You are here

ਲੁਧਿਆਣਾ

ਫ਼ਸਲ ਦੇ ਬਚਾਅ ਲਈ 24 ਘੰਟੇ ਫਾਇਰ ਬਿ੍ਗੇਡ ਰਹੇ ਤਿਆਰ : ਮਾਣੂੰਕੇ

ਜਗਰਾਉ 8 ਅਪ੍ਰੈਲ (ਅਮਿਤਖੰਨਾ) ਕਿਸਾਨਾਂ ਦੀ ਦਿਨ-ਰਾਤ ਦੀ ਮਿਹਨਤ ਤੋਂ ਬਾਅਦ ਪੱਕ ਚੁੱਕੀਆਂ ਕਣਕ ਦੀਆਂ ਫਸਲਾਂ ਨੂੰ ਅਗਜਨੀ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਿਫ਼ਕਰਮੰਦੀ ਜਾਹਰ ਕਰਦਿਆਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਓਂ ਨਗਰ ਕੌਂਸਲ ਦੀ ਫਾਇਰ ਬਿ੍ਗੇਡ ਸਮੇਤ ਅਮਲੇ ਨੂੰ 24 ਘੰਟੇ ਤਿਆਰ ਬਰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ।ਇਸ ਦੇ ਨਾਲ ਹੀ ਉਨ੍ਹਾਂ ਪਾਵਰਕਾਮ ਵਿਭਾਗ ਨੂੰ ਬਿਜਲੀ ਦੀ ਸਪਾਰਕਿੰਗ ਕਾਰਨ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੀ ਨਿਰੀਖਣ ਕਰਕੇ ਖਾਮੀਆਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ। ਵੀਰਵਾਰ ਵਿਧਾਇਕਾ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਸ਼ੋਕ ਕੁਮਾਰ ਨੂੰ ਕਿਹਾ ਕਿ ਉਹ ਨਗਰ ਕੌਂਸਲ ਦੀ ਫਾਇਰ ਬਿ੍ਗੇਡ ਗੱਡੀ ਤਿਆਰ ਰੱਖਣ, ਤਾਂ ਜੋ ਜੇਕਰ ਕਿਧਰੇ ਕੋਈ ਅੱਗ ਲੱਗਣ ਦੀ ਅਣ-ਸੁਖਾਵੀਂ ਘਟਨਾ ਵਾਪਰਦੀ ਹੈ, ਉਸਦਾ ਬਚਾਅ ਕੀਤਾ ਜਾ ਸਕੇ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਅਕਸਰ ਹੀ ਜਦੋਂ ਕਣਕ ਦੀ ਫਸਲ ਪੱਕ ਜਾਂਦੀ ਹੈ ਤਾਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਕਾਰਨ ਕਿਸਾਨਾਂ ਦੀ ਸੁਆਹ ਹੋ ਜਾਂਦੀ ਹੈ ਤੇ ਬਾਅਦ ਵਿੱਚ ਪਛਤਾਵੇ ਤੋਂ ਇਲਾਵਾ ਪੱਲੇ ਕੁੱਝ ਨਹੀਂ ਰਹਿੰਦਾ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਆਖਿਆ ਕਿ ਅੱਗ ਲੱਗਣ ਦੀਆਂ ਸੰਭਾਵਨਾਂਵਾਂ ਨੂੰ ਵੇਖਦੇ ਹੋਏ ਕਿਸਾਨ ਵੀਰ ਵੀ ਖੇਤਾਂ ਵਿੱਚ ਲੱਗੇ ਬਿਜਲੀ ਦੇ ਟਰਾਂਸਫਾਰਮਾਂ ਤੇ ਖੰਬਿਆਂ ਦੇ ਆਲੇ ਦੁਆਲੇ ਸੁੱਕੀ ਫਸਲ ਨੂੰ ਕੱਟ ਦੇਣ ਤਾਂ ਜੋ ਕਿਸੇ ਚੰਗਿਆੜੀ ਕਾਰਨ ਕੋਈ ਹਾਦਸਾ ਨਾ ਵਾਪਰ ਸਕੇ। ਇਸ ਦੇ ਇਲਾਵਾ ਕਿਸਾਨ ਵੀਰ ਆਪਣੇ ਖੇਤਾਂ 'ਚ ਪਾਣੀ ਵਾਲੀਆਂ ਖੇਲ਼ਾਂ ਭਰਕੇ ਰੱਖਣ ਤੇ ਕਿਸੇ ਖਾਲ਼ ਜਾਂ ਟੋਏ ਵਿੱਚ ਪਾਣੀ ਇਕੱਠਾ ਕਰਕੇ ਰੱਖਣ ਤਾਂ ਜੋ ਲੋੜ ਪੈਣ ਤੇ ਵਰਤਿਆ ਜਾ ਸਕੇ। ਉਨ੍ਹਾਂ ਅਪੀਲ ਕਰਦਿਆਂ ਆਖਿਆ ਜਿੰਨਾਂ ਪਿੰਡਾਂ ਵਿੱਚ ਪਾਣੀ ਵਾਲੀਆਂ ਟੈਂਕੀਆਂ ਹਨ, ਉਹ ਵੀ ਪਾਣੀ ਨਾਲ ਭਰਕੇ ਤਿਆਰ ਰੱਖਣ ਤੇ ਚੌਕਸ ਹੋ ਕੇ ਪੱਕੀ ਕਣਕ ਦੀ ਫਸਲ ਦੀ ਨਿਗਰਾਨੀ ਕਰਨ। ਜੇਕਰ ਕਿਤੇ ਕੋਈ ਅਣ-ਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਕੰਟਰੋਲ ਰੂਮ ਦੇ ਨੰਬਰ 101, 112, 01624-223230 ਉਪਰ ਸੰਪਰਕ ਕਰਨ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਆਖਿਆ ਕਿ ਆਪਣੇ ਏਰੀਏ ਅਧੀਨ ਿਢੱਲੀਆਂ ਤਾਰਾਂ ਜਾਂ ਟਰਾਂਸਫਾਰਮਾਂ ਤੋਂ ਨਿੱਕਲਣ ਵਾਲੀਆਂ ਚੰਗਿਆੜੀਆਂ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕਰਨ ਇਸ ਮੌਕੇ ਉਨ੍ਹਾਂ ਦੇ ਨਾਲ ਪੋ੍. ਸੁਖਵਿੰਦਰ ਸਿੰਘ, ਪ੍ਰਰੀਤਮ ਸਿੰਘ ਅਖਾੜਾ, ਅਮਰਦੀਪ ਸਿੰਘ ਟੂਰੇ, ਸਨੀ ਬੱਤਰਾ, ਕੁਲਵਿੰਦਰ ਸਿੰਘ ਕਾਲਾ ਆਦਿ ਹਾਜ਼ਰ ਸਨ।

ਜੀ.ਐਚ.ਜੀ ਅਕੈਡਮੀ ਵਿਖੇ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਿਤ ਸਵਾਲ - ਜਵਾਬ ਮੁਕਾਬਲੇ ਕਰਵਾਏ 

ਜਗਰਾਉ 8 ਅਪ੍ਰੈਲ (ਅਮਿਤਖੰਨਾ) ਜੀ. ਐਚ. ਜੀ ਅਕੈਡਮੀ,ਜਗਰਾਓਂ ਜੋ ਕਿ ਸਮੇਂ -  ਸਮੇਂ ਤੇ ਵਿਿਦਆਰਥਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਵੱਖ-ਵੱਖ ਧਾਰਮਿਕ ਗਤੀਵਿਧੀਆਂ ਕਰਵਾਉਦੀ ਰਹਿੰਦੀ ਹੈ, ਭਾਈ ਜਸਵਿੰਦਰ ਸਿੰਘ (ਇੰਗਲੈਡ) ਵੱਲੋ ਚਲਾਈ ਜਾ ਰਹੀ ਸੰਸਥਾਂ ‘ ਗੁਰੁ ਨਾਨਕ ਮਲਟੀਵਰਸਿਟੀ ਅਤੇ ਐਜੂਕੇਟ ਪੰਜਾਬ ਪ੍ਰੋਜੈਕਟ(ਪ੍ਰੇਰਨਾ)’ ਦੁਆਰਾ ਸ਼੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਜੀ ਦੀ ਜੀਵਨੀ ਅਤੇ ਸਿੱਖਿਆਵਾਂ ਤੇ ਅਧਾਰਿਤ ਸਵਾਲ - ਜਵਾਬ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਲਗਭਗ  800  ਸਕੂਲਾਂ ਵਿੱਚ ਕਰਵਾਏ ਗਏ। ਇਸ ਮੁਕਾਬਲੇ ਵਿੱਚ ਜੀ.ਐਚ.ਜੀ ਅਕੈਡਮੀ,ਜਗਰਾਓਂ ਦੇ 62 ਵਿਿਦਆਰਥੀਆਂ ਨੇ ਹਿੱਸਾ  ਲਿਆ ।ਜਿਸ ਵਿੱਚੋਂ ਸੰਦੀਪ ਕੌਰ,ਜਪਜੀਤ ਕੌਰ,ਦਮਨਦੀਪ ਕੌਰ,ਜਸਮੀਤ ਕੌਰ, ਏਕਮਜੋਤ ਕੌਰ,ਹਰਲੀਨ ਕੌਰ,ਨਵਦੀਪ ਕੌਰ, ਸੁਮਨਦੀਪ ਕੌਰ ਅਤੇ ਗੁਰਵੀਰ ਕੌਰ  ਨੇ ਇਨਾਮ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ । ਅਖੀਰ ਵਿੱਚ ਜੀ.ਐਚ.ਜੀ ਅਕੈਡਮੀ,ਜਗਰਾਓਂ ਦੇ ਚੇਅਰਮੈਨ ਸ. ਗੁਰਮੇਲ ਸਿੰਘ ਮੱਲੀ੍ਹ,ਡਾਇਰੈਕਟਰ ਬਲਜੀਤ ਸਿੰਘ ਮੱਲ੍ਹੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਰਮਨਜੋਤ ਕੋਰ ਗਰੇਵਾਲ ਨੇ ਵਧਾਈ ਦਿੱਤੀ ਅਤੇ ਵਿਿਦਆਰਥੀਆਂ ਨੂੰ ਅੱਗੇ ਤੋਂ ਵੀ ਧਾਰਮਿਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਨਾ ਦਿੱਤੀ

ਕਿਸਾਨਾਂ-ਮਜ਼ਦੂਰਾਂ ਦਾ ਧਰਨਾ 16ਵੇਂ ਦਿਨ 'ਚ ਦਾਖਲ਼

17ਵੇਂ ਦਿਨ 'ਚ ਪੁੱਜਾ ਥਾਣੇ ਮੂਹਰੇ ਲੱਗਾ ਧਰਨਾ 

10ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਬਿਰਧ ਮਾਤਾ

ਮਾਮਲਾ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਦਾ

ਜਗਰਾਉਂ 8 ਅਪ੍ਰੈਲ ( ਮਨਜਿੰਦਰ ਗਿੱਲ /ਗੁਰਕੀਰਤ ਜਗਰਾਉਂ  ) ਗਰੀਬ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਅੱਤਿਆਚਾਰ ਕਰਨ ਦੇ ਮਾਮਲੇ ਸਬੰਧੀ ਦਰਜ ਮੁਕੱਦਮੇ 'ਚ ਨਾਮਜ਼ਦ ਦੀ ਗ੍ਰਿਫਤਾਰੀ ਲਈ ਸਥਾਨਕ ਥਾਣੇ ਮੂਹਰੇ ਚੱਲ ਰਿਹਾ ਅਣਮਿਥੇ ਸਮੇਂ ਦਾ ਧਰਨਾ ਅੱਜ ਜਿਥੇ17ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ ਹਾਜ਼ਰ ਕਿਸਾਨਾਂ -ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਯੂਥ ਆਗੂ ਮਨੋਹਰ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਆਗੂ  

ਅਵਤਾਰ ਸਿੰਘ ਤਾਰੀ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਹੁਕਮਰਾਜ ਦੇਹੜਕਾ, ਕੇ.ਕੇ.ਯੂ. ਅਾਗੂ ਸਾਧੂ ਸਿੰਘ ਅੱਚਰਵਾਲ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਕੁੰਡਾ ਸਿੰਘ ਕਾਉੰਕੇ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ

ਨਿਰਮਲ ਸਿੰਘ ਧਾਲੀਵਾਲ ਅਤੇ ਪੀ.ਅੈਮ.ਯੂ. ਅਾਗੂ ਸੁਖਦੇਵ ਸਿੰਘ ਮਾਣੂੰਕੇ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਅਤੇ ਉੱਚ ਪੁਲਿਸ ਅਧਿਕਾਰੀਆਂ ਦੇ ਘਟੀਆ ਵਤੀਰੇ ਦੀ ਰੱਜ਼ ਕੇ ਨਿਖੇਧੀ ਕੀਤੀ। ਇਸ ਸਮੇਂ ਬਿਰਧ ਮਾਤਾ ਨੇ ਕਿਹਾ ਕਿ ਉਹ ਗ੍ਰਿਫਤਾਰੀ ਹੋਣ ਤੱਕ ਭੁੱਖ ਹੜਤਾਲ ਤੇ ਬੈਠੀ ਰਹੇਗੀ। ਰਹੀ ਭਾਵੇਂ ਕੁੱਝ ਵੀ ਹੋਵੇ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ 

 

ਯੂਨੀਵਰਸਲ ਹਿਉਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਲੁਧਿਆਣਾ, ਪੇਂਡੂ ਮਜ਼ਦੂਰ ਯੂਨੀਅਨ ਦੇ ਮਦਨ ਸਿੰਘ ਜਗਰਾਉਂ, ਇਕਬਾਲ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ।

ਨੌਜਵਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਖਤਮ

ਜਗਰਾਓ,ਹਠੂਰ,8 ਅਪ੍ਰੈਲ-(ਕੌਸ਼ਲ ਮੱਲ੍ਹਾ)-ਪਿੰਡ ਮੱਲ੍ਹਾ ਦੇ ਨੌਜਵਾਨ ਵੱਲੋ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਵਪ੍ਰੀਤ ਸਿੰਘ (21)ਪੁੱਤਰ ਸੁਰਿੰਦਰ ਸਿੰਘ ਵਾਸੀ ਮੱਲ੍ਹਾ ਜੋ ਕਬੱਡੀ ਦਾ ਖਿਡਾਰੀ ਸੀ, ਬੀਤੀ ਰਾਤ ਰੋਜਾਨਾ ਦੀ ਤਰ੍ਹਾ ਆਪਣੇ ਕਮਰੇ ਵਿਚ ਸੌ ਗਿਆ ਅਤੇ ਅੱਜ ਜਦੋ ਪਰਿਵਾਰਕ ਮੈਬਰਾ ਨੇ ਲਵਪ੍ਰੀਤ ਸਿੰਘ ਨੂੰ ਸਵੇਰੇ ਦੀ ਚਾਹ ਪੀਣ ਲਈ ਬੁਲਾਇਆ ਤਾਂ ਕਮਰੇ ਵਿਚੋ ਕੋਈ ਅਵਾਜ ਨਾ ਆਈ ਅਤੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਲਵਪ੍ਰੀਤ ਸਿੰਘ ਛੱਤ ਵਾਲੇ ਪੱਖੇ ਨਾਲ ਲਟਕ ਰਿਹਾ ਸੀ।ਜਿਸ ਦੀ ਸੂਚਨਾ ਪਰਿਵਾਰ ਵੱਲੋ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਦਿੱਤੀ ਗਈ।ਉਨ੍ਹਾ ਦੱਸਿਆ ਕਿ ਮ੍ਰਿਤਕ ਦੀ ਜੇਬ ਵਿਚ ਇੱਕ ਖੁਦਕਸੀ ਨੋਟ ਵੀ ਮਿਿਲਆ ਹੈ।ਜਿਸ ਵਿਚ ਮ੍ਰਿਤਕ ਵੱਲੋ ਲਿਿਖਆ ਗਿਆ ਹੈ ਕਿ ਮੈ ਖੁਦਕਸੀ ਕਰ ਰਿਹਾ ਹਾਂ, ਇਸ ਵਿਚ ਕਿਸੇ ਦਾ ਕੋਈ ਵੀ ਦੋਸ ਨਹੀ ਹੈ।ਉਨ੍ਹਾ ਦੱਸਿਆ ਕਿ ਮ੍ਰਿਤਕ ਦੀ ਲਾਸ ਦਾ ਸਰਕਾਰੀ ਹਸਪਤਾਲ ਜਗਰਾਓ ਤੋ ਪੋਸਟਮਾਰਟਮ ਕਰਕੇ ਲਾਸ ਵਾਰਸਾ ਹਵਾਲੇ ਕਰ ਦਿੱਤੀ ਹੈ ਅਤੇ ਮ੍ਰਿਤਕ ਲਵਪ੍ਰੀਤ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਪੁੱਤਰ ਬਿੱਕਰ ਸਿੰਘ ਦੇ ਬਿਆਨਾ ਦੇ ਅਧਾਰ ਤੇ ਥਾਣਾ ਹਠੂਰ ਵਿਖੇ 174 ਦੀ ਕਾਰਵਾਈ ਕੀਤੀ ਗਈ ਹੈ।ਇਸ ਮੌਕੇ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀ ਹੈ।ਜਿਸ ਕਰਕੇ ਮ੍ਰਿਤਕ ਦੇ ਪਰਿਵਾਰ ਦੀ ਯੋਗ ਸਹਾਇਤਾ ਕੀਤੀ ਜਾਵੇ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਸੁਲੱਖਣ ਸਿੰਘ,ਏ ਐਸ ਆਈ ਰਛਪਾਲ ਸਿੰਘ,ਹਰਜੀਤ ਸਿੰਘ,ਸਰਪੰਚ ਹਰਬੰਸ ਸਿੰਘ ਢਿੱਲੋ,ਪੰਚ ਅਮਰਜੀਤ ਕੌਰ ਅਤੇ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਹਾਜ਼ਰ ਸੀ।

ਫੋਟੋ ਕੈਪਸ਼ਨ:- ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਤਫਤੀਸ ਕਰਦੇ ਹੋਏ।
ਫੋਟੋ ਕੈਪਸ਼ਨ:- ਮ੍ਰਿਤਕ ਦੀ ਲਵਪ੍ਰੀਤ ਸਿੰਘ ਦੀ ਪੁਰਾਣੀ ਤਸਵੀਰ।

ਬਲੌਜ਼ਮਜ਼ ਦੇ ਨਰਸਰੀ ਜਮਾਤ ਦੇ ਬੱਚਿਆਂ ਵੱਲੋਂ ਰੰਗਾਂ ਭਰੀ ਗਤੀਵਿਧੀ

ਜਗਰਾਉ 7 ਅਪ੍ਰੈਲ (ਅਮਿਤਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਨਰਸਰੀ ਜਮਾਤ ਦੇ ਬੱਚਿਆਂ ਵੱਲੋਂ ਅਲੱਗ-ਅਲੱਗ ਰੰਗਾਂ ਦੀਆਂ ਭਾਂਤ-ਭਾਂਤ ਚੀਜ਼ਾਂ ਇਕੱਠੀਆਂ ਕੀਤੀਆਂ ਅਤੇ ਉਹਨਾਂ ਨੂੰ ਇੱਕ ਜਗ੍ਹਾਂ ਇਕੱਠਾ ਕੀਤਾ ਤੇ ਇਸਦੇ ਨਾਲ ਆਪੋ-ਆਪਣੀ ਪਸੰਦ ਦੇ ਰੰਗਾਂ ਨੂੰ ਇਸ ਪ੍ਰਕਾਰ ਇਕੱਤਰ ਕਰਦੇ ਹੋਏ ਇਕ ਗਤੀਵਿਧੀ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਇਸ ਮੌਕੇ ਬੋਲਦੇ ਕਿਹਾ ਕਿ ਇਹਨਾਂ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਇਸ ਤਰ੍ਹਾਂ ਕੀਤੀ ਇਸ ਗਤੀਵਿਧੀ ਨੇ ਮਨਮੋਹਕ ਨਜ਼ਾਰਾ ਪੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਇਹ ਰੰਗਾਂ ਨੂੰ ਇਕੱਠਾ ਕਰਦੇ ਹੋਏ ਇਹਨਾਂ ਰੰਗਾਂ ਦੇ ਨਾਮ ਤੇ ਪਹਿਚਾਣ ਦੋਨਾਂ ਤੋਂ ਜਾਣੂੰ ਹੋ ਜਾਵਾਂਗੇ। ਇਸ ਨਾਲ ਇਹਨਾਂ ਦੇ ਸ਼ੁਰੂਆਤੀ ਦਿਨਾਂ ਵਿਚ ਆਪਣੇ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਆਪਣੀ ਸਖ਼ਸ਼ੀਅਤ ਵਿਚ ਨਿਖਾਰ ਲੈ ਕੇ ਆਉਣਗੇ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਇਸਦੀ ਸ਼ਲਾਘਾ ਕੀਤੀ।

 

ਬਲੌਜ਼ਮ ਸਕੂਲ ਦੇ ਨਰਸਰੀ ਜਮਾਤ ਦੇ ਬੱਚਿਆਂ ਵੱਲੋਂ ਰੰਗਾਂ ਭਰੀਆਂ ਗਤੀਵਿਧੀ ਕੀਤੀਆਂ

ਜਗਰਾਉਂ 7ਅਪ੍ਰੈਲ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਨਰਸਰੀ ਜਮਾਤ ਦੇ ਬੱਚਿਆਂ ਵੱਲੋਂ ਅਲੱਗ-ਅਲੱਗ ਰੰਗਾਂ ਦੀਆਂ ਭਾਂਤ-ਭਾਂਤ ਚੀਜ਼ਾਂ ਇਕੱਠੀਆਂ ਕੀਤੀਆਂ ਅਤੇ ਉਹਨਾਂ ਨੂੰ ਇੱਕ ਜਗ੍ਹਾਂ ਇਕੱਠਾ ਕੀਤਾ ਤੇ ਇਸਦੇ ਨਾਲ ਆਪੋ-ਆਪਣੀ ਪਸੰਦ ਦੇ ਰੰਗਾਂ ਨੂੰ ਇਸ ਪ੍ਰਕਾਰ ਇਕੱਤਰ ਕਰਦੇ ਹੋਏ ਇਕ ਗਤੀਵਿਧੀ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਇਸ ਮੌਕੇ ਬੋਲਦੇ ਕਿਹਾ ਕਿ ਇਹਨਾਂ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਇਸ ਤਰ੍ਹਾਂ ਕੀਤੀ ਇਸ ਗਤੀਵਿਧੀ ਨੇ ਮਨਮੋਹਕ ਨਜ਼ਾਰਾ ਪੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਇਹ ਰੰਗਾਂ ਨੂੰ ਇਕੱਠਾ ਕਰਦੇ ਹੋਏ ਇਹਨਾਂ ਰੰਗਾਂ ਦੇ ਨਾਮ ਤੇ ਪਹਿਚਾਣ ਦੋਨਾਂ ਤੋਂ ਜਾਣੂੰ ਹੋ ਜਾਵਾਂਗੇ। ਇਸ ਨਾਲ ਇਹਨਾਂ ਦੇ ਸ਼ੁਰੂਆਤੀ ਦਿਨਾਂ ਵਿਚ ਆਪਣੇ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਆਪਣੀ ਸਖ਼ਸ਼ੀਅਤ ਵਿਚ ਨਿਖਾਰ ਲੈ ਕੇ ਆਉਣਗੇ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਇਸਦੀ ਸ਼ਲਾਘਾ ਕੀਤੀ।

ਨਗਰ ਕੌਂਸਲ ਜਗਰਾਉਂ ਦੇ ਬਜਟ 2022-23 ਦੇ ਸਬੰਧ ਵਿੱਚ ਸਪੈਸ਼ਲ ਮੀਟਿੰਗ ਹੋਈ

ਜਗਰਾਉਂ ਅਪ੍ਰੈਲ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਮਿਤੀ 07-04-2022 ਨੂੰ ਨਗਰ ਕੌਂਸਲ ਜਗਰਾਉਂ ਦੇ ਬਜਟ ਸਾਲ 2022-2023 ਸਬੰਧੀ ਇੱਕ ਸਪੈਸ਼ਲ ਮੀਟਿੰਗ ਟਾਊਨ ਹਾਲ, ਦਫਤਰ ਨਗਰ ਕੌਂਸਲ ਜਗਰਾਉਂ ਵਿਖੇ ਹੋਈ। ਮੀਟਿੰਗ ਵਿੱਚ ਪਿਛਲੀ ਆਮ ਮੀਟਿੰਗ ਮਿਤੀ 29-03-2022 ਦੀ ਕਾਰਵਾਈ ਦੀ ਸਰਵ ਸੰਮਤੀ ਨਾਲ ਪੁਸ਼ਟੀ ਕੀਤੀ ਗਈ। ਨਗਰ ਕੌਂਸਲ ਜਗਰਾਉਂ ਦਾ ਸਾਲ 2022-23 ਲਈ ਆਮਦਨ ਅਤੇ ਖਰਚ ਸਬੰਧੀ ਤਿਆਰ ਕੀਤਾ ਗਿਆ ਬਜਟ ਪੜ੍ਹਿਆ ਅਤੇ ਵਿਚਾਰਿਆ ਗਿਆ।ਇਸ ਤੋਂ ਇਲਾਵਾ ਸਾਲ 2021-22 ਦੌਰਾਨ ਵੱਖ-ਵੱਖ ਮਦਾਂ ਤਹਿਤ ਇਕੱਤਰ ਕੀਤੀ ਗਈ ਆਮਦਨ ਬਾਰੇ ਵਿਚਾਰ ਕੀਤਾ ਗਿਆ।
ਸਾਲ 2021-22 ਲਈ ਬਜਟ ਆਮਦਨ 1617-00 ਲੱਖ ਰੁਪਏ ਪ੍ਰਵਾਨਤ ਸੀ ਜੋ ਕਿ 100 ਪ੍ਰਤੀਸ਼ਤ ਹੋਣ ਦੀ ਸੰਭਾਵਨਾਂ ਹੈ। ਹੁਣ ਸਾਲ 2022-23 ਲਈ ਆਮਦਨ ਸਬੰਧੀ ਬਜਟ 2017-00 ਲੱਖ ਰੁਪਏ ਦਾ ਰੱਖਿਆ ਗਿਆ ਹੈ ਜਿਸ ਵਿੱਚ ਵੈਟ, ਜੀ ਐਸ ਟੀ ਸ਼ੇਅਰ ਤੋਂ 1200-00 ਲੱਖ ਰੁਪਏ, ਬਿਜਲੀ ਚੂੰਗੀ,ਮਿਉਂਸਪਲ ਕਰ ਤੋਂ 85-00 ਲੱਖ ਰੁਪਏ, ਪ੍ਰਾਪਰਟੀ ਟੈਕਸ ਲਈ 120-00 ਲੱਖ ਰੁਪਏ, ਹਾਊਸ ਟੈਕਸ ਦੇ ਬਕਾਏ ਵਿੱਚੋਂ 36-41 ਲੱਖ ਰੁਪਏ, ਵਾਟਰ ਸਪਲਾਈ ਅਤੇ ਸੀਵਰੇਜ਼ ਤੋਂ 80-00 ਲੱਖ ਰੁਪਏ, ਰੈਂਟ ਤੋਂ 40-00 ਲੱਖ ਰੁਪਏ, ਬਿਲਡਿੰਗ ਐਪਲੀਕੇਸ਼ਨ ਤੋਂ 100-00 ਲੱਖ ਰੁਪਏ ਅਤੇ ਹੋਰ ਸਾਧਨਾਂ ਤੋਂ 355-59 ਲੱਖ ਰੁਪਏ ਦੀ ਆਮਦਨ ਦਾ ਟੀਚਾ ਰੱਖਿਆ ਗਿਆ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਸਾਲ 2021-22 ਦੀ ਵੱਖ-ਵੱਖ ਮਦਾਂ ਤਹਿਤ ਪ੍ਰਵਾਨਤ ਬਜਟ ਵਿੱਚੋਂ ਵੈਟ,ਜੀ ਐਸ ਟੀ ਤੋਂ 94 ਪ੍ਰਤੀਸ਼ਤ, ਬਿਜਲੀ ਚੂੰਗੀ,ਮਿਉਂਸਪਲ ਕਰ ਤੋਂ 83 ਪ੍ਰਤੀਸ਼ਤ, ਪ੍ਰਾਪਰਟੀ ਟੈਕਸ ,ਹਾਊਸ ਟੈਕਸ ਤੋਂ 99 ਪ੍ਰਤੀਸ਼ਤ, ਵਾਟਰ ਸਪਲਾਈ ਅਤੇ ਸੀਵਰੇਜ਼ ਤੋਂ 52 ਪ੍ਰਤੀਸ਼ਤ, ਰੈਂਟ ਤੋਂ 83 ਪ੍ਰਤੀਸ਼ਤ, ਬਿਲਡਿੰਗ ਐਪਲੀਕੇਸ਼ਨ ਤੋਂ 280 ਪ੍ਰਤੀਸ਼ਤ ਅਤੇ ਹੋਰ ਸਾਧਨਾਂ ਤੋਂ 144 ਪ੍ਰਤੀਸ਼ਤ ਆਮਦਨ ਹੋਣ ਦੀ ਸੰਭਾਵਨਾਂ ਹੈ।
ਇਸੇ ਤਰ੍ਹਾਂ ਸਾਲ 2022-23 ਵਿੱਚ ਹੋਣ ਵਾਲੇ ਖਰਚੇ ਲਈ 2017-00 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਬਜਟ ਖਰਚੇ ਨੂੰ 1 ਅਮਲਾ 2 ਅਚਨਚੇਤ ਅਤੇ 3 ਵਿਕਾਸ, ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਜਿਸ ਵਿੱਚ ਅਮਲੇ ਤੇ ਖਰਚੇ ਜਿਵੇਂ ਕਿ ਕਰਮਚਾਰੀਆਂ ਦੀਆਂ ਤਨਖਾਹਾਂ, ਰਿਟਾਇਰ ਕਰਮਚਾਰੀਆਂ ਦੇ ਡਿਊਜ਼ ਸਮੇਤ  ਡੀ ਏ-ਏ-ਸੀ-ਪੀ ਮੈਡੀਕਲ ਭੱਤਾ, ਐਲ ਟੀ ਸੀ ਅਤੇ 6ਵਾਂ ਪੇ ਸਕੇਲ, ਪੈਨਸ਼ਨ ਕੰਟਰੀਬਿਊਸ਼ਨ ਲਈ 1337-00 ਲੱਖ ਰੁਪਏ, ਅਚਨਚੇਤ ਖਰਚਿਆਂ ਲਈ 50-00 ਲੱਖ ਰੁਪਏ ਅਤੇ ਵਿਕਾਸ ਦੇ ਕੰਮਾਂ ਲਈ 630-00 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ।ਬਿਲਡਿੰਗ ਐਪਲੀਕੇਸ਼ਨ ਦੀ ਸਾਲ 2021-22 ਲਈ ਬਜਟ ਆਮਦਨ 280 ਪ੍ਰਤੀਸ਼ਤ ਹੋਣ ਤੇ ਹਾਊਸ ਵਲੋਂ ਦਫਤਰ ਦੇ ਸਬੰਧਤ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਗਈ। ਵਿਚਾਰ ਉਪਰੰਤ ਸਰਵ ਸੰਮਤੀ ਨਾਲ ਨਗਰ ਕੌਂਸਲ ਜਗਰਾਉਂ ਦਾ ਸਾਲ 2022-23 ਲਈ ਤਿਆਰ ਕੀਤਾ ਗਿਆ ਬਜਟ ਪ੍ਰਵਾਨ ਕੀਤਾ ਗਿਆ। ਇਸ ਤੋਂ ਇਲਾਵਾ ਅਧਿਕਾਰੀਆਂ ਵਲੋਂ ਦਫਤਰੀ ਕੰਮਕਾਜ ਨੂੰ ਹੋਰ ਵੀ ਵਧੀਆ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਕੁਝ ਸੁਝਾਅ ਪੇਸ਼ ਕੀਤੇ ਗਏ ਜਿਸ ਵਿੱਚ ਦਫਤਰ ਦੀ ਵੈਬਸਾਈਟ ਤਿਆਰ ਕਰਵਾਉਣ ਅਤੇ ਦਫਤਰ ਦੀ ਆਪਣੀ ਇੱਕ ਮੋਬਾਇਲ ਐਪ ਤਿਆਰ ਕਰਵਾਉਣ ਲਈ ਸੁਝਾਅ ਦਿੱਤਾ ਗਿਆ । ਇਸ ਤੇ ਪ੍ਰਧਾਨ ਜੀ ਵਲੋਂ ਅਧਿਕਾਰੀਆਂ ਨੂੰ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ ਅਤੇ ਜਿਹਨਾਂ ਕੰਮਾਂ ਲਈ ਹਾਊਸ ਦੀ ਪ੍ਰਵਾਨਗੀ ਦੀ ਲੋੜ ਹੈ ਉਹਨਾਂ ਦੀ ਮੁਕੰਮਲ ਰਿਪੋਰਟਾਂ ਤਿਆਰ ਕਰਵਾ ਕੇ ਹਾਊਸ ਦੀ ਮੀਟਿੰਗ ਵਿੱਚ ਵਿਚਾਰ ਲਈ ਪੇਸ਼ ਕਰਨ ਲਈ ਲਈ ਹੁਕਮ ਕੀਤੇ ਗਏ।
ਕੰਵਰਪਾਲ ਸਿੰਘ, ਸ੍ਰੀਮਤੀ ਪਰਮਿੰਦਰ ਕੌਰ,  ਜਰਨੈਲ ਸਿੰਘ,  ਸਤੀਸ਼ ਕੁਮਾਰ ਆਦਿ ਕੌਂਸਲਰਾਂ ਵਲੋਂ ਹਾਲੇ ਤੱਕ ਵਿਕਾਸ ਦੇ ਕੰਮ ਸ਼ੁਰੂ ਨਾ ਹੋਣ ਬਾਰੇ ਕਿਹਾ ਗਿਆ।  ਰਵਿੰਦਰਪਾਲ ਸਿੰਘ ਕੌਂਸਲਰ ਵਲੋਂ ਕਿਹਾ ਗਿਆ ਕਿ ਵਿਕਾਸ ਦੇ ਕੰਮਾਂ ਦੇ ਲਗਾਏ ਗਏ ਟੈਂਡਰ ਹਾਲੇ ਤੱਕ ਨਹੀਂ ਖੋਲ੍ਹੇ ਗਏ ਹਨ ਇਹਨਾਂ ਨੂੰ ਜਲਦ ਤੋਂ ਜਲਦ ਖੁੱਲਵਾਇਆ ਜਾਵੇ। ਇਸ ਤੇ ਪ੍ਰਧਾਨ ਜੀ ਵਲੋਂ ਕਿਹਾ ਗਿਆ ਕਿ ਅੱਜ ਹੀ ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਪ੍ਰਧਾਨ ਜੀ ਵਲੋਂ ਕਾਰਜ ਸਾਧਕ ਅਫਸਰ ਅਤੇ ਸਹਾਇਕ ਮਿਊਂਸਪਲ ਇੰਜੀਨੀਅਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ। ਸ੍ਰੀਮਤੀ ਅਨੀਤਾ ਸੱਭਰਵਾਲ ਜੀ ਵਲੋਂ ਉਹਨਾਂ ਦੇ ਵਾਰਡ ਵਿੱਚ ਖਰਾਬ ਪਈਆਂ ਪਾਣੀ ਦੀਆਂ ਮੋਟਰਾਂ ਤੁਰੰਤ ਬਦਲੀ ਕਰਵਾਉਣ ਲਈ ਕਿਹਾ ਹੈ ਜਿਸ ਤੇ ਪ੍ਰਧਾਨ ਜੀ ਵਲੋਂ ਸਹਾਇਕ ਮਿਊਂਸਪਲ ਇੰਜੀਨੀਅਰ ਨੂੰ ਮੀਟਿੰਗ ਉਪਰੰਤ ਮੌਕਾ ਦੇਖ ਕੇ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ।
ਮੀਟਿੰਗ ਵਿੱਚ ਉਕਤ ਮੈਂਬਰ ਸਾਹਿਬਾਨ ਤੋਂ ਇਲਾਵਾ  ਅਸ਼ੋਕ ਕੁਮਾਰ ਕਾਰਜ ਸਾਧਕ ਅਫਸਰ, ਸ੍ਰੀ ਸੱਤਿਆਜੀਤ ਏ ਐਮ ਈ ਸ੍ਰੀਮਤੀ ਨਿਸ਼ਾ ਲੇਖਾਕਾਰ,  ਚਰਨਜੀਤ ਸਿੰਘ ਬਿਲਡਿੰਗ ਇੰਸਪੈਕਟਰ,  ਜਗਜੀਤ ਸਿੰਘ, ਸ੍ਰੀਮਤੀ ਰਣਜੀਤ ਕੌਰ,  ਅਮਰਜੀਤ ਸਿੰਘ,  ਵਿਕਰਮ ਜੱਸੀ, ਸ੍ਰੀਮਤੀ ਸੁਖਦੇਵ ਕੌਰ,  ਹਿਮਾਂਸ਼ੂ ਮਲਿਕ,  ਅਮਨ ਕਪੂਰ, ਸ੍ਰੀਮਤੀ ਸੁਧਾ ਰਾਣੀ, ਸ੍ਰੀਮਤੀ ਦਰਸ਼ਨਾਂ ਦੇਵੀ, ਸ੍ਰੀਮਤੀ ਕਵਿਤਾ ਰਾਣੀ ਕੌਂਸਲਰ ਸਾਹਿਬਾਨ,  ਦਵਿੰਦਰ ਸਿੰਘ ਜੂਨੀਅਰ ਸਹਾਇਕ, ਹਰਦੀਪ ਢੋਲਣ, ਬੇਅੰਤ ਸਿੰਘ,  ਹਰ ਸਿੰਘ,  ਸੁਨੀਲ ਕੁਮਾਰ ਲੱਕੀ,  ਰਵੀ ਗਿੱਲ ਆਦਿ ਹਾਜ਼ਰ ਸਨ।

ਮਾਮਲਾ ਬਿਜਲੀ ਦੇ ਵੱਡੇ ਕੱਟਾਂ ਦਾ*

 ਮੱਝ ਵੇਚ ਕੇ ਘੋੜੀ ਲਈ, ਲਿਦ ਚੁੱਕਣੀ ਪਈ,ਦੁੱਧ ਪੀਣੋ ਗਏ,,,,
ਆਪ ਦੀ ਸਰਕਾਰ ਬਣਾ ਕੇ ਠੱਗੇ ਠੱਗੇ ਮਹਿਸੂਸ ਕਰਨ ਲਗੇ ਲੋਕ
ਮੁੱਲਾਂਪੁਰ ਦਾਖਾ,7 ਅਪ੍ਰੈਲ(ਸਤਵਿੰਦਰ ਸਿੰਘ ਗਿੱਲ) ਸਿਆਣਿਆ ਦੀ ਕਹਾਵਤ ਹੈ ਕਿ " ਮੱਝ ਵੇਚ ਕੇ ਘੋੜੀ ਲਈ ਲਿਦ ਚੁੱਕਣੀ ਪਈ ਦੁੱਧ ਪੀਣੋ ਗਏ,ਅਜਿਹਾ ਵਾਪਰਿਆ ਪੰਜਾਬ ਦੇ ਲੋਕਾਂ ਨਾਲ ਜੋ ਸੂਬੇ ਵਿਚ ਬਦਲਾਅ ਲਭਦੇ ਹੋਏ ਇਸ ਵਾਰ ਕਾਗਰਸ ਤੇ ਅਕਾਲੀ ਹਰਾ ਕੇ ਆਪ ਦੀ ਸਰਕਾਰ ਬਣਾਈ ਪ੍ਰੰਤੂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਬਣੀ ਸਰਕਾਰ ਨੂੰ ਹਾਲੇ ਕੁਝ ਦਿਨ ਹੋਏ ਹਨ ਪਰ ਬਿਜਲੀ ਵਿਭਾਗ ਲੋਕਾਂ ਨੂੰ ਤੰਗ ਕਰਨ ਲਗ ਪਿਆ ਹੈ ਕਿਊਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਜਲੀ ਦੇ ਵੱਡੇ ਕਟ ਲਗ ਰਹੇ ਹਨ। ਲੁਧਿਆਣਾ ਜਿਲੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਕਸਬਾ ਸਵੱਦੀ ਕਲਾਂ ਦੇ ਵਿੱਚ ਬਣੇ 132 ਕੇ ਵੀ ਗ੍ਰਿਡ ਵਿਚੋ ਜਿਥੇ ਕਿਸਾਨਾ ਦੀ ਮੋਟਰਾਂ ਵਾਲੀ ਬਿਜਲੀ ਪੂਰੀ ਨਹੀ ਮਿਲ ਰਹੀ ਹੈ ਜਦਕਿ ਇਸ ਦੇ ਨਾਲ ਨਾਲ ਪਿੰਡਾਂ ਅਤੇ ਕਸਬਿਆਂ ਵਿੱਚ ਵੀ ਬਿਜਲੀ ਦੇ ਲੰਮੇ ਕਟ ਲਗ ਰਹੇ ਹਨ ਜਿਸ ਕਰਕੇ ਅੱਤ ਦੀ ਗਰਮੀ ਵਿਚ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਬੀਤੇ ਕੱਲ ਸਵੱਦੀ ਕਲਾਂ ਦੇ ਗ੍ਰਿਡ ਅੱਗੇ ਵੱਡੀ ਗਿਣਤੀ ਕਿਸਾਨਾ ਨੇ ਧਰਨਾ ਲਗਾਇਆ ਸੀ ਅਤੇ ਉਹਨਾਂ ਦੀ ਮੰਗ ਸੀ ਕਿ 48 ਘੰਟੇ ਵਿਚ ਸਿਰਫ 3 ਘੰਟੇ ਮੋਟਰਾਂ ਵਾਲੀ ਬਿਜਲੀ ਮਿਲ ਰਹੀ ਹੈ ਜੌ ਉਹਨਾ ਨਾਲ ਮਜ਼ਾਕ ਹੈ। ਏਥੇ ਹੀ ਬੱਸ ਨਹੀਂ ਕੱਲ ਪਿੰਡ ਸਵੱਦੀ ਕਲਾ ਪਿੰਡ ਦੀ ਬਿਜਲੀ ਦਾ ਕੱਟ ਦਿਨ ਵੇਲੇ ਵੀ ਲਗਿਆ ਸੀ ਅਤੇ ਫੇਰ ਰਾਤ ਨੂੰ 9 ਵਜੇ ਤੋਂ ਸਵੇਰੇ ਤੜਕੇ 3 ਵਜੇ ਤੱਕ ਵੀ ਘਰਾਂ ਦੀ ਬਿਜਲੀ ਗੁੱਲ ਰਹੀ ਜਿਸ ਨਾਲ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਊਕਿ ਅੱਤ ਦੀ ਗਰਮੀ ਵਿਚ ਬਿਨਾ ਬਿਜਲੀ ਬਹੁਤ ਔਖਾ ਹੋ ਜਾਂਦਾ ਹੈ। ਏਸੇ ਤਰਾਂ ਅੱਜ ਦਿਨ ਵੇਲੇ ਹੋਇਆ ਅੱਜ ਦਿਨ ਵੇਲੇ ਵੀ ਕਰੀਬ 5 ਘੰਟੇ ਵਾਸਤੇ ਘਰੇਲੂ ਬਿਜਲੀ ਗੁਲ ਰਹੀ । ਕੁੱਲ ਮਿਲਾ ਕੇ 24 ਘੰਟੇ ਵਿਚ 14 ਘੰਟੇ ਬਿਜਲੀ ਦਾ ਕੱਟ ਸੀ ਜਿਸ ਕਰਕੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋ ਕਾਫੀ ਖਫਾ ਦਿਖਾਈ ਦੇ ਰਹੇ ਹਨ। ਲੋਕ ਇਹ ਆਖਦੇ ਵੀ ਸੁਣੇ ਕਿ ਐਸ ਨਾਲੋ ਤਾਂ ਕਾਗਰਸ ਪਾਰਟੀ ਦੀ ਸਰਕਾਰ ਵਧੀਆ ਸੀ ਜਿਸ ਵਿਚ ਏਨੇ ਵੱਡੇ ਬਿਜਲੀ ਦੇ ਕੱਟ ਨਹੀ ਲਗਦੇ ਸਨ। ਪਿੰਡ ਸਵੱਦੀ ਕਲਾਂ ਦੇ ਵੱਡੀ ਗਿਣਤੀ ਮੋਹਤਵਾਰ ਆਗੂਆਂ ਨੇ ਬਿਜਲੀ ਵਿਭਾਗ ਤੋ ਮੰਗ ਕੀਤੀ ਕਿ ਉਹਨਾ ਦੇ ਪਿੰਡ ਵਾਲੀ ਘਰੇਲੂ ਬਿਜਲੀ ਨਾ ਕੱਟੀ ਜਾਵੇ ਕਿਊਕਿ ਪਿੰਡ ਸਵੱਦੀ ਕਲਾਂ ਨੇ ਆਪਣੇ ਪਿੰਡ ਦੀ 6 ਏਕੜ ਦੇ ਕਰੀਬ ਜਮੀਨ ਬਿਜਲੀ ਵਿਭਾਗ ਨੂੰ ਮੁਫ਼ਤ ਦਿੱਤੀ ਹੈ।

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 09 ਅਪ੍ਰੈਲ ਨੂੰ

 ਡਿਪਟੀ ਕਮਿਸ਼ਨਰ ਲੁਧਿਆਣਾ ਕਰਨਗੇ ਕੈਂਪ ਦਾ ਉਦਘਾਟਨ
 ਵਿਧਾਇਕ ਗੋਗੀ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ
ਲੁਧਿਆਣਾ, 07 ਅਪ੍ਰੈਲ (ਰਣਜੀਤ ਸਿੱਧਵਾਂ) - ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਮਿਤੀ 09 ਅਪ੍ਰੈਲ, 2022 ਦਿਨ ਸ਼ਨਿਚਰਵਾਰ ਨੂੰ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਦਾ ਆਯੋਜਨ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ, ਫਿਰੋਜ਼ਪੁਰ ਰੋਡ, ਸਾਹਮਣੇ ਰਘੂਨਾਥ ਹਸਪਤਾਲ ਵਿਖੇ ਕਰਵਾਇਆ ਜਾ ਰਿਹਾ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਬੈਨੀਪਾਲ ਨੇ ਅੱਗੇ ਦੱਸਿਆ ਕਿ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਕੀਤਾ ਜਾਵੇਗਾ ਅਤੇ ਲੁਧਿਆਣਾ ਪੱਛਮੀ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਦੀ ਪ੍ਰਧਾਨਗੀ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਸੰਯੁਕਤ ਡਾਇਰੈਕਟਰ ਖੇਤੀਬਾੜੀ (ਇਨਪੁਟਸ), ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਰਨਗੇ। ਉਨ੍ਹਾ ਦੱਸਿਆ ਕਿ ਇਸ ਕੈਂਪ ਦੌਰਾਨ ਪੀ.ਏ.ਯੂ. ਅਤੇ ਖੇਤੀਬਾੜੀ ਵਿਭਾਗ ਵੱਲੋਂ ਵੱਖ-ਵੱਖ ਵਿਸ਼ਾ-ਵਸਤੂ ਮਾਹਿਰਾਂ ਵੱਲੋਂ ਸਾਉਣੀ ਦੀਆਂ ਫਸਲਾਂ ਦੀ ਤਕਨੀਕੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਜਾਵੇਗੀ। ਇਸ ਕੈਂਪ ਦਾ ਮੁੱਖ ਆਕਰਸ਼ਣ ਵੱਖ-ਵੱਖ ਵਿਭਾਗਾਂ ਅਤੇ ਸਵੈ-ਸਹਾਇਤਾ ਸਮੂਹਾਂ ਦੇ ਖੇਤੀਬਾੜੀ ਨਾਲ ਸਬੰਧਤ ਪ੍ਰਦਰਸ਼ਨੀ ਸਟਾਲ ਹੋਣਗੇ। ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਵੱਲੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਉਹ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।

ਪ੍ਰਸ਼ਾਸ਼ਨ ਵੱਲੋਂ 'ਵਰਲਡ ਹੈਲਥ ਡੇਅ' ਮੌਕੇ ਤੰਬਾਕੂ ਮੁਕਤੀ ਜਾਗਰੂਕਤਾ ਕੈਂਪ ਆਯੋਜਿਤ

 ਐਨ.ਜੀ.ਓ. ਡਾ. ਪਾਂਧੀਜ ਸਮਾਲ ਆਈਡੀਆਜ, ਗ੍ਰੇਟ ਆਈਡੀਆਜ' ਤੇ 'ਸਿਟੀ ਨੀਡਜ਼' ਵੱਲੋਂ ਕੀਤਾ ਗਿਆ ਵਿਸ਼ੇਸ਼ ਸਹਿਯੋਗ
ਲੁਧਿਆਣਾ, 07 ਅਪ੍ਰੈਲ (ਰਣਜੀਤ ਸਿੱਧਵਾਂ)  :   ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਡਾ. ਨਯਨ ਜੱਸਲ ਦੀ ਅਗੁਵਾਈ ਵਿੱਚ ਐਨ.ਜੀ.ਓ. ਡਾ. ਪਾਂਧੀਜ ਸਮਾਲ ਆਈਡੀਆਜ, ਗ੍ਰੇਟ ਆਈਡੀਆਜ' ਅਤੇ 'ਸਿਟੀ ਨੀਡਜ਼' ਦੇ ਸਹਿਯੋਗ ਨਾਲ ਅੱਜ 'ਵਰਲਡ ਹੈਲਥ ਡੇਅ' ਮੌਕੇ ਸਥਾਨਕ ਬੱਚਤ ਭਵਨ ਵਿਖੇ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਸਮੂਹ ਮੁਲਾਜ਼ਮਾਂ ਲਈ ਤੰਬਾਕੂ ਮੁਕਤੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਚਾਬਾ, ਐਸ.ਡੀ.ਐਮ. ਰਾਏਕੋਟ ਸ. ਗੁਰਬੀਰ ਸਿੰਘ, ਡਾ. ਐਸ.ਬੀ. ਪਾਂਧੀ, ਮਨੀਤ ਦਿਵਾਨ, ਡਾ. ਤਰਲੋਚਨ ਸਿੰਘ, ਭਰਤ ਜੋਸ਼ੀ ਅਤੇ ਕੁਨਾਲ ਪਰੂਥੀ ਤੋਂ ਇਲਾਵਾ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਦਾ ਸਮੂਹ ਸਟਾਫ਼ ਵੀ ਮੌਜੂਦ ਸੀ। ਕੈਂਪ ਦੌਰਾਨ ਮੂੰਹ ਦੇ ਕੈਂਸਰ ਦੇ ਮਾਹਰ ਡਾਕਟਰ, ਡਾ. ਸਾਈਕਤ ਚੱਕਰਵਰਤੀ ਅਤੇ ਡਾ. ਈਸ਼ਾ ਸਿੰਘ ਵੱਲੋਂ ਲੱਗਭਗ 52 ਅਧਿਕਾਰੀਆਂ/ਕਰਮਚਾਰੀਆਂ ਦਾ ਸਵੇਰੇ 10:30 ਵਜੇ ਤੋਂ ਸ਼ਾਮ 04: 30 ਵਜੇ ਤੱਕ ਚੈਕਅੱਪ ਕੀਤਾ ਗਿਆ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕੀਤਾ ਗਿਆ. ਡਾ. ਚੱਕਰਵਰਤੀ ਤੇ ਡਾ. ਈਸ਼ਾ ਵੱਲੋਂ ਤੰਬਾਕੂ ਨਾ ਵਰਤਣ ਦੀ ਅਪੀਲ ਕਰਦਿਆਂ ਕਿਹਾ ਗਿਆ ਕਿ ਤੰਬਾਕੂ ਦੀ ਵਰਤੋ ਨਾਲ ਕੈਂਸਰ ਵਰਗੇ ਭਿਆਨਕ ਰੋਗਾਂ ਦਾ ਡਰ ਬਣਿਆ ਰਹਿੰਦਾ ਹੈ ਜਿਸਦਾ ਇੱਕੋ-ਇੱਕ ਇਲਾਜ਼ ਮੌਤ ਹੈ। ਇਸ ਮੌਕੇ ਡਾ. ਸਾਈਕਤ ਚੱਕਰਵਰਤੀ ਵੱਲੋਂ ਡੀ.ਸੀ. ਦਫ਼ਤਰ ਦੇ ਮੁਲਾਜ਼ਮਾਂ ਨੂੰ ਤੰਬਾਕੂ ਤੋਂ ਹੋਣ ਵਾਲੇ ਦੁਸ਼ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਪਾਵਰ ਪੁਆਇੰਟ ਪ੍ਰੈਜੇਂਟੇਸ਼ਨ ਵੀ ਦਿੱਤੀ ਗਈ। ਵਧੀਕ ਡਿਪਟੀ ਕਮਿਸ਼ਨਰ ਜਗਰਾਉਂ  ਡਾ. ਨਯਨ ਜੱਸਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ, 20 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦ ਵੇਚਣ ਅਤੇ ਖ੍ਰੀਦਣ ਅਤੇ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਦੀ ਵਿਕਰੀ ਵਰਜਿਤ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦੁਕਾਨਦਾਰਾ ਲਈ ਤੰਬਾਕੂ ਦੇ ਮਾੜੇ ਪ੍ਰਭਾਵਾ ਨੂੰ ਦਰਸਾਉਦੇ ਹੋਏ ਚਿਤਾਵਨੀ ਬੋਰਡ ਲਗਾਉਣੇ ਅਤੀ ਜਰੂਰੀ ਹਨ। ਇਸ ਤੋਂ ਇਲਾਵਾ ਵਿਦੇਸ਼ੀ ਸਿਗਰਟ ਅਤੇ ਖੁੱਲੀ ਸਿਗਰਟ ਦੀ ਵਿਕਰੀ ਤੇ ਪੂਰਨ ਤੌਰ 'ਤੇ ਪਾਬੰਦੀ ਹੈ। ਕੈਂਪ ਦੌਰਾਨ ਹੂੰਜਣ ਹਸਪਤਾਲ ਵੱਲੋਂ ਵਲੰਟੀਅਰ ਤੇ ਸਟਾਫ ਮੁਹੱਈਆ ਕਰਵਾਇਆ ਗਿਆ।