You are here

ਲੁਧਿਆਣਾ

ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ  ਮਨਾਇਆ

ਜਗਰਾਉ 23 ਮਾਰਚ(ਅਮਿਤਖੰਨਾ) ਜਗਰਾਉਂ ਵਿਖੇ ਸਾਇੰਸ ਕਾਲਜ ਦੇ ਨੇਡ਼ੇ  ਓਬੀਸੀ ਸੈੱਲ ਦੇ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਅਤੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾਡ਼ਾ ਮਨਾਇਆ ਗਿਆ  ਇਸ ਮੌਕੇ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ  ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਪਹਿਰੇ ਤੇ ਸਾਨੂੰ ਚੱਲਣਾ ਚਾਹੀਦਾ ਹੈ  ਅਤੇ ਨਾਲ ਹੀ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਵੱਲੋਂ ਦਿਖਾਏ ਗਏ ਰਸਤਿਆਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ  ਇਸ ਮੌਕੇ ਚੇਅਰਮੈਨ ਸੰਦੀਪ ਕੁਮਾਰ ਟਿੰਕਾ, ਸੁਖਪਾਲ ਸਿੰਘ ਖਹਿਰਾ, ਬਿਲਡਿੰਗ ਠੇਕੇਦਾਰ ਦੇ ਪ੍ਰਧਾਨ ਜਿੰਦਰਪਾਲ ਧੀਮਾਨ, ਗੁਰਚਰਨ ਸਿੰਘ ,ਸਤਨਾਮ ਸਿੰਘ ਭੱਟੀ, ਜਸਬੀਰ ਸਿੰਘ, ਕੋਮਲਜੀਤ ਖਹਿਰਾ, ਸੋਨੀ ਪਹਿਲਵਾਨ  ਆਦਿ ਹਾਜ਼ਰ ਸਨ

'ਆਲ ਇੰਡੀਆ ਭਾਰਤ ਵਿਕਾਸ ਨੌਜਵਾਨ ਸਭਾ 'ਵੱਲੋਂ ਸ਼ਹੀਦੀ ਦਿਹਾੜੇ ਸਮਰਪਿਤ ਸ਼ਰਧਾ ਦੇ ਫੁੱਲ ਭੇਂਟ ਕੀਤੇ

ਜਗਰਾਉ 23 ਮਾਰਚ (ਅਮਿਤ ਖੰਨਾ) ਅੱਜ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 'ਆਲ ਇੰਡੀਆ ਭਾਰਤ ਵਿਕਾਸ ਨੌਜਵਾਨ ਸਭਾ 'ਵੱਲੋਂ ਇਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਨੌਜਵਾਨਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਅਵਸਰ ਤੇ ਡੀ.ਏ.ਵੀ ਸੈਟੇਨਰੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਸਾਹਿਬ ਸ੍ਰੀ ਬਿ੍ਜ  ਮੋਹਨ ਬੱਬਰ ਜੀ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸਾਹਿਬ ਸ੍ਰੀ ਬਿ੍ਜ ਮੋਹਨ ਬੱਬਰ  ਜੀ ਨੇ ਖਟਕੜ ਕਲਾਂ ਵਿੱਚ ਜਨਮੇ ਸ਼ੇਰ-ਦਿਲ ਸ਼ਹੀਦ ਜਿਸ ਨੇ ਇਨਕਲਾਬ ਨੂੰ ਇਕ ਨਵੀਂ ਸੋਚ ਪ੍ਰਦਾਨ ਕੀਤੀ ਸੀ ਉਸ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਨ ਕੀਤੇ ਅਤੇ ਨੌਜਵਾਨਾਂ ਨੂੰ  ਭਗਤ ਸਿੰਘ ਦੇ ਨਕਸ਼ੇ ਕਦਮ ਤੇ ਚੱਲ ਕੇ ਨਿਘੱਰ ਰਹੀ ਮਾਨਸਿਕ ਸੋਚ ਨੂੰ ਬੁਲੰਦੀ ਤੇ ਮਾਰਗ ਤੇ ਲਿਆਉਣ ਲਈ ਪ੍ਰੇਰਿਆ। ਉਹਨਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ 91 ਸਾਲ ਬਾਅਦ ਵੀ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ ।ਸਮਾਜ ਨੂੰ  ਆਪਣੀ ਨੌਜਵਾਨ ਪੀੜ੍ਹੀ ਦੇ ਸੁਰੱਖਿਅਤ ਭਵਿੱਖ ਲਈ ਸੋਚ ਵਿਚ ਇਨਕਲਾਬ ਲਿਆਉਣ ਦੀ ਲੋੜ ਹੈ। ਇਸ ਸ਼ਹੀਦੀ ਦਿਵਸ ਮੌਕੇ ਸਭਾ ਦੇ ਚੇਅਰਮੈਨ ਸਾਹਿਬ ਸ਼੍ਰੀ ਸੰਜੇ ਕੁਮਾਰ ਬੱਬਾ ਜੀ ਦੀ ਅਗਵਾਈ ਹੇਠ ਸੁਖਜਿੰਦਰ ਸਿੰਘ ਸੁੱਖੀ, ਆਤਮਜੀਤ ,ਏਕਮਪ੍ਰੀਤ ਸਿੰਘ, ਦਿਨੇਸ਼ ਕੁਮਾਰ ,ਅਮਨਪ੍ਰੀਤ, ਮਨਜੀਤ ,ਸੰਜੀਵ ,ਰਾਧੇ, ਬਿੱਟੂ, ਸੋਨੂੰ, ਰਿੰਕੂ, ਸਾਂਭੀ ਅਤੇ ਹੋਰ ਕਈ ਮੈਂਬਰ ਵੀ ਹਾਜ਼ਰ ਸਨ।

ਲੋਕ ਸੇਵਾ ਸੁਸਾਇਟੀ ਵੱਲੋਂ  ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ  ਮਨਾਇਆ

ਜਗਰਾਉ 23 ਮਾਰਚ (ਅਮਿਤ ਖੰਨਾ) ਲੋਕ ਸੇਵਾ ਸੁਸਾਇਟੀ ਜਗਰਾਓਂ ਨੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੂੰ ਕੋਟਿਨ-ਕੋਟਿ ਪ੍ਰਣਾਮ ਕੀਤਾ। ਅਰੋੜਾ ਪ੍ਰਾਪਰਟੀ ਐਡਵਾਈਜ਼ਰ ਜਗਰਾਓਂ ਵਿਖੇ ਕਰਵਾਏ ਸਮਾਗਮ ਸਮੇਂ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਕਿਹਾ ਕਿ ਅਜਿਹੇ ਸੂਰਮਿਆਂ ਦੀ ਸ਼ਹਾਦਤ ਨੂੰ ਅੱਜ ਦੀ ਪੀੜੀ ਨਾਲ ਸਾਂਝਾ ਕਰਨ ਦਾ ਮੁੱਖ ਮਕਸਦ ਇਹੀ ਹੈ ਕਿ ਆਪਣੇ ਹੱਕਾਂ ਲਈ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣੀ ਪਹਿਚਾਣ ਬਣਾ ਸਕਣ। ਉਨ੍ਹਾਂ ਕਿਹਾ ਕਿ ਅਸੀਂ ਜਿਸ ਦੇਸ਼ ਦੇ ਵਾਸੀ ਹਾਂ ਉੱਥੇ ਸ਼ਹੀਦ ਭਗਤ ਸਿੰਘ ਵਰਗੇ ਅਨੇਕਾਂ ਨੌਜਵਾਨਾਂ ਦੇ ਜ਼ੁਲਮ ਦੇ ਵਿਰੁੱਧ ਟਾਕਰਾ ਕਰਦੇ ਹੋਏ ਛੋਟੀ ਉਮਰੇ ਹੀ ਸ਼ਹਾਦਤਾਂ ਦਾ ਜਾਮ ਪੀਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਆਪਣਾ ਰੁੱਖ ਕਿਸੇ ਹੋਰ ਪਾਸੇ ਨਾ ਮੋੜ ਲਵੇ ਸਗੋਂ ਇਹਨਾਂ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਜਜ਼ਬਾ ਲੈ ਕੇ ਆਪਣੀ ਕੌਮ ਲਈ ਅਜਿਹਾ ਯੋਗਦਾਨ ਪਾਉਣ ਜਿਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇ। ਸੁਸਾਇਟੀ ਮੈਂਬਰਾਂ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਭਰ ਜਵਾਨੀ ਵਿਚ ਪ੍ਰਾਪਤ ਕੀਤੀਆਂ ਸ਼ਹੀਦੀਆਂ ਦਾ ਅੱਜ ਅਸੀਂ ਆਜ਼ਾਦ ਮੁਲਕ ਵਿਚ ਨਿੱਘ ਮਾਣ ਰਹੇ ਹਾਂ। ਇਸ ਮੌਕੇ ਡੀ ਏ ਵੀ ਕਾਲਜ ਦੇ ਇੱਕ ਵਿਦਿਆਰਥੀ ਨੰੂ ਉਸ ਦੀ ਕਾਲਜ ਫੀਸ ਲਈ ਆਰਥਿਕ ਮਦਦ ਵੀ ਦਿੱਤੀ ਗਈ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ, ਵਿਨੋਦ ਬਾਂਸਲ, ਰਾਜਿੰਦਰ ਜੈਨ ਕਾਕਾ, ਪ੍ਰਸ਼ੋਤਮ ਅਗਰਵਾਲ, ਆਰ ਕੇ ਗੋਇਲ, ਅਨਿਲ ਮਲਹੋਤਰਾ, ਨੀਰਜ ਮਿੱਤਲ, ਇਕਬਾਲ ਸਿੰਘ ਕਟਾਰੀਆ, ਡਾ ਭਾਰਤ ਭੂਸ਼ਣ ਬਾਂਸਲ, ਸੁਨੀਲ ਅਰੋੜਾ, ਸੁਖਜਿੰਦਰ ਸਿੰਘ ਢਿੱਲੋਂ, ਮੁਕੇਸ਼ ਗੁਪਤਾ ਆਦਿ ਹਾਜ਼ਰ ਸਨ।

ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ  ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਰਧਾ ਦੇ ਫੁੱਲ ਭੇਂਟ ਕੀਤੇ

ਜਗਰਾਉ 23 ਮਾਰਚ (ਅਮਿਤ ਖੰਨਾ) ਸ਼ਹੀਦੲ ਏ ਆਜ਼ਮ ਸ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਸਿੰਘ ਦੇ 92ਵੇਂ ਸ਼ਹੀਦੀ ਦਿਹਾੜਾ ਨੂੰ ਸਮਰਪਿਤ ਮੋਕੇ ਸਫਾਈ ਸੇਵਕ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਲੰਮਿਆ ਵਾਲਾ ਬਾਗ ਜਗਰਾਉਂ ਵਿਖੇ ਅੱਜ 23 ਮਾਰਚ ਨੂੰ ਸ਼ਹੀਦ ਏ ਆਜ਼ਮ ਸ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਸਿੰਘ ਦੇ 92ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸਫਾਈ ਸੇਵਕ ਯੂਨੀਅਨ ਪੰਜਾਬ ਪ੍ਰਧਾਨ ਸ਼੍ਰੀ ਅਸ਼ੋਕ ਸਾਰਵਾਨ ਜੀ ਦੀ ਯੋਗ ਅਗਵਾਈ ਹੇਠ ਕੀਤੀ ਗਈ ਜਿਸ ਦੀ ਸਟੇਜ ਸੈਕਟਰੀ ਦੀ ਭੂਮਿਕਾ ਸ਼੍ਰੀ ਰਮੇਸ਼ ਗੇਚੰਡ ਜੀ ਵੱਲੋਂ ਨਿਭਾਈ ਗਈ ਮੀਟਿੰਗ ਦਾ ਮੁੱਖ ਅਜੰਡਾ ਪਿਛਲੀ ਸਰਕਾਰ ਮੌਕੇ ਕੀਤੀ ਗਈ 52 ਦਿਨਾ  ਦੀ ਹੜਤਾਲ  ਸਮਾਪਤੀ ਸਬੰਧੀ ਹੋਏ ਸਮਝੌਤੇ ਮੁਤਾਬਕ ਠੇਕੇਦਾਰੀ ਪ੍ਰਥਾ ਨੂੰ ਸਮਾਪਤ ਕਰਕੇ ਆਉਟ ਸੋਰਸ ਸਫਾਈ ਕਰਮਚਾਰੀਆਂ /ਸੀਵਰਮੈਨਾ ਨੂੰ ਕੰਟਰੈਕਟ ਬੇਸ ਤੇ 20 ਦਿਨਾ ਦੇ  ਵਿਚ ਪੂਰਾ ਕੀਤਾ ਜਾਵੇਗਾ ਪ੍ਰੰਤੂ ਕੲਈ ਨਗਰ ਕੋਂਸਲਾ, ਨਗਰ ਪੰਚਾਇਤਾਂ ਅੰਦਰ ਇਹ ਪ੍ਰੋਸੈਸ ਪੂਰਾ ਨਹੀਂ ਕੀਤਾ ਗਿਆ ਅਤੇ ਨਾਂ ਹੀ ਸੀਵਰਮੈਨਾ ਨੂੰ ਉਸ ਸਮੇਂ ਦੀ ਤਨਖਾਹ ਦਿੱਤੀ ਗਈ ਹੈ ਅਤੇ ਸੀਵਰਮੈਨਾ ਨੂੰ ਪੱਕੇ ਤੌਰ ਤੇ ਸੀਵਰੇਜ ਬੋਰਡ  ਵਿਚੋਂ ਕੱਢ ਕੇ ਨਗਰ ਕੌਂਸਲਾਂ ਅਧੀਨ ਕੀਤਾ ਜਾਵੇ ਅਤੇ  ਵੱਖ ਵੱਖ ਆਏ ਰਿਜਨ ਪ੍ਰਧਾਨਾ ਜਿਲਾ ਪ੍ਰਧਾਨਾ ਅਤੇ ਸਕੱਤਰਾਂ ਵੱਲੋਂ ਆਪਣੇ  ਆਪਣੇ  ਵਿਚਾਰ ਪੇਸ਼ ਕੀਤੇ ਗਏ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੇ ਸਮੂਹ ਸਫਾਈ ਕਰਮਚਾਰੀਆਂ /ਸੀਵਰਮੈਨਾ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਫਾਈ ਸੇਵਕ ਯੂਨੀਅਨ ਪੰਜਾਬ ਸੰਘਰਸ਼ ਦੇ ਰਾਹ ਨੂੰ ਅਪਨਾਉਣ ਲਈ ਮਜਬੂਰ ਹੋਵੇਗੀ ਜਿਸਦੀ ਨਫੇ ਨੁਕਸਾਨ ਦੀ ਜਿੰਮੇਵਾਰੀ ਖੁਦ ਪੰਜਾਬ ਸਰਕਾਰ ਹੋਵੇਗੀ ਇਸ ਮੌਕੇ ਸ਼੍ਰੀ ਹੰਸ ਰਾਜ ਬਾਨਵਾੜੀ ਰਿਜਨ ਪ੍ਰਧਾਨ ਪਟਿਆਲਾ, ਸ਼੍ਰੀ ਸੋਨੂ ਧਵਨ  ਰਿਜਨ ਪ੍ਰਧਾਨ ਲੁਧਿਆਣਾ, ਰਜਿੰਦਰ ਬਹੁਤ ਜਿਲਾ ਪ੍ਰਧਾਨ ਮੋਗਾ, ਸ਼੍ਰੀ ਭਾਰਤ ਬੇਦੀ  ਜਿਲਾ ਪ੍ਰਧਾਨ ਸੰਗਰੂਰ, ਸੰਜੇ ਕੁਮਾਰ ਧੂਰੀ,ਅਮ੍ਰਿਤਾ ਸੁਜਾਨਪੁਰ, ਕਲਿਆਣ  ਮਲੇਰਕੋਟਲਾ, ਜਿਲਾ ਪ੍ਰਧਾਨ ਅਰੁਣ ਗਿੱਲ, ਬੋਬੀ ਰਾਏਕੋਟ, ਵਿੱਕੀ ਮੁਲਾਂਪੁਰ, ਰੋਕੀ ਦੋਰਾਹਾ, ਬੁਧਰਾਮ ਪਾਇਲ ਪੰਜਾਬ ਦੀਆਂ  ਵੱਖ ਵੱਖ ਜਿਲ੍ਹਿਆਂ, ਸ਼ਹਿਰਾ ਕਸਬਿਆ ਤੋਂ ਆਗੂਆਂ ਨੇ ਹਿੱਸਾ ਲਿਆ

ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਸ਼ਹੀਦੀ ਦਿਹਾਡ਼ਾ ਮਨਾਇਆ  

ਜਗਰਾਉ 23 ਮਾਰਚ (ਅਮਿਤ ਖੰਨਾ) ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਸ਼ਹੀਦੀ ਦਿਹਾਡ਼ਾ ਮਨਾਇਆ  ਸ਼ਹੀਦਾਂ ਦੀ ਯਾਦ ਚ ਲੰਗਰ ਦੀ ਆਰੰਭਤਾ ਕੰਨਿਆ ਰੋਸ਼ਨੀ ਸ਼ਰਮਾ ਤੋਂ ਕਰਵਾਈ  ਕੌਮੀ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦਾ 91 ਵਾਂ ਸ਼ਹੀਦੀ ਦਿਹਾੜਾ ਜਗਰਾਉਂ ਚ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਮਨਾਇਆ ਗਿਆ ਕਲੱਬ ਦੇ ਪ੍ਰਧਾਨ ਕੌਂਸਲਰ ਕਾਮਰੇਡ ਰਵਿੰਦਰਪਾਲ ਰਾਜੂ ਅਤੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਦੀ ਅਗਵਾਈ ਚ  ਝਾਂਸੀ ਰਾਣੀ ਚੌਕ ਚ ਇਕ ਸਮਾਗਮ ਦਾ ਆਯੋਜਨ ਕੀਤਾ ਇਸ ਮੌਕੇ ਹਰ ਸਾਲ ਦੀ ਤਰ੍ਹਾਂ ਲੰਗਰ ਚਲਾਇਆ ਗਿਆ ਜਿਸ ਦੀ ਆਰੰਭਤਾ ਸ਼ਹੀਦ ਊਧਮ ਸਿੰਘ ਮਹਿਲਾ ਬ੍ਰਿਗੇਡ ਦੀ ਆਗੂ ਸਮਾਜਸੇਵੀ ਕੰਨਿਆ ਰੋਸ਼ਨੀ ਸ਼ਰਮਾ ਦੇ ਹੱਥੋਂ ਕਰਵਾਈ ਗਈ  ਇਸ ਉਪਰੰਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਪ੍ਰਧਾਨ ਰਵਿੰਦਰਪਾਲ ਰਾਜੂ ਪ੍ਰਿੰਸੀਪਲ ਸੁਖਨੰਦਨ ਗੁਪਤਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ਛੋਟੀ ਉਮਰ ਆਪਣੀ ਜ਼ਿੰਦਗੀ ਦੇਸ਼ ਦੇ  ਲੇਖੇ ਲਾ ਦਿੱਤੀ  ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦਾਂ ਦੀ ਬਦੌਲਤ ਅੱਜ ਆਪਾਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਵੀਕਾਰ ਕਰਨ ਲਈ ਸਾਡੀ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਪਵੇਗਾ  ਇਸ ਮੌਕੇ ਕੌਂਸਲਰ ਜਗਜੀਤ ਸਿੰਘ ਜੱਗੀ, ਕੌਂਸਲਰ ਜਰਨੈਲ ਸਿੰਘ ਲੋਹਟ,  ਐਡਵੋਕੇਟ ਵਰਿੰਦਰ ਸਿੰਘ ਕਲੇਰ,  ਸੰਜੂ ਕੱਕੜ, ਕੌਂਸਲਰ ਸਤਿੰਦਰਪਾਲ ਸਿੰਘ ਤਤਲਾ ਕੌਂਸਲਰ ਬੌਬੀ ਕਪੂਰ, ਕੌਂਸਲਰ ਮੇਸ਼ੀ ਸਹੋਤਾ ,ਕੌਂਸਲਰ ਵਿਕਰਮ ਜੱਸੀ,  ਡਾ ਨਰਿੰਦਰ ਸਿੰਘ ਬੀ ਕੇ ਗੈਸ ,ਤਹਿਸੀਲਦਾਰ ਪਵਨ ਕੱਕੜ, ਪ੍ਰੇਮ ਲੋਡ, ਸਰਪੰਚ ਲੱਕੀ, ਖੈਹਿਰਾ ਬੇਟ ਪ੍ਰਧਾਨ ਨਛੱਤਰ ਸਿੰਘ, ਵਿੱਕੀ ਟੰਡਨ ,ਸਰਪੰਚ ਗੋਰਾ ਸਿੰਘ, ਅਨਿਲ ਸਿਆਲ ਬਲਜਿੰਦਰ ਸਿੰਘ ਧਾਲੀਵਾਲ, ਸੰਜੀਵ ਕੁਮਾਰ ਲਵਲੀ, ਗਾਇਕ ਜੱਸੀ ਹਰਦੀਪ  ਜੱਸੀ ਹਾਜ਼ਰ ਸਨ

ਪਾਣੀ ਬਚਾਓ ਜੀਵਨ ਬਚਾਓ ਦੇ ਉਦੇਸ਼ ਨਾਲ ਗਰੀਨ ਪੰਜਾਬ ਮਿਸ਼ਨ ਵੱਲੋਂ ਕੀਤਾ ਜਾਗਰੂਕ

ਜਗਰਾਉਂ, 23 ਮਾਰਚ (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ)ਪੰਜਾਬ ਦੇ ਇਕ ਤਿਹਾਈ ਹਿੱਸੇ ਨੂੰ ਹਰਾ ਭਰਾ ਬਣਾਉਣ ਲਈ ਸੰਘਰਸ਼ ਕਰ ਰਹੀ ਗਰੀਨ ਪੰਜਾਬ ਮਿਸ਼ਨ ਦੀ ਵਲੋਂ ਇਥੇ ਦੇ ਝਾਂਸੀ ਰਾਣੀ ਚੋਂਕ ਵਿੱਚ ਆਮ ਲੋਕਾਂ ਨੂੰ ਜਾਗਰੂਕ ਕੀਤਾ। ਸੰਸਥਾ ਦੇ ਮੈਂਬਰ ਸਾਹਿਬਾਨ ਨੇ ਹੱਥਾਂ ਵਿਚ ਸਲੋਗਨਾਂ ਨੂੰ ਚੁੱਕ ਕੇ ਲੋਕਾਂ ਨੂੰ ਪਾਣੀ ਦੀ ਮੱਹਤਤਾ ਦੇ ਵਾਰੇ ਵਿਚ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਸੰਸਥਾ ਦੇ ਪ੍ਰਮੁੱਖ ਆਗੂ ਸਤਪਾਲ ਸਿੰਘ ਦੇਹੜਕਾ ਅਤੇ ਮੈਡਮ ਕੰਚਨ ਗੁਪਤਾ ਨੇ ਕਿਹਾ ਕਿ ਪਾਣੀ ਦੀ ਲੋੜ ਹਰ ਮਨੁੱਖ ਨੂੰ ਹੁੰਦੀ ਹੈ ਕਿਉਂਕਿ ਜੱਲ ਹੈ ਤਾਂ ਜੀਵਨ ਹੈ, ਪ੍ਰਕਿਰਤੀ ਵਲੋਂ ਪਾਣੀ ਦਿੱਤਾ ਜਾਂਦਾ ਹੈ ਜਿਸ ਨਾਲ ਮਨੁੱਖ ਜੀਵਤ ਰਹਿੰਦਾ ਹੈ ਪਰ ਇਸ ਵੇਲੇ ਮਨੁੱਖ ਆਪਣੇ ਸਵਾਰਥ ਲਈ ਪ੍ਰਕਿਰਤੀ ਨਾਲ ਖਿਲਵਾੜ ਕਰ ਰਿਹਾ ਹੈ, ਧਰਤੀ ਹੇਠਲਾ ਪਾਣੀ ਦਿਨ ਪ੍ਰਤੀ ਦਿਨ ਗੰਧਲਾ ਹੋ ਰਿਹਾ ਹੈ ਜਿਸ ਨੂੰ ਵਿਚਾਰਨ ਲਈ ਅਤਿ ਜ਼ਰੂਰੀ ਹੈ ਕਿ ਪਾਣੀ ਬਚਾਓ ਜੀਵਨ ਬਚਾਓ ਲਈ ਜਾਗਰੂਕ ਹੋਈਏ, ਇਸ ਮੌਕੇ ਤੇ ਹਰਨਰਾਇਨ ਸਿੰਘ, ਮੇਜ਼ਰ ਸਿੰਘ ਛੀਨਾ,ਕੇਵਲ ਮਲਹੋਤਰਾ, ਲਖਵਿੰਦਰ ਧੰਜਲ, ਹਰਿੰਦਰ ਸਿੰਘ ਮਾਣੂੰਕੇ, ਗੁਰਪ੍ਰੀਤ ਸਿੰਘ ਆਦਿ ਵਾਤਾਵਰਨ ਪ੍ਰੇਮੀ ਅਤੇ ਛੋਟੇ ਬੱਚੇ ਹਾਜ਼ਰ ਸਨ।

ਸਫਾਈ ਸੇਵਕ ਯੂਨੀਅਨ ਪੰਜਾਬ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੁਬਾ ਪੱਧਰੀ ਮੀਟਿੰਗ ਕੀਤੀ

 ਜਗਰਾਉਂ ਮਾਰਚ ( ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ)    ਅੱਜ ਮਿਤੀ 23 ਮਾਰਚ ਦਿਨ ਬੁੱਧਵਾਰ ਨੂੰ ਸ਼ਹੀਦ ਏ ਆਜ਼ਮ ਸ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਸਿੰਘ ਦੇ 92ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸਫਾਈ ਸੇਵਕ ਯੂਨੀਅਨ ਪੰਜਾਬ ਪ੍ਰਧਾਨ ਸ਼੍ਰੀ ਅਸ਼ੋਕ ਸਾਰਵਾਨ ਜੀ ਦੀ ਯੋਗ ਅਗਵਾਈ ਹੇਠ ਕੀਤੀ ਗਈ ਜਿਸ ਦੀ ਸਟੇਜ ਸੈਕਟਰੀ ਦੀ ਭੂਮਿਕਾ ਸ਼੍ਰੀ ਰਮੇਸ਼ ਗੇਚੰਡ ਜੀ ਵੱਲੋਂ ਨਿਭਾਈ ਗਈ ਮੀਟਿੰਗ ਦਾ ਮੁੱਖ ਅਜੰਡਾ ਪਿਛਲੀ ਸਰਕਾਰ ਮੌਕੇ ਕੀਤੀ ਗਈ 52 ਦਿਨਾ  ਦੀ ਹੜਤਾਲ  ਸਮਾਪਤੀ ਸਬੰਧੀ ਹੋਏ ਸਮਝੌਤੇ ਮੁਤਾਬਕ ਠੇਕੇਦਾਰੀ ਪ੍ਰਥਾ ਨੂੰ ਸਮਾਪਤ ਕਰਕੇ ਆਉਟ ਸੋਰਸ ਸਫਾਈ ਕਰਮਚਾਰੀਆਂ /ਸੀਵਰਮੈਨਾ ਨੂੰ ਕੰਟਰੈਕਟ ਬੇਸ ਤੇ 20 ਦਿਨਾ ਦੇ  ਵਿਚ ਪੂਰਾ ਕੀਤਾ ਜਾਵੇਗਾ ਪ੍ਰੰਤੂ ਕਈ ਨਗਰ ਕੋਂਸਲਾ, ਨਗਰ ਪੰਚਾਇਤਾਂ ਅੰਦਰ ਇਹ ਪ੍ਰੋਸੈਸ ਪੂਰਾ ਨਹੀਂ ਕੀਤਾ ਗਿਆ ਅਤੇ ਨਾਂ ਹੀ ਸੀਵਰਮੈਨਾ ਨੂੰ ਉਸ ਸਮੇਂ ਦੀ ਤਨਖਾਹ ਦਿੱਤੀ ਗਈ ਹੈ ਅਤੇ ਸੀਵਰਮੈਨਾ ਨੂੰ ਪੱਕੇ ਤੌਰ ਤੇ ਸੀਵਰੇਜ ਬੋਰਡ  ਵਿਚੋਂ ਕੱਢ ਕੇ ਨਗਰ ਕੌਂਸਲਾਂ ਅਧੀਨ ਕੀਤਾ ਜਾਵੇ ਅਤੇ  ਵੱਖ ਵੱਖ ਆਏ ਰਿਜਨ ਪ੍ਰਧਾਨਾ ਜਿਲਾ ਪ੍ਰਧਾਨਾ ਅਤੇ ਸਕੱਤਰਾਂ ਵੱਲੋਂ ਆਪਣੇ  ਆਪਣੇ  ਵਿਚਾਰ ਪੇਸ਼ ਕੀਤੇ ਗਏ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੇ ਸਮੂਹ ਸਫਾਈ ਕਰਮਚਾਰੀਆਂ /ਸੀਵਰਮੈਨਾ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਫਾਈ ਸੇਵਕ ਯੂਨੀਅਨ ਪੰਜਾਬ ਸੰਘਰਸ਼ ਦੇ ਰਾਹ ਨੂੰ ਅਪਨਾਉਣ ਲਈ ਮਜਬੂਰ ਹੋਵੇਗੀ ਜਿਸਦੀ ਨਫੇ ਨੁਕਸਾਨ ਦੀ ਜਿੰਮੇਵਾਰੀ ਖੁਦ ਪੰਜਾਬ ਸਰਕਾਰ ਹੋਵੇਗੀ ਇਸ ਮੌਕੇ ਸ਼੍ਰੀ ਹੰਸ ਰਾਜ ਬਾਨਵਾੜੀ ਰਿਜਨ ਪ੍ਰਧਾਨ ਪਟਿਆਲਾ, ਸ਼੍ਰੀ ਸੋਨੂ ਧਵਨ  ਰਿਜਨ ਪ੍ਰਧਾਨ ਲੁਧਿਆਣਾ, ਰਜਿੰਦਰ ਬਹੁਤ ਜਿਲਾ ਪ੍ਰਧਾਨ ਮੋਗਾ, ਸ਼੍ਰੀ ਭਾਰਤ ਬੇਦੀ  ਜਿਲਾ ਪ੍ਰਧਾਨ ਸੰਗਰੂਰ, ਸੰਜੇ ਕੁਮਾਰ ਧੂਰੀ,ਅਮ੍ਰਿਤਾ ਸੁਜਾਨਪੁਰ, ਕਲਿਆਣ  ਮਲੇਰਕੋਟਲਾ, ਬੋਬੀ ਰਾਏਕੋਟ, ਵਿੱਕੀ ਮੁਲਾਂਪੁਰ, ਰੋਕੀ ਦੋਰਾਹਾ, ਬੁਧਰਾਮ ਪਾਇਲ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਅਰੁਣ ਗਿੱਲ , ਅਤੇ ਪੰਜਾਬ ਦੀਆਂ  ਵੱਖ ਵੱਖ ਜਿਲ੍ਹਿਆਂ, ਸ਼ਹਿਰਾ ਕਸਬਿਆ ਤੋਂ ਆਗੂਆਂ ਨੇ ਹਿੱਸਾ ਲਿਆ।

ਜਗਰਾਉਂ ਪੁਲਿਸ ਵੱਲੋਂ ਦੋਪਹੀਆ ਵਾਹਨ ਚੋਰੀ ਕਰਨ ਵਾਲੇ 2 ਕਾਬੂ

ਜਗਰਾਉਂ   (ਰਣਜੀਤ ਸਿੱਧਵਾਂ) ਡਾ. ਪਾਟਿਲ ਕੇਤਨ ਬਾਲੀਰਾਮ ਆਈ.ਪੀ.ਐੱਸ ਐੱਸ.ਐੱਸ.ਪੀ ਲੁਧਿਆਣਾ (ਦਿਹਾਤੀ) ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵਿਖੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਭੈੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ  ਗੁਰਦੀਪ ਸਿੰਘ ਪੀ.ਪੀ.ਐੱਸ ਪੁਲਿਸ ਕਪਤਾਨ (ਡੀ) ਲੁਧਿਆਣਾ (ਦਿਹਾਤੀ) ਅਤੇ ਅਨਿਲ ਕੁਮਾਰ ਭਨੋਟ ਪੀ.ਪੀ.ਐੱਸ  ਉਪ-ਕਪਤਾਨ ਪੁਲਿਸ (ਡੀ) ਲੁਧਿਆਣਾ (ਦਿਹਾਤੀ) ਅਤੇ ਹਰਸਪ੍ਰੀਤ ਸਿੰਘ ਪੀ.ਪੀ.ਐੱਸ ਡੀ.ਐੱਸ.ਪੀ, ਐਨ.ਡੀ.ਪੀ.ਐੱਸ  ਲੁਧਿ. (ਦਿਹਾਤੀ) ਦੀ ਨਿਗਰਾਨੀ ਹੇਠ ਏ.ਐੱਸ.ਆਈ ਪਹਾੜਾ ਸਿੰਘ ਸੀ.ਆਈ.ਏ ਸਟਾਫ਼ ਜਗਰਾਉਂ  ਸਮੇਤ ਪੁਲਿਸ ਪਾਰਟੀ ਦੇ ਕਿਸ਼ਨਪੁਰਾ ਚੌੰਕ ਸਿੱਧਵਾਂ ਬੇਟ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਪ੍ਰੀਤ ਸਿੰਘ ਪੁੱਤਰ ਸਿੰਦਰਪਾਲ ਸਿੰਘ, ਵੀਰੂ ਪੁੱਤਰ ਕੁਲਵੀਰ ਸਿੰਘ ਵਾਸੀਆਨ ਗੋਰਸੀਆਂ ਖਾਨ ਮੁਹੰਮਦ ਅਤੇ ਬੋਹੜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਠੂਠਗੜ੍ਹ ਥਾਣਾ ਧਰਮਕੋਟ ਜ਼ਿਲ੍ਹਾ  ਮੋਗਾ ਜੋ ਕਿ ਵੱਖ-ਵੱਖ ਸ਼ਹਿਰਾਂ ਤੋਂ ਮੋਟਰਸਾਈਕਲ ਅਤੇ ਸਕੂਟਰੀਆਂ ਚੋਰੀ ਕਰਕੇ ਸਸਤੇ ਰੇਟਾਂ ਵਿੱਚ ਵੇਚਣ ਦੇ ਆਦੀ ਹਨ। ਜੋ ਅੱਜ ਮੋਟਰਸਾਈਕਲ ਅਤੇ ਸਕੂਟਰੀਆਂ ਗ੍ਰਾਹਕਾਂ ਨੂੰ ਵੇਚਣ ਲਈ ਸਿੱਧਵਾਂ ਬੇਟ ਅਤੇ ਜਗਰਾਉਂ ਸ਼ਹਿਰ ਵੱਲ ਆ ਰਹੇ ਹਨ। ਜਿਸ ਤੇ ਉਕਤ ਵਿਆਕਤੀਆਂ ਵਿਰੁੱਧ ਮੁਕੱਦਮਾ ਨੰਬਰ 61 ਮਿਤੀ 21.03. 2022  ਅ/ਧ 379 ਭ/ਦ ਥਾਣਾ ਸਿੱਧਵਾਂ ਬੇਟ ਦਰਜ ਰਜਿਸਟਰ ਕਰਕੇ ਕੀਤਾ ਗਿਆ। ਮੁਖ਼ਬਰ ਖਾਸ ਦੀ  ਸੂਚਨਾ ਦੇ ਆਧਾਰ ਤੇ ਸਿੱਧਵਾਂ ਬੇਟ-ਹੰਬੜਾਂ ਰੋਡ ਬੱਸ ਅੱਡਾ ਮੇਨ ਗੇਟ ਪਿੰਡ ਗੋਰਸੀਆਂ ਕਾਦਰਬਖਸ਼ ਕੋਲ ਨਾਕਾਬੰਦੀ ਕੀਤੀ ਗਈ ਤਾਂ ਦੋਰਾਨੇ ਨਾਕਾਬੰਦੀ ਪਿੰਡ ਗੋਰਸ਼ੀਆਂ ਕਾਦਰਬਖਸ਼ ਵੱਲੋਂ 02 ਮੋਟਰਸਾਈਕਲ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਵਿੱਚੋਂ ਇੱਕ ਮੋਟਰਸਾਈਕਲ ਪਰ 02 ਵਿਅਕਤੀ ਅਤੇ ਇੱਕ ਮੋਟਰਸਾਈਕਲ ਪਰ 01 ਵਿਅਕਤੀ ਆ ਰਹੇ ਸਨ ਜੋ ਨਾਕਾਬੰਦੀ ਦੇਖ ਦੇ ਘਬਰਾ ਕੇ ਪਿੱਛੇ ਮੁੜਨ ਲੱਗੇ। ਜਿੰਨ੍ਹਾਂ ਵਿੱਚੋ ਜਸਪ੍ਰੀਤ ਸਿੰਘ ਪੁੱਤਰ ਸਿੰਦਰਪਾਲ ਸਿੰਘ ਅਤੇ ਬੋਹੜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਠੂਠਗੜ੍ਹ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਨੂੰ ਮੋਟਰਸਾਈਕਲ ਨੰਬਰ ਪੀ.ਬੀ-67-ਡੀ-6488 ਹੀਰੋ ਸਪਲੈੰਡਰ ਅਤੇ ਮੋਟਰਸਾਈਕਲ ਨੰਬਰ ਪੀ.ਬੀ.29-ਏ-7953 ਬਜਾਜ ਸੀ.ਟੀ-100 ਦੇ ਮੌਕਾ ਪਰ ਗ੍ਰਿਫ਼ਤਾਰ ਕੀਤਾ ਗਿਆ। ਦੋਰਾਨੇ ਤਫਤੀਸ਼ ਦੋਸ਼ੀਆ ਦੀ ਨਿਸ਼਼ਾਨਦੇਹੀ 'ਤੇ ਪਿੰਡ ਗੋਰਸੀਆਂ ਖਾਨ ਮੁਹੰਮਦ ਦੇ ਸ਼ਮਸ਼ਾਨਘਾਟ ਦੇ ਅੰਦਰ ਸ਼ੈਡ ਦੇ ਇੱਕ ਪਾਸੇ ਕੱਪੜੇ ਨਾਲ ਢੱਕ ਕੇ ਰੱਖੇ ਹੋਏ ਮੋਟਰਸਾਈਕਲ ਪੀ.ਬੀ-08-ਡੀ.ਏ-1443 ਹੀਰੋ ਸਪਲੈਂਡਰ, ਮੋਟਰਸਾਈਕਲ ਪੀ.ਬੀ-10 ਐਚ.ਕੇ-9153 ਹੀਰੋ ਸਪਲੈਡਰ, ਮੋਟਰਸਾਈਕਲ ਪਲੈਟਿਨਾ ਬਿਨ੍ਹਾਂ ਨੰਬਰੀ ਜਿਸ ਦੀ ਚੈਸੀ ਨੰਬਰ MDZA76AY4ARH65062 ਅਤੇ ਇੱਕ ਐਕਟਿਵਾ ਨੰਬਰ ਪੀ.ਬੀ-25-ਐਫ-7815 ਬਰਾਮਦ ਕੀਤੇ ਗਏ। ਇਸੇ ਤਰ੍ਹਾਂ  ਇੰਚਾਰਜ ਪੁਲਿਸ ਚੌਕੀ ਬੱਸ ਸਟੈਂਡ ਜਗਰਾਉਂ  ਵੱਲੋਂ ਮੁਕੱਦਮਾ ਨੰਬਰ 39 ਮਿਤੀ 21.03.2022 ਅ/ਧ 379/411 ਭ/ਦ ਥਾਣਾ ਸਿਟੀ ਜਗਰਾਉਂ  ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਲੀਲਾਂ ਮੇਘ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਚੋਰੀ ਦਾ ਮੋਟਰ ਸਾਈਕਲ ਨੰਬਰ ਪੀ.ਬੀ-25-ਬੀ-7456 ਅਤੇ ਮੋਟਰ ਸਾਈਕਲ ਨੰਬਰ ਪੀ.ਬੀ-10-ਐਫ.ਜੇ-4534 ਬਰਾਮਦ ਕੀਤੇ ਗਏ।

ਬਰਾਮਦਗੀ-

ਮੁਕੱਦਮਾ ਨੰਬਰ 61 ਮਿਤੀ 21.03.2022 ਅ/ਧ 379 ਭ/ਦ ਥਾਣਾ ਸਿੱਧਵਾਂ ਬੇਟ

1. ਮੋਟਰਸਾਈਕਲ ਨੰਬਰ ਪੀ.ਬੀ-67-ਡੀ-6488 ਹੀਰੋ ਸਪਲੈੰਡਰ

2. ਮੋਟਰਸਾਈਕਲ ਨੰਬਰ ਪੀ.ਬੀ.29-ਏ-7953 ਬਜਾਜ ਸੀ.ਟੀ-100

3. ਮੋਟਰਸਾਈਕਲ ਪੀ.ਬੀ-08-ਡੀ.ਏ-1443 ਹੀਰੋ ਸਪਲੈੰਡਰ,

4. ਮੋਟਰਸਾਈਕਲ ਪੀ.ਬੀ-10ਐਚ.ਕੇ-9153 ਹੀਰੋ ਸਪਲੈੰਡਰ,

5. ਮੋਟਰਸਾਈਕਲ ਪਲਟੀਨਾ ਬਿਨ੍ਹਾਂ ਨੰਬਰੀ ਚੈਸੀ ਨੰਬਰ MDZA76AY4ARH65062 

6. ਇੱਕ ਐਕਟਿਵਾ ਨੰਬਰ ਪੀ.ਬੀ-25-ਐਫ-7815

ਮੁਕੱਦਮਾ ਨੰਬਰ 39 ਮਿਤੀ 21.03.2022 ਅ/ਧ

379/411 ਭ/ਦ ਥਾਣਾ ਸਿਟੀ ਜਗਰਾਉਂ ।

1. ਮੋਟਰਸਾਈਕਲ ਨੰਬਰ ਪੀ.ਬੀ-25-ਬੀ-7456.

1. ਮੋਟਰ ਸਾਈਕਲ ਨੰਬਰ ਪੀ.ਬੀ-10-ਐਫ.ਜੇ-4534.

ਸ਼ਹੀਦੇ ਆਜ਼ਮ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਭਾਰਤ ਪਾਕ ਸਰਹੱਦ ਤਕ ਸਾਈਕਲ ਰੈਲੀ ਰਵਾਨਾ

ਜਗਰਾਉ 22 ਮਾਰਚ(ਅਮਿਤਖੰਨਾ) ਸ਼ਹੀਦੇ ਆਜ਼ਮ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਜਗਰਾਓਂ ਪੁਲਿਸ ਵੱਲੋਂ ਆਯੋਜਿਤ ਦੋ ਰੋਜ਼ਾ ਸਾਈਕਲ ਰੈਲੀ ਅੱਜ ਸਵੇਰੇ ਰਵਾਨਾ ਹੋਈ। ਇਹ ਰੈਲੀ ਭਾਰਤ -ਪਾਕਿ ਸੀਮਾ ਹੁਸੈਨੀਵਾਲਾ ਫਿਰੋਜ਼ਪੁਰ ਵਿਖੇ ਸ਼ਹੀਦਾਂ ਦੀ ਸ਼ਹੀਦੀ ਸਮਾਰਕ ਤੇ ਕੱਲ੍ਹ ਸ਼ਹੀਦੀ ਦਿਹਾੜੇ 'ਤੇ ਨਤਮਸਤਕ ਹੋਵੇਗੀ। ਇਸ ਰੈਲੀ ਨੂੰ ਅੱਜ ਜਗਰਾਉਂ ਪੁਲਿਸ ਲਾਈਨ ਤੋਂ ਸ਼ਹੀਦ ਭਗਤ ਸਿੰਘ ਦੇ ਭਤੀਜੇ ਜ਼ੋਰਾਵਰ ਸਿੰਘ ਸੰਧੂ, ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ, ਆਈਜੀ ਐੱਸਪੀਐੱਸ ਪਰਮਾਰ, ਸੀ ਪੀ ਲੁਧਿਆਣਾ ਗੁਰਪ੍ਰੀਤ ਸਿੰਘ ਭੁੱਲਰ, ਡੀ ਸੀ ਵਰਿੰਦਰ ਸ਼ਰਮਾ ਤੇ ਐਸਐਸਪੀ ਡਾ ਕੇਤਨ ਪਾਟਿਲ ਬਾਲੀਰਾਮ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਸਾਈਕਲ ਰੈਲੀ ਵਿੱਚ ਜਿੱਥੇ ਜਗਰਾਓਂ ਪੁਲਿਸ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ ਉਥੇ ਜਵਾਨਾਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਰੈਲੀ ਦਾ ਹਿੱਸਾ ਬਣਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਹ ਸਾਈਕਲ ਰੈਲੀ ਜਗਰਾਉਂ ਤੋਂ ਵਾਇਆ ਮੋਗਾ ਕਰੀਬ ਸੌ ਕਿਲੋਮੀਟਰ ਦਾ ਪੈਂਡਾ ਤੈਅ ਕਰਦੀ ਹੋਈ ਬੁੱਧਵਾਰ ਸਵੇਰੇ ਹੁਸੈਨੀਵਾਲਾ ਸ਼ਹੀਦੀ ਸਮਾਰਕ 'ਤੇ ਪਹੁੰਚੇਗੀ, ਜਿੱਥੇ ਸਮੂਹ ਸਾਈਕਲਿਸਟ ਜਗਰਾਓਂ ਪੁਲਿਸ ਵੱਲੋਂ ਦੇਸ਼ ਦੇ ਮਹਾਨ ਯੋਧਿਆਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਇਸ ਮੌਕੇ ਨਰੇਸ਼ ਵਰਮਾ ,ਰਾਜ ਕੁਮਾਰ ਭੱਲਾ, ਗੁਰਿੰਦਰ ਸਿੰਘ ਸਿੱਧੂ ,ਰਾਜਿੰਦਰ ਜੈਨ,  ਹਾਜ਼ਰ ਸੀ

ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਰੇਤ ਨਾਲ ਵੱਖ-ਵੱਖ ਗਤੀਵਿਧੀਆਂ ਕੀਤੀਆਂ

ਜਗਰਾਉ 22 ਮਾਰਚ(ਅਮਿਤਖੰਨਾ)ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਪਹਿਲੀ ਜਮਾਤ ਦੇ ਬੱਚਿਆਂ ਨੇ ਰੇਤ ਨਾਲ ਵੱਖ-ਵੱਖ ਗਤੀਵਿਧੀਆਂ ਕੀਤੀਆਂ। ਜਿਸ ਵਿਚ ਉਹਨਾਂ ਨੇ ਮਿੱਟੀ ਨਾਲ ਖੇਡਦੇ ਸਮੇਂ ਮਿੱਟੀ ਨੂੰ ਅਲੱਗ-ਅਲੱਗ ਕਲਾਕ੍ਰਿਤੀਆਂ ਵਿਚ ਢਾਲਿਆ। ਇਸ ਦੌਰਾਨ ਬੱਚਿਆਂ ਦਾ ਉਤਸ਼ਾਹ ਦੇਖਣਯੋਗ ਸੀ ਕਿਉਂਕਿ ਪੜ੍ਹਾਈ ਦੇ ਨਾਲ-ਨਾਲ ਉਹਨਾਂ ਨੂੰ ਇਹੋ ਜਿਹੀਆਂ ਗਤੀਵਿਧੀਆਂ ਵੀ ਬਹੁਤ ਕੁਝ ਸਿਖਾਉਣ ਦੇ ਕੰਮ ਆਉਂਦੀਆਂ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਛੋਟੀਆਂ-ਛੋਟੀਆਂ ਗਤੀਵਿਧੀਆਂ ਬੱਚਿਆਂ ਦੇ ਮਾਨਸਿਕ ਪੱਧਰ ਨੂੰ ਉੱਚਾ ਚੁੱਕਦੀਆਂ ਹਨ ਇਸ ਕਰਕੇ ਅਸੀਂ ਉਹਨਾਂ ਦੇ ਵਿੱਦਿਅਕ ਵਿਕਾਸ ਦੇ ਨਾਲ-ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਵੱਲ ਵੀ ਧਿਆਨ ਦਿੰਦੇ ਹਾਂ। ਇਸ ਤੋਂ ਇਲਾਵਾ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪੈ੍ਰਜ਼ੀਡੈਂਟ ਸ: ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।