You are here

ਲੁਧਿਆਣਾ

ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਵਿਿਦਆਰਥੀਆਂ ਦੀ ਹੋਂਸਲਾਅਫਜਾਈ

ਜਗਰਾਉ 22 ਫਰਵਰੀ (ਅਮਿਤ ਖੰਨਾ) ਸਪਰਿੰਗ ਡਿਊ ਪਬਲਿਕ ਸਕੂਲ ਵਿੱਚ 2020-21 ਦੇ ਵਿਿਦਆਰਥਆਂ ਲਈ ਹੋਂਸਲਾ ਅਫਜਾਈ ਲਈ ਸਾਲਾਨਾ ਇਨਾਮ ਵੰਡ ਸਮਾਰੋਹ ਬਹੁਤ ਹੀ ਸਾਦਗੀ ਨਾਲ ਕੀਤਾ ਗਿਆ ਕੋਵਿਡ ਸੰਬੰਧਤ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਿਰਫ 6 ਤੋਂ 12 ਤੱਕ ਦੇ ਵਿਿਦਆਰਥੀਆਂ ਨੂੰ ਹੀ ਸਨਮਾਨਿਤ ਕੀਤਾ ਗਿਆ।ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰਸਿੰਘ, ਡਾਇਰੈਕਟਰ ਹਰਜੀਤ ਸਿੱਧੂ, ਨੂੰ ਜੀ ਆਇਆ ਆਖਿਆ ਉਹਨਾਂ ਨੇ ਵਿਿਦਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕੋਵਿਡ ਕਾਰਨ ਸਕੂਲੀ ਸਿੱਖਿਆ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ ਅਤੇ ਵਿਿਦਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਜੋੜ ਕੇ ਰੱਖਣ ਵਿੱਚ ਮਾਤਾ ਪਿਤਾ ਸਾਹਿਬਾਨ ਅਤੇ ਅਧਿਆਪਕਾਂ ਨੇ ਮਹੱਤਵਪੂਰਨ ਰੋਲ ਅਦਾ ਕੀਤਾ ਜਿੰਨਾਂ ਵਿਿਦਆਰਥੀਆਂ ਨੇ ਇਸ ਸਮੇਂ ਵਿੱਚ ਪੂਰੀ ਸ਼ਿੱਦਤ ਨਾਲ ਪੜਾਈ ਕੀਤੀ ਉਹਨਾਂ ਨੂੰ ਸਕੂਲ ਵਲੋਂ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਵਿੱਚ ਕੁੱਲ 62 ਵਿਿਦਆਰਥੀ ਸੀ ਜਿੰਨਾਂ ਨੇ ਪਿਛਲੇ ਵਿੱਦਿਅਕ ਵਰ੍ਹੇ ਵਿਚ ਕ੍ਰ੍ਰਮ ਵਾਰ ਪਹਿਲੀ, ਦੂਸਰੀ ਅਤੇ ਤੀਜੀ ਪੁਜੀਸ਼ਨ ਹਾਸਿਲ ਕੀਤੀ ਸੀ। ਇਸਦੇ ਨਾਲ ਹੀ ਸੁਮਨਪ੍ਰੀਤਕੌਰ, ਹਰਮਨਦੀਪ ਕੌਰ, ਸੱਚਦੀਪ ਕੌਰ, ਵਿਸ਼ੇਸ਼ ਬਾਂਸਲ, ਸੁਪਨੀਤ ਕੌਰ, ਗੁਰਨੀਤ ਕੌਰ ਚਾਹਿਲ ਅਤੇ ਅਤਿੰਦਰ ਸਿੰਘ ਜੋ ਕਿ ਬੋਰਡ ਇਮਤਿਹਾਨਾਂ ਵਿੱਚ 90 ਅਤੇ 80 ਫੀਸਦੀ ਨੰਬਰ ਹਾਸਿਲ ਕਰਨ ਵਾਲੇ ਵਿਿਦਆਰਥੀ ਸੀ ਨੂੰ ਵੀ ਸਨਮਾਨਿਤ ਕੀਤਾ ਗਿਆ।ਇਹ ਸਮਾਗਮ ਕੁੱਝ ਹੱਟਕੇ ਸੀ। ਕਿਉਂਕਿ ਇਸ ਵਿੱਚ ਕੁੱਝ ਮਾਤਾ ਪਿਤਾ ਸਾਹਿਬਾਨ ਨੇ ਵੀ ਖਾਸ ਮਹਿਮਾਨ ਦੇ ਤੋਰ ਤੇ ਸ਼ਿਰਕਤ ਕੀਤੀ ਸੀ।ਵਾਇਸ ਪ੍ਰਿੰਸੀਪਲ ਨੇ ਉਹਨਾਂ ਦਾ ਖਾਸ ਧੰਨਵਾਦ ਕੀਤਾ।ਕਿਉਂਕਿ ਕੋਵਿਡ ਸਮੇਂ ਦੋਰਾਨ ਉਹਨਾਂ ਨੇ ਆਪਣੇ ਬੱਚਿਆਂ ਦੀ ਪੜਾਈ ਤੇ ਕੋਈ ਫਰਕ ਨਹੀਂ ਪੈਣ ਦਿੱਤਾ ਅਤੇ ਸਕੂਲ ਦਾ ਪੂਰੀ ਤਰਾਂ ਸਹਿਯੋਗ ਕੀਤਾ।ਇਸ ਮੌਕੇ ਤੇ ਉਹਨਾਂ ਮਾਤਾ ਪਿਤਾ ਸਾਹਿਬਾਨ ਦਾ ਵੀ ਸਨਮਾਨ ਕੀਤਾ ਗਿਆ ਜਿੰਨਾ ਵਿੱਚ ਡਾ-ਰਣਜੀਤ ਸਿੰਘ ਭੁੱਲਰ, ਡਾ-ਬਲਜੀਤ ਸਿੰਘ, ਜ਼ਸਵੀਰ ਕੌਰ, ਸਰਬਜੀਤ ਕੌਰ, ਸ. ਟਹਿਲ ਸਿੰਘ, ਸ. ਸੁਖਵਿੰਦਰ ਸਿੰਘ, ਸ. ਬਲਰਾਜ ਸਿੰਘ, ਸ. ਬਲਵਿੰਦਰਸਿੰਘ, ਸ. ਅਮਰਜੀਤ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਰਾਜਵਿੰਦਰ ਸਿੰਘ ਵਲੋਂ ਵਿਿਦਆਰਥੀਆਂ ਨੂੰ ਇਹ ਸਨਮਾਨ ਸਕੂਲ ਪ੍ਰਬੰਧਕੀ ਕਮੇਟੀ ਅਤੇ ਮਾਤਾ ਪਿਤਾ ਸਾਹਿਬਾਨ ਵਲੋਂ ਸਾਂਝੇ ਤੌਰ ਤੇ ਦਿੱਤੇ ਗਏ।ਕਿਉਂਕਿ ਮਾਤਾ ਪਿਤਾ ਅਤੇ ਅਧਿਆਪਕ ਹੀ ਵਿਿਦਆਰਥੀਆਂ ਦੇ ਜੀਵਨ ਵਿੱਚ ਇੱਕ ਸਾਰਥਕ ਭੂਮਿਕਾ ਅਦਾ ਕਰਦੇ ਹਨ।ਅੰਤ ਵਿੱਚ ਬੇਅੰਤ ਕੁਮਾਰ ਅਤੇ ਮੈਨੇਜਰ ਮਨਦੀਪ ਚੌਹਾਨ ਵਲੋਂ ਸਾਰੇ ਮਾਤਾਪਿਤਾ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨਿਤ ਵਿਿਦਆਰਥੀਆਂ ਨੂੰ ਵਧਾਈ ਦਿੱਤੀ ਗਈ।ਇਸ ਮੌਕੇ ਤੇ ਮੈਡਮ ਮੋਨਿਕਾ ਚੌਹਾਨ, ਬਲਜੀਤ ਕੌਰ, ਅੰਜੂ ਬਾਲਾ, ਲਖਵੀਰ ਸਿੰਘ ਉੱਪਲ, ਜਗਦੀਪ ਸਿੰਘ, ਕੁਲਦੀਪ ਕੌਰ, ਲਖਵੀਰ ਸਿੰਘ  ਸੰਧੂ, ਰਵਿੰਦਰ ਸਿੰਘ, ਜਗਸੀਰ ਸਿੰਘ ਸਮੇਤ ਸਾਰਾ ਸਟਾਫ ਹਾਜ਼ਿਰ ਸੀ

ਬਲੌਜ਼ਮ ਕਾਨਵੈਂਟ ਸਕੂਲ ਵੱਲੋਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ

ਜਗਰਾਉ 22 ਫਰਵਰੀ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਸਕੂਲ ਵੱਲੋਂ ਅੱਜ ਮਾਂ ਬੋਲੀ ਪੰਜਾਬੀ ਦੇ ਦਿਹਾੜੇ ਨੂੰ ਬੱਚਿਆਂ ਨਾਲ ਸਾਂਝਾ ਕੀਤਾ ਗਿਆ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਦੱਸੀ ਗਈ। ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਬਾਰੇ ਦੱਸਿਆ ਕਿ ਮਾਂ ਦੀ ਕੁੱਖ ਸਿੱਖੀ ਹੋਈ ਇਸ ਬੋਲੀ ਦੀ ਪੂਰੇ ਸੰਸਾਰ ਵਿੱਚ ਮਹਾਨਤਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸਿਪਲ ਡਾਕਟਰ ਅਮਰਜੀਤ ਕੌਰ ਨਾਜ਼ ਨੇ ਬੋਲਦੇ ਹੋਏ ਕਿਹਾ ਕਿ ਮਾਂ-ਬੋਲੀ ਅਸੀਂ ਆਪਣੀ ਮਾਂ ਦੀ ਕੁੱਖ ਵਿੱਚੋਂ ਸਿੱਖ ਕੇ ਆਉਂਦੇ ਹਾਂ ਤੇ ਵਧਦੇ-ਫੁਲਦੇ ਹਾਂ।ਇਸ ਦਿਨ ਦੀ ਪੂਰੇ ਸਮਾਜ ਨੂੰ ਵਧਾਈ ਮੇਰੀ ਬੱਚਿਆਂ ਨੂੰ ਵੀ ਇਹੀ ਸਿੱਖਿਆ ਹੈ ਕਿ ਬੋਲੀਆਂ ਚਾਹੇ ਜਿੰਨੀਆਂ ਮਰਜ਼ੀ ਸਿੱਖੋ ਪਰ ਆਪਣੀ ਮਾਂ ਬੋਲੀ ਨੂੰ ਕਦੇ ਵੀ ਦਿਲੋਂ ਵਿਸਾਰਨਾ ਨਹੀਂ ਚਾਹੀਦਾ ਜੇਕਰ ਅਸੀਂ ਆਪਣੀ ਮਾਂ ਨੂੰ ਭੁੱਲ ਜਾਵਾਂਗੇ ਤਾਂ ਅਸੀਂ ਆਪਣੇ ਵਿਰਸੇ ਨੂੰ ਵੀ ਭੁੱਲ ਜਾਵਾਂਗੇ। ਇਸ ਮੌਕੇ ਸਕੂਲ ਦੇ ਪ੍ਰੈਸੀਡੈਂਟ ਸਰਦਾਰ ਮਨਪ੍ਰੀਤ ਸਿੰਘ ਬਰਾੜ ਨੇ ਵੀ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਦੀ ਵਧਾਈ ਦਿੱਤੀ।

ਗੁਰੂ ਨਾਨਕ ਚੈਰੀਟੇਬਲ ਟਰੱਸਟ ਸਕਾਟਲੈਂਡ (ਯੂ ਕੇ) ਵਲੋਂ 18 ਵਾ ਸਮੂਹਿਕ ਕਨਿੰਆ ਦਾਨ ਮਹਾਂ ਯੱਗ ਸੰਪਨ ਹੋਇਆ

ਜਗਰਾਉਂ 21 ਫਰਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਗੁਰੂ ਨਾਨਕ ਚੈਰੀਟੇਬਲ ਟਰੱਸਟ ਸਕਾਟਲੈਂਡ ਯੂ ਕੇ ਵਲੋਂ ਚੈਅਰਮੈਨ ਗੁਰਮੇਲ ਸਿੰਘ ਢਿੱਲੋਂ ਦੀ ਅਗਵਾਈ ਹੇਠ 18 ਵਾ ਸਮੂਹਿਕ ਕਨਿੰਆ ਦਾਨ ਮਹਾਂ ਯੱਗ ਪਿੰਡ ਚੀਮਨਾ ਵਿਖੇ ਸੰਪੰਨ ਹੋਇਆ। ਇਸ ਮੌਕੇ ਤੇ ਸਕਾਟਲੈਂਡ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਤੇ ਪਿੰਡ ਚੀਮਨਾ ਦੇ ਵਾਸੀਆਂ ਦੇ ਸਹਿਯੋਗ ਨਾਲ 16 ਜ਼ਰੂਰਤ ਮੰਦ ਲੜਕੇ ਅਤੇ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਭਾਈ ਨਿਸ਼ਾਵਰ ਸਿੰਘ ਨਾਨਕਸਰ ਵਾਲਿਆਂ ਨੇ ਆਪਣੀ ਮਿੱਠੀ ਬਾਣੀ ਨਾਲ ਪੂਰੀ ਮਰਿਆਦਾ ਨਾਲ ਕਰਵਾਏ। ਇਸ ਮੌਕੇ ਬਰਾਤਾਂ ਦਾ ਫੋਜੀ ਬੈਂਡ ਨਾਲ ਸਵਾਗਤ ਕੀਤਾ ਗਿਆ। ਬਰਾਤਾਂ ਲਈ ਤੇ ਲੜਕੀਆਂ ਦੇ ਪਰਿਵਾਰ ਵਾਲਿਆਂ ਲਈ ਚਾਹ ਨਾਸ਼ਤਾ ਅਤੇ ਦੁਪਹਿਰ ਦੀ ਰੋਟੀ ਦਾ ਵਧੀਆ ਪ੍ਰਬੰਧ ਕੀਤਾ ਗਿਆ। ਸਾਰੇ ਜੋੜਿਆ ਦੇ ਸਮੂਹਿਕ ਆਨੰਦ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਰਵਾਏ ਗਏ।ਲੜਕੇ ਅਤੇ ਲੜਕੀਆਂ ਨੂੰ ਜ਼ਰੂਰਤ ਦਾ ਸਾਮਾਨ ਜਿਵੇਂ ਸਾਇਕਲ,ਪੱਖਾ,ਬੈਡ, ਕੁਰਸੀਆਂ, ਪੇਟੀ ਆਦਿ ਵੀ ਦਿੱਤਾ ਗਿਆ। ਇਸ ਮੌਕੇ ਤੇ ਗੁਰਮੇਲ ਸਿੰਘ ਧਾਮੀ, ਗੁਰਦੀਪ ਸਿੰਘ ਸਮਰਾ, ਤਰਨਦੀਪ ਸਿੰਘ ਫਗਵਾੜਾ, ਪ੍ਰਿਥੀ ਪਾਲ ਸਿੰਘ, ਸਰਪੰਚ ਇਕਬਾਲ ਸਿੰਘ, ਹਰਨੇਕ ਸਿੰਘ, ਕੈਪਟਨ ਨਰੇਸ਼ ਵਰਮਾ, ਹਰਵਿੰਦਰ ਸਿੰਘ, ਨਿਰਭੈ ਸਿੰਘ,ਕੇਵਲ ਸਿੰਘ ਦਰਸ਼ਨ ਸਿੰਘ, ਸੁਰਿੰਦਰ ਸਿੰਘ, ਅਜਮੇਰ ਸਿੰਘ ਆਦਿ ਹਾਜ਼ਰ ਸਨ।

ਹਠੂਰ ਇਲਾਕੇ ਵਿਚ ਅਮਨ ਅਮਾਨ ਨਾਲ ਵੋਟਾਂ ਪਈਆਂ

ਹਠੂਰ,20,ਫਰਵਰੀ-(ਕੌਸਲ ਮੱਲ੍ਹਾ)-ਅੱਜ ਵਿਧਾਨ ਸਭਾ ਦੀਆਂ ਹੋਈਆਂ ਵੋਟਾਂ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ ਅੱਜ ਸਵੇਰੇ ਅੱਠ ਵਜੇ ਹੀ ਵੋਟਰ ਆਪੋ ਆਪਣੇ ਬੂਥਾਂ ਤੇ ਲਾਇਨਾਂ ਲਾ ਕੇ ਖੜੇ੍ਹ ਹੋ ਗਏ ਸਵੇਰੇ ਅੱਠ ਵਜੇ ਤੋਂ ਲੈ ਕੇ ਦੁਪਹਿਰ ਇੱਕ ਵਜੇ ਤੱਕ ਲੋਕਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਪਾਈਆਂ ਅੱਜ ਦਾ ਮੌਸਮ ਸਾਫ ਹੋਣ ਕਰਕੇ ਇੱਕ ਵਜੇ ਤੋ ਲੈ ਕੇ ਸ਼ਾਮ ਤਿੰਨ ਵਜੇ ਤੱਕ ਵੋਟਾਂ ਪਾਉਣ ਦਾ ਕੰਮ ਮੱਠਾ ਪੈ ਗਿਆ ਅਤੇ ਫਿਰ ਤਿੰਨ ਵਜੇ ਤੋ ਲੈ ਕੇ ਸਾਮ ਛੇ ਵਜੇ ਤੱਕ ਵੋਟਾ ਪਾਉਣ ਵਿਚ ਤੇਜੀ ਆ ਗਈ ਅਤੇ ਹਰ ਵੋਟਰ ਨੇ ਆਪੋ ਆਪਣੇ ਮਨ ਪਸੰਦ ਉਮੀਦਵਾਰ ਨੂੰ ਵੋਟਾਂ ਪਾਈਆਂ ਤੇ ਇਲਾਕੇ ਵਿਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਖਤਮ ਹੋਇਆ।ਹੁਣ ਇਨ੍ਹਾ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਣੀ ਹੈ।
ਫੋਟੋ ਕੈਪਸ਼ਨ:-ਪਿੰਡ ਮੱਲ੍ਹਾ ਵਿਖੇ ਵੋਟਰ ਵੋਟ ਪਾਉਣ ਸਮੇਂ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ

ਪੱਤਰਕਾਰ ਜਸਮੇਲ ਗ਼ਾਲਿਬ ਦਾ ਅਚਾਨਕ ਦੇਹਾਂਤ   

ਬਹੁਤੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬਹੁਤ ਹੀ ਸਤਿਕਾਰ ਯੋਗ ਪੱਤਰਕਾਰ ਜਸਮੇਲ ਗ਼ਾਲਿਬ ਅੱਜ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਵੇਰੇ ਗੁਰਦੁਆਰਾ ਸਾਹਿਬ ਤੋਂ ਵਾਪਸ ਆਉਣ ਤੋਂ ਬਾਅਦ  ਰੋਜ਼ਾਨਾ ਦੀ ਤਰ੍ਹਾਂ ਆਪਣੀ ਫ਼ੇਸਬੁੱਕ ਉੱਪਰ ਖ਼ਬਰਾਂ ਅਪਡੇਟ ਕਰ ਅਚਾਨਕ ਬਾਥਰੂਮ ਗਏ ਡਿੱਗ ਪਏ ਬੱਸ ਫੇਰ ਕੀ ਸੀ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਅਤੇ ਜਨ ਸ਼ਕਤੀ ਨਿਊਜ਼ ਪੰਜਾਬ ਦਾ ਇੱਕ ਅੰਬਰ ਵਿਚ ਟਹਿਕਦਾ ਤਾਰਾ ਸਦਾ ਲਈ ਟੁੱਟ ਗਿਆ ।  

 

ਵਿਧਾਨ ਸਭਾ 2022 ਚੋਣਾਂ ਨੂੰ ਸਚੁਝੇ ਢੰਗ ਨਾਲ ਸਿਰੇ ਚਾੜ੍ਹਨ ਲਈ ਤਿਆਰੀਆਂ ਮੁਕੰਮਲ

ਜਗਰਾਉਂ 18 ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਸ੍ਰੀ ਪਾਟਿਲ ਕੇਤਨ ਬਾਲੀਰਾਮ ਆਈ ਪੀ ਐੱਸ,ਐਸ ਐਸ ਪੀ ਲੁਧਿਆਣਾ ਦਿਹਾਤੀ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਨ ਸਭਾ ਚੋਣਾਂ 2022 ਨੂੰ ਸੁਚੱਜੇ ਢੰਗ ਅਤੇ ਸ਼ਾਂਤੀ ਪੂਰਵਕ ਨੇਪਰੇ ਚਾੜ੍ਹਨ ਲਈ ਮਾਨਯੋਗ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਵਿਚ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੂੰ ਸੈਂਟਰਲ ਆਰਮਡ ਪੁਲਿਸ ਫੋਰਸ ਦੀਆਂ 20 ਕੰਪਨੀਆਂ ਅਲਾਟ ਹੋਈਆਂ ਹਨ। ਜ਼ਿਲਾ ਲੁਧਿਆਣਾ ਦਿਹਾਤੀ ਵਿਚ ਹਲਕਾ ਦਾਖਾ -68, ਰਾਏਕੋਟ-69, ਜਗਰਾਉਂ-70, ਦੀਆਂ 355 ਪੋਲਿੰਗ  ਲੋਕੇਸ਼ਨਾ ਅਤੇ ਹਲਕਾ ਗਿੱਲ-66, ਦੀਆਂ 06, ਪੋਲਿੰਗ ਲੋਕੇਸ਼ਨਾ ਕੁੱਲ 361 ਲੋਕੇਸ਼ਨਾ ਹਨ। ਜਿਸਦੇ ਵਿਚ 286 ਆਰਡਨਰੀ ਅਤੇ 75 ਕਰਿਟੀਕਲ ਲੋਕੇਸ਼ਨਾ ਹਨ। ਇਨ੍ਹਾਂ  ਲੋਕੇਸ਼ਨਾ ਤੇ ਪੋਲਿੰਗ ਡਿਊਟੀ ਲਈ ਕੁੱਲ 1727 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸਮੁੱਚੇ ਏਰੀਏ ਨੂੰ ਗਸਤਾਂ ਨਾਲ ਕਵਰ ਕਰਨ ਲਈ 53 ਪੈਟਰੋਲਿੰਗ ਪਾਰਟੀਆਂ ਪਰ 153 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹਨ। ਜ਼ਿਲਾ ਲੁਧਿਆਣਾ ਦਿਹਾਤੀ ਦੇ ਨਾਲ ਲਗਦੇ ਜ਼ਿਲਿਆਂ ਦੀਆਂ ਹੱਦਾਂ ਬਾਹਰੋਂ ਆਉਣ ਵਾਲੇ ਸ਼ੱਕੀ/ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਕੁੱਲ 17 ਨਾਕਾਬੰਦੀਆ ਕੀਤੀਆਂ ਗਈਆਂ ਹਨ, ਜਿਨਾ ਪਰ 204 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸੇ ਤਰ੍ਹਾਂ ਜ਼ਿਲੇ ਅੰਦਰ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਭਰਮਾਉਣ ਵਾਸਤੇ ਨਕਦੀ ਨਸ਼ਾ ਅਤੇ ਸ਼ਰਾਬ ਆਦਿ ਨੂੰ ਰੋਕਣ ਲਈ ਐਫ ਐਸ ਟੀ,ਐਸ ਐਸ ਟੀ, ਅਤੇ ਵੀ ਐਸ ਟੀ, ਦੀਆਂ 44 ਪਾਰਟੀਆਂ ਵਿੱਚ 152 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜਿਲੇ ਅੰਦਰ ਜੇਕਰ ਕੋਈ ਲਾਅ ਐਂਡ ਆਰਡਰ ਡਿਊਟੀ ਸੰਬੰਧੀ ਕੋਈ ਸਮਸਿਆ ਪੈਦਾ ਹੁੰਦੀ ਹੈ ਤਾਂ ਸਥਿਤੀ ਨੂੰ ਤੁਰੰਤ  ਕਾਬੂ ਕਰਨ ਲਈ19 ਕਿਯੁ ਆਰ ਟੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਰਿਜ਼ਰਵ ਡਿਊਟੀ ਅਤੇ ਹੋਰ ਵਾਧੂ ਡਿਉਟੀਆਂ ਪਰ ਵੀ ਕਰਮਚਾਰੀ ਤਾਇਨਾਤ ਕੀਤੇ ਹਨ।

ਜਗਰਾਉਂ ਦੇ ਈਸ਼ਰ ਹਲਵਾਈ ਚੋਂਕ ਵਿੱਚ ਕਾਂਗਰਸ ਪਾਰਟੀ ਵੱਲੋਂ ਕੀਤਾ ਚੋਣ ਜਲਸਾ

ਜਗਰਾਉਂ , 17 ਫਰਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਆਪਣੇ ਵਿਚਾਰ ਹਰ ਸਿਆਸੀ ਪਾਰਟੀ ਵੱਲੋਂ ਕੀਤਾ ਜਾਂਦਾ ਹੈ ਤੇ ਵੋਟਰਾਂ ਨਾਲ ਕਈ ਤਰ੍ਹਾਂ ਦੇ ਲੁਭਾਵਨੇ ਵਾਧੇ ਵੀ ਕੀਤੇ ਜਾਂਦੇ ਹਨ,ਪਰ ਜਿਵੇਂ ਹੀ ਚੋਣਾਂ ਖਤਮ ਹੋ ਜਾਣ ਤਾਂ ਵਾਧੇ ਵੀ ਅਤੇ ਵਾਅਦੇ ਕਰਨ ਵਾਲੇ ਵੀ ਨਜ਼ਰ ਨਹੀਂ ਆਉਂਦੇ, ਵਿਚਾਰਾ ਵੋਟਰ ਉਮੀਦ ਵਾਰਾਂ ਦੀਆਂ ਕੀਤੀਆਂ ਗੱਲਾਂ ਨੂੰ ਹੀ ਯਾਦ ਕਰਦੇ ਰਹਿ ਜਾਂਦੇ ਹਨ। ਅੱਜ ਦੇ ਚੋਣ ਜਲਸੇ ਵਿਚ ਇਥੋਂ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਨੇ ਈਸ਼ਰ ਹਲਵਾਈ ਚੋਂਕ ਵਿੱਚ ਵੋਟਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਹਲਕੇ ਲਈ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਨ ਲਈ ਤਿਆਰ ਹਨ ਤੇ ਨਸ਼ਿਆਂ ਦੇ ਵਗਦੇ ਦਰਿਆ ਨੂੰ ਠੱਲ੍ਹਣ ਲਈ ਹਰ ਤਰ੍ਹਾਂ ਨਾਲ ਜਤਨ ਕਰਨ ਗੇ ਉਨ੍ਹਾਂ ਵਿਸਤਾਰ ਨਾਲ ਕਿਹਾ ਕਿ ਸਾਡਾ ਕਮਾਇਆ ਪੈਸਾ ਕਿਸੇ ਕੰਮ ਨਹੀਂ ਆਉਣਾ ਜੇ ਅਸੀਂ ਆਪਣੀਆਂ ਔਲਾਦਾਂ ਨੂੰ ਨਸ਼ੇ ਤੋਂ ਮੁਕਤ ਨਾਂ ਰਖਿਆ, ਇਸ ਜਲਸੇ ਦਾ ਪ੍ਰਬੰਧ ਇਥੋਂ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਸ਼ੋਤਮ ਲਾਲ ਖ਼ਲੀਫ਼ਾ ਦੇ ਬੇਟੇ ਮੋਹਿਤ ਸੇਤੀਆ ਅਤੇ ਕੋਸਲਰ ਕੰਵਰਪਾਲ ਸਿੰਘ ਨੇ ਕੀਤਾ। ਅਤੇ ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਬੁਲਾਰਿਆਂ ਨੇ ਜਗਤਾਰ ਸਿੰਘ ਜੱਗਾ ਲਈ ਵੋਟ ਅਪੀਲ ਕੀਤੀ, ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਦੇਵ ਬਰਤ ਸ਼ਰਮਾ, ਚੈਅਰਮੈਨ ਕਾਕਾ ਗਰੇਵਾਲ, ਪ੍ਰਧਾਨ ਕਰਨ ਜੀਤ ਸੋਨੀ ਗਾਲਿਬ, ਰਵਿੰਦਰ ਪਾਲ ਰਾਜੂ ਕੋਸਲਰ, ਬੋਬੀ ਕਪੂਰ ਕੋਸਲਰ, ਅਜਮੇਰ ਸਿੰਘ ਢੋਲਣ, ਬਲਾਕ ਪ੍ਰਧਾਨ ਰਵਿੰਦਰ ਫੀਨਾ ਸਭਰਵਾਲ,ਨੀਟਾ ਸਭਰਵਾਲ, ਕਾਂ ਗਰਸ ਆਗੂ ਟਿੰਕਾ ਜੀ, ਖਹਿਰਾ ਜੀ ਵੀ ਹਾਜ਼ਰ ਸਨ ਅਖੀਰ ਵਿੱਚ ਮੋਹਿਤ ਸੇਤੀਆ ਨੇ ਆਏ ਹੋਏ ਸਾਰੇ ਅਹੁਦੇ ਦਾਰ ਅਤੇ ਮੈਂਬਰ ਦਾ ਧੰਨਵਾਦ ਕੀਤਾ।

ਪਿੰਡ ਚੱਕ ਕਲਾਂ ਵਿਖੇ ਇਆਲੀ ਦੇ ਹੱਕ ਵਿੱਚ ਭਰਵਾਂ ਚੋਣ ਜਲਸਾ 

ਵੋਟ ਪਾਉਣ ਸਮੇਂ ਹਲਕੇ ਦੇ ਲੋਕ ਆਪਣੇ ਤੇ ਬੇਗਾਨੇ ਦਾ ਜ਼ਰੂਰ ਖਿਆਲ ਰੱਖਣ-ਇਆਲੀ 
 ਭੂੰਦੜੀ, 17 ਫਰਵਰੀ (ਸਤਵਿੰਦਰ ਸਿੰਘ ਗਿੱਲ )— ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਬਸਪਾ ਉਮੀਦਵਾਰ ਅਤੇ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਆਲੀ ਦੀ ਚੋਣ ਮੁਹਿੰਮ ਦਿਨੋਂ ਦਿਨ ਬੁਲੰਦੀਆਂ ਛੂੰਹਦੀ ਜਾ ਰਹੀ ਹੈ, ਬਲਕਿ ਉਨ੍ਹਾਂ ਦੇ ਹੱਕ ਵਿੱਚ ਹੋਏ ਚੋਣ ਜਲਸਿਆਂ ਦੌਰਾਨ ਲੋਕਾਂ ਦਾ ਉਮੜ ਰਿਹਾ ਭਾਰੀ ਇਕੱਠ ਇਆਲੀ ਪ੍ਰਤੀ ਲੋਕਾਂ ਦੇ ਸਮਰਥਨ ਦਾ ਪ੍ਰਗਟਾਵਾ ਕਰ ਰਿਹਾ ਹੈ। ਇਸੇ ਲੜੀ ਤਹਿਤ ਅਕਾਲੀ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਪਿੰਡ ਚੱਕ ਕਲਾਂ ਵਿਖੇ ਕੀਤੇ ਚੋਣ ਜਲਸੇ ਨੂੰ ਪਿੰਡ ਦੇ ਹਰ ਵਰਗ ਵੱਲੋਂ ਕੀਤੀ ਸ਼ਮੂਲੀਅਤ ਨੇ ਉਨ੍ਹਾਂ ਦੀ ਜਿੱਤ ਉਪਰ ਮੋਹਰ ਲਗਾਈ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਵੋਟਾਂ ਵਿਚ ਕੁਝ ਦਿਨਾਂ ਦਾ ਹੀ ਸਮਾਂ ਰਹਿ ਗਿਆ ਹੈ। ਇਸ ਲਈ ਆਪਣੇ ਅਤੇ ਹਲਕੇ ਦੀ ਬਿਹਤਰੀ ਉਮੀਦਵਾਰਾਂ ਦਾ ਸਰਦਾਰ ਦੇਖ ਕੇ ਵੋਟ ਪਾਇਓ ਕਿਉਂਕਿ ਚੋਣਾਂ ਦੇ ਇਸ ਮੌਸਮ ਵਿੱਚ ਕਈ ਪਰਵਾਸੀ ਪੰਛੀ ਪਿਛਲੀਆਂ ਚੋਣਾਂ ਵਾਂਗ ਆਪਣਾ ਦਾਅ ਲਗਾਉਣ ਦੀ ਤਾਕ ਵਿਚ ਫਿਰ ਰਹੇ ਹਨ, ਸਗੋਂ ਤਰਨਤਾਰਨ, ਫ਼ਰੀਦਕੋਟ, ਮਖੂ ਆਦਿ ਤੋਂ ਆਏ ਇਨ੍ਹਾਂ ਉਮੀਦਵਾਰਾਂ ਨੇ 20 ਫਰਵਰੀ ਤੋਂ ਬਾਅਦ ਹਲਕੇ ਵਿਚ ਨਜ਼ਰ ਨਹੀਂ ਆਉਣਾ, ਜਦ ਕਿ ਉਹ ਦੋ ਦਹਾਕਿਆਂ ਤੋਂ ਹਲਕੇ ਨੂੰ ਆਪਣਾ ਘਰ ਪਰਿਵਾਰ ਸਮਝਦੇ ਹੋਏ ਵਿਚਰ ਰਹੇ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ 20 ਫਰਵਰੀ ਨੂੰ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਉਨ੍ਹਾਂ ਨੂੰ ਜਿੱਤਾਉਣ  ਅਤੇ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਦਾ ਮੁੱਢ ਬੰਨ੍ਹਣ। ਇਸ ਮੌਕੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ  ਦਿੱਤਾ। ਇਸ ਮੌਕੇ ਪ੍ਰਧਾਨ ਰਾਮ ਆਸਰਾ ਸਿੰਘ, ਸੁਖਦੇਵ ਸਿੰਘ ਬਾਸੂ, ਜਗਮੋਹਨ ਸਿੰਘ, ਦਵਿੰਦਰ ਸਿੰਘ ਗਰਚਾ, ਜਗਰੂਪ ਸਿੰਘ, ਸਾਬਕਾ ਸਰਪੰਚ ਸੁਖਵੰਤ ਸਿੰਘ ਚੈੱਕ, ਬਾਬਾ ਰਣਜੀਤ ਸਿੰਘ, ਦਲਜੀਤ ਸਿੰਘ  ਰਾਜਰਜਿੰਦਰ ਸਿੰਘ, ਜਗਪਾਲ ਸਿੰਘ, ਨੰਬਰਦਾਰ ਅਵਤਾਰ ਸਿੰਘ, ਗੁਰਨਾਮ ਸਿੰਘ, ਹੈਪੀ ਧਾਲੀਵਾਲ, ਸੈਕਟਰੀ ਪਵਿੱਤਰ ਸਿੰਘ, ਨਾਇਬ ਸਿੰਘ, ਗੁਰਸ਼ਰਨ ਸਿੰਘ ਬੋਪਰਾਏ, ਮੈਨੇਜਰ ਅੰਮ੍ਰਿਤਪਾਲ ਸਿੰਘ ਤੂਰ, ਰਾਣਾ ਤੂਰ, ਗੁਰਮੇਲ ਸਿੰਘ ਦਿਓਲ, ਜਸਬੀਰ ਸਿੰਘ ਬੇਪਰਵਾਹ, ਸਾਬਕਾ ਸਰਪੰਚ ਮਨਜੀਤ ਸਿੰਘ ਆਦਿ ਹਾਜ਼ਰ ਸਨ।

ਕੈਪਟਨ ਸੰਦੀਪ ਸੰਧੂ ਨੇ ਕੀਤੀ ਪਮਾਲੀ ਪਿੰਡ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ

ਹਰ ਵਰਗ ਭੁਗਤੇਗਾ ਸੰਧੂ ਦੇ ਹੱਕ ਚ—ਸਰਪੰਚ ਪਮਾਲੀ
ਮੁੱਲਾਂਪੁਰ ਦਾਖਾ,17 ਫਰਬਰੀ(ਸਤਵਿੰਦਰ ਸਿੰਘ ਗਿੱਲ )—ਇਕ ਪਾਸੇ ਵਿਧਾਨ ਸਭਾ ਚੋਣਾਂ ਵਿੱਚ ਦੋ ਦਿਨ ਦਾ ਹੀ ਸਮਾ ਬਾਕੀ ਰਹਿ ਗਿਆ ਹੈ ਉਥੇ ਹੀ ਵੱਖ ਵੱਖ  ਸਿਆਸੀ ਆਗੂਆਂ ਵੱਲੋਂ ਆਪਣੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਇਸ ਲੜੀ ਤਹਿਤ ਅੱਜ ਵਿਧਾਨ ਸਭਾ ਹਲਕਾ ਦਾਖਾ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਵੱਖ ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ। ਕੈਪਟਨ ਸੰਧੂ ਜਦੋ ਪਿੰਡ ਪਮਾਲੀ ਪੁੱਜੇ ਤਾਂ ਵਿਸ਼ਾਲ਼ ਪੰਡਾਲ ਵਿੱਚ ਵੱਡੀ ਗਿਣਤੀ ਔਰਤਾਂ ਸ਼ਾਮਲ ਸਨ। ਸੰਬੋਧਨ ਕਰਨ ਉਪਰੰਤ ਪਿੰਡ ਵਾਲਿਆਂ ਨੂੰ ਕੈਪਟਨ ਸੰਧੂ ਮਿਲੇ ਅਤੇ ਆਪਣੇ ਹੱਕ ਵਿੱਚ ਵੋਟ ਪਾਉਣ ਲਈ ਬੇਨਤੀ ਕੀਤੀ। ਇਸ ਦੌਰਾਨ ਵੋਟਰਾਂ ਉਮੀਦਵਾਰ ਸੰਧੂ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਨਾਲ ਹੀ ਉਹਨਾ ਨੂੰ ਜੀ ਆਇਆਂ ਕਿਹਾ ਅਤੇ ਕਾਗਰਸ ਪਾਰਟੀ ਜਿੰਦਾਬਾਦ ਦੇ ਨਾਹਰੇ ਵੀ ਪਿੰਡ ਵਿੱਚ ਸੁਣਾਈ ਦਿੱਤੇ। ਸਰਪੰਚ ਸੁਖਵਿੰਦਰ ਸਿੰਘ ਪਮਾਲੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਜੇਕਰ ਉਹਨਾ ਦੇ ਪਿੰਡ ਦਾ ਕਿਸੇ ਨੇ ਰਿਕਾਰਡਤੋੜ ਵਿਕਾਸ ਕੀਤਾ ਹੈ ਤਾਂ ਉਹ ਕੈਪਟਨ ਸੰਦੀਪ ਸਿੰਘ ਸੰਧੂ ਨੇ ਹੀ ਕੀਤਾ ਹੈ ਜਿਸ ਕਰਕੇ ਉਹ ਕੈਪਟਨ ਸੰਧੂ ਦਾ ਧੰਨਵਾਦ ਵੀ ਕਰਦੇ ਹਨ ਅਤੇ 20 ਫਰਬਰੀ ਨੂੰ ਆਪਣੀਆਂ ਸਾਰੀਆਂ ਵੋਟਾਂ ਉਹਨਾ ਦੇ ਹੱਕ ਵਿੱਚ ਪਾਉਣ ਦੀ ਇਲਾਕੇ ਭਰ ਦੇ ਲੋਕਾਂ ਨੂੰ ਅਪੀਲ ਕਰਨਗੇ। ਕੈਪਟਨ ਸੰਧੂ ਦੱਸਿਆ ਕਿ ਮੁੱਲਾਪੁਰ ਦਾ ਬੱਸ ਅੱਡਾ ਵੀ ਉਹਨਾ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਕਿਊਕਿ ਬੇਸ਼ਕ ਬੱਸ ਅੱਡਾ ਬਣ ਤੇ 4 ਮਹੀਨੇ ਵਿੱਚ ਗਿਆ ਸੀ ਪਰ ਇਸ ਨੂੰ ਨੇਪਰੇ ਚੜਾਉਣ ਲਈ ਉਹਨਾ ਨੂੰ ਕਰੀਬ 1 ਸਾਲ ਮਿਹਨਤ ਕਰਨੀ ਪਈ ਹੈ । ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਗੋਲੂ,ਹਰਪਾਲ ਸਿੰਘ,ਹਰਬੰਸ ਸਿੰਘ,ਕਰਮਜੀਤ ਸਿੰਘ,ਚਰਨਜੀਤ ਕੌਰ,ਹਰਬੰਸ ਸਿੰਘ ਫੋਜੀ,ਚਮਕੌਰ ਸਿੰਘ (ਸਾਰੇ ਪੰਚ),ਗੁਰਮੀਤ ਸਿੰਘ ਜੀ ਉ ਜੀ,ਕਰਮਜੀਤ ਸਿੰਘ ਸੇਖੋ,ਗੁਰਮੀਤ ਸਿੰਘ,ਹਰਬੰਸ ਸਿੰਘ,ਅਮਨਜੋਤ ਸਿੰਘ,ਪ੍ਰਧਾਨ ਪਿੰਦਰ ਸਿੰਘ ਸੇਖੋ,ਬਖਤੌਰ ਸਿੰਘ,ਅਵਤਾਰ ਸਿੰਘ,ਹਰਮੇਲ ਸਿੰਘ,ਸ਼ਿੰਗਾਰਾ ਸਿੰਘ,ਪ੍ਰੇਮ ਸਿੰਘ,ਨਰਿੰਦਰ ਸਿੰਘ ਹੈਰੀ ਅਤੇ ਮੰਨੁ ਸੇਖੋ ਆਦਿ ਹਾਜਰ ਸਨ।

ਦਰਜਨ ਦੇ ਕਰੀਬ ਨੌਜਵਾਨਾ ਵੱਲੋ ਕੈਪਟਨ ਸੰਧੂ ਦੀ ਹਮਾਇਤ ਦਾ ਐਲਾਨ

ਨੌਜਵਾਨਾਂ ਵਾਸਤੇ ਮੇਰੇ ਦਰਵਾਜੇ ਹਮੇਸ਼ਾਂ ਖੁੱਲ੍ਹੇ—ਸੰਧੂ
ਮੁੱਲਾਂਪੁਰ ਦਾਖਾ/ਸਵੱਦੀ ਕਲਾਂ,17 ਫਰਬਰੀ(ਸਤਵਿੰਦਰ ਸਿੰਘ ਗਿੱਲ )—ਜਿਥੇ ਮੌਸਮ ਵਿੱਚ ਗਰਮੀ ਸ਼ੁਰੂ ਹੋ ਗਈ ਹੈ ਉਥੇ ਹਲਕੇ ਦਾਖੇ ਵਿੱਚ ਵੋਟਾਂ ਨੂੰ ਲੈਕੇ ਸਿਆਸਤ ਵੀ ਕਾਫੀ ਗਰਮਾ ਗਈ ਹੈ। ਇਸ ਤਰਾਂ ਅੱਜ ਹਲਕੇ ਦਾਖੇ ਦੇ ਨਾਮਵਰ ਨਗਰ ਸਵੱਦੀ ਕਲਾਂ ਵਿੱਚ ਬਲਾਕ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਨੌਜਵਾਨਾ ਨੇ ਕੈਪਟਨ ਸੰਧੂ ਦੇ ਹੱਕ ਵਿੱਚ ਵੋਟ ਪਾਉਣ ਦਾ ਵਾਅਦਾ ਕੀਤਾ।ਸਵੱਦੀ ਕਲਾਂ ਪੁੱਜ ਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ  ਗੁਰਪ੍ਰੀਤ ਸਿੰਘ ਪੰਮਾ ਚੌਂਕੀਮਾਨ,ਕੇਸਰ ਸਿੰਘ ਚੋਂਕਿਮਾਂਨ,ਭੋਲਾ ਸਿੰਘ ਚੌਂਕੀਮਾਨ,ਸੋਹਣ ਸਿੰਘ ਚੌਂਕੀਮਾਨ,ਗੁਰਮੀਤ ਸਿੰਘ ਚੌਂਕੀਮਾਨ,ਕਰਮਜੀਤ ਸਿੰਘ ਚੌਂਕੀਮਾਨ,ਸੋਨੀ ਪੱਬੀਆਂ,ਬਲਦੇਵ ਸਿੰਘ ਗੋਰਸੀਆਂ ਮੱਖਣ,ਜਗਰੂਪ ਸਿੰਘ ਚੌਂਕੀਮਾਨ,ਬਲਵਿੰਦਰ ਸਿੰਘ ਗੋਰਾਹੁਰ,ਹਰਬੰਸ ਸਿੰਘ ,ਦਲਜੀਤ ਸਿੰਘ ਮਾਜਰੀ,ਹਰਜਿੰਦਰ ਸਿੰਘ ਸਵੱਦੀ ਕਲਾਂ ਅਤੇ ਬਲਵਿੰਦਰ ਸਿੰਘ ਸਵੱਦੀ ਕਲਾਂ ਆਦਿ ਨੌਜਵਾਨਾ ਨੂੰ ਕੈਪਟਨ ਸੰਦੀਪ ਸਿੰਘ ਸੰਧੂ ਨੇ ਸਨਮਾਨ ਕੀਤਾ ਤੇ ਇਹਨਾ ਨੂੰ ਭਰੋਸਾ ਦਿੱਤਾ ਕਿ ਤੁਸੀ 20 ਫਰਬਰੀ ਨੂੰ ਮੇਰੇ ਹੱਕ ਵਿੱਚ ਵੋਟ ਪਾਓ ਤਾਂ ਭਵਿੱਖ ਵਿਚ ਕਦੇ ਵੀ ਜਰੂਰਤ ਹੋਵੇ ਤਾਂ ਮੇਰੇ ਦਰਵਾਜੇ ਹਮੇਸ਼ਾਂ ਤੁਹਾਡੇ ਵਾਸਤੇ ਖੁੱਲ੍ਹੇ ਹਨ। ਇਸ ਮੌਕੇ ਬਲਾਕ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਮਦਾਰਪੂਰਾ ਨੇ ਕੈਪਟਨ ਸੰਦੀਪ ਸਿੰਘ ਸੰਧੂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਸਵੱਦੀ ਕਲਾਂ ਦੇ ਮੋਹਤਵਾਰ ਆਗੂ ਹਾਜਰ ਸਨ।