You are here

ਲੁਧਿਆਣਾ

ਕਿਸਾਨ ਆਗੂਆ ਨੂੰ ਕੀਤਾ ਸਨਮਾਨਿਤ

ਹਠੂਰ,2,ਜਨਵਰੀ-(ਕੌਸ਼ਲ ਮੱਲ੍ਹਾ)- ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ  ਨੌਜਵਾਨ ਕਿਸਾਨ-ਮਜਦੂਰ ਏਕਤਾ ਕਲੱਬ ਚਕਰ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂਸਰ ਪਿੰਡ ਚਕਰ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ।ਇਸ ਮੌਕੇ ਗੱਲਬਾਤ ਕਰਦਿਆ ਨੌਜਵਾਨ ਆਗੂ ਸੁਖਦੀਪ ਸਿੰਘ ਬਾਠ ਨੇ ਦੱਸਿਆ ਕਿ ਅੱਜ ਤੋ ਇੱਕ ਸਾਲ ਪਹਿਲਾ ਪਿੰਡ ਚਕਰ ਵਾਸੀ ਇਸੇ ਸਥਾਨ ਤੋ ਅਰਦਾਸ ਕਰਕੇ ਦਿੱਲੀ ਲਈ ਸੰਯੁਕਤ ਕਿਸਾਨ ਮੋਰਚੇ ਲਈ ਰਵਾਨਾ ਹੋਏ ਸਨ ਅੱਜ ਇੱਕ ਸਾਲ ਬਾਅਦ ਅਸੀ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਕਰਾਨਾ ਕਰਨ ਲਈ ਫਿਰ ਇਕੱਠੇ ਹੋਏ ਹਾਂ।ਉਨ੍ਹਾ ਕਿਹਾ ਕਿ ਇਹ ਜਿੱਤ ਸੰਘਰਸਸੀਲ ਲੋਕਾ ਦੀ ਜਿੱਤ ਹੈ।ਇਸ ਮੌਕੇ ਉਨ੍ਹਾ ਪਿਛਲੇ ਇੱਕ ਸਾਲ ਦੌਰਾਨ ਕਿਸਾਨੀ ਸੰਘਰਸ ਵਿਚ ਸਮੇਂ-ਸਮੇਂ ਤੇ ਆਪਣਾ ਯੋਗਦਾਨ ਪਾਉਣ ਵਾਲੇ ਕਿਸਾਨਾ ਜਥੇਦਾਰ ਦਲੀਪ ਸਿੰਘ ਚਕਰ,ਉੱਘੇ ਸਮਾਜ ਸੇਵਕ ਬਾਈ ਰਛਪਾਲ ਸਿੰਘ ਸਿੱਧੂ,ਮਹਿੰਦਰ ਸਿੰਘ,ਜਗਸੀਰ ਸਿੰਘ,ਸੁੱਖਾ ਚਕਰ,ਦੀਪ ਚਕਰ,ਸੀਰਾ ਚਕਰ,ਮਲਕੀਤ ਸਿੰਘ,ਸਰਨਜੀਤ ਸਿੰਘ,ਸੋਹਣ ਸਿੰਘ,ਜਗਜੀਤ ਸਿੰਘ ਤੋ ਇਲਾਵਾ 125 ਸਹਿਯੋਗੀ ਪਰਿਵਾਰਾ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਪਿੰਡ ਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਮੂਹ ਗ੍ਰਾਮ ਪੰਚਾਇਤ ਚਕਰ,ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੇ ਮੈਬਰ,ਆਹੁਦੇਦਾਰ,ਕਿਸਾਨ,ਮਜਦੂਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸਨ:-ਕਿਸਾਨੀ ਸੰਘਰਸ ਵਿਚ ਯੋਗਦਾਨ ਪਾਉਣ ਵਾਲੇ ਪਰਿਵਾਰਾ ਨੂੰ ਸਨਮਾਨਿਤ ਕਰਦੇ ਹੋਏ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੇ ਮੈਬਰ ਅਤੇ ਆਹੁਦੇਦਾਰ।

ਕਾਤਲਾ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ

ਹਠੂਰ,2,ਜਨਵਰੀ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਪਿੰਡ ਡੱਲਾ ਦੇ ਬਲਦੇਵ ਸਿੰਘ ਉਰਫ ਦੇਵ ਦਾ ਪਿੰਡ ਡੱਲਾ ਦੇ ਹੀ ਚਾਰ ਵਿਅਕਤੀਆ ਨੇ ਤੇਜ ਹਥਿਆਰਾ ਨਾਲ ਕਤਲ ਕਰ ਦਿੱਤਾ ਸੀ।ਇਨ੍ਹਾ ਚਾਰ ਵਿਅਕਤੀਆ ਵਿਚੋ ਤਿੰਨ ਵਿਅਕਤੀਆ ਨੂੰ ਹਠੂਰ ਪੁਲਿਸ ਨੇ ਮੌਕੇ ਤੋ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਕਤਲ ਦਾ ਮੁੱਖ ਅਰੋਪੀ ਅੱਜ ਵੀ ਪੁਲਿਸ ਦੀ ਪਕੜ ਤੋ ਬਾਹਰ ਹੈ।ਇਸ ਸਬੰਧੀ ਅੱਜ ਜਾਣਕਾਰੀ ਦਿੰਦਿਆ ਮ੍ਰਿਤਕ ਦੇ ਪੁੱਤਰ ਜਗਤਾਰ ਸਿੰਘ,ਸੁਖਵਿੰਦਰ ਸਿੰਘ ਅਤੇ ਸਾਬਕਾ ਸਰਪੰਚ ਬਚਿੱਤਰ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਗਰੀਬ ਆਦਮੀ ਕੋਈ ਜੁਲਮ ਕਰਦਾ ਹੈ ਤਾਂ ਪੁਲਿਸ ਉਸ ਆਦਮੀ ਨੂੰ ਤੁਰੰਤ ਗ੍ਰਿਫਤਾਰ ਕਰ ਲੈਦੀ ਹੈ ਪਰ ਬਲਦੇਵ ਸਿੰਘ ਦੇ ਕਤਲ ਹੋਏ ਨੂੰ ਸੱਤ ਦਿਨ ਬੀਤ ਚੁੱਕੇ ਹਨ ਅਤੇ ਹਠੂਰ ਪੁਲਿਸ ਨੇ ਕਾਤਲ ਨੂੰ ਗ੍ਰਿਫਤਾਰ ਨਹੀ ਕੀਤਾ।ਅਸੀ ਗ੍ਰਾਮ ਪੰਚਾਇਤ ਡੱਲਾ ਨੂੰ ਨਾਲ ਲੈ ਕੇ ਅਨੇਕਾ ਵਾਰ ਹਠੂਰ ਪੁਲਿਸ ਨੂੰ ਮਿਲ ਚੁੱਕੇ ਹਾਂ ਅਤੇ ਸਾਨੂੰ ਹਰ ਵਾਰ ਹਠੂਰ ਪੁਲਿਸ ਵੱਲੋ ਇਹੀ ਆਖ ਦਿੱਤਾ ਜਾਦਾ ਹੈ ਕਿ ਕਾਤਲ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।ਉਨ੍ਹਾ ਕਿਹਾ ਕਿ ਜੇਕਰ ਬਲਵਿੰਦਰ ਸਿੰਘ ਨੂੰ ਪੁਲਿਸ ਜਲਦੀ ਗ੍ਰਿਫਤਾਰ ਨਹੀ ਕਰਦੀ ਤਾਂ ਅਸੀ ਜਨਤਕ ਜੱਥਬੰਦੀਆ ਨੂੰ ਨਾਲ ਲੈ ਕੇ ਥਾਣਾ ਹਠੂਰ ਵਿਖੇ ਰੋਸ ਧਰਨਾ ਦੇਵਾਗੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਨਿਰਮਲ ਸਿੰਘ ਡੱਲਾ,ਕਰਮਜੀਤ ਸਿੰਘ,ਕੰਮੀ ਡੱਲਾ,ਧੀਰਾ ਸਿੰਘ,ਜਗਤਾਰ ਸਿੰਘ,ਕਰਨੈਲ ਸਿੰਘ ਦੇਹੜਕਾ,ਸਾਬਕਾ ਸਰਪੰਚ ਬਚਿੱਤਰ ਸਿੰਘ,ਪਲਵਿੰਦਰ ਸਿੰਘ,ਸਤਨਾਮ ਸਿੰਘ,ਕਰਤਾਰ ਸਿੰਘ,ਜਗਦੇਵ ਸਿੰਘ,ਤਰਸੇਮ ਸਿੰਘ, ਪਰਮਜੀਤ ਸਿੰਘ,ਨਿਰਮਲ ਸਿੰਘ,ਚੰਦ ਸਿੰਘ,ਕਮਲਜੀਤ ਕੌਰ,ਰਮਨਜੀਤ ਕੌਰ,ਰਾਣੀ ਕੌਰ,ਸਰਬਜੀਤ ਕੌਰ,ਦਲਜੀਤ ਕੌਰ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇੰਚਾਰਜ ਅਵੀਨਵ ਚੌਹਾਨ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਵੱਖ-ਵੱਖ ਟੀਮਾ ਬਣਾ ਕੇ ਬਲਵਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਫੋਟੋ ਕੈਪਸਨ:-ਕਾਤਲ ਨੂੰ ਗ੍ਰਿਫਤਾਰ ਕਰਵਾਉਣ ਦੀ ਮੰਗ ਕਰਦੇ ਹੋਏ ਪਰਿਵਾਰਕ ਮੈਬਰ ਅਤੇ ਪਿੰਡ ਵਾਸੀ।

ਲਾਇਨਜ਼ ਕਲੱਬ ਮਿਡਟਾਊਨ ਵਲੋਂ ਮਨਾਇਆ ਗਿਆ ਨਵਾਂ ਸਾਲ 

ਜਗਰਾਓਂ 2 ਜਨਵਰੀ (ਅਮਿਤ ਖੰਨਾ)-  ਵੈਲਕਮ ਹੈਪੀ ਨਿਊ ਯੀਅਰ ਦੀ ਗੂੰਜ  ਲਾਇਨਜ਼ ਕਲੱਬ ਮਿਡ ਟਾਊਨ ਜਗਰਾਓਂ ਵੱਲੋਂ  ਸਥਾਨਕ ਕੱਚਾ ਕਿਲ੍ਹਾ ਵਿਖੇ ਲਾਇਨ ਭਵਨ ਵਿਖੇ  ਨਵਾਂ ਸਾਲ ਬੜੀ ਧੂਮਧਾਮ ਨਾਲ ਮਨਾਇਆ ਗਿਆ  ਪ੍ਰਧਾਨ ਲਾਲ ਚੰਦ ਮੰਗਲਾ ਫੰਕਸ਼ਨ ਚੇਅਰਮੈਨ ਚਰਨਜੀਤ ਸਿੰਘ ਭੰਡਾਰੀ ਸੈਕਟਰੀ ਰਾਕੇਸ਼ ਜੈਨ ਅਤੇ ਕੈਸ਼ੀਅਰ ਅੰਮ੍ਰਿਤ ਗੋਇਲ ਦੀ ਅਗਵਾਈ ਚ ਹੋਏ ਸਮਾਗਮ ਚ  ਮੈਂਬਰਾਂ ਦੇ ਲਈ  ਮਨੋਰੰਜਨ ਗੇਮਾਂ ਅਤੇ ਕਲਚਰ ਪ੍ਰੋਗਰਾਮ ਵੀ ਕਰਵਾਇਆ ਗਿਆ  ਅਤੇ ਖੇਡਾਂ ਦੇ ਜੇਤੂਆਂ ਨੂੰ ਤੋਹਫੇ ਵੀ ਵੰਡੇ ਗਏ  ਇਸ ਮੌਕੇ ਕਲੱਬ ਦੀ ਕਾਰਵਾਈ  ਵਿਨੋਦ ਬਾਂਸਲ ਅਤੇ ਸੁਭਾਸ਼ ਗਰਗ ਵੱਲੋਂ ਝੰਡੇ ਨੂੰ ਬੜੇ ਮਾਣ ਤੇ ਸਤਿਕਾਰ ਨਾਲ ਸਟੇਜ ਤੇ ਲਿਆਂਦਾ  ਅਤੇ ਹਾਜ਼ਰ ਸਮੂਹ ਮੈਂਬਰਾਂ ਨੇ  ਝੰਡੇ ਦੇ ਸਤਿਕਾਰ ਚ ਖਡ਼੍ਹੇ ਹੋ ਕੇ ਕਲੱਬ ਪ੍ਰਤੀ ਦ੍ਰਿੜ੍ਹਤਾ ਦਾ  ਸਬੂਤ ਦਿੱਤਾ  ਕਲੱਬ ਵੱਲੋਂ ਸਾਰੇ ਸਾਬਕਾ ਪ੍ਰਧਾਨਾਂ ਦਾ ਵਿਸ਼ੇਸ਼ ਸਨਮਾਨ ਨਾਲ ਕੀਤਾ ਗਿਆ ਇਸ ਮੌਕੇ ਲਾਇਨ ਮੈਂਬਰਾਂ ਦੇ ਵੱਲੋਂ ਕੇਕ ਵੀ ਕੱਟਿਆ ਗਿਆਇਸ ਸਮਾਗਮ ਵਿੱਚ  ਪ੍ਰਧਾਨ ਲਾਲ ਚੰਦ ਮੰਗਲਾ, ਸੈਕਟਰੀ ਰਾਕੇਸ਼ ਜੈਨ, ਖਜ਼ਾਨਚੀ ਅੰਮ੍ਰਿਤ ਗੋਇਲ,  ਜ਼ੋਨ ਚੇਅਰਮੈਨ ਲਾਇਨ ਚਰਨਜੀਤ ਸਿੰਘ ਭੰਡਾਰੀ , ਅਜੇ ਬਾਂਸਲ,  ਵਿਨੋਦ ਬਾਂਸਲ ,ਮਨੋਹਰ ਸਿੰਘ ਟੱਕਰ,  ਸੁਭਾਸ਼ ਗਰਗ ,ਲਖਮੀ ਗਰਗ , ਡਾ ਸਚਿਨ ਗੋਇਲ, ਸੁਖਦੇਵ ਗਰਗ,  ਡਾ ਪਰਮਿੰਦਰ ਸਿੰਘ, ਕ੍ਰਿਸ਼ਨ ਵਰਮਾ , ਪ੍ਰਵੀਨ ਗਰਗ, ਦਰਸ਼ਨ ਮਿੱਤਲ,  ਭੂਸ਼ਨ ਗੋਇਲ, ਰਾਜਿੰਦਰ ਚੌਹਾਨ, ਮੰਗਤ ਰਾਏ, ਸੁਖਜੀਤ ਸਿੰਘ, ਚਰਨਜੀਤ ਸਿੰਘ, ਪ੍ਰਮੋਦ ਸ਼ਰਮਾ ,ਨਰਿੰਦਰ ਕੋਚਰ ,ਗਗਨਦੀਪ ਸਿੰਘ ਸਰਨਾ ਆਦਿ ਸਮੂਹ ਮੈਂਬਰ ਹਾਜ਼ਰ ਸਨ

ਲੋਕ ਸੇਵਾ ਸੁਸਾਇਟੀ ਵੱਲੋਂ ਪੁਰਾਣੇ ਕੱਪੜਿਆਂ ਦਾ ਲੰਗਰ ਲਗਾਉਣ ਦੇ ਨਾਲ ਪੰਜਾਹ ਲੇਡੀਜ਼ ਨਵੇਂ ਗਰਮ ਸੂਟ, ਦਸਤਾਨੇ ਅਤੇ ਜੁਰਾਬਾਂ ਵੰਡੀਆਂ

ਜਗਰਾਓਂ 1 ਜਨਵਰੀ (ਅਮਿਤ ਖੰਨਾ)-ਜਗਰਾਉਂ ਦੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਦੀ ਨਵੀਂ ਟੀਮ ਦੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਸਰਪ੍ਰਸਤ ਰਾਜਿੰਦਰ ਜੈਨ ਦੀ ਅਗਵਾਈ ਹੇਠ ਆਪਣੇ ਕਾਰਜਕਾਲ ਦੀ ਸ਼ੁਰੂਆਤ ਨਵੇਂ ਸਾਲ ਦੇ ਪਹਿਲੇ ਦਿਨ ਕਰਦਿਆਂ ਪੁਰਾਣੇ ਕੱਪੜਿਆਂ ਦਾ ਲੰਗਰ ਲਗਾਉਣ ਦੇ ਨਾਲ ਪੰਜਾਹ ਲੇਡੀਜ਼ ਨਵੇਂ ਗਰਮ ਸੂਟ, ਦਸਤਾਨੇ ਅਤੇ ਜੁਰਾਬਾਂ ਵੰਡੀਆਂ। ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਈ ਜੀਨਾ ਜਗਰਾਓਂ ਵਿਖੇ ਪੁਰਾਣੇ ਕੱਪੜਿਆਂ ਦਾ ਲੰਗਰ ਲਗਾਉਣ ਤੋਂ ਇਲਾਵਾ ਡੇਢ ਸੌ ਦਸਤਾਨੇ ਅਤੇ ਪੰਜਾਹ ਜੁਰਾਬਾਂ ਦੇ ਜੋੜੇ ਵੰਡੇ ਗਏ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਨੇ ਕਿਹਾ ਕਿ ਸੁਸਾਇਟੀ ਮੈਂਬਰਾਂ ਦੇ ਘਰਾਂ ਤੋਂ ਗਰਮ ਪੁਰਾਣੇ ਕੱਪੜੇ ਇਕੱਠੇ ਕਰ ਕੇ  ਲੋੜਵੰਦ ਵਿਅਕਤੀਆਂ ਨੂੰ ਵੱਢਣ ਦਾ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਲੋਕ ਸਰਦੀ ਤੋਂ ਬਚ ਸਕਣ। ਉਨ੍ਹਾਂ ਦੱਸਿਆ ਕਿ ਪੁਰਾਣੇ ਕੱਪੜੇ ਵੰਡਣ ਦੇ ਨਾਲ ਪੰਜਾਹ ਨਵੇਂ ਗਰਮ ਲੇਡੀਜ਼ ਸੂਟ ਅਤੇ 150 ਦਸਤਾਨੇ ਤੇ 50 ਜੁਰਾਬਾਂ ਨਵੀਆਂ ਵੰਡੀਆਂ ਗਈਆਂ। ਇਸ ਮੌਕੇ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਕਿਹਾ ਕਿ ਸੁਸਾਇਟੀ ਨੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਹੀ ਅਹਿਮ ਪ੍ਰਾਜੈਕਟ ਲਗਾ ਕੇ ਕੀਤੀ ਹੈ ਜਿਸ ਵਿਚ ਗ਼ਰੀਬ ਲੋਕਾਂ ਨੂੰ ਕੱਪੜੇ ਗਰਮ ਕੱਪੜੇ ਮਿਲੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰਾਂ ਵਿਚ ਜਿਹੜੇ ਗਰਮ ਕੱਪੜੇ ਫ਼ਾਲਤੂ ਸਹੀ ਹਾਲਤ ਵਿੱਚ ਸਨ ਉਨ੍ਹਾਂ ਨੂੰ ਇਕੱਠੇ ਕਰ ਕੇ ਲੋੜਵੰਦਾਂ ਤਕ ਪਹੁੰਚਾਉਣ ਦਾ ਕੰਮ ਸੁਸਾਇਟੀ ਨੇ ਕੀਤਾ ਹੈ ਜਿਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਇਸ ਮੌਕੇ ਪ੍ਰਾਜੈਕਟ ਚੇਅਰਮੈਨ ਨੀਰਜ ਮਿੱਤਲ, ਪੀ ਆਰ ਓ ਸੁਖਦੇਵ ਗਰਗ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਆਰ ਕੇ ਗੋਇਲ, ਪ੍ਰਵੀਨ ਮਿੱਤਲ, ਵਿਨੋਦ ਬਾਂਸਲ, ਰਾਜਿੰਦਰ ਜੈਨ ਕਾਕਾ, ਜਗਦੀਪ ਸਿੰਘ ਆਦਿ ਹਾਜ਼ਰ ਸਨ।

ਜਗਰਾਉਂ ਦੇ ਪਿੰਡਾਂ ਦੇ ਵਿਕਾਸ ਲਈ ਵੰਡੀ 11 ਕਰੋੜ ਦੀ ਗਰਾਂਟ

ਜਗਰਾਓਂ 1 ਜਨਵਰੀ (ਅਮਿਤ ਖੰਨਾ)-ਜਗਰਾਉਂ ਪੇਂਡੂ ਇਲਾਕੇ ਦੇ ਵਿਕਾਸ ਲਈ ਸਰਕਾਰ  ਵਲੋਂ ਆਈ ਗਰਾਂਟ ਦੇ ਚੈੱਕ ਅੱਜ ਕਰਨਜੀਤ ਸਿੰਘ ਸੋਨੀ ਗਾਲਿਬ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਦੀ ਅਗਵਾਈ ਚ ਚੇਅਰਮੈਨ ਗੇਜਾ ਰਾਮ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਇੰਟਰਨੈਸ਼ਨਲ ਕੋਆਰਡੀਨੇਟਰ ਐੱਨਆਰਆਈ ਅਫੇਅਰ ਪੰਜਾਬ ਅਵਤਾਰ ਸਿੰਘ ਚੀਮਨਾ ਐਡਵੋਕੇਟ ਗੁਰਕੀਰਤ ਕੌਰ ਵੱਲੋਂ ਇਲਾਕੇ ਦੀਆਂ ਪੰਚਾਇਤਾਂ ਨੂੰ ਚੈੱਕ ਵੰਡੇ ਗਏ  ਇਸ ਮੌਕੇ ਉਨ੍ਹਾਂ ਨੇ 11 ਕਰੋੜ ਰੁਪਏ ਦਾ ਚੈੱਕ ਵੰਡਦਿਆਂ ਕਿਹਾ ਕਿ ਉਨ੍ਹਾਂ ਨੇ ਜਗਰਾਉਂ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ  ਅੱਜ ਉਸ ਨੂੰ ਪੂਰਾ ਕਰਕੇ ਦਿਖਾਇਆ ਉਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਮਾਣ ਬਖਸ਼ਿਆ  ਅਤੇ ਉਨ੍ਹਾਂ ਦੀ ਮੰਗ ਤੇ ਜਗਰਾਉਂ ਇਲਾਕੇ ਦੀ ਨੁਹਾਰ ਬਦਲਣ ਲਈ ਗਿਆਰਾਂ ਕਰੋੜ ਰੁਪਏ ਨਾਲ ਇਲਾਕੇ ਦੇ ਹਰ ਇੱਕ ਪਿੰਡ ਵਿੱਚ ਰਹਿੰਦੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਦਿਆਂ ਨੁਹਾਰ ਬਦਲੀ ਜਾਵੇਗੀ  ਹੁਣ ਜਗਰਾਉਂ ਅੱਸੀਆਂ ਦੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਜਗਰਾਉਂ ਦੇ ਪਿਆਸ ਬਿਹਤਰੀ ਲਈ ਯਤਨਸ਼ੀਲ ਹੋਣਗੇ ਅਤੇ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਉਣ ਲਈ ਜਗਰਾਉਂ ਇਲਾਕੇ ਦੇ ਲੋਕਾਂ ਪਾਸੋਂ ਸਹਿਯੋਗ ਦੀ ਉਮੀਦ ਰੱਖਦੇ ਹਨ  ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ ਫਿਨਾ,  ਗੋਪਾਲ ਸ਼ਰਮਾ, ਬੂਟਾ ਸਿੰਘ ,ਗੁਰਸਿਮਰਨ ਸਿੰਘ ,ਨਿਰਮਲ ਸਿੰਘ ਧੀਰਾ ਆਦਿ ਹਾਜ਼ਰ ਸਨ

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਰਜਿਸਟਰਡ 133 ਵੱਲੋਂ  ਨਵੇਂ ਸਾਲ ਨੂੰ ਜੀ ਆਇਆਂ ਆਖਿਆ 

ਜਗਰਾਓਂ 1 ਜਨਵਰੀ (ਅਮਿਤ ਖੰਨਾ)- ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਰਜਿਸਟਰਡ 133 ਵੱਲੋਂ ਗੁਰਦੁਆਰਾ ਰਾਮਗੜ੍ਹੀਆ ਨੇਡ਼ੇ ਕਮੇਟੀ ਪਾਰਕ ਵਿਖੇ  ਨਵਾਂ ਸਾਲ 2022  ਨੂੰ ਜੀ ਆਇਆਂ ਆਖਿਆ  ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਪਾਠ ਕਰਵਾਇਆ ਗਿਆ  ਉਪਰੰਤ ਅਰਦਾਸ ਕੀਤੀ ਗਈ  ਇਸ ਮੌਕੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ ਨੇ ਕਿਹਾ  ਨਵਾਂ ਸਾਲ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਹੋਵੇ  ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀ ਬਖਸ਼ਣ  ਇਸ ਮੌਕੇ ਰਾਮਗੜ੍ਹੀਆ ਗੁਰਦੁਆਰਾ ਦੇ ਪ੍ਰਧਾਨ ਕਰਮ ਸਿੰਘ ਜੰਗਦੇ ,ਠੇਕੇਦਾਰ ਬਿਲਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ , ਵਿਸ਼ਵਕਰਮਾ ਵੈਲਫੇਅਰ ਸਰਬ ਸਾਂਝੀ ਸੁਸਾਇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਮਣਕੂ , ਪ੍ਰੈੱਸ ਸਕੱਤਰ ਹਰਨੇਕ ਸਿੰਘ ਸੋਈ , ਸਰਪ੍ਰਸਤ ਕਸ਼ਮੀਰੀ ਲਾਲ ,ਗੁਰਮੇਲ ਸਿੰਘ ਢੁੱਡੀਕੇ, ਮੀਤ ਪ੍ਰਧਾਨ ਮੰਗਲ ਸਿੰਘ ਸੰਧੂ,  ਸੈਕਟਰੀ ਅਮਰਜੀਤ ਸਿੰਘ ਘਟੋਡ਼ੇ,  ਕੈਸ਼ੀਅਰ ਪ੍ਰੀਤਮ ਸਿੰਘ ਗੇਂਦੂ, ਮੀਤ  ਪ੍ਰਧਾਨ ਬਹਾਦਰ ਸਿੰਘ ਕਮਾਲਪੁਰਾ , ਮਨਪ੍ਰੀਤ ਸਿੰਘ ਮਨੀ ,ਸੁਖਦੇਵ ਸਿੰਘ ਘਟੌੜੇ ,ਸੁਰਿੰਦਰ ਸਿੰਘ ਕਾਕਾ , ਸਤਪਾਲ ਸਿੰਘ, ਜਗਦੀਸ਼ ਦੀਸ਼ਾ ,ਅਮਨਦੀਪ ਸਿੰਘ ਮਠਾੜੂ, ਸੋਹਨ ਸਿੰਘ ਸੱਗੂ, ਜਸਪਾਲ ਸਿੰਘ ਪਾਲੀ, ਗੁਰਮੇਲ ਸਿੰਘ ਬਿੱਟੂ, ਜਸਵਿੰਦਰ ਸਿੰਘ ਮਠਾੜੂ ,ਹਰਦਿਆਲ ਸਿੰਘ ਭੰਮਰਾ , ਹਰਜਿੰਦਰ ਸਿੰਘ ਮਠਾਡ਼ੂ ,ਹਰਜੀਤ ਸਿੰਘ ਭਮਰਾ ,ਬਲਬੀਰ ਸਿੰਘ  ,ਵਜ਼ੀਰ ਸਿੰਘ, ਜੱਜ ਸਿੰਘ ਗਾਲਬ ਵਾਲੇ ,ਸੁਦਾਗਰ ਸਿੰਘ ਕਲਸੀ  ,ਧਰਮ ਸਿੰਘ , ਰਾਜੂ ਮਾਸਟਰ, ਗੁਰਦੇਵ ਸਿੰਘ ,ਕਰਨੈਲ ਸਿੰਘ ਧੰਜਲ ਆਦਿ ਹਾਜ਼ਰ ਸਨ

ਦੁੱਧ ਬਦਾਮਾਂ ਦਾ ਲੰਗਰ ਲਗਾਉਣਾ ਇੱਕ ਸ਼ਲਾਘਾਯੋਗ ਕਦਮ-ਗੇਜਾ ਰਾਮ ਬਾਲਮੀਕੀ

ਜਗਰਾਂਓ,31 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਜਗਰਾਂਓ ਤਹਿਸੀਲ ਕੰਪਲੈਕਸ ਦੇ ਸਮੂਹ ਮੈਂਬਰਾਂ ਵੱਲੋਂ ਛੋਟੇ ਸਾਹਿਬਜਾਦਿਆਂ ਦੀ ਯਾਦ ਨੂੰ ਨਤਮਸਤਕ ਹੁੰਦਿਆਂ ਹਰੇਕ ਸਾਲ ਦੀ ਤਰਾਂ ਦੁੱਧ ਬਦਾਮਾਂ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਸੰਗਤਾਂ ਨੂੰ ਸੇਵਾ ਕਰਦਿਆਂ ਕਿਹਾ ਕਿ ਦੁੱਧ ਦਾ ਲੰਗਰ ਲਗਾਉਣਾ ਇੱਕ ਸ਼ਲਾਘਾਯੋਗ ਕੰਮ ਹੈ।ਪ੍ਰਧਾਨ ਐਡਵੋਕੇਟ ਕੁਲਦੀਪ ਸਿੰਘ ਘਾਗੂ ਨੇ ਦੱਸਿਆ ਕਿ ਪਟਵਾਰੀਆਂ, ਕਾਨੂੰਗੋਆਂ, ਅਸਟਾਮ ਫਰੋਸ਼, ਡੀ.ਰਾਈਟਰ ਦੇ ਸਹਿਯੋਗ ਨਾਲ ਇਹ ਦੁੱਧ ਬਦਾਮਾਂ ਦਾ ਲੰਗਰ ਲਗਾਇਆ ਗਿਆ ਹੈ।ਇਸ ਮੌਕੇ ਐਸ.ਡੀ.ਐਮ. ਵਿਕਾਸ ਹੀਰਾ, ਤਹਿਸੀਲਦਾਰ ਮਨਮੋਹਣ ਕੋਸਿਕ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ, ਐਡਵੋਕੇਟ ਮਨਮੋਹਣ ਕਤਿਆਲ, ਕੌਂਸਲਰ ਅਮਰਜੀਤ ਸਿੰਘ ਮਾਲਵਾ, ਕਾਨੂੰਗੋ ਜਗਤਾਰ ਸਿੰਘ, ਸੁਖਦੇਵ ਸਿੰਘ ਨੇ ਵੀ ਸੰਗਤਾਂ ਦੀ ਸੇਵਾ ਕੀਤੀ।

ਹੀਰੋ ਦਾ ਐੱਚਐੱਫ ਡੀਲਕਸ ਮੋਟਰ ਸਾਈਕਲ ਗਾਹਕਾਂ ਨੂੰ ਬਿਹਤਰੀਨ ਮਾਈਲੇਜ ਦਿੰਦਾ ਹੈ

ਜਗਰਾਓਂ 31 ਦਸੰਬਰ (ਅਮਿਤ ਖੰਨਾ) ਸਥਾਨਕ ਏ.ਐੱਸ. ਆਟੋਮੋਬਾਇਲ ਤੋਂ ਮਾਇਲੇਜ਼ ਦਾ ਹੀਰੋ ਪ੍ਰੋਗਰਾਮ ਤਹਿਤ ਦੌੜਾਏ ਮੋਟਰਸਾਇਕਲਾਂ ਚ ਐੱਚ.ਐੱਫ ਡੀਲੈਕਸ ਦੀ ਸਭ ਤੋਂ ਵੱਧ 113 ਕਿਲੋਮੀਟਰ ਦੀ ਐਵਰੇਜ (ਮਾਇਲੇਜ਼) ਰਹੀ ੍ਟ ਅੱਜ ਦੀ ਵਧਦੀ ਮਹਿੰਗਾਈ ਅਤੇ ਪੈਟਰੋਲ ਦੇ ਵਧਦੇ ਰੇਟ ਦੇ ਸਮੇਂ ਵਿਚ ਹੀਰੋ ਦਾ ਐੱਚ.ਐੱਫ਼. ਡੀਲੈਕਸ ਮੋਟਰਸਾਈਕਲ ਗਾਹਕਾਂ ਨੂੰ ਬੇਹਤਰੀਨ ਮਾਇਲੇਜ਼ ਦਿੰਦਾ ਹੈ ਇਸ ਵਿਚ ਆਧੁਨਿਕ ਟੈਕਨਾਲੌਜੀ ਹੈ, ਜਿਸ ਦੇ ਕਾਰਨ ਤੇਲ ਦੀ ਖਪਤ ਘਟ ਹੁੰਦੀ ਹੈ ਅਤੇ ਇੰਜਣ ਲੰਬੀ ਉਮਰ ਤੱਕ ਚਲਦਾ ਹੈ ਇਸ ਮੁਕਾਬਲੇ ਚ ਗਾਹਕਾਂ ਦੇ 17 ਐੱਚ.ਐੱਫ਼. ਡੀਲੈਕਸ ਮੋਟਰਸਾਈਕਲ ਦਾ ਮਾਇਲੇਜ਼ ਟੈਸਟ ਕੀਤਾ ਗਿਆ ਇਨ੍ਹਾਂ ਮੋਟਰਸਾਈਕਲਾਂ ਨੂੰ ਗਾਹਕਾਂ ਨੇ ਖੁਦ ਜਗਰਾਉਂ ਤੋਂ ਮੋਗੇ ਲਗਭਗ ਤੱਕ ਚਲਾਇਆ ਗਾਹਕਾਂ ਦੇ ਐੱਚ.ਐੱਫ਼ ਮੋਟਰਸਾਈਕਲ ਦੀ ਔਸਤ ਮਾਇਲੇਜ਼ 113 ਕਿਲੋਮੀਟਰ ਪ੍ਰਤੀ ਲੀਟਰ ਨਿਕਲ ਕੇ ਆਈ ੍ਟ ਇਸ ਦੇ ਪਹਿਲੇ ਵਿਜੇਤਾ ਮੋਹਨਪ੍ਰੀਤ ਸਿੰਘ ਨੇ ਮੁਕਾਬਲੇ (113.72) ਕਿਲੋਮੀਟਰ ਪ੍ਰਤੀ ਲੀਟਰ ਦੀ ਮਾਇਲੇਜ਼ ਪ੍ਰਾਪਤ ਕੀਤੀ ੍ਟ ਦੂਸਰੇ ਵਿਜੇਤਾ ਮਨਪ੍ਰੀਤ ਸਿੰਘ ਨੇ (113.56) ਕਿਲੋਮੀਟਰ ਪ੍ਰਤੀ ਲੀਟਰ ਦੀ ਮਾਇਲੇਜ਼ ਪ੍ਰਾਪਤ ਕੀਤੀ ਅਤੇ ਤੀਸਰੇ ਵਿਜੇਤਾ ਹਰਪ੍ਰੀਤ ਸਿੰਘ ਦੇ ਮੋਟਰਸਾਈਕਲ ਨੇ ( 113,32 ) ਕਿਲੋਮੀਟਰ ਪ੍ਰਤੀ ਲੀਟਰ ਦੀ ਮਾਇਲੇਜ਼ ਪ੍ਰਾਪਤ ਕੀਤੀ ੍ਟ ਤਿੰਨੋਂ ਜੇਤੂਆਂ ਨੂੰ ਪੁਰਸਕਾਰ ਵੀ ਦਿੱਤੇ ਗਏ ੍ਟ ਇਸ ਪ੍ਰੋਗਰਾਮ ਵਿਚ ਹੀਰੋ ਮੋਟੋਕੋਰਪ ਦੇ ਅਧਿਕਾਰੀ ਨਵਜੀਤ ਸਿੰਘ, ਪੰਕਜ ਅਗਰਵਾਲ, ਮਨੀਸ਼ ਪਠਾਨੀਆ, ਕਪਿਲ ਕੁਮਾਰ, ਸਾਹਿਲ ਗੁਪਤਾ, ਜੈ ਭਗਵਾਨ, ਰੋਹਿਤ ਧੀਮਾਨ, ਸਨਦੀਪ ਵੱਟਸ ਅਤੇ ਏ ਐਸ ਆਟੋਮੋਬਾਈਲ ਦੇ ਗੁਰਿੰਦਰ ਸਿੰਘ ਸਿੱਧੂ ਵੀ ਮੌਜੂਦ ਸਨ ੍ਟ ਇਸ ਪ੍ਰੋਗਰਾਮ ਦੌਰਾਨ ਸ: ਸਤਨਾਮ ਸਿੰਘ ਬਰਾੜ, ਸ: ਅਵਤਾਰ ਸਿੰਘ ਚੀਮਨਾ, ਬਿੰਦਰ ਸਿੰਘ ਮਨੀਲਾ, ਸ੍ਰੀ ਰਾਜਿੰਦਰ ਜੈਨ, ਡਾ: ਨਰਿੰਦਰ ਸਿੰਘ ,ਕੈਪਟਨ ਨਰੇਸ਼ ਵਰਮਾ, ਜਤਿੰਦਰ ਬਾਂਸਲ  ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ

ਪਿੰਡ ਚਚਰਾੜੀ ਤੋਂ ਰੂੰਮੀ ਤੱਕ ਨਵੀਂ ਸੜਕ ਬਣਾਉਣ ਦਾ ਨੀਂਹ ਪੱਥਰ ਕੈਪਟਨ ਸੰਧੂ ਦੀ ਅਗਵਾਈ ਹੇਠ ਚੇਅਰਮੈਨ ਕਾਕਾ ਗਰੇਵਾਲ ਵੱਲੋਂ ਰੱਖਿਆ 

ਜਗਰਾਓਂ 30 ਦਸੰਬਰ (ਅਮਿਤ ਖੰਨਾ) ਪਿੰਡ ਚਚਰਾੜੀ ਤੋਂ ਰੂੰਮੀ ਤੱਕ ਇੱਕ ਕਰੋੜ ਤਿੰਨ ਲੱਖ ਰੁਪਏ ਦੀ ਲਾਗਤ ਨਾਲ 4 ਕਿਲੋਮੀਟਰ ਨਵੀਂ ਸੜਕ ਬਣਾਉਣ ਦਾ ਨੀਂਹ ਪੱਥਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਰੱਖਿਆ ਗਿਆ।ਹਲਕੇ ਦਾਖੇ ਦੇ 4 ਪਿੰਡਾਂ ਦੀ ਇਸ ਰਸਤੇ ਨੂੰ ਸੜਕ ਨੂੰ ਬਣਾਉਣ ਦੀ ਕਾਫੀ ਸਮੇਂ ਤੋਂ ਮੰਗ ਸੀ ਜੋ ਕਿ ਕੈਪਟਨ ਸੰਦੀਪ ਸਿੰਘ ਸੰਧੂ ਦੇ ਵਿਸ਼ੇਸ਼ ਯਤਨਾਂ ਸਦਕਾ ਮੰਜ਼ੂਰ ਹੋਈ।ਇਸ ਮੌਕੇ ਵਾਈਸ ਚੇਅਰਮੈਨ ਸਿਕੰਦਰ ਸਿੰਘ ਬਰਸਾਲ,ਸਰਪੰਚ ਦਲਜੀਤ ਸਿੰਘ ਚਚਰਾੜੀ,ਸਰਪੰਚ ਰਵਿੰਦਰ ਸਿੰਘ ਜੋਗਾ ਢੋਲਣ,ਸਰਪੰਚ ਕੁਲਦੀਪ ਸਿੰਘ ਰੂੰਮੀ,ਸਰਪੰਚ ਬਲਜਿੰਦਰ ਕੌਰ ਢੇਸੀ,ਡਾਇਰੈਕਟਰ ਜਸਮੇਲ ਸਿੰਘ ਸੇਲ੍ਹੀ ਛੱਜਾਵਾਲ,ਜੇ.ਈ ਪਰਮਿੰਦਰ ਸਿੰਘ ਢੋਲਣ,ਜਸਵੰਤ ਸਿੰਘ ਸੋਹੀਆਂ,ਕਰਨੈਲ ਸਿੰਘ ਸੁਪਰਡੈਂਟ,ਗੁਰਚਰਨ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ,ਪੰਚ ਬਲਵਿੰਦਰ ਸਿੰਘ,ਪੰਚ ਮਲਕੀਤ ਸਿੰਘ,ਪੰਚ ਜੋਗਿੰਦਰ ਸਿੰਘ ਨੰਬਰਦਾਰ,ਪੰਚ ਹਰਦਿਆਲ ਸਿੰਘ,ਪ੍ਰਧਾਨ ਕੈਪਟਨ ਨਿਰਮਲ ਸਿੰਘ,ਯੂਥ ਆਗੂ ਕੁਲਦੀਪ ਸਿੰਘ ਰੈਂਪੀ,ਸੁਖਵਿੰਦਰ ਸਿੰਘ ਕਾਕਾ ਹਾਕੀ ਕੋਚ,ਪੰਚ ਹਰਦੀਪ ਸਿੰਘ ਛੱਜਾਵਾਲ,ਪੰਚ ਗੁਰਮੀਤ ਸਿੰਘ,ਕਮਲਜੀਤ ਸਿੰਘ, ਹਰਭਜਨ ਸਿੰਘ,ਬੰਤ ਸਿੰਘ ਛੱਜਾਵਾਲ,ਪੰਚ ਗੁਰਮੀਤ ਸਿੰਘ ਮਿੰਟੂ ਰੂੰਮੀ,ਜਗਦੀਪ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਅਤੇ ਗੁਲਜ਼ਾਰ ਸਿੰਘ ਗਿੱਲ ਆਦਿ ਹਾਜ਼ਰ ਸਨ।

ਹੀਰਾ ਸਿੰਘ ਬਣੇ ਥਾਣਾ ਸਿਟੀ ਜਗਰਾਉਂ ਦੇ ਮੁੱਖ ਇੰਚਾਰਜ  

ਜਗਰਾਓਂ 30 ਦਸੰਬਰ (ਅਮਿਤ ਖੰਨਾ) ਕੋਰੋਨਾ ਮਹਾਵਾਰੀ ਦੌਰਾਨ ਆਪਣੀਆਂ ਵਧੀਆ ਡਿਊਟੀ ਨਿਭਾਉਣ ਸਮੇਂ ਹੀਰਾ ਸਿੰਘ ਨੂੰ ਫਿਰ ਜਗਰਾਉਂ ਥਾਣਾ ਸਿਟੀ ਦਾ ਇੰਚਾਰਜ ਦੇ ਤੌਰ ਤੇ ਅਹੁਦਾ ਸੰਭਾਲ ਲਿਆ ਗਿਆ ਹੈ  ਹੀਰਾ ਸਿੰਘ ਕੋਰੋਨਾ ਮਹਾਂਮਾਰੀ ਦੌਰਾਨ ਬੱਸ ਸਟੈਂਡ ਚੌਕੀ ਦੇ ਇੰਚਾਰਜ ਹਨ  ਉਸ ਤੋਂ ਬਾਅਦ ਰਾਏਕੋਟ ਵਿਖੇ ਇਨ੍ਹਾਂ ਨੂੰ ਇੰਚਾਰਜ ਮਿਲ ਗਿਆਉਸ ਤੋਂ ਬਾਅਦ ਇਨ੍ਹਾਂ ਨੇ ਪਿੰਡ ਜੋਧਾਂ ਵਿਖੇ ਆਪਣੀਆਂ ਸੇਵਾਵਾਂ ਨਿਭਾਈਆਂ  ਅਤੇ ਹੁਣ ਫਿਰ ਜਗਰਾਉਂ ਥਾਣਾ ਸਿਟੀ ਦੇ ਇੰਚਾਰਜ ਦਾ ਆਪਣਾ ਅਹੁਦਾ ਸੰਭਾਲਿਆ ਕਿਹਾ ਕਿ ਕ੍ਰਾਈਮ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਵਾਪਰ ਰਹੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਯੋਜਨਾਬੱਧ ਤਰੀਕੇ  ਨਾਲ ਕੰਮ ਕੀਤਾ ਜਾਵੇਗਾ  ਉਨ੍ਹਾਂ ਕਿਹਾ ਕਿ ਸਿਟੀ ਦੇ ਵਿਚ ਨਸ਼ਿਆਂ ਨੂੰ ਨੱਥ ਪਾਈ ਜਾਵੇਗੀ ਜੇਕਰ ਕੋਈ ਵੀ ਵਿਅਕਤੀ ਫੜਿਆ ਜਾਂਦਾ ਹੈ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦਿਨ-ਰਾਤ ਚੌਕਸ ਰਹਿ ਕੇ ਡਿਊਟੀ ਨਿਭਾਈ ਜਾ ਰਹੀ ਹੈ। ਅਤੇ ਬੀਤੀ ਰਾਤ ਝਾਂਸੀ ਰਾਣੀ ਚੌਕ ਵਿੱਚ ਨਾਕਾ ਲਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਗਈ