You are here

ਲੁਧਿਆਣਾ

ਜਗਰਾਉਂ ਟ੍ਰੈਫਿਕ ਪੁਲਿਸ ਵੱਲੋਂ ਬਿਨਾਂ ਹੈਲਮਟ ਘੁੰਮਣ ਵਾਲੇ ਮੋਟਰਸਾਈਕਲ ਸਵਾਰਾਂ ਦੇ ਕੱਟੇ ਚਲਾਨ

ਜਗਰਾਉਂ  7 ਮਾਰਚ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇੱਥੇ ਕਮਲ ਚੋਂਕ ਵਿੱਚ ਟਰੈਫਿਕ ਪੁਲਿਸ ਵੱਲੋਂ ਬਿਨਾਂ ਹੈਲਮਟ ਘੁੰਮਣ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਪੁਲਿਸ ਵੱਲੋਂ ਬਿਨਾਂ ਹੈਲਮਟ ਘੁੰਮਣ ਵਾਲੇ ਮੋਟਰਸਾਈਕਲ ਸਵਾਰ ਅਤੇ ਪਟਾਕੇ ਮਾਰਨ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਕਮਲ ਚੋਂਕ ਵਿੱਚ ਰੋਕ ਕੇ ਉਨ੍ਹਾਂ ਦੇ ਚਲਾਨ ਕੱਟ ਹੱਥ ਫੜਾ ਦਿੱਤੇ ਸਾਡੀ ਖ਼ਬਰ ਲਿਖਣ ਤੱਕ ਦਸ ਬਾਰਾਂ ਨੂੰ ਚਲਾਨ ਕੱਟ ਅੱਗੇ ਤੋਰਦਿਆਂ ਹੋਇਆਂ ਦਸਦੇ ਹੋਏ,ਐਸ ਆਈ ਜਰਨੈਲ ਸਿੰਘ,ਏ ਐਸ ਆਈ ਜਸਵਿੰਦਰ ਸਿੰਘ,ਏ ਐਸ ਆਈ ਮਹਿੰਦਰ ਸਿੰਘ,ਹੈਡ ਕਾਂਸਟੇਬਲ ਸੁਰਿੰਦਰ ਸਿੰਘ ਹੁਣਾਂ ਨੇ ਕਿਹਾ ਕਿ ਉਹ ਪਟਾਕੇ ਮਾਰਦੇ ਅਤੇ ਬਿਨਾਂ ਹੈਲਮਟ, ਤਿੰਨ ਸਵਾਰਾਂ ਨੂੰ ਰੋਕ ਕੇ ਕਾਗਜ਼ ਪੱਤਰ ਚੈਕ ਕਰਨ ਉਪਰੰਤ ਇਕ ਮੋਟਰਸਾਈਕਲ ਜੋ ਕਿ ਪਟਾਕੇ ਬਜਾਉਂਦਾ ਸੀ ਨੂੰ ਬੰਦ ਕੀਤਾ ਗਿਆ ਹੈ, ਜਗਰਾਉਂ ਪੁਲਿਸ ਦੀ ਇਸ ਕਾਰਵਾਈ ਨਾਲ ਕਈ ਮੋਟਰਸਾਈਕਲ ਸਵਾਰਾਂ ਨੂੰ ਉਨ੍ਹਾਂ ਤੋਂ ਬਚਣ ਲਈ ਦੂਜੇ ਰਾਸਤੇ ਤੇ ਪਰਤ ਦਿਆਂ ਵੀ ਦੇਖਿਆ ਗਿਆ।

ਜ਼ਿਲ੍ਹੇ ਭਰ 'ਚ 12 ਮਾਰਚ ਤੱਕ ਮਨਾਇਆ ਜਾਵੇਗਾ ਕਾਲਾ ਮੋਤੀਆ ਹਫ਼ਤਾ

ਲੁਧਿਆਣਾ, 07 ਮਾਰਚ (ਰਣਜੀਤ ਸਿੱਧਵਾਂ)  :  ਸਿਵਲ ਸਰਜਨ ਲੁਧਿਆਣਾ ਡਾ.ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸਾਂ ਤਹਿਤ ਜ਼ਿਲ੍ਹੇ ਭਰ ਵਿੱਚ ਵਿਸ਼ਵ ਗਲੋਕੋਮਾ ਹਫ਼ਤਾ 6 ਤੋ 12 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਖਾਂ ਦੇ ਮਾਹਿਰ ਡਾ. ਮਨੂੰ ਵਿਜ ਨੇ ਦੱਸਿਆ ਕਿ ਵਿਸ਼ਵ ਗਲੋਕੋਮਾ ਹਫ਼ਤਾ (ਕਾਲਾ ਮੋਤੀਆ ਹਫਤਾ) ਸਿਹਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਜ਼ਿਲ੍ਹੇ ਭਰ ਵਿੱਚ  ਸਾਰੀਆਂ ਸਰਕਾਰੀ ਸੰਸਥਾਂਵਾਂ ਵਿਖੇ ਮਨਾਇਆ ਜਾਵੇਗਾ। ਇਸ ਦੌਰਾਨ ਆਮ ਲੋਕਾਂ ਨੂੰ ਕਾਲਾ ਮੋਤੀਆ ਦੀ ਬਿਮਾਰੀ ਦੇ ਲੱਛਣ ਅਤੇ ਬਚਾਅ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਲਾ ਮੋਤੀਆ ਦੇ ਮੁੱਖ ਕਾਰਨ ਅਸਾਧਾਰਣ ਸਿਰ ਦਰਦ ਜਾਂ ਅੱਖਾਂ ਵਿਚ ਦਰਦ, ਪੜ੍ਹਨ ਵਾਲੇ ਚਸ਼ਮਿਆਂ ਦਾ ਵਾਰ ਵਾਰ ਬਦਲਣਾ, ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਅਤੇ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ ਅਤੇ ਦ੍ਰਿਸ਼ਟੀ ਦੇ ਖੇਤਰ ਦਾ ਸੀਮਿਤ ਹੋਣਾ ਹੈ। ਇਸ ਹਫਤੇ ਦੌਰਾਨ ਕਾਲਾ ਮੋਤੀਆ ਦੇ ਸ਼ੱਕੀ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਇਸ ਬਿਮਾਰੀ ਤੋਂ ਪੀੜਤ ਮਰੀਜਾਂ ਨੂੰ ਮੁਫ਼ਤ  ਦਵਾਈਆਂ ਦਿੱਤੀਆ ਜਾਣਗੀਆ ਅਤੇ ਕਾਲਾ ਮੋਤੀਆ ਦੀ ਸ਼ਿਕਾਇਤ ਹੋਣ ਵਾਲੇ ਮਰੀਜਾਂ ਦੇ ਮੁਫ਼ਤ ਆਪ੍ਰੇਸ਼ਨ ਵੀ ਕੀਤੇ ਜਾਣਗੇ। ਡਾ. ਵਿਜ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਵਲੋ ਮਨਾਏ ਜਾ ਰਹੇ ਇਸ ਹਫ਼ਤੇ ਦਾ ਵੱਧ ਤੋ ਵੱਧ ਲਾਹਾ ਲੈਣ।

ਬਲੌਜ਼ਮਜ਼ ਸਕੂਲ ਦੇ ਪ੍ਰਿੰਸੀਪਲ ਅਪਰਾਜਿਤਾ ਐਵਾਰਡ ਨਾਲ ਸਨਮਾਨਿਤ

ਜਗਰਾਉ 7 ਮਾਰਚ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਆਪਣੇ ਮਿਲੇ ਹੋਏ ਐਵਾਰਡਾਂ ਦੀ ਸੂਚੀ ਵਿਚ ਇੱਕ ਹੋਰ ਨਾਮ ਦਰਜ ਕਰਦੇ ਹੋਏ ਆਲ ਇੰਡੀਆ ਪ੍ਰਿੰਸੀਪਲ ਐਸ਼ੋਸੀਏਸ਼ਨ ਵੱਲੋਂ ਉਲੀਕੇ ਗਏ ਇੰਟਰਨੈਸ਼ਨਲ ਵੋਮੈਨ ਡੇਅ ਤੇ ਅਪਰਾਜਿਤਾ ਐਵਾਰਡ 2022 ਨਾਲ ਮਾਣ ਪ੍ਰਾਪਤ ਕੀਤਾ । ਇਹ ਪ੍ਰੋਗ੍ਰਾਮ ਆਲਾਈਸ ਇੰਟਰਨੈਸ਼ਨਲ ਸਕੂਲ ਬਨੂੜ ਪਟਿਆਲਾ ਵਿਖੇ ਹੋਇਆ। ਇਸ ਮੌਕੇ ਡਾ:ਨਾਜ਼ ਇਹ ਮਾਣ-ਸਨਮਾਨ ਪ੍ਰਾਪਤ ਕਰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਹਾਂ ਜਿਹਨਾਂ ਨੇ ਮੈਨੂੰ ਇਸ ਯੋਗ ਬਣਾਇਆ। ਇਸ ਨਾਰੀ ਦਿਵਸ ਤੇ ਮੈਂ ਮੇਰੇ ਦੇਸ਼ ਦੀਆਂ ਸਾਰੀਆਂ ਔਰਤਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਉਹ ਪਰਿਵਾਰ ਚਲਾਉਣ ਦੇ ਨਾਲ-ਨਾਲ ਆਪਣੇ ਆਪ ਨੂੰ ਇਸ ਕਾਬਿਲ ਬਣਾਉਣ ਕਿ ਦੁਨੀਆਂ ਵਿਚ ਉਹਨਾਂ ਦੀ ਇੱਕ ਵੱਖਰੀ ਪਹਿਚਾਣ ਹੋਵੇ। ਸਮਾਜ ਵਿਚ ਵਿਚਰਦਿਆਂ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਨਿਡਰਤਾ ਸਾਨੂੰ ਸਾਡੇ ਮਿੱਥੇ ਟੀਚੇ ਪਹੁੰਚਾਉਣ ਵਿਚ ਮਦਦ ਕਰਦੀ ਹੈ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ, ਸ:ਅਜਮੇਰ ਸਿੰਘ ਰੱਤੀਆਂ ਅਤੇ ਸਮੁੱਚੇ ਸਟਾਫ਼ ਵੱਲੋਂ ਪ੍ਰਿੰਸੀਪਲ ਨੂੰ ਵਧਾਈ ਦਿੱਤੀ ਗਈ।

ਸਨਮਤੀ ਵਿਮਲ ਜੈਨ ਸਕੂਲ ਦੇ ਵਿਦਿਆਰਥੀਆਂ ਨੇ ਸੈਨਿਕ ਸਕੂਲ ਚੋਂ ਪ੍ਰੀਖਿਆ  ਪਾਸ ਕੀਤੀ

ਜਗਰਾਉ 7 ਮਾਰਚ (ਅਮਿਤ ਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦਾ ਵਿਦਿਆਰਥੀ ਕਾਰਤਿਕ ਮੋਰੀਆ ਸਪੁੱਤਰ ਸ੍ਰੀ ਅਰੁਨ ਕੁਮਾਰ ਇਸ ਸਕੂਲ ਵਿੱਚ ਛੇਵੀਂ ਕਲਾਸ ਵਿਚ ਪੜ੍ਹਦਾ ਹੈ  ਇਸ ਵਿਦਿਆਰਥੀ ਨੇ ਸੈਨਿਕ ਸਕੂਲ ਕਪੂਰਥਲਾ ਵਿੱਚ ਪੇਪਰ ਦਿੱਤੇ ਸਨ ਜੋ ਬੱਚੇ ਨੇ ਪਾਸ ਕਰ ਲਏ ਹਨ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਨੇ ਬਹੁਤ ਹੀ ਖੁਸ਼ੀ ਨਾਲ ਦੱਸਿਆ ਕਿ ਸਨਮਤੀ ਸਕੂਲ ਦੇ ਲਈ ਬੜੇ ਹੀ ਮਾਣ ਦੀ ਗੱਲ ਹੈ  ਉਨ੍ਹਾਂ ਨੇ ਦੱਸਿਆ ਕਿ ਕਾਰਤਿਕ ਸਾਡੇ ਸਕੂਲ ਦਾ ਨਰਸਰੀ ਕਲਾਸ ਤੋਂ ਹੀ ਬੜਾ ਹੋਣਹਾਰ ਵਿਦਿਆਰਥੀ ਰਿਹਾ ਹੈ ਉਸ ਦੇ ਉੱਜਵਲ ਭਵਿੱਖ ਲਈ ਆਸ ਕਰਦੇ ਹਨ ਸਕੂਲ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਜੀ ਨੇ ਸਕੂਲ ਦੇ ਅਧਿਆਪਕਾਂ ਨੂੰ ਬਹੁਤ ਬਹੁਤ ਵਧਾਈ ਦਿੱਤੀ

 ਰੂਪ ਚੰਦ ਜੈਨ ਮਹਾਰਾਜ ਜੀ ਦਾ ਪਾਵਨ ਸਾਲਾਨਾ 184 ਵਾਂ ਦੀਕਸ਼ਾ ਮਹਾਉਤਸਵ ਬੜੀ ਧੂਮਧਾਮ ਨਾਲ ਮਨਾਇਆ 

ਜਗਰਾਉ 7 ਮਾਰਚ (ਅਮਿਤ ਖੰਨਾ) ਸ੍ਰੀ ਰੂਪ ਚੰਦ ਐੱਸਐੱਸ ਜੈਨ ਬਰਾਦਰੀ ਰਜਿਸਟਰ ਜਗਰਾਉਂ ਵੱਲੋਂ  ਸ੍ਰੀ ਰੂਪ ਚੰਦ ਜੈਨ ਮਹਾਰਾਜ ਜੀ ਦਾ ਪਾਵਨ ਸਾਲਾਨਾ ਦੀਕਸ਼ਾ ਮਹਾਉਤਸਵ ਸ੍ਰੀ ਰੂਪ ਚੰਦ ਜੈਨ ਸਮਾਧੀ ਸਥਲ ਤਹਿਸੀਲ ਰੋਡ ਜਗਰਾਉਂ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ  ਇਸ ਮੌਕੇ ਝੰਡੇ ਦੀ ਰਸਮ ਸ੍ਰੀ ਨਰੇਸ਼ ਕੁਮਾਰ ਜੈਨ ਸਵਰਗੀ ਏ ਪੁੱਤਰ ਸ੍ਰੀ ਮਨੋਹਰ ਲਾਲ ਜੈਨ ਟਾਂਡੇ ਵਾਲੋਂ ਨੇ ਅਦਾ ਕੀਤੀ ਅਤੇ ਰੂਪ ਚੰਦ ਜੈਨ ਚੈਰੀਟੇਬਲ ਹਸਪਤਾਲ ਦੀ ਵਰ੍ਹੇਗੰਢ  ਦਾਨਵੀਰ ਸੇਠ ਸ੍ਰੀ ਮਨਮੋਹਨ  ਜੈਨ ਕਾਂਜੀ  ਜਗਰਾਉਂ ਮੁਜ਼ੱਫਰਨਗਰ ਰਾਸ਼ਟਰੀ ਉਪ ਅਧਿਅਕਸ਼ ਆਲ ਇੰਡੀਆ ਜੈਨ  ਦਿੱਲੀ ਵੱਲੋਂ ਨੇ ਕੀ ਸਮਾਰੋਹ ਕੀ ਸ਼ਾਨ ਦਾਨਵੀਰ ਸੇਠ ਸ੍ਰੀ ਰਾਕੇਸ਼ ਜੈਨ ਸ਼ਿਲਪਾ ਗਾਰਮੈਂਟਸ ਦਿੱਲੀ ਵਾਲੇ ਥੇ ਇਸ ਮੌਕੇ ਮਹਾਂ ਸਾਧਵੀ ਸ਼੍ਰੀ ਸੂਵਤਰਾ   ਜੀ ਮਹਾਸਾਧਵੀ ਸ਼੍ਰੀ ਪ੍ਰਵੀਨ ਜੀ ਸਾਧਵੀ ਸ਼੍ਰੀ ਹਿਤਾਂਸ਼ੀ ਜੀ ਨੇ ਆਪਣੇ ਪਾਵਨ ਪ੍ਰਵਚਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ  ਪ੍ਰਸਿੱਧ ਰਾਸ਼ਟਰੀ ਜੈਨ ਸੰਗੀਤ ਸਮਰਾਟ ਦੇ ਗਾਇਕ ਸ੍ਰੀ ਵਨੀਤ ਗੇਮਾਂਵਤ ਮੁੰਬਈ  ਵਾਲੇ  ਆਪਣੇ ਭਜਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਮੰਚ ਸੰਚਾਲਨ ਦੀ ਭੂਮਿਕਾ ਮਹਾਮੰਤਰੀ ਸ੍ਰੀ ਧਰਮਪਾਲ ਜੈਨ ਨੇ ਨਿਭਾਈ  ਇਸ ਮੌਕੇ ਐਸ ਐਸ ਪੀ ਪਾਟਿਲ ਕੇਤਨ ਬਲੀਰਾਮ ਅਕਾਲੀ ਦਲ ਦੇ ਉਮੀਦਵਾਰ ਐਸ ਆਰ ਕਲੇਰ  ਆਪ ਦੇ ਉਮੀਦਵਾਰ ਸਰਵਜੀਤ ਕੌਰ ਮਾਣੂੰਕੇ  ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੁੰਵਰ ਨਰਿੰਦਰ ਸਿੰਘ ਨੇ ਵੀ ਪ੍ਰਭੂ ਦੇ ਚਰਨਾਂ ਚ ਆਪਣੀ ਹਾਜ਼ਰੀ ਲਗਾਈ ਇਸ ਮੌਕੇ ਮੁੱਖ ਸਹਿਯੋਗੀ ਸੰਸਥਾ  ਸ੍ਰੀ ਰੂਪ ਚੰਦ ਜੈਨ ਮਹਿਲਾ ਮੰਡਲ ਸ੍ਰੀ ਰੂਪ ਚੰਦ ਜੈਨ ਯੁਵਕ ਮੰਡਲ ਸ੍ਰੀ ਮੱਲੀ ਤਰੁਨੀ  ਮੰਡਲ ਜਗਰਾਉਂ ਕਾ ਵਿਸ਼ੇਸ਼ ਸਹਿਯੋਗ ਰਿਹਾ ਇਸ ਮੌਕੇ ਬਰਾਦਰੀ ਦੇ ਪ੍ਰਧਾਨ ਰਾਕੇਸ਼  ਜੈਨ ਨੇਛਾਂ  ਸੈਕਟਰੀ ਧਰਮਪਾਲ ਜੈਨ ਖਜ਼ਾਨਚੀ ਵਿਜੇ ਜੈਨ  ਤਰੁਨ ਜੈਨ ਨੇ  ਪਹੁੰਚੀਆਂ ਸੰਗਤਾਂ ਤੇ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਬਰਾਦਰੀ ਦੇ ਪ੍ਰਧਾਨ ਰਾਕੇਸ਼  ਜੈਨ ਨੇਛਾਂ , ਸੈਕਟਰੀ ਧਰਮਪਾਲ ਜੈਨ ,ਖਜ਼ਾਨਚੀ ਵਿਜੇ ਜੈਨ,  ਸਹਿ ਮੰਤਰੀ ਤਰੁਣ ਜੈਨ,  ਰਮੇਸ਼ ਜੈਨ ,ਵਰਿੰਦਰ ਜੈਨ ,ਨੀਰਜ ਜੈਨ ,ਅਜੇ ਜੈਨ, ਵਿਨੋਦ ਜੈਨ,  ਯੋਗੇਸ਼ ਜੈਨ ਸ਼੍ਰੀਪਾਲ ਜੈਨ,  ਅਨੀਸ਼ ਜੈਨ ਆਦਿ ਸਮੂਹ ਮੈਂਬਰ ਹਾਜ਼ਰ ਸਨ

62-63 ਵਾਲੇ ਆੜੀਆਂ ਦੀ ਰੂੰਮੀ ਚ ਹੋਈ ਮਿੱਤਰ-ਮਿਲਣੀ

80 ਦੇ ਦਹਾਕੇ ਚ ਪੁੱਜੇ ਗੱਭਰੂਆਂ ਨੇ ਪਾਏ ਭੰਗੜੇ ਤੇ ਗਾਏ ਗੀਤ
ਜਗਰਾਉਂ  6 ਮਾਰਚ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)- ਇਨਸਾਨ ਦੀ ਉਮਰ ਭਾਵੇਂ ਜਿੰਨੀ ਵੀ ਮਰਜ਼ੀ ਹੋ ਜਾਵੇ, ਜੇਕਰ ਉਸ  ਜਿਊਣ ਦਾ ਢੰਗ ਆ ਜਾਵੇ, ਤਾਂ ਦੋਸਤਾਂ-ਮਿੱਤਰਾਂ ਮਿਲਕੇ ਤੇ ਦੁੱਖ-ਸੁੱਖ ਸਾਂਝੇ ਕਰਕੇ ਲੰਮੀ ਉਮਰ ਵੀ ਜੀਵਿਆ ਜਾ ਸਕਦਾ ਹੈ। ਅਜਿਹਾ ਹੀ ਸੁਨੇਹਾਂ ਦੇ ਗਈ ਪਿੰਡ ਰੂੰਮੀ ਵਿਖੇ ਹੋਈ 1962-63 ਵਿੱਚ ਗੁਰੂ ਗੋਬਿੰਦ ਸਕੂਲ ਕਮਾਲਪੁਰਾ ਵਿੱਚ ਦਸਵੀਂ ਚ ਪੜ੍ਹਦੇ ਆੜੀਆਂ ਦੀ ਮਿੱਤਰ ਮਿਲਣੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੁਰਾਣੇ ਦੋੋਸਤਾਂ  ਇਕੱਠੇ ਕਰਨ ਦਾ ਪ੍ਰਬੰਧ ਸੁਰਜੀਤ ਸਿੰਘ ਬਿੰਜਲ, ਅਜਮੇਲ ਸਿੰਘ ਬਿੰਜਲ, ਅਮਰਜੀਤ ਸਿੰਘ ਚੀਮਾਂ ਆਦਿ ਵੱਲੋਂ ਪਿੰਡ ਰੂੰਮੀ ਵਿਖੇ ਸੁਖਦੇਵ ਸਿੰਘ ਗਿੱਲ ਦੇ ਫਾਰਮ ਹਾਊਸ ਉਪਰ ਕੀਤਾ ਗਿਆ। ਲੰਮੇ ਸਮੇਂ ਬਾਅਦ ਪੰਜਾਬ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਜ਼ਡ, ਨਾਰਵੇ, ਸਵੀਡਨ ਆਦਿ ਦੇਸ਼ਾਂ ਤੋਜ਼ ਪਿੰਡ ਰੂੰਮੀ ਵਿਖੇ ਵਿਸ਼ੇਸ਼ ਤੌਰਤੇ ਇਕੱਠੇ ਹੋਏ ਦੋਸਤ ਇੱਕ-ਦੂਜੇ  ਮਿਲਕੇ ਭਾਵੁਕ ਹੋ ਗਏ ਅਤੇ ਲੰਮਾਂ ਸਮਾਂ ਪੁਰਾਣੀਆਂ ਗੱਲਾਂ ਤਾਜ਼ੀਆਂ ਕਰਕੇ ਫੁੱਲਾਂ ਵਾਂਗ ਖਿੜਦੇ ਰਹੇ ਤੇ ਹਾਸਾ-ਠੱਠਾ ਵੀ ਕੀਤਾ। ਸਟੇਜ਼ ਦਾ ਸੰਚਾਲਨ ਕਰਦਿਆਂ ਸੁਖਦੇਵ ਸਿੰਘ ਗਿੱਲ ਰੂੰਮੀ ਨੇ ਜਿੱਥੇ ਪੁਰਾਣੇ ਆੜੀਆਂ  ਉਹਨਾਂ ਦੇ ਨਿੱਕੇ ਤੇ ਦੋਸਤਾਂ ਵਾਲੇ ਨਾਵਾਂ ਨਾਲ ਸੰਬੋਧਨ ਕਰਕੇ ਬੁਲਾਇਆ, ਉਥੇ ਹੀ ਹਾਸ ਰਸ ਟੋਟਕੇ ਤੇ ਸ਼ਾਇਰੀ ਸੁਣਾ ਕੇ ਸਾਰਿਆਂ ਦਾ ਮਨ ਮੋਹ ਲਿਆ ਤੇ ਆਪਣੀ ਜੁਆਨੀ ਵੇਲੇ ਦੀ ਕਾਬਲੀਅਤ ਦਾ ਲੋਹਾ ਮਨਵਾਇਆ। ਸਾਰੇ ਦੋਸਤਾਂ ਨੇ ਆਪੋ-ਆਪਣੀ ਜਾਣ-ਪਹਿਚਾਨ ਕਰਵਾਉਂ ਦਿਆਂ ਆਪਣੀ ਜ਼ਿੰਦਗੀ ਦੇ ਸਫ਼ਰ, ਪਰਿਵਾਰ ਅਤੇ ਰੁਝੇਵਿਆਂ ਜ਼ਿਕਰ ਕਰਦਿਆਂ ਬਚਪਨ ਦੇ ਝਰੋਖਿਆਂ  ਤਾਜ਼ਾ ਕੀਤਾ। ਸਮਾਗਮ ਦੌਰਾਨ ਮਨਮੋਹਣ ਸਿੰਘ ਨੇ ਜਦੋ ਆਪਣੇ ਵੇਲੇ ਦਾ ਮਸ਼ਹੂਰ ਗੀਤ ”ਮੇਲੇ  ਚੱਲ ਮੇਰੇ ਨਾਲ ਕੁੜੇ ਗਾਇਆ, ਤਾਂ ਸਾਰੇ ਆੜ੍ਹੀਆਂ ਤੇ ਜਿਵੇਜ਼ ਮੁੜ ਜੁਆਨੀ ਚੜ੍ਹ ਗਈ ਹੋਵੇ। ਸਾਰਿਆਂ ਨੇ ਤਾੜੀਆਂ ਮਾਰ-ਮਾਰ ਸਾਥ ਦੇ ਕੇ ਗੀਤ ਦਾ ਅਨੰਦ ਮਾਣਿਆਂ। ਗੁਰਦੇਵ ਸਿੰਘ ਜਦੋਂ ਕਿਸਾਨੀ ਸੰਘਰਸ਼ ਬਾਰੇ ਕਵਿਤਾ ਸੁਣਾਈ ਤਾਂ ਸਾਰਿਆਂ ਨੇ ਉਸ ਦੇ ਬੋਲਾਂ ਦੀ ਵਾਹ-ਵਾਹ ਕੀਤੀ। ਮਿੱਤਰ ਮਿਲਣੀ ਚ ਵਿਸ਼ੇਸ਼ ਤੌਰਤੇ ਪੁੱਜੇ ਪਰਮਜੀਤ ਸਿੰਘ ਚੀਮਾਂ ਨੇ ”ਮਾਏ ਨੀ ਮਾਏ, ਮੈਜ਼ ਇੱਕ ਸ਼ਿਕਰਾ ਯਾਰ ਬਣਾਇਆ”ਬਿਜਲੀ ਵਾਲੇ ”ਤੇਰਾ ਦੇਸ਼ ਭਗਤ ਸਿੰਘ ਵੇ ਆਦਿ ਕਈ ਗੀਤ ਸੁਣਾਕੇ ਅਤੇ ਹਾਸਰਸ ਚੁਟਕਲਿਆਂ ਰਾਹੀਜ਼ ਮਹਿਫ਼ਲ ਵਿੱਚ ਰੰਗ ਭਰ ਦਿੱਤਾ। ਪਿਛਲੇ ਸਮੇਜ਼ ਦੌਰਾਨ 1962-63 ਵਾਲੇ ਵਿੱਛੜ ਚੁੱਕੇ ਪੁਰਾਣੇ ਆੜੀਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜ਼ਲੀ ਵੀ ਭੇਜ਼ਟ ਕੀਤੀ ਗਈ। ਅੰਤ ਵਿੱਚ 80ਵੇੇਂ ਦਹਾਕੇ ਚ ਪੁੱਜੇ ਦੋਸਤਾਂ ਨੇ ਗੀਤਾਂ ਉਪਰ ਭੰਗੜਾ ਪਾ ਕੇ ਜ਼ਿੰਦਗੀ ਦਾ ਅਨੰਦ ਮਾਣਿਆਂ। ਇਸ ਮੌਕੇ ਸੁਰਜੀਤ ਸਿੰਘ ਔਲਖ, ਅਮਰਜੀਤ ਸਿੰਘ ਸਿੱਧੂ,  ਅਜਮੇਲ ਸਿੰ ਢਿੱਲੋਜ਼, ਸੁਖਦੇਵ ਸਿੰਘ ਗਿੱਲ, ਦਰਸ਼ਨ ਸਿੰਘ ਦਿਉਲ, ਪ੍ਰਸੋ਼ਤਮ ਲਾਲ ਸ਼ਰਮਾਂ, ਕ੍ਰਿਪਾਲ ਸਿੰਘ, ਮਲਕੀਤ ਸਿੰਘ ਗਿੱਲ, ਮਹਿੰਦਰ ਸਿੰਘ ਗਿੱਲ, ਬਲਵਿੰਦਰ ਸਿੰਘ, ਮਲਕੀਤ ਸਿੰਘ ਭੂੰਦੜੀ, ਜਗਜੀਤ ਸਿੰਘ, ਹਰਨੇਕ ਸਿੰਘ, ਵਕੀਲ ਚੰਦ ਲੰਮੇ, ਪਿਆਰੇ ਲਾਲ ਚੀਮਾਂ ਆੜਤੀ ਜਗਰਾਉਂ, ਹਰੀ ਸਿੰਘ ਚੀਮਾਂ, ਗੁਰਮੇਲ ਸਿੰਘ ਗਿੱਲ, ਲਖਵੀਰ ਸਿੰਘ ਚੀਮਾਂ, ਗਿਆਨ ਸਿੰਘ ਚੀਮਾਂ, ਮੇਜਰ ਸਿੰਘ ਚੀਮਾਂ ਆਦਿ ਵੀ ਹਾਜ਼ਰ ਸਨ।

ਦੋ ਸਾਲ ਪਹਿਲਾ ਲਗਾਇਆ ਜੰਗਲ ਹੋਇਆ ਤਿਆਰ    

ਹਠੂਰ,6,ਮਾਰਚ-(ਕੌਸ਼ਲ ਮੱਲ੍ਹਾ)-ਵਾਤਾਵਰਨ ਨੂੰ ਸਮਰਪਿਤ ਦੁਨੀਆਂ ਦੀ ਪ੍ਰਸਿੱਧ ਈਕੋਸਿੱਖ ਸੰਸਥਾ ਵੱਲੋ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ,ਸਮੂਹ ਐਨਆਰਆਈ ਵੀਰਾ,ਯੂਥ ਇੰਡੈਪੈਡਟ ਸਪੋਰਟਸ ਕਲੱਬ ਮੱਲ੍ਹਾ ਦੇ ਸਹਿਯੋਗ ਨਾਲ ਸਟੂਡੈਟ ਵੈਲਫੈਅਰ ਸੇਵਾ ਸੁਸਾਇਟੀ ਮੱਲ੍ਹਾ ਦੇ ਪ੍ਰਧਾਨ ਜਗਜੀਤ ਸਿੰਘ ਸਿੱਧੂ ਨਿਊ ਜਰਸੀ ਅਮਰੀਕਾ ਵਾਲਿਆ ਦੀ ਅਗਵਾਈ ਹੇਠ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਨੂੰ ਸਮਰਪਿਤ ਬੀਤੇ ਦੋ ਸਾਲ ਪਹਿਲਾ ਪਸੂਆਂ ਦੇ ਸਰਕਾਰੀ ਹਸਪਤਾਲ ਪਿੰਡ ਮੱਲ੍ਹਾ ਵਿਖੇ ਗੁਰੂ ਨਾਨਕ ਪਵਿੱਤਰ ਜੰਗਲ ਲਗਾਇਆ ਗਿਆ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਜਗਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਈਕੋਸਿੱਖ ਸੰਸਥਾ ਵੱਲੋ ਪੰਜਾਬ ਦੇ ਵੱਖ-ਵੱਖ ਪਿੰਡਾ ਅਤੇ ਸਹਿਰਾ ਵਿਚ ਜੰਗਲ ਲਾਏ ਗਏ ਸਨ,ਜਿਨ੍ਹਾ ਵਿਚੋ 140 ਵੇ ਨੰਬਰ ਤੇ ਪਿੰਡ ਮੱਲ੍ਹਾ ਵਿਚ ਇਹ ਜੰਗਲ ਲਾਇਆ ਗਿਆ ਸੀ।ਉਨ੍ਹਾ ਦੱਸਿਆ ਕਿ ਇਹ ਜੰਗਲ ਲਗਭਗ ਦਸ ਮਰਲੇ ਵਿਚ ਲਾਇਆ ਗਿਆ ਹੈ ਅਤੇ ਇਸ ਜੰਗਲ ਵਿਚ 50 ਪ੍ਰਕਾਰ ਦੇ 550 ਰਵਾਇਤੀ ਦਰੱਖਤ ਅਤੇ ਬੂਟੇ ਲਾਏ ਗਏ ਸਨ ਜੋ ਦੋ ਸਾਲਾ ਵਿਚ ਪੂਰਨ ਰੂਪ ਵਿਚ ਤਿਆਰ ਹੋ ਚੁੱਕੇ ਹਨ।ਉਨ੍ਹਾ ਦੱਸਿਆ ਕਿ ਜੰਗਲ ਲਾਉਣ ਸਮੇਂ ਕੁਦਰਤੀ ਖਾਦਾ ਪਾਈਆ ਗਈਆਂ ਸਨ ਅਤੇ ਦੋ ਸਾਲਾ ਵਿਚ ਜੰਗਲ ਨੂੰ ਸਿਰਫ ਬਾਰਾ ਵਾਰ ਹੀ ਪਾਣੀ ਲਾਇਆ ਗਿਆ ਹੈ ਕਿਉਕਿ ਜੰਗਲ ਲਾਉਣ ਸਮੇਂ ਜਮੀਨ ਨੂੰ ਲਗਭਗ ਚਾਰ ਫੁੱਟ ਡੂੰਘਾ ਪੁੱਟ ਕੇ ਬੂਟੇ ਅਤੇ ਰੁੱਖ ਲਾਏ ਗਏ ਸਨ ਜਿਸ ਕਰਕੇ ਇਨ੍ਹਾ ਬੂਟਿਆ ਨੂੰ ਪਾਣੀ ਦੀ ਜਿਆਦਾ ਲੋੜ ਨਹੀ ਰਹਿੰਦੀ।ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਆਉਣ ਵਾਲੇ ਦਿਨਾ ਵਿਚ ਜੰਗਲ ਦੀ ਸਾਭ-ਸੰਭਾਲ ਵਿਚ ਸਹਿਯੋਗ ਦੇਣ ਅਤੇ ਆਉਣ ਵਾਲੇ ਦਿਨਾ ਵਿਚ ਇਸੇ ਤਰ੍ਹਾ ਦੇ ਹੋਰ ਜੰਗਲ ਲਾਏ ਜਾਣਗੇ।ਇਸ ਮੌਕੇ ਉਨ੍ਹਾ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਅਤੇ ਪਿੰਡ ਵਾਸੀਆ ਦਾ ਧੰਨਵਾਦ ਕੀਤਾ।

ਫੋਟੋ ਕੈਪਸਨ:- ਪਸੂਆਂ ਦੇ ਸਰਕਾਰੀ ਹਸਪਤਾਲ ਪਿੰਡ ਮੱਲ੍ਹਾ ਵਿਖੇ ਦੋ ਸਾਲ ਪਹਿਲਾ ਲਾਏ ਜੰਗਲ ਦੀ ਮੂੰਹ ਬੋਲਦੀ ਤਸਵੀਰ

ਸੱਭਿਆਚਰਕ ਮੇਲਾ 13 ਮਾਰਚ ਨੂੰ

ਹਠੂਰ,6,ਮਾਰਚ-(ਕੌਸ਼ਲ ਮੱਲ੍ਹਾ)-ਯੂਥ ਇੰਡੀਪੈਂਡੈਂਟ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਮੱਲ੍ਹਾ, ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਅਤੇ ਸਮੂਹ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਅਠਾਰਵਾਂ ਸੱਭਿਆਚਾਰਕ ਮੇਲਾ ਅਤੇ ਭੰਡਾਰਾ ਪੀਰ ਬਾਬਾ ਲੱਖ ਦਾਤਾ ਦੀ ਦਰਗਾਹ ਪਿੰਡ ਮੱਲ੍ਹਾ ਵਿਖੇ 13 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਸਿੰਘ ਅਤੇ ਬਾਬਾ ਰਣਧੀਰ ਸਿੰਘ ਧੀਰਾ ਨੇ ਦੱਸਿਆ ਕਿ ਮੇਲੇ ਵਿਚ ਕਮੇਡੀ ਕਲਾਕਾਰ ਮਿੰਟੂ ਜੱਟ (ਭਾਨਾ ਭਗੌੜਾ),ਗਾਇਕ ਜੋੜੀ ਬਲਕਾਰ ਅਣਖੀਲਾ,ਬੀਬਾ ਮਨਜਿੰਦਰ ਗੁਲਸ਼ਨ, ਗਾਇਕ ਗਗਨ ਮੱਲ੍ਹਾ,ਗਾਇਕ ਪਾਰਸ ਮੱਲ੍ਹਾ ਆਪਣੀ ਕਲਾਂ ਦੇ ਜੌਹਰ ਦਿਖਾਉਣਗੇ ਅਤੇ ਸਾਰੀ ਰਾਤ ਬਹਾਦਰ ਐਂਡ ਪਾਰਟੀ ਸਰਾਵਾ ਵਾਲੇ ਭੰਡਾ ਦਾ ਪ੍ਰੋਗਰਾਮ ਪੇਸ ਕਰਨਗੇ,ਉਨ੍ਹਾ ਦੱਸਿਆ ਕਿ ਮੇਲੇ ਵਿਚ ਪਹੁੰਚੇ ਸਮੂਹ ਕਲਾਕਾਰਾ ਨੂੰ ਮੇਲਾ ਕਮੇਟੀ ਵੱਲੋ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਮੇਲੇ ਦਾ ਪੋਸਟਰ ਜਾਰੀ ਕੀਤਾ ਅਤੇ ਸਮੂਹ ਇਲਾਕਾ ਨਿਵਾਸੀਆ ਨੂੰ ਮੇਲੇ ਵਿਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਜਗਵਿੰਦਰਪਾਲ ਸਿੰਘ ਕੈਨੇਡਾ,ਹਰਦੀਪ ਸਿੰਘ ਕੈਨੇਡਾ,ਪ੍ਰਧਾਨ ਕੁਲਦੀਪ ਸਿੰਘ ਗੋਗਾ,ਹਰਮੀਤ ਸਿੰਘ ਕੈਨੇਡਾ,ਹਰਜੀਤ ਸਿੰਘ ਕੈਨੇਡਾ,ਅਵਤਾਰ ਸਿੰਘ ਕੈਨੇਡਾ,ਰੈਕੂ ਯੂ ਕੇ,ਜਸਵੀਰ ਸਿੰਘ ਆਸਟਰੇਲੀਆ,ਗੁਰਪ੍ਰੀਤ ਸਿੰਘ ਕੈਨੇਡਾ,ਸੀਰਾ ਕੈਨੇਡਾ,ਰਾਜਾ ਸਿੱਧੂ,ਰਾਜਪ੍ਰੀਤ ਸਿੰਘ,ਜਗਜੀਤ ਸਿੰਘ,ਚਮਨ ਸਿੰਘ,ਭਰਪੂਰ ਸਿੰਘ,ਪੰਜਾਬ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਹਾਜ਼ਰ ਸੀ।    

ਫੋਟੋ ਕੈਪਸਨ:- ਰਣਧੀਰ ਸਿੰਘ ਧੀਰਾ ਅਤੇ ਹੋਰ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ

23 ਵਾਂ ਸਮੂਹਿਕ ਕੰਨਿਆ ਦਾਨ ਮਹਾਂ ਯੱਗ 20 ਮਾਰਚ ਨੰੂ

 ਜਗਰਾਉ 5 ਮਾਰਚ (ਅਮਿਤ ਖੰਨਾ) ਨਾਨਕਸਰ ਸੰਪਰਦਾਇ ਦੇ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਵੱਲੋਂ ਲੋਕ ਸੇਵਾ ਸੁਸਾਇਟੀ ਨਾਲ ਮਿਲ ਕੇ ਆਰੰਭੀ ਸਮੂਹਿਕ ਕੰਨਿਆ ਦਾਨ ਮਹਾਂ ਯੱਗ ਦੀ ਲੜੀ ਨੰੂ ਨਿਰਵਿਘਨ ਜਾਰੀ ਰੱਖ ਰਹੇ ਉਨ੍ਹਾਂ ਦੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਦੇ ਅਸ਼ੀਰਵਾਦ ਤੇ ਸਹਿਯੋਗ ਨਾਲ ਇਸ ਵਾਰ 23 ਵਾਂ ਸਮੂਹਿਕ ਕੰਨਿਆ ਦਾਨ ਮਹਾਂ ਯੱਗ 20 ਮਾਰਚ ਦਿਨ ਐਤਵਾਰ ਨੰੂ ਸਥਾਨਕ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਮਾਤਰੀ ਸੇਵਾ ਸੰਘ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ। ਸੰਤ ਬਾਬਾ ਅਰਵਿੰਦਰ ਸਿੰਘ ਨੇ ਕੰਨਿਆ ਦਾਨ ਮਹਾਂ ਯੱਗ ਦਾ ਕਾਰਡ ਰਿਲੀਜ਼ ਕਰਦਿਆਂ ਜਿੱਥੇ ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕੀਤੀ ਉੱਥੇ ਸੁਸਾਇਟੀ ਨੰੂ ਸਮਾਜ ਸੇਵਾ ਦੇ ਕੰਮਾਂ ਲਈ ਹਮੇਸ਼ਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਮਨੋਜ ਗਰਗ ਅਤੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਪਵਿੱਤਰ ਹਾਜ਼ਰੀ ਵਿਚ ਸੰਤ ਬਾਬਾ ਅਰਵਿੰਦਰ ਸਿੰਘ ਨੇ ਅਸ਼ੀਰਵਾਦ ਤੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਮੂਹਿਕ ਕੰਨਿਆ ਦਾਨ ਮਹਾਂ ਯੱਗ ’ਚ 11 ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਹੋਣਗੇ। ਉਨ੍ਹਾਂ ਦੱਸਿਆ ਹਰੇਕ ਲੜਕੀ ਨੂੰ ਦਾਨ ਦੇ ਰੂਪ ਵਿਚ ਸੁਸਾਇਟੀ ਵੱਲੋਂ ਘਰੇਲੂ ਵਰਤੋਂ ਆਉਣ ਵਾਲਾ ਸਮਾਨ ਵੀ ਦਿੱਤਾ ਗਿਆ ਤਾਂ ਕਿ ਉਨ੍ਹਾਂ ਦੀ ਗ੍ਰਹਿਸਤੀ ਠੀਕ ਠਾਕ ਚੱਲ ਸਕੇ। ਉਨ੍ਹਾਂ ਲੋੜਵੰਦ ਪਰਿਵਾਰਾਂ ਨੰੂ ਅਪੀਲ ਕੀਤੀ ਕਿ ਉਹ ਮੋਬਾਇਲ ਨੰਬਰ 99144-01624 ਜਾਂ 98882-31983 ’ਤੇ ਸੰਪਰਕ ਕਰ ਕਰ ਕੇ ਆਪਣਾ ਨਾਮ ਲਿਖਵਾ ਸਕੇ। ਇਸ ਮੌਕੇ ਇਕਬਾਲ ਸਿੰਘ ਕਟਾਰੀਆ, ਰਾਜਿੰਦਰ ਜੈਨ ਕਾਕਾ, ਮੁਕੇਸ਼ ਗੁਪਤਾ, ਕੰਵਲ ਕੱਕੜ, ਨੀਰਜ ਮਿੱਤਲ, ਵਿਨੋਦ ਬਾਂਸਲ ਵੀ ਹਾਜ਼ਰ ਸਨ।

ਹਫਤਾਵਾਰੀ ਗੁਰਮਤਿ ਸਮਾਗਮ

ਜਗਰਾਉਂ , 04 ਮਾਰਚ (ਬਲਦੇਵ ਸਿੰਘ ਜਗਰਾਉਂ ) ਸਨਿੱਚਰਵਾਰ ਮਿਤੀ 05-03-2022 ਨੂੰ ਹਫਤਾਵਾਰੀ ਗੁਰਮਤਿ ਸਮਾਗਮ,ਸ਼ਾਮ 05-30 ਤੋਂ ਰਾਤ 08-30 ਤੱਕ, ਗੁਰਦੁਆਰਾ ਸਾਹਿਬ ਵਿਖੇ ਸਜਣਗੇ, ਜਿਸ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ,ਸ੍ਰੀ ਰਹਿਰਾਸ ਸਾਹਿਬ, ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ।
ਆਪ ਜੀ ਸਭ ਨੂੰ ਪਰਿਵਾਰ ਸਮੇਤ ਦਰਸ਼ਨ ਦੇਣ ਲਈ ਬੇਨਤੀ ਹੈ ਜੀ। ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ਜੀ।
ਜ਼ਰੂਰੀ ਬੇਨਤੀ:-- ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ, 14 ਅਪ੍ਰੈਲ 2022 ਦਿਨ ਵੀਰਵਾਰ ਨੂੰ, ਖਾਲਸਾ ਸਾਜਨਾ ਦਿਵਸ ( ਵਿਸਾਖੀ) ਤੇ  ਚਾਰ ਲੋੜਵੰਦ ਪਰਿਵਾਰਾਂ, ਦੀਆਂ ਲੜਕੀਆਂ ਦੇ, ਅਨੰਦ ਕਾਰਜ, ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਜਗਰਾਉਂ ਵਿਖੇ,ਸਰਬ ਸੰਗਤ,ਲਾਰਡ ਸਰਦਾਰ ਸਿੰਘ ਯੂ ਕੇ , ਡਾਕਟਰ ਹਰਬੰਸ ਸਿੰਘ ਦੇ ਸਹਿਯੋਗ ਨਾਲ ਕੀਤੇ ਜਾਣਗੇ।
ਆਪ ਜੀ ਦੇ ਸੰਪਰਕ ਵਿੱਚ ਕੋਈ ਅਜਿਹਾ ਪਰਿਵਾਰ ਹੋਵੇ ਤਾਂ 31-03-2022 ਤੱਕ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਜਗਰਾਉਂ ਵਿਖੇ ਦਰਜ਼ ਕਰਵਾਉਣ ਦੀ ਕ੍ਰਿਪਾਲਤਾ ਕਰੋ ਜੀ। ਧੰਨਵਾਦ ਸਹਿਤ।
ਪ੍ਰਬੰਧਕ ਸੇਵਾਦਾਰ - ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ, ਜਗਰਾਉਂ - ਸੰਪਰਕ:-ਗੁਰਪ੍ਰੀਤ ਸਿੰਘ 94176-00502