You are here

ਲੁਧਿਆਣਾ

ਜਗਰਾਉਂ ਇਲਾਕੇ ਦੇ ਪੈਨਸ਼ਨਰਜ਼ ਨੇ ਇਕੱਠੇ ਹੋ ਕੇ ਦਿੱਤਾ ਐਸ ਡੀ ਐਮ ਨੂੰ ਮੰਗ ਪੱਤਰ  

ਜਗਰਾਉਂ, 30 ਦਸੰਬਰ (ਮਨਜਿੰਦਰ ਗਿੱਲ  ) ਅੱਜ ਜਗਰਾਓ  ਵਿਚ ਐਸ ਡੀ ਐਮ ਦੇ ਦਫ਼ਤਰ  ਅੱਗੇ ਇਲਾਕੇ ਦੇ ਪੈਨਸ਼ਨਰਜ਼ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਆਪਣੀਆਂ ਮੰਗਾਂ ਨੂੰ  ਲੈਕੇ ਧਰਨਾ ਦਿੱਤਾ।ਪੰਜਾਬ ਸਰਕਾਰ ਵਲੋਂ ਤਨਖਾਹ ਕਮਿਸ਼ਨ  ਦੀ ਰਿਪੋਰਟ  ਨੂੰ  ਲਾਗੂ ਕਰਨ ਤੇ ਜੋ ਪੈਨਸ਼ਨਰਜ਼ ਨਾਲ ਜਿਆਦਤੀ ਕੀਤੀ ਜਾ ਰਹੀ ਹੈ ਉਸਦੀ ਸਖਤ ਸ਼ਬਦਾਂ  ਵਿਚ ਨਿਖੇਧੀ ਕੀਤੀ ਗਈ। ਸਰਕਾਰ ਵੱਲੋਂ 1-1- 2016 ਤੋਂ ਪਹਿਲਾਂ ਦੇ ਅਤੇ 1-1 -2016 ਤੋਂ ਬਾਅਦ  ਵਾਲੇ ਪੈਨਸ਼ਨਰਜ਼  ਦੀ ਤਨਖਾਹ  ਦੁਹਰਾਈ ਨੂੰ  ਬਹੁਤ ਹੀ ਗੁੰਝਲਦਾਰ  ਬਣਾਕੇ ਲਮਕਾਉਣ ਦੀ ਨੀਤੀ  ਬਣਾਈ ਗਈ ਹੈ ਜਿਸ ਨਾਲ ਪੈਨਸ਼ਨਰਜ਼ ਦੇ ਬਕਾਇਆਂ ਨੂੰ  ਲੰਮੇ ਸਮੇਂ ਤੱਕ  ਰੋਕਿਆ ਜਾ ਸਕੇਗਾ ਅਤੇ ਤਨਖ਼ਾਹਾਂ  ਵੀ ਪੂਰੀਆਂ ਨਹੀ ਦਿੱਤੀਆਂ ਜਾਣਗੀਆਂ। ਪੰਜਾਬ ਵਿਚੋਂ ਤਿੰਨ ਲੱਖ ਤੋਂ ਉਪਰ ਏ ਜੀ ਦਫ਼ਤਰ  ਨੂੰ ਭੇਜੇ ਗਏ ਕੇਸ ਕਈ ਸਾਲਾਂ ਤੱਕ ਵਾਪਸ ਨਹੀ ਆਉਣਗੇ ਅਤੇ ਡੀ ਏ ਵੀ ਪੂਰਾ ਨਹੀ ਦਿੱਤਾ ਜਾਵੇਗਾ। ਪੇ ਕਮਿਸ਼ਨ ਵਲੋਂ ਦਿੱਤੀ ਗਈ 2, 59 ਗੁਣਾਂਕ  ਨੂੰ  ਵੀ ਘਟਾਕੇ ਦਿੱਤਾ ਜਾ ਰਿਹਾ ਹੈ। ਇਹਨਾਂ ਪੈਨਸ਼ਨਰਜ਼ ਵਿਰੋਧੀ ਨੀਤੀਆਂ ਨੂੰ  ਬੁਲਾਰਿਆਂ ਨੇ ਜਲਦੀ ਹੱਲ ਕਰਨ ਦੀ ਮੰਗ ਕੀਤੀ ਜੇ ਸਰਕਾਰ ਨੇ ਹਲ ਨਾ ਕੀਤਾ ਤਾਂ ਚੋਣਾਂ ਵਿਚ ਇਸਦੇ ਗੰਭੀਰ  ਸਿੱਟੇ ਭੁਗਤਣੇ ਪੈਣਗੇ । ਧਰਨੇ ਵਿਚ ਪਹੁੰਚ  ਕੇ ਤਹਿਸੀਲਦਾਰ ਜਗਰਾਓ  ਨੇ ਮੰਗਪੱਤਰ ਪ੍ਰਾਪਤ  ਕੀਤਾ। ਪੈਨਸ਼ਨਰਜ਼ ਵਲੋਂ ਬੱਸ ਸਟੈਂਡ ਤੱਕ ਰੋਸ ਮੁਜ਼ਾਹਰਾ  ਕਰਕੇ ਆਪਣੇ ਗੁੱਸੇ  ਦਾ ਇਜ਼ਹਾਰ  ਵੀ ਕੀਤਾ ਗਿਆ।ਧਰਨੇ ਵਿੱਚ ਮਾਸਟਰ ਮਲਕੀਤ ਸਿੰਘ, ਅਸ਼ੋਕ ਕੁਮਾਰ  ਭੰਡਾਰੀ,ਅਵਤਾਰ ਸਿੰਘ, ਭੁਪਿੰਦਰ ਸਿੰਘ, ਚਮਕੌਰ ਸਿੰਘ  ਰੋਡਵੇਜ਼  ਆਗੂ ,ਹਰਭਜਨ ਸਿੰਘ ਨੇ ਸੰਬੋਧਨ  ਕੀਤਾ।8 ਦਸੰਬਰ  ਨੂੰ  ਯੂ  ਟੀ ਮੁਲਾਜ਼ਮ ਅਤੇ ਪੈਨਸ਼ਨਰ  ਦੇ  ਸਾਂਝੇ ਸੰਘਰਸ਼  ਵਿਚ ਲਾਡੋਵਾਲ  ਟੋਲ ਪਲਾਜੇ ਤੇ ਦਿੱਤੇ ਜਾ ਰਹੇ ਸੜਕ ਜਾਮ ਵਿਚ ਸਾਮਲ ਹੋਣ ਦਾ ਫੈਸਲਾ ਕੀਤਾ ਗਿਆ। ਧਰਨੇ ਵਿੱਚ ਜੋਗਿੰਦਰ  ਅਜ਼ਾਦ,ਕੁਲਦੀਪ ਸਿੰਘ, ਜਗਦੀਸ਼  ਮਹਿਤਾ,ਜਸਵੰਤ ਸਿੰਘ  ਢਿਲੋਂ,ਹਰਬੰਸ ਲਾਲ,ਗੁਲਸ਼ਨ ਕੁਮਾਰ ਆਦਿ ਹਾਜਿਰ ਸਨ।

ਫੋਟੋ ; ਜਗਰਾਉਂ ਦੇ ਤਹਿਸੀਲਦਾਰ  ਮਨਮੋਹਨ ਕੌਸ਼ਕ ਧਰਨੇ ਵਿੱਚ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕਰਦੇ ਹੋਏ  

 

ਮਜ਼ਦੂਰ ਯੂਨੀਅਨ ਮਸਾਲ ਵਲੋਂ ਆਪਣੀਆਂ ਮੰਗਾਂ ਨੂੰ ਲੇ ਕੇ ਮੁਜ਼ਾਹਰਾ ਕਰ ਮੰਗ ਪੱਤਰ ਦਿੱਤਾ

ਜਗਰਾਉਂ , 30 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆ ਦੇ ਸਾਂਝੇ ਮੋਰਚੇ ਦੇ ਸੱਦੇ ਤਹਿਤ ਅੱਜ ਪੇਂਡੂ ਮਜ਼ਦੂਰ ਯੂਨੀਅਨ,ਦਿਹਾਤੀ ਮਜ਼ਦੂਰ ਸਭਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਮਸਾਲ ਵੱਲੋ ਬੱਸ ਸਟੈਂਡ ਤੋਂ ਐਸ ਡੀ ਐਮ ਦਫ਼ਤਰ ਤੱਕ ਰੋਹ ਭਰਪੂਰ ਮੁਜ਼ਾਹਰਾ ਕਰ ਕੇ ਮਜ਼ਦੂਰਾਂ ਦੀਆਂ ਮੰਗਾਂ ਮਸਲਿਆ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਇਕਤੱਰਤਾ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਰਸੂਲਪੁਰ, ਹੁਕਮ ਰਾਜ ਦੇਹੜਕਾ, ਸੁਖਦੇਵ ਸਿੰਘ ਭੂੰਦੜੀ,ਮਦਨ ਸਿੰਘ, ਸੁਖਦੇਵ ਸਿੰਘ ਮਾਣੂੰਕੇ ਆਦਿ ਨੇ ਮੰਗ ਕੀਤੀ ਕਿ ਚੰਨੀ ਸਰਕਾਰ ਮਜ਼ਦੂਰਾਂ ਨੂੰ 5-5 ਮਰਲੇ ਦੇ ਕੇ ਬਿਜਲੀ ਦੇ ਲਾਹੇ ਮੀਟਰ ਤਰੁੰਤ ਬਹਾਲ ਕਰੇ।ਉਨਾਂ ਮਜਦੂਰਾਂ ਦੇ ਸਮੁੱਚੇ ਕਰਜੇ ਮੁਆਫ ਕਰਨ ਦੇ ਨਾਲ-ਨਾਲ ਸਰਕਾਰ ਵੱਲੋ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਅਵਾਜ ਬੁਲੰਦ ਕੀਤੀ।ਇਸ ਸਮੇਂ ਹੋਰਨਾਂ ਤੋਂ ਇਲਾਵਾ ਕਰਮ ਸਿੰਘ, ਅਜੈਬ ਸਿੰਘ, ਮਹਿੰਗਾ ਸਿੰਘ, ਸਨੀ ਸਿੱਧਵਾ, ਅਮਰਜੀਤ ਸਿੰਘ ਪੋਨਾ,ਰਮਨ ਕੌਰ,ਜਸਬੀਰ ਕੌਰ ਆਦਿ ਹਾਜ਼ਰ ਸਨ।

ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ ਨੇ ਰੋਸ ਪ੍ਰਦਰਸਨ ਕੀਤਾ

ਜਗਰਾਓ,ਹਠੂਰ,29,ਦਸੰਬਰ-(ਕੌਸ਼ਲ ਮੱਲ੍ਹਾ)-ਅੱਜ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਰਾਮ ਸਿੰਘ ਨੂਰਪੁਰੀ ਅਤੇ ਸੂਬਾ ਜਨਰਲ ਸਕੱਤਰ ਲਾਲ ਸਿੰਘ ਧਨੌਲਾ ਦੇ ਦਿਸਾ ਨਿਰਦੇਸਾ ਅਨੁਸਾਰ ਪੰਜਾਬ ਦੇ ਡਿਪਟੀ ਕਮਿਸ਼ਨਰ,ਤਹਿਸੀਲਦਾਰਾ ਅਤੇ ਐਸ ਡੀ ਐਮ ਰਾਹੀ ਪੰਜਾਬ ਸਰਕਾਰ ਨੂੰ ਮਜਦੂਰਾ ਦੀਆ ਭਖਦੀਆ ਮੰਗਾ ਤੁਰੰਤ ਹੱਲ ਕਰਵਾਉਣ ਲਈ ਮੰਗ ਪੱਤਰ ਦਿੱਤੇ ਗਏ।ਇਸੇ ਲੜੀ ਤਹਿਤ ਅੱਜ ਤਹਿਸੀਲ ਜਗਰਾਓ ਦੇ ਸਕੱਤਰ ਕਾਮਰੇਡ ਪਾਲ ਸਿੰਘ ਭੰਮੀਪੁਰਾ ਅਤੇ ਹਲਕਾ ਪ੍ਰਧਾਨ ਕਾਮਰੇਡ ਹਾਕਮ ਸਿੰਘ ਡੱਲਾ ਦੀ ਅਗਵਾਈ ਹੇਠ ਬੱਸ ਸਟੈਡ ਜਗਰਾਓ ਵਿਖੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸਨ ਕੀਤਾ ਗਿਆ।ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਸਕੱਤਰ ਕਾਮਰੇਡ ਪਾਲ ਸਿੰਘ ਭੰਮੀਪੁਰਾ,ਹਲਕਾ ਪ੍ਰਧਾਨ ਕਾਮਰੇਡ ਹਾਕਮ ਸਿੰਘ ਡੱਲਾ ਅਤੇ ਪ੍ਰਧਾਨ ਸੁਖਦੀਪ ਸਿੰਘ ਗਾਲਿਬ ਕਲਾਂ ਨੇ ਕਿਹਾ ਕਿ ਜਦੋ ਤੋ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ ਤਾਂ ਸੂਬਾ ਵਾਸੀਆ ਨਾਲ ਅਨੇਕਾ ਵਾਅਦੇ ਕੀਤੇ।ਉਨ੍ਹਾ ਕਿਹਾ ਕਿ ਸੂਬਾ ਸਰਕਾਰ ਘਰ-ਘਰ ਨੌਕਰੀ ਦੇਣੀ,ਗਰੀਬਾ ਨੂੰ ਦਸ-ਦਸ ਮਰਲੇ ਦੇ ਪਲਾਟ ਦੇਣੇ,ਕੱਟੀਆ ਹੋਈਆ ਬੁਢਾਪਾ ਪੈਨਸਨਾ ਤੁਰੰਤ ਚਾਲੂ ਕਰਨੀਆ ਆਦਿ ਵਾਅਦਿਆ ਨੂੰ ਅਮਲੀ ਜਾਮਾ ਨਹੀ ਪਹਿਨਾਇਆ।ਜਿਸ ਕਰਕੇ ਸੂਬੇ ਦੇ ਲੋਕ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋ ਡਾਹਢੇ ਪ੍ਰੇਸਾਨ ਹਨ।ਇਸ ਮੌਕੇ ਉਨ੍ਹਾ ਵਿਕਾਸ ਹੀਰਾ ਐਸ ਡੀ ਜਗਰਾਓ ਰਾਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਗ ਪੱਤਰ ਭੇਜਿਆ।ਉਨ੍ਹਾ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸੂਬਾ ਸਰਕਾਰ ਸਾਡੀਆ ਮੰਗਾ ਜਲਦੀ ਨਹੀ ਮੰਨਦੀ ਤਾਂ ਪੰਜਾਬ ਦੇ ਮਜਦੂਰ ਸੜਕ ਤੇ ਰੋਸ ਪ੍ਰਦਰਸਨ ਕਰਨ ਲਈ ਮਜਬੂਰ ਹੋਣਗੇ।ਇਸ ਮੌਕੇ ਉਨ੍ਹਾ ਨਾਲ ਹਲਕਾ ਪ੍ਰਧਾਨ ਹਾਕਮ ਸਿੰਘ ਡੱਲਾ,ਪਾਲ ਸਿੰਘ ਭੰਮੀਪੁਰਾ ਕਲਾਂ,ਸੁਖਦੀਪ ਸਿੰਘ ਗਾਲਿਬ,ਗੁਰਬਖਸ ਸਿੰਘ,ਗੁਰਜੰਟ ਸਿੰਘ,ਜਗਤਾਰ ਸਿੰਘ,ਸਤਨਾਮ ਸਿੰਘ,ਚਮਨ ਸਿੰਘ ਬਾਗੀਆ ਖੁਰਦ,ਜਸਵੀਰ ਸਿੰਘ ਸਿੱਧਵਾ ਕਲਾਂ,ਗੁਰਮੁੱਖ ਸਿੰਘ ਬਾਘੀਆ ਖੁਰਦ,ਗੁਰਚਰਨ ਸਿੰਘ ਸਿੱਧਵਾ ਕਲਾਂ,ਛਿੰਦਾ ਸਿੰਘ ਸਿੱਧਵਾ ਕਲਾਂ,ਜੱਟੂ ਗਿੱਲ,ਦਵਿੰਦਰਪਾਲ ਸਰਮਾਂ,ਗੁਰਮੇਲ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਵਿਕਾਸ ਹੀਰਾ ਐਸ ਡੀ ਜਗਰਾਓ ਨੂੰ ਮੰਗ ਪੱਤਰ ਦਿੰਦੇ ਹੋਏ ਕਾਮਰੇਡ ਪਾਲ ਸਿੰਘ ਭੰਮੀਪੁਰਾ,ਹਾਕਮ ਸਿੰਘ ਅਤੇ ਹੋਏ ।

ਸੀ ਪੀ ਆਈ (ਐਮ)ਦੇ ਆਗੂਆ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਹਠੂਰ,29,ਦਸੰਬਰ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਸੀ ਪੀ ਆਈ (ਐਮ)ਦੇ ਮੈਬਰ ਨਿਰਮਲ ਸਿੰਘ ਨਿੰਮਾ ਡੱਲਾ ਦੇ ਸਤਿਕਾਰਯੋਗ ਚਾਚਾ ਬਲਦੇਵ ਸਿੰਘ ਉਰਫ ਦੇਵ ਦਾ ਪਿੰਡ ਡੱਲਾ ਦੇ ਹੀ ਚਾਰ ਵਿਅਕਤੀਆ ਨੇ ਤੇਜ ਹਥਿਆਰਾ ਨਾਲ ਕਤਲ ਕਰ ਦਿੱਤਾ ਸੀ।ਇਸ ਦੁੱਖ ਦੀ ਘੜੀ ਵਿਚ ਅੱਜ ਸੀ ਪੀ ਆਈ (ਐਮ)ਦੇ ਤਹਿਸੀਲ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ,ਪਰਮਜੀਤ ਸਿੰਘ ਪੰਮਾ,ਭਰਪੂਰ ਸਿੰਘ ਛੱਜਾਵਾਲ,ਬੂਟਾ ਸਿੰਘ ਹਾਂਸ ਕਲਾਂ ਆਦਿ ਨੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ।ਇਸ ਮੌਕੇ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਨੇ ਕਿਹਾ ਕਿ ਸੀ ਪੀ ਆਈ (ਐਮ) ਪੀੜ੍ਹਤ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਅਤੇ ਦੋਸੀਆ ਨੂੰ ਗ੍ਰਿਫਤਾਰ ਕਰਵਾਉਣ ਲਈ ਹਰ ਸੰਘਰਸ ਕਰਨ ਲਈ ਤਿਆਰ ਹੈ।ਉਨ੍ਹਾ ਕਿਹਾ ਕਿ ਹਠੂਰ ਪੁਲਿਸ ਨੇ ਭਾਵੇ ਤਿੰਨ ਵਿਅਕਤੀਆ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਮੁੱਖ ਦੋਸੀ ਅੱਜ ਵੀ ਪੁਲਿਸ ਦੀ ਪਕੜ ਤੋ ਬਾਹਰ ਹੈ।ਉਨ੍ਹਾ ਕਿਹਾ ਕਿ ਇਸ ਪੀੜ੍ਹਤ ਪਰਿਵਾਰ ਦੀ ਇੱਕ ਮਹਿਲਾ ਅਤੇ ਇੱਕ ਨੌਜਵਾਨ ਦੇ ਗੰਭੀਰ ਸੱਟਾ ਮਾਰੀਆ ਗਈਆ ਸਨ,ਇਸ ਦਾ ਐਫ ਆਈ ਆਰ ਵਿਚ ਹੋਰ ਵਾਧਾ ਕੀਤਾ ਜਾਵੇ।ਉਨ੍ਹਾ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਦੋਸੀ ਪਰਿਵਾਰ ਪੁਲਿਸ ਤੋ ਬਚਦਾ ਆ ਰਿਹਾ ਹੈ ਪਰ ਸੀ ਪੀ ਆਈ (ਐਮ) ਦੋਸੀਆ ਨੂੰ ਜਲਦੀ ਗ੍ਰਿਫਤਾਰ ਕਰਵਾ ਕੇ ਹੀ ਛੱਡੇਗੀ।ਅੰਤ ਵਿਚ ਉਨ੍ਹਾ ਕਿਹਾ ਕਿ ਮ੍ਰਿਤਕ ਬਲਦੇਵ ਸਿੰਘ ਦੇ ਸਰਧਾਜਲੀ ਸਮਾਗਮ ਤੇ ਸੰਘਰਸ ਦੀ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇਗੀ।ਇਸ ਮੌਕੇ ਉਨ੍ਹਾ ਨਾਲ ਜਗਤਾਰ ਸਿੰਘ,ਕਰਨੈਲ ਸਿੰਘ ਦੇਹੜਕਾ,ਸਾਬਕਾ ਸਰਪੰਚ ਬਚਿੱਤਰ ਸਿੰਘ,ਪਲਵਿੰਦਰ ਸਿੰਘ,ਸਤਨਾਮ ਸਿੰਘ,ਕਰਤਾਰ ਸਿੰਘ,ਜਗਦੇਵ ਸਿੰਘ,ਤਰਸੇਮ ਸਿੰਘ,ਬਲਵਿੰਦਰ ਸਿੰਘ,ਕਮਲਜੀਤ ਕੌਰ,ਰਮਨਜੀਤ ਕੌਰ,ਸੁਖਪ੍ਰੀਤ ਕੌਰ,ਸਰਬਜੀਤ ਕੌਰ,ਸੁਖਮਨਜੀਤ ਕੌਰ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਪੀੜ੍ਹਤ ਪਰਿਵਾਰ ਨਾਲ ਦੁੱਖ ਸਾਝਾ ਕਰਦੇ ਹੋਏ।

ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲਿਆਂ ਕੋਲ  13 ਮੋਬਾਈਲ ਫ਼ੋਨਾਂ ਸਮੇਤ 2 ਮੋਟਰਸਾਈਕਲ ਬਰਾਮਦ

ਜਗਰਾਓਂ 29 ਦਸੰਬਰ (ਅਮਿਤ ਖੰਨਾ)-ਜਗਰਾਉਂ ਸਿਟੀ ਦੇ ਡੀ.ਐੱਸ.ਪੀ.ਦਲਜੀਤ ਸਿੰਘ ਖੱਖ ਦੀ ਅਗਵਾਈ ਚ ਐੱਸ.ਆਈ. ਮੇਜਰ ਸਿੰਘ ਅਤੇ ਏ.ਐੱਸ.ਆਈ ਹਰਪ੍ਰੀਤ ਸਿੰਘ ਇੰਚਾਰਜ ਚੌਂਕੀ ਕਾਉਂਕੇ ਕਲਾਂ ਦੀ ਟੀਮ ਵਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਜਸਵੀਰ ਸਿੰਘ ਉਰਫ਼ ਜੱਸਾ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਕਾਉਂਕੇ ਕਲਾਂ, ਸਨਮਦੀਪ ਸਿੰਘ ਉਰਫ਼ ਹੈਪੀ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਕਾਉਂਕੇ ਕਲਾਂ, ਜੈਮਲ ਸਿੰਘ ਪੁੱਤਰ ਚੰਨਣ ਵਾਸੀ ਕਾਉਂਕੇ ਕਲੋਨੀਆਂ ਅਤੇ ਸੁਖਵਿੰਦਰ ਸਿੰਘ ਸੁੱਖੀ ਪੁੱਤਰ ਮੇਜਰ ਸਿੰਘ ਵਾਸੀ ਕਾਉਂਕੇ ਕਲਾਂ (ਜਗਰਾਉਂ) ਨੂੰ 13 ਮੋਬਾਈਲ ਫ਼ੋਨਾਂ ਸਮੇਤ 2 ਮੋਟਰਸਾਈਕਲ ਬਜਾਜ ਪਲਸਰ ਰੰਗ ਕਾਲਾ ਨੰ: ਪੀ.ਬੀ.29-ਐੱਨ-3827, ਮੋਟਰਸਾਈਕਲ ਡਿਸਕਵਰ ਰੰਗ ਕਾਲਾ ਲਾਲ ਨੰ: ਪੀ.ਬੀ.-10-04-0760 ਸਮੇਤ ਗਿ੍ਫ਼ਤਾਰ ਕਰਕੇ ਥਾਣਾ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ੍ਟ ਪੁਲਿਸ ਅਨੁਸਾਰ ਪੁਲਿਸ ਚੌਂਕੀ ਕਾਉਂਕੇ ਕਲਾਂ ਵਲੋਂ ਜੱਸਾ ਤੇ ਹੈਪੀ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਚ ਪੇਸ਼ ਕੀਤਾ ਗਿਆ ਸੀ, ਜਿੰਨ੍ਹਾਂ ਨੇ ਜੈਮਲ ਸਿੰਘ ਤੇ ਸੁਖਵਿੰਦਰ ਸਿੰਘ ਦੇ ਮੋਟਰਸਾਇਕਲਾਂ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਬਾਰੇ ਦੱਸਿਆ ੍ਟ ਜਿਸ ਤੋਂ ਬਾਅਦ ਉਪਰੋਕਤ ਦੋਵਾਂ ਜੈਮਲ ਤੇ ਸੁਖਵਿੰਦਰ ਨੂੰ ਵੀ ਮਾਮਲੇ ਚ ਨਾਮਜ਼ਦ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ ੍ਟ ਇੱਥੇ ਦੱਸ ਦਈਏ ਕਿ ਜਸਵੀਰ ਸਿੰਘ ਸਿੰਘ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ

ਸਤਲੁੁਜ ਦਰਿਆ ਕੰਢੇ ਦਾਰੂ ਕੱਢਦੇ ਸ਼ਰਾਬ ਤਸਕਰਾਂ ਨੂੰ ਭਾਜੜਾਂ ਪਾਈਆਂ

ਪੁੁਲਿਸ ਨੇ ਛਾਪਾਮਾਰੀ ਕਰਦਿਆਂ ਭਾਰੀ ਮਾਤਰਾ ਚ ਨਾਜਾਇਜ਼ ਸ਼ਰਾਬ, ਲਾਹਣ, ਚਾਲੂ ਭੱਠੀ ਅਤੇ ਸਾਮਾਨ ਬਰਾਮਦ ਕੀਤਾ 
ਜਗਰਾਓਂ 29 ਦਸੰਬਰ (ਅਮਿਤ ਖੰਨਾ)-ਜਗਰਾਓਂ ਸੀਆਈਏ ਸਟਾਫ ਦੀ ਪੁੁਲਿਸ ਨੇ ਸਤਲੁੁਜ ਦਰਿਆ ਕੰਢੇ ਸ਼ਰੇਆਮ ਭੱਠੀ ਲਾ ਕੇ ਰੂੜੀ ਮਾਰਕਾ ਦਾਰੂ ਕੱਢਦੇ ਸ਼ਰਾਬ ਤਸਕਰਾਂ ਨੂੰ ਭਾਜੜਾਂ ਪਾਈਆਂ। ਪੁੁਲਿਸ ਨੇ ਛਾਪਾਮਾਰੀ ਕਰਦਿਆਂ ਭਾਰੀ ਮਾਤਰਾ ਚ ਨਾਜਾਇਜ਼ ਸ਼ਰਾਬ, ਲਾਹਣ, ਚਾਲੂ ਭੱਠੀ ਅਤੇ ਸਾਮਾਨ ਬਰਾਮਦ ਕੀਤਾ। ਪਰ ਇਸ ਛਾਪਾਮਾਰੀ ਦੌਰਾਨ ਸ਼ਰਾਬ ਕੱਢਦੇ ਚਾਰੇ ਤਸਕਰ ਭੱਜਣ ਵਿੱਚ ਸਫ਼ਲ ਰਹੇ। ਜ਼ਿਲ੍ਹੇ ਦੇ ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਐੱਸਪੀ ਗੁੁਰਮੀਤ ਸਿੰਘ ਦੀ ਜ਼ੇਰੇ ਨਿਗਰਾਨੀ ਹੇਠ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦੇ ਤਸਕਰਾਂ ਖ਼ਿਲਾਫ਼ ਸ਼ੁੁਰੂ ਕੀਤੀ ਮੁੁਹਿੰਮ ਤਹਿਤ ਸਪੈਸ਼ਲ ਬਰਾਂਚ ਦੇ ਮੁੁਖੀ ਇੰਸਪੈਕਟਰ ਪੇ੍ਮ ਸਿੰਘ ਦੀ ਅਗਵਾਈ ਵਿੱਚ ਏਐੱਸਆਈ ਪਹਾੜਾ ਸਿੰਘ ਅਤੇ ਪੁੁਲਿਸ ਪਾਰਟੀ ਨੇ ਮੁੁਖ਼ਬਰ ਦੀ ਸੂਚਨਾ ਤੇ ਪਿੰਡ ਬਾਗ਼ੀਆਂ ਨੇੜੇ ਸਤਲੁੁਜ ਦਰਿਆ ਕੰਢੇ ਛਾਪਾ ਮਾਰਿਆ ਤਾਂ ਇਸ ਦੌਰਾਨ ਸ਼ਰ੍ਹੇਆਮ ਚਾਰ ਵਿਅਕਤੀ ਭੱਠੀ ਲਗਾ ਕੇ ਦਾਰੂ ਕੱਢ ਰਹੇ ਸਨ ਅਤੇ ਉਨਾਂ੍ਹ ਦੇ ਮੋਟਰਸਾਈਕਲਾਂ ਤੇ ਨਾਜਾਇਜ਼ ਸ਼ਰਾਬ ਨਾਲ ਭਰੀਆਂ ਟਿਊਬਾਂ ਲੱਦੀਆਂ ਹੋਈਆਂ ਸਨ। ਪੁੁਲਿਸ ਪਾਰਟੀ ਨੂੰ ਦੇਖ ਕੇ ਚਾਰੇ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ।ਇਸ ਦੌਰਾਨ ਪੁੁਲਿਸ ਨੇ ਮੌਕੇ ਤੇ ਚਾਲੂ ਭੱਠੀ, ਉਸ ਦਾ ਸਾਮਾਨ ਛੇ ਸੌ ਬੋਤਲਾਂ, ਨਾਜਾਇਜ਼ ਸ਼ਰਾਬ 7200 ਲੀਟਰ ਲਾਹਨ, ਚਾਰ ਪਤੀਲੇ, ਪੰਜ ਡਰੰਮ ਅਤੇ ਦੋ ਮੋਟਰਸਾਈਕਲ ਕਬਜ਼ੇ ਵਿਚ ਲੈ ਲਏ। ਉਨਹਾਂ ਦੱਸਿਆ ਕਿ ਇਸ ਮਾਮਲੇ ਵਿਚ ਥਾਣਾ ਸਿੱਧਵਾਂ ਬੇਟ ਵਿਖੇ ਸ਼ਰਾਬ ਕੱਢਦੇ ਫ਼ਰਾਰ ਹੋਏ ਤਸਕਰਾਂ ਸੁੁਖਵਿੰਦਰ ਸਿੰਘ ਉਰਫ ਚੰਨੀ ਪੁੱਤਰ ਭਜਨ ਸਿੰਘ, ਪੇ੍ਮ ਸਿੰਘ ਪੁੱਤਰ ਕੱਕਾ ਸਿੰਘ, ਸੁੁਖਦੇਵ ਸਿੰਘ ਉਰਫ ਸੇਬੀ ਪੁੱਤਰ ਤਰਲੋਕ ਸਿੰਘ ਅਤੇ ਗੁੁਰਪ੍ਰਰੀਤ ਸਿੰਘ ਉਰਫ ਗੋਗੀ ਪੁੱਤਰ ਸੁੁਲੱਖਣ ਸਿੰਘ ਵਾਸੀ ਪਿੰਡ ਬਾਗ਼ੀਆਂ ਖ਼ਿਲਾਫ਼ ਮੁੁਕੱਦਮਾ ਦਰਜ ਕਰ ਲਿਆ ਗਿਆ ਹੈ। ਇਨਾਂ੍ਹ ਚਾਰਾਂ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ। ਇੰਸਪੈਕਟਰ ਪੇ੍ਮ ਸਿੰਘ ਨੇ ਦੱਸਿਆ ਕਿ ਉਕਤ ਚਾਰੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਦੇ ਹੋਏ ਜਿੱਥੇ ਸਰਕਾਰ ਦੇ ਮਾਲੀਏ ਨੂੰ ਨੁੁਕਸਾਨ ਪਹੁੰਚਾ ਰਹੇ ਹਨ ਉੱਥੇ ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਪਿਲਾ ਕੇ ਉਨਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।

ਸ਼ਿਵਪੁਰੀ ਸ਼ਮਸ਼ਾਨ ਘਾਟ ਵਿਖੇ ਏਅਰ ਕੰਮਪਰੈਸਰ ਲਗਵਾਇਆ

ਜਗਰਾਉਂ, 29 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸ਼ਿਵਪੁਰੀ ਸ਼ਮਸ਼ਾਨ ਘਾਟ ਸ਼ਹਿਰ ਡੱਲਾ ਰੋਡ ਵਿਖੇ ਇਥੋਂ ਦੀ ਸੰਸਥਾ ਨੇ ਅੰਤਿਮ ਸੰਸਕਾਰ ਮੌਕੇ ਅਗਨੀ ਨੂੰ  ਏਅਰ ਕੰਮਪਰੈਸਰ ਦਵਾਰਾ ਸੁਲਗਾਉਣ ਲਈ ਇਹ ਸੇਵਾ ਚਾਲੁ ਕੀਤੀ ਗਈ ਹੈ, ਕਿਉਂਕਿ ਜੋਂ ਵੀ ਇੰਨਸਾਨ ਜਨਮ ਲੈਂਦਾ ਹੈ ਉਸ ਨੂੰ ਅੰਤ ਸਮੇਂ ਜਦੋਂ ਉਹ ਇਸ ਸੰਸਾਰ ਤੋਂ ਜਾਂਦਾ ਹੈ ਤਾਂ ਉਸਦੇ ਸਰੀਰ ਨੂੰ ਅਗਨੀ ਭੇਟ ਕਰਨ ਸਮੇਂ ਆ ਰਹੀਆਂ ਮੁਸਕਲਾਂ ਨੂੰ ਦੇਖ ਦੇ ਹੋਏ ਸ਼ਮਸ਼ਾਨ ਘਾਟ ਵਿਖੇ ਏਅਰ ਕੰਮਪਰੈਸਰ ਲਗਵਾਇਆ ਗਿਆ। ਇਸ ਮੌਕੇ ਤੇ ਹੀਰਾ ਲਾਲ ਹਾਡਾ,ਡਾ ਸ਼ਸ਼ੀ ਭੂਸ਼ਨ, ਸੁਮਿਤ ਅਰੋੜਾ, ਕੈਪਟਨ ਨਰੇਸ਼ ਵਰਮਾ,ਅਸਿਤ ਸਿੰਬਲ,ਕਮਲ ਵਰਮਾ,ਵਿਨੇ ਸ਼ਰਮਾ ਪੰਡਤ ਰਾਮ ਸਰੂਪ ਆਦਿ ਹਾਜ਼ਰ ਸਨ।

ਨਾੱਨ ਟੀਚਿੰਗ ਪ੍ਰਾਈਵੇਟ ਏਡਿਡ ਕਾਲਜਾਂ ਦੇ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੇ ਕੇ ਧਰਨਾ ਦਿੱਤਾ

ਜਗਰਾਉਂ 28 ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਅੱਜ ਇਥੇ ਸਥਾਨਕ ਪ੍ਰਾਈਵੇਟ ਏਡਿਡ ਕਾਲਜਾਂ ਦੇ ਨਾਨ ਟੀਚੰਗ ਕਰਮਚਾਰੀਆਂ ਵੱਲੋਂ ਧਰਨਾ ਲਗਾਇਆ ਗਿਆ ਜਿਸ ਵਿਚ ਉਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਲੇ ਕੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਅਤੇ ਇਸ ਧਰਨੇ ਦੌਰਾਨ ਆਪਣੀਆਂ ਮੰਗਾਂ ਨੂੰ ਲੰਮੇ ਸਮੇਂ ਤੋਂ  ਨਾ ਮੰਨਣ ਲਈ ਸਰਕਾਰਾਂ ਨੂੰ ਜ਼ੁੰਮੇਵਾਰ ਠਹਿਰਾਇਆ। ਅਤੇ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਨੂੰ ਜਲਦ ਮਨਾਉਂਣ ਲਈ ਕਿਹਾ ਕਿ ਉਹ  ਉਨ੍ਹਾਂ ਨੂੰ ਸੰਘਰਸ਼ ਲਈ ਮਜਬੂਰ ਕਰ ਰਹੀ ਹੈ ਕਿਉਂਕਿ ਮੁਲਾਜ਼ਮ ਆਪਣਾ ਹੱਕ ਮੰਗਦੇ ਹਨ ਜੋਂ ਪਿਛਲੇ ਲੰਮੇ ਸਮੇਂ ਤੋਂ ਨਹੀਂ ਮਿਲ ਰਿਹਾ,ਸੋ ਸਰਕਾਰ ਨੇ 01-12-2011ਤੋਂ ਕੁਝ ਸ਼੍ਰੇਣੀਆਂ ਨੂੰ ਸੋਧੇ ਹੋਏ ਪੇ ਗਰੇਡ ਦੀ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਕੀਤੀ। ਅਤੇ 01-08-2009 ਤੋਂ ਵਧੇ ਹੋਏ ਦਰ ਨਾਲ ਹਾਊਸ ਰੈਂਟ, ਅਤੇ ਮੈਡੀਕਲ ਭੱਤਾ ਦਾ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕੀਤਾ ਹੈ। ਇਸ ਧਰਨੇ ਮੌਕੇ ਰਕੇਸ਼ ਕੁਮਾਰ, ਜਗਦੀਪ ਸਿੰਘ,ਪ੍ਰੀਤਮ ਸਿੰਘ, ਰਾਕੇਸ਼ ਪਾਂਡੇ,ਭੋਲਾ ਨਾਥ, ਦਰਵ ਨਾਥ, ਆਦਿ ਹਾਜ਼ਰ ਸਨ, ਇਹ ਧਰਨਾ ਪੰਜਾਬ ਨਾਨ ਟੀਚੰਗ ਅਪਲਾਈ ਯੂਨੀਅਨ ਦੇ ਸੱਦੇ ਤੇ ਦਿੱਤਾ ਗਿਆ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਆਪਣੀਆਂ ਮੰਗਾਂ ਨੂੰ ਲੇ ਕੇ ਰੋਸ਼ ਪ੍ਰਦਰਸ਼ਨ ਕੀਤਾ

ਜਗਰਾਉਂ 28 ਦਸੰਬਰ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋ ਅਜ ਐਸ ਡੀ ਐਮ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ  ਐਸ ਡੀ ਐਮ ਦੀ ਗੈਰਹਾਜ਼ਰੀ ਚ ਤਹਿਸੀਲਦਾਰ ਮਨਮੋਹਨ ਕੋਸ਼ਿਕ ਨੂੰ ਪੇਸ਼ ਕੀਤੇ ਮੰਗਪਤਰ ਚ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤ ਯੋਗ ਵਿਅਕਤੀ ਨੂੰ ਯੋਗਤਾ ਦੇ ਆਧਾਰ ਤੇ ਸਰਕਾਰੀ ਨੌਕਰੀ ਜਲਦ ਦੇਣ,ਜਗਰਾਂਓ ਦੇ ਗੁਰੂ ਤੇਗ ਬਹਾਦਰ ਨਗਰ ਦੇ ਵਸਨੀਕ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਮੁਆਵਜਾ ਦਿਵਾਉਣ, ਖੇਤੀ ਵਰਤੋਂ ਲਈ ਯੂਰੀਆ ਖਾਦ ਦੀ ਘਾਟ ਦੂਰ ਕਰਨ,ਪਿੰਡਾਂ ਚ ਫਸਲਾਂ ਦਾ ਨਾਸ ਮਾਰ ਰਹੇ ਜੰਗਲੀ ਸੂਅਰਾਂ, ਰੋਜਾਂ ਨੂੰ  ਕੰਟਰੋਲ ਕਰਨ ਆਦਿ ਮੁੱਦਿਆਂ ਦੇ ਹੱਲ ਲਈ ਇਕ ਹਫਤੇ ਦਾ ਅਲਟੀਮੇਟਮ ਦਿੱਤਾ। ਅਗਰ ਨਾ ਹਲ ਹੋਏ ਦੀ ਹਾਲਤ ਚ ਐਸ ਡੀ ਐਮ ਦਫਤਰ ਦਾ ਘਿਰਾਓ ਕੀਤਾ ਜਾਵੇਗਾ।ਇਸ ਸਮੇਂ ਹੋਈ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਲੋਕ ਆਗੂ ਕੰਵਲਜੀਤ  ਖੰਨਾ, ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,  ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ, ਤਰਸੇਮ ਸਿੰਘ ਬੱਸੂਵਾਲ, ਹਰਦੀਪ ਟੂਸੇ ਨੇ ਕਿਹਾ ਕਿ ਜਿਲੇ ਦੇ ਡਿਪਟੀ ਕਮਿਸ਼ਨਰ ਦਫਤਰ ਦੀ ਅਣਗਹਿਲੀ ਕਾਰਨ ਸ਼ਹੀਦ ਪਰਿਵਾਰਾਂ ਨੂੰ ਮਿਲਣ ਵਾਲਾ ਆਸਰਾ ਤੇ ਹਮਦਰਦੀ ਲਟਕ ਰਹੀ ਹੈ। ਬੁਲਾਰਿਆਂ ਨੇ ਖੇਤੀ ਵਰਤੋਂ ਲਈ ਯੂਰੀਆ ਦੀ ਘਾਟ ਦੂਰ ਕਰਨ ਚ ਫੇਲ ਪ੍ਰਸ਼ਾਸਨ, ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਰੱਜ ਕੇ ਨਾਅਰੇ ਬਾਜੀ ਕੀਤੀ। ਉਨਾਂ ਕਿਹਾ ਕਿ ਆਉਂਦੇ ਸਮੇਂ ਚ ਲਾਵਾਰਿਸ ਪਸ਼ੂਆਂ, ਖੇਤੀ ਦਾ ਉਜਾੜਾ ਕਰ ਰਹੇ ਜੰਗਲੀ ਸੂਅਰਾਂ, ਰੋਜ਼ਾਂ ਨੂੰ ਨੱਥ ਪਾਉਣ ਦੇ ਮਸਲੇ ਨੂੰ ਲੈ ਕੇ ਵੱਡਾ ਫੈਸਲਾਕੁੰਨ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਜਗਰਾਂਓ ਕਚਿਹਰੀਆਂ ਚ ਉਪਰ ਤੋਂ ਹੇਠਾਂ ਤਕ ਚਲਦਾ ਭਰਿਸ਼ਟਾਚਾਰ ਖਤਮ ਕਰਾਉਣ ਦਾ ਅਜੰਡਾਂ ਵੀ ਜਲਦੀ ਹੀ ਛੋਹਿਆ ਜਾਵੇਗਾ।ਇਸ ਸਮੇਂ ਅਮਰਜੀਤ ਸਿੰਘ ਲੀਲ, ਹੈਪੀ ਸਹੋਲੀ, ਮਨਦੀਪ ਭੰਮੀਪੁਰਾ, ਰਣਧੀਰ ਬੱਸੀਆਂ , ਜਗਜੀਤ ਕਲੇਰ, ਗੁਰਚਰਨ ਗੁਰੂਸਰ ਆਦਿ ਹਾਜ਼ਰ ਸਨ।

ਸ੍ਰੀਮਤੀ ਸਤੀਸ਼ ਗੁਪਤਾ ਸਰਵ ਹਿਤਕਾਰੀ ਵਿਿਦਆ ਮੰਦਿਰ ਦੇ ਵਿਿਦਆਰਥੀ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਜਗਰਾਓਂ 28 ਦਸੰਬਰ (ਅਮਿਤ ਖੰਨਾ)-ਸ੍ਰੀਮਤੀ ਸਤੀਸ਼ ਗੁਪਤਾ ਸਰਵ ਹਿਤਕਾਰੀ ਵਿਿਦਆ ਮੰਦਿਰ ਸੀਨੀਅਰ ਸਕੈਡਰੀ ਸਕੂਲ ਜਗਰਾਓਂ ਵਿਖੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ ਜਮਾਤ 9ਵੀਂ ਤੋਂ 12ਵੀਂ ਤੱਕ ਦੇ ਵਿਿਦਆਰਥੀਆਂ ਲਈ ਵਿਿਦਅਕ ਟੂਰ ਦਾ ਆਯੋਜਨ ਕੀਤਾ ਗਿਆ੍ਟ ਅੰਮ੍ਰਿਤਸਰ ਪਹੁੰਚ ਕੇ ਬੱਚਿਆਂ ਨੇ ਪਹਿਲਾਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਜਲ੍ਹਿਆਂਵਾਲਾ ਬਾਗ ਦੇਖਿਆ ਦੀਦੀ ਜਤਿੰਦਰ ਕੌਰ ਨੇ ਬੱਚਿਆਂ ਨੂੰ ਜਲ੍ਹਿਆਂ ਵਾਲੇ ਬਾਗ ਦੀ ਇਤਿਹਾਸਕ ਮਹੱਤਤਾ ਦਾ ਵਰਣਨ ਕਰਦੇ ਹੋਏ ਬੱਚਿਆਂ ਨੂੰ ਗੋਲੀਆਂ ਦੇ ਨਿਸ਼ਾਨ ਦਿਖਾਏ ਜੋ ਅੱਜ ਵੀ ਦੀਵਾਰਾਂ ਤੇ ਉੱਕਰੇ ਹੋਏ ਹਨ੍ਟ ਫੇਰ ਬੱਚਿਆਂ ਨੇ ਗੁਰੂ ਘਰ ਦੇ ਲੰਗਰ ਦਾ ਆਨੰਦ ਮਾਣਿਆਫਿਰ ਬੱਚਿਆਂ ਨੂੰ ਵਾਘਾ ਬਾਰਡਰ ਵਿਖੇ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਹਿੰਦੁਸਤਾਨੀ ਸੈਨਿਕਾਂ ਦੀ ਪਰੇਡ ਅਤੇ ਪਾਕਿਸਤਾਨੀ ਸੈਨਿਕਾਂ ਦੀ ਪਰੇਡ ਦਾ ਆਨੰਦ ਮਾਣਿਆ ਰਾਤ ਦਾ ਖਾਣਾ ਖੁਆ ਕੇ ਸਫ਼ਰ ਤੈਅ ਕਰਦੇ ਹੋਏ ਰਾਤ ਬੱਚੇ ਆਪਣੇ ਆਪਣੇ ਘਰ ਵਾਪਿਸ ਆ ਗਏ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਮੇਂ ਸਮੇਂ ਤੇ ਵਿਿਦਅਕ ਟੂਰ ਦਾ ਆਯੋਜਨ ਕਰਨਾ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਸੱਭਿਆਚਾਰ ਤੇ ਇਤਿਹਾਸ ਨਾਲ ਜੋੜੀ ਰੱਖਣਾ ਹੀ ਸਾਡਾ ਮੁੱਖ ਉਦੇਸ਼ ਹੈ ਕਿਉਂਕਿ ਸਾਡਾ ਇਤਿਹਾਸ ਸਾਡਾ ਵਿਰਸਾ ਹੈ ਇਸ ਲਈ ਸਾਨੂੰ ਆਪਣੇ ਵਿਰਸੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਮੰਤਵ ਨੂੰ ਮੁੱਖ ਰੱਖਦੇ ਹੋਏ ਸਮੇਂ ਸਮੇਂ ਤੇ ਵਿਿਦਅਕ ਟੂਰ ਦਾ ਪ੍ਰਬੰਧ ਕੀਤਾ ਜਾਂਦਾ ਹੈ।