You are here

ਲੁਧਿਆਣਾ

ਸਰਕਾਰਾਂ ਆਉਦੀਆਂ-ਜਾਂਦੀਆਂ ਰਹਿਦੀਆਂ ਨੇ, ਪਰ ਲੋਕ ਸਮੱਸਿਆਵਾਂ ਜਿਉਂ ਦੀਆਂ ਤਿਉਂ ਰਹਿੰਦੀਆਂ ਨੇ ਕਿਉਂ?, ਸੁਚੇਤ ਹੋਈਏ, ਹੱਕਾਂ ਲਈ ਜਾਗਰੁਕ ਹੋਈਏ : ਦੇਵ ਸਰਾਭਾ  

ਮੁੱਲਾਂਪੁਰ ਦਾਖਾ 5 ਅਪ੍ਰੈਲ (ਸਤਵਿੰਦਰ ਸਿੰਘ ਗਿੱਲ)-ਸਜਾਵਾਂ ਭੁੱਗਤਣ ਦੇ ਬਾਵਜ਼ੂਦ ਵੀ ਜੇਲ੍ਹਾਂ ‘ਚ ਬੰਦ ਜਿੰਦਗੀ ਦੇ ਬਚਦੇ ਦਿਨ ਗੁਜਾਰਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੁਧਿਆਣਾ ਜਿਲ੍ਹੇ ਦੇ ਇਤਿਹਾਸਕ ਪਿੰਡ ਸਰਾਭਾ ਦੁ ਮੁੱਖ ਚੌਕ ‘ਤੇ 44 ਦਿਨਾਂ ਤੋਂ ਸ੍ਰ: ਬਲਦੇਵ ਸਿੰਘ ‘ਦੇਵ ਸਰਾਭਾ’ ਆਪਣੇ ਸਹਿਯੋਗੀਆਂ ਨਾਲ ਰੋਜਾਨਾਂ ਭੁੱਖ ਹੜਤਾਲ ‘ਤੇ ਬੈਠਦੇ ਹਨ। ਲੁਧਿਆਣਾ ਤੋਂ ਬਾ-ਰਾਸਤਾ ਜੋਧਾਂ-ਸਰਾਭਾ ਰਾਏਕੋਟ ਨੂੰ ਜੋੜਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੋਂ ਗੁਜ਼ਰਨ ਵਾਲੇ ਰਾਹੀਆਂ-ਪਾਂਧੀਆਂ ਦੀ ਨਜ਼ਰ ‘ਦੇਵ ਸਰਾਭਾ’ ਵੱਲ ਪੈਂਦੀ ਹੈ, ਅਜੀਬ ਪਹਿਲੂ ਹੈ ਕਿ ਸ਼ਾਸ਼ਨ/ਪ੍ਰਸ਼ਾਸ਼ਨ ਦੀ ਨਜ਼ਰ ਇਸ ਪਾਸੇ ਵੱਲ ਨਹੀਂ ਜਾਂਦੀ, ਹੋ ਸਕਦਾ ਜਾਂਦੀ ਹੋਵੇ ਪਰ ਪਹਿਲੀਆਂ ਸਰਕਾਰਾਂ ਵਾਂਗੂੰ ਹੁਣ ਵਾਲਿਆਂ ਵਲੋਂ ਵੀ ਅਣਗੌਲਿਆਂ ਕਰਨ ਦਾ ਤਹੱਈਆ ਹੋਵੇ।

ਤਰਕ ਲਹਿਜ਼ੇ ‘ਚ ਉਪ੍ਰੋਕਤ ਬੋਲ ਬੋਲਦਿਆਂ ਦੇਵ ਸਰਾਭਾ ਨੇ ਕਿਹਾ ਦਰ-ਅਸਲ ਸਿਆਸਤ ਨਾਲ ਜੁੜੇ ਲੋਕ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਤਾਂ ਉਨ੍ਹਾਂ ਦੇ ਬੋਲਾਂ ‘ਚ ਹਮਦਰਦੀ ਤੇ ਅਪਣੇਪਨ ਦੀ ਝਲਕ ਡੁੱਲ-ਡੁੱਲ ਪੈਂਦੀ ਹੈ, ਪਰ ਵੋਟਾਂ ਲਈਆਂ, ਰੁਤਬਾ ਮਿਿਲਆ ਫੇਰ ਤੂੰ ਕੌਣ ਤੇ ਮੈਂ ਕੌਣ। ਇਸਦਾ ਮੁੱਖ ਕਾਰਣ ਅਸੀਂ ਆਪਣੀ ਤਾਕਤ-ਆਪਣੇ ਰੋਸ ਦਾ ਅਹਿਸਾਸ ਨਹੀਂ ਕਰਵਾਉਦੇ।ਲਿਹਾਜ਼ਾ ਸਰਕਾਰਾਂ ਆਉਦੀਆਂ-ਜਾਂਦੀਆਂ ਰਹਿਦੀਆਂ ਨੇ, ਪਰ ਲੋਕ ਸਮੱਸਿਆਵਾਂ ਜਿਉਂ ਦੀਆਂ ਤਿਉਂ ਰਹਿੰਦੀਆਂ ਹਨ, ਅਜਿਹਾ ਕਿਉਂ ਹੁੰਦਾ? ਕਿਉਕਿ ਕੁਰਸੀਆਂ ‘ਤੇ ਬੈਠਣ ਵਾਲਿਆਂ ਨੂੰ ਜਾਣੇ-ਅਣਜਾਣੇ ਮੁੱਦੇ ਵਿਸਰ ਜਾਂਦੇ ਨੇ, ਜਦਕਿ ਵੋਟਾਂ ਲੈਣ ਵੇਲੇ ਇਨ੍ਹਾਂ ਲੋਕਾਂ ਨੇ ਵਾਅਦਿਆਂ ਦੀਆਂ ਹਨੇਰੀਆਂ ਲਿਆਦੀਆਂ ਹੁੰਦੀਆਂ ਨੇ ਪਰ ਸੱਤ੍ਹਾ ਹਾਸਲ ਹੁੰਦਿਆਂ ਹੀ ਪਾਸਾ ਵੱਟਦੇ ‘ਤੂੰ ਕੌਣ ਤੇ ਮੈਂ ਕੌਣ’। ਜਦਕਿ ਦੂਜੇ ਪਾਸੇ ਸੱਤ੍ਹਾ ਤੋਂ ਬਾਹਰ ਸਿਆਸੀ ਧਿਰ ਹਮਦਰਦੀ ਵਾਲੀ ਬਿਆਨਬਾਜੀ ਦੀਆਂ ਹਨੇਰੀਆਂ ਲਿਆਉਣ ਲੱਗਦੀ ਹੈ। ਉਨ੍ਹਾਂ ਤੰਜ ਕਸਦਿਆਂ ਕਿਹਾ 24 ਘੰਟੇ ਦੀਆਂ ਗੱਲਾਂ ਕਰਨ ਵਾਲਿਆਂ ਦੀ ਚੁੱਪ ਜੱਗ ਜਾਹਰ ਹੋਣ ਲੱਗੀ ਹੈ।ਪ੍ਰੋ: ਭੁੱਲਰ ਸਾਬ੍ਹ ਦੀ ਰਿਹਾਈ ਅਤੇ ਦੂਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਲੋਕ ਸਭਾ ‘ਚ ਮੁੱਦਾ ਚੁੱਕਣ ਵਾਲੀ ਪੰਜਾਬ ਦੀ ਮੈਂਬਰ ਪਾਰਲੀਮੈਂਟ ਦਾ ਸੁਆਗਤ ਕਰਦੇ ਹਾਂ ਕਿ ਚੱਲੋ ਦੇਰ ਨਾਲ ਹੀ ਸਹੀ, ਹੋ ਸਕਦਾ ਭਾਈਵਾਲੀ ਦੇ ਦੌਰ ‘ਚ ਇਨ੍ਹਾਂ ਦੀ ਕੋਈ ਮਜਬੂਰੀ ਹੋਵੇ। ਉਨ੍ਹਾਂ ਸਮੁੱਚੀਆਂ ਸਿਆਸੀ ਧਿਰਾਂ ਨੂੰ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ, ਪੰਜਾਬ ਨਾਲ ਜੁੜੇ ਮਸਲੇ ਹੱਲ ਕਰਵਾਉਣਾ ਇਨ੍ਹਾਂ ਦੀ ਨੈਤਿਕ ਜਿਮੇਵਾਰੀ ਹੈ, ਅਫਸੋਸ! ਪੰਜਾਬ ਦੀ ਪਵਿੱਤਰ ਧਰਤੀ ਤੋਂ ਇਨਸਾਫ ਦੀ ਮੰਗ ਲਈ ਧਰਨੇ ਲਗਾਉਣੇ ਪੈ ਰਹੇ ਹਨ। ਅੱਜ ਅਮਰੀਕ ਸਿੰਘ ਸਰਾਭਾ ਬੀਰੇਂਦਰ ਸਿੰਘ ਸਹੌਲੀ,ਚਰਨਜੀਤ ਸਿੰਘ ਚਾਨਾ ਸਰਾਭਾ,ਖਸਰਾ ਸਿੰਘ ਸਰਾਭਾ ਮੋਟਰਜ਼ ਵਾਲੇ ਨੇ ਬਲਦੇਵ ਸਿੰਘ ‘ਦੇਵ ਸਰਾਭਾ’ ਨਾਲ ਭੁੱਖ ਹੜਤਾਲ ਤੇ ਬੈਠੇ। ਜਦਕਿ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਹਿਜਾਦ,ਕੈਪਟਨ ਰਾਮਲੋਕ ਸਿੰਘ ਸਰਾਭਾ, ਡਾ ਦਵਿੰਦਰ ਸਿੰਘ ਸਰਾਭਾ, ਮਨਪ੍ਰੀਤ ਸਿੰਘ ਅਕਾਲਗਡ਼੍ਹ ,ਕੁਲਦੀਪ ਸਿੰਘ ਬਿੱਲੂ ਕਿਲਾ ਰਾਏਪੁਰ, ਬਲਦੇਵ ਸਿੰਘ ਈਸ਼ਨਪੁਰ,ਨਿਰਭੈ ਸਿੰਘ ਅੱਬੂਵਾਲ ਸੁਖਵਿੰਦਰ ਸਿੰਘ ਸਹੌਲੀ, ਭੁਪਿੰਦਰ ਸਿੰਘ ਬਿੱਲੂ ਸਰਾਭਾ, ਬਲੌਰ ਸਿੰਘ ਸਰਾਭਾ, ਦਵਿੰਦਰ ਸਿੰਘ ਭਨੋਹਡ਼, ਗੁਰਸਰਨ ਸਿੰਘ ਝਾਂਡੇ,ਜੱਗਧੂੜ ਸਿੰਘ ਸਰਾਭਾ, ਮਨਪ੍ਰੀਤ ਸਿੰਘ, ਗੁਰਦੀਪ ਸਿੰਘ ਜੋਧਾਂ, ਅਮਰ ਸਿੰਘ ਟੂਸੇ, ਗੁਲਜ਼ਾਰ ਸਿੰਘ ਮੋਹੀ,ਮਨਦੀਪ ਸਿੰਘ, ਜਸਵਿੰਦਰ ਸਿੰਘ ਕਾਲਖ ,ਤੇਜਿੰਦਰ ਸਿੰਘ ਅਬੂਵਾਲ, ਹਰਜੀਤ ਸਿੰਘ ਅਕਾਲਗਡ਼੍ਹ ,ਅਮਨਦੀਪ ਸਿੰਘ ਸਰਾਭਾ ਆਦਿ ਨੇ ਵੀ ਹਾਜ਼ਰੀ ਭਰੀ ।

ਤਰੁਨ ਜੈਨ (ਕਾਲਾ) ਬਣੇ ਸ੍ਰੀ ਰੂਪ ਚੰਦ ਜੈਨ ਬਰਾਦਰੀ ਦੇ ਪ੍ਰਧਾਨ  

ਜਗਰਾਉ 5 ਅਪ੍ਰੈਲ (ਅਮਿਤਖੰਨਾ) ਸ੍ਰੀ ਰੂਪ ਚੰਦ ਜੈਨ ਬਰਾਦਰੀ ਰਜਿ ਜਗਰਾਉਂ  ਦੇ ਨਵੇਂ ਪ੍ਰਧਾਨ ਦੀ ਚੋਣ ਤੇ ਕਾਗਜ਼ ਤਰੁਣ ਜੈਨ ਕਾਲਾ ਵੱਲੋਂ  ਦਾਖ਼ਲ ਕੀਤੇ ਗਏ  ਉਨ੍ਹਾਂ ਦੇ ਮੁਕਾਬਲੇ ਵਿਚ ਕਿਸੇ ਵੀ ਮੈਂਬਰ ਨੇ ਆਪਣੇ ਕਾਗਜ਼ ਦਾਖਲ ਨਹੀਂ ਕੀਤੇ ਤੇ ਤਰੁਨ ਜੈਨ (ਕਾਲਾ) ਨੂੰ ਸਰਬਸੰਮਤੀ ਦੇ ਨਾਲ 2 ਸਾਲ ਲਈ  ਜੈਨ ਬਰਾਦਰੀ ਦਾ ਪ੍ਰਧਾਨ ਚੁਣ ਲਿਆ ਗਿਆ ਸ੍ਰੀ ਪਿਛਲੇ 2 ਸਾਲ ਬਰਾਦਰੀ ਦੇ ਪ੍ਰਧਾਨ ਰਾਕੇਸ਼ ਜੈਨ ਨੇਛਾਂ ਰਹੇ ਹਨ ਇਹ ਚੋਣ ਸ੍ਰੀ ਮਹਿੰਦਰਪਾਲ ਜੈਨ ਐਸ ਐਸ ਜੈਨ ਮਹਾਸਭਾ ਉੱਤਰੀ ਇਲੈਕਸ਼ਨ ਕਮਿਸ਼ਨਰ ਚੀਫ  ਅਤੇ ਸਹਿਯੋਗੀ ਸ੍ਰੀ ਸੁਭਾਸ਼ ਜੈਨ ਸੀ ਏ, ਸ੍ਰੀ ਵਨੀਤ ਕੁਮਾਰ ਜੈਨ  ਦੀ ਦੇਖ ਰੇਖ ਵਿੱਚ ਕਰਵਾਈ ਗਈ ਪ੍ਰਧਾਨ  ਤਰੁਨ ਜੈਨ ਕਾਲਾ ਨੇ  ਰੂਪ ਚੰਦ ਜੈਨ ਬਰਾਦਰੀ ਦੇ ਮੈਂਬਰਾਂ ਦੇ ਨਾਲ ਸ੍ਰੀ ਰੂਪ ਚੰਦ ਜੀ ਮਹਾਰਾਜ ਜੀ ਦੀ ਸਮਾਧ ਤੇ ਮੱਥਾ ਟੇਕਿਆ ਇਸ ਮੌਕੇ ਪ੍ਰਧਾਨ  ਤਰੁਨ ਜੈਨ ਕਾਲਾ ਰਾਕੇਸ਼ ਜੈਨ ਨੇਛਾਂ, ਧਰਮਪਾਲ ਜੈਨ, ਵਿਜੇ ਜੈਨ, ਵਰਿੰਦਰ ਕੁਮਾਰ ਜੈਨ ਰਮੇਸ਼ ਕੁਮਾਰ ਜੈਨ, ਨਰੇਸ਼ ਜੈਨ, ਕੋਮਲ ਜੈਨ, ਸੰਜੀਵ ਜੈਨ, ਸ੍ਰੀ ਪਾਲ ਜੈਨ, ਵਿਨੋਦ ਕੁਮਾਰ ਜੈਨ, ਦਰਸ਼ਨ ਲਾਲ ਜੈਨ, ਨੀਰਜ ਜੈਨ, ਅਜੇ ਕੁਮਾਰ ਜੈਨ, ਅਸ਼ਵਨੀ ਕੁਮਾਰ ਜੈਨ, ਰੰਗ ਵਾਲੇ, ਭੂਪੇਸ਼ ਜੈਨ ,ਯੋਗੇਸ਼ ਜੈਨ , ਸੰਦੇਸ਼ ਕੁਮਾਰ ਜੈਨ, ਅਸ਼ੋਕ ਜੈਨ, ਸੁਧੀਰ ਜੈਨ, ਸੰਜੀਵ ਜੈਨ ਪੁੱਤਰ ਕੀਮਤੀ ਰਾਏ ਜੈਨ, ਹਨੀ ਜੈਨ ਪ੍ਰਧਾਨ ਯੁਵਕ ਮੰਡਲ, ਰਾਹੁਲ ਜੈਨ ਸੈਕਟਰ ਯੁਵਕ ਮੰਡਲ, ਰਿਸ਼ਵ ਜੈਨ , ਵੈੱਬਵ ਜੈਨ, ਸੰਨੀ ਜੈਨ, ਰਾਜਨ ਜੈਨ, ਪ੍ਰਦੀਪ ਜੈਨ, ਅਮਨ ਜੈਨ, ਗਗਨ ਜੈਨ, ਸੁਖਚੈਨ ਜੈਨ  ,ਪ੍ਰੋਫੈਸਰ ਕੇ .ਕੇ ਜੈਨ, ਸ੍ਰੀ ਵਰਿੰਦਰ ਜੈਨ, ਕਪਿਲ ਜੈਨ ਸਾਬਕਾ ਪ੍ਰਧਾਨ ਯੁਵਕ ਮੰਡਲ ਰਾਜਨ ਜੈਨ ਕਾਂਜੀ, ਹਾਜਰ ਸਨ

ਵਿਧਾਇਕ ਦਲਜੀਤ ਸਿੰਘ ਗਰੇਵਾਲ ਵਲੋਂ ਹਲਕਾ ਪੂਰਬੀ 'ਚ ਚੱਲ ਰਹੇ ਵਿਕਾਸ ਕਾਰਜ਼ਾਂ ਦੀ ਸਮੀਖਿਆ

ਅਧਿਕਾਰੀਆਂ ਨੂੰ ਜਾਰੀ ਕੀਤੇ ਨਿਰਦੇਸ਼, ਪ੍ਰੋਜੈਕਟਾਂ ਦੇ ਕੰਮ 'ਚ ਲਿਆਂਦੀ ਜਾਵੇ ਤੇਂਜ਼ੀ

 

ਲੁਧਿਆਣਾ, 05 ਅਪ੍ਰੈਲ (ਰਣਜੀਤ ਸਿੱਧਵਾਂ)   :- ਵਿਧਾਇਕ  ਦਲਜੀਤ ਸਿੰਘ ਗਰੇਵਾਲ ਵਲੋਂ ਹਲਕਾ ਲੁਧਿਆਣਾ ਪੂਰਬੀ 'ਚ ਚੱਲ ਰਹੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਚੱਲ ਰਹੇ ਪ੍ਰੋਜੈਕਟਾਂ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਇਲਾਕਾ ਨਿਵਾਸੀ ਜਲਦ ਇਸਦਾ ਲਾਭ ਪ੍ਰਾਪਤ ਕਰ ਸਕਣ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਐਕਸੀਅਨ ਨਵੀਨ ਕੰਬੋਜ, ਐਸ.ਡੀ.ਓ. ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ  ਗਰੇਵਾਲ ਨੇ ਹਲਕਾ ਪੂਰਬੀ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜ਼ਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਹਲਕੇ ਵਿੱਚ ਟਿੱਬਾ ਰੋਡ ਦੇ ਨੇੜੇ ਲਈਅਰ ਵੈਲੀ ਦੀ ਦਿਵਾਰ ਦਾ ਨਿਰਮਾਣ, ਐਨ.ਐਚ-1 ਤੋਂ ਨਗਰ ਨਿਗਮ ਦੇ ਡੰਪ ਤੱਕ ਸੜ੍ਹਕ ਦਾ ਨਿਰਮਾਣ, ਵਾਰਡ ਨੰਬਰ 12, 13, 14, 15 ਵਿੱਚ ਤਾਜਪੁਰ ਚੌਕ, ਗੋਪਾਲ ਚੌਂਕ ਤੋਂ ਸ਼ਕਤੀ ਨਗਰ ਤੱਕ ਸੜ੍ਹਕ ਦਾ ਨਿਰਮਾਣ, ਵਾਰਡ ਨੰਬਰ 7 ਦੀਆਂ ਵੱਖ-ਵੱਖ ਗਲੀਆਂ 'ਚ ਇੰਟਰਲਾਕ ਟਾਈਲਾਂ ਲਗਵਾਉਣ ਦਾ ਕੰਮ, ਵਾਰਡ ਨੰਬਰ 21 ਵਿੱਚ ਪਾਰਕਾਂ ਦਾ ਨਿਰਮਾਣ, ਮੈਟਰੋ ਰੋਡ 'ਤੇ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ, ਰਾਹੋਂ ਰੋਡ 'ਤੇ ਟਾਈਲਾਂ ਲਾਉਣ ਦਾ ਕੰਮ, ਵਾਰਡ ਨੰਬਰ 16 ਵਿੱਚ ਪਾਰਕਾਂ ਦਾ ਨਿਰਮਾਣ, ਸਟਰੀਟ ਲਾਈਟਾਂ, ਪੁਲਿਸ ਕਲੋਨੀ ਵਿੱਚ ਜਿੰਮ, ਟਿੱਬਾ ਰੋਡ ਨੇੜੇ ਲਈਅਰ ਵੈਲੀ ਪਾਰਕ ਦਾ ਨਿਰਮਾਣ, ਵਾਰਡ ਨੰਬਰ 7, 10 ਤੇ 11 ਵਿੱਚ ਰਾਹੋਂ ਰੋਡ ਟਾਵਰ ਲਾਈਨ ਨੰਬਰ 5 ਤੋਂ ਮੇਨ ਟਿੱਬਾ ਰੋਡ ਤੱਕ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ, ਵਾਰਡ ਨੰਬਰ 11, 12 ਤੇ 14 ਦੀਆਂ ਵੱਖ-ਵੱਖ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ, ਲਈਅਰ ਵੈਲੀ ਵਿੱਚ ਬਿਜਲੀ ਦਾ ਕੰਮ, ਵਾਰਡ ਨੰਬਰ 13 ਦੇ ਮਹਾਤਮਾ ਇਨਕਲੇਵ ਵਿੱਚ ਸਰਕਾਰੀ ਸਕੂਲ ਦਾ ਨਿਰਮਾਣ, ਵਾਰਡ ਨੰਬਰ 13 ਵਿੱਚ ਥਾਣਾ ਟਿੱਬਾ ਦੀ ਨਵੀਂ ਇਮਾਰਤ ਦਾ ਨਿਰਮਾਣ, ਤਾਜ਼ਪੁਰ ਰੋਡ 'ਤੇ ਫਾਇਰ ਸਟੇਸ਼ਨ ਅਤੇ ਕਮਿਊਨਿਟੀ ਸੈਂਟਰ ਦਾ ਆਦਿ ਦਾ ਨਿਰਮਾਣ ਸ਼ਾਮਲ ਹਨ। ਵਿਧਾਇਕ  ਦਲਜੀਤ ਸਿੰਘ ਗਰੇਵਾਲ ਨੇ ਚੱਲ ਰਹੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕਰਦਿਆਂ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਪ੍ਰੋਜੈਕਟ ਤੈਅ ਸਮਾਂ ਸੀਮਾਂ ਦੇ ਅੰਦਰ ਮੁਕੰਮਲ ਕਰ ਲਏ ਜਾਣ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਆ ਰਹੀਆਂ ਦਰਪੇਸ਼ ਔਕੜਾਂ ਦਾ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਮੁੱਢਲੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਨ੍ਹਾਂ ਸਾਰੇ ਕੰਮਾਂ ਵਿੱਚ ਪੂਰੀ ਪਾਰਦਰਸ਼ਤਾ ਕਾਇਮ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਵੱਲ ਅੱਗੇ ਵੱਧ ਰਹੀ ਹੈ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ/ਕਰਮਚਾਰੀ ਆਮ ਲੋਕਾਂ ਪਾਸੋਂ ਕੰਮ ਕਰਵਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਮਾਨਯੋਗ ਮੁੱਖ ਮੰਤਰੀ ਵੱਲੋਂ ਐਂਟੀ ਕਰੱਪਸ਼ਨ ਐਕਸ਼ਨ ਲਾਈਨ ਤਹਿਤ ਜਾਰੀ ਵਟਸਐਪ ਨੰਬਰ 95012- 00200 'ਤੇ ਵੀਡੀਓ/ਆਡੀਓ ਕਲਿੱਪ ਪਾ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਆਮ-ਆਦਮੀ ਪਾਰਟੀ ਇਕਾਈ ਰਸੂਲਪੁਰ ਦੀ ਚੋਣ ਹੋਈ

ਹਠੂਰ,4 ਅਪ੍ਰੈਲ-(ਕੌਸ਼ਲ ਮੱਲ੍ਹਾ)-ਹਲਕੇ ਦੇ ਪਿੰਡ ਰਸੂਲਪੁਰ ਦੀਆ ਵੱਖ-ਵੱਖ ਸਮੱਸਿਆਵਾ ਨੂੰ ਹੱਲ ਕਰਵਾਉਣ ਲਈ ਸਰਬ ਸੰਮਤੀ ਨਾਲ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੀ ਹਾਜ਼ਰੀ ਵਿਚ ਇਕਾਈ ਰਸੂਲਪੁਰ ਦੇ ਆਹੁਦੇਦਾਰਾ ਦੀ ਚੋਣ ਕੀਤੀ ਗਈ।ਜਿਸ ਵਿਚ ਪ੍ਰਧਾਨ ਗੁਰਸੇਵਕ ਸਿੰਘ ਸੇਵਕ,ਮੀਤ ਪ੍ਰਧਾਨ ਮਾ:ਬਲਵੀਰ ਸਿੰਘ,ਮੀਤ ਪ੍ਰਧਾਨ ਜਗਸੀਰ ਸਿੰਘ,ਮੁੱਖ ਪ੍ਰਚਾਰਕ ਸਕੱਤਰ ਭਾਈ ਗੁਰਜੰਟ ਸਿੰਘ ਖਾਲਸਾ,ਸੈਕਟਰੀ ਦਲਜੀਤ ਸਿੰਘ, ਖਜਾਨਚੀ ਹਰਦੀਪ ਸਿੰਘ ਨੂੰ ਨਿਯੁਕਤ ਕੀਤਾ ਗਿਆ।ਇਸ ਮੌਕੇ ਨਵੀ ਚੁੱਣੀ ਕਮੇਟੀ ਨੇ ਕਿਹਾ ਕਿ ਜੋ ਜਿਮੇਵਾਰੀ ਸਾਨੂੰ ਪਾਰਟੀ ਨੇ ਦਿੱਤੀ ਹੈ ਅਸੀ ਇਸ ਜਿਮੇਵਾਰੀ ਨੂੰ ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਵਾਗੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸਾ ਤੱਤਪਰ ਰਹਾਗੇ।ਇਸ ਮੌਕੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਨਸਿਆ ਅਤੇ ਰਿਸਵਤਖੋਰੀ ਦੇ ਖਿਲਾਫ ਪਿੰਡਾ ਦੇ ਲੋਕਾ ਨੂੰ ਪਾਰਟੀਬਾਜੀ ਤੋ ਉੱਪਰ ਉੱਠ ਕੇ ਪੰਜਾਬ ਦੀ ‘ਆਪ’ਸਰਕਾਰ ਦਾ ਖੁੱਲ ਕੇ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਇੱਕ ਖੁਸਹਾਲ ਸੂਬਾ ਬਣਾਇਆ ਜਾ ਸਕੇ।ਇਸ ਮੌਕੇ ਪਿੰਡ ਦੀਆ ਵੱਖ-ਵੱਖ ਸਮੱਸਿਆ ਨੂੰ ਹੱਲ ਕਰਵਾਉਣ ਲਈ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦਿੱਤਾ ਅਤੇ ਇਹ ਸਮੱਸਿਆਵਾ ਨੂੰ ਜਲਦੀ ਹਲ ਕਰਵਾਉਣ ਦਾ ਵਿਧਾਇਕ ਮਾਣੂੰਕੇ ਨੇ ਰਸੂਲਪੁਰ ਵਾਸੀਆ ਨਾਲ ਵਾਅਦਾ ਕੀਤਾ।ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਕੁਲਤਾਰਨ ਸਿੰਘ ਸਿੱਧੂ ਅਤੇ ਇਕਾਈ ਰਸੂਲਪੁਰ ਵੱਲੋ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਜਗਰਾਜ ਸਿੰਘ ਪਟਵਾਰੀ,ਕੁਲਤਾਰਨ ਸਿੰਘ ਰਸੂਲਪੁਰ,ਕੁਲਤਾਰ ਸਿੰਘ,ਪਿਆਰਾ ਸਿੰਘ,ਅਮਰਜੀਤ ਸਿੰਘ,ਗੋਬਿੰਦ ਸਿੰਘ,ਹਰਦੇਵ ਸਿੰਘ, ਭੁਪਿੰਦਰ ਸਿੰਘ,ਪਰਮਿੰਦਰ ਸਿੰਘ,ਗੁਰਦੀਪ ਸਿੰਘ,ਜਸਪਾਲ ਸਿੰਘ,ਪੂਰਨ ਸਿੰਘ,ਰਘਵੀਰ ਸਿੰਘ,ਬਲਪ੍ਰੀਤ ਸਿੰਘ,ਮੇਹਰ ਸਿੰਘ,ਤਲਵਿੰਦਰ ਸਿੰਘ,ਜੋਰਾ ਸਿੰਘ,ਤੇਜਪਾਲ ਸਿੰਘ,ਗੁਰਚਰਨ ਸਿੰਘ,ਸੇਵਕ ਸਿੰਘ,ਰਾਜਦੀਪ ਸਿੰਘ,ਸਤਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦਿੰਦੇ ਹੋਏ ਕੁਲਤਾਰਨ ਸਿੰਘ ਰਸੂਲਪੁਰ ਅਤੇ ਹੋਰ

ਥਾਣਾ ਮੁੱਖੀ ਦਾ ‘ਆਪ’ ਆਗੂਆ ਨੇ ਕੀਤਾ ਸਵਾਗਤ

ਥਾਣਾ ਮੁੱਖੀ ਦਾ ‘ਆਪ’ ਆਗੂਆ ਨੇ ਕੀਤਾ ਸਵਾਗਤ
ਹਠੂਰ,4 ਅਪ੍ਰੈਲ-(ਕੌਸ਼ਲ ਮੱਲ੍ਹਾ)-ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂਆ ਨੇ ਅੱਜ ਪੁਲਿਸ ਥਾਣਾ ਹਠੂਰ ਦੇ ਨਵ-ਨਿਯੁਕਤ ਇੰਚਾਰਜ ਹਰਦੀਪ ਸਿੰਘ ਦਾ ਭਰਵਾ ਸਵਾਗਤ ਕੀਤਾ।ਇਸ ਮੌਕੇ ਥਾਣਾ ਮੁੱਖੀ ਇੰਚਾਰਜ ਹਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਡੀ ਜੀ ਪੀ ਪੰਜਾਬ ਦੀਆ ਸਖਤ ਹਦਾਇਤਾ ਹਨ ਕਿ ਪੰਜਾਬ ਨੂੰ ਅਮਨ-ਸ਼ਾਤੀ ਦਾ ਸੂਬਾ ਬਣਾਇਆ ਜਾਵੇ ਜਿਸ ਕਰਕੇ ਪੰਜਾਬ ਪੁਲਿਸ ਨੂੰ ਆਮ ਲੋਕਾ ਦਾ ਸਾਥ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਗਲਤ ਅਨਸਰਾ ਨੂੰ ਨਕੇਲ ਪਾਈ ਜਾ ਸਕੇ।ਇਸ ਮੌਕੇ ਉਨ੍ਹਾ ਥਾਣਾ ਹਠੂਰ ਅਧੀਨ ਪੈਦੇ ਪਿੰਡਾ ਦੇ ਆਮ ਲੋਕਾ ਨੂੰ ਅਪੀਲ ਕੀਤੀ ਕਿ ਹਲਕੇ ਵਿਚੋ ਨਸ਼ਾ ਖਤਮ ਕਰਨ ਦੀ ਮੁਹਿੰਮ ਸੁਰੂ ਹੋ ਚੁੱਕੀ ਹੈ ਜੇਕਰ ਤੁਹਾਡੇ ਪਿੰਡ ਵਿਚ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਥਾਣਾ ਹਠੂਰ ਨੂੰ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।ਅੰਤ ਵਿਚ ਥਾਣਾ ਮੁੱਖੀ ਇੰਚਾਰਜ ਹਰਦੀਪ ਸਿੰਘ ਨੇ ਕਿਹਾ ਕਿ ਜਲਦੀ ਹੀ ਪਿੰਡ-ਪਿੰਡ ਜਾ ਕੇ ਨਸ਼ਾ ਰੋਕਣ ਲਈ ਪ੍ਰਚਾਰ ਕੀਤਾ ਜਾਵੇਗਾ।ਜੇਕਰ ਫਿਰ ਵੀ ਕੋਈ ਵਿਅਕਤੀ ਨਸ਼ਾ ਵੇਚਣ ਤੋ ਨਾ ਰੁਕਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਆਪ ਆਗੂਆ ਨੇ ਪੰਜਾਬ ਪੁਲਿਸ ਦਾ ਸਾਥ ਦੇਣ ਦਾ ਵਾਅਦਾ ਕੀਤਾ।ਇਸ ਮੌਕੇ ਉਨ੍ਹਾ ਨਾਲ ਜਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੱਖਾ,ਪ੍ਰਧਾਨ ਸੁਰਿੰਦਰ ਸਿੰਘ ਸੱਗੂ,ਪ੍ਰਧਾਨ ਗੁਰਦੇਵ ਸਿੰਘ ਜੈਦ, ਪ੍ਰਧਾਨ ਤਰਸੇਮ ਸਿੰਘ ਹਠੂਰ,ਭਜਨ ਸਿੰਘ ਕੁਲਾਰ,ਬਲਵੀਰ ਸਿੰਘ,ਕੁਲਵੰਤ ਸਿੰਘ,ਪਰਮਿੰਦਰ ਸਿੰਘ,ਹਰਦੀਪ ਕੌਸ਼ਲ ਮੱਲ੍ਹਾ,ਅਮਨਦੀਪ ਸਿੰਘ ਸੇਖੋਂ,ਸਿਮਰਜੋਤ ਸਿੰਘ ਗਾਹਲੇ,ਪ੍ਰਧਾਨ ਜੋਗਿੰਦਰ ਸਿੰਘ ਲਾਲੀ ਮਾਣੂੰਕੇ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਦਾ ਸਵਾਗਤ ਕਰਦੇ ਹੋਏ ਆਪ ਆਗੂ

ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭਾਵਪੂਰਤ ਵਿਦਾਇਗੀ ਪਾਰਟੀ ਦਿੱਤੀ 

ਜਗਰਾਉਂ (ਅਮਿਤ ਖੰਨਾ)ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਵਿਦਾਇਗੀ ਪਾਰਟੀ ਸਮਾਗਮ ਦੀ ਸ਼ੁਰੂਆਤ ਮੌਕੇ ਸਕੂਲ ਦੇ ਡਾਇਰੈਕਟਰ ਸ਼ਸ਼ੀ ਜੈਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਸਕੂਲ ਤੋਂ ਪ੍ਰਾਪਤ ਸਿੱਖਿਆਵਾਂ ਦੀ ਪਾਲਣਾ ਕਰੋ ਅਤੇ ਉੱਚੀਆਂ ਕੀਮਤਾਂ ਦੀ ਪਾਲਣਾ ਕਰਨ ਲਈ ਕਿਹਾ। ਵਿਦਿਆਰਥੀਆਂ ਨੇ ਆਪਣੇ ਸੀਨੀਅਰਜ਼ ਦਾ ਸਵਾਗਤ ਕੀਤਾ। 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਗੀਤ, ਡਾਂਸ ਅਤੇ ਭੰਗੜੇ ਦੁਆਰਾ ਮਸਤੀ ਕੀਤੀ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਸਕੂਲ ਵਿੱਚ ਬਿਤਾਏ ਵਿਸ਼ੇਸ਼ ਪਲਾਂ ਨੂੰ ਵੀਡੀਓ ਰਾਹੀਂ ਮਨਮੋਹਕ ਢੰਗ ਨਾਲ ਪੇਸ਼ ਕੀਤਾ ਗਿਆ। ਸਮਾਗਮ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਨੂੰ ਦਿੱਤੀਆਂ ਨਿੱਘੀਆਂ ਅਤੇ ਪਿਆਰ ਭਰੀਆਂ ਤਾਰੀਫ਼ਾਂ ਸਮਾਗਮ ਦੀ ਵਿਸ਼ੇਸ਼ ਵਿਸ਼ੇਸ਼ਤਾ ਸਨ। ਵਿਦਿਆਰਥੀਆਂ ਨੇ ਸਕੂਲ ਦੀਆਂ ਗਤੀਵਿਧੀਆਂ ਵਿੱਚ ਮੱਦਦ ਕਰਨ ਵਾਲੇ ਸਾਰੇ ਖੇਡ ਸਟਾਫ਼ ਨੂੰ ਸਨਮਾਨਿਤ ਕੀਤਾ। ਵਿਦਿਆਰਥੀਆਂ ਨੇ ਸੁਰੀਲੀ ਆਵਾਜ਼ ਅਤੇ ਭਾਵਪੂਰਤ ਢੰਗ ਨਾਲ ਸਕੂਲ ਦਾ ਗੀਤ ਗਾਇਆ।ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਸੁਪ੍ਰੀਆ ਖੁਰਾਣਾ ਨੇ ਕਿਹਾ ਕਿ ਜੀਵਨ ਦੇ ਟੀਚਿਆਂ ਦੀ ਪ੍ਰਾਪਤੀ ਲਈ ਦ੍ਰਿੜ੍ਹ ਇਰਾਦੇ, ਲਗਨ ਅਤੇ ਸਖ਼ਤ ਮਿਹਨਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ। ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਸਕੂਲ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਵਿਦਿਆਰਥੀਆਂ ਨੇ ਰਿਫਰੈਸ਼ਮੈਂਟ ਦਾ ਆਨੰਦ ਲੈਂਦੇ ਹੋਏ ਤਸਵੀਰਾਂ ਖਿਚਵਾ ਕੇ ਖੂਬਸੂਰਤ ਪਲਾਂ ਨੂੰ ਕੈਦ ਕੀਤਾ। ਇਸ ਮੌਕੇ ਸੰਨੀ ਪਾਸੀ, ਨਵਦੀਪ ਬਾਵਾ, ਨੇਹਾ ਸ਼ਰਮਾ, ਬਬਲੀ ਗੋਇਲ, ਨਵਜੀਤ ਸ਼ਰਮਾ, ਅਨੀਤਾ ਸ਼ਰਮਾ, ਗੁਰਪ੍ਰੀਤ ਕੌਰ, ਨਰਿੰਦਰ ਕੌਰ, ਮਲਕੀਤ ਕੌਰ, ਕੁਲਵਿੰਦਰ ਕੌਰ, ਸਾਕਸ਼ੀ ਢਾਂਡਾ ਸਮੂਹ ਸਟਾਫ਼ ਹਾਜ਼ਰ ਸੀ |
ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਵਿਦਾਇਗੀ ਪਾਰਟੀ ਦੌਰਾਨ ਵਿਦਿਆਰਥੀ ਡਾਇਰੈਕਟਰ ਮੈਡਮ ਸ਼ਸ਼ੀ ਜੈਨ, ਪ੍ਰਿੰਸੀਪਲ ਮੈਡਮ ਸੁਪ੍ਰੀਆ ਖੁਰਾਣਾ ਨੂੰ ਗੁਲਦਸਤਾ ਭੇਂਟ ਕਰਦੇ ਹੋਏ।

ਲੋਕ ਸੇਵਾ ਸੁਸਾਇਟੀ ਵੱਲੋਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ      

                                             ਜਗਰਾਉਂ (ਅਮਿਤ ਖੰਨਾ)  ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਅੱਜ ਮੈਣੀ ਹਸਪਤਾਲ ਜਗਰਾਉਂ ਦੇ ਸਹਿਯੋਗ ਨਾਲ ਦਿਲ ਛਾਤੀ ਅਤੇ ਔਰਤਾਂ ਦੇ ਰੋਗਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਸਾਹਮਣੇ ਰੇਲਵੇ ਸਟੇਸ਼ਨ ਜਗਰਾਉਂ ਵਿਖੇ ਲਗਾਏ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਜਿੱਥੇ ਸੁਸਾਇਟੀ ਵੱਲੋਂ ਸਮੇਂ ਸਮੇਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ ਉੱਥੇ ਮੈਣੀ ਹਸਪਤਾਲ ਵੱਲੋਂ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕਰਨ ਲਈ ਲਗਾਏ ਜਾਂਦੇ ਕੈਂਪਾਂ ਦੀ ਤਾਰੀਫ਼ ਕੀਤੀ। ਕੈਂਪ ਵਿਚ ਡਾ: ਸੁਮਿਤ ਮੈਣੀ ਦਿਲ ਅਤੇ ਛਾਤੀ ਰੋਗਾਂ ਦੇ ਮਾਹਿਰ ਅਤੇ ਡਾ: ਮਨੀਸ਼ਾ ਮੈਣੀ ਔਰਤ ਰੋਗਾਂ ਦੇ ਮਾਹਿਰ ਨੇ ਜਨਰਲ ਬਿਮਾਰੀਆਂ ਨਾਲ ਪੀੜਤ 107 ਮਰੀਜ਼ਾਂ ਦਾ ਚੈੱਕਅੱਪ ਕੀਤਾ। ਕੈਂਪ ਵਿੱਚ ਲੋੜਵੰਦ ਮਰੀਜ਼ਾਂ ਨੰੂ ਦਵਾਈਆਂ ਮੁਫ਼ਤ ਦੇਣ ਤੋਂ ਇਲਾਵਾ 28 ਮਰੀਜ਼ਾਂ ਦੀ ਈ ਸੀ ਜੀ, 40 ਮਰੀਜ਼ਾਂ ਦਾ ਸ਼ੂਗਰ ਟੈੱਸਟ, 5 ਮਰੀਜ਼ਾਂ ਦੇ ਐਕਸਰੇ, 2 ਮਰੀਜ਼ਾਂ ਦੀ ਜੱਚਾ ਬੱਚਾ ਅਲਟਰਾ ਸਾਊਂਡ ਮੁਫ਼ਤ ਕਰਨ ਦੇ ਨਾਲ 25 ਮਹਿਲਾਵਾਂ ਦਾ ਚੈੱਕਅੱਪ ਕੀਤਾ ਗਿਆ। ਇਸ ਮੌਕੇ ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਰਾਜਿੰਦਰ ਜੈਨ ਕਾਕਾ, ਵਿਨੋਦ ਬਾਂਸਲ, ਡਾ: ਗੁਰਦਰਸ਼ਨ ਮਿੱਤਲ, ਅਨਿਲ ਮਲਹੋਤਰਾ, ਮੁਕੇਸ਼ ਗੁਪਤਾ, ਨੀਰਜ ਮਿੱਤਲ, ਆਰ ਕੇ ਗੋਇਲ, ਲਾਕੇਸ਼ ਟੰਡਨ, ਪ੍ਰੇਮ ਬਾਂਸਲ, ਜਸਵੰਤ ਸਿੰਘ, ਕਪਿਲ ਸ਼ਰਮਾ, ਪ੍ਰਸ਼ੋਤਮ ਅਗਰਵਾਲ, ਸੁਨੀਲ ਅਰੋੜਾ ਆਦਿ ਹਾਜ਼ਰ ਸਨ।

ਕੈਪਟਨ ਸੰਧੂ ਮੁੱਲਾਂਪੁਰ ਦੇ ਮੁੱਖ ਚੌਂਕ ਵਿੱਚ ਕੇਂਦਰ ਸਰਕਾਰ ਖਿਆਫ਼ ਅੱਜ ਦੇਣਗੇ ਧਰਨਾ

ਮਹਿੰਗਾਈ ਨੇ ਲੋਕਾਂ ਦਾ ਬੁਰਾ ਹਾਲ ਕੀਤਾ—ਭਰੋਵਾਲ
ਮੁੱਲਾਂਪੁਰ ਦਾਖਾ,2 ਅਪ੍ਰੈਲ(ਸਤਵਿੰਦਰ  ਸਿੰਘ ਗਿੱਲ)—ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਖ਼ਿਲਾਫ਼ ਅੱਜ ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਕਾਗਰਸ ਪਾਰਟੀ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਮੁੱਲਾਂਪੁਰ ਦੇ ਮੁੱਖ ਚੌਂਕ ਵਿੱਚ ਅੱਜ ਸਵੇਰੇ 10 ਵਜੇ ਧਰਨਾ ਦੇਣਗੇ ,ਇਹਨਾ ਸ਼ਬਦਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ  ਮੁੱਲਾਂਪੁਰ ਦਾਖਾ ਦੇ ਚੇਅਰਮੈਨ ਮਨਜੀਤ ਸਿੰਘ ਭਰੋਵਾਲ ਤੇ ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਈਸੇਵਾਲ ਮੁੱਖ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਪ੍ਰਧਾਨ ਤੇਲੂ ਰਾਮ ਬਾਂਸਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਥੇ ਤੇਲ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਕੀਤਾ ਉਥੇ ਘਰੇਲੂ ਗੈਸ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹਣ ਲਗ ਗਈਆਂ ਹਨ। ਮਨਪ੍ਰੀਤ ਸਿੰਘ ਈਸੇਵਾਲ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੀ 300 ਯੂਨਿਟ ਬਿਜਲੀ ਮੁਫ਼ਤ ਦੇਣ ਤੋ ਭੱਜ ਗਈ ਹੈ ਇਸ ਕਰਕੇ ਕੈਪਟਨ ਸੰਧੂ ਅੱਜ ਮੁੱਲਾਂਪੁਰ ਦਾਖਾ ਦੇ ਮੁੱਖ ਚੌਂਕ ਵਿੱਚ ਸਵੇਰੇ 10 ਵਜੇ ਧਰਨਾ ਦੇਣਗੇ ਜਿਸ ਵਿਚ ਉਹਨਾ ਦੇ ਨਾਲ ਹਲਕੇ ਦੇ ਵੱਡੀ ਗਿਣਤੀ ਕਾਗਰਸੀ ਵੀ ਇਸ ਧਰਨੇ ਵਿੱਚ ਵੱਡੇ ਇਕੱਠ ਵਿੱਚ ਦਿਖਾਈ ਦੇਣਗੇ। ਇਸ ਮੌਕੇ
ਪ੍ਰਧਾਨ ਤੇਲੂ ਰਾਮ ਬਾਂਸਲ,ਸਰਪੰਚ ਜਸਵੰਤ ਸਿੰਘ ਪੁੜੈਣ,ਜਿਲਾ ਪ੍ਰੀਸ਼ਦ ਮੈਬਰ ਕੁਲਦੀਪ ਸਿੰਘ ਬਦੋਵਾਲ,ਲਖਵਿੰਦਰ ਸਿੰਘ ਸਪਰਾ,ਸਰਪੰਚ ਅਮਰਜੋਤ ਸਿੰਘ ਬੱਦੋਵਾਲ,ਜਸਵੰਤ ਸਿੰਘ ਸਰਪੰਚ ਭੱਟੀਆਂ ,ਬਲਵਿੰਦਰ ਸਿੰਘ ਔਲਖ,ਪਰਦੀਪ ਸਿੰਘ ਸਿੱਧੂ,ਸਾਬਕਾ ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ,ਪ੍ਰੇਮ ਸਿੰਘ ਬਾਸੀਆਂ ਬੇਟ,ਤਰਲੋਕ ਸਿੰਘ ਸਵੱਦੀ ਕਲਾਂ,ਸੋਨੀ ਸਿੱਧੂ ਸਵੱਦੀ ਕਲਾਂ, ਸਰਪੰਚ ਜਗਦੇਵ ਸਿੰਘ ਦਿਓਲ ਗੋਰਸੀਆਂ ਕਾਦਰ ਬਖ਼ਸ਼,ਸਰਪੰਚ ਜਤਿੰਦਰ ਸਿੰਘ ਦਾਖਾ,ਜਗਜੀਤ ਸਿੰਘ ਤਲਵੰਡੀ ਪ੍ਰਧਾਨ ਖੇਤੀਬਾੜੀ ਸਭਾ ਤਲਵੰਡੀ ਕਲਾਂ,ਸਾਬਕਾ ਸਰਪੰਚ ਬਲਜੀਤ ਸਿੰਘ ਗੋਰਸੀਆਂ ਖ਼ਾਨ ਮੁਹੰਮਦ,ਤਾਰਾ ਸਿੰਘ ਪੰਚ,ਜੋਗਿੰਦਰ ਸਿੰਘ ਪੰਚ ਅਤੇ ਕੇ ਡੀ ਮੁੱਲਾਂਪੁਰ ਆਦਿ ਹਾਜਰ ਸਨ।

ਬਿਲਡਿੰਗ ਠੇਕੇਦਾਰ ਰਜਿ 133  ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ  

ਜਗਰਾਉ 2 ਅਪ੍ਰੈਲ (ਅਮਿਤ ਖੰਨਾ)ਬਿਲਡਿੰਗ ਠੇਕੇਦਾਰ ਰਜਿ 133 ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਮੱਲਾ ਠੇਕੇਦਾਰ ਰਜਿੰਦਰ ਸਿੰਘ ਰਿੰਕੂ ਠੇਕੇਦਾਰ ਜਗਦੇਵ ਸਿੰਘ ਮਠਾੜੂ ਠੇਕੇਦਾਰ ਜਿੰਦਰ ਸਿੰਘ ਵਿਰਦੀ ਦੀ ਅਗਵਾਈ ਹੇਠ  ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਹੋਈ ਇਸ ਮੀਟਿੰਗ ਵਿਚ ਠੇਕੇਦਾਰਾਂ ਦੀ ਸਮੱਸਿਆਵਾਂ ਦਾ ਸੁਣਿਆ ਗਈਅਾਂ   ਤਾਂ ਮੌਕੇ ਤੇ ਹੱਲ ਕੀਤੀਆਂ ਗਈਆਂ  ਇਸ ਮੌਕੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣਨ ਤੇ ਜਗਰਾਉਂ ਦੇ ਵਿਚ ਦੂਸਰੀ ਵਾਰ ਬਣੀ ਆਪ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਠੇਕੇਦਾਰ ਗੁਰਸੇਵਕ ਸਿੰਘ ਮੱਲਾ, ਠੇਕੇਦਾਰ ਜਗਦੇਵ ਸਿੰਘ ਮਠਾਡ਼ੂ, ਠੇਕੇਦਾਰ ਰਜਿੰਦਰ ਸਿੰਘ ਰਿੰਕੂ, ਠੇਕੇਦਾਰ ਭਵਨਜੀਤ ਸਿੰਘ, ਠੇਕੇਦਾਰ ਤਰਲੋਚਨ ਸਿੰਘ ਸੀਹਰਾ , ਠੇਕੇਦਾਰ ਰਾਜਵੰਤ ਸਿੰਘ ਸੱਗੂ, ਠੇਕੇਦਾਰ ਹਾਕਮ ਸਿੰਘ ਸੀਹਰਾ,  ਠੇਕੇਦਾਰ ਤਰਲੋਚਨ ਸਿੰਘ ਪਨੇਸਰ, ਠੇਕੇਦਾਰ ਬਲਵੀਰ ਸਿੰਘ ਸਿਵੀਆ, ਠੇਕੇਦਾਰ ਜ਼ਿੰਦਰ ਸਿੰਘ ਵਿਰਦੀ , ਠੇਕੇਦਾਰ  ਰਾਜਵੰਤ ਸਿੰਘ ਸੱਗੂ, ਠੇਕੇਦਾਰ ਗੁਰਮੇਲ ਸਿੰਘ ਮਠਾੜੂ, , ਠੇਕੇਦਾਰ ਸੁਖਵਿੰਦਰ ਸਿੰਘ ਸੋਨੀ  , ਠੇਕੇਦਾਰ ਜਸਵੀਰ ਸਿੰਘ ਧਾਲੀਵਾਲ  , ਠੇਕੇਦਾਰ ਹਰਦਿਆਲ ਸਿੰਘ ਮੁੰਡੇ ਠੇਕੇਦਾਰ ਗੁਰਚਰਨ ਸਿੰਘ ਘਟੌੜਾ, ਠੇਕੇਦਾਰ ਸੁਖਦੇਵ ਸਿੰਘ,  ਠੇਕੇਦਾਰ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ  ਗੁਰਦੁਆਰਾ ਰਾਮਗੜ੍ਹੀਆ ਸੋਲਰ ਸਿਸਟਮ ਲਈ 21000 ਰੁਪਏ ਸੇਵਾ ਦੀ ਸੇਵਾ ਦਿੱਤੀ

ਜਗਰਾਉ 2 ਅਪ੍ਰੈਲ (ਅਮਿਤਖੰਨਾ) ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਜਗਰਾਓਂ ਦੀ ਮਹੀਨਾਵਾਰੀ ਮੀਟਿੰਗ ਪ੍ਰਧਾਨ ਜਿੰਦਰ ਪਾਲ ਧੀਮਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਰਾਮਗੜੀਆ ਦੇ ਜੰਝ ਘਰ ਜਗਰਾਓਂ ਵਿਚ ਹੋਈ। ਪ੍ਰਧਾਨ ਠੇਕੇਦਾਰ ਜਿੰਦਰ ਪਾਲ ਧੀਮਾਨ ਨੇ ਠੇਕੇਦਾਰਾਂ ਦੀਆਂ ਮੁਸ਼ਕਲਾਂ ਸੁਣਦਿਆਂ ਮੁਸ਼ਕਲਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ। ਉਨ੍ਹਾਂ ਜਿੱਥੇ ਠੇਕੇਦਾਰਾਂ ਨੰੂ ਸਮੇਂ ਸਿਰ ਆਪਣਾ ਕੰਮ ਮੁਕੰਮਲ ਕਰਨ ਦੀ ਅਪੀਲ ਕੀਤੀ ਉੱਥੇ ਮਕਾਨ ਮਾਲਕਾਂ ਨਾਲ ਵਾਜਬ ਰੇਟ ’ਤੇ ਕੰਮ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਐਸੋਸੀਏਸ਼ਨ ਨਾਲ ਸਬੰਧਿਤ ਹਰੇਕ ਠੇਕੇਦਾਰ ਦੀ ਮਦਦ ਦੀ ਯਕੀਨ ਦਿਵਾਉਂਦੇ ਹੋਏ ਹੋਰ ਠੇਕੇਦਾਰਾਂ ਨੰੂ ਐਸੋਸੀਏਸ਼ਨ ਦਾ ਮੈਂਬਰ ਬਣਨ ਦਾ ਸੱਦਾ ਦਿੱਤਾ। ਪ੍ਰਧਾਨ ਜਿੰਦਰ ਪਾਲ ਧੀਮਾਨ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸਥਾਨਕ ਸ਼ੇਰਪੁਰਾ ਫਾਟਕਾਂ ਤੋਂ ਲੈ ਕੇ ਸ਼ਿਵ ਪੁਰੀ ਤੱਕ ਜਿਹੜੇ ਪੌਦੇ ਲਗਾਏ ਸਨ ਉਨ੍ਹਾਂ ਦੀ ਸਾਫ਼ ਸਫ਼ਾਈ ਕਰ ਕੇ ਦਵਾਈ ਵੀ ਪਾਈ ਗਈ। ਉਨ੍ਹਾਂ ਸ਼ਹਿਰ ਵਾਸੀਆਂ ਨੰੂ ਅਪੀਲ ਕੀਤੀ ਕਿ ਸੱੁਧ ਵਾਤਾਵਰਨ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਇਸ ਮੌਕੇ ਠੇਕੇਦਾਰ ਐਸੋਸੀਏਸ਼ਨ ਤੇ ਬਾਬਾ ਵਿਸ਼ਵਕਰਮਾ ਸਰਬ-ਸਾਂਝੀ ਸੁਸਾਇਟੀ ਵੱਲੋਂ ਗੁਰਦੁਆਰਾ ਰਾਮਗੜ੍ਹੀਆ ਵਿਖੇ ਲੱਗਣ ਵਾਲੇ ਸੋਲਰ ਸਿਸਟਮ ਲਈ 21000 ਰੁਪਏ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੀ ਹਰੇਕ ਸੇਵਾ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣਨ ਤੇ ਜਗਰਾਉਂ ਦੇ ਵਿਚ ਦੂਸਰੀ ਵਾਰ ਬਣੀ ਆਪ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੂੰ ਵਧਾਈਆਂ ਦਿੱਤੀਆਂ  ਇਸ ਮੌਕੇ ਸਰਪ੍ਰਸਤ ਕਸ਼ਮੀਰੀ ਲਾਲ, ਗੁਰਮੇਲ ਸਿੰਘ ਢੁੱਡੀਕੇ, ਪਿ੍ਰਤਪਾਲ ਸਿੰਘ ਮਣਕੂ, ਕਰਮ ਸਿੰਘ ਜਗਦੇ, ਕੈਸ਼ੀਅਰ ਪ੍ਰੀਤਮ ਸਿੰਘ ਗੈਦੂ, ਸੈਕਟਰੀ ਅਮਰਜੀਤ ਸਿੰਘ ਘਟੌੜੇ, ਮੀਤ ਮੰਗਲ ਸਿੰਘ ਸਿੱਧੂ, ਹਰਦਿਆਲ ਸਿੰਘ ਭੰਮਰਾ, ਬਹਾਦਰ ਸਿੰਘ ਕਮਾਲਪੁਰਾ, ਮਨਦੀਪ ਸਿੰਘ ਮਨੀ, ਜਸਪਾਲ ਸਿੰਘ ਪਾਲੀ, ਜਗਦੀਸ਼ ਸਿੰਘ ਦੀਸ਼ਾ, ਸੁਰਿੰਦਰ ਸਿੰਘ ਕਾਕਾ ਮਠਾੜੂ, ਪ੍ਰੀਤਮ ਸਿੰਘ ਰਾਮਾ, ਸੁਦਾਗਰ ਸਿੰਘ ਕਲਸੀ, ਨਿਰਮਲ ਸਿੰਘ ਨਿੰਮ੍ਹਾ, ਸੋਨੰੂ ਸਿੰਘ, ਧਰਮ ਸਿੰਘ ਰਾਜੂ, ਰਾਜਵਿੰਦਰ ਸਿੰਘ ਰਾਜਾ ਆਦਿ ਹਾਜ਼ਰ ਸਨ।