You are here

ਲੁਧਿਆਣਾ

ਝੂਠਾ ਪਰਚਾ  ਰੱਦ ਕਰਵਾਉਣ ਲਈ ਜਨਤਕ ਆਗੂਆਂ ਦਾ ਵਫ਼ਦ ਉੱਚ ਪੁਲੀਸ ਅਧਿਕਾਰੀ ਨੂੰ ਮਿਲਿਆ 

ਅਪਾਹਜ ਵਿਅਕਤੀ ਤੇ ਹਮਲਾ ਕਰਨ ਵਾਲੇ ਢਾਬੇ ਦੇ ਮਾਲਕ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ  
ਜਗਰਾਉਂ,28 ਫ਼ਰਵਰੀ (ਗੁਰਕੀਰਤ ਜਗਰਾਉਂ) ਥਾਣਾ ਦਾਖਾ ਦੀ ਪੁਲਸ ਵੱਲੋਂ ਪਿੰਡ ਮੁਲਾਂਪੁਰ ਦੇ ਮੋਹਤਬਾਰ ਵਿਅਕਤੀਆਂ ਅਤੇ ਅਧਿਆਪਕ ਆਗੂ ਹਰਦੇਵ ਸਿੰਘ ਮੁੱਲਾਂਪੁਰ ਤੇ ਕੀਤੇ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਅੱਜ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਦਾ ਵਫ਼ਦ ਕਾਮਰੇਡ ਕੰਵਲਜੀਤ ਖੰਨਾ ਦੀ ਅਗਵਾਈ ਵਿਚ ਐੱਸ.ਪੀ.ਡੀ. ਨੂੰ ਮਿਲਿਆ । ਆਗੂਆਂ ਦੇ ਵਫ਼ਦ ਨੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਿਤੀ 23.02.2022 ਦੀ ਰਾਤ ਨੂੰ ਪਿੰਡ ਮੁੱਲਾਂਪੁਰ ਦੇ ਕੁਝ ਵਿਅਕਤੀ ਪੰਡਤਾਂ ਦਾ ਢਾਬਾ ਮੁੱਲਾਂਪੁਰ ਵਿਖੇ ਖਾਣਾ ਖਾਣ ਲਈ ਰੁਕੇ ਸਨ , ਪਿੰਡ ਦੇ ਵਿਅਕਤੀਆਂ ਵੱਲੋਂ ਆਪਣੇ ਹੀ ਸਾਥੀ ਵਿਅਕਤੀ ਨੂੰ ਉੱਚੀ ਆਵਾਜ਼ ਵਿੱਚ ਆਵਾਜ਼ ਮਾਰਨ ਦੇ ਖ਼ਿਲਾਫ਼ ਢਾਬੇ ਦੇ ਮਾਲਕ ਨੇ ਅਪਾਹਜ ਵਿਅਕਤੀ ਤੇ ਹਮਲਾ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਅਪਾਹਜ ਵਿਅਕਤੀ ਦਾ ਮੱਥਾ ਲਹੂ ਲੁਹਾਣ ਹੋ ਗਿਆ । ਪਿੰਡ ਮੁੱਲਾਂਪੁਰ ਵਿਖੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ  ਪਿੰਡ ਮੁੱਲਾਂਪੁਰ ਦੇ ਮੋਹਤਬਰ ਵਿਅਕਤੀ ਮਾਸਟਰ ਹਰਦੇਵ ਸਿੰਘ  ਮੁੱਲਾਂਪੁਰ ਦੀ ਅਗਵਾਈ ਵਿੱਚ ਉਨ੍ਹਾਂ ਵਿਅਕਤੀਆਂ ਨੂੰ ਥਾਣਾ ਦਾਖਾ ਪੁਲੀਸ ਦੀ ਹਾਜ਼ਰੀ ਵਿੱਚ ਵਾਪਸ ਲੈ ਆਏ ਅਤੇ ਜ਼ਖ਼ਮੀ ਵਿਅਕਤੀ ਨੂੰ ਸੁਧਾਰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ  । ਆਪਣੇ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣ ਦੇ ਡਰ ਤੋਂ ਪੰਡਤਾਂ ਦਾ ਢਾਬਾ ਦੇ ਮਾਲਕ ਨੇ ਇਕ ਸਾਜ਼ਿਸ਼ ਘੜ ਕੇ ਮੋਹਤਬਾਰ ਵਿਅਕਤੀਆਂ ਖ਼ਿਲਾਫ਼ ਹੀ ਝੂਠੀ ਅਰਜ਼ੀ ਦੇ ਦਿੱਤੀ, ਤਾਂ ਜੋ ਕਾਊਂਟਰ ਪਰਚਾ ਦਰਜ ਕਰਵਾ ਕੇ  ਆਪਣੇ ਖ਼ਿਲਾਫ਼ ਹੋਣ ਵਾਲੀ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ  । ਥਾਣਾ ਦਾਖਾ ਦੀ ਪੁਲਸ ਨੇ ਬਿਨਾਂ ਕਿਸੇ ਜਾਂਚ ਦੇ  ਮੋਹਤਵਾਰ  ਨਿਰਦੋਸ਼ ਆਗੂਆਂ ਖ਼ਿਲਾਫ਼ ਹੀ ਝੂਠਾ ਪਰਚਾ ਦਰਜ ਕਰ ਦਿੱਤਾ । ਪੁਲੀਸ ਅਧਿਕਾਰੀ ਨੇ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਨਿਰਦੋਸ਼ ਵਿਅਕਤੀ ਤੇ ਪਰਚਾ ਦਰਜ ਨਹੀਂ ਕੀਤਾ ਜਾਵੇਗਾ ਅਤੇ ਹਮਲਾ ਕਰਨ ਵਾਲੇ ਢਾਬੇ ਦੇ ਮਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ  ਅਮਲ ਵਿੱਚ ਲਿਆਂਦੀ ਜਾਵੇਗੀ । ਅੱਜ ਦੇ ਵਫ਼ਦ ਵਿੱਚ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਹਰਦੇਵ ਸਿੰਘ ਮੁੱਲਾਂਪੁਰ  , ਦਵਿੰਦਰ ਸਿੰਘ ਜਗਰਾਉਂ ,  ਆਲਮ ਰਾਣਾ, ਸੁਖਦੇਵ ਸਿੰਘ ਪਿੱਲੂ, ਦੀਪਕ ਰਾਏ ,  ਕਾਮਰੇਡ ਜਸਵਿੰਦਰ ਸਿੰਘ ਮੁੱਲਾਂਪੁਰ , ਮਲਕੀਤ ਸਿੰਘ ਜਗਰਾਉਂ  , ਭਾਗ ਸਿੰਘ ਗਿੱਲ , ਜਸਪਾਲ ਸਿੰਘ ਗਿੱਲ, ਦੇਸ ਰਾਜ ਕਮਾਲਪੁਰਾ, ਧਰਮ ਸਿੰਘ ਸੂਜਾਪੁਰ ,ਹਰਬੰਸ ਸਿੰਘ ਮੁੱਲਾਂਪੁਰ , ਮੰਗਾ ਸਿੰਘ, ਕੁਲਵਿੰਦਰ ਸਿੰਘ ਸ਼ੇਖੂਪੁਰਾ ,ਜਸਬੀਰ ਸਿੰਘ ਮੁੱਲਾਂਪੁਰ ,ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ , ਬੀ ਕੇ ਯੂ ਡਕੌਂਦਾ ਆਦਿ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

ਯੂਕਰੇਨ ਤੇ ਹਮਲੇ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ  

ਜਗਰਾਉਂ   (ਰਣਜੀਤ ਸਿੱਧਵਾਂ) ਸੀ.ਪੀ.ਆਈ (ਐਮ.ਐਲ) ਨਿਊਡੈਮੋਕਰੇਸੀ ਦੇ ਸੱਦੇ ਤਹਿਤ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਜਗਰਾਉਂ ਵਿਖੇ ਯੂਕਰੇਨ ਉਪਰ ਰੂਸੀ ਹਮਲੇ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਤੇ ਮਨੁੱਖੀ ਅਧਿਕਾਰ ਜਥੇਬੰਦੀ ਦੇ ਸਤਨਾਮ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਰੂਸ ਅਤੇ ਅਮਰੀਕਾ ਵੱਲੋਂ ਦੁਨੀਆਂ ਦੇ ਕੁਦਰਤੀ ਸੋਮਿਆਂ ਦੀ ਲੁੱਟ -ਖਸੁੱਟ ਕਰਨਾ ਅਤੇ ਕਰੋੜਾਂ ਅਰਬਾਂ ਕਿਰਤੀ ਲੋਕਾਂ ਵਿਰੁੱਧ ਜਾਰੀ ਆਪਣੀਆਂ ਸਾਜ਼ਿਸ਼ਾਂ ਦਾ ਨਵਾਂ ਖਾਜਾ ਯੂਕਰੇਨ ਨੂੰ ਬਣਾਇਆ ਜਾ ਰਿਹਾ ਹੈ। ਸਾਮਰਾਜੀ ਤਾਕਤਾਂ ਵੱਲੋਂ ਸੰਸਾਰ ਤਾਕਤ ਦੇ ਸਮਤੋਲ ਨੂੰ ਮੁੜ ਤੋਂ ਪ੍ਰੀਭਾਸ਼ਿਤ ਕਰਨ ਲਈ ਛੇੜੀ ਇਸ ਨਿਹੱਕੀ ਜੰਗ ਕਾਰਨ ਯੂਕਰੇਨ ਸਮੇਤ ਦੁਨੀਆਂ ਦੇ ਕਰੋੜਾਂ ਲੋਕ ਸਿੱਧੇ-ਅਸਿੱਧੇ ਢੰਗ ਨਾਲ ਪ੍ਰਭਾਵਿਤ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਰੂਸੀ ਹਮਲਾ ਤੁਰੰਤ ਰੋਕਿਆ ਜਾਵੇ ਅਤੇ ਨਾਟੋ ਦੇ ਵਿਸਥਾਰ ਦੀ ਯੋਜਨਾ ਸਮੇਤ ਸਾਮਰਾਜੀ ਫ਼ੌਜੀ ਗੱਠਜੋੜ ਮੁੱਢੋਂ ਭੰਗ ਕੀਤੇ ਜਾਣ ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ ਰਸੂਲਪੁਰ, ਨਿਰਮਲ ਸਿੰਘ, ਜਗਰੂਪ ਸਿੰਘ ਝੋਰੜਾ, ਸਾਧੂ ਸਿੰਘ ਅੱਚਰਵਾਲ, ਬਲਵਿੰਦਰ ਸਿੰਘ ਕੋਠੇ ਪੋਨਾ ਅਤੇ ਸੁਖਦੇਵ ਸਿੰਘ ਮਾਣੂੰਕੇ ਹਾਜ਼ਰ ਸਨ।

ਲੋਕ ਸੇਵਾ ਸੋਸਾਇਟੀ ਵੱਲੋਂ ਖ਼ੂਨ ਦਾਨ ਕੈਂਪ ਲਗਾਇਆ

ਜਗਰਾਉ 27 ਫਰਵਰੀ (ਅਮਿਤ ਖੰਨਾ) ਸਵਰਗਵਾਸੀ ਦਿਆ ਚੰਦ ਜੈਨ ਸੁਤੰਤਰਤਾ ਸੈਨਾਨੀ ਦੀ ਯਾਦ ਵਿੱਚ ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਖ਼ੂਨ ਦਾਨ ਕੈਂਪ ਲਗਾਇਆ ਗਿਆ। ਰੈੱਡ ਕਰਾਸ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅਰੋੜਾ ਪ੍ਰਾਪਰਟੀ ਡੀਲਰ ਲਿੰਕ ਰੋਡ ਸਾਹਮਣੇ ਰੇਲਵੇ ਸਟੇਸ਼ਨ ਜਗਰਾਉਂ ਵਿਖੇ ਲਗਾਏ ਮਹਾਨ ਖ਼ੂਨ-ਦਾਨ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਦੇ ਭਤੀਜੇ ਡਾ: ਮਨੀਸ਼ ਜੈਨ ਨੇ ਕਰਦਿਆਂ ਕਿਹਾ ਕਿ ਖ਼ੂਨ ਦਾਨ ਸਭ ਤੋਂ ਉੱਤਮ ਦਾਨ ਹੈ। ਉਨ੍ਹਾਂ ਕਿਹਾ ਕਿ ਖ਼ੂਨ ਦੀ ਕਮੀ ਕਾਰਨ ਮੌਤ ਦੇ ਮੂੰਹ ਜਾ ਰਹੇ ਵਿਅਕਤੀ ਦੀ ਜਾਨ ਬਚਾਉਣ ਲਈ ਸਾਨੰੂ ਖ਼ੂਨ ਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖ਼ੂਨ ਦਾਨ ਕਰਨ ਨਾਲ ਸਰੀਰ ਵਿਚ ਕੋਈ ਕਮੀ ਨਹੀਂ ਆਉਂਦੀ ਬਲਕਿ ਸਰੀਰ ਵਿਚ ਕਈ ਨਵੀਂ ਊਰਜਾ ਪੈਦਾ ਹੁੰਦੀ ਹੈ। ਕੈਂਪ ਵਿਚ ਰੈੱਡ ਕਰਾਸ ਦੀ ਡਾਕਟਰ ਮਾਨਵੀ ਗੁਪਤਾ ਦੀ ਅਗਵਾਈ ਹੇਠ ਲਿਆਕਤ ਮਸੀਹ, ਸੰਦੀਪ ਕੁਮਾਰ, ਗੁਰਬਚਨ ਸਿੰਘ, ਮਹਿੰਦਰ ਸਿੰਘ ਤੇ ਅਮਿਤ ਗੁਪਤਾ ਟੀਮ ਨੇ ਸੇਵਾਵਾਂ ਪ੍ਰਦਾਨ ਕੀਤੀਆਂ। ਕੈਂਪ ਵਿਚ ਖ਼ੂਨ ਦਾਨ ਕਰਨ ਵਿਚ ਮਹਿਲਾਵਾਂ ਨੇ ਕਾਫ਼ੀ ਉਤਸ਼ਾਹ ਦਿਖਾਇਆ। ਲੋਕ ਸੇਵਾ ਸੁਸਾਇਟੀ ਦੀ ਟੀਮ ਨੇ ਅਹਿਮ ਸੇਵਾਵਾਂ ਪ੍ਰਦਾਨ ਕਰਦਿਆਂ 47 ਯੂਨਿਟ ਖ਼ੂਨ ਦਾਨ ਕੀਤਾ। ਕੈਂਪ ਵਿਚ ਇੱਕ ਅਪਾਹਜ ਮਹਿਲਾ ਨੇ ਖੂਨ ਦਾਨ ਕੀਤਾ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਪਿੰ੍ਰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਸੁਸਾਇਟੀ ਵੱਲੋਂ 13 ਮਾਰਚ ਨੂੰ ਪਿੰਡ ਮਾਣੂਕੇ ਵਿਖੇ ਅੱਖਾਂ ਦਾ ਚੈੱਕਅੱਪ ਤੇ ਅਪਰੇਸ਼ਨ ਕੈਂਪ ਲਗਾਉਣ ਤੋਂ ਇਲਾਵਾ 20 ਮਾਰਚ ਨੂੰ ਸਮੂਹਿਕ ਕੰਨਿਆ ਦਾਨ ਮਹਾਂ ਯੱਗ ਵਿਚ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਪ੍ਰਾਜੈਕਟ ਚੇਅਰਮੈਨ ਨੀਰਜ ਮਿੱਤਲ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਪ੍ਰਾਜੈਕਟ ਚੇਅਰਮੈਨ ਰਾਜੀਵ ਗੁਪਤਾ, ਰਾਜਿੰਦਰ ਜੈਨ ਕਾਕਾ, ਵਿਨੋਦ ਬਾਂਸਲ, ਆਰ ਕੇ ਗੋਇਲ,  ਲਾਕੇਸ਼ ਟੰਡਨ, ਡਾ: ਵਿਵੇਕ ਗੋਇਲ, ਸੁਨੀਲ ਅਰੋੜਾ, ਡਾ: ਭਾਰਤ ਭੂਸ਼ਨ ਬਾਂਸਲ, ਪ੍ਰਵੀਨ ਮਿੱਤਲ, ਅਨਿਲ ਮਲਹੋਤਰਾ, ਕਪਿਲ ਸ਼ਰਮਾ, ਪ੍ਰੇਮ ਬਾਂਸਲ, ਪ੍ਰਵੀਨ ਜੈਨ, ਰਾਜਨ ਸਿੰਗਲਾ ਆਦਿ ਹਾਜ਼ਰ ਸਨ।

"ਦੋ ਬੂੰਦਾਂ ਹਰ ਵਾਰ ਪੋਲੀਓ ਤੇ ਜਿੱਤ ਰਹੇ ਬਰਕਰਾਰ" ਮੁਹਿੰਮ ਤਹਿਤ ਪੋਲੀਓ ਦੀਆਂ ਬੂੰਦਾਂ ਪਿਲਾਈਆਂ

ਸੁਧਾਰ,(ਜਗਰੂਪ ਸਿੰਘ ਸੁਧਾਰ ) ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋ ਸੀ.ਐੱਚ.ਸੀ ਸੁਧਾਰ ਦੇ ਐਸ ਐਮ ਓ ਡਾਕਟਰ ਦਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਡਾਕਟਰ ਲੱਕੀ ਗਾਬਾ (ਨੋਡਲ ਅਫ਼ਸਰ) ਦੀ ਨਿਗਰਾਨੀ ਹੇਠ ਸਿਹਤ ਸੰਭਾਲ ਕੇਂਦਰ ਅਕਾਲਗੜ੍ਹ ਕਲਾਂ ਵਿਖੇ ਸਵਰਨਜੀਤ ਕੌਰ ਏ.ਐਨ.ਐਮ ਦੁਆਰਾ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾ ਪਿਲਾਈਆਂ। ਰਮਨਦੀਪ ਕੌਰ ਸੀ.ਐੱਚ.ਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੋਲੀਓ ਬੁੰਦਾ ਕਲ ਨੂੰ ਵੀ ਟੀਮਾਂ ਬਣਾ ਕੇ ਘਰ ਘਰ ਅਤੇ ਜਨਤਕ ਥਾਵਾਂ ਤੇ ਵੀ ਪਿਲਾਈਆਂ ਜਾਣਗੀਆਂ । ਇਸ ਮੌਕੇ ਜਸਵਿੰਦਰ ਸਿੰਘ ਜੋਨੀ,ਪਰਮਜੀਤ ਕੌਰ,ਸਰਬਜੀਤ ਕੌਰ,ਰਾਜਵਿੰਦਰ ਕੌਰ,ਕਮਲਜੀਤ ਕੌਰ (ਆਸ਼ਾ ਵਰਕਰ) ਸਮੇਤ ਹੋਰ ਵੀ ਪਤਵੰਤੇ ਸੱਜਣ ਹਾਜ਼ਿਰ ਸਨ ।

ਬੱਚਿਆ ਨੂੰ ਪਲਸ ਪੋਲਿਓ ਬੂੰਦਾ ਪਿਆਈਆ

ਹਠੂਰ,27,ਫਰਵਰੀ-(ਕੌਸ਼ਲ ਮੱਲ੍ਹਾ)-ਸਿਹਤ ਵਿਭਾਗ ਦੀਆ ਸਖਤ ਹਦਾਇਤਾ ਅਨੁਸਾਰ ਪੋਲਿਓ ਦੀ ਬਿਮਾਰੀ ਨੂੰ ਜੜ੍ਹ ਤੋ ਖਤਮ ਕਰਨ ਲਈ ਅੱਜ ਡਾਕਟਰ ਵਰੁਣ ਸਾਗਰ ਐਸ.ਐਮ.ਓ ਹਠੂਰ ਦੇ ਦਿਸਾ ਨਿਰਦੇਸਾ ਹੇਠ ਹਠੂਰ ਇਲਾਕੇ ਵਿਚ ਪੈਦੇ 54 ਪਿੰਡਾ ਦੇ ਜੀਰੋ ਤੋ ਲੈ ਕੇ ਪੰਜ ਸਾਲ ਦੇ ਬੱਚਿਆ ਨੂੰ ਪਲਸ ਪੋਲਿਓ ਬੂੰਦਾ ਪਿਆਈਆ ਗਈਆ।ਇਹ ਬੂੰਦਾ ਇਲਾਕੇ ਦੇ ਸਮੂਹ ਸਰਕਾਰੀ ਹਸਪਤਾਲਾ,ਧਾਰਮਿਕ ਸਥਾਨਾ,ਬੱਸ ਸਟੈਡਾ ਤੇ ਨਿਯੁਕਤ ਕੀਤੀਆ ਵੱਖ-ਵੱਖ ਟੀਮਾ ਨੇ ਪਿਆਈਆ,ਸੰਸਾਰ ਪ੍ਰਸਿੱਧ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਅੱਜ ਸਿਹਤ ਵਿਭਾਗ ਦੀ ਟੀਮ ਦੇ ਸੁਪਰਵਾਇਜਰ ਕਿਰਨਦੀਪ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਨੌ ਵਜੇ ਤੋ ਲੈ ਕੇ ਸਾਮ ਚਾਰ ਵਜੇ ਤੱਕ ਗੁਰਦੁਆਰਾ ਸੀ ਮੈਹਦੇਆਣਾ ਸਾਹਿਬ ਦੇ ਦਰਸਨ ਕਰਨ ਆ ਰਹੀਆ ਸੰਗਤਾ ਦੇ ਬੱਚਿਆ ਨੂੰ ਪੋਲਿਓ ਬੂੰਦਾ ਪਿਆਈਆ ਗਈਆ ਹਨ ਹੁਣ ਟੀਮਾ ਵੱਲੋ 28 ਫਰਵਰੀ ਅਤੇ 01 ਮਾਰਚ ਨੂੰ ਘਰ-ਘਰ ਜਾ ਕੇ ਪੋਲਿਓ ਬੂੰਦਾ ਪਿਆਈਆ ਜਾਣਗੀਆ।ਅੰਤ ਵਿਚ ਉਨ੍ਹਾ ਇਲਾਕੇ ਦੇ ਸਮੂਹ ਮਾਪਿਆ ਨੂੰ ਬੇਨਤੀ ਕੀਤੀ ਕਿ ਜੀਰੋ ਤੋ ਲੈ ਕੇ ਪੰਜ ਸਾਲ ਦੀ ਉਮਰ ਵਾਲੇ ਹਰ ਬੱਚੇ ਨੂੰ ਪੋਲਿਓ ਬੂੰਦਾ ਜਰੂਰ ਪਿਲਾਓ ਤਾਂ ਜੋ ਇਸ ਘਾਤਕ ਬਿਮਾਰੀ ਨੂੰ ਜੜ੍ਹ ਤੋ ਖਤਮ ਕੀਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਅੰਮ੍ਰਿਤਪਾਲ ਸਰਮਾਂ,ਪਰਮਜੀਤ ਕੌਰ,ਬਲਜੀਤ ਕੌਰ,ਅਰਵਿੰਦਰ ਸਿੰਘ ਆਦਿ ਹਾਜ਼ਰ ਸਨ।  
ਫੋਟੋ ਕੈਪਸਨ :-ਗੁਰਦੁਆਰਾ ਮੈਹਦੇਆਣਾ ਸਾਹਿਬ ਵਿਖੇ ਬੱਚੇ ਨੂੰ ਪਲਸ ਪੋਲਿਓ ਬੂੰਦਾ ਪਿਆਉਦੀ ਹੋਈ ਸਿਹਤ ਵਿਭਾਗ ਦੀ ਟੀਮ

ਪੇਂਡੂ ਖੇਡ ਟੂਰਨਾਮੈਟ 2 ਮਾਰਚ ਤੋ ਸੁਰੂ

ਹਠੂਰ,27,ਫਰਵਰੀ-(ਕੌਸ਼ਲ ਮੱਲ੍ਹਾ)-ਅਜਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਹਠੂਰ ਦੇ ਪ੍ਰਧਾਨ ਜਸਕਮਲਪ੍ਰੀਤ ਸਿੰਘ ਦੀ ਅਗਵਾਈ ਹੇਠ ਅੱਜ ਟੂਰਨਾਮੈਟ ਕਮੇਟੀ ਦੀ ਮੀਟਿੰਗ ਹੋਈ।ਇਸ ਮੌਕੇ ਗੱਲਬਾਤ ਕਰਦਿਆ ਪ੍ਰਧਾਨ ਜਸਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਕਲੱਬ ਵੱਲੋ ਸਮੂਹ ਐਨ ਆਰ ਆਈ ਵੀਰਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਫੁੱਟਵਾਲ ਦੇ ਖਿਡਾਰੀ ਸਵ:ਨਿਰਮਲ ਸਿੰਘ ਦੀ ਯਾਦ ਨੂੰ ਸਮਰਪਿਤ 13 ਵਾਂ ਸ਼ਾਨਦਾਰ ਪੇਂਡੂ ਖੇਡ ਟੂਰਨਾਮੈਟ 2,3 ਅਤੇ 4 ਮਾਰਚ ਨੂੰ ਅਮਰਜੀਤ ਸਿੰਘ ਅੰਬੀ ਸਟੇਡੀਅਮ ਹਠੂਰ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਟੂਰਨਾਮੈਟ ਵਿਚ ਹਾਕੀ ਪਿੰਡ ਵਾਰ,ਫੁੱਟਵਾਲ ਵਿਚ ਦੋ ਖਿਡਾਰੀ ਬਾਹਰੋ,ਵਾਲੀਵਾਲ (ਕੱਚੀ ਨਿਰੋਲ ਪਿੰਡ ਵਾਰ) ਅਤੇ ਤਾਸ਼ ਸੀਪ ਦੇ ਮੈਚ ਕਰਵਾਏ ਜਾਣਗੇ।ਉਨ੍ਹਾ ਦੱਸਿਆ ਕਿ ਜੇਤੂ ਟੀਮਾ ਨੂੰ ਦਿਲ ਖਿੱਚਵੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾ ਇਲਾਕਾ ਨਿਵਾਸੀਆ ਨੂੰ ਇਸ ਪੇਡੂ ਖੇਡ ਮੇਲੇ ਵਿਚ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ।ਇਸ ਮੌਕੇ ਉਨ੍ਹਾ ਨਾਲ ਸਾਬਕਾ ਪੰਚ ਨਿੱਪਾ ਹਠੂਰ,ਨਵਦੀਪ ਸਿੰਘ ਕੈਨੇਡਾ,ਬੂਟਾ ਸਿੰਘ ਕੈਨੇਡਾ,ਡਾ: ਪਿੰਦਰ ਸਿੰਘ ਹਠੂਰ,ਹਰੀਸ਼ ਕੁਮਾਰ ਜੋਸ਼ੀ,ਬੰਟੀ ਹਠੂਰ,ਮਨੀਸ ਜੋਸ਼ੀ,ਪਿੰਦੀ ਹਠੂਰ,ਹਰਦੀਪ ਸਿੰਘ ਦੀਪਾ,ਜੂਗਨੂੰ ਹਠੂਰ,ਲੱਕੀ ਬੇਦੀ,ਗੋਪੀ ਹਠੂਰ,ਗੁਰਪ੍ਰੀਤ ਸਿੰਘ,ਬਲਜਿੰਦਰ ਸਿੰਘ,ਨਿਰਭੈ ਸਿੰਘ ਆਦਿ ਹਾਜਰ ਸਨ।
ਫੋਟੋ ਕੈਪਸਨ:- ਪ੍ਰਧਾਨ ਜਸਕਮਲਪ੍ਰੀਤ ਸਿੰਘ ਅਤੇ ਕਲੱਬ ਮੈਬਰ ਜਾਣਕਾਰੀ ਦਿੰਦੇ ਹੋਏ

ਆਮ ਆਦਮੀ ਪਾਰਟੀ ਦੇ ਆਗੂਆਂ ਦੀ ਜਗਰਾਉਂ ਵਿਖੇ ਅਹਿਮ ਮੀਟਿੰਗ 

ਜਗਰਾਉਂ 26 ਫਰਵਰੀ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇੱਥੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੀ ਉਪ ਨੇਤਾ ਮੈਡਮ ਸਰਬਜੀਤ ਕੌਰ ਮਾਣੂੰਕੇ ਐਮ ਐਲ ਏ ਦੀ ਰਿਹਾਇਸ਼ ਜਗਰਾਉਂ  ਵਿਖੇ ਆਮ ਆਦਮੀ ਪਾਰਟੀ ਦੇ ਅਹਿਮ ਆਗੂਆਂ ਦੀ ਮੀਟਿੰਗ ਹੋਈ। ਜਿਸ ਵਿੱਚ ਮੈਡਮ ਸਰਬਜੀਤ ਕੌਰ ਮਾਣੂੰਕੇ ਤੋਂ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਸੰਦੋਆ ਐਮ ਐਲ ਏ ਰੂਪ ਨਗਰ, ਜੈ ਕਿਸ਼ਨ ਸਿੰਘ ਰੋੜੀ ਗੜ ਸੰਕਰ, ਹਰਜੋਤ ਸਿੰਘ ਬੈਸ ਹਲਕਾ ਸ੍ਰੀ ਅਨੰਦਪੁਰ ਤੋੋਂ ਐਮ
ਐਲ ਏ ਉਮੀਦਾਵਾਰ,  ਆਗੂ ਹਰਜੀਤ ਸਿੰਘ ਮਾਨ, ਸਮਾਜ ਸੇਵੀ ਪ੍ਰੀਤਮ ਸਿੰਘ ਅਖਾੜਾ, ਜਨੇਤਪੁਰਾ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਆਦਿ ਨੇ ਮੀਟਿੰਗ ਚ ਹਿੱਸਾ ਲਿਆ। ਜਿੱਥੇ ਆਮ ਆਦਮੀ ਪਾਰਟੀ ਵੱਲੋ ਪੰਜਾਬ ਦੇ ਮੌਜੂਦਾ ਹਾਲਾਤ ਤੇ ਵਿਸਥਾਰ ਸਾਹਿਤ ਚਰਚਾ ਕੀਤੀ ਗਈ ਅਤੇ ਨਾਲ ਹੀ ਪਾਰਟੀ ਵੱਲੋਂ ਪੰਜਾਬ ਦੇ ਸਮੂਹ ਵੋਟਰਾਂ ਜਿੰਨਾਂ ਨੇ ਆਪ ਨੂੰ ਭਰਪੂਰ ਹੁੰਗਾਰਾ ਦਿੱਤਾ, ਦਾ ਧੰਨਵਾਦ ਕੀਤਾ ਅਤੇ ਆਸ ਕੀਤੀ ਕਿ ਪੰਜਾਬ ਚ ਉਭਰੀ ਤੀਜੀ ਧਿਰ ਆਪ ਦੇ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ।

Helpline number for persons hailing from district Ludhiana & stranded in Ukraine issued

Information can be given on the helpline number 80540-02351: Deputy Commissioner

Ludhiana 25 February(Gurkirt Jagraon/ Gurdev Galib)-

A helpline number 80540-02351 has been set up by the District Administration Ludhiana to collect information of students and other persons hailing from district Ludhiana who are stranded in Ukraine, so that the information of such persons can be forwarded to the concerned authorities through the State Government.

Disclosing this here today, Deputy Commissioner Ludhiana Varinder Kumar Sharma said that the information of persons stranded in Ukraine belonging to the district was being collected so that this information could be provided to the Ministry of External Affairs through the state government in time.

The Deputy Commissioner appealed that the family members of the persons belonging to the district, who are stranded in Ukraine, should immediately provide information such as name of the person in Ukraine, father's name, address at Ludhiana, mobile number, passport number, university/college name, their address and phone/mobile number in Ukraine at helpline number 80540-02351.

ਸਫਾਈ ਸੇਵਕ ਯੂਨੀਅਨ ਵੱਲੋਂ ਮੇਲਾ ਰੋਸ਼ਨੀ ਦੇ ਸ਼ੁਭ ਮੌਕੇ ਤੇ ਦਾਲ ਰੋਟੀ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ

ਜਗਰਾਉਂ 25 ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਅੱਜ ਇੱਥੇ ਨਗਰ ਕੌਂਸਲ ਜਗਰਾਉਂ ਵਿਖੇ ਪ੍ਰਧਾਨ ਨਗਰ ਕੌਂਸਲ, ਕੋਸਲਰ, ਅਤੇ ਕਲੈਰੀਕਲ ਸਟਾਫ ਦੇ ਸਹਿਯੋਗ ਨਾਲ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਅਤੇ ਸਫ਼ਾਈ ਕਰਮਚਾਰੀ/ਸੀਵਰੇਜ ਕਰਮਚਾਰੀ ਆਂ ਦੇ ਸਹਿਯੋਗ ਨਾਲ ਮੇਲੇ ਰੋਸ਼ਨੀ ਦੇ ਸ਼ੁਭ ਦਿਹਾੜੇ ਤੇ ਦੂਰੋਂ ਦੂਰੋਂ ਆਈਆਂ ਸੰਗਤਾਂ ਦੇ ਲਈ ਦਾਲ ਰੋਟੀ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ, ਲੰਗਰ ਦੀ ਸ਼ੁਰੂਆਤ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ,ਕੋਸਲਰ ਜਗਜੀਤ ਜੱਗੀ,ਰਾਜ ਭਾਰਤਵਾਜ, ਠੇਕੇਦਾਰ ਰਿੰਕੂ ਕੱਕੜ, ਅਕਾਉਂਟੈਂਟ ਨਿਸ਼ਾ ਰਾਣੀ,ਐਮ ਈ ਸਤਿਆਜੀਤ,ਕਲਰਕ ਦਵਿੰਦਰ ਸਿੰਘ,ਜਸਪ੍ਰੀਤ ਸਿੰਘ, ਨਵਦੀਪ ਕੌਰ,ਮਨੀ ਸੈਕਟਰੀ, ਸੁਪਰਡੈਂਟ ਰਮਨ ਕੁਮਾਰ,ਸੈਨੇਟਰੀ ਇੰਸਪੈਕਟਰ ਸ਼ਿਆਮ ਕੁਮਾਰ, ਸ਼ਰਨਜੀਤ ਸਿੰਘ, ਅਮਰਪਾਲ ਸਿੰਘ, ਵਿਸ਼ਾਲ ਟੰਡਨ,ਫਾਇਰ ਬ੍ਰਿਗੇਡ ਦੀ ਟੀਮ, ਮੈਡਮ ਗਗਨ ਖੁੱਲਰ,ਸੀ ਐਫ ਮੈਡਮ ਸੀਮਾ, ਆਦਿ ਹਾਜ਼ਰ ਸਨ।

ਵਿਧਾਇਕ ਇਆਲੀ ਦੇ ਮੁੱਲਾਂਪੁਰ ਵਿਚਲੇ ਮੁੱਖ ਦਫ਼ਤਰ 'ਚ ਸੇਵਾਵਾਂ ਨਿਰੰਤਰ ਜਾਰੀ

ਲੋਕਾਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਸਹੂਲਤਾਂ ਉਪਲਬਧ ਕਰਵਾਉਣ ਵਿਚ ਕੀਤੀ ਜਾਂਦੀ ਹੈ ਮਦਦ-ਓਐੱਸਡੀ ਮਨੀ ਸ਼ਰਮਾ  
ਮੁੱਲਾਂਪੁਰ ਦਾਖਾ, 25 ਫਰਵਰੀ(ਸਤਵਿੰਦਰ ਸਿੰਘ ਗਿੱਲ )— ਵਿਧਾਨ ਸਭਾ ਹਲਕਾ ਦਾਖਾ ਦੇ ਲੋਕਾਂ ਨਾਲ ਭਾਵਨਾਤਮਕ ਤੌਰ 'ਤੇ ਜੁੜੇ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਜਿੱਥੇ ਹਲਕੇ ਦੇ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ, ਉਥੇ ਹੀ ਵੱਖ ਵੱਖ ਪ੍ਰਕਾਰ ਦੀਆਂ ਸਰਕਾਰੀ ਅਤੇ ਗੈਰ ਸਰਕਾਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਲਈ ਉਨ੍ਹਾਂ ਦੇ ਮੁੱਲਾਂਪੁਰ ਵਿਖੇ ਸਥਿਤ ਮੁੱਖ ਦਫ਼ਤਰ ਵਿੱਚ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਨਿਰੰਤਰ ਜਾਰੀ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਇਆਲੀ ਦੇ ਓ.ਐੱਸ.ਡੀ ਮਨੀ ਸ਼ਰਮਾ ਦੱਸਿਆ ਕਿ ਐੱਮ ਐੱਲ ਏ ਸਾਬ੍ਹ ਦੇ ਦਫਤਰ ਵਿਚ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਲਈ ਵਿਸ਼ੇਸ਼ ਤੌਰ 'ਤੇ ਸੁਵਿਧਾ ਕੇਂਦਰ ਚਲਾਇਆ ਜਾ ਰਿਹਾ ਹੈ, ਜਿਥੇ ਸਰਕਾਰੀ ਅਤੇ ਗੈਰ ਸਰਕਾਰੀ ਦਰਜਨਾਂ ਸੁਵਿਧਾਵਾਂ ਜਿਵੇਂ ਕਿਸੇ ਵੀ ਪ੍ਰਕਾਰ ਦੇ ਸਰਟੀਫਿਕੇਟ ਲਈ ਫਾਰਮ, ਕੱਚੇ ਮਕਾਨਾਂ ਵਾਲਿਆਂ ਲਈ ਫਾਰਮ, ਸ਼ਗਨ ਸਕੀਮ ਫਾਈਲ, ਬੁਢੇਪਾ, ਵਿਧਵਾ ਤੇ ਅੰਗਹੀਣਾਂ ਲਈ ਪੈਨਸ਼ਨ ਫਾਰਮ, ਲਾਭਪਾਤਰੀ ਕਾਰਡ, ਪੈਨ ਕਾਰਡ, ਅਧਾਰ ਕਾਰਡ ਫਾਰਮ ਭਰਨ ਤੋਂ ਇਲਾਵਾ ਪੰਜਾਬ ਸੇਵਾ ਦੇ ਅਧਿਕਾਰ ਐਕਟ, ਕਈ ਹੋਰ ਸੇਵਾਵਾਂ ਸਬੰਧੀ ਸਹਾਇਤਾ ਦਾ ਲਾਭ ਲੈਣ ਵਾਲੇ ਲੋਕਾਂ ਦੀਆਂ ਫਾਈਲਾਂ ਤਿਆਰ ਕਰਵਾ ਕੇ ਅੱਗੋਂ ਸਬੰਧਿਤ ਵਿਭਾਗਾਂ ਵਿਚ ਜਮ੍ਹਾਂ ਕਰਵਾਈਆਂ ਜਾਂਦੀਆਂ ਹਨ, ਉੱਥੇ ਹੀ ਲੋਕਾਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਸੁਵਿਧਾਵਾਂ ਜਾਗਰੂਕ ਵੀ ਕੀਤਾ ਜਾਂਦਾ ਹੈ। ਇਸ ਮੌਕੇ ਸਕੀਮਾਂ ਦਾ ਲਾਭ ਲੈਣ ਲਈ ਆਏ ਲੋਕਾਂ ਨੇ ਦੱਸਿਆ ਕਿ ਵਿਧਾਇਕ ਇਆਲੀ ਦੇ ਦਫ਼ਤਰ ਵਿੱਚ ਚਲਾਏ ਜਾਂਦੇ ਲੋਕ ਸੇਵਾ ਕੇਂਦਰ ਵਿੱਚ ਇਕ ਛੱਤ ਥੱਲੇ ਸਰਕਾਰੀ ਅਤੇ ਗੈਰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਬਿਨਾਂ ਕਿਸੇ ਖੱਜਲ ਖੁਆਰੀ 'ਤੇ ਮੁੱਢਲੀ  ਸਹਾਇਤਾ ਮਿਲਦੀ ਹੈ। ਇਸ ਮੌਕੇ ਲੋਕਾਂ ਨੇ ਵਿਧਾਇਕ ਇਆਲੀ ਵੱਲੋਂ ਉਪਲੱਬਧ ਕਰਵਾਈਆਂ ਜਾਂਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।