You are here

ਲੁਧਿਆਣਾ

ਸੱਭਿਆਚਾਰ ਮੇਲਾ ਕਰਵਾਇਆ

ਹਠੂਰ,25 ਫਰਵਰੀ-(ਕੌਸ਼ਲ ਮੱਲ੍ਹਾ)-ਸਮੂਹ ਪਿੰਡ ਵਾਸੀਆ ਅਤੇ ਸਮੂਹ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਬਾਬਾ ਇਮਾਮ ਸਾਹ ਦੀ ਦਰਗਾਹ ਪਿੰਡ ਲੱਖਾ ਵਿਖੇ 22 ਵਾਂ  ਸੱਭਿਆਚਾਰ ਮੇਲਾ ਬਾਬਾ ਇੰਦਰ ਮੁਨੀ ਦੀ ਅਗਵਾਈ ਹੇਠ ਕਰਵਾਇਆ ਗਿਆ।ਇਸ ਮੇਲੇ ਦਾ ਉਦਘਾਟਨ ਬਾਬਾ ਇੰਦਰ ਮੁਨੀ ਅਤੇ ਸਮੂਹ ਮੇਲਾ ਪ੍ਰਬੰਧਕੀ ਕਮੇਟੀ ਨੇ ਸਾਝੇ ਤੌਰ ਤੇ ਰੀਬਨ ਕੱਟ ਕੇ ਕੀਤਾ।ਇਸ ਮੇਲੇ ਦੀ ਸੁਰੂਆਤ ਗਾਇਕ ਦਰਸਨ ਲੱਖੇ ਵਾਲੇ ਨੇ ਧਾਰਮਿਕ ਗੀਤਾ ਨਾਲ ਕੀਤੀ।ਇਸ ਮੇਲੇ ਵਿਚ ਵਿਸ਼ੇਸ਼ ਤੌਰ ਤੇ ਪੁੱਜੀ ਪ੍ਰਸਿੱਧ ਦੋਗਾਣਾ ਜੋੜੀ ਗੋਰਾ ਚੱਕਵਾਲਾ ਅਤੇ ਬੀਬਾ ਸਿਮਰਨ ਨੇ ਗਲੀਆ ਉਦਾਸ ਹੋ ਗਈਆ,ਨਾ ਮਿਸ ਕਾਲ ਮਾਰੀ ਮਿੱਤਰਾ,ਟੂਰ,ਅੱਧੀ ਰਾਤ ਕੋਈ ਰੋਈ ਜਾਵੇ,ਬਦਲੇ ਜਿਵੇ ਤਰੀਕ ਰੋਜ ਤੂੰ,ਨਾ ਤੂੰ ਮਾੜਾ,ਨਾ ਮੈ ਮਾੜੀ ਆਦਿ ਗੀਤ ਪੇਸ ਕਰਕੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ।ਇਸ ਮੌਕੇ ਲੋਕ ਗਾਇਕ ਲਵਜੀਤ ਬਠਿੰਡਾ,ਗਗਨ ਹਠੂਰ,ਰਾਜੂ ਲੱਖੇ ਵਾਲਾ ਆਦਿ ਕਲਾਕਾਰਾ ਨੇ ਵੀ ਵਾਰੋ-ਵਾਰੀ ਸਟੇਜ ਤੇ ਆਪੋ-ਆਪਣੇ ਗੀਤ ਗਾ ਕੇ ਹਾਜਰੀ ਲਗਾਈ।ਇਸ ਮੇਲੇ ਵਿਚ ਪੁੱਜੇ ਸਮੂਹ ਕਲਾਕਾਰਾ ਅਤੇ ਮੁੱਖ ਮਹਿਮਾਨਾ ਨੂੰ ਬਾਬਾ ਇੰਦਰ ਮੁਨੀ ਅਤੇ ਮੇਲਾ ਕਮੇਟੀ ਨੇ ਸਾਝੇ ਤੌਰ ਤੇ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਯੂਥ ਆਗੂ ਮਨਜੀਤ ਸਿੰਘ ਲੱਖਾ,ਜਿਲ੍ਹਾ ਪ੍ਰੀਸਦ ਮੈਬਰ ਦਰਸਨ ਸਿੰਘ ਲੱਖਾ, ਸੁਖਦੇਵ ਸਿੰਘ ਲੱਖਾ,ਡਾਕਟਰ ਹਰਭਜਨ ਸਿੰਘ,ਚਮਕੌਰ ਸਿੰਘ,ਨਿਰਮਲ ਸਿੰਘ ਬਰਾੜ,ਜੈਲਦਾਰ ਨਿਰਮਲ ਸਿੰਘ,ਨਛੱਤਰ ਸਿੰਘ,ਅੰਗਰੇਜ ਸਿੰਘ,ਜਸਵੰਤ ਸਿੰਘ,ਖਾਨ ਲੱਖਾ,ਮੇਜਰ ਸਿੰਘ,ਬਿੱਕਰ ਸਿੰਘ,ਅਜਮੇਰ ਸਿੰਘ,ਜਗਤਾਰ ਸਿੰਘ,ਅਮਰਜੀਤ ਸਿੰਘ,ਜਰਨੈਲ ਸਿੰਘ,ਜੱਗਾ ਸਿੰਘ,ਹਰਮੇਲ ਸਿੰਘ,ਜਸਵੀਰ ਸਿੰਘ,ਸਿਕੰਦਰ ਸਿੰਘ,ਬਿੱਟੂ ਗਵਾਲੀਅਰ,ਸਾਬਕਾ ਸਰਪੰਚ ਗੁਰਚਰਨ ਸਿੰਘ,ਕੁਲਦੀਪ ਸਿੰਘ ਮੱਲੀ,ਮਨਦੀਪ ਸਿੰਘ,ਰੇਸ਼ਮ ਸਿੰਘ,ਬਲਜਿੰਦਰ ਸਿੰਘ,ਮੰਦਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਦਰਸਕ ਹਾਜਰ ਸਨ।

ਫੋਟੋ ਕੈਪਸਨ:- ਗਾਇਕ ਜੋੜੀ ਗੋਰਾ ਚੱਕਵਾਲਾ ਅਤੇ ਬੀਬਾ ਸਿਮਰਨ ਆਪਣੀ ਕਲਾਂ ਦੇ ਜੌਹਰ ਦਿਖਾਉਦੇ ਹੋਏ

ਸਪਰਿੰਗ ਡਿਊ ਵਿਖੇ ਪਰੰਪਰਾਗਤ ਖੇਡਾਂ ਦਾ ਆਯੋਜਨ ਕੀਤਾ

ਜਗਰਾਉ 24 ਫਰਵਰੀ (ਅਮਿਤ ਖੰਨਾ) ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਸੱਤਵੀਂ ਕਲਾਸ ਤੋਂ ਬਾਰਵੀਂ ਕਲਾਸ ਦੇ ਵਿਿਦਆਰਥੀਆਂ ਲਈ ਪਰੰੰਪਰਾਗਤ ਖੇਡਾਂ ਦਾ ਆਯੋਜਨ ਕੀਤਾ ਗਿਆ।ਇਸ ਖੇਡ ਮੇਲੇ ਦਾ ਆਯੋਜਨ ਵਿਿਦਆਰਥੀਆਂ ਦੇ ਸਰੀਰਕ ਵਿਕਾਸ ਅਤੇ ਖੇਡਾਂ ਦੀਆਂ ਜਰੂਰਤਾਵਾਂ ਨੂੰ ਪੂਰਾ ਕਰਨ ਲਈ ਕੀਤਾ ਗਿਆ।ਪ੍ਰਿੰਸੀਪਲ ਨਵਨੀਤ ਚੌਹਾਨ ਵਲੋਂ ਇਹਨਾਂ ਖੇਡਾਂ ਦੌਰਾਨ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ ਸਮੇਂ ਦੌਰਾਨ ਸਾਨੂੰ ਇਹ ਸਿੱਖਣ ਲਈ ਮਿਿਲਆ ਹੈ ਕਿ ਿਸਹਤ ਹੀ ਸਭ ਤੋਂ ਉੱਤਮ ਹੈ।ਉਹਨਾਂ ਨੇ ਕਿਹਾ ਕਿ ਿਵਦਿਆਰਥੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਖੇਡਾਂ ਤੋ ਦੂਰ ਸਨ।ਇਸ ਲਈ ਸਕੂਲ ਵਲੋਂ  ਇਹਨਾਂ ਖੇਡਾਂ ਦਾ ਆਯੋਜਨ ਕੀਤਾ ਗਿਆ ਹੈ।ਇੱਕ ਰੋਜ਼ਾ ਇਹਨਾਂ ਖੇਡਾਂ ਦੀ ਸ਼ੂਰੂਆਤ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਾਹਿਬਾਨ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ, ਡਾਇਰੈਕਟਰ ਹਰਜੀਤਸਿੰਘ ਸਿੱਧੂ ਵਲੋਂ ਸਾਂਝੇ ਤੌਰ ਤੇ ਸਕੂਲ ਦੇ ਝੰਡੇ ਨੂੰ ਲਹਿਰਾ ਕੇ ਕੀਤੀ ਗਈ।ਵਿਿਦਆਰਥੀਆਂ ਵਲੋਂ ਸ਼ੂਰੂਆਤੀ ਸਮਾਗਮ ਵਿੱਚ ਪਰੇਡ ਦੇ ਨਾਲ ਨਾਲ ਸ਼ਾਨਦਾਰ ਤਰੀਕੇ ਨਾਲ ਪੀHਟੀ ਸ਼ੋਅ ਕੀਤਾ ਗਿਆ।ਮਸ਼ਾਲ  ਜਗਾ ਕੇ ਖੇਡਾਂ ਦੇ ਮਹੱਤਵ ਨੂੰ ਦਰਸਾਇਆ ਗਿਆ।ਵਿਿਦਆਰਥੀਆਂ ਵਲੋਂ ਵੱਖ^ਵੱਖ ਹਾਊਸ ਅਧੀਨ ਅੰਡਰ^14, ਅੰਡਰ^17, ਅਤੇ ਅੰਡਰ^19 ਦੇ ਵੱਖ^ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ।ਵਿਿਦਆਰਥੀਆਂ ਲਈ 100 ਮੀਟਰ, 200 ਮੀਟਰ, 400 ਮੀਟਰ, ਹਰਡਲ ਰੇਸ, ਰਿਲੈ ਰੇਸ, ਆਦਿ ਮੁੱਖ ਇਵੈਂਟ ਸਨ।ਇਹਨਾਂ ਦੇ ਨਾਲ^ਨਾਲਵਿਿਦਆਰਥੀਆਂ ਲਈ ਰੱਸਾਕੱਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ।ਵਿਿਦਆਰਥੀਆਂ ਦਾ ਉਤਸ਼ਾਹ ਵੇਖਣ ਯੋਗ ਸੀ ਕਿਉਂ ਕਿ ਕਾਫੀ ਲੰਬੇ ਸਮੇਂ ਤੋ ਬਾਅਦ ਉਹਨਾਂ ਨੂੰ ਸਕੂਲ ਗਰਾਂਊਡ ਵਿੱਚ ਆਪਣੀ ਯੋਗਤਾ ਦਿਖਾਉਣ ਦਾ ਮੌਕਾ ਮਿਿਲਆ ਸੀ।ਅੰਤ ਵਿੱਚ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਵਲੋ ਪ੍ਰਬੰਧਕੀ ਕਮੇਟੀ ਅਤੇ ਮਾਤਾ ਪਿਤਾ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ।ਅਤੇ ਸਟਾਫ ਨੂੰ ਵਧਾਈ ਦਿੱਤੀ ਗਈ ਕਿਹਨਾਂ ਨੇ ਕੋਵਿਡ ਦੀਆਂ ਸ਼ਰਤਾਂ ਦੀ ਪਾਲਣਾਂ ਕਰਦਿਆਂ ਸਫਲਤਾ ਪੂਰਵਕ ਖੇਡਾਂ ਦਾ ਆਯੋਜਨ ਕੀਤਾ।ਮੈਨੇਜਰ ਮਨਦੀਪ ਚੌਹਾਨ ਨੇ ਆਏ ਮਹਿਮਾਨਾਂ ਨਾਲ ਮਿਲ ਕੇ ਵਿਿਦਆਰਥੀਆਂ ਨੂੰ ਤਮਗੇ ਪਹਿਨਾਏ।ਇਹਨਾਂ ਖੇਡਾਂ ਵਿੱਚ ਲਗਭਗ 195 ਵਿਿਦਆਰਥੀਆਂ ਨੇ ਵੱਖ^ਵੱਖ ਖੇਡਾਂ ਵਿੱਓ ਕ੍ਰਮਵਾਰ ਪਹਿਲਾ, ਦੂਸਰਾ, ਅਤੇ ਤੀਸਰਾ ਸਥਾਨ ਲਈ ਤਮਗੇ ਹਾਸਿਲ ਕੀਤੇੇ।ਇਸ ਮੌਕੇ ਤੇ ਸਪੋਰਟਸ ਵਿਭਾਗ ਵਲੋਂ ਲਖਵੀਰ ਸਿੰਘ ਉੱਪਲ, ਜਗਦੀਪ ਸਿੰਘ, ਕੁਲਦੀਪ ਕੌਰ, ਸਹਿਤ ਜਗਸੀਰ ਸਿੰਘ, ਲਖਵੀਰ ਸਿੰਘ ਸੰਧੂ, ਬਲਜੀਤ ਕੌਰ, ਅੰਜੂ ਬਾਲਾ ਅਤੇ ਸਮੂਹ ਸਟਾਫਹਾਜ਼ਿਰ ਸਨ।

ਮਾਲਵੇ ਦਾ ਪ੍ਰਸਿੱਧ ਰੋਸ਼ਨੀ ਮੇਲਾ ਸ਼ੁਰੂ  

ਜਗਰਾਉ 24 ਫਰਵਰੀ (ਅਮਿਤ ਖੰਨਾ) ਮਾਲਵੇ ਦਾ ਪ੍ਰਸਿੱਧ ਰੋਸ਼ਨੀ ਮੇਲਾ ਦਰਗਾਹ ਹਜ਼ਰਤ ਬਾਬਾ ਮੋਹਕਮ ਦੀਨ ਵਲੀ ਅੱਲ੍ਹਾ ਦੀ ਦਰਗਾਹ ਕਮਲ ਚੋਂ ਤੋਂ ਇਲਾਵਾ ਮਾਈ ਜਿਨ੍ਹਾਂ ਦੀ ਦਰਗਾਹ ਤੇ ਪਿੰਡ ਪੌਣਾਂ ਦੀ ਦਰਗਾਹ ਵਿਖੇ ਸ਼ੁਰੂ ਹੋ ਚੁੱਕਾ ਹੈ  ਅੱਜ ਮੇਲੇ ਦੇ ਪਹਿਲੇ ਦਿਨ ਗੱਦੀ ਨਸ਼ੀਨ ਸੂਫ਼ੀ ਨੂਰਦੀ ਨਕਸ਼ਬੰਦੀ ਵੱਲੋਂ ਅਤੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ  ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ  ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ  ਕੌਂਸਲਰ ਹਿਮਾਂਸ਼ੂ ਮਲਕ  ਸਮਾਜ ਸੇਵੀ ਕਾਂਗਰਸੀ ਆਗੂ ਰੋਹਿਤ ਗੋਇਲ ਕੌਂਸਲਰ ਬੌਬੀ ਕਪੂਰ, ਵੱਲੋਂ ਦਰਗਾਹ ਤੇ ਚਾਦਰ ਚੜ੍ਹਾਉਣ ਦੀ ਰਸਮ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਤੇ ਮੇਲੇ ਦੇ ਪਹਿਲੇ ਦਿਨ ਹਜ਼ਾਰਾਂ ਦੀ ਤਦਾਦ ਚ ਸੰਗਤਾਂ ਨੇ ਦਰਗਾਹ ਤੇ ਨਤਮਸਤਕ ਹੋਣ ਆਈਆਂ ਤੇ ਰੋਸ਼ਨੀ ਦਾ ਮੇਲਾ ਪੀਰਾਂ ਪੈਗੰਬਰਾਂ ਗੁਰੂਆਂ ਰਿਸ਼ੀਆਂ ਮੁਨੀਆਂ  ਦੀ ਧਰਤੀ ਪੰਜਾਬ ਤੇ ਪੰਜਾਬੀ ਸੱਭਿਆਚਾਰਕ ਚ ਵਿਸ਼ੇਸ਼ ਸਥਾਨ ਰੱਖਦਾ ਹੈ ਬਾਬਾ ਮੋਹਕਮ ਦੀਨ ਦੇ ਰੋਜ਼ੇ ਮੌਕੇ ਲੱਗਣ ਵਾਲੇ ਰੋਸ਼ਨੀ ਦੇ ਤਿੰਨ ਦਿਨਾ ਮੇਲੇ ਦੌਰਾਨ ਪੂਰੀ ਗਹਿਮਾ ਗਹਿਮੀ ਰਹਿੰਦੀ ਅਤੇ ਸ਼ਰਧਾਲੂ ਦਰਗਾਹ ਤੇ ਲੂਣ ਤੇਲ ਝਾੜੂੂ ਅਤੇ ਪਤਾਸਿਆਂ ਦਾ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ  ਇਨ੍ਹਾਂ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ  ਉਹ ਢੋਲ ਦੇ ਨਾਲ ਮੱਥਾ ਟੇਕਣ ਆਉਂਦੇ ਹਨ ਰੋਸ਼ਨੀ ਮੇਲੇ ਦੌਰਾਨ ਮੱਥਾ ਟੇਕਣ ਉਪਰੰਤ ਸਰਕਸ ਝੂਲੇ ਜਾਦੂਗਰ ਮੌਤ ਦੇ ਖੂਹ ਅਤੇ ਹੋਰ ਪੁਰਾਤਨ ਚੀਜ਼ਾਂ ਦਾ ਆਨੰਦ ਮਾਣਦੇ ਹਨ ਉੱਥੇ ਹੀ ਰੋਸ਼ਨੀ ਮੇਲੇ ਦੌਰਾਨ ਪੁਰਾਤਨ ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ  ਦਰਗਾਹ ਬਾਬਾ ਹਜ਼ਰਤ ਮੋਹਕਮਦੀਨ ਵਲੀ ਅੱਲ੍ਹਾ ਦੇ ਗੱਦੀ ਨਸ਼ੀਨ ਨੂਰਦੀਨ ਅਤੇ ਸਪੁਰਦਦਾਰੀ ਫਜ਼ਲਦੀਨ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ ਕਿਹਾ ਕਿ ਮੇਲੇ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਰਹਿਣ ਅਤੇ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ

ਸ੍ਰੀ ਰੂਪ ਚੰਦ ਜੈਨ ਮਹਾਰਾਜ ਜੀ ਦਾ ਪਾਵਨ ਸਾਲਾਨਾ ਦੀਕਸ਼ਾ ਮਹਾਉਤਸਵ 6 ਮਾਰਚ ਨੂੰ 

ਜਗਰਾਉ 24 ਫਰਵਰੀ (ਅਮਿਤ ਖੰਨਾ) ਸ੍ਰੀ ਰੂਪ ਚੰਦ ਐੱਸਐੱਸ ਜੈਨ ਬਰਾਦਰੀ ਰਜਿਸਟਰ ਜਗਰਾਉਂ ਵੱਲੋਂ  ਸ੍ਰੀ ਰੂਪ ਚੰਦ ਜੈਨ ਮਹਾਰਾਜ ਜੀ ਦਾ ਪਾਵਨ ਸਾਲਾਨਾ ਦੀਕਸ਼ਾ ਮਹਾਉਤਸਵ  ਅਤੇ ਰੂਪ ਚੰਦ ਜੈਨ ਚੈਰੀਟੇਬਲ ਹਸਪਤਾਲ ਦੀ ਵਰ੍ਹੇਗੰਢ  6 ਮਾਰਚ ਦਿਨ ਐਤਵਾਰ ਨੂੰ  ਸ੍ਰੀ ਰੂਪ ਚੰਦ ਜੈਨ ਸਮਾਧੀ ਸਥਲ ਤਹਿਸੀਲ ਰੋਡ ਜਗਰਾਉਂ ਵਿਖੇ ਮਨਾਈ ਜਾ ਰਹੀ ਹੈ  ਇਸ ਮੌਕੇ ਬਰਾਦਰੀ ਦੇ ਪ੍ਰਧਾਨ ਰਾਕੇਸ਼ ਜੈਨ ਨੇਛਾਂ  ਸੈਕਟਰੀ ਧਰਮਪਾਲ ਜੈਨ ਖਜ਼ਾਨਚੀ ਵਿਜੇ ਜੈਨ  ਤਰੁਨ ਜੈਨ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਸ੍ਰੀ ਰੂਪ ਚੰਦ ਜੈਨ ਮਹਾਰਾਜ ਜੀ ਦਾ ਪਾਵਨ ਸਾਲਾਨਾ ਦੀਕਸ਼ਾ ਮਹਾ ਉਤਸਵ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ  ਇਸ ਦਿਨ ਸਭ ਤੋਂ ਪਹਿਲਾਂ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ  ਉਸ ਤੋਂ ਬਾਅਦ ਪ੍ਰਸਿੱਧ ਰਾਸ਼ਟਰੀ ਜੈਨ ਸੰਗੀਤ ਸਮਰਾਟ ਦੇ ਗਾਇਕ ਸ੍ਰੀ ਵਨੀਤ ਗੇਮਾਂਵਤ ਮੁੰਬਈ   ਵਾਲੇ  ਆਪਣੇ ਭਜਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ  ਇਸ ਮੌਕੇ ਬਰਾਦਰੀ ਦੇ ਪ੍ਰਧਾਨ ਰਾਕੇਸ਼ ਜੈਨ ਨੇਛਾਂ , ਸੈਕਟਰੀ ਧਰਮਪਾਲ ਜੈਨ ,ਖਜ਼ਾਨਚੀ ਵਿਜੇ ਜੈਨ,  ਸਹਿ ਮੰਤਰੀ ਤਰੁਣ ਜੈਨ,  ਰਮੇਸ਼ ਜੈਨ ,ਵਰਿੰਦਰ ਜੈਨ ,ਨੀਰਜ ਜੈਨ ,ਅਜੇ ਜੈਨ, ਵਿਨੋਦ ਜੈਨ,  ਯੋਗੇਸ਼ ਜੈਨ ਸ਼੍ਰੀਪਾਲ ਜੈਨ,  ਅਨੀਸ਼ ਜੈਨ ਆਦਿ ਸਮੂਹ ਮੈਂਬਰ ਹਾਜ਼ਰ ਸਨ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੀ ਭੁੱਖ ਹਡ਼ਤਾਲ 'ਚ ਦੀਪ ਸਿੱਧੂ ਨੂੰ ਦਿੱਤੀ ਸ਼ਰਧਾਂਜਲੀ    

ਮੁੱਲਾਂਪੁਰ ਦਾਖਾ  24 ਫ਼ਰਵਰੀ (ਸਤਵਿੰਦਰ ਸਿੰਘ ਗਿੱਲ  )ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਉਹਨਾਂ ਦੇ ਬੁੱਤ ਵਾੜੇ ਚੌਕ ਵਿਖੇ ਪੱਕਾ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੀ ਭੁੱਖ ਹਡ਼ਤਾਲ ਦਾ ਅੱਜ ਚੌਥਾ ਦਿਨ ਭੁੱਖ ਹਡ਼ਤਾਲ ਤੇ ਬੈਠਣ ਵਾਲੇ ਜੁਝਾਰੂ ਪਿੰਡ ਟੂਸੇ ( ਲੁਧਿਆਣਾ ) ਦੇ ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ ,ਸੁਰਜੀਤ ਸਿੰਘ ਟੂਸੇ, ਪ੍ਰਭਦੀਪ ਸਿੰਘ ਟੂਸੇ,ਹਰਦੀਪ ਸਿੰਘ ਟੂਸੇ,ਬਲਦੇਵ ਸਿੰਘ ਦੇਵ ਸਰਾਭਾ ਸਮੇਤ ਪੰਜ ਸਿੰਘ ਭੁੱਖ ਹਡ਼ਤਾਲ ਤੇ ਬੈਠੇ ਸਨ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ   ਆਖਿਆ ਕਿ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਸਥਾਨ ਸ੍ਰੀ ਫਤਹਿਗਡ਼੍ਹ ਸਾਹਿਬ ਦੀਵਾਨ ਟੋਡਰ ਮੱਲ ਹਾਲ ਵਿਖੇ ਸਾਡੇ ਤੋਂ ਵਿਛੜੇ ਸੰਘਰਸ਼ੀ ਯੋਧਾ ਸੰਦੀਪ ਸਿੰਘ ਦੀਪ ਸਿੱਧੂ ਦੀ ਅੰਤਮ ਅਰਦਾਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਪੂਰੇ ਪੰਜਾਬ ਦੇ ਜੁਝਾਰੂ ਲੋਕ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਸ਼ਰਧਾਂਜਲੀਆਂ ਦਿੱਤੀਆਂ ਉੱਥੇ ਹੀ  ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਚੱਲ ਰਹੀ ਭੁੱਖ ਹਡ਼ਤਾਲ ਬੈਠੀਆਂ ਸੰਗਤਾਂ ਨੇ ਵੀ ਦੀਪ ਸੰਧੂ ਨੂੰ ਸ਼ਰਧਾਂਜਲੀਆਂ ਦਿੱਤੀਆਂ ਤੇ ਆਖਿਆ ਸਾਨੂੰ ਅੱਜ ਇਸ ਗੱਲ ਦਾ ਦੁੱਖ ਹੈ ਕਿ ਜੇਕਰ ਅੱਜ ਸੰਦੀਪ ਸੰਧੂ ਸਾਡੇ ਵਿੱਚ ਮੌਜੂਦ ਹੁੰਦੇ ਤਾਂ ਉਹ ਸਾਡੀ ਚੱਲ ਰਹੇ ਬੰਦੀ ਸਿੰਘਾਂ ਦੀ ਰਿਹਾੲੀ ਲੲੀ ਚੱਲ ਰਹੇ ਮੋਰਚੇ 'ਚ ਜ਼ਰੂਰ ਹਾਜ਼ਰੀ ਲਵਾਉਣ ਲਈ ਪਹੁੰਚਦੇ ਪਰ ਸਾਨੂੰ ਉਨ੍ਹਾਂ ਦੀ ਮੌਤ ਤੇ ਦੁੱਖ ਹੈ ਇੱਥੇ ਹੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੋ ਦੀਪ ਸੰਧੂ ਦੀ ਸਿੱਖ ਕੌਮ ਪ੍ਰਤੀ ਸੋਚ ਤੇ ਪਹਿਰਾ ਦੇ ਰਹੇ ਹਾਂ। ਇਹ ਮੋਰਚਾ ਭੁੱਖ ਹਡ਼ਤਾਲ ੳੁਦੋਂ ਤਕ ਚਲੂਗਾ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਜਾਂਦੇ ਆਖਰ 'ਚ ਅਸੀਂ ਪੂਰੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਆਪਣੀਆਂ ਸਜ਼ਾਵਾਂ ਤੋਂ ਦੁੱਗਣੀ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਸ ਚੱਲ ਰਹੇ ਮੋਰਚੇ 'ਚ ਹਾਜ਼ਰੀ ਜ਼ਰੂਰ ਲਗਾਓ। ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਸਰਪ੍ਰਸਤ ਇੰਦਰਜੀਤ ਸਿੰਘ ਸਹਿਜਾਦ , ਦਵਿੰਦਰ ਸਿੰਘ ਸਰਾਭਾ , ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਪਹਿਲਵਾਨ ਰਣਜੀਤ ਸਿੰਘ ਲੀਲ, ਪਹਿਲਵਾਨ ਰਮਨ ਜਗਰਾਓਂ , ਪਹਿਲਵਾਨ ਬੰਟੀ ਮਥਰਾ , ਪਹਿਲਵਾਨ ਗੋਬੰਦ ਮਥਰਾ,    ਪਰਮਜੀਤ ਸਿੰਘ ਪੰਮੀ ਯੂ ਪੀ ਵਾਲੇ ,ਦਰਸਨ ਸਿੰਘ ਦਰਸੀ ਬਿਜਲੀ ਵਾਲੇ ,ਕੁਲਜੀਤ ਸਿੰਘ ਭਮਰਾ ਸਰਾਭਾ,ਅਮਰ ਸਿੰਘ ਟੂਸੇ ,ਤੇਜਾ ਸਿੰਘ ਟੂਸੇ ਆਦਿ ਹਾਜ਼ਰ ਸਨ ।

ਜਾਂਗਪੁਰ 'ਚ ਅੱਖਾਂ ਦਾ ਮੁਫਤ ਆਪ੍ਰੇਸ਼ਨ ਕੈਂਪ 26 ਨੂੰ

ਮੁੱਲਾਂਪੁਰ ਦਾਖਾ  24 ਫਰਵਰੀ (ਸਤਵਿੰਦਰ ਸਿੰਘ ਗਿੱਲ) - ਆਲਮ ਲਾਲਾ ਨੇਤਰ ਸੰਭਾਲ ਟਰੱਸਟ ਜਾਂਗਪੁਰ ਵਲੋ ਸਮੂਹ ਨਗਰ,ਗ੍ਰਾਮ ਪੰਚਾਇਤ, ਬਾਬਾ ਬੂੜੇ ਸ਼ਾਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅੱਖਾਂ ਦਾ ਚੈੱਕਅੱਪ ਅਤੇ ਮੁਫਤ ਆਪ੍ਰੇਸ਼ਨ ਕੈਂਪ ਸ਼ਨਿੱਚਰਵਾਰ  26 ਫਰਵਰੀ ਖਾਨਗਾਹ ਪਿੰਡ ਜਾਂਗਪੁਰ (ਲੁਧਿਆਣਾ) ਵਿਖੇ ਲਗਾਇਆ ਜਾ ਰਿਹਾ ਹੈ। ਜੱਥੇਦਾਰ ਬਲਵੀਰ ਸਿੰਘ ਚੀਮਾ ਸਾਬਕਾ ਸਰਪੰਚ ਅਨੁਸਾਰ ਸਵੇਰੇ 10 ਵਜੇ  ਸ਼ੁਰੂ ਹੋਣ ਵਾਲੇ ਅੱਖਾਂ ਦੇ ਕੈਂਪ ਦਾ ਉਦਘਾਟਨ ਹਲਕਾ ਦਾਖਾ ਐਮ ਐਲ ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਕੀਤਾ ਜਾਵੇਗਾ ਅਤੇ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਮਹਿਮਾਨ ਹੋਣਗੇ।ਅੱਖਾਂ ਦੇ ਨਾਮਵਰ ਡਾਕਟਰ ਮਨਦੀਪ ਕੌਰ ਮਨਸੂਰਾ ਵਾਲੇ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਉਪਰੰਤ ਆਪਰੇਸ਼ਨ ਜੋਗ ਮਰੀਜ਼ਾਂ  ਨੂੰ ਆਪਰੇਸ਼ਨ ਲਈ ਅਗਾਂਹੂ ਤਰੀਕ ਦਿੱਤੀ ਜਾਵੇਗੀ।ਬਾਬਾ ਬੂੜੇ ਸ਼ਾਹ ਕਮੇਟੀ ਵੱਲੋਂ ਕੈਂਪ 'ਚ ਪਹੁੰਚਣ ਵਾਲੇ ਮਰੀਜ਼ਾਂ ਲਈ ਲੰਗਰ ਦਾ ਪ੍ਰਬੰਧ ਹੋਵੇਗਾ।

ਰੂਸ ਅਤੇ ਅਮਰੀਕਾ ਯੂਕਰੇਨ ਦੇ ਮਾਮਲੇ ਤੇ ਅਮਨ ਬਹਾਲੀ ਸਬੰਧੀ ਕੰਮ ਕਰਨ_ਆਗੂ ਇੰਨਕਲਾਬੀ ਕੇਂਦਰ ਪੰਜਾਬ

ਜਗਰਾਉਂ  23 ਫਰਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ )ਯੂਕਰੇਨ ਅੰਦਰ ਸਾਮਰਾਜੀ ਦੇਸ਼ਾਂ ਦੀ ਦਖਲਅੰਦਾਜ਼ੀ ਦਾ ਵਿਰੋਧ ਕਰੇ! ਇਨਕਲਾਬੀ ਕੇਂਦਰ ਪੰਜਾਬ ਰੂਸ ਵੱਲੋਂ ਯੂਕਰੇਨ ਦੇ ਵੱਖਵਾਦੀ ਕਹੇ ਜਾਂਦੇ ਇਲਾਕਿਆਂ (ਡੋਨੇਤਸਕ ਅਤੇ ਲੁਹਾਂਸਕ) ਨੂੰ ਇਕ ਇਕਤਰਫੀ ਮਾਨਤਾ ਦੇਣ ਨਾਲ ਸਾਮਰਾਜੀ ਖਹਿਭੇੜ ਹੋਰ ਤਿੱਖੀ ਹੋਣ ਨਾਲੂ ਯੂਕਰੇਨ ਦਾ ਸੰਕਟ ਹੋਰ  ਗਹਿਰਾ ਹੋ ਗਿਆ ਹੈ ।  ਰੂਸ ਇਸ ਨੂੰ 'ਅਮਨ ਬਹਾਲੀ' ਦੇ ਨਾਂ ਹੇਠ ਜਾਇਜ਼ ਠਹਿਰਾ ਰਿਹਾ ਹੈ ਅਤੇ ਦੂਜੇ ਪਾਸੇ ਅਮਰੀਕਾ ਇਸ ਨੂੰ ਯੂਕਰੇਨ 'ਤੇ ਹਮਲਾ ਗਰਦਾਨ ਕੇ ਇਸ ਦਾ ਵਿਰੋਧ ਕਰ ਰਿਹਾ ਹੈ । ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸਲ ਵਿੱਚ ਇਕ ਪਾਸੇ ਰੂਸ ਵੱਲੋਂ ਯੂਕਰੇਨ ਦੇ ਇਲਾਕਿਆਂ ਨੂੰ ਮਾਨਤਾ ਦੇ ਕੇ ਯੂਕਰੇਨ ਦੀ ਪ੍ਰਭੂਸੱਤਾ ਉਤੇ ਹਮਲਾ ਹੈ ਅਤੇ ਦੂਜੇ ਪਾਸੇ ਅਮਰੀਕਨ ਅਤੇ  ਪੱਛਮੀ  ਸਾਮਰਾਜੀ ਦੇਸ਼ਾਂ ਵੱਲੋ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਿਲ ਕਰਕੇੂ ਰੂਸ ਦੀ ਸੁਰੱਖਿਆ ਲਈ ਖ਼ਤਰਾ ਖੜ੍ਹਾ ਕਰਨਾ ਹੈ । ਇਨਕਲਾਬੀ ਕੇਂਦਰ ਦੇ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਦੁਨੀਆਂ ਅੰਦਰ ਸਾਮਰਾਜੀ ਪ੍ਰਬੰਧ ਦਾ ਆਰਥਿਕ ਸੰਕਟ ਵਧ ਰਿਹਾ ਹੈ ਅਤੇ ਸਾਮਰਾਜੀ ਦੇਸ਼ਾਂ ਵਿਚਕਾਰ ਆਪਣੇ ਮਾਲ ਵੇਚਣ ਲਈ ਦੁਨੀਆਂ ਅੰਦਰ ਆਪਣੇ ਪ੍ਰਭਾਵ ਖੇਤਰ ਵਧਾਉਣ ਲਈ ਮੁਕਾਬਲੇਬਾਜ਼ੀ ਤੇਜ਼ ਹੋ  ਗਈ ਹੈ । 
ਯੂਕਰੇਨ ਯੁੱਧ ਦਾ ਪ੍ਰਭਾਵ ਸਾਰੇ ਵਿਸ਼ਵ ਅੰਦਰ ਪੈਣਾ ਅਤੇ ਇਸ ਯੁੱਧ ਦਾ ਸਭ।ਤੋਂ ਵੱਧ ਖਮਿਆਜ਼ਾ ਯੂਕਰੇਨ ਦੇ ਲੋਕਾਂ ਨੂੰ ਭੁਗਤਣਾ ਪੈਣਾ ਹੈ । ਇਸ ਕਰਕੇ ਯੂਕਰੇਨ ਦੇ ਲੋਕਾਂ ਨੂੰ ਸਾਮਰਾਜ ਦੇ ਕਿਸੇ ਵੀ ਧੜੇ ਦੇ ਹੱਕ ਵਿੱਚ ਨਹੀਂ ਖੜਨਾ ਚਾਹੀਦਾ ਅਤੇ ਉਨ੍ਹਾਂ ਨੂੰ ਸਾਮਰਾਜੀ ਅਤੇ ਪੂੰਜੀਵਾਦੀ ਤਾਕਤਾਂ ਦੇ ਖ਼ਿਲਾਫ਼ ਆਵਾਜ਼ ਉਠਾ ਕੇ ਯੂਕਰੇਨ ਦਾ ਭਵਿੱਖ ਆਪਣੇ ਹੱਥ ਵਿੱਚ ਲੈਣਾ ਚਾਹੀਦਾ ਹੈ । ਇਨਕਲਾਬੀ ਕੇਂਦਰ ਦੇ ਆਗੂਆਂ ਨੇ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਹੈ ਕਿ ਯੂਕਰੇਨ ਸਮੇਤ ਦੁਨੀਆਂ ਭਰ ਦੇ ਲੋਕਾਂ ਨੂੰ ਯੂਕਰੇਨ ਉਪਰ ਠੋਸ ਜਾ ਰਹੀ  ਨਿਹੱਕੀ  ਸਾਮਰਾਜੀ ਜੰਗ ਦਾ ਵਿਰੋਧ ਕਰਦਿਆਂ ਯੂਕਰੇਨ ਦੀ ਖੁਦਮੁਖਤਿਆਰੀ ਅਤੇ ਅਮਨ-ਸ਼ਾਂਤੀ ਦੀ ਬਹਾਲੀ ਲਈ ਆਵਾਜ਼ ਉਠਾਣੀ ਚਾਹੀਦੀ ਹੈ

ਭਾਜਪਾ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਚੋਣਾਂ ਤੋਂ ਬਾਅਦ ਆਪਣੇ ਘਰ ਵਿਚ ਪਰਿਵਾਰ ਨਾਲ ਨਜ਼ਰ ਆਏ

ਜਗਰਾਉ 22 ਫਰਵਰੀ (ਅਮਿਤ ਖੰਨਾ) ਵਿਧਾਨ ਸਭਾ ਚੋਣਾਂ 'ਚ ਜਿੱਤ ਦਰਜ ਕਰਾਉਣ ਲਈ ਕਰੀਬ ਮਹੀਨੇ ਤੋਂ ਦਿਨ ਰਾਤ ਜਨਤਾ ਦੀ ਕਚਹਿਰੀ 'ਚ ਰਹਿੰਦਿਆਂ ਪਰਿਵਾਰ ਨੂੰ ਭੁੱਲੀ ਬੈਠੇ ਉਮੀਦਵਾਰ ਅੱਜ ਆਪੋ ਆਪਣੇ ਘਰਾਂ ਵਿਚ ਪਰਿਵਾਰ ਨਾਲ ਨਜ਼ਰ ਆਏ। ਪਰਿਵਾਰ ਵੀ ਉਨ੍ਹਾਂ ਨੂੰ ਅੱਜ ਘਰਾਂ 'ਚ ਦੇਖ ਕੇ ਬਾਗੋਬਾਗ ਹੋਏ ਤੇ ਉਨ੍ਹਾਂ ਦੀ ਸੇਵਾ ਖਾਤਰ ਕਰਦਿਆਂ ਮੌਜ ਮਸਤੀ ਕੀਤੀ। ਜਗਰਾਓਂ ਤੋਂ ਭਾਜਪਾ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਚੋਣਾਂ ਤੋਂ ਬਾਅਦ ਅੱਜ ਪੀਏਯੂ ਲੁਧਿਆਣਾ ਵਿਖੇ ਈਵੀਐੱਮ ਸਟਰਾਂਗ ਰੂਮ 'ਚ ਰੱਖਣ ਦੇ ਪੋ੍ਗਰਾਮ ਕਾਰਨ ਅੱਜ ਵੀ ਸਵੇਰੇ 5 ਵਜੇ ਉਠੇ। ਮਸ਼ੀਨਾਂ ਰੱਖਣ ਤੋਂ ਤੇ ਸਰਕਾਰੀ ਕਾਰਵਾਈ ਤੋਂ ਬਾਅਦ ਘਰ ਪੁੱਜੇ ਤਾਂ ਉਨ੍ਹਾਂ ਦੀ ਪਤਨੀ ਤੇਜਵਰਿੰਦਰ ਕੌਰ, ਇੰਗਲੈਂਡ ਤੋਂ ਆਈ ਧੀ ਮਨਰੂਪ ਕੌਰ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਪਤਨੀ, ਧੀ, ਪੁੱਤ ਕੰਵਰ ਇਕਬਾਲ ਸਿੰਘ ਤੇ ਨੂੰਹ ਸ਼ਿਖਾ ਨਾਲ ਇਕੱਠੇ ਬੈਠਿਆਂ ਚਾਹ ਦਾ ਕੱਪ ਸਾਂਝਾ ਕਰਦਿਆਂ ਇਕੱਠੇ ਹੀ ਨਾਸ਼ਤਾ ਕੀਤਾ ਤੇ ਫਿਰ ਖੂਬ ਗੱਲਾਂ ਕੀਤੀਆਂ। ਇਸ ਦੇ ਨਾਲ ਹੀ ਕੰਵਰ ਨਰਿੰਦਰ ਸਿੰਘ ਨੇ ਪਰਿਵਾਰ ਨਾਲ ਦੋ ਦਿਨ ਉਨ੍ਹਾਂ ਮੁਤਾਬਕ ਹੀ ਇਕੱਠਿਆਂ ਬਿਤਾਉਣ ਦਾ ਵਾਅਦਾ ਵੀ ਕੀਤਾ।

ਉਮੀਦਵਾਰ ਪਰਵਾਰ ਸਿੰਘ ਡੱਲਾ ਨੇ ਵੋਟਰਾ ਦਾ ਕੀਤਾ ਧੰਨਵਾਦ

ਹਠੂਰ,21,ਫਰਵਰੀ-(ਕੌਸ਼ਲ ਮੱਲ੍ਹਾ)-ਸ੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ)ਪਾਰਟੀ ਦੇ ਜਿਲ੍ਹਾ ਜਥੇਦਾਰ ਸੁਰਜੀਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਵਰਕਰਾ ਅਤੇ ਅਹੁਦੇਦਾਰਾ ਦੀ ਮੀਟਿੰਗ ਪਿੰਡ ਡੱਲਾ ਵਿਖੇ ਹੋਈ।ਇਸ ਮੌਕੇ ਹਲਕਾ ਜਗਰਾਓ ਤੋ ਉਮੀਦਵਾਰ ਪਰਵਾਰ ਸਿੰਘ ਡੱਲਾ ਨੇ ਸਮੂਹ ਵੋਟਰਾ ਦਾ ਧੰਨਵਾਦ ਕਰਦਿਆ ਕਿਹਾ ਕਿ ਭਾਵੇ ਚੋਣਾ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ ਪਰ ਸਾਨੂੰ ਵੋਟਰਾ ਦਾ ਫੈਸਲਾ ਪ੍ਰਵਾਨ ਹੋਵੇਗਾ।ਇਸ ਕਰਕੇ ਅਸੀ ਸਮੂਹ ਪਾਰਟੀ ਵੱਲੋ ਹਲਕੇ ਦੇ ਸਮੂਹ ਵੋਟਰਾ ਅਤੇ ਸਪੋਟਰਾ ਦਾ ਧੰਨਵਾਦ ਕਰਦੇ ਹਾਂ।ਇਸ ਮੌਕੇ ਉਨ੍ਹਾ ਨਾਲ ਗੁਰਨਾਮ ਸਿੰਘ ਡੱਲਾ,ਗੁਰਦਿਆਲ ਸਿੰਘ ਡਾਗੀਆ,ਨਿਰਮਲ ਸਿੰਘ ਡੱਲਾ,ਅਜਮੇਰ ਸਿੰਘ ਡਾਗੀਆਂ,ਗੁਰਦੀਪ ਸਿੰਘ ਮੱਲ੍ਹਾ,ਬਲਵੀਰ ਸਿੰਘ ਮੱਲ੍ਹਾ, ਬੰਤਾ ਸਿੰਘ, ਦਲਜੀਤ ਸਿੰਘ ਡੱਲਾ,ਮਹਿੰਦਰ ਸਿੰਘ ਭੰਮੀਪੁਰਾ,ਸਰਬਜੀਤ ਸਿੰਘ ਕਾਉਕੇ,ਆਤਮਾ ਸਿੰਘ ਮਾਣੂੰਕੇ,ਮੋਹਣ ਸਿੰਘ,ਕਰਮਜੀਤ ਸਿੰਘ, ਮਨਜੀਤ ਸਿੰਘ ਮੰਡਿਆਣੀ,ਚੂਹੜ ਸਿੰਘ ਰਸੂਲਪੁਰ,ਜਗਰਾਜ ਸਿੰਘ ਰਸੂਲਪੁਰ,ਹਰਪਾਲ ਸਿੰਘ,ਹਰਦੀਪ ਸਿੰਘ,ਪ੍ਰਦੀਪ ਸਿੰਘ,ਕਾਲਾ ਸਿੰਘ,ਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਉਮੀਦਵਾਰ ਪਰਵਾਰ ਸਿੰਘ ਡੱਲਾ ਆਪਣੇ ਸਾਥੀਆ ਸਮੇਂ ਵੋਟਰਾ ਅਤੇ ਸਪੋਟਰਾ ਦਾ ਧੰਨਵਾਦ ਕਰਦੇ ਹੋਏ।

ਸੰਤ ਅਵਤਾਰ ਸਿੰਘ ਜੀ ਦਾ ਅਵਤਾਰ ਪੁਰਬ ਮਨਾਇਆ

ਹਠੂਰ,21,ਫਰਵਰੀ-(ਕੌਸ਼ਲ ਮੱਲ੍ਹਾ)-ਵਾਤਾਵਰਨ ਪ੍ਰੇਮੀ ਪਦਮ ਸ੍ਰੀ ਐਵਾਰਡ ਪ੍ਰਾਪਤ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਦੇ ਸਤਿਕਾਰਯੋਗ ਗੁਰੂ ਬੈਕੁੰਠ ਨਿਵਾਸੀ ਸੰਤ ਅਵਤਾਰ ਸਿੰਘ ਜੀ ਦਾ 69 ਵਾਂ ਅਵਤਾਰ ਪੁਰਬ ਬਾਬਾ ਗੁਰਲਾਲ ਸਿੰਘ ਦੀ ਅਗਵਾਈ ਹੇਠ ਇਲਾਕੇ ਦੀਆਂ ਸਮੂਹ ਗੁਰਸੰਗਤਾ ਦੇ ਸਹਿਯੋਗ ਨਾਲ ਸ਼੍ਰੀ ਸੰਤੋਖਸਰ ਨਿਰਮਲ ਕੁਟੀਆ ਮੱਲ੍ਹਾ ਵਿਖੇ ਸਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਪਿਛਲੇ ਤਿੰਨ ਦਿਨਾਂ ਤੋ ਪ੍ਰਕਾਸ ਸ੍ਰੀ ਆਖੰਡ ਪਾਠਾ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਭਾਈ ਅਵਤਾਰ ਸਿੰਘ ਕਲਿਆਣ ਵਾਲਿਆ ਦੇ ਕੀਰਤਨੀ ਜੱਥੇ ਨੇ ਰਸ-ਭਿੰਨਾ ਕੀਰਤਨ ਕੀਤਾ ਅਤੇ ਭਾਈ ਸੁਖਰਾਜ ਸਿੰਘ ਮੱਲੇਆਣਾ ਲੋਪੋ ਵਾਲਿਆ ਦੇ ਕਵੀਸਰੀ ਜੱਥੇ ਨੇ ਗੁਰੂ ਸਹਿਬਾਨਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਬਾਬਾ ਗੁਰਲਾਲ ਸਿੰਘ ਨੇ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾ ਨਾਲ ਪ੍ਰਬਚਨ ਕਰਦਿਆ ਕਿਹਾ ਕਿ ਅਵਤਾਰ ਦਿਹਾੜੇ ਉਨ੍ਹਾ ਦੇ ਮਨਾਏ ਜਾਦੇ ਹਨ।ਜਿਨ੍ਹਾ ਨੇ ਕਾਮ,ਕਰੋਧ,ਲੋਭ,ਮੋਹ ਅਤੇ ਹੰਕਾਰ ਦਾ ਤਿਆਗ ਕਰਕੇ ਸਮੱੁਚੀ ਮਾਨਵਤਾ ਦਾ ਭਲਾ ਮੰਗਿਆ ਹੋਵੇ,ਬੈਕੰਠ ਨਿਵਾਸੀ ਸੰਤ ਅਵਤਾਰ ਸਿੰਘ ਨੇ ਆਪਣਾ ਸਾਰਾ ਜੀਵਨ ਮਨੱੁਖਤਾ ਦੀ ਭਲਾਈ ਦੇ ਲੇਖੇ ਲਾਇਆ ਹੈ ਅਤੇ ਹਮੇਸਾ ਗੁਰੂ ਦਾ ਭਾਣਾ ਮੰਨਣ ਦਾ ਉਪਦੇਸ ਦਿੱਤਾ।ਜਿਸ ਕਰਕੇ ਅੱਜ ਪਿੰਡ ਸੀਚੇਵਾਲ ਦਾ ਨਾਮ ਦੁਨੀਆਂ ਦੇ ਨਕਸੇ ਤੇ ਸਥਾਪਿਤ ਹੈ।ਇਸ ਮੌਕੇ ਬਾਬਾ ਗੁਰਲਾਲ ਸਿੰਘ ਨੇ ਸਮੂਹ ਪਾਠੀ ਸਿੰਘਾ,ਸਮੂਹ ਦਾਨੀ ਪਰਿਵਾਰਾ,ਰਾਗੀ ਸਿੰਘਾ ਅਤੇ ਕੀਰਤਨੀ ਜੱਥਿਆ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪੁੱਜੇ ਇਲਾਕਾ ਨਿਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰੂ ਕਾ ਲੰਗਰ ਅਟੁੱਤ ਵਰਤਿਆ ਗਿਆ।ਇਸ ਮੌਕੇ ਸਟੇਜ ਸਕੱਤਰ ਦੀ ਭੁਮਿਕਾ ਸੋਨੀ ਚਕਰ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਪ੍ਰਿਤਪਾਲ ਸਿੰਘ ਯੂ ਕੇ,ਸਾਬਕਾ ਸਰਪੰਚ ਗੁਰਮੇਲ ਸਿੰਘ,ਡਾ: ਗੌਰਵ ਮੱਲ੍ਹਾ,ਕੁਲਦੀਪ ਸਿੰਘ ਚਕਰ,ਸਤਨਾਮ ਸਿੰਘ ਬਰਸਾਲ,ਪਰਮਜੀਤ ਸਿੰਘ ਲੋਪੋ,ਕੁਲਵਿੰਦਰ ਸਿੰਘ ਦੀਵਾਨਾ,ਇਕਬਾਲ ਸਿੰਘ ਸਿੱਧੂ,ਭਗਵੰਤ ਸਿੰਘ,ਗੁਲਵੰਤ ਸਿੰਘ,ਹਰਪ੍ਰੀਤ ਸਿੰਘ,ਗੇਜਾ ਸਿੰਘ,ਸੰਦੀਪ ਸਿੰਘ,ਬਾਵਾ ਸਿੰਘ,ਦੇਵ ਸਿੰਘ,ਕਰਨਜੀਤ ਸਿੰਘ,ਗੁਰਪਾਲ ਸਿੰਘ,ਦਵਿੰਦਰਪਾਲ ਸ਼ਰਮਾਂ,ਪਲਵਿੰਦਰ ਸਿੰਘ,ਨੰਬੜਦਾਰ ਸਤਵੰਤ ਸਿੰਘ,ਅਵਤਾਰ ਸਿੰਘ ਸੰਗਤਪੁਰਾ,ਟਹਿਲ ਸਿੰਘ,ਚਮਕੌਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ।
ਫੋਟੋ ਕੈਪਸਨ:-ਬਾਬਾ ਗੁਰਲਾਲ ਸਿੰਘ ਦਾਨੀ ਪਰਿਵਾਰਾ ਅਤੇ ਕਵੀਸਰੀ ਜੱਥੇ ਨੂੰ ਸਨਮਾਨਿਤ  ਕਰਦੇ ਹੋਏ