You are here

ਲੁਧਿਆਣਾ

ਸਵਾਮੀ ਰੂਪ  ਚੰਦ ਜੈਨ ਸਕੂਲ ਨੇ ਸੈਲੀਬ੍ਰੇਸ਼ਨ ਰਿਜੈਂਸੀ ਵਿਚ ਧੂਮਧਾਮ ਨਾਲ ਮਨਾਈ ਫੇਅਰਵੈੱਲ ਪਾਰਟੀ  

ਜਗਰਾਉ 30 ਮਾਰਚ (ਅਮਿਤ ਖੰਨਾ)ਸਵਾਮੀ ਰੂਪ  ਚੰਦ ਜੈਨ ਸਕੂਲ ਨੇ  ਬਾਰ੍ਹਵੀਂ ਜਮਾਤ ਦੀ ਫੇਅਰਵੈੱਲ ਨੂੰ  ਬੱਚਿਆਂ ਲਈ ਇਕ ਅਭੁੱਲ ਯਾਦ ਬਣਾਉਣ ਲਈ  ਸ਼ਹਿਰ ਦੇ ਮਸ਼ਹੂਰ ਮੈਰਿਜ ਪੈਲੇਸ  ਸੈਲੀਬ੍ਰੇਸ਼ਨ ਰਿਜੈਂਸੀ ਵਿਚ  ਬਹੁਤ ਸ਼ਾਨਦਾਰ ਪਾਰਟੀ ਦਿੱਤੀ।  ਪਾਰਟੀ ਵਿੱਚ ਨਾਸ਼ਤੇ ਅਤੇ ਲੰਚ ਦੇ  ਅਣਗਿਣਤ ਪਕਵਾਨਾਂ ਤੋਂ ਇਲਾਵਾ ਮੁੰਡੇ ਅਤੇ ਕੁੜੀਆਂ ਦੇ ਨੱਚਣ ਲਈ ਅਲੱਗ ਅਲੱਗ ਡਾਂਸਿੰਗ ਫਲੋਰ ਦਾ ਪ੍ਰਬੰਧ ਕੀਤਾ ਗਿਆ । ਪਾਰਟੀ ਦੀ ਸ਼ੁਰੂਆਤ ਕੇਕ ਕੱਟ ਕੇ ਕੀਤੀ ਗਈ  ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ  ਤਿਆਰ ਕੀਤੇ ਡਾਂਸ ਸਕਿੱਟ ਕਵਿਤਾਵਾਂ ਅਤੇ ਗੀਤਾਂ ਨੇ ਪਾਰਟੀ ਨੂੰ ਹੋਰ ਚਾਰ ਚੰਨ ਲਗਾ ਦਿੱਤੇ  । ਇਸ ਮੌਕੇ ਤੇ ਮਿਸ ਫੇਅਰਵੈੱਲ ਅਤੇ ਮਿਸਟਰ ਫੇਅਰਵੈੱਲ ਵੀ ਚੁਣੇ ਗਏ  ਜਿਨ੍ਹਾਂ ਨੂੰ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ  ਤਾਜ ਪਹਿਨਾ ਕੇ ਸਨਮਾਨਿਤ ਕੀਤਾ  ਸਕੂਲ ਦੇ ਪੂਰੇ ਸਮੇਂ  ਤੱਕ ਚੱਲੀ ਇਸ ਪਾਰਟੀ ਵਿਚ ਬੱਚਿਆਂ ਨੇ ਖੂਬ ਆਨੰਦ ਮਾਣਿਆ ਪਾਰਟੀ  ਦੇ ਅੰਤਮ ਚਰਨ ਤੇ ਬੱਚਿਆਂ ਨੇ ਭਾਵੁਕ ਹੋ ਕੇ ਸਕੂਲ ਲਈ  ਮੋਹ ਭਿੱਜੀ ਵਿਦਾਈ ਦੇ ਗੀਤ ਗਾਏ ।  ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਬੱਚਿਆਂ ਨੂੰ ਉਨ੍ਹਾਂ ਦੇ ਚੰਗੇ ਨਤੀਜਿਆਂ ਅਤੇ ਉੱਜਲ ਭਵਿੱਖ ਲਈ ਅਸੀਸਾਂ ਦਿੱਤੀਆਂ ।  ਉਨ੍ਹਾਂ  ਦੱਸਿਆ ਉਨ੍ਹਾਂ ਨੂੰ ਆਪਣੇ ਅਨੁਸਾਸ਼ਿਤ ਬੱਚਿਆਂ ਉੱਤੇ ਮਾਣ ਹੈ ਜਿਨ੍ਹਾਂ ਸਦਕਾ ਇਹ ਪਾਰਟੀ ਸਫ਼ਲ ਰਹੀ ਹੈ  ਨਾਲ ਹੀ ਉਨ੍ਹਾਂ ਆਪਣੇ ਆਦਰਯੋਗ ਮੈਨੇਜਮੈਂਟ ਮੈਂਬਰਾਂ  ਦਾ ਧੰਨਵਾਦ ਕੀਤਾ  ਜਿਨ੍ਹਾਂ ਦੇ ਸਹਿਯੋਗ ਨਾਲ ਉਹ ਸਦਾ ਹਰ ਈਵੈਂਟ ਸਫ਼ਲਤਾ ਪੂਰਨ ਨੇਪਰੇ ਚੜ੍ਹਾਉਂਦੇ ਰਹੇ ਹਨ । ਇਹੀ ਕਾਰਨ ਹੈ  ਕਿ ਸੈਲੀਬ੍ਰੇਸ਼ਨ ਰਿਜੈਂਸੀ ਵਿਚ ਹੋਈ ਇਸ ਸ਼ਾਨਦਾਰ ਪਾਰਟੀ ਦੀ ਅੱਜ ਸ਼ਹਿਰ ਵਿੱਚ ਖੂਬ ਚਰਚਾ ਹੋ ਰਹੀ ਹੈ

Government Hospital: MLA Gurpreet Bassi Gogi

Says will take up this issue with Chief Minister Bhagwant Singh Mann & AAP National Convener Arvind Kejriwal

Visits office of Ludhiana Improvement Trust today & directs staff to discharge their duties in a corruption free atmosphere

Ludhiana, March 29 (Manjinder Gill)

Ludhiana (West) MLA Gurpreet Bassi Gogi today informed that the site of Ludhiana City Centre project in Shaheed Bhagat Singh Nagar area of city will be converted into Shaheed-e-Azam Bhagat Singh government hospital. He said that he would take up this matter with Chief Minister Bhagwant Singh Mann and AAP National Convener Arvind Kejriwal on priority basis and would also submit a detailed proposal in this regard.Gogi today visited the office of Ludhiana Improvement Trust in Feroze Gandhi Market, here today and directed the staff to discharge their duties in a corruption free atmosphere.

He also sought information on the status of Ludhiana City Centre project, downtown market in Bhai Randhir Singh Nagar, Orient Cinema, HJ Block of BRS Nagar, XYZ blocks of Rishi Nagar, commercial complex on Rani Jhansi Road, a private school in Sarabha Nagar that is allegedly being used as commercial entity etc. He directed the LIT officers to study all these projects in detail and submit a report on next Tuesday.He said that the Bhagwant Singh Mann led Punjab government is focussing mainly on education and health, besides providing a corruption-free atmosphere to public. He said that at present, the LIT is having Rs 150 crore in hand and all these funds will be used for development of our Ludhiana.

He again reiterated that any person indulging in corruption would not be spared and residents can complain on government action line 9501200200 in case any person asks for bribe in lieu of any work. MLA Gogi said that soon, he would also be issuing a special number for Ludhiana Residents where they can submit their complaints.Earlier, MLA Gurpreet Bassi Gogi also visited the recently opened elevated road on Ferozepur Road, here. He specially thanked Deputy Commissioner Varinder Kumar Sharma for taking up this matter with NHAI officials, after which this elevated road was thrown open to public. He assured that in the coming days, all major ongoing development projects would be completed and dedicated to common man.

 

ਰੂਪ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਵਿਚ ਲਗਾਇਆ ਗਿਆ ਕੋਰੋਨਾ ਵੈਕਸਿਨ ਦਾ ਕੈਂਪ

ਜਗਰਾਉ 29 ਮਾਰਚ(ਅਮਿਤਖੰਨਾ) ਰੂਪ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਵਿਚ ਕੋਰੋਨਾ ਵੈਕਸਿਨ ਦਾ ਕੈਂਪ ਲਗਾਇਆ ਗਿਆ ਸਕੂਲ ਦਾ ਹਰ ਬੱਚਾ ਸਾਡੇ ਖ਼ੁਦ ਦੇ ਬੱਚਿਆਂ ਵਾਂਗ ਹੈ ਅਸੀਂ ਇਨ੍ਹਾਂ ਦੀ ਸਿਹਤ ਦਾ ਖਿਆਲ ਰੱਖਣਾ ਹੈ ਸਾਡਾ ਪਹਿਲਾ ਫਰਜ਼ ਹੈ  ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਰੂਪ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਵਿੰਮੀ ਠਾਕੁਰ ਨੇ ਸਕੂਲ ਵਿੱਚੋਂ 12 ਤੋਂ 14 ਸਾਲ ਦੇ ਬੱਚਿਆਂ ਦੇ ਕੋਰੋਨਾ ਵੈਕਸੀਨ ਕੈਂਪ ਦੌਰਾਨ ਕੀਤਾ  ਇਸ ਮੌਕੇ ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਸਕੂਲ ਦੇ 12ਤੋਂ 14ਸਾਲ ਦੇ 30 ਬੱਚਿਆਂ ਨੂੰ   ਕੋਰੋਨਾ ਬਚਾਅ ਦਾ ਟੀਕਾ ਲਗਾਇਆ ਗਿਆ ਬੱਚਿਆਂ ਨੇ ਇਸ ਨੂੰ ਜ਼ਰੂਰੀ ਸਮਝਦੇ ਹੋਏ ਬਹੁਤ ਹੀ ਉਤਸ਼ਾਹ ਨਾਲ ਟੀਕਾ ਲਗਾਇਆ ਇਸ ਮੌਕੇ ਉਨ੍ਹਾਂ ਨੇ ਡਾਕਟਰ ਸਹਿਬਾਨਾਂ ਨੇ ਓ ਆਰ ਐੱਸ ਅਤੇ ਦਵਾਈਆਂ ਵੀ ਦਿੱਤੀਆਂ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਵਿੰਮੀ ਠਾਕੁਰ ਨੇ ਸਿਵਲ ਹਸਪਤਾਲ ਦੇ ਐੱਸਐੱਮਓ ਡਾ ਪ੍ਰਦੀਪ ਮਹਿੰਦਰਾ ਇਸ ਸਹਿਯੋਗ ਲਈ ਧੰਨਵਾਦ ਕੀਤਾ

ਸੇਂਟ ਮਹਾਂਪ੍ਰਗਿਆ ਸਕੂਲ 'ਚ ਵਿਦਿਆਰਥੀ ਪ੍ਰਰੀਸ਼ਦ ਦਾ ਗਠਨ ਹੋਇਆ 

ਜਗਰਾਉ 29 ਮਾਰਚ(ਅਮਿਤਖੰਨਾ)ਸੇਂਟ ਮਹਾਂਪ੍ਰਗਿਆ ਸਕੂਲ 'ਚ ਵਿਦਿਆਰਥੀ ਪ੍ਰਰੀਸ਼ਦ ਦਾ ਗਠਨ ਹੋਇਆ, ਜਿਸ 'ਚ ਹੈੱਡ ਬੁਆਏ ਜਸਕੀਰਤ ਸਿੰਘ ਹਾਂਸ, ਹੈੱਡ ਗਰਲ ਅਰਸ਼ਪ੍ਰਰੀਤ ਕੌਰ ਹੰਸਰਾ, ਸੋਸ਼ਲ ਸਰਵਿਸ ਲੀਡਰ ਜਸ਼ਨਪ੍ਰਰੀਤ ਕੌਰ, ਸਪੋਰਟਸ ਕੈਪਟਨ ਤਰਨਪ੍ਰਰੀਤ ਸਿੰਘ ਤੇ ਅਰਸ਼ਪ੍ਰਰੀਤ ਕੌਰ ਸੇਖੋਂ ਚੁਣੇ ਗਏ। ਚਾਰੇ ਹਾਊਸ ਡਵਜ਼, ਫਿੰਚੀਜ਼, ਪੈਰਟਸ ਤੇ ਰੋਬਿਨਜ਼ ਹਾਊਸ ਦੇ ਸੀਨੀਅਰ ਤੇ ਜੂਨੀਅਰ ਪ੍ਰਰੀਫੈਕਟ ਕ੍ਰਮਵਾਰ ਕਮਲਜੀਤ ਕੌਰ ਤੇ ਹਰਸ਼ਦੀਪ ਕੌਰ, ਸ਼ੁਭਕਿਰਨ ਕੌਰ ਤੇ ਅਰਮਾਨਦੀਪ ਸਿੰਘ, ਰਾਇਨਪ੍ਰਰੀਤ ਸਿੰਘ ਤੇ ਜੈਜਤ ਜੈਸਵਾਲ, ਜਤਿੰਦਰ ਸਿੰਘ ਤੇ ਜੈਸਮੀਨ ਕੌਰ ਚੁਣੇ ਗਏ। ਸਕੂਲ ਡਾਇਰੈਕਟਰ ਵਿਸ਼ਾਲ ਜੈਨ ਨੇ ਨਵੀਂ ਬਣੀ ਪ੍ਰਰੀਸ਼ਦ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਅੰਦਰ ਉੱਚ ਗੁਣਾਂ ਦਾ ਸੰਚਾਰ ਕਰਨ, ਅਗਵਾਈ, ਅਨੁਸ਼ਾਸਨ ਤੇ ਜ਼ਿੰਮੇਵਾਰੀ ਦੀ ਭਾਵਨਾ ਭਰਨ ਵਾਸਤੇ ਇਸ ਪ੍ਰਰੀਸ਼ਦ ਦਾ ਗਠਨ ਕੀਤਾ ਗਿਆ ਹੈ।ਇਸ ਮੌਕੇ ਵਾਈਸ ਪਿੰ੍ਸੀਪਲ ਅਮਰਜੀਤ ਕੌਰ ਨੇ ਸਕੂਲ ਵਿੱਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੱਚਿਆਂ ਲਈ ਸਕੂਲ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ, ਸਿੱਖਿਆ ਪ੍ਰਦਾਨ ਕਰਨ ਦੇ ਢੰਗ ਤਰੀਕੇ, ਸਹਿ ਪਾਠਕ੍ਰਮ ਸਰਗਰਮੀਆਂ ਤੇ ਬੱਚਿਆਂ ਦੀ ਸੁਰੱਖਿਆ ਹਿਤ ਬਣਾਏ ਨਿਯਮਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਚਾਰੇ ਹਾਊਸਾਂ ਦੇ ਹਾਊਸ ਮਿਸਟ੍ਰੈਸ, ਮਾਸਟਰ ਤੇ ਵਾਈਸ ਹਾਊਸ ਮਿਸਟ੍ਰੈਸ, ਮਾਸਟਰ ਕ੍ਰਮਵਾਰ ਬਲਜਿੰਦਰ ਕੌਰ ਤੇ ਰਣਜੀਤ ਕੌਰ, ਕਿਰਨਾ ਸ਼ਰਮਾ ਤੇ ਪੂਜਾ ਭੰਡਾਰੀ, ਅਮਨਦੀਪ ਕੌਰ ਤੇ ਤਰਨਜੀਤ ਕੌਰ, ਗੁਰਜੀਤ ਸਿੰਘ ਬੱਬੂ, ਗੁਰਕਮਲ ਸਿੰਘ, ਮੈਨੇਜਰ ਮਨਜੀਤ ਇੰਦਰ ਕੁਮਾਰ ਤੇ ਸੀਨੀਅਰ ਸਕੂਲ ਕੋਆਰਡੀਨੇਟਰ ਪ੍ਰਭਜੀਤ ਕੌਰ ਆਦਿ ਹਾਜ਼ਰ ਸਨ।

ਏਡਿਡ ਸਕੂਲਾਂ ਦੀ ਅਧਿਆਪਕ ਜਥੇਬੰਦੀ ਨੇ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ 

ਜਗਰਾਉ 29 ਮਾਰਚ(ਅਮਿਤਖੰਨਾ)ਏਡਿਡ ਸਕੂਲਾਂ ਦੀ ਅਧਿਆਪਕ ਜਥੇਬੰਦੀ ਨੇ ਸੋਮਵਾਰ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ। ਸਟੇਟ ਐਕਸ਼ਨ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਦੀ ਅਗਵਾਈ 'ਚ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੰਗਾਂ ਸਬੰਧੀ ਅਧਿਆਪਕ ਮੀਟਿੰਗ ਤੈਅ ਕਰ ਕੇ ਸਮਾਂ ਦੇਣ ਦੀ ਮੰਗ ਕੀਤੀ ਹੈ।ਸਿੱਖਿਆ ਮੰਤਰੀ ਦੇ ਨਾਂ ਲਿਖੇ ਪੱਤਰ 'ਚ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਨੇ ਕਿਹਾ ਏਡਿਡ ਸਕੂਲ ਐਕਟ 1967 ਅਨੁਸਾਰ ਅਧਿਆਪਕ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਸਰਕਾਰੀ ਕਰਮਚਾਰੀਆਂ ਵਾਂਗ ਪਹਿਲੇ ਪੰਜਵੇਂ ਤਨਖ਼ਾਹ ਕਮਿਸ਼ਨ ਦੇ ਲਾਭ ਮਿਲ ਰਹੇ ਹਨ। ਉਨ੍ਹਾਂ ਸਿੱਖਿਆ ਮੰਤਰੀ ਪਾਸੋਂ ਮੀਟਿੰਗ ਦਾ ਸਮਾਂ ਦਿੱਤੇ ਜਾਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਿਆਂ ਵਾਂਗ ਦਿੱਲੀ ਪੈਟਰਨ ਤੇ 95 ਫ਼ੀਸਦੀ ਗ੍ਾਂਟ ਇਨ ਏਡ ਪੋਸਟਾਂ ਉਪਰ ਸੇਵਾ ਕਰ ਰਹੇ ਤੇ ਪੈਨਸ਼ਨ ਲੈ ਰਹੇ ਏਡਿਡ ਸਕੂਲ ਸਟਾਫ਼ ਨੂੰ ਪੇ ਪੋ੍ਟੈਕਟ ਕਰ ਕੇ ਪਹਿਲਾਂ ਹੀ ਹਾਸਲ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਰੱਖਣ ਸਮੇਂ ਸਰਕਾਰੀ ਸਕੂਲਾਂ ਚ ਮਰਜ਼ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਅਧਿਆਪਕ ਜਥੇਬੰਦੀ ਨੂੰ ਯਕੀਨ ਦਿਵਾਇਆ ਕਿ ਉਹ ਵੀ ਆਪਣਾ ਫ਼ਰਜ਼ ਨਿਭਾਉਣਗੇ। ਇਸ ਮੌਕੇ ਕਰਮ ਸਿੰਘ ਰਾਣੇ, ਪਿੰ੍ਸੀਪਲ ਚਰਨਜੀਤ ਸਿੰਘ ਭੰਡਾਰੀ, ਪਿੰ੍ਸੀਪਲ ਕੈਪਟਨ ਨਰੇਸ਼ ਵਰਮਾ, ਸੰਦੀਪ ਸਿੰਘ ਸੂਜਾਪੁਰ, ਰਾਕੇਸ਼ ਕੁਮਾਰ ਗੋਇਲ, ਅੰਜੂ ਗੋਇਲ ਬਲਾਕ ਪ੍ਰਧਾਨ ਜਗਰਾਓਂ ਤੇ ਪਿੰ੍ਸੀਪਲ ਸੁਨੀਤਾ ਸੈਕਟਰੀ ਆਦਿ ਹਾਜ਼ਰ ਸਨ।

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਮਾਸੀ, ਚਾਲਕ ਸੈਮੀਨਾਰ

ਜਗਰਾਉ 29 ਮਾਰਚ(ਅਮਿਤਖੰਨਾ)ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਮਾਸੀ, ਚਾਲਕ ਸੈਮੀਨਾਰ ਲਗਾਇਆਗਿਆ। ਇਸ ਸੈਮੀਨਾਰ ਵਿੱਚ ਮੋਗਾ ਸੰਕੁਲ ਦੇ ਸਕੂਲ ਕੋਟ ਈਸੇ ਖਾਂ, ਮੱਖੂ, ਜ਼ੀਰਾ, ਐੱਮ ਐੱਲ ਬੀ ਗੁਰੂਕੁਲ ਦੇ ਪ੍ਰਿੰਸੀਪਲ, ਮਾਸੀਆਂ ਅਤੇ ਚਾਲਕਸ਼ਾਮਿਲ ਸਨ। ਸੈਮੀਨਾਰ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ।ਪਹਿਲੇ ਸਤਰ ਵਿੱਚ ਜ਼ੀਰਾ ਸਕੂਲ ਦੇ ਪ੍ਰਿੰ. ਸ਼੍ਰੀ ਮਤੀ ਪ੍ਰਵੀਨ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਮੇਰਾ ਕੰਮ ਸਭ ਤੋਂ ਸ਼੍ਰੇਸ਼ਠ ਹੋ ਸਕਦਾ ਹੈਅਤੇ ਮੈਂ ਕੰਮ ਨੂੰ ਕਿਸ ਤਰੀਕੇ ਨਾਲ ਕਰਨਾ ਹੈ। ਸਾਰੀਆਂ ਮਾਸੀਆਂ ਅਤੇ ਚਾਲਕਾਂ ਨੂੰ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸਤਰ੍ਹਾਂ ਮੈਂ ਆਪਣੇ ਕੰਮ ਨੂੰ ਹੋਰ ਪ੍ਰਭਾਵੀ ਕਰ ਸਕਦਾ ਹਾਂ, ਇਹੀ ਸਾਡਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਅਸੀਂ ਘਰ ਵਿੱਚ ਸਾਰੀਆਂ ਚੀਜ਼ਾਂਸੁਚੱਜੇ ਢੰਗ ਨਾਲ ਆਪਣੀ ਜਗ੍ਹਾ ਤੇ ਟਿਕਾ ਕੇ ਆਪਣੇ ਘਰ ਨੂੰ ਪ੍ਰਭਾਵਸ਼ਾਲੀ ਬਣਾ ਸਕਦੇ ਹਾਂ ਤਾਂ ਇਹੀ ਭਾਵਨਾ ਸਾਡੀ ਸਕੂਲ ਪ੍ਰਤੀ ਵੀ ਹੋਣੀਚਾਹੀਦੀ ਹੈ।ਦੂਸਰੇ ਸਤਰ ਵਿੱਚ ਵਿਭਾਗ ਸਚਿਵ ਸ਼੍ਰੀ ਬੁੱਧੀਆਰਾਮ ਜੀ ਨੇ ਵਿਹਾਰ ਕੁਸ਼ਲਤਾ ਤੇ ਵਿਵਸਥਾ ਕੌਸ਼ਲਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿਵਿੱਦਿਆ ਮੰਦਿਰ ਵਿੱਚ ਕੰਮ ਕਰਦਿਆਂ ਸਾਡੇ ਅੰਦਰ ਸ਼ਰਧਾ ਦੀ ਭਾਵਨਾ ਹੋਣੀ ਚਾਹੀਦੀ ਹੈ। ਆਪਣੇ ਵਿਹਾਰ ਨੂੰ ਸ਼ਾਲੀਨ ਬਣਾ ਕੇ ਇੱਕ ਸਹੀਵਿਵਸਥਾ ਕਾਇਮ ਕੀਤੀ ਜਾ ਸਕਦੀ ਹੈ। ਹਰ ਚੀਜ਼ ਦੀ ਰੱਖਣ ਦੀ ਇੱਕ ਨਿਸ਼ਚਿਤ ਜਗ੍ਹਾ ਹੋਣੀ ਚਾਹੀਦੀ ਹੈ। ਇਸ ਨਾਲ ਹੀ ਕੁਸ਼ਲ ਵਿਵਸਥਾ ਦਾਨਿਰਮਾਣ ਕੀਤਾ ਜਾ ਸਕਦਾ ਹੈ।ਤੀਸਰੇ ਸਤਰ ਵਿੱਚ ਮੋਗਾ ਸਕੂਲ ਦੇ ਪ੍ਰਿੰ. ਸ਼੍ਰੀ ਮਤੀ ਪੂਨਮ ਜੀ ਨੇ ਜੀਵਨ ਸ਼ੈਲੀ, ਵੇਸ਼- ਭੂਸ਼ਾ, ਭਾਵ ਤੇ ਸਮਰਪਣ ਨੂੰ ਮੁੱਖ ਰੱਖ ਕੇ ਜਾਣਕਾਰੀਦਿੰਦਿਆਂ ਦੱਸਿਆ ਕਿ ਮਾਸੀਆਂ ਤੇ ਚਾਲਕਾਂ ਦੀ ਵੇਸ਼ ਭੂਸ਼ਾ, ਜੀਵਨ ਸ਼ੈਲੀ ਬਹੁਤ ਹੀ ਸਰਲ ਹੋਣੀ ਚਾਹੀਦੀ ਹੈ। ਸਾਦਾ ਜੀਵਨ ਤੇ ਉੱਚ ਵਿਚਾਰ ਦੇਸੰਕਲਪ ਨੂੰ ਮੁੱਖ ਰੱਖਦੇ ਹੋਏ ਸਾਡੇ ਅੰਦਰ ਸ਼ਰਧਾ ਭਾਵ ਤੇ ਸਮਰਪਣ ਦੀ ਭਾਵਨਾ ਹੋਣੀ ਚਾਹੀਦੀ ਹੈ। ਨਿਸ਼ਚਿਤ ਦਿਨਾਂ ਤੇ ਯੂਨੀਫ਼ਾਰਮ ਪਹਿਨਣਾ,ਬੋਲੀ ਵਿੱਚ ਮਿਠਾਸ ਤੇ ਨਿਮਰਤਾ ਆਦਿ ਗੁਣਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਅਪਨਾਉਣਾ ਚਾਹੀਦਾ ਹੈ।ਏ.ਐੱਸ.ਆਈ. ਸ. ਹਰਪਾਲ ਸਿੰਘ ਨੇ ਟ੍ਰੈਫਿਕ ਨਿਯਮਾਂ ਅਤੇ ਜ਼ਰੂਰੀ ਦਸਤਾਵੇਜ਼; ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਚਾਲਕ ਨੂੰ ਟ੍ਰੈਫਿਕਨਿਯਮਾਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਵਾਹਨ ਸੰਬੰਧੀ ਪੂਰੇ ਦਸਤਾਵੇਜ਼ ਵੀ ਨਾਲ ਰੱਖਣੇ ਚਾਹੀਦੇ ਹਨ ਤਾਂ ਜੋ ਲੋੜ ਪੈਣ ਤੇ ਦਿਖਾਏ ਜਾਸਕਣ।ਪ੍ਰਿੰ. ਸ਼੍ਰੀ ਮਤੀ ਨੀਲੂ ਨਰੂਲਾ ਜੀ ਨੇ ਵਿਦਿਆਲੇ ਸੰਚਾਲਨ ਦੇ ਉਦੇਸ਼ ਦਾ ਬੋਧ ਤੇ ਆਪਣੀ ਭੂਮਿਕਾ ਬਾਰੇ; ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕਸਕੂਲ ਦੇ ਸੰਚਾਲਨ ਵਿੱਚ ਆਪਣੀ (ਮਾਸੀਆਂ/ਚਾਲਕਾਂ) ਭੂਮਿਕਾ ਕੀ ਹੋ ਸਕਦੀ ਹੈ? ਜੇਕਰ ਅਸੀਂ ਸਾਰੇ ਰਲ ਮਿਲ ਕੇ ਆਪਣਾ ਕੰਮ ਇਮਾਨਦਾਰੀਨਾਲ ਕਰਾਂਗੇ ਤਾਂ ਇੱਕ ਸਫ਼ਲ ਵਿਦਿਆਲੇ ਦਾ ਨਿਰਮਾਣ ਹੋ ਸਕਦਾ ਹੈ ਤੇ ਸਾਨੂੰ ਵਿਦਿਆਲੇ ਪ੍ਰਤੀ ਪੂਰੀ ਨਿਸ਼ਠਾ ਨਾਲ ਆਪਣੀ ਭੂਮਿਕਾਨਿਭਾਉਣੀ ਚਾਹੀਦੀ ਹੈ।ਅੰਤ ਵਿੱਚ ਪ੍ਰਿੰ. ਸ਼੍ਰੀ ਮਤੀ ਨੀਲੂ ਨਰੂਲਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸੈਮੀਨਾਰ ਦਾ ਸਮਾਪਨ ਕੀਤਾ।

 MLA ਸਰਵਜੀਤ ਕੌਰ ਮਾਣੂੰਕੇ ਵੱਲੋਂ ਪਿੰਡ ਸਿੱਧਵਾਂ ਕਲਾਂ ਦਾ ਧੰਨਵਾਦੀ ਦੌਰਾ ਸੁਣੋ ਕੀ ਬੋਲੇ -Video Link

ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ : ਐੱਮਐੱਲਏ ਮਾਣੂੰਕੇ  

ਜਗਰਾਉਂ (ਰਣਜੀਤ ਸਿੱਧਵਾਂ)   ਅੱਜ  ਵਿਧਾਨ ਸਭਾ ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੇ ਐੱਮਐੱਲਏ ਸਰਵਜੀਤ ਕੌਰ ਮਾਣੂੰਕੇ ਵੱਲੋਂ ਵੱਖ-ਵੱਖ ਪਿੰਡਾਂ ਦਾ ਧੰਨਵਾਦੀ ਦੌਰਾ ਕੀਤਾ ਗਿਆ । ਆਪਣੇ ਧੰਨਵਾਦੀ ਦੌਰੇ ਦੌਰਾਨ ਪਿੰਡ ਸਿੱਧਵਾਂ ਕਲਾਂ ਵਿਖੇ ਪੁੱਜੇ ਐੱਮਐੱਲਏ ਸਰਵਜੀਤ ਕੌਰ ਮਾਣੂੰਕੇ ਨੇ ਨਸ਼ੇ ਦੇ ਸੌਦਾਗਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣਾ ਇਲਾਕਾ ਬਦਲ ਲੈਣ ਕਿਉਂਕਿ ਜਗਰਾਉਂ ਇਲਾਕੇ ਵਿੱਚ ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਇੱਕ ਵਰਗ ਦੀ ਆਪਣੀ ਸਰਕਾਰ ਹੈ ਅਸੀਂ ਸਾਰਿਆਂ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਜੋ ਕਿ ਇੱਕ ਨਵੇਂ ਪੰਜਾਬ ਦੀ ਸਿਰਜਣਾ ਕੀਤੀ।  ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਅਫ਼ਸਰ ਤੁਹਾਡੇ ਕੋਲੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਸੀਂ ਉਸ ਦੀ ਆਡੀਓ ਜਾਂ ਵੀਡੀਓ ਬਣਾ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੁਬਾਰਾ ਦਿੱਤੇ ਗਏ ਨੰਬਰ ਤੇ ਭੇਜ ਸਕਦੇ ਹੋ ਜਾਂ ਫਿਰ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਅਸੀਂ ਉਸ ਖਿਲਾਫ਼ ਤੁਰੰਤ ਕਾਰਵਾਈ ਕਰਾਂਗੇ । ਐੱਮਐੱਲਏ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜੇਕਰ ਕੋਈ ਵੀ ਨੌਜਵਾਨ ਵੀਰ ਨਸ਼ਾ ਛੱਡਣਾ ਚਾਹੁੰਦਾ ਤਾਂ ਉਹ ਸਾਡੇ ਕੋਲ ਆਵੇ ਨਸ਼ਾ ਛੱਡਣ ਵਿੱਚ ਅਸੀਂ ਉਸ ਦੀ ਹਰ ਸੰਭਵ ਸਹਾਇਤਾ ਕਰਾਂਗੇ।  ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਨਦੀਪ ਸਿੰਘ ਖ਼ਾਲਸਾ ਵੱਲੋਂ ਨਿਭਾਈ ਗਈ। ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਸਿੰਘ ਗਰੇਵਾਲ, ਸਰਪੰਚ ਸੁਖਵਿੰਦਰ ਕੌਰ ਗਰੇਵਾਲ, ਬੂਟਾ ਸਿੰਘ ਨੰਬੜਦਾਰ, ਬਿੰਦਰ ਸਿੱਧੂ ਮਨੀਲਾ, ਜ਼ੋਰਾ ਸਿੰਘ, ਸੁਰਜੀਤ ਸਿੰਘ, ਜਸਪਾਲ ਸਿੰਘ ਮਿੱਠੂ, ਕੁਲਦੀਪ ਸਿੰਘ ਕੀਤਾ ਟੇਲਰ, ਹਰਵਿੰਦਰ ਸਿੰਘ, ਸੁਖਚੈਨ ਸਿੰਘ, ਮਨਦੀਪ ਸਿੰਘ ਸਿੱਧੂ, ਜਗਦੀਪ ਸਿੰਘ ਪੰਚ, ਹਰਕਿੰਦਰ ਸਿੰਘ ਪੰਚ, ਹਰਦੇਵ ਸਿੰਘ ਪੰਚ, ਡਾ. ਇੰਦਰਜੀਤ ਸਿੰਘ, ਜੱਸਾ ਪੋਨਾ, ਰਣਜੀਤ ਸਿੰਘ, ਅਮਨਿੰਦਰ ਸਿੰਘ ਸੀਹਰਾ, ਪ੍ਰਧਾਨ ਗੁਰਮੇਲ ਸਿੰਘ , ਰਘਵੀਰ ਸਿੰਘ, ਰਾਣਾ ਯੂਐਸਏ, ਪ੍ਰੀਤਮ ਸਿੰਘ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜਰ ਸਨ।

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ https://fb.watch/c2P5V5lvzr/

ਐੱਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਜੋਧਾਂ ਵਿਖੇ ਕ੍ਰਿਕਟ ਟੂਰਨਾਮੈਂਟ ਕਵਾਇਆ  

ਮੁੱਲਾਂਪੁਰ ਦਾਖਾ 28 ਮਾਰਚ  ( ਸਤਵਿੰਦਰ ਸਿੰਘ ਗਿੱਲ) ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ, ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਪਿੰਡ ਜੋਧਾਂ (ਲੁਧਿ:) ਵਿਖੇ ਐਨ ਆਰ ਆਈ ਭਰਾਵਾਂ ਅਤੇ ਨਗਰ ਦੇ ਸਹਿਯੋਗ ਨਾਲ ਪੰਜ ਦਿਨਾ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਸ਼ੁਰੂਆਤੀ ਦਿਨਾਂ ਵਿੱਚ ਪੂਲ ਬਣਾ ਕੇ ਮੈਚ ਕਰਵਾਏ ਗਏ,ਉਪਰੰਤ ਆਖ਼ਰੀ ਦਿਨ ਪਿੰਡ ਡਾਲਾ ਅਤੇ ਨੂਰਪੁਰ ਬੇਟ ਪਿੰਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਫਾਈਨਲ ਖੇਡਿਆ ਗਿਆ। ਖੇਡੇ ਗਏ ਰੋਮਾਂਚਕ ਮੈਚ ਜੋ ਕਿ ਆਖ਼ਰੀ ਬਾਲ ਤਕ ਸਮਾਪਤ ਹੋਇਆ ਵਿਚ ਡਾਲਾ ਪਿੰਡ ਦੀ ਕ੍ਰਿਕਟ ਟੀਮ ਕੱਪ ਦੀ ਜੇਤੂ ਰਹੀ।ਐੱਨ ਆਰ ਆਈ ਵੀਰਾਂ ਅਤੇ ਪਤਵੰਤੇ ਸੱਜਣਾਂ ਵੱਲੋਂ  ਖਿਡਾਰੀਆਂ ਦੇ ਮਾਣ ਸਨਮਾਨ ਲਈ ਨੋਟਾਂ ਦੀ ਬਰਸਾਤ ਪਹਿਲੇ ਤੋਂ ਆਖ਼ਰੀ ਦਿਨ ਤਕ ਹੁੰਦੀ ਰਹੀ।ਟੂਰਨਾਮੈਂਟ ਦੌਰਾਨ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ।ਆਖ਼ਰੀ ਦਿਨ ਸੇਵਾ ਟਰੱਸਟ ਯੂ ਕੇ ਵੱਲੋਂ ਕੀਤਾ ਗਿਆ ਸਲਾਹੁਣਯੋਗ ਕਦਮ ਖਿੱਚ ਦਾ ਕੇਂਦਰ ਰਿਹਾ।ਸੇਵਾ ਟਰੱਸਟ ਯੂ ਕੇ ਵੱਲੋਂ ਖਿਡਾਰੀਆਂ ਅਤੇ ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਲਈ ਸਵੇਰ ਤੋਂ ਸ਼ਾਮ ਤਕ ਡਾਵਰ ਰੀਅਲ ਜੂਸ ਦਾ ਲੰਗਰ ਅਤੁੱਟ ਵਰਤਾਇਆ ਗਿਆ ਅਤੇਇਨਾਮ ਵੰਡ ਸਮਾਰੋਹ ਸਮੇ ਖਿਡਾਰੀਆਂ ਨੂੰ ਡਾਬਰ ਰੀਅਲ ਜੂਸ, ਡਾਬਰ ਹਨੀ ਡਾਬਰ ਕਾੜ੍ਹਾ ਇਮਿਊਨਿਟੀ ਬੂਸਟਰ ਸਨਮਾਨ ਵਜੋਂ ਵੀ ਦਿੱਤਾ ਗਿਆ। ਜੋਧਾਂ ਕ੍ਰਿਕਟ ਕਮੇਟੀ ਵੱਲੋਂ ਸੇਵਾ ਟਰੱਸਟ ਯੂ ਕੇ ਅਤੇ ਇਸ ਦੀ ਮੈਨੇਜਮੈਂਟ ਕਰ ਲਈ ਕੁਲਵੰਤ ਸਿੰਘ ਬੜੂੰਦੀ ਦਾ ਵਿਸ਼ੇਸ਼ ਧੰਨਵਾਦ ਅਤੇ ਸਨਮਾਨ ਕੀਤਾ ਗਿਆ।ਇਸ ਮੌਕੇ ਗੁਰਜੀਤ ਜੋਧਾ, ਰਾਜਾ ਜੋਧਾਂ,ਸੇਵਾ ਟਰੱਸਟ ਯੂ ਕੇ ਵੱਲੋਂ ਕੁਲਵੰਤ ਸਿੰਘ ਬੜੂੰਦੀ, ਹਰਪ੍ਰੀਤ ਜੋਧਾਂ, ਜੱਸਾ ਜੋਧਾਂ, ਗੱਗੀ ਜੋਧਾਂ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

ਵੱਖ-ਵੱਖ ਜੱਥੇਬੰਦੀਆ ਨੇ ਕੀਤਾ ਰੋਸ ਪ੍ਰਦਰਸਨ

ਜਗਰਾਓ/ਹਠੂਰ,28 ਮਾਰਚ-(ਕੌਸ਼ਲ ਮੱਲ੍ਹਾ)-ਅੱਜ ਦੇਸ ਵਿਆਪੀ ਹੜਤਾਲ ਸੀਟੂ ਦੇ ਸੱਦੇ ਉਤੇ ਕੁੱਲ ਹਿੰਦ ਕਿਸਾਨ ਸਭਾ,ਕੁੱਲ ਹਿੰਦ ਖੇਤ ਮਜਦੂਰ ਯੂਨੀਅਨ,ਟੀਚਰ ਯੂਨੀਅਨ,ਕਿਰਤੀ ਕਿਸਾਨ ਸਭਾ,ਪਨਸਪ ਰੋਡਵੇਜ ਯੂਨੀਅਨ,ਆਗਣਵਾੜੀ ਵਰਕਰ ਯੂਨੀਅਨ ਆਦਿ ਜੱਥੇਬੰਦੀਆ ਨੇ ਜਗਰਾਓ ਦੇ ਬੱਸ ਅੱਡੇ ਤੇ ਇਕੱਤਰ ਹੋ ਕੇ ਸੀਟੂ ਨੂੰ ਸਮਰਥਨ ਦੇ ਕੇ ਰੋਸ ਪ੍ਰਦਰਸਨ ਕੀਤਾ।ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਕਾਮਰੇਡ ਪਾਲ ਸਿੰਘ ਭੰਮੀਪੁਰਾ,ਪਰਮਜੀਤ ਸਿੰਘ,ਕਾਮਰੇਡ ਹਾਕਮ ਸਿੰਘ ਡੱਲਾ,ਪ੍ਰਧਾਨ ਜਗਦੀਸ ਸਿੰਘ ਬੱਸੀਆ,ਕਾਮਰੇਡ ਗੁਰਦੀਪ ਸਿੰਘ ਕੋਟਉਮਰਾ,ਮੂਖਤਿਆਰ ਸਿੰਘ ਢੋਲਣ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋ ਦੇਸ ਦੇ ਮਜਦੂਰਾ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਕਿਉਕਿ ਅੱਜ ਮਨਰੇਗਾ ਕਾਮਿਆ ਤੇ ਕੰਮ ਲੈ ਕੇ ਉਨ੍ਹਾ ਦੀ ਮਜਦੂਰੀ ਕਾਮਿਆ ਦੇ ਖਾਤਿਆ ਵਿਚ ਨਹੀ ਆ ਰਹੀ ਅਤੇ ਆਗਣਵਾੜੀ ਵਰਕਰਾ ਤੋ ਬੇ ਲੋੜਾ ਕੰਮ ਲਿਆ ਜਾਦਾ ਹੈ ਅਤੇ ਹੋਰ ਮਜਦੂਰ ਵਰਗਾ ਨੂੰ ਲਤਾੜਿਆ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਚੋਣਾ ਸਮੇਂ ਦੇਸ ਵਾਸੀਆ ਨਾਲ ਵਾਅਦੇ ਕੀਤੇ ਸਨ ਉਨ੍ਹਾ ਵਾਅਦਿਆ ਨੂੰ ਜਲਦੀ ਲਾਗੂ ਕੀਤਾ ਜਾਵੇ।ਉਨ੍ਹਾ ਕਿਹਾ ਕਿ ਜੇਕਰ ਸਾਡੀਆ ਮੰਗਾ ਨਾ ਮੰਨੀਆ ਗਈਆ ਤਾਂ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਬਲਦੇਵ ਸਿੰਘ,ਭਰਪੂਰ ਸਿੰਘ,ਪੰਮਾ ਭੰਮੀਪੁਰਾ,ਬੂਟਾ ਸਿੰਘ,ਕਰਮਜੀਤ ਸਿੰਘ,ਰਣਜੀਤ ਸਿੰਘ,ਤੇਜਿੰਦਰ ਸਿੰਘ,ਜਗਜੀਤ ਸਿੰਘ ਡਾਗੀਆ,ਪ੍ਰਮਜੀਤ ਕੌਰ,ਬਲਜੀਤ ਕੌਰ,ਰੂਪਾ ਕੌਰ,ਸੁਰਜੀਤ ਕੌਰ,ਚਰਨ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਵੱਖ-ਵੱਖ ਜੱਥੇਬੰਦੀਆ ਦੇ ਆਗੂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰਦੇ ਹੋਏ

ਕਿਸਾਨ ਯੂਨੀਅਨ ਨੇ ਐਨ ਆਰ ਆਈ ਨੂੰ ਕੀਤਾ ਸਨਮਾਨਿਤ  

ਹਠੂਰ,28 ਮਾਰਚ-(ਕੌਸ਼ਲ ਮੱਲ੍ਹਾ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਇਕਾਈ ਭੰਮੀਪੁਰਾ ਕਲਾਂ ਦੇ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ ਹੇਠ ਕਿਸਾਨੀ ਸੰਘਰਸ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਅਮਰਜੀਤ ਸਿੰਘ ਚਾਹਿਲ ਕੈਨੇਡੀਅਨ ਨੂੰ ਅੱਜ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਲਾਕ ਜਗਰਾਓ ਦੇ ਮੀਤ ਪ੍ਰਧਾਨ ਮਾਸਟਰ ਮਨਦੀਪ ਸਿੰਘ ਨੇ ਕਿਹਾ ਕਿ ਕਾਲੇ ਕਾਨੂੰਨਾ ਨੂੰ ਕਿਸਾਨਾ ਦੇ ਏਕੇ ਨੇ ਰੱਦ ਕਰਵਾਇਆ ਹੈ ਇਸ ਸ਼ੰਘਰਸ ਵਿਚ ਸੂਬੇ ਦੇ ਐਨ ਆਰ ਆਈ ਵੀਰਾ ਦਾ ਵੱਡਾ ਯੋਗਦਾਨ ਹੈ ਜੋ ਵਿਦੇਸਾ ਵਿਚ ਬੈਠ ਕੇ ਵੀ ਪੰਜਾਬ ਪ੍ਰਤੀ ਚਿੰਤਤ ਹਨ।ਇਸ ਮੌਕੇ ਅਮਰਜੀਤ ਸਿੰਘ ਚਾਹਿਲ ਨੇ ਸਮੂਹ ਕਿਸਾਨ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਦਵਿੰਦਰ ਸਿੰਘ,ਸੋਹਣ ਸਿੰਘ,ਬਲਦੇਵ ਸਿੰਘ,ਸਰੂਪ ਸਿੰਘ,ਗੁਰਜੀਤ ਸਿੰਘ,ਆਤਮਾ ਸਿੰਘ,ਨਿਰਭੈ ਸਿੰਘ,ਮੰਦਰ ਸਿੰਘ,ਤਰਲੋਕ ਸਿੰਘ,ਸੀਰਾ ਸਿੰਘ ਆਦਿ ਕਿਸਾਨ ਹਾਜ਼ਰ ਸਨ।
ਫੋਟੋ ਕੈਪਸਨ:- ਅਮਰਜੀਤ ਸਿੰਘ ਚਾਹਿਲ ਕੈਨੇਡੀਅਨ ਨੂੰ ਸਨਮਾਨਿਤ ਕਰਦੇ ਹੋਏ ਕਿਸਾਨ ਯੂਨੀਅਨ ਦੇ ਆਗੂ