You are here

ਲੁਧਿਆਣਾ

ਕੁੱਲ ਹਿੰਦ ਕਿਸਾਨ ਸਭਾ ਨੇ ਕੇਂਦਰ ਸਰਕਾਰ ਦਾ ਪੁੱਤਲਾ ਸਾੜਿਆ        

ਜਗਰਾਓ,ਹਠੂਰ,21,ਮਾਰਚ-(ਕੌਸ਼ਲ ਮੱਲ੍ਹਾ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਜਗਰਾਓ ਦੇ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਦੀ ਅਗਵਾਈ ਹੇਠ ਜਗਰਾਓ ਦੇ ਮੇਨ ਚੌਕ ਵਿਚ ਕੇਂਦਰ ਸਰਕਾਰ ਦਾ ਪੁੱਤਲਾ ਸਾੜ ਕੇ ਰੋਸ ਪ੍ਰਦਰਸਨ ਕੀਤਾ ਗਿਆ।ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਸਤਨਾਮ ਸਿੰਘ ਬੜੈਚ ਕਿਹਾ ਕਿ ਆਰ ਐਸ ਐਸ ਦੇ ਇਸਾਰਿਆ ਤੇ ਚੱਲਣ ਵਾਲੀ ਦੇਸ ਦੀ ਭਾਜਪਾ ਸਰਕਾਰ ਨੇ ਜੋ ਸੰਯੁਕਤ ਕਿਸਾਨ ਮੋਰਚੇ ਨਾਲ ਵਾਅਦੇ ਕੀਤੇ ਸਨ।ਉਨ੍ਹਾ ਵਾਅਦਿਆ ਨੇ ਅੱਜ ਤੱਕ ਵਫਾ ਨਹੀ ਕੀਤੀ।ਉਨ੍ਹਾ ਕਿਹਾ ਕਿ ਕਿਸਾਨ ਮੋਰਚੇ ਦੌਰਾਨ ਕਿਸਾਨਾ ਉਪਰ ਦਰਜ ਕੀਤੇ ਮੁੱਕਦਮੇ ਖਾਰਜ ਕੀਤੇ ਜਾਣ,ਐਮ ਐਸ ਪੀ ਦੀ ਗਰੰਟੀ ਕੀਤੀ ਜਾਵੇ,ਲਖਣਪੁਰ ਖੀਰੀ ਦੇ ਦੋਸੀਆ ਨੂੰ ਸਜਾ ਦਿੱਤੀ ਜਾਵੇ।ਕਿਸਾਨੀ ਸੰਘਰਸ ਦੌਰਾਨ 700 ਸ਼ਹੀਦ ਕਿਸਾਨਾ ਦੇ ਪਰਿਵਾਰਾ ਦੇ ਇੱਕ ਮੈਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ।ਉਨ੍ਹਾ ਕਿਹਾ ਕਿ ਕੁੱਲ ਹਿੰਦ ਕਿਸਾਨ ਸਭਾ ਵੱਲੋ 25 ਮਾਰਚ ਦਿਨ ਸੁੱਕਰਵਾਰ ਨੂੰ ਪੰਜਾਬ ਦੇ ਗਵਰਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਜੇਕਰ ਫਿਰ ਵੀ ਲੋਕ ਪੱਖੀ ਮੰਗਾ ਨਾ ਮੰਨੀਆ ਗਈਆ ਤਾਂ ਆਉਣ ਵਾਲੇ ਦਿਨਾ ਵਿਚ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਕਾਮਰੇਡ ਹਾਕਮ ਸਿੰਘ ਡੱਲਾ,ਪਰਮਜੀਤ ਸਿੰਘ ਪੰਮਾ,ਮੁਖਤਿਆਰ ਸਿੰਘ ਢੋਲਣ,ਭਰਪੂਰ ਸਿੰਘ,ਕਰਮਜੀਤ ਸਿੰਘ ਮੰਗੂ,ਅਜੀਤ ਸਿੰਘ ਘਮਣੇਵਾਲ,ਬੂਟਾ ਸਿੰਘ ਹਾਂਸ,ਤੇਜਿੰਦਰ ਸਿੰਘ,ਹਰਬੰਸ ਸਿੰਘ,ਪ੍ਰੀਤਮ ਸਿੰਘ,ਰਣਜੀਤ ਸਿੰਘ,ਸੁਖਦੇਵ ਸਿੰਘ,ਜੋਤੀ ਜਗਰਾਓ,ਹਰਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਕੇਂਦਰ ਸਰਕਾਰ ਦਾ ਪੁੱਤਲਾ ਸਾੜਦੇ ਹੋਏ ਕਾਮਰੇਡ ਸਤਨਾਮ ਸਿੰਘ ਬੜੈਚ ਅਤੇ ਹੋਰ

ਸ਼ਹੀਦਾਂ ਦੀ ਯਾਦ ਵਿੱਚ ਲੁਧਿਆਣਾ ਦਿਹਾਤੀ ਪੁਲਿਸ ਜਗਰਾਉਂ ਤੋਂ ਹੂਸੈਨੀਵਾਲਾ ਬਾਰਡਰ ਤੱਕ ਕਰੇਗੀ ਸਾਇਕਲ ਰੈਲੀ

ਜਗਰਾਉਂ ਮਾਰਚ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਡਾਕਟਰ ਪਾਟਿਲ ਕੇਤਨ ਬਾਲੀਰਾਮ ਆਈ ਪੀ ਐੱਸ ਐਸ ਐਸ ਪੀ ਦੀ ਅਗਵਾਈ ਹੇਠ ਇਕ ਸਾਇਕਲ ਰੈਲੀ ਜਗਰਾਉਂ ਤੋਂ ਹੂਸੈਨੀਵਾਲਾ ਬਾਰਡਰ ਤੱਕ ਕੀਤੀ ਜਾਵੇਗੀ। ਜਿਸ ਵਿੱਚ ਪਦਮ ਸ਼੍ਰੀ ਬਲਵੀਰ ਸਿੰਘ ਸੀਚੇਵਾਲ ਅਤੇ ਸ਼ਹੀਦੇ ਆਜ਼ਮ ਸਰ ਸ੍ਰੀ ਜੋਰਾਵਰ ਸਿੰਘ ਸੰਧੂਦਾਰ ਭਗਤ ਸਿੰਘ ਦੇ ਭਤੀਜੇ, ਸ੍ਰੀ ਐੱਸ ਪੀ ਐੱਸ ਪਰਮਾਰ,ਆਈ ਪੀ ਐੱਸ ਆਰ ਜੀ ਪੀ ਲੁਧਿਆਣਾ ਰੇਂਜ, ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐੱਸ ਕਮਿਸ਼ਨਰ ਪੁਲਿਸ ਲੁਧਿਆਣਾ, ਸ੍ਰੀ ਵਰਿੰਦਰ ਕੁਮਾਰ ਸ਼ਰਮਾ ਆਈ ਏ ਐਸ ਡਿਪਟੀ ਕਮਿਸ਼ਨਰ ਲੁਧਿਆਣਾ, ਸ੍ਰੀ ਮਤੀ ਨਯਨ ਜੱਸਲ ਏ ਡੀ ਸੀ ਜਗਰਾਉਂ, ਸ੍ਰੀ ਵਿਕਾਸ ਹੀਰਾ ਐਸ ਡੀ ਐਮ ਜਗਰਾਉਂ, ਸ੍ਰੀ ਪਿਰਥੀਪਾਲ ਸਿੰਘ ਐਸ ਪੀ ਹੈਡ ਕੁਆਰਟਰ ਲੁਧਿਆਣਾ ਦਿਹਾਤੀ,ਸ੍ਰੀ ਰਾਜਪਾਲ ਸਿੰਘ ਹੁੰਦਲ ਐਸ ਪੀ (ਸਾਬਕਾ ਕਪਤਾਨ ਭਾਰਤੀ ਹਾਕੀ ਟੀਮ) ਡਾਕਟਰ ਦੀਪਕ ਕਲਿਆਣੀ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਗਰਾਉਂ,ਸ੍ਰੀ ਰਜਿੰਦਰ ਜੈਨ, ਬਲਵੀਰ ਸਿੰਘ ਗਿੱਲ ਫਾਇਨਾਂਸ ਜਗਰਾਉਂ, ਅਤੇ ਗਾਇਕ ਰਾਜਵੀਰ ਜਾਵੰਦਾ, ਇਸ ਰੈਲੀ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਗੇ। ਇਸ ਰੈਲੀ ਵਿਚ ਐਲ ਆਰ ਡੀ ਏ ਵੀ ਕਾਲਜ ਜਗਰਾਉਂ, ਸਾਇੰਸ ਕਾਲਜ ਜਗਰਾਉਂ,ਸੀ ਟੀ ਯੁਨੀਵਰਸਿਟੀ ਸਿੱਧਵਾਂ ਖੁਰਦ ਲੁਧਿਆਣਾ ਗਰੁੱਪ ਆਫ ਕਾਲਜ ਚੋਕੀਮਾਨ,ਜੀ ਐਚ ਜੀ ਕਾਲਜ ਆਫ ਨਰਸਿੰਗ ਗੋਇੰਦਵਾਲ, ਜੀ ਐਚ ਜੀ ਖਾਲਸਾ ਕਾਲਜ ਸੁਧਾਰ, ਜੀ ਟੀ ਬੀ ਨੈਸ਼ਨਲ ਕਾਲਜ ਦਾਖਾ, ਜੀ ਟੀ ਬੀ ਇੰਸਟੀਚਿਊਟ ਮੈਨੇਜਮੈਂਟ ਟੈਕਨਾਲੋਜੀ ਸ਼ਹੀਦ ਕਰਤਾਰ ਸਿੰਘ ਨਰਸਿੰਗ ਡੈਂਟਲ ਤੇ ਆਯੁਰਵੈਦਿਕ ਕਾਲਜ ਸਰਾਭਾ, ਗੋਬਿੰਦ ਨੈਸ਼ਨਲ ਕਾਲਜ ਨਾਰੰਗ ਵਾਲ,ਨਾਇਟੀਗੇਲ ਨਰਸਿੰਗ ਐਂਡ ਬੀ ਐਡ ਕਾਲਜ ਨਾਰੰਗ ਵਾਲ, ਬਾਬਾ ਫਰੀਦ ਕਾਲਜ ਆਫ ਫਾਰਮੈਸੀ ਮੋਰਕਰੀਮਾ, ਆਦਿ ਕਾਲਜਾਂ ਦੇ ਵਿਦਿਆਰਥੀ ਲੁਧਿਆਣਾ ਅਤੇ ਜਗਰਾਉਂ ਦੀਆਂ ਸਾਇਕਲ ਕਲੱਬਾਂ ਦੇ ਚਾਹਵਾਨ ਨੋਜਵਾਨ ਇਸ ਰੈਲੀ ਵਿਚ ਭਾਗ ਲੇ ਰਹੇ ਹਨ।ਇਹ ਸਾਇਕਲ ਰੈਲੀ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਜਗਰਾਉਂ ਤੋਂ 22-03-2022 ਨੂੰ ਸਵੇਰੇ 07:00 ਵਜੇ ਸਮਾਗਮ ਵਿੱਚ ਪਹੁੰਚ ਰਹੀਆਂ ਯੋਗ ਸਖ਼ਸ਼ੀਅਤਾਂ ਵਲੋਂ ਹਰੀ ਝੰਡੀ ਦੇ ਕੇ ਆਰੰਭ ਕੀਤੀ ਜਾਵੇਗੀ। ਜੋ ਜੀ ਟੀ ਰੋਡ ਮੋਗਾ ਫਿਰੋਜ਼ਪੁਰ ਰਾਹੀਂ ਆਪਣਾ ਸਫ਼ਰ ਤੈਅ ਕਰ ਦੇ ਹੋਏ ਮੋਗਾ ਤਲਵੰਡੀ ਭਾਈ ਫਿਰੋਜ਼ਪੁਰ ਤੋਂ ਹੁੰਦੇ ਹੋਏ ਮਿਤੀ 23-03-2022 ਨੂੰ ਸ਼ਹੀਦੀ ਸਮਾਰਕ ਹੂਸੈਨੀਵਾਲਾ ਵਿਖੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਰੈਲੀ ਵਿਚ ਭਾਗ ਲੇ ਰਹੇ ਨੋਜਵਾਨਾਂ ਨੂੰ ਸਿਹਤ ਸੁਰੱਖਿਆ ਲਈ ਡਾਕਟਰੀ ਟੀਮਾਂ ਅਤੇ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਨ ਜੀ ਓ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਰੈਲੀ ਦਾ ਮੁੱਖ ਉਦੇਸ਼ ਨੋਜਵਾਨਾਂ ਨੂੰ ਸਾਇਕਲਿੰਗ ਨਾਲ ਜੋੜਨਾ, ਸ਼ਹੀਦਾਂ ਨੂੰ ਯਾਦ ਕਰਨਾਂ, ਅਤੇ ਨੋਜਵਾਨਾਂ ਦੇ ਦਿੱਲਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ। ਅਤੇ ਨਸ਼ੇ ਤੋਂ ਛੁਟਕਾਰਾ ਪਾਉਂਦੇਆ ਆਪਣੀ ਸਿਹਤ ਅਤੇ ਵਾਤਾਵਰਨ ਦੀ ਰਖਿਆ ਕਰਨ ਲਈ ਜਾਗਰੂਕ ਕਰਨਾ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਡਾਕਟਰ ਪਾਟਿਲ ਕੇਤਨ ਬਾਲੀਰਾਮ ਆਈ ਪੀ ਐੱਸ ਜੀ ਵੱਲੋਂ ਆਪਣੀ ਦੇਖ-ਰੇਖ ਹੇਠ ਪਹਿਲਾਂ ਵੀ ਸਾਲ 2016 ਦੋਰਾਨ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖਟਕੜ ਕਲਾਂ ਤੋਂ ਲੁਧਿਆਣਾ ਹੁੰਦੇ ਹੋਏ ਸ਼ਹੀਦੀ ਸਮਾਰਕ ਹੂਸੈਨੀਵਾਲਾ ਫਿਰੋਜ਼ਪੁਰ ਤੱਕ ਕਰੀਬ 200 ਕਿਲੋਮੀਟਰ ਤੱਕ ਸਾਇਕਲ ਰੈਲੀ ਅਤੇੇ ਸਾਲ 2017   ਵਿਚ ਆਸਫਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਲਾਲਾਬਾਦ ਫਿਰੋਜ਼ਪੁਰ ਤੋਂ ਹੁੰਦੇ ਹੋਏ ਸ਼ਹੀਦੀ ਸਮਾਰਕ ਹੂਸੈਨੀਵਾਲਾ ਤੱਕ ਸਾਇਕਲ ਰੈਲੀ ਆਂ ਦਾ ਆਯੋਜਨ ਕੀਤਾ ਗਿਆ ਸੀ।18 ਸਾਲ ਤੋਂ ਵੱਧ ਦੀ ਉਮਰ ਦੇ ਨੌਜਵਾਨ ਇਸ ਰੈਲੀ ਵਿਚ ਭਾਗ ਲੈਣ ਲਈ ਸ੍ਰੀ ਹਰਪ੍ਰੀਤ ਸਿੰਘ ਡੀ ਐਸ ਪੀ ਐਨ ਡੀ ਪੀ ਐੱਸ ਲੁਧਿਆਣਾ ਦਿਹਾਤੀ ਨੂੰ ਮਿਲਨ। ਜਿਨਾ ਦਾ ਫੋਨ ਨੰਬਰ 9646010117 ਹੈ

ਸਰਵਹਿੱਤਕਾਰੀ ਸਕੂਲ ਵਿਖੇ ਹਵਨ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ

ਜਗਰਾਉ 21ਮਾਰਚ(ਅਮਿਤਖੰਨਾ)ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਉ ਵਿਖੇ ਨਵੇਂ ਸ਼ੈਸ਼ਨ ਨਮਿਤ ਹਵਨ ਦਾ ਆਯੋਜਨ ਕੀਤਾ ਗਿਆ। ਇਸ ਸ਼ੁੱਭ ਮੌਕੇ ਤੇ ਸਕੂਲ ਦੇ ਸੁਰੰਖਿਅਕ ਸ੍ਰੀ ਰਵਿੰਦਰ ਸਿੰਘ ਵਰਮਾ ਜੀ, ਪ੍ਰਬੰਧਕ ਸ੍ਰੀ ਰਵਿੰਦਰ ਗੁਪਤਾ ਜੀ, ਡਾਕਟਰ ਬੀ. ਬੀ.ਸਿੰਗਲਾ ਜੀ, ਲੁਧਿਆਣਾ ਵਿਭਾਗ ਦੇ ਪ੍ਰਾਂਤ ਕਿਰਿਆਨਵਨ ਪ੍ਰਮੁੱਖ ਅਤੇ  ਐੱਮ ਐੱਲ ਬੀ ਗੁਰੂਕੁਲ ਦੇ ਪ੍ਰਧਾਨ ਸ਼੍ਰੀ ਦੀਪਕ ਗੋਇਲ ਜੀ, ਸ੍ਰੀ ਅਮਨ ਜੀ, ਸ੍ਰੀ ਸ਼ਾਮ ਸੁੰਦਰ ਜੀ, ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ, ਐੱਮ ਐੱਲ ਬੀ ਗੁਰੂਕੁਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਜੀ, ਸਮੂਹ ਸਟਾਫ ਅਤੇ ਬੱਚਿਆਂ ਨੇ ਹਵਨ ਯੱਗ ਵਿੱਚ ਆਹੂਤੀਆਂ ਪਾ ਕੇ ਨਵੇਂ ਸੈਸ਼ਨ ਦਾ ਆਗਾਜ਼ ਕੀਤਾ।ਹਵਨ ਦੌਰਾਨ ਆਏ ਹੋਏ ਸਾਰੇ ਮਹਿਮਾਨਾਂ, ਸਮੂਹ ਸਟਾਫ ਤੇ ਬੱਚਿਆਂ ਨੇ ਮੰਗਲ ਕਾਮਨਾ ਲਈ ਹੱਥ ਜੋੜ ਕੇ ਬੇਨਤੀ ਕੀਤੀ ਕਿ ਨਵਾਂ ਸੈਸ਼ਨ ਸਭ ਦੇ ਲਈ ਹਿਤਕਾਰੀ ਹੋਵੇ।ਅੰਤ ਵਿਚ ਨਵੇਂ ਦਾਖਲੇ ਲਈ ਆਏ ਹੋਏ ਬੱਚਿਆਂ ਤੋ ਵਿੱਦਿਆ ਆਰੰਭ ਸੰਸਕਾਰ ॐ ਲਿਖਵਾ ਕੇ ਸੰਪੂਰਨ ਕਰਵਾਇਆ ਗਿਆ।ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਬੱਚਿਆਂ ਦੇ ਮਾਤਾ-ਪਿਤਾ ਨੂੰ ਨਵੇਂ ਸੈਸ਼ਨ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ।ਅੰਤ ਵਿਚ ਪ੍ਰਸ਼ਾਦ ਦਾ ਵਿਤਰਨ ਕਰਕੇ ਇਸ ਮਹਾਂਯੱਗ ਦਾ ਸਮਾਪਨ ਕੀਤਾ ਗਿਆ।

23ਵੇਂ ਵਿਸ਼ਵ ਕਵਿਤਾ ਦਿਵਸ ਮੌਕੇ ਕਵਿਤਾ ਉਚਾਰਨ ਮੁਕਾਬਲੇ ਦਾ ਆਯੋਜਨ ਕੀਤਾ 

ਜਗਰਾਉ 21ਮਾਰਚ(ਅਮਿਤਖੰਨਾ)21 ਮਾਰਚ, 2022_ ਭਾਸ਼ਾ ਵਿਭਾਗ ਨੇ ਕਾਲਜ ਦੇ "ਭਾਸ਼ਾ ਮੰਚ" ਦੇ ਸਹਿਯੋਗ ਨਾਲ 23ਵੇਂ ਵਿਸ਼ਵ ਕਵਿਤਾ ਦਿਵਸ ਮੌਕੇ ਕਵਿਤਾ ਉਚਾਰਨ ਮੁਕਾਬਲੇ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ ਵੱਖ-ਵੱਖ ਜਮਾਤਾਂ ਦੇ 25 ਵਿਦਿਆਰਥੀਆਂ ਨੇ ਭਾਗ ਲਿਆ। ਸ਼੍ਰੀਮਤੀ ਪੂਜਾ ਵਰਮਾ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ।ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਡਾ: ਅਨੁਜ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਾਹਿਤ ਪ੍ਰਤੀ ਆਪਣੀ ਰੁਚੀ ਪੈਦਾ ਕਰਨ ਅਤੇ ਸਾਹਿਤਕ ਸਮਾਗਮਾਂ ਵਿੱਚ ਆਪਣੀ ਸੂਝ-ਬੂਝ ਦਿਖਾਉਣ ਦੀ ਪ੍ਰੇਰਨਾ ਦਿੱਤੀ। ਮੁੱਖ ਮਹਿਮਾਨ ਸ਼੍ਰੀਮਤੀ ਵਰਮਾ ਨੇ ਆਪਣੀਆਂ ਕਾਵਿ ਰਚਨਾਵਾਂ ਸਾਂਝੀਆਂ ਕਰਨ 'ਤੇ ਖੂਬ ਪ੍ਰਸ਼ੰਸਾ ਕੀਤੀ। ਵਿਦਿਆਰਥੀਆਂ ਨੂੰ ਕਾਵਿ ਰਚਨਾਵਾਂ ਪੜ੍ਹਨ ਦਾ ਸ਼ੌਕ ਪੈਦਾ ਕਰਨ ਲਈ ਪ੍ਰੇਰਿਆ।ਡਾ: ਬਿੰਦੂ ਸ਼ਰਮਾ ਅਤੇ ਸ੍ਰੀ ਮਨਦੀਪ ਸਿੰਘ ਨੇ ਵੀ ਹਾਜ਼ਰੀਨ ਨਾਲ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।ਇਸ ਮੌਕੇ ਪ੍ਰੋ: ਮਲਕੀਤ ਕੌਰ ਵੀ ਹਾਜ਼ਰ ਸਨ।ਪ੍ਰੋ: ਮਨਦੀਪ ਕੌਰ, ਡਾ: ਰਮਨਦੀਪ ਸਿੰਘ ਅਤੇ ਪ੍ਰੋ.ਪ੍ਰੀਤੀ ਕੱਕੜ ਨੇ ਜਿਊਰੀ ਵਜੋਂ ਕੰਮ ਕੀਤਾ।ਅੰਗ੍ਰੇਜ਼ੀ ਕਵਿਤਾ ਉਚਾਰਨ ਵਿੱਚ ਜਾਹਨਵੀ ਨਾਹਰ ਨੇ ਪਹਿਲਾ, ਮਹਿਕ ਬੇਰੀ ਨੇ ਦੂਸਰਾ ਅਤੇ ਹਰਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਦਕਿਅਭੈਜੀਤਝਾਂਜੀ ਨੇ ਪਹਿਲਾ, ਸੌਰਵਪ੍ਰੀਤ ਸਿੰਘ ਨੇ ਦੂਜਾ ਅਤੇ ਰਾਜਵੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਕਵਿਤਾ ਉਚਾਰਨ ਵਿੱਚ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਹਿੰਦੀ ਕਵਿਤਾ ਪਾਠ ਵਿੱਚ ਪ੍ਰਿਯਾਂਸ਼ੀ ਜੈਨ, ਸੋਨਾਲੀਕਾ ਅਤੇ ਅਰਵਿੰਦ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।

ਪੁਲਿਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਐੱਸਪੀ ਜਾਂਚ ਕਰਨਗੇ ਜਾਂਚ

ਜਗਰਾਉ 21ਮਾਰਚ(ਅਮਿਤਖੰਨਾ) ਹੋਲੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਜਗਰਾਓਂ ਦੇ ਨਾਮੀ ਵਪਾਰੀ ਨੂੰ ਚੋਰੀ ਦੀ ਕਣਕ ਖਰੀਦਣ ਦੀ ਝੂਠੀ ਸ਼ਿਕਾਇਤ 'ਚ ਪੁਲਿਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਐੱਸਪੀ ਜਾਂਚ ਕਰਨਗੇ।ਸੋਮਵਾਰ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਨਜ਼ਦੀਕੀ ਆਗੂ ਪ੍ਰਰੀਤਮ ਸਿੰਘ ਅਖਾੜਾ ਦੀ ਅਗਵਾਈ 'ਚ ਸ਼ਹਿਰ ਦੇ ਪ੍ਰਮੁੱਖ ਵਪਾਰੀਆਂ ਦਾ ਵਫ਼ਦ ਐੱਸਐੱਸਪੀ ਡਾ. ਕੇਤਨ ਪਾਟਿਲ ਬਾਲੀਰਾਮ ਨੂੰ ਮਿਲਣ ਪੁੱਜਾ। ਉਨ੍ਹਾਂ ਦੀ ਗੈਰ ਮੌਜੂਦਗੀ 'ਚ ਐੱਸਪੀ ਪਿ੍ਰਥੀਪਾਲ ਸਿੰਘ ਨੇ ਵਫ਼ਦ ਨੂੰ ਮਿਲ ਕੇ ਘਟਨਾ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਤੇ ਦੋ ਘੰਟੇ ਵਪਾਰੀ ਨੂੰ ਪਰੇਸ਼ਾਨ ਕਰਨ, ਪੁਲਿਸ ਗੱਡੀ 'ਚ ਬਿਠਾਉਣ ਤੇ ਮੋਬਾਈਲ ਚੁੱਕਣ ਦੇ ਮਾਮਲੇ 'ਚ ਲਿਖਤੀ ਸ਼ਿਕਾਇਤ ਲੈਂਦਿਆਂ ਕਾਰਵਾਈ ਦਾ ਭਰੋਸਾ ਦਿੱਤਾ।ਇਸ ਦੌਰਾਨ ਵਫ਼ਦ ਨੇ ਪੁਲਿਸ ਦੀ ਟੀਮ ਵੱਲੋਂ ਤਿਉਹਾਰ ਵਾਲੇ ਦਿਨ ਸ਼ਹਿਰ ਦੀ ਸ਼ਖ਼ਸੀਅਤ ਨੂੰ ਭਰੇ ਬਾਜ਼ਾਰ ਬੇਇੱਜ਼ਤ ਕਰਨਾ, ਉਚਾ ਨੀਵਾਂ ਬੋਲਣਾ ਤੇ ਗੱਡੀ 'ਚ ਬਿਠਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਪੁਲਿਸ ਜਨਤਾ 'ਚ ਬਿਹਤਰ ਤਾਲਮੇਲ ਨੂੰ ਗਵਾ ਬੈਠੇਗੀ। ਵਪਾਰੀ ਵਰਗ ਹੀ ਪੁਲਿਸ ਤੋਂ ਅਸੁਰੱਖਿਅਤ ਸਮਝਣ ਲੱਗਾ ਤਾਂ ਪੁਲਿਸ ਵੱਲੋਂ 24 ਘੰਟੇ ਸੇਵਾ 'ਚ ਹਾਜ਼ਰ ਦਾ ਸੁਨੇਹਾ ਵੀ ਝੂਠਾ ਪੈ ਜਾਵੇਗਾ। ਇਸ ਮੌਕੇ ਰਾਜੀਵ ਅਗਰਵਾਲ, ਹਰਸ਼ ਮੰਗਲਾ, ਗੁਰਮੀਤ ਸਿੰਘ, ਰਾਕੇਸ਼ ਕੁਮਾਰ ਸੋਨੂੰ ਹਾਜ਼ਰ ਸਨ।

ਪ੍ਰਧਾਨ ਮੰਤਰੀ ਜਨ ਸੁਰੱਕਸ਼ਾ ਬੀਮਾ ਯੋਜਨਾ ਅਧੀਨ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਲਾਭਪਾਤਰੀ ਨੂੰ 2 ਲੱਖ ਦੀ ਬੀਮਾ ਰਾਸ਼ੀ ਜਾਰੀ

 ਲੁਧਿਆਣਾ 21 ਮਾਰਚ (ਰਣਜੀਤ ਸਿੱਧਵਾਂ) : ਭਾਰਤ ਸਰਕਾਰ ਵੱਲੋਂ ਚਲਾਈ ਗਈ ਪ੍ਰਧਾਨ ਮੰਤਰੀ ਜਨ ਸੁਰੱਕਸ਼ਾ ਬੀਮਾ ਯੋਜਨਾ ਜਿਸਦੀ ਸਾਲਾਨਾ ਕਿਸ਼ਤ 12 ਰੁਪਏ ਬਣਦੀ ਹੈ ਤਹਿਤ ਪੰਜਾਬ ਐਂਡ ਸਿੰਧ ਬੈਂਕ ਸਮਰਾਲਾ ਵੱਲੋਂ ਪਿੰਡ ਬਘੌਰ ਦੇ ਵਾਸੀ ਗੁਰਿੰਦਰ ਸਿੰਘ ਸਪੁੱਤਰ ਜੋਧ ਸਿੰਘ ਨੂੰ 2 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ। ਜ਼ਿਕਰਯੋਗ ਹੈ ਕਿ ਸ. ਜੋਧ ਸਿੰਘ ਦੀ ਜੁਲਾਈ 2021 ਵਿੱਚ ਇੱਕ ਸੜ੍ਹਕ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਇਹ 2 ਲੱਖ ਰੁਪਏ ਦੀ ਰਾਸ਼ੀ ਭਾਰਤ ਸਰਕਾਰ ਵੱਲੋਂ ਚਲਾਈ ਗਈ ਪ੍ਰਧਾਨ ਮੰਤਰੀ ਜਨ ਸੁਰੱਕਸ਼ਾ ਬੀਮਾ ਯੋਜਨਾ ਤਹਿਤ ਬੀਮਾਧਾਰਕ ਵਿਅਕਤੀ ਦੇ ਨਾਮਜ਼ਦ ਵਿਅਕਤੀ ਨੂੰ ਦੁਰਘਟਨਾ ਕਾਰਨ ਹੋਈ ਮੌਤ ਤੋਂ ਬਾਅਦ ਕਲੇਮ ਵਜੋਂ ਦਿੱਤੀ ਜਾਂਦੀ ਹੈ। ਇਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਦੇ ਜੋਨਲ ਮੈਨੇਜਰ ਸ੍ਰੀ ਅਸ਼ਨੀ ਕੁਮਾਰ ਵੱਲੋਂ ਇਹ ਰਾਸ਼ੀ ਵਾਰਿਸ ਗੁਰਿੰਦਰ ਸਿੰਘ ਨੂੰ ਪ੍ਰਦਾਨ ਕੀਤੀ ਗਈ। ਅਖੀਰ ਵਿੱਚ ਲਾਭਪਾਤਰੀ ਪਰਿਵਾਰ ਵੱਲੋਂ ਬੈਂਕ ਮੈਨੇਜਰ ਸ੍ਰੀ ਉਪੇਂਦਰ ਸਿੰਘ ਨੇਗੀ, ਸੰਦੀਪ ਸਿੰਘ ਅਤੇ ਬੀ.ਸੀ. ਅਵਤਾਰ ਸਿੰਘ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਖੰਨਾ ਤੋਂ ਚੀਫ਼  ਮੈਨੇਜਰ ਸ੍ਰੀ ਵਿਵੇਕ ਸਵਾਮੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਜੋਨਲ ਮੈਨੇਜਰ ਸ੍ਰੀ ਅਸ਼ਵਨੀ ਕੁਮਾਰ ਨੇ ਇਸ ਮੌਕੇ ਮੌਜੂਦਾ ਗ੍ਰਾਹਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਗਈਆਂ ਪਬਲਿਕ ਵੈਲਫੇਅਰ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਬੈਂਕ ਦੀਆਂ ਕਰਜ਼ਾ ਸਕੀਮਾਂ ਬਾਰੇ ਵੀ ਵਿਸ਼ੇਸ਼ ਜਾਣਕਾਰੀ ਦਿੱਤੀ।

ਲੋਕ ਸੇਵਾ ਸੁਸਾਇਟੀ ਵੱਲੋਂ 23 ਵਾਂ ਸਮੂਹਿਕ ਕੰਨਿਆ ਦਾਨ ਮਹਾਂ ਯੱਗ ਕਰਵਾਇਆ 

ਜਗਰਾਉਂ 20 ਮਾਰਚ (ਅਮਿਤ ਖੰਨਾ ) ਨਾਨਕਸਰ ਸੰਪਰਦਾਇ ਦੇ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਵੱਲੋਂ ਲੋਕ ਸੇਵਾ ਸੁਸਾਇਟੀ ਨਾਲ ਮਿਲ ਕੇ ਆਰੰਭੀ ਸਮੂਹਿਕ ਕੰਨਿਆ ਦਾਨ ਮਹਾਂ ਯੱਗ ਦੀ ਲੜੀ ਨੰੂ ਨਿਰਵਿਘਨ ਜਾਰੀ ਰੱਖ ਰਹੇ ਉਨ੍ਹਾਂ ਦੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਦੇ ਅਸ਼ੀਰਵਾਦ ਤੇ ਸਹਿਯੋਗ ਨਾਲ ਅੱਜ 23 ਵਾਂ ਸਮੂਹਿਕ ਕੰਨਿਆ ਦਾਨ ਮਹਾਂ ਯੱਗ ਸਥਾਨਕ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਮਾਤਰੀ ਸੇਵਾ ਸੰਘ ਹਾਲ ਵਿਖੇ ਕਰਵਾਇਆ ਗਿਆ। ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ ਅਤੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਪਵਿੱਤਰ ਹਾਜ਼ਰੀ ਵਿਚ ਸੰਤ ਬਾਬਾ ਅਰਵਿੰਦਰ ਸਿੰਘ ਨੇ ਅਸ਼ੀਰਵਾਦ ਤੇ ਸਹਿਯੋਗ ਨਾਲ ਕਰਵਾਏ ਸਮੂਹਿਕ ਕੰਨਿਆ ਦਾਨ ਮਹਾਂ ਯੱਗ ’ਚ 5 ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਗਏ। ਉਨ੍ਹਾਂ ਦੱਸਿਆ ਹਰੇਕ ਲੜਕੀ ਨੂੰ ਦਾਨ ਦੇ ਰੂਪ ਵਿਚ ਸੁਸਾਇਟੀ ਵੱਲੋਂ ਅਲਮਾਰੀ, ਡਬਲ ਬੈੱਡ, ਚਾਰ ਕੁਰਸੀਆਂ, ਮੇਜ਼, ਬਿਸਤਰਾ, ਕੰਬਲ, ਸੱਤ ਸੂਟ ਲੜਕੀ, ਸੱਤ ਕੱਪੜੇ ਲੜਕੇ ਦੇ, ਬੂਟ ਸੈਂਡਲ, 51 ਬਰਤਨ, ਤਵਾ, ਚਕਲਾ, ਵੇਲਣਾ, ਚਿਮਟਾ, ਪ੍ਰਾਂਤ, ਜਿਊਲਰੀ ਸੈੱਟ, ਮੈੱਕਅੱਪ ਕਿੱਟ, ਬਾਲਟੀ, ਮੱਗ, ਟੱਬ, ਦੀਵਾਰ ਘੜੀ, ਕੂਲਰ ਸਮੇਤ ਇੱਕ ਵਾਟਰ ਕੂਲਰ ਵੀ ਦਿੱਤਾ ਤਾਂ ਕਿ ਉਨ੍ਹਾਂ ਦੀ ਗ੍ਰਹਿਸਤੀ ਠੀਕ ਠਾਕ ਚੱਲ ਸਕੇ। ਉਨ੍ਹਾਂ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਰਵੀ ਗੋਇਲ ਐੱਮ ਡੀ ਏ ਪੀ ਰਿਫਾਇਨਰੀ, ਕਮਿਕਰ ਸਿੰਘ ਯੂਐੱਸਏ ਅਤੇ ਰਾਜਿੰਦਰ ਜੈਨ ਸਨ ਜਦ ਕਿ ਗੁਰਮੁਖ ਸਿੰਘ ਮਾਣੂਕੇ ਸਰਪੰਚ, ਬਿਕਰਮਜੀਤ ਸਿੰਘ ਢੰਡ ਕੰਨਗੋ ਸਿੱਧਵਾਂ ਬੇਟ, ਸੁਖਜੀਤ ਸਿੰਘ ਸਰਾਂ ਸਮੇਤ ਸਾਬਕਾ ਵਿਧਾਇਕ ਐੱਸ ਆਰ ਕਲੇਰ, ਰਣਬੀਰ ਕੌਰ ਕਲੇਰ, ਕਮਲਜੀਤ ਸਿੰਘ ਮੱਲ੍ਹਾ, ਅਵਤਾਰ ਸਿੰਘ ਚੀਮਨਾ, ਕਾਂਤਾ ਰਾਣੀ ਸਿੰਗਲਾ, ਰਾਜ ਕੁਮਾਰ ਭੱਲਾ, ਬੂਟਾ ਸਿੰਘ ਹਾਂਸ, ਹਰਨੇਕ ਸਿੰਘ ਮਾਨ, ਸ਼ਾਮ ਸਿੰਘ, ਚਰਨ ਸਿੰਘ ਫ਼ੌਜੀ ਮਾਣੂਕੇ, ਪੁਰਸ਼ੋਤਮ ਖ਼ਲੀਫ਼ਾ ਅਤੇ ਨਰਿੰਦਰ ਸਿੰਘ ਰੰਧਾਵਾ ਵਿਸ਼ੇਸ਼ ਮਹਿਮਾਨ ਨੇ ਨਵ ਵਿਆਹੀਆਂ ਜੋੜੀਆਂ ਨੂੰ ਅਸ਼ੀਰਵਾਦ ਦਿੰਦਿਆਂ ਸੁਸਾਇਟੀ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ਵਿਚ ਆਨੰਦ ਕਾਰਜ ਦੀ ਰਸਮ ਭਾਈ ਹਰਮੀਤ ਸਿੰਘ ਵੱਲੋਂ ਗੁਰ ਮਰਿਆਦਾ ਅਨੁਸਾਰ ਅਦਾ ਕਰਵਾਈ ਗਈ। ਸਮਾਗਮ ਵਿਚ ਐਡਵੋਕੇਟ ਨਵੀਨ ਗੁਪਤਾ, ਗੁਰਜੀਤ ਸਿੰਘ ਕੈਲਪੁਰ, ਭਗਵੰਤ ਸਿੰਘ ਢੱੁਡੀਕੇ, ਹਰਜਿੰਦਰ ਸਿੰਘ ਢੁੱਡੀਕੇ, ਲਵਪ੍ਰੀਤ ਸਿੰਘ, ਹਰਮਨ ਜੰਡੀ, ਪਰਮਜੀਤ ਸਿੰਘ, ਡਾ ਮਨਪ੍ਰੀਤ  ਸਿੰਘ, ਸ਼ਿਵਦੀਪ ਸਿੰਘ ਨਿਊਜ਼ੀਲੈਂਡ, ਜਰਨੈਲ ਸਿੰਘ ਜੋਧਾਂ, ਇੰਦਰਜੀਤ ਸਿੰਘ ਮਲਕ, ਛੰਟੀ ਨਕੋਦਰ, ਇੰਦਰਪਾਲ ਸਿੰਘ ਸ਼ੇਰਪੁਰੀ, ਸਤਨਾਮ ਸਿੰਘ ਭਾਰਜ, ਹਰਦੀਪ ਮਲਕ, ਮਨੀ  ਕੈਲਪੁਰ, ਦਲੇਰ ਸਿੰਘ, ਸੁਰਿੰਦਰ ਸਿੰਘ ਆਦਿ ਇਲਾਕੇ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਸੁਸਾਇਟੀ ਦੇ  ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਸਰਜੀਵਨ ਗੁਪਤਾ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਪ੍ਰਾਜੈਕਟ ਚੇਅਰਮੈਨ ਨੀਰਜ ਮਿੱਤਲ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਅਨਿਲ ਮਲਹੋਤਰਾ, ਅਸ਼ਵਨੀ ਸ਼ਰਮਾ, ਡਾ ਭਾਰਤ ਭੂਸ਼ਣ ਬਾਂਸਲ, ਡਾ ਗੁਰਦਰਸ਼ਨ ਮਿੱਤਲ, ਇਕਬਾਲ ਸਿੰਘ ਕਟਾਰੀਆ, ਜਸਵੰਤ ਸਿੰਘ, ਜੋਗਿੰਦਰ ਸਿੰਘ ਓਬਰਾਏ, ਜਗਦੀਪ ਸਿੰਘ, ਲਾਕੇਸ਼ ਟੰਡਨ, ਮੁਕੇਸ਼ ਮਲਹੋਤਰਾ, ਪ੍ਰਵੀਨ ਜੈਨ, ਕੈਪਟਨ ਨਰੇਸ਼ ਵਰਮਾ, ਮੋਨੂੰ ਜੈਨ, ਮੋਤੀ ਸਾਗਰ, ਮੁਕੇਸ਼ ਗੁਪਤਾ, ਪ੍ਰਵੀਨ ਮਿੱਤਲ, ਪ੍ਰੇਮ ਬਾਂਸਲ, ਆਰ ਕੇ ਗੋਇਲ, ਰਜਿੰਦਰ ਜੈਨ ਕਾਕਾ, ਰਾਕੇਸ਼ ਸਿੰਗਲਾ, ਰਾਜਨ ਸਿੰਗਲਾ, ਸੁਨੀਲ ਅਰੋੜਾ, ਸੰਜੇ ਬਾਂਸਲ, ਸੰਜੂ ਬਾਂਸਲ, ਵਿਨੋਦ ਬਾਂਸਲ, ਵਿਸ਼ਾਲ ਗੋਇਲ, ਵਿਕਾਸ ਕਪੂਰ, ਯੋਗ ਰਾਜ ਗੋਇਲ ਆਦਿ ਮੈਂਬਰ ਹਾਜ਼ਰ ਸਨ।

ਸ਼੍ਰੀ ਕੇਵਲ ਕ੍ਰਿਸ਼ਨ ਕਾਲੜਾ ਨੂੰ ਦਿੱਤੀਆਂ ਭਾਵ-ਭਿੰਨੀਆ ਸਰਧਾਜਲੀਆਂ  

ਜਗਰਾਓ,ਹਠੂਰ,20,ਮਾਰਚ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਅਗਾਹਵਧੂ ਵਿਿਦਅਕ ਸੰਸਥਾ ਬੀ. ਬੀ. ਐਸ ਬੀ. ਕਾਨਵੈਂਟ ਸਕੂਲ ਚਕਰ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਨਮੈਨ ਸਤੀਸ ਕਾਲੜਾ ਦੇ ਸਤਿਕਾਰਯੋਗ ਪਿਤਾ ਸ੍ਰੀ ਕੇਵਲ ਕ੍ਰਿਸ਼ਨ ਕਾਲੜਾ ਕੁਝ ਦਿਨ ਪਹਿਲਾ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਂਖ ਗਏ ਸਨ।ਸ੍ਰੀ ਕੇਵਲ ਕ੍ਰਿਸ਼ਨ ਕਾਲੜਾ ਦੀ ਵਿਛੜੀ ਰੂਹ ਦੀ ਸਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਸ੍ਰੀ ਗੁਰਦੁਆਰਾ ਭਜਨਗੜ੍ਹ,ਮੋਤੀ ਬਾਗ ਜਗਰਾਓ ਵਿਖੇ ਪਾਏ ਗਏ।ਇਸ ਮੌਕੇ ਰਾਗੀ ਸਿੰਘਾ ਨੇ ਵੈਰਾਗਮਈ ਕੀਰਤਨ ਕੀਤਾ।ਭੋਗ ਪੈਣ ਉਪਰੰਤ ਇਲਾਕੇ ਦੀਆ ਪ੍ਰਮੁੱਖ ਹਸਤੀਆਂ ਨੇ ਸ੍ਰੀ ਕੇਵਲ ਕ੍ਰਿਸ਼ਨ ਕਾਲੜਾ ਨੂੰ ਭਾਵ-ਭਿੰਨੀਆ ਸਰਧਾਜਲੀਆ ਦਿੱਤੀਆਂ।ਇਸ ਸਰਧਾਜਲੀ ਸਮਾਗਮ ਵਿਚ ਪਹੁੰਚੇ ਭਾਜਪਾ ਆਗੂ ਗੋਰਵ ਖੁੱਲਰ,ਸੁਖਪਾਲ ਸਿੰਘ ਖੈਹਿਰਾ,ਯੂਥ ਆਗੂ ਸੰਦੀਪ ਕੁਮਾਰ ਟਿੰਕਾ ਆਦਿ ਨੇ ਕਿਹਾ ਕਿ ਸ੍ਰੀ ਕੇਵਲ ਕ੍ਰਿਸ਼ਨ ਕਾਲੜਾ ਦਾ ਪਰਿਵਾਰ ਸਮਾਜ ਵਿਚ ਵੱਖ-ਵੱਖ ਆਹੁਦਿਆ ਤੇ ਸੇਵਾ ਨਿਭਾ ਰਿਹਾ ਹੈ ਇਹ ਸਭ ਇੱਕ ਉੱਚੀ ਸੋਚ ਰੱਖਣ ਵਾਲੀ ਪਿਤਾ ਦੀ ਸਿੱਖਿਆ ਹੈ।ਉਨ੍ਹਾ ਕਿਹਾ ਕਿ ਸ੍ਰੀ ਕੇਵਲ ਕ੍ਰਿਸ਼ਨ ਕਾਲੜਾ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਉਨ੍ਹਾ ਦੇ ਜਾਣ ਨਾਲ ਸਾਡੇ ਸਮਾਜ ਨੂੰ ਵੀ ਇੱਕ ਵੱਡਾ ਘਾਟਾ ਪਿਆ ਹੈ ਕਿਉਕਿ ਅਜਿਹੇ ਵਿਅਕਤੀ ਸਦੀਆ ਬਾਅਦ ਪੈਦਾ ਹੁੰਦੇ ਹਨ ਜਿਨ੍ਹਾ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਵਿਚ ਲਾਇਆ ਹੋਵੇ।ਇਸ ਮੌਕੇ ਸਟੇਜ ਸਕੱਤਰ ਦੀ ਭੁਮਿਕਾ ਕੈਪਟਨ ਨਰੇਸ ਵਰਮਾਂ ਨੇ ਨਿਭਾਈ।ਅੰਤ ਵਿਚ ਚੇਅਰਮੈਨ ਸਤੀਸ ਕਾਲੜਾ ਨੇ ਵੱਡੀ ਗਿਣਤੀ ਵਿਚ ਪਹੁੰਚੇ ਇਲਾਕਾ ਨਿਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਸ੍ਰੀ ਕੇਵਲ ਕ੍ਰਿਸ਼ਨ ਕਾਲੜਾ ਦੀ ਯਾਦ ਵਿਚ ਸਹਿਰ ਜਗਰਾਓ ਦੀਆ ਵੱਖ-ਵੱਖ ਧਾਰਮਿਕ ਸੰਸਥਾਵਾ ਲਈ ਰਾਸੀ ਭੇਂਟ ਕੀਤੀ ਗਈ ਅਤੇ ਬੂਟੇ ਵੰਡੇ ਗਏ।ਇਸ ਮੌਕੇ ਉਨ੍ਹਾ ਨਾਲ ਹਲਕਾ ਵਿਧਾਇਕ ਬੀਬੀ ਸਰਬਜੀਤ ਕੋਰ ਮਾਣੂੰਕੇ,ਤਹਿਸੀਲਦਾਰ ਮਨਮੋਹਨ ਕੌਸ਼ਿਕ,ਸਾਬਕਾ ਵਿਧਾਇਕ ਐਸ ਆਰ ਕਲੇਰ,ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ,ਬਲਜਿੰਦਰ ਕੁਮਾਰ (ਹੈਪੀ),ਕੁਲਦੀਪ ਕੁਮਾਰ,ਸੰਦੀਪ ਕੁਮਾਰ ਟਿੰਕਾ,ਚੇਅਰਮੈਂਨ ਸਤੀਸ਼ ਕਾਲੜਾ,ਅਨੀਤਾ ਕੁਮਾਰੀ,ਪ੍ਰਧਾਨ ਰਜਿੰਦਰ ਬਾਵਾ,ਮੀਤ ਪ੍ਰਧਾਨ ਹਰਕ੍ਰਿਸ਼ਨ ਭਗਵਾਨ ਦਾਸ ਬਾਵਾ, ਸਨੀ ਅਰੋੜਾ, ਰਾਜੀਵ ਸੱਗੜ,ਰਾਜਾ ਵਰਮਾ,ਡਾ:ਨਰਿੰਦਰ ਸਿੰਘ ਬੀ ਕੇ ਗੈਸ ਵਾਲੇ,ਪ੍ਰਕਾਸ ਰਾਣੀ,ਰਾਜ ਕਾਲੜਾ,ਸੰਗੀਤ ਕਾਲੜਾ,ਗੁਲਸ਼ਨ ਕਾਲੜਾ,ਮੰਜੂ ਕਾਲੜਾ,ਵੀਨਾ,ਇੰਦਰਪਾਲ ਸਿੰਘ,ਸਾਜਨ ਮਲਹੋਤਰਾ,ਮਨੀ ਗਰਗ,ਸਮੂਹ ਕਾਲੜਾ ਪਰਿਵਾਰ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆ ਗ੍ਰਾਮ ਪੰਚਾਇਤਾ ਅਤੇ ਸਮਾਜ ਸੇਵੀ ਸੰਸਥਾਵਾ ਦੇ ਆਗੂ ਹਾਜ਼ਰ ਸਨ।
ਫੋਟੋ ਕੈਪਸਨ:- ਸ੍ਰੀ ਕੇਵਲ ਕ੍ਰਿਸ਼ਨ ਕਾਲੜਾ ਨੂੰ ਸਰਧਾ ਦੇ ਫੱਲ ਭੇਂਟ ਕਰਦੇ ਹੋਏ ਸੰਦੀਪ ਕੁਮਾਰ ਟਿੰਕਾ

ਗੁਰੂ ਨਾਨਕ ਸਹਾਰਾ ਸੁਸਾਇਟੀ ਵੱਲੋਂ 155 ਵਾਂ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਕਰਵਾਇਆ

ਜਗਰਾਉਂ (ਅਮਿਤ ਖੰਨਾ  )ਗੁਰੂ  ਨਾਨਕ ਸਹਾਰਾ ਸੁਸਾਇਟੀ ਵੱਲੋ 155 ਵਾਂ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ  ਚੇਅਰਮੈਨ ਗੁਰਮੇਲ ਸਿੰਘ ਢਿੱਲੋਂ ਯੂਕੇ ਦੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ ਆਰ ਕੇ ਹਾਈ ਸਕੂਲ ਵਿੱਚ ਕਰਵਾਇਆ ਗਿਆ  ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਰਵੀ ਗੋਇਲ ਏਪੀ ਰਿਫਾਈਂਡ ਵੀ ਹਨ ਜਦਕਿ ਗੁਰਮੇਲ ਸਿੰਘ ਢਿੱਲੋਂ ਯੂ ਕੇ ਗੈਸਟ ਆਫ ਆਨਰ ਸ਼ਾਮਲ ਹੋਏ  ਇਸ ਮੌਕੇ ਰਵੀ ਗੋਇਲ ਏਪੀ ਰਿਫਾਇਨਰੀ ਦੇ ਵਲੋਂ 26 ਬਜ਼ੁਰਗਾਂ ਨੂੰ 2ਮਹੀਨੇ ਦੀ ਪੈਨਸ਼ਨ  ਆਪਣੀ ਨੇਕ ਕਮਾਈ ਵਿਚੋਂ ਦਿੱਤੀ ਗਈ  ਇਸ ਲਈ ਸਾਰੇ ਬਜ਼ੁਰਗਾਂ ਲਈ ਚਾਹ ਨਾਸ਼ਤੇ ਦੇ ਭੋਜਨ ਦਾ ਵੀ ਪ੍ਰਬੰਧ ਕੀਤਾ ਗਿਆ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ ਅਤੇ ਮੈਨੇਜਰ ਰਜਿੰਦਰ ਜੈਨ ਨੇ ਰਵੀ ਗੋਇਲ ਦਾ ਧੰਨਵਾਦ  ਕਰਦੇ ਹੋਏ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਹੋਰ ਵੀ ਉਚਾਈਆਂ ਤੇ ਪਹੁੰਚਣ ਦੀ ਗੱਲ ਆਖੀ  ਅੰਤ ਵਿਚ ਸਕੂਲ ਦੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ   ਨੇ ਸਭ ਦਾ ਸਕੂਲ ਆ ਕੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ  ਇਸ ਮੌਕੇ ਤਾਰਾ ਸਿੰਘ ਚੀਮਨਾ ਰਾਜ ਕੁਮਾਰ ਭੱਲਾ ਗੁਰਿੰਦਰ ਸਿੰਘ ਸਿੱਧੂ  ਨਰੇਸ਼ ਗੁਪਤਾ ਡਾ ਰਾਕੇਸ਼ ਭਾਰਦਵਾਜ ਜਤਿੰਦਰ ਬਾਂਸਲ  ਰਾਜਿੰਦਰ ਜੈਨ  ਨਰੇਸ਼ ਵਰਮਾ   ਗੁਰਮੇਲ ਸਿੰਘ ਢਿੱਲੋਂ ਰੇਣੂ   ਸ਼ਰਮਾ ਮਨਜੀਤ ਕੌਰ ਆਦਿ ਸਮੂਹ ਸਟਾਫ ਹਾਜ਼ਰ ਸੀ

ਆਯੁਰਵੈਦ ਸਿਹਤ ਕੇਂਦਰ ਵਿਖੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ

ਜਗਰਾਉਂ,19 ਮਾਰਚ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਅੱਜ ਇੱਥੇ ਪੁਰਾਣੇ ਸਿਵਿਲ ਹਸਪਤਾਲ ਅੱਡਾ ਰਾਏਕੋਟ ਵਿਖੇ ਆਯੁਰਵੈਦਿਕ ਦਵਾਈਆਂ ਦਾ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਅਤੇ 246 ਮਰੀਜ਼ਾਂ ਦਾ ਚੈੱਕ ਅੱਪ ਵੀ ਕੀਤਾ ਗਿਆ। ਅੱਜ ਦੇ ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ ਯੁਨਾਨੀ ਅਫਸਰ ਡਾਕਟਰ ਪੰਕਜ ਗੁਪਤਾ ਨੇ ਕੀਤਾ, ਅਤੇ ਆਯੁਰਵੈਦ ਸਿਹਤ ਕੇਂਦਰ ਦੇ ਐਸ ਐਮ ਓ ਵੀ ਉਨ੍ਹਾਂ ਦੇ ਨਾਲ ਸਨ, ਕੈਂਪ ਦੇ ਡਾਇਰੈਕਟਰ ਆਯੁਰਵੈਦਿ ਪੰਜਾਬ ਡਾ ਪੂਨਮ ਵਸ਼ਿਸ਼ਟ ਅਤੇ ਜ਼ਿਲ੍ਹਾ ਆਯੁਰਵੈਦਿਕ ਯੁਨਾਨੀ ਅਫਸਰ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਐਸ ਐਮ ਓ ਡਾ ਵਿਨੂ ਖੰਨਾ, ਮੈਡੀਕਲ ਅਫਸਰ ਡਾਕਟਰ ਨੀਰੂ ਕਲਸੀ, ਅਤੇ ਐਮ ਓ ਡਾ ਹਰਜੀਤ ਕੌਰ ਵੱਲੋਂ 246 ਮਰੀਜ਼ਾਂ ਨੂੰ ਚੈੱਕ ਅੱਪ ਕੀਤਾ। ਇਸ ਮੌਕੇ ਤੇ ਐਸ ਐਮ ਓ ਡਾ ਵਿਨੂ ਖੰਨਾ ਨੇ ਦੱਸਿਆ ਕਿ ਕੈਂਪ ਵਿੱਚ ਮਾਨਸਿਕ ਰੋਗੀ ,ਸਕਿਨ ਦੀਆਂ ਬਿਮਾਰੀਆਂ ਵਾਲੇ,ਹਾਈ ਬਲੱਡ ਪਰੈਸ਼ਰ, ਸ਼ੂਗਰ, ਬਚਿੱਆਂ ਦਾ ਪਤਲਾ ਪਨ, ਦੰਦਾਂ ਦੀਆਂ ਸਮਸਿਆਵਾਂ,ਪੇਟ ਖਰਾਬ ਵਾਲੀਆਂ ਬਿਮਾਰੀਆਂ, ਨਾਲ ਸੰਬੰਧਿਤ ਮਰੀਜ਼ ਆਏ, ਅਤੇ ਉਨ੍ਹਾਂ ਮਰੀਜਾਂ ਨੂੰ ਆਯੁਰਵੈਦਿਕ ਦਵਾਈਆਂ ਬਿਲਕੁਲ ਫਰੀ ਦਿਤੀਆਂ ਗਈਆਂ। ਇਸ ਮੌਕੇ ਤੇ ਉਪ ਵੈਦ ਵਿਨੋਦ ਕੁਮਾਰ, ਮਨਪ੍ਰੀਤ ਸਿੰਘ, ਨਵੀਨ ਵਰਮਾ, ਕਮਲਦੀਪ ਸਟਾਫ ਨਰਸ ਮੋਜੁਦ ਰਹੇ, ਇਸੇ ਮੌਕੇ ਤੇ ਐਸ ਐਮ ਓ ਡਾ ਵਿਨੂ ਖੰਨਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਫਰੀ ਆਯੁਰਵੈਦ ਕੈਂਪ ਲਗਾਉਂਦੇ ਰਹਾਂਗੇ।