂ ਇਹ ਦੋਵੇਂ ਹਾਊਸ ਕੰਮ ਕਰਦੇ ਹਨ। ਮਿਲੀ ਜਾਣਕਾਰੀ ਅਨੁਸਾਰ ਬਲਬੀਰ ਸਿੰਘ ਸੀਚੇਵਾਲ ਵੱਲੋਂ ਤਨਮਨਜੀਤ ਸਿੰਘ ਨਾਲ ਗੱਲਬਾਤ ਕਰਦਿਆ ਪੁੱਛਿਆ ਕਿ ਇੰਗਲੈਂਡ ਦਾ ਤਾਪਮਾਨ ਪਹਿਲੀਵਾਰ 40 ਡਿਗਰੀ ਤੋਂ ਵੱਧ ਮਾਪਿਆ ਗਿਆ ਸੀ ਤੇ ਇਹ ਸਾਰਾ ਵਰਤਾਰਾ ਆਲਮੀ ਤਪਸ਼ ਦੇ ਵੱਧਣ ਕਾਰਨ ਹੀ ਵਾਪਰ ਰਿਹਾ ਹੈ ਆਲਮੀ ਤਪਸ਼ ਨੂੰ ਘਟਾਉਣ ਲਈ ਯੂਰਪੀਅਨ ਦੇਸ਼ ਕਿਹੜੇ ਕਦਮ ਚੁੱਕ ਰਹੇ ਹਨ। ਜਿਸਤੇ ਸ. ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਆਲਮੀ ਤਪਸ਼ ਦਾ ਵੱਧਣਾ ਇਸ ਸਮੇਂ ਸਮੁੱਚੀ ਦੁਨੀਆ ਲਈ ਖਤਰੇ ਦੀ ਘੰਟੀ ਹੈ ਤੇ ਇਸ ਵਰਤਾਰੇ ਨੂੰ ਠੱਲ ਪਾਉਣ ਲਈ ਸਾਰੇ ਮੁਲਕਾਂ ਨੂੰ ਰਲ ਕੇ ਹੰਭਾਲਾ ਮਾਰਨਾ ਪਵੇਗਾ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਇਸ ਮੌਕੇ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਪਹਿਲੇ ਪੱਗੜੀਧਾਰੀ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਇਸ ਗੱਲ ਦੀ ਮੁਬਾਰਕਵਾਦ ਦਿੱਤੀ ਕਿ ਉਹ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਮਨੁੱਖੀ ਅਧਿਕਾਰਾਂ ਦੀ ਲੜਾਈ ਬਾਖੂਬੀ ਲੜਦੇ ਰਹੇ ਹਨ ਤੇ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਹੁੰਦੇ ਅਣਮਨੁੱਖੀ ਕਾਰਵਾਈਆਂ ਦੀ ਉਹ ਆਵਾਜ਼ ਬਣਦੇ ਹਨ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਸਿੱਖ ਚਿੰਤਕ ਭਗਵਾਨ ਸਿੰਘ ਜੌਹਲ, ਮਨਜੀਤ ਸਿੰਘ ਸ਼ਾਲਾਪੁਰੀ, ਜਸਵਿੰਦਰ ਸਿੰਘ ਕਾਲਾ ਤੇ ਮਨਜੀਤ ਸਿੰਘ ਭੋਗਲ ਆਦਿ ਹਾਜ਼ਰ ਸਨ ।

Giani Arvinder Singh Ji 'Likari' and Paramveer Kaur d/o Giani Sukhraj Singh Student of Damdami Taksal Jatha Bhindran (Mehta) got engaged 

Firstly with the blessings of Dhan Dhan Sri Guru Granth Sahib Ji Maharaj, and then with the blessings of heavenly abode Sant Baba Thakur Singh Ji Khalsa Damdami Taksal and heavenly abode Sant Baba Teja Singh Ji Rara Sahib Wale who blessed these two souls with bachans pre birth, blessings from Mahapurakh who is known as Kale Choale Wale Baba Ji 'Hazur Sahib'. Jathedar Baba Avtar Singh Ji Dal Baba Bidhi Chand Sahib Ji SurSingh Wale did beant kirpa on getting Giani Arvinder Singh Ji who is also known as Likari and Paramveer Kaur d/o Giani Sukhraj Singh Student of Damdami Taksal Jatha Bhindran (Mehta), engaged on Wednesday 17th August 2022 at Dal Baba Bidhi Chand Sahib Ji SurSingh Head Quarters.

News By ; Amanjit Singh Khaira 007775486841

Dr Amanpreet Singh 'Kirpa' (UK) Student of Gurdwara Akal Bunga, Nirmal Kutiya, Allchaur got married to Bibi Harinder Kaur at Village Sunet, Ludhiana in Puran Gur Maryadha

With the blessings of Dhan Dhan Sri Guru Granth Sahib Ji Maharaj, and Sant Baba Ajit Singh Ji Allachaur Wale, on Saturday 13th August 2022 Doctor Amanpreet Singh 'Kirpa' (UK) Student of Gurdwara Akal Bunga, Nirmal Kutiya, Allchaur got married to Bibi Harinder Kaur at Village Sunet, Ludhiana. Where many attended from accross the globe, Singh Sahib Giani Jagtar Singh Ji Sri Darbar Sahib Wale blessed them by doing the Lava da path and Ragi Bhai Karaj Singh Ji Sri Darbar Sahib Wale blessed them by doing Kirtan on the day.

News By ; Amanjit Singh Khaira 007775486841

ਲਿਖਾਰੀ ਪਾਠਕ ਸੱਭਿਆਚਾਰਕ ਮੰਚ ਸਲੋਹ ਵੱਲੋਂ ਕਰਵਾਏ ਗਏ ਸਮਾਗਮ ਚ 'ਧਨੁ ਲੇਖਾਰੀ ਨਾਨਕਾ' ਨਾਟਕ ਦੀ ਸਫ਼ਲ ਪੇਸ਼ਕਾਰੀ

ਸਲੋਹ/ ਲੰਡਨ, 31ਅਗਸਤ ( ਖਹਿਰਾ)- ਪਿਛਲੇ ਦਿਨੀਂ ਸਲੋਹ ਵਿਖੇ ਲਿਖਾਰੀ-ਪਾਠਕ ਸੱਭਿਆਚਾਰ ਮੰਚ ਸਲੋਹ ਵਲੋਂ ਕਰਵਾਏ ਸਮਾਗਮ 'ਚ ਪੰਜਾਬੀ ਨਾਟਕ ਦੇ ਪਿਤਾਮਾ ਗੁਰਸ਼ਰਨ ਦੀ ਲੜੀ ਦੇ ਸ਼ਾਹਕਾਰ 'ਧਨੁ ਲੇਖਾਰੀ ਨਾਨਕਾ' ਨਾਟਕ ਦੀ ਡਾ: ਸਾਹਿਬ ਸਿੰਘ ਵਲੋਂ ਸਫ਼ਲ ਪੇਸ਼ਕਾਰੀ ਨੇ ਸਰੋਤਿਆਂ ਦਾ ਦਿਲ ਮੋਹ ਲਿਆ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਦਰਸ਼ਨ ਸਿੰਘ ਢਿਲੋਂ ਨੇ ਦੱਸਿਆ ਕਿ ਨਾਟਕ ਰਾਹੀਂ ਭਾਰਤ 'ਚ ਵੱਧ ਰਹੀ ਫਿਰਕਾਪ੍ਰਸਤੀ, ਕਿਰਤੀਆਂ ਦੀ ਹੋ ਰਹੀ ਲੁੱਟ ਅਤੇ ਸਮਾਜਿਕ ਬੁਰਿਆਈਆਂ ' ਤੋਂ ਪਰਦਾ ਚੁੱਕਦੀ ਲੋਕਾਂ ਨੂੰ ਜਾਗਰੂਕ ਕਰਦੀ ਬਹੁਤ ਹੀ ਸੁਹਿਰਦ ਪੇਸ਼ਕਾਰੀ ਕੀਤੀ ਗਈ ਹੈ ।ਇਸ ਮੌਕੇ ਸੰਸਦ ਮੈਂਬਰ ਤਰਮਨਜੀਤ ਸਿੰਘ ਢੇਸੀ, ਸਲੋਹ ਦੇ ਮੇਅਰ ਦਲਬਾਗ ਸਿੰਘ ਪਰਮਾਰ, ਪੰਜਾਬ ਤੋਂ ਆਏ ਇਕਬਾਲ ਚਾਨਾ, ਮਹਿੰਦਰ ਸਿੰਘ ਧਾਲੀਵਾਲ, ਹਰਸੇਵ ਬੈਂਸ, ਜਲੌਰ ਸਿੰਘ ਖੀਵਾ, ਡੌਲੀ ਮਲਕੀਤ, ਗੁਰਚਰਨ ਸਿੰਘ ਸੱਗੂ, ਰਾਣੀ ਸੱਗੂ, ਤਲਵਿੰਦਰ ਢਿੱਲੋਂ, ਕੰਵਰ ਬਰਾੜ, ਯਸ਼ ਸਾਥੀ, ਗਿਆਨ ਸਿੰਘ ਪੁਰੇਵਾਲ, ਲਖਵਿੰਦਰ ਰੰਧਾਵਾ, ਭਜਨ ਧਾਲੀਵਾਲ ਅਤੇ ਹੋਰ ਬਹੁਤ ਸਤਿਕਾਰਯੋਗ ਵਿਅਕਤੀਆਂ ਨੇ ਹਾਜ਼ਰੀਆਂ ਭਰੀਆਂ । 

ਲਮਿੰਗਟਨ ਸਪਾ ਵਿਖੇ ਹੋਈ 8 ਵੀ ਯੂ ਕੇ ਗੱਤਕਾ ਚੈਂਪੀਅਨਸ਼ਿਪ

ਬਰਤਾਨੀਆ ਪਾਰਲੀਮੈਂਟ ਅੰਦਰ ਇੱਕੋ ਇੱਕ ਦਸਤਾਰਧਾਰੀ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਸਰਪ੍ਰਸਤੀ ਹੇਠ ਹੋਏ ਇਹ ਮੁਕਾਬਲੇ

ਯੂਕੇ ਭਰ ਤੋਂ 9 ਗੱਤਕਾ ਅਖਾੜਿਆਂ ਦੀਆਂ ਟੀਮਾਂ ਨੇ ਲਿਆ ਹਿੱਸਾ

12 ਸਾਲ ਦੀ ਉਮਰ ਤੋਂ ਲਾ ਕੇ 18+ ਦੀਆਂ 6 ਕੈਟਾਗਰੀਜ਼ ਦੇ ਹੋਏ ਮੁਕਾਬਲੇ

ਰਾਜ ਸਭਾ ਮੈਂਬਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਕੀਤੀ ਸ਼ਿਰਕਤ

ਯੂ ਕੇ ਗੱਤਕਾ ਫੈਡਰੇਸ਼ਨ ਵੱਲੋਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਹਰੇਕ 09 ਗੱਤਕਾ ਅਖਾਡ਼ਿਆਂ ਨੂੰ ਇੱਕ ਹਜਾਰ ਪੌਂਡ ਅਤੇ ਇੱਕ ਸੌ ਅਮਰੀਕਨ ਡਾਲਰ ਨਕਦ ਇਨਾਮ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ

ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਕਵੈਂਟਰੀ, ਗੁਰਸੇਵਕ ਟਰੱਸਟ, ਖਾਲਸਾ ਲਮਿੰਗਟਨ ਹਾਕੀ ਕਲੱਬ ਵੱਲੋਂ ਪ੍ਰਬੰਧਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਗਈ

ਲਮਿੰਗਟਨ ਸਪਾ ਯੂਕੇ , 29 ਅਗਸਤ ( ਅਮਨਜੀਤ ਸਿੰਘ ਖਹਿਰਾ ) ਗੱਤਕਾ ਫੈਡਰੇਸ਼ਨ ਯੂਕੇ ਦੇ ਮੁੱਖ ਪ੍ਰਬੰਧਕ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਵਿੱਚ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਕਾਵੈਂਟਰੀ ,ਗੁਰਸੇਵਕ ਟਰੱਸਟ, ਖ਼ਾਲਸਾ ਲਮਿੰਗਟਨ ਹਾਕੀ ਕਲੱਬ ਦੇ ਸਹਿਯੋਗ ਨਾਲ ਅੱਠਵੀਂ ਯੂ ਕੇ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ । ਜਿਸ ਵਿਚ ਯੂ ਕੇ ਤੋ 09 ਗੱਤਕਾ ਅਖਾਡ਼ਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ । ਆਪਣੀ ਪ੍ਰਤਿਭਾ ਦਾ ਜੌਹਰ ਦਿਖਾਉਂਦੇ ਹੋਏ 12 ਤੋਂ 14 ਸਾਲ ਲੜਕੀਆਂ ਦੇ ਮੁਕਾਬਲਿਆਂ ਚ ਦਮਦਮੀ ਟਕਸਾਲ ਗੱਤਕਾ ਅਖਾੜਾ ਪਹਿਲੇ ਅਤੇ ਅਕਾਲੀ ਬਾਬਾ ਜੀਤ ਸਿੰਘ ਗੱਤਕਾ ਅਖਾੜਾ ਬੀ ਟੀਮ ਦੂਜੇ ਸਥਾਨ ਤੇ ਰਹੀ, ਲੜਕਿਆਂ ਦੇ ਮੁਕਾਬਲੇ ਵਿੱਚ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਪਹਿਲੇ ਅਤੇ ਦਮਦਮੀ ਟਕਸਾਲ ਗੱਤਕਾ ਅਖਾੜਾ ਦੂਜੇ ਸਥਾਨ ਤੇ ਰਹੇ। ਇਸੇ ਤਰ੍ਹਾਂ 15 ਤੋਂ 17 ਸਾਲ ਦੀਆਂ ਲੜਕੀਆਂ ਦੇ ਮੁਕਾਬਲੇ 'ਚੋਂ ਦਮਦਮੀ ਟਕਸਾਲ ਗੱਤਕਾ ਅਖਾੜਾ ਦੀ ਅਮਨਪ੍ਰੀਤ ਕੌਰ ਅਤੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਦੀ ਦਿਆ ਕੌਰ ਦੂਜੇ ਸਥਾਨ 'ਤੇ ਰਹੀ ਅਤੇ ਲੜਕਿਆਂ 'ਚੋਂ ਹਰੀ ਸਿੰਘ ਨਲਵਾ ਗੱਤਕਾ ਅਖਾੜਾ ਪਹਿਲੇ ਅਤੇ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਦੂਜੇ ਸਥਾਨ ਤੇ ਰਹੇ। ਇਸੇ ਤਰ੍ਹਾ 18 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਦੇ ਮੁਕਾਬਲੇ 'ਚੋਂ ਦਮਦਮੀ ਟਕਸਾਲ ਗੱਤਕਾ ਅਖਾੜਾ ਦੀ ਰਜਨੀ ਕੌਰ ਪਹਿਲੇ ਅਤੇ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕਵੈਂਟਰੀ ਦੀ ਕੀਰਤਨ ਕੌਰ ਦੂਜੇ ਸਥਾਨ ਪ੍ਰਾਪਤ ਕੀਤਾ ਅਤੇ ਲੜਕਿਆਂ 'ਚੋਂ ਬਾਬ ਫਤਹਿ ਸਿੰਘ ਗੱਤਕਾ ਅਖਾੜਾ ਪਹਿਲੇ ਅਤੇ ਦਮਦਮੀ ਟਸਕਾਲ ਗੱਤਕਾ ਅਖਾੜਾ ਦੀ ਬੀ ਟੀਮ ਦੂਜੇ ਸਥਾਨ 'ਤੇ ਰਹੀ । ਜੇਤੂ ਟੀਮਾਂ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਬਰਤਾਨੀਆ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਢੇਸੀ, ਪੰਜਾਬ ਟਾਈਮਜ਼ ਦੇ ਮਾਲਕ ਰਾਜਿੰਦਰ ਸਿੰਘ ਪੁਰੇਵਾਲ, ਅਕਾਲ ਚੈਨਲ ਦੇ ਮਾਲਕ ਅਮਰੀਕ ਸਿੰਘ ਕੂਨਰ , ਸੰਗਤ ਟੀ ਦੇ ਮੈਂਬਰ ਰਘਵੀਰ ਸਿੰਘ , ਦਵਿੰਦਰ ਸਿੰਘ ਪਤਾਰਾ, ਯੂ ਕੇ ਕਬੱਡੀ ਫੈਡਰੇਸ਼ਨ ਦੇ ਪ੍ਰਬੰਧਕ ਹਰਨੇਕ ਸਿੰਘ ਨੇਕਾ ਮੈਰੀਪੁਰ, ਸੁਖਦੇਵ ਸਿੰਘ ਸਿੱਧੂ, ਮਨਜੀਤ ਸਿੰਘ ਸ਼ਾਲਾਪੁਰੀ, ਅਮਰਜੀਤ ਸਿੰਘ ਜੱਸੜ, ਡਾ: ਚਾਨਣ ਸਿੰਘ ਸਿੱਧੂ, ਜਸਬੀਰ ਸਿੰਘ ਢੇਸੀ, ਤਰਲੋਚਨ ਸਿੰਘ ਬਡਿਆਲ, ਪੰਥਕ ਬੁਲਾਰੇ ਰਣਜੀਤ ਸਿੰਘ ਰਾਣਾ, ਭਗਵਾਨ ਸਿੰਘ ਜੌਹਲ ਆਦਿ ਨੇ ਇਨਾਮ ਤਕਸੀਮ ਕਰ ਕੇ ਅੱਠਵੀਂ ਯੂ ਕੇ ਗੱਤਕਾ ਚੈਂਪੀਅਨਸ਼ਿਪ ਨੂੰ ਚਾਰ ਚੰਨ ਲਾਏ । ਬਹੁਤ ਹੀ ਸੁੰਦਰ ਗਰਾਊਂਡਾਂ ਅਤੇ ਆਲੇ ਦੁਆਲੇ ਵਿਚ ਹੋਈ ਇਸ ਅੱਠਵੀਂ ਗੱਤਕਾ ਚੈਂਪੀਅਨਸ਼ਿਪ ਯਾਦਗਾਰੀ ਹੋ ਨਿੱਬੜੀ । ਜਿਸ ਵਿੱਚ ਦਾਨੀ ਸੱਜਣਾਂ ਨੇ ਵੱਡਾ ਸਹਿਯੋਗ ਵੀ ਦਿੱਤਾ ਜਿਸ ਦੀ ਬਦੌਲਤ ਗੱਤਕਾ ਅਖਾੜਿਆਂ ਦਾ ਨਕਦ ਰਾਸ਼ੀ ਨਾਲ ਮਾਣ ਸਨਮਾਨ ਵੀ ਕੀਤਾ ਗਿਆ । ਅੰਤ ਵਿਚ ਬਰਤਾਨੀਆਂ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਆਈਆਂ ਸੰਗਤਾਂ ਅਤੇ ਹਿੱਸਾ ਲੈ ਰਹੇ ਵੱਖ ਵੱਖ ਅਖਾੜਿਆਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ।