You are here

ਲੁਧਿਆਣਾ

 ਆਪ ਦੀ ਸਰਕਾਰ ਬਣਨ ਤੇ ਲੱਡੂ ਵੰਡੇ

ਹਠੂਰ,11,ਮਾਰਚ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਤੋ ਬੀਬੀ ਸਰਬਜੀਤ ਕੌਰ ਮਾਣੂੰਕੇ,ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋ ਮਨਜੀਤ ਸਿੰਘ ਬਿਲਾਸਪੁਰ ਨੂੰ ਦੂਜੀ ਵਾਰ ਇਤਿਹਾਸਕ ਜਿੱਤ ਦਿਵਾਉਣ ਤੇ ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਪਿੰਡ ਭੰਮੀਪੁਰਾ ਕਲਾਂ ਵਿਖੇ ਲੱਡੂ ਵੰਡੇ ਕੇ ਸਮੂਹ ਵੋਟਰਾ ਅਤੇ ਸਪੋਟਰਾ ਦਾ ਧੰਨਵਾਦ ਕੀਤਾ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸੁਰਿੰਦਰ ਸਿੰਘ ਸੱਗੂ ਨੇ ਕਿਹਾ ਕਿ ਪੰਜਾਬ ਦਾ ਵੋਟਰ ਬਹੁਤ ਹੀ ਸਿਆਣਾ ਅਤੇ ਉੱਚੀ ਸੋਚ ਰੱਖਣ ਵਾਲਾ ਵੋਟਰ ਹੈ।ਜਿਸ ਨੇ ਆਮ-ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਪੰਜਾਬ ਵਿਚੋ ਹੂੰਝਾ ਫੇਰ ਜਿੱਤ ਦਿਵਾਈ ਹੈ।ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਜੋ ਹਮੇਸਾ ਹੀ ਲੋਕ ਪੱਖੀ ਮੰਗਾ ਮੰਨਵਾਉਣ ਲਈ ਸਮੇਂ-ਸਮੇਂ ਤੇ ਸੰਘਰਸ ਕਰਦੇ ਆ ਰਹੇ ਹਨ ਜਿਨ੍ਹਾ ਦੀ ਅਣਥੱਕ ਮਿਹਨਤ ਨੂੰ ਅੱਜ ਬੂਰ ਪਿਆ ਹੈ।ਉਨ੍ਹਾ ਕਿਹਾ ਕਿ ਹੁਣ ਪੰਜਾਬ ਵਿਚ ਅਮਨ ਸਾਤੀ ਦਾ ਰਾਜ ਹੋਵੇਗਾ ਅਤੇ ਹਰ ਵਰਗ ਸੁੱਖ ਦੀ ਨੀਦ ਸੌਵੇਗਾ।ਇਸ ਮੌਕੇ ਉਨ੍ਹਾ ਨਾਲ ਕਰਮਜੀਤ ਸਿੰਘ ਭੰਮੀਪੁਰਾ ਕਲਾਂ,ਮੰਗੂ ਸਿੰਘ,ਪ੍ਰਧਾਨ ਗੁਰਦੇਵ ਸਿੰਘ,ਲਾਲੀ ਮਾਣੂੰਕੇ,ਸ਼ਮਸੇਰ ਸਿੰਘ,ਰਵਿੰਦਰ ਸਿੰਘ,ਬਲਵੀਰ ਸਿੰਘ,ਡਾ:ਗੋਪੀ ਸਿੰਘ,ਮੋਹਣ ਸਿੰਘ ਉਪਲ,ਮੰਦਰ ਸਿੰਘ ਧਾਲੀਵਾਲ,ਈਸਰ ਸਿੰਘ,ਬਖਸੀਸ ਸਿੰਘ,ਗੁਰਮੀਤ ਸਿੰਘ,ਦਰਸਨ ਸਿੰਘ,ਦਵਿੰਦਰ ਸਿੰਘ,ਕਾਲਾ ਸਿੰਘ,ਸਰੂਪ ਸਿੰਘ,ਅਵਤਾਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਸੁਰਿੰਦਰ ਸਿੰਘ ਸੱਗੂ ਆਪਣੇ ਸਾਥੀਆ ਸਮੇਂਤ ਲੱਡੂ ਵੰਡਦੇ ਹੋਏ

ਜਗਰਾਉਂ ਵੈਲਫੇਅਰ ਸੁਸਾਇਟੀ ਵੱਲੋਂ ਸਰਬਜੀਤ ਕੌਰ ਮਾਣੂੰਕੇ ਦਾ ਫੁੱਲਾਂ ਦੇ ਨਾਲ ਕੀਤਾ ਸੁਆਗਤ  

ਜਗਰਾਉ 11 ਮਾਰਚ (ਅਮਿਤ ਖੰਨਾ) ਜਗਰਾਉਂ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਮਾਣੂਕੇ ਵੱਡੀ ਲੀਡ ਦੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ  ਜਗਰਾਉਂ  ਪਹੁੰਚਣ ਤੇ ਜਗਰਾਉਂ ਵੈਲਫੇਅਰ ਸੁਸਾਇਟੀ ਵੱਲੋਂ ਸਰਬਜੀਤ ਕੌਰ ਮਾਣੂੰਕੇ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ  ਅਤੇ  ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ  ਇਸ ਮੌਕੇ ਜਗਰਾਉਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ  ਗੁਰਿੰਦਰ ਸਿੰਘ ਸਿੱਧੂ ਰਜਿੰਦਰ ਜੈਨ  ਨੇ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਜਗਰਾਉਂ ਤੋਂ ਵੀ ਆਮ ਆਦਮੀ ਪਾਰਟੀ ਦੀ ਉਮੀਦਵਾਰ  ਦੀ ਵੱਡੀ ਲੀਡ ਨਾਲ ਜਿੱਤ ਹੋਈ ਅਤੇ  ਇਨ੍ਹਾਂ ਨੂੰ ਮੰਤਰੀ ਦਾ ਅਹੁਦਾ ਮਿਲੇਗਾ ਤੇ ਜਗਰਾਉਂ ਹਲਕੇ ਦੀ ਨੁਹਾਰ ਬਦਲ ਦੇਣਗੇ ਇਸ ਮੌਕੇ ਜਗਰਾਉਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ  ਗੁਰਿੰਦਰ ਸਿੰਘ ਸਿੱਧੂ, ਰਜਿੰਦਰ ਜੈਨ,  ਪ੍ਰਿੰਸੀਪਲ ਸਤੀਸ਼ ਸ਼ਰਮਾ ,ਡਾਇਰੈਕਟਰ ਡੀ ਏ ਵੀ ਕਾਲਜ  ਰਾਜ ਕੁਮਾਰ ਭੱਲਾ, ਸ਼ਿਵ ਕੁਮਾਰ,  ਏ ਪੀ ਰਿਫਾਇਨਰੀ,  ਡਾ ਨਰਿੰਦਰ ਸਿੰਘ ਬੀ ਕੇ ਗੈਸ ਵਾਲੇ,  ਪਵਨ ਕੁਮਾਰ ਵਰਮਾ ਲੱਡੂ ਲੱਖੇ ਵਾਲੇ ਆਦਿ ਸਮੂਹ ਮੈਂਬਰ ਹਾਜ਼ਰ ਸਨ

ਹਰਕਿੰਦਰ ਸਿੰਘ ਇਯਾਲੀ ਵਲੋਂ ਹਲਕੇ ਦੇ ਸ਼ਹਿਰੀ-ਦਿਹਾਤੀ ਵੋਟਰ ਦਾ ਧੰਨਵਾਦ 

ਜਗਰਾਉ 11 ਮਾਰਚ (ਅਮਿਤ ਖੰਨਾ) ਪੰਜਾਬ ਵਿਧਾਨ ਸਭਾ ਚੋਣ ਹਲਕਾ ਦਾਖਾ ਲਈ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ (ਗਠਜੋੜ) ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਤੀਸਰੀ ਵਾਰ ਐੱਮ.ਐੱਲ.ਏ. ਚੁਣੇ ਜਾਣ 'ਤੇ ਇਯਾਲੀ ਦੇ ਚੋਣ ਇੰਚਾਰਜ ਹਰਕਿੰਦਰ ਸਿੰਘ ਇਯਾਲੀ ਵਲੋਂ ਹਲਕੇ ਦੇ ਸ਼ਹਿਰੀ-ਦਿਹਾਤੀ ਵੋਟਰ ਦਾ ਧੰਨਵਾਦ ਕੀਤਾ | ਹਰਕਿੰਦਰ ਸਿੰਘ ਇਯਾਲੀ ਕਿਹਾ ਕਿ ਮੇਰੇ ਪਰਿਵਾਰ ਦਾ ਪਿਛਲੇ 2 ਦਹਾਕੇ ਤੋਂ ਸਮਾਜ ਸੇਵਾ ਨਾਲ ਜੁੜੇ ਹੋਣਾ ਅੱਜ ਦੀ ਜਿੱਤ ਦਾ ਸਿੱਟਾ ਹੈ | ਹਰਕਿੰਦਰ ਸਿੰਘ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ਼ ਆਗੂਆਂ ਦਾ ਇਸ ਚੋਣ ਵਿਚ ਹਾਰ ਜਾਣਾ ਭਾਵੇਂ ਮੇਰੇ ਲਈ ਦੁਖਦਾਈ ਹੈ, ਉਥੇ ਮੇਰੇ ਭਰਾ ਮਨਪ੍ਰੀਤ ਸਿੰਘ ਇਯਾਲੀ ਦੀ ਜਿੱਤ ਸਾਡੇ ਪਰਿਵਾਰ ਨੂੰ ਡਾਹਢੀ ਖੁਸ਼ੀ ਦੇਣ ਵਾਲੀ ਹੈ | ਹਰਕਿੰਦਰ ਸਿੰਘ ਇਯਾਲੀ ਨੇ ਕਿਹਾ ਕਿ ਜਲਦੀ ਹੀ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਹਲਕੇ ਅੰਦਰ ਵੋਟਰਾਂ ਦੇ ਧੰਨਵਾਦ ਲਈ ਧੰਨਵਾਦੀ ਦੌਰਾ ਸ਼ੁਰੂ ਕੀਤਾ ਜਾਵੇਗਾ |

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਨਤੀਜੇ ਮੌਕੇ ਇਨਾਮ ਵੰਡ ਸਮਾਰੋਹ

ਜਗਰਾਉ 9 ਮਾਰਚ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਬੱਚਿਆਂ ਦੇ ਨਤੀਜੇ ਕੱਢਦੇ ਹੋਏ ਪਿਛਲੇ 2019-20 ਅਤੇ 2020-21 ਵਾਲੇ ਪਹਿਲੇ, ਦੂਜੇ ਅਤੇ ਤੀਜੇ ਦਰਜਿਆਂ ਤੇ ਰਹਿਣ ਵਾਲੇ ਬੱਚਿਆਂ ਲਈ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੂੰ ਵੀ ਸੱਦਾ-ਪੱਤਰ ਦਿੱਤਾ ਗਿਆ ਸੀ। ਇਸ ਮੌਕੇ ਸਕੂਲ ਦੇ ਪ੍ਰਿੰਸਪਿਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਇਸ ਦਿਨ ਦਾ ਇੰਤਜ਼ਾਰ ਹੁੰਦਾ ਹੈ। ਕਿਉਂਕਿ ਉਹਨਾਂ ਦੀ ਕੀਤੀ ਹੋਈ ਮਿਹਨਤ ਦਾ ਮੁੱਲ ਪੈਂਦਾ ਹੈ। ਬੱਚਿਆਂ ਦੇ ਮਾਪਿਆਂ ਨੂੰ ਇਸ ਦਿਨ ਆਪਣੇ ਬੱਚਿਆਂ ਨੂੰ ਅਗਲੇਰੀਆਂ ਜਮਾਤਾਂ ਵਿਚ ਹੁੰਦਾ ਦੇਖ ਕੇ ਖੁਸ਼ੀ ਮਿਲਦੀ ਹੈ। ਮੈਂ ਆਪਣੇ ਮਿਹਨਤੀ ਸਟਾਫ਼ ਨੂੰ ਵੀ ਵਧਾਈ ਦਾ ਪਾਤਰ ਸਮਝਦੀ ਹਾਂ ਜਿਹਨਾਂ ਦੀ ਅਣਥੱਕ ਮਿਹਨਤ ਸਦਕਾ ਬੱਚੇ ਆਪਣੀ ਮੰਜ਼ਿਲ ਵੱਲ ਵੱਧਦੇ ਹਨ। ਇਸ ਮੌਕੇ ਇਸ ਸਮਾਰੋਹ ਵਿਚ ਸਕੂਲ ਦੇ ਪ੍ਰਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਸ਼ਮੂਲੀਅਤ ਕੀਤੀ।

ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ 12 ਮਹਿਲਾਵਾਂ ਦਾ ਕੀਤਾ ਸੁਸਾਇਟੀ ਨੇ ਸਨਮਾਨ

ਜਗਰਾਉਂ ਮਾਰਚ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਜਗਰਾਓਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਅੰਤਰਰਾਸ਼ਟਰੀ ਵੋਮੈਨ ਡੇਅ ਮੌਕੇ ਵੱਖ ਵੱਖ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ 12 ਮਹਿਲਾਵਾਂ ਦਾ ਸਨਮਾਨ ਕੀਤਾ ਗਿਆ। ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਉਂ ਦੇ ਦਫ਼ਤਰ ਵਿਖੇ ਕਰਵਾਏ ਸਨਮਾਨ ਸਮਾਰੋਹ ਮੌਕੇ ਸੋਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਪਿ੍ਰੰਸੀਪਲ  ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਵੋਮੈਨ ਡੇਅ ਦੀਆ ਵਧਾਈਆਂ ਦਿੰਦਿਆਂ ਕਿਹਾ ਕਿ ਅੱਜ ਮਹਿਲਾਵਾਂ ਕਿਸੇ ਵੀ ਖੇਤਰ ਵਿੱਚ ਮਰਦ ਨਾਲੋਂ ਪਿੱਛੇ ਨਹੀਂ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦਾ ਸਨਮਾਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਔਰਤ ਸੰਸਾਰ ਦੀ ਸਿਰਜਣਾਤਮਿਕ ਸ਼ਕਤੀ ਹੈ, ਉਹ ਸਰਵਗੁਣ ਸੰਪੰਨ ਹੈ ਅਤੇ ਔਰਤ ਨੂੰ ਕਦੇ ਵੀ ਕਮਜ਼ੋਰ ਨਾ ਸਮਝੋ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਮਹਿਲਾ ਨੂੰ ਹਿੰਮਤੀ ਹੋਣ ਦੇ ਨਾਲ ਸਹਿਣ ਸ਼ਕਤੀ ਵਰਗੇ ਗੁਣ ਨਾਲ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਅੱਜ ਜਗਰਾਓਂ ਦੀਆਂ 12 ਮਹਿਲਾਵਾਂ ਨੂੰ ਸਨਮਾਨਿਤ ਕਰ ਰਹੇ ਹਾਂ। ਸਨਮਾਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਸਾਬਕਾ ਵਿਧਾਇਕ ਐੱਸ ਆਰ ਕਲੇਰ ਦੀ ਧਰਮ-ਪਤਨੀ ਰਣਬੀਰ ਕੌਰ ਕਲੇਰ ਅਤੇ ਵਿਸ਼ੇਸ਼ ਮਹਿਮਾਨ ਤਹਿਸੀਲਦਾਰ ਮਨਮੋਹਨ ਕੌਸ਼ਿਕ ਦੀ ਧਰਮ-ਪਤਨੀ ਸ਼ੁਸਮ ਕੌਸ਼ਿਕ ਨੇ ਜਿੱਥੇ ਸੁਸਾਇਟੀ ਵੱਲੋਂ ਪਿਛਲੇ 27 ਸਾਲਾਂ ਤੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ ਉੱਥੇ ਸੁਸਾਇਟੀ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਲੋਕ ਸੇਵਾ ਸੁਸਾਇਟੀ ਵੱਲੋਂ ਵੋਮੈਨ ਡੇ ਮਨਾਉਣ ਲਈ ਕਰਵਾਏ ਸਮਾਗਮ ਮੌਕੇ ਮਹਿਲਾਵਾਂ ਦਾ ਸਨਮਾਨ ਕਰਨ ਲਈ ਸੁਸਾਇਟੀ ਦਾ ਧੰਨਵਾਦ ਵੀ ਕੀਤਾ। ਸਮਾਗਮ ਵਿਚ ਸੁਸਾਇਟੀ ਵੱਲੋਂ ਰਣਬੀਰ ਕੌਰ ਕਲੇਰ ਤੇ ਸ਼ੁਸਮ ਕੌਸ਼ਿਕ ਸਮੇਤ ਵਿਚ ਸ਼ੰਕਰਾ ਆਈ ਹਾਸਪੀਟਲ ਦੀ ਡਾ: ਰੁਪਿੰਦਰ ਕੌਰ, ਸਨਮਤੀ ਸਕੂਲ ਦੀ ਡਾਇਰੈਕਟਰ ਸ਼ਸ਼ੀ ਜੈਨ, ਆਰਟ ਆਫ਼ ਲਿਵਿੰਗ ਦੀ ਪ੍ਰੋਫੈਸਰ ਚੰਦਰ ਪ੍ਰਭਾ, ਦੈਨਿਕ ਜਾਗਰਣ ਦੀ ਇੰਚਾਰਜ ਬਿੰਦੂ ਉੱਪਲ, ਵਾਤਾਵਰਨ ਪ੍ਰੇਮੀ ਕੰਚਨ ਗੁਪਤਾ, ਸਟਾਫ਼ ਨਰਸ ਵੀਰਪਾਲ ਕੌਰ, ਸਨਮਤੀ ਮਾਤਰੀ ਸੰਘ ਦੀ ਪ੍ਰਧਾਨ ਕਾਂਤਾ ਸਿੰਗਲਾ, ਸਟਾਫ਼ ਨਰਸ ਸੁਖਜੋਤ ਕੌਰ, ਆਰਟ ਆਫ਼ ਲਿਵਿੰਗ ਦੀ ਅਧਿਆਪਕਾ ਰੋਜ਼ੀ ਰਾਜਪਾਲ, ਗੁਰ ਨਾਨਕ ਸਹਾਰਾ ਸੁਸਾਇਟੀ ਦੀ ਸੈਕਟਰੀ ਡਿੰਪਲ ਵਰਮਾ ਦਾ ਇੰਟਰਨੈਸ਼ਨਲ ਵੋਮੈਨ ਡੇ ’ਤੇ ਲੋਕ ਸੇਵਾ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲੋਕ ਸੇਵਾ ਸੁਸਾਇਟੀ ਦੀ ਊਸ਼ਾ ਗੁਪਤਾ, ਰੀਤੂ ਗੋਇਲ, ਕਿਰਨ ਕੱਕੜ, ਮਧੂ ਗਰਗ, ਇੰਦਰਪ੍ਰੀਤ ਕੌਰ ਭੰਡਾਰੀ, ਅੰਜੂ ਗੋਇਲ, ਰੋਜ਼ੀ ਗੋਇਲ, ਨੀਨਾ ਮਿੱਤਲ, ਏਕਤਾ ਅਰੋੜਾ, ਰੇਖਾ ਟੰਡਨ, ਸ਼ਮਿੰਦਰ ਕੌਰ ਢਿੱਲੋਂ, ਬਿੰਦੀਆ ਕਪੂਰ, ਸ਼ੈਫਾਲੀ ਗੋਇਲ, ਡਾ ਸੂਮੀ  ਗੋਇਲ ਸਮੇਤ ਲੋਕ ਸੇਵਾ ਸੋਸਾਇਟੀ ਦੇ ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਵਿਨੋਦ ਬਾਂਸਲ, ਰਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਲਾਕੇਸ਼ ਟੰਡਨ, ਪ੍ਰਵੀਨ ਮਿੱਤਲ, ਅਨਿਲ ਮਲਹੋਤਰਾ, ਕੈਪਟਨ ਨਰੇਸ਼ ਵਰਮਾ ਆਦਿ ਹਾਜ਼ਰ ਸਨ।

ਵਿਆਹ ਦੀ ਵਰ੍ਹੇਗੰਢ ਤੇ ਮੁਬਾਰਕ

ਜਗਰਾਉਂ ਮਾਰਚ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਵਿਆਹ ਦੀ 50 ਵੀ  (ਗੋਲਡਨ ਜੁਬਲੀ ) ਵਰ੍ਹੇ ਗੰਢ ਤੇ ਕਸ਼ਮੀਰ ਲਾਲ ਅਤੇ ਦਰਸ਼ਨਾਂ ਰਾਣੀ ਨੂੰ ਅਦਾਰਾ ਜਨ ਸ਼ਕਤੀ ਵੱਲੋ  ਬਹੁਤ ਬਹੁਤ ਮੁਬਾਰਕਾਂ

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਲੋਂ ਮਹਿਲਾ ਦਿਵਸ ਮਨਾਇਆ ਗਿਆ

ਜਗਰਾਉਂ, 08  ਮਾਰਚ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਪਾਟਿਲ ਕੇਤਨ ਬਾਲੀਰਾਮ ਆਈ ਪੀ ਐੱਸ ਐਸ ਐਸ ਪੀ ਲੁਧਿਆਣਾ ਦਿਹਾਤੀ ਦੀ ਸੁਚੱਜੀ ਰਹਿਨੁਮਾਈ ਹੇਠ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਿਖੇ ਮਹਿਲਾ ਦਿਵਸ ਮਨਾਇਆ ਗਿਆ।ਇਸ ਸਮਾਗਮ ਦੋਰਾਨ ਮਹਿਲਾ ਪੁਲਿਸ ਕਰਮਚਾਰੀਆਂ ਦਾ ਸਪੈਸ਼ਲ ਫਰੀ ਮੈਡੀਕਲ ਚੈੱਕਅਪ ਕੈਂਪ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਡਾਕਟਰ ਅਮਨ ਸ਼ਰਮਾ ਮੈਡੀਕਲ ਅਫਸਰ ਡਿਸਪੈਂਸਰੀ ਪੁਲਿਸ ਲਾਈਨ ਲੁਧਿਆਣਾ ਦਿਹਾਤੀ ਦੀ ਅਗਵਾਈ ਵਿਚ ਸਿਵਲ ਹਸਪਤਾਲ ਜਗਰਾਉਂ ਦੇ ਗਾਇਨੀ ਦੇ ਮਾਹਿਰ ਲੇਡੀ ਡਾਕਟਰ ਮਨੀਤ ਲੂਥਰਾ ਐਮ ਡੀ ਅਤੇ ਡਾਕਟਰ ਸੰਗੀਨਾਂ ਗਰਗ ਐਮ ਡੀ ਵਲੋਂ ਔਰਤਾਂ ਵਿਚ ਛਾਤੀ ਦੇ ਕੈਂਸਰ ਅਤੇ ਬੱਚੇਦਾਨੀ ਦੇ ਕੈਂਸਰ ਦੇ ਬਚਾ ਲਈ ਜਾਗਰੂਕ ਕੀਤਾ ਗਿਆ। ਇਸ ਕੈਂਪ ਵਿੱਚ ਕਰੀਬ 70 ਮਹਿਲਾ ਪੁਲਿਸ ਕਰਮਚਾਰੀਆਂ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ ਅਤੇ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮਹਿਲਾ ਦਿਵਸ ਤੇ ਔਰਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਦੇ ਹੋਏ ਪੰਜਾਬ ਪੁਲਿਸ ਮਹਿਲਾ ਮਿੱਤਰ ਹੈਲਪ  ਡੈਸਕ ਦੇ ਕੋਆਰਡੀਨੇਟਰ ਮੈਡਮ ਬਨਮੀਤ ਕੋਰ ਅਤੇ ਮੈਡਮ ਮੀਨਾਕਸ਼ੀ ਸ਼ਰਮਾ   
ਵਲੋਂ ਦਸਿਆ ਗਿਆ ਕਿ ਕੰਮਕਾਜ ਵਾਲੇ ਸਥਾਨਾਂ ਤੇ ਔਰਤਾਂ ਨਾਲ ਜਿਨਸੀ ਛੇੜਖਾਨੀ ਕਰਨਾ ਕਾਨੂੰਨ ਅਨੁਸਾਰ ਇੱਕ ਅਪਰਾਧ ਹੈ‌।ਜਿਨਸੀ ਛੇੜਖਾਨੀ ਬਾਰੇ ਸ਼ਿਕਾਇਤ ਅੰਦਰੂਨੀ ਸ਼ਿਕਾਇਤ ਕਮੇਟੀ ਨੂੰ ਕੀਤੀ ਜਾ ਸਕਦੀ ਹੈ। ਜਿਨਸੀ ਛੇੜਖਾਨੀ ਦੀ ਰੋਕਥਾਮ ਸਬੰਧੀ ਪੰਜਾਬ ਪੁਲਿਸ ਦੀ ਵੈੱਬਸਾਈਟ ਤੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਮੌਕੇ ਤੇ ਡਾਕਟਰਾਂ ਦੀ ਟੀਮ ਅਤੇ ਪੰਜਾਬ ਪੁਲਿਸ ਵੋਮੈਨ ਹੈਲਪ ਡੈਸਕ ਦੇ ਕੋਆਰਡੀਨੇਟਰ ਨੂੰ ਸਨਮਾਨਿਤ ਕੀਤਾ ਗਿਆ। ਮਹਿਲਾ ਦਿਵਸ ਸਮਾਗਮ ਵਿੱਚ ਸ਼੍ਰੀਮਤੀ ਗੁਰਮੀਤ ਕੌਰ ਪੀ ਪੀ ਐਸ ਐਸ ਪੀ( ਐਪਰੇਸਨ ਅਤੇ ਸੀ ਏ ਡਬਲਿਊ) ਲੁਧਿਆਣਾ ਦਿਹਾਤੀ, ਪ੍ਰਿਥੀ ਪਾਲ ਸਿੰਘ ਪੀ ਪੀ ਐਸ ਕਪਤਾਨ ਪੁਲਿਸ (ਸ) ਲੁਧਿਆਣਾ ਦਿਹਾਤੀ,ਸ ਗੁਰਦੀਪ ਸਿੰਘ ਪੀ ਪੀ ਐਸ ਕਪਤਾਨ ਪੁਲਿਸ (ਡੀ) ਲੁਧਿਆਣਾ ਦਿਹਾਤੀ, ਦਲਜੀਤ ਸਿੰਘ ਵਿਰਕ ਪੀ ਪੀ ਐਸ ਡੀ ਐਸ ਪੀ ਜਗਰਾਉਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ, ਸਮਾਗਮ ਦੇ ਅਖੀਰ ਵਿਚ ਇੰਸਪੈਕਟਰ ਦਮਨਦੀਪ ਕੋਰ ਵੱਲੋਂ ਮੁੱਖ ਮਹਿਮਾਨ ਹਾਜ਼ਰ ਆਏ ਅਫਸਰਾਨ ਅਤੇ ਸਾਹੀ ਲੇਡੀ ਫੋਰਸ ਦਾ ਧੰਨਵਾਦ ਕੀਤਾ ਗਿਆ।

ਡੀ.ਏ.ਵੀ ਸੈਟੇਂਨਰੀ ਪਬਲਿਕ ਸਕੂਲ ਮਨਾਇਆ ਗਿਆ ਅੰਤਰਰਾਸ਼ਟਰੀ ਨਾਰੀ ਦਿਵਸ

ਜਗਰਾਉ 8 ਮਾਰਚ (ਅਮਿਤ ਖੰਨਾ)  ਡੀ.ਏ .ਵੀ.ਸੈਟੇਨਰੀ ਪਬਲਿਕ ਸਕੂਲ ਜਗਰਾਉਂ ਵਿਖੇ ਅੰਤਰਰਾਸ਼ਟਰੀ ਨਾਰੀ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਨਾਰੀ ਸ਼ਕਤੀ ਤੇ ਆਪਣੇ ਵਿਚਾਰ ਪ੍ਰਗਟ ਕੀਤੇ । ਉਹਨਾਂ ਅੱਜ ਦੀ ਨਾਰੀ ਨੂੰ ਸਰਵ-ਸ਼ਕਤੀਮਾਨ ਦੱਸਿਆ ਅਤੇ ਦੁਨੀਆਂ ਦੇ ਹਰ ਅਸੰਭਵ ਕੰਮ ਨੂੰ ਸੰਭਵ  ਕਰਨ ਵਾਲੀਆਂ ਔਰਤਾਂ ਨੂੰ ਸਲਾਮ ਕੀਤਾ। ਇਸ ਮੌਕੇ ਤੇ ਮਹਿਲਾ ਅਧਿਆਪਕਾਂ ਨੂੰ ਤੋਹਫ਼ੇ ਭੇਟ ਕੀਤੇ ਗਏ ਅਤੇ ਪਾਰਟੀ ਦਾ ਆਯੋਜਨ  ਵੀ ਕੀਤਾ  ਗਿਆ। ਉਹਨਾਂ ਔਰਤਾਂ ਨੂੰ ਆਪਣੀ ਸ਼ਕਤੀ ਪਹਿਚਾਨਣ, ਹਰ ਖੇਤਰ ਵਿਚ ਅੱਗੇ ਵੱਧਣ , ਦੇਸ਼ ਅਤੇ ਸਮਾਜ ਵਿਚ ਮਹੱਤਵਪੂਰਨ ਸਥਾਨ ਬਣਾਉਣ ਲਈ ਪ੍ਰੇਰਿਤ ਕੀਤਾ ਉਹਨਾਂ ਇਤਿਹਾਸ ਦੀਆਂ ਸਾਰੀਆਂ ਔਰਤਾਂ ਦੀ ਦਲੇਰੀ ਨੂੰ ਸਲਾਮ ਕਰਦਿਆਂ ਹੋਇਆਂ ਨਾਰੀ ਦਿਵਸ ਮੌਕੇ ਅਧਿਆਪਕ ਵਿਭਾਗ ਵਿੱਚ ਮੌਜੂਦ ਹਰ ਨਾਰੀ ਅਧਿਆਪਕ ਦਾ ਉਨ੍ਹਾਂ ਦੇ ਕਾਰਜਾਂ ਪ੍ਰਤੀ ਲਗਨ  ਲਈ ਦਿਲੋਂ ਧੰਨਵਾਦ ਕੀਤਾ।

ਲਾਜਪਤ ਰਾਏ ਡੀ.ਏ.ਵੀ ਕਾਲਜ, ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਜਗਰਾਉ 8 ਮਾਰਚ (ਅਮਿਤ ਖੰਨਾ) ਲਾਜਪਤ ਰਾਏ ਡੀ.ਏ.ਵੀ ਕਾਲਜ, ਜਗਰਾਉਂ ਵਿਖੇ ਪ੍ਰਿੰਸੀਪਲ (ਡਾ.) ਅਨੁਜ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਐਡਵੋਕੇਟ, ਮੂਨ ਝਾਂਜੀ ਅਤੇ ਸ੍ਰੀਮਤੀ ਕਰਮਜੀਤ ਕੌਰ, ਸਬ-ਇੰਸਪੈਕਟਰ (ਮਹਿਲਾ ਸੈੱਲ, ਜਗਰਾਉਂ)। ਸਮਾਗਮ ਦੀ ਪ੍ਰਧਾਨਗੀ ਕੀਤੀਪ੍ਰਿੰਸੀਪਲ (ਡਾ.) ਅਨੁਜ ਕੁਮਾਰ ਸ਼ਰਮਾ ਨੇ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਅਤੇ ਅੰਤਰਰਾਸ਼ਟਰੀ ਚਿੰਤਾ ਦੇ ਇਸ ਦਿਨ ਦੇ ਇਤਿਹਾਸਕ ਪਿਛੋਕੜ ਅਤੇ ਮਹੱਤਤਾ 'ਤੇ ਚਾਨਣਾ ਪਾਇਆ। ਉਸਨੇ ਸਾਰੀਆਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰਾਂ ਅਤੇ ਵਿਸ਼ੇਸ਼ ਅਧਿਕਾਰਾਂ ਦੇ ਨਾਲ ਇੱਕ ਮਜ਼ਬੂਤ ਵਿਅਕਤੀਗਤ ਹੋਂਦ ਦੀ ਵਧਾਈ ਦਿੱਤੀ ਅਤੇ ਕਾਮਨਾ ਕੀਤੀ।ਪ੍ਰੋ: ਮਲਕੀਤ ਕੌਰ, ਮੁਖੀ, ਪੰਜਾਬੀ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਇਸ ਪ੍ਰੋਗਰਾਮ ਵਿੱਚ ਕਾਲਜ ਦੀਆਂ ਹੋਰ ਕਈ ਵਿਦਿਆਰਥਣਾਂ ਨੇ ਗੀਤਾਂ, ਡਾਕੂਮੈਂਟਰੀ, ਕਵਿਤਾਵਾਂ ਅਤੇ ਭਾਸ਼ਣਾਂ ਰਾਹੀਂ ਮਹਿਲਾ ਸਸ਼ਕਤੀਕਰਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।ਐਡਵੋਕੇਟ, ਮੂਨ ਝਾਂਜੀ ਨੇ ਆਪਣੇ ਸੰਬੋਧਨ ਵਿੱਚ ਜ਼ਮੀਨੀ ਹਕੀਕਤਾਂ 'ਤੇ ਜ਼ੋਰ ਦਿੱਤਾ ਜੋ ਸਟੀਰੀਓ ਕਿਸਮਾਂ ਦਾ ਪ੍ਰਚਾਰ ਕਰਦੇ ਹਨ ਅਤੇ ਵਿਸ਼ਵ ਭਰ ਵਿੱਚ ਔਰਤਾਂ ਦੇ ਮੁੱਦਿਆਂ ਬਾਰੇ ਗੱਲਬਾਤ ਅਤੇ ਜਾਗਰੂਕਤਾ ਲਈ ਇੱਕ ਖੁੱਲ੍ਹੇ ਮੰਚ ਦੀ ਲੋੜ ਨੂੰ ਉਜਾਗਰ ਕਰਦੇ ਹਨ। ਕਾਲਜ ਦੇ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਨੇ ਬੁਲਾਰਿਆਂ ਵੱਲੋਂ ਪੇਸ਼ ਕੀਤੇ ਵਿਚਾਰਾਂ ਦੀ ਭਰਪੂਰ ਸ਼ਲਾਘਾ ਕੀਤੀ।ਸਟੇਜ ਦਾ ਸੰਚਾਲਨ ਪ੍ਰੋ: ਮਲਕੀਤ ਕੌਰ ਨੇ ਬਾਖੂਬੀ ਕੀਤਾ। ਧੰਨਵਾਦ ਦਾ ਮਤਾ ਡਾ. ਸ਼ੈਲਜਾ ਗੋਇਲ ਨੇ ਪੇਸ਼ ਕੀਤਾ।ਇਸ ਪ੍ਰੋਗਰਾਮ ਵਿੱਚ ਡਾ: ਬਿੰਦੂ ਸ਼ਰਮਾ, ਪ੍ਰੋ: ਰੇਣੂ ਸਿੰਗਲਾ, ਪ੍ਰੋ: ਕਾਲਿਕਾ ਜੈਨ, ਡਾ: ਸੁਭਾਸ਼ ਚੰਦ, ਡਾ: ਹਰਪ੍ਰਤਾਪ ਬਾਜਵਾ, ਪ੍ਰੋ: ਬਲਬੀਰ ਕੁਮਾਰ, ਸ਼੍ਰੀਮਤੀ ਰਜਨੀ ਸ਼ਰਮਾ, ਲਾਇਬ੍ਰੇਰੀਅਨ ਸ਼੍ਰੀਮਤੀ ਸੁਸ਼ਮਾ ਕੁਮਾਰੀ, ਅਤੇ ਦਫ਼ਤਰ ਸੁਪ੍ਰੈਡਿਟ ਡਾ. . ਅਭਿਸ਼ੇਕ ਸ਼ਰਮਾ ਅਤੇ ਸ੍ਰੀ ਈਸ਼ਵਰ ਦਿਆਲ ਵੀ ਮੌਜੂਦ ਸਨ।

ਔਰਤ ਦਿਵਸ ਮਨਾਇਆ

 ਹਠੂਰ,8 ਮਾਰਚ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੀ ਅਗਵਾਈ ਹੇਠ ਔਰਤ ਦਿਵਸ ਮਨਾਇਆ ਗਿਆ।ਇਸ ਮੌਕੇ ਸਕੂਲੀ ਵਿਿਦਆਰਥਣਾ ਨੇ ਔਰਤ ਦਿਵਸ ਨਾਲ ਸਬੰਧਤ ਵੱਖ-ਵੱਖ ਤਰ੍ਹਾ ਦੇ ਮਾਟੋ ਬਣਾਏ ਹੋਏ ਸਨ ਅਤੇ ਵਿਿਦਆਰਥਣਾ ਨੇ ਔਰਤ ਦਿਵਸ ਨੂੰ ਸਮਰਪਿਤ ਕਵਿਤਾਵਾ ਅਤੇ ਗੀਤ ਪੇਸ ਕੀਤੇ।ਇਸ ਮੌਕੇ ਫਿਿਜਕਲ ਲੈਕਚਾਰਰ ਸਰਬਜੋਤ ਕੌਰ ਨੇ ਲੰਿਗਕ ਭੇਦਭਾਵ ਨੂੰ ਸਮਾਜ ਲਈ ਵੱਡਾ ਖਤਰਾ ਦੱਸਦਿਆ ਅੋਰਤਾ ਨੂੰ ਆਤਮ ਵਿਸਵਾਸ ਨਾਲ ਅੱਗੇ ਵੱਧਣ ਲਈ ਪ੍ਰੇਰਤ ਕੀਤਾ।ਇਸ ਮੌਕੇ ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ ਨੇ ਅਜੋਕੇ ਸਮੇਂ ਵਿਚ ਔਰਤਾ ਦੇ ਹਰ ਖੇਤਰ ਵਿਚ ਵੱਡੀਆ ਮੱਲਾ ਮਾਰਨ ਦੀਆ ਵੱਖ-ਵੱਖ ਉਦਾਹਰਨਾ ਪੇਸ ਕੀਤੀਆ ਅਤੇ ਕਿਹਾ ਕਿ ਅੱਜ ਔਰਤਾ ਮਰਦਾ ਨਾਲੋ ਹਰ ਖੇਤਰ ਵਿਚ ਅੱਗੇ ਵਧ ਰਹੀਆ ਹਨ ਉਨ੍ਹਾ ਕਿਹਾ ਕਿ ਅੱਜ ਜੋ ਸਾਡਾ ਦੇਸ ਤਰੱਕੀ ਕਰ ਰਿਹਾ ਹੈ ਇਸ ਤਰੱਕੀ ਵਿਚ ਔਰਤ ਵਰਗ ਦਾ ਇੱਕ ਵਿਸ਼ੇਸ ਯੋਗਦਾਨ ਹੈ।ਇਸ ਮੌਕੇ ਉਨ੍ਹਾ ਕਲਪਨਾ ਚਾਵਲਾ,ਸਾਨੀਆ ਮਿਰਜਾ ਅਤੇ ਖੇਡਾ ਵਿਚ ਵੱਡੀਆ ਮੱਲਾ ਮਾਰਨ ਵਾਲੀਆ ਅੋਰਤਾ ਨੂੰ ਆਪਣਾ ਮਾਰਗ ਮੰਨਣ ਦੀ ਅਪੀਲ ਕੀਤੀ।ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਸਮਾਜ ਵਿਚ ਪੁਰਸ ਅਤੇ ਔਰਤ ਦਾ ਰੋਲ ਦੋ ਪਹੀਆ ਵਾਹਨਾ ਵਰਗਾ ਹੈ ਜਿਸ ਕਰਕੇ ਦੋਵਾ ਵਿੱਚ ਸੰਤੁਲਨ ਹੋਣਾ ਅਤਿ ਜਰੂਰੀ ਹੈ।ਉਨ੍ਹਾ ਪੁਰਸ ਪ੍ਰਧਾਨ ਸਮਾਜ ਵਿਚ ਹੋ ਰਹੀਆ ਔਰਤ ਵਿਰੋਧੀ ਗੱਤੀਵਿਧੀਆ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਵਿਿਦਆਰਥੀਆ ਨੂੰ ਅਸਾਰੂ ਸੋਚ ਅਪਣਾਉਣ ਲਈ ਪੇ੍ਰਰਿਤ ਕੀਤਾ।ਇਸ ਮੌਕੇ ਸੰਸਥਾ ਦੇ ਚੇਅਰਪਰਸਨ ਸੁਖਦੀਪ ਕੌਰ ਯੂ ਐਸ ਏ ਨੇ ਕਿਹਾ ਕਿ ਅਜਿਹੇ ਸਮਾਗਮ ਕਰਵਾਉਣੇ ਅੱਜ ਸਮੇਂ ਦੀ ਮੁੱਖ ਲੋੜ ਹਨ।ਇਸ ਮੌਕੇ ਉਨ੍ਹਾ ਨਾਲ ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ,ਚੇਅਰਮੈਨ ਡਾ:ਚਮਕੌਰ ਸਿੰਘ, ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਹਰਦੀਪ ਸਿੰਘ ਸਿੱਧੂ,ਗੁਰਪ੍ਰੀਤ ਸਿੰਘ ਅਤੇ ਸਕੂਲ ਦਾ ਸਟਾਫ  ਹਾਜ਼ਰ ਸੀ।
ਫੋਟੋ ਕੈਪਸਨ:- ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ ਵਿਿਦਆਰਥਣਾ ਨੂੰ ਸੰਬੋਧਨ ਕਰਦੇ ਹੋਏ