You are here

ਲੁਧਿਆਣਾ

ਗ੍ਰੀਨ ਮਿਸ਼ਨ ਪੰਜਾਬ ਵਲੋਂ ਇਕ ਸਮਾਗਮ ਕਰਕੇ ਧੀਆਂ ਦੀ ਲੋਹੜੀ ਮਨਾਈ 

ਜਗਰਾਓਂ 14 ਜਨਵਰੀ (ਅਮਿਤ ਖੰਨਾ)-ਇੱਥੇ ਗ੍ਰੀਨ ਮਿਸ਼ਨ ਪੰਜਾਬ ਵਲੋਂ ਇਕ ਸਮਾਗਮ ਕਰਕੇ ਧੀਆਂ ਦੀ ਲੋਹੜੀ ਮਨਾਈ ਗਈ ੍ਟ ਇਸ ਮੌਕੇ ਧੀਆਂ ਦੇ ਮਾਪਿਆਂ ਨੂੰ ਮੰੂਗਫਲੀ, ਰਿਊੜੀਆਂ ਦੇ ਨਾਲ ਸਜਾਵਟੀ ਬੂਟੇ ਵੀ ਵੰਡੇ ਗਏ ੍ਟ ਸੰਬੋਧਨ ਕਰਦਿਆਂ ਪ੍ਰੋ: ਕਰਮ ਸਿੰਘ ਸੰਧੂ ਨੇ ਕਿਹਾ ਕਿ ਹੁਣ ਮਾਪਿਆਂ 'ਚ ਧੀਆਂ ਦੀ ਲੋਹੜੀ ਮਨਾਉਣ ਲਈ ਵੀ ਆਈ ਜਾਗਰੂਕਤਾ ਚੰਗਾ ਸ਼ਗਨ ਹੈ ੍ਟ ਉਨ੍ਹਾਂ ਕਿਹਾ ਕਿ ਇਸ ਸਮੇਂ ਧੀਆਂ ਵੀ ਪੁੱਤਾਂ ਦੇ ਬਰਾਬਰ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ, ਲੋੜ ਹੈ ਕਿ ਸਮਾਜ 'ਚ ਧੀਆਂ ਨੂੰ ਬਰਾਬਰ ਮਾਣ-ਸਨਮਾਨ ਦੇਣ ਅਤੇ ਜਾਗਰੂਕਤਾ ਵਾਸਤੇ ਅਜਿਹੇ ਸਮਾਗਮ ਕੀਤੇ ਜਾਣ ੍ਟ ਇਸ ਮੌਕੇ ਗ੍ਰੀਨ ਮਿਸ਼ਨ ਪੰਜਾਬ ਦੇ ਕੋਆਰਡੀਨੇਟਰ ਸਤਪਾਲ ਸਿੰਘ ਦੇਹੜਕਾ, ਹਰਿੰਦਰ ਸਿੰਘ ਕਾਲਾ, ਮਾ: ਹਰਨਰਾਇਣ ਸਿੰਘ, ਮੈਡਮ ਕੰਚਨ ਗੁਪਤਾ ਨੇ ਵੀ ਲੋਹੜੀ ਮਨਾਉਣ ਪੁੱਜੇ ਧੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ੍ਟ ਉਨ੍ਹਾਂ ਕਿਹਾ ਕਿ ਗ੍ਰੀਨ ਮਿਸ਼ਨ ਪੰਜਾਬ ਹਰ ਤਿਉਹਾਰ ਨੂੰ ਹਰਿਆ-ਭਰਿਆ ਬਣਾਉਣ ਲਈ ਸਮੇਂ-ਸਮੇਂ ਅਜਿਹੇ ਪ੍ਰੋਗਰਾਮ ਉਲੀਕਦਾ ਆ ਰਿਹਾ ਹੈ ੍ਟ ਇਸ ਮੌਕੇ ਮਹਿਫ਼ਲ-ਏ-ਅਦੀਬ ਦੇ ਆਗੂ ਮੇਜਰ ਸਿੰਘ ਛੀਨਾ ਨੇ ਧੀਆਂ ਦੀ ਖੁਸ਼ੀ ਮਨਾਉਣ ਲਈ ਪ੍ਰੇਰਣ ਵਾਲੀ ਇਕ ਕਵਿਤਾ ਵੀ ਪੜ੍ਹੀ ੍ਟ ਇਸ ਮੌਕੇ ਕਮਲ ਬਾਂਸਲ, ਮਾ: ਪਰਮਿੰਦਰ ਸਿੰਘ, ਡਾ: ਜਸਵੰਤ ਸਿੰਘ ਢਿੱਲੋਂ, ਕੇਵਲ ਮਲਹੋਤਰਾ, ਸੋਨੀ ਮੱਕੜ ਆਦਿ ਹਾਜ਼ਰ ਸਨ ੍ਟ

ਡੀ.ਏ.ਵੀ ਸੈਂਟਨੇਰੀ ਪਬਲਿਕ ਸਕੂਲ ਜਗਰਾਉਂ ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਜਗਰਾਓਂ 14 ਜਨਵਰੀ (ਅਮਿਤ ਖੰਨਾ)-ਡੀ. ਏ .ਵੀ .ਸਕੂਲ ਜਗਰਾਉਂ ਵਿੱਚ ਪੰਜਾਬ ਦਾ ਪ੍ਰਸਿੱਧ ਤਿਉਹਾਰ ਲੋਹੜੀ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸ੍ਰੀ ਮਾਨ ਬ੍ਰਿਜ ਮੋਹਨ ਬੱਬਰ ਜੀ ਨੇ ਇਸ ਤਿਉਹਾਰ ਦੀ ਮਹੱਤਤਾ ਤੇ ਚਰਚਾ ਕੀਤੀ। ਇਸ ਮੌਕੇ ਤੇ ਸਕੂਲ ਦੇ ਅਧਿਆਪਕ ਵੀ ਮੌਜ਼ੂਦ ਸਨ। ਸਭ ਨੇ ਮਿਲ ਕੇ ਇਸ ਤਿਉਹਾਰ ਨੂੰ ਗੀਤ ਗਾ ਕੇ ਅਤੇ ਨੱਚ ਟੱਪ ਕੇ ਮਨਾਇਆ ਅਤੇ ਨਾਲ ਹੀ ਮੂੰਗਫ਼ਲੀ ਤੇ ਰਿਉੜੀਆਂ ਦਾ ਅਨੰਦ ਵੀ ਲਿਆ। ਲੱਕੜੀਆਂ ਅਤੇ ਪਾਥੀਆਂ ਦੀ ਧੂਣੀ ਵਿੱਚ ਤਿਲ ਸੁੱਟੇ ਅਤੇ ਸਭ ਦੀ ਤੰਦਰੁਸਤੀ ਅਤੇ ਸੁੱਖ ਦੀ ਅਰਦਾਸ ਕੀਤੀ। ਇਸ ਮੌਕੇ ਦੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਾਨ ਬਿ੍ਜ ਮੋਹਨ ਬੱਬਰ ਅਤੇ ਸਕੂਲ ਦੇ ਸਮੂਹ ਸਟਾਫ਼ ਮੈਂਬਰ ਸ਼ਾਮਲ ਸਨ।

ਗ੍ਰਾਮ ਪੰਚਾਇਤ ਡੱਲਾ ਨੇ 40 ਧੀਆ ਦੀ ਲੋਹੜੀ ਮਨਾਈ

ਹਠੂਰ,13,ਜਨਵਰੀ-(ਕੌਸ਼ਲ ਮੱਲ੍ਹਾ)-ਸਮੂਹ ਪਿੰਡ ਵਾਸੀਆ ਅਤੇ ਸਮੂਹ ਗ੍ਰਾਮ ਪੰਚਾਇਤ ਡੱਲਾ ਵੱਲੋ ਸਰਪੰਚ ਜਸਵਿੰਦਰ ਕੌਰ ਸਿੱਧੂ ਦੀ ਅਗਵਾਈ ਹੇਠ ਪਿੰਡ ਡੱਲਾ ਵਿਖੇ 40 ਧੀਆ ਦੀ ਲੋਹੜੀ ਮਨਾਈ ਗਈ,ਜਿਸ ਵਿਚ ਪਿੰਡ ਦੀਆ ਔਰਤਾ ਨੇ ਵੱਧ ਚੜ੍ਹ ਕੇ ਹਿਸਾ ਲਿਆ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਕੋਈ ਸਮਾਂ ਸੀ ਜਦੋ ਧੀਆ ਨੂੰ ਘਰ ਵਿਚ ਜਨਮ ਲੈਣ ਤੇ ਭਾਰ ਸਮਝਿਆ ਜਾਦਾ ਸੀ ਪਰ ਅੱਜ ਸਾਡੀਆ ਧੀਆ ਨੇ ਸਾਡੇ ਸਮਾਜ ਨੂੰ ਦੱਸ ਦਿੱਤਾ ਹੈ ਕਿ ਧੀਆ ਹੁਣ ਮਾਪਿਆ ਤੇ ਬੋਝ ਨਹੀ ਹਨ ਕਿਉਕਿ ਧੀਆ ਹਰ ਖੇਤਰ ਵਿਚ ਵੱਡੀਆ ਮੱਲਾ ਮਾਰ ਰਹੀਆ ਹਨ।ਇਸ ਮੌਕੇ ਗ੍ਰਾਮ ਪੰਚਾਇਤ ਡੱਲਾ ਵੱਲੋ 40 ਧੀਆ ਦੀਆ ਮਾਵਾ ਨੂੰ ਮੂੰਗਫਲੀ,ਰਿਊੜੀਆ ਤੋ ਇਲਾਵਾ ਵੱਖ-ਵੱਖ ਤਰ੍ਹਾ ਦੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵੱਡੀ ਗਿਣਤੀ ਵਿਚ ਪਹੁੰਚੀਆ ਮਾਵਾਂ ਅਤੇ ਐਨ ਆਰ ਆਈ ਵੀਰਾ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ,ਕਰਮਜੀਤ ਸਿੰਘ ਕੰਮੀ,ਬਲਵੀਰ ਸਿੰਘ,ਅਮਰਜੀਤ ਸਿੰਘ,ਰਾਜਵਿੰਦਰ ਸਿੰਘ ਬਿੰਦੀ,ਪ੍ਰਧਾਨ ਜੋਰਾ ਸਿੰਘ,ਪ੍ਰਧਾਨ ਤੇਲੂ ਸਿੰਘ,ਰਵਨੀਤ ਸਿੰਘ ਭੰਗੂ,ਹਰਮਨ ਸਿੰਘ,ਮਾਸਟਰ ਜਗਸੀਰ ਸਿੰਘ,ਹਾਕਮ ਸਿੰਘ,ਪ੍ਰੀਤ ਸਿੰਘ,ਜਗਦੇਵ ਸਿੰਘ,ਗੁਰਮੇਲ ਸਿੰਘ,ਪਰਿਵਾਰ ਸਿੰਘ ਚਾਹਿਲ,ਪਰਿਵਾਰ ਸਿੰਘ ਸਰਾਂ,ਅਮਨਦੀਪ ਸਿੰਘ,ਚਰਨ ਕੌਰ,ਪਰਮਜੀਤ ਕੌਰ,ਇਕਬਾਲ ਸਿੰਘ,ਕਮਲਜੀਤ ਸਿੰਘ ਜੀ ਓ ਜੀ,ਗੁਰਚਰਨ ਸਿੰਘ,ਐਡਵੋਕੇਟ ਰੁਪਿੰਦਰਪਾਲ ਸਿੰਘ,ਗੁਰਨਾਮ ਸਿੰਘ,ਦਲਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਪ੍ਰਧਾਨ ਨਿਰਮਲ ਸਿੰਘ,ਸਰਪੰਚ ਜਸਵਿੰਦਰ ਕੌਰ ਸਿੱਧੂ ਅਤੇ ਗ੍ਰਾਮ ਪੰਚਾਇਤ ਡੱਲਾ ਧੀਆ ਦੀ ਲੋਹੜੀ ਮਨਾਉਦੇ ਹੋਏ।

ਡੀ ਐਸ ਪੀ ਅਤੇ ਪੰਜਾਬ ਸਰਕਾਰ ਦਾ ਪੁੱਤਲਾ ਸਾੜਿਆ

ਜਗਰਾਓ,13,ਜਨਵਰੀ-(ਕੌਸ਼ਲ ਮੱਲ੍ਹਾ)-ਦਲਿਤ ਪਰਿਵਾਰ ਦੀ ਮ੍ਰਿਤਕ ਲੜਕੀ ਕੁਲਵੰਤ ਕੌਰ ਰਸੂਲਪੁਰ ਨੂੰ ਸਾਲ 2005 ਵਿਚ ਜਗਰਾਓ ਪੁਲਿਸ ਵੱਲੋ ਨਜਾਇਜ ਹਿਰਾਸਤ ਵਿਚ ਰੱਖ ਕੇ ਮੌਤ ਦੇ ਮੂੰਹ ਵਿਚ ਭੇਜਣ ਵਾਲੇ ਮੁੱਖ ਦੋਸੀ ਡੀ ਐਸ ਪੀ ਗੁਰਿੰਦਰ ਸਿੰਘ ਬੱਲ,ਚੌਕੀ ਇੰਚਾਰਜ ਏ ਐਸ ਆਈ ਰਾਜਵੀਰ ਸਿੰਘ ਅਤੇ ਫਰਜੀ ਬਣੇ ਗਵਾਹ ਸਾਬਕਾ ਸਰਪੰਚ ਹਰਜੀਤ ਸਿੰਘ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋ ਅੱਜ ਕਿਸਾਨਾ ਅਤੇ ਮਜਦੂਰਾ ਨੇ ਇਕੱਠੇ ਹੋ ਕੇ ਜਗਰਾਓ ਸਹਿਰ ਵਿਚ ਰੋਸ ਮਾਰਚ ਕਰਕੇ ਝਾਸੀ ਰਾਣੀ ਚੌਕ ਜਗਰਾਓ ਵਿਖੇ ਡੀ ਐਸ ਪੀ ਗੁਰਿੰਦਰ ਸਿੰਘ ਬੱਲ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸਨ ਕੀਤਾ।ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਕੰਵਲਜੀਤ ਸਿੰਘ ਖੰਨਾ ਅਤੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲਿਸ ਅਧਿਕਾਰੀ ਜਾਣਬੁੱਝ ਕੇ ਦੋਸੀਆ ਦੀ ਗ੍ਰਿਫਤਾਰੀ ਨਹੀ ਕਰ ਰਹੇ ਅਤੇ ਦੋਸੀਆ ਨੂੰ ਬਚਾ ਰਹੇ ਹਨ।ਉਨ੍ਹਾ ਕਿਹਾ ਕਿ ਜੇਕਰ ਕਿਸੇ ਆਮ ਵਿਅਕਤੀ ਤੇ ਕੋਈ ਵੀ ਮੁਕੱਦਮਾ ਦਰਜ ਕਰ ਦਿੱਤਾ ਜਾਦਾ ਹੈ ਤਾ ਪੁਲਿਸ ਉਸ ਵਿਅਕਤੀ ਨੂੰ ਕੁਝ ਹੀ ਘੰਟਿਆ ਵਿਚ ਫੜ੍ਹ ਲੈਦੀ ਹੈ ਪਰ ਸਾਡੇ ਦੇਸ ਦਾ ਕਾਨੂੰਨ ਗਰੀਬਾ ਲਈ ਕੁਝ ਹੋਰ ਅਤੇ ਧਨਾਟ ਵਿਅਕਤੀਆ ਲਈ ਹੋਰ ਹੈ।ਅੰਤ ਵਿਚ ਉਨ੍ਹਾ ਕਿਹਾ ਕਿ ਜੇਕਰ ਦੋਸੀਆ ਨੂੰ ਜਲਦੀ ਗ੍ਰਿਫਤਾਰ ਨਹੀ ਕੀਤਾ ਜਾਦਾ ਤਾਂ ਇਨਸਾਫ ਪਸੰਦ ਜੱਥੇਬੰਦੀਆ 26 ਜਨਵਰੀ ਤੋ ਪੁਲਿਸ ਥਾਣਾ ਸਿੱਟੀ ਜਗਰਾਓ ਵਿਖੇ ਅਣਮਿਥੇ ਸਮੇਂ ਲਈ ਰੋਸ ਧਰਨਾ ਦੇਣਗੀਆ।ਇਸ ਮੌਕੇ ਉਨ੍ਹਾ ਨਾਲ ਜਥੇਦਾਰ ਮੋਹਣ ਸਿੰਘ ਬੰਗਸੀਪੁਰਾ,ਜਥੇਦਾਰ ਸੁਖਦੇਵ ਸਿੰਘ ਲੋਪੋ,ਜਿਲ੍ਹਾ ਪ੍ਰਧਾਨ ਬੂਟਾ ਸਿੰਘ,ਮਨਪ੍ਰੀਤ ਕੌਰ ਧਾਲੀਵਾਲ,ਦਰਸਨ ਸਿੰਘ ਧਾਲੀਵਾਲ,ਇਕਬਾਲ ਸਿੰਘ ਰਸੂਲਪੁਰ,ਜੱਗਾ ਸਿੰਘ,ਚਰਨ ਸਿੰਘ,ਹਰਪ੍ਰੀਤ ਸਿੰਘ,ਗੁਰਮੀਤ ਕੌਰ,ਹਰਜੀਤ ਕੌਰ,ਮੋਠੂ ਸਿੰਘ,ਬਲਦੇਵ ਸਿੰਘ,ਮਨਜੀਤ ਕੌਰ,ਸਰਬਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:- ਡੀ ਐਸ ਪੀ ਗੁਰਿੰਦਰ ਸਿੰਘ ਬੱਲ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਦੇ ਹੋਏ ਕਿਸਾਨ ਅਤੇ ਮਜਦੂਰ।
 

ਕਰ ਭਲਾ ਹੋ ਭਲਾ ਵੱਲੋਂ 30  ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ

ਜਗਰਾਓਂ 12 ਜਨਵਰੀ (ਅਮਿਤ ਖੰਨਾ)-ਜਗਰਾਓਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਹਰੇਕ ਮਹੀਨੇ ਰਾਸ਼ਨ ਵੰਡਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਲੋਹੜੀ ਦੇ ਤਿਉਹਾਰ ਮੌਕੇ 19ਵੇਂ ਸਮਾਗਮ ’ਚ 30 ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕੀਤਾ। ਸੰਸਥਾ ਦੇ ਚੇਅਰਮੈਨ ਅਮਿਤ ਅਰੋੜਾ ਅਤੇ ਪ੍ਰਧਾਨ ਜਗਦੀਸ਼ ਖੁਰਾਣਾ ਨੇ ਦੱਸਿਆ ਕਿ ਇਸ 19ਵੇਂ ਮਹੀਨਾਵਾਰੀ ਸਮਾਗਮ ਵਿਚ 30  ਲੋੜਵੰਦ ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਤਾਂ ਕਿ ਉਨ੍ਹਾਂ ਦੇ ਪਰਿਵਾਰ ਨੂੰ ਭੁੱਖੇ ਪੇਟ ਨਾ ਸੋਣਨਾ ਪਵੇ। ਇਸ ਮੌਕੇ ਸੈਕਟਰੀ ਭੁਪਿੰਦਰ ਸਿੰਘ ਮੁਰਲੀ, ਕੈਸ਼ੀਅਰ ਸੁਨੀਲ ਬਜਾਜ, ਪੰਕਜ ਅਰੋੜਾ, ਨਾਨੇਸ਼ ਗਾਂਧੀ, ਆਤਮਜੀਤ, ਮਹੇਸ਼ ਟੰਡਨ, ਰਾਜਨ ਖੁਰਾਣਾ, ਦਿਨੇਸ਼ ਅਰੋੜਾ, ਸੋਨੀ ਮੱਕੜ ਆਦਿ ਹਾਜ਼ਰ ਸਨ।

ਡੀ .ਏ.ਵੀ. ਸੈਂਟਨੇਰੀ ਪਬਲਿਕ ਸਕੂਲ ਵਿੱਚ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਮਨਾਇਆ ਗਿਆ

ਜਗਰਾਓਂ 12 ਜਨਵਰੀ (ਅਮਿਤ ਖੰਨਾ)-ਡੀ.ਏ.ਵੀ ਸੈਂਟਨੇਰੀ ਪਬਲਿਕ ਸਕੂਲ ਜਗਰਾਉਂ ਵਿੱਚ ਅੱਜ ਮਹਾਨ ਸਮਾਜ ਸੁਧਾਰਕ ਅਤੇ ਰਾਮ ਕ੍ਰਿਸ਼ਨ ਮਿਸ਼ਨ ਦੇ ਸੰਸਥਾਪਕ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਦਿਨ ਤੇ ਅਭਾਸੀ ਜਮਾਤਾਂ ਵਿੱਚ ਜਮਾਤ ਅੱਠਵੀਂ, ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ। ਸਵਾਮੀ ਵਿਵੇਕਾਨੰਦ ਜੀ ਜੀ ਜੀਵਨ ਬਾਰੇ ਬੱਚਿਆਂ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ ।ਅਭਾਸੀ ਜਮਾਤਾਂ ਵਿਚ ਭਜਨ ਸੰਧਿਆ ਕਰਵਾਈ ਗਈ। ਸਕੂਲ ਦੇ ਪ੍ਰਿੰਸੀਪਲ ਸ੍ਰੀ ਮਨਮੋਹਨ ਸਿੰਘ ਬੱਬਰ ਜੀ ਅਤੇ ਹਾਜ਼ਰ ਅਧਿਆਪਕਾਂ ਨੇ ਸੁਆਮੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਪੰਜਾਬ ਵਿਚ ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ - ਕੰਵਲਜੀਤ ਸਿੰਘ ਮੱਲ੍ਹਾ

ਜਗਰਾਓਂ 12 ਜਨਵਰੀ ( ਅਮਿਤ ਖੰਨਾ )-ਸ਼੍ਰੋਮਣੀ ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਅਤੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਨੇ ਅੱਜ ਇਥੇ ਇਕ ਪ੍ਰੈੱਸ ਬਿਆਨ ਚ ਦਾਅਵਾ ਕੀਤਾ ਕਿ ਪੰਜਾਬ ਵਿਚ ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ ਅਤੇ ਇਸ ਚੋਣ ਦੌਰਾਨ ਲੋਕ ਕਾਂਗਰਸ ਅਤੇ ਆਪ ਨੂੰ ਮੂੰਹ ਨਹੀਂ ਲਗਾਉਣਗੇ ੍ਟ ਮੱਲ੍ਹਾ ਨੇ ਬਿਆਨ ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਾਂਗਰਸ ਸਰਕਾਰ ਵਲੋਂ ਝੂਠੇ ਮਾਮਲੇ ਚ ਉਲਝਾਉਣ ਦੀ ਆਲੋਚਨਾ ਕਰਦਿਆਂ, ਅਦਾਲਤ ਵਲੋਂ ਇਸ ਮਾਮਲੇ ਚ ਦਿੱਤੇ ਇਨਸਾਫ਼ ਨੂੰ ਕਾਂਗਰਸ ਸਰਕਾਰ ਤੇ ਸੱਤ੍ਹਾਧਾਰੀ ਧਿਰ ਨੂੰ ਕਰਾਰਾ ਝਟਕਾ ਕਰਾਰ ਦਿੱਤਾ ੍ਟ ਉਨ੍ਹਾਂ ਕਿਹਾ ਕਿ ਮਜੀਠੀਆ ਦੇ ਚੋਣਾਂ 'ਚ ਸੱਤ੍ਹਾਧਾਰੀ ਧਿਰ ਨੂੰ ਮੁੱਦਿਆਂ ਤੇ ਘੇਰਨ ਲਈ ਹਮਲਾਵਰ ਰੁਖ਼ ਤੋਂ ਕਾਂਗਰਸ ਪਾਰਟੀ ਡਰਦੀ ਹੈ ਤੇ ਸ. ਮਜੀਠੀਆ ਨੂੰ ਚੋਣ ਮੁਹਿੰਮ ਤੋਂ ਦੂਰ ਰੱਖਣ ਲਈ ਸਰਕਾਰ ਵਲੋਂ ਇਹ ਕਾਰਵਾਈ ਕੀਤੀ ਗਈ ਸੀ ੍ਟ ਸਾਬਕਾ ਚੇਅਰਮੈਨ ਮੱਲ੍ਹਾ ਨੇ ਦੱਸਿਆ ਕਿ ਜਗਰਾਉਂ ਅਤੇ ਦਾਖਾ ਹਲਕੇ ਚ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਐਸ.ਆਰ. ਕਲੇਰ ਅਤੇ ਮਨਪ੍ਰੀਤ ਸਿੰਘ ਇਯਾਲੀ ਪੂਰੀ ਤਰ੍ਹਾਂ ਮਜ਼ਬੂਤ ਹਨ ਤੇ ਇਸ ਚੋਣ ਦੌਰਾਨ ਇਨ੍ਹਾਂ ਦੋਵਾਂ ਉਮੀਦਵਾਰਾਂ ਨੂੰ ਚੁਫੇਰਿਉਂ ਭਰਵਾਂ ਹੁੰਗਾਰਾ ਮਿਲ ਰਿਹਾ ੍ਟ ਸ. ਮੱਲ੍ਹਾ ਨੇ ਦੱਸਿਆ ਕਿ ਸ੍ਰੀ ਕਲੇਰ ਵਲੋਂ ਇਸ ਚੋਣ ਦੌਰਾਨ ਉਨ੍ਹਾਂ ਦੀ ਜੋ ਵੀ ਡਿਊਟੀ ਲਗਾਈ ਜਾਵੇਗੀ, ਉਸ ਡਿਊਟੀ ਨੂੰ ਉਹ ਆਪਣੇ ਸਾਥੀਆਂ ਨਾਲ ਨਿਭਾਉਂਣਗੇ ਅਤੇ ਕਾਂਗਰਸ ਪਾਰਟੀ ਤੇ ਆਪ ਨੂੰ ਪਛਾੜਨਗੇ ੍ਟ

ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿਿਦਆ ਮੰਦਰ ਜਗਰਾਉਂ ਵਿਖੇ ਪ੍ਰਚਾਰ ਪ੍ਰਸਾਰ ਦੀ ਬੈਠਕ ਹੋਈ ਸੰਪੂਰਨ

ਜਗਰਾਓਂ 12 ਜਨਵਰੀ (ਅਮਿਤ ਖੰਨਾ)-ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਪ੍ਰਚਾਰ ਪ੍ਰਸਾਰ ਦੀ ਬੈਠਕ ਹੋਈ ਸੰਪੂਰਨ। ਬੈਠਕ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ। ਬੈਠਕ ਵਿੱਚ ਆਏ ਹੋਏ ਮਹਿਮਾਨ ਉੱਤਰ ਖੇਤਰ ਦੇ ਪ੍ਰਚਾਰ ਪ੍ਰਸਾਰ ਵਿਭਾਗ ਦੇ ਮੁੱਖੀ ਸ੍ਰੀ ਰਾਜਿੰਦਰ ਜੀ ਪ੍ਰਾਂਤ ਦੇ ਸੰਵਾਦਦਾਤਾ ਸ੍ਰੀ ਕਰਨ ਸਿੰਘ ਜੀ, ਮੱਖੂ ਸਕੂਲ ਦੇ ਪ੍ਰਿੰਸੀਪਲ ਸ੍ਰੀ ਬੁਧੀਆ ਰਾਮ ਜੀ(ਲੁਧਿਆਣਾ ਵਿਭਾਗ ਦੇ ਸਚਿਵ), ਐਮ ਐਲ ਬੀ ਗੁਰੂਕੁਲ ਦੇ ਪ੍ਰਧਾਨ ਸ੍ਰੀ ਦੀਪਕ ਗੋਇਲ ਜੀ, ਸਰਵਹਿੱਤਕਾਰੀ ਸਕੂਲ ਜਗਰਾਓਂ ਦੇ ਪ੍ਰਿੰਸੀਪਲ ਸ਼੍ਰੀਮਤੀ ਨੀਲੂ ਨਰੂਲਾ ਜੀ ਅਤੇ ਸਰਵਹਿੱਤਕਾਰੀ ਸਕੂਲ ਮੋਗਾ, ਸਰਵਹਿੱਤਕਾਰੀ ਸਕੂਲ ਜ਼ੀਰਾ, ਸਰਵਹਿੱਤਕਾਰੀ ਸਕੂਲ ਜਗਰਾਓਂ, ਸਰਵਹਿੱਤਕਾਰੀ ਸਕੂਲ ਮੱਖੂ ਦੇ ਅਧਿਆਪਕ ਸ਼ਾਮਲ ਸਨ ਬੈਠਕ ਦੀ ਸ਼ੁਰੂਆਤ ਵਿੱਚ ਸ੍ਰੀ ਰਾਜਿੰਦਰ ਜੀ ਨੇ ਮੀਡੀਆ ਬਾਰੇ ਬਹੁਤ ਹੀ ਸੂਖਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਡੀਆ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਜਿਵੇਂ ਪ੍ਰਿੰਟ ਮੀਡੀਆ,  ਇਲੈਕਟ੍ਰੋਨਿਕ ਮੀਡੀਆ, ਸ਼ੋਸ਼ਲ ਮੀਡੀਆ। ਇਨ੍ਹਾਂ ਦੀ ਵਰਤੋਂ ਕਰਕੇ ਅਸੀਂ ਕਿਵੇਂ ਵਿੱਦਿਆ ਭਾਰਤੀ ਦਾ ਪ੍ਰਚਾਰ ਕਰਦੇ ਹੋਏ ਵਿੱਦਿਆ ਮੰਦਿਰ ਦੇ ਕਾਰਜਾਂ ਬਾਰੇ ਲੋਕਾਂ ਵਿੱਚ ਪ੍ਰਚਾਰ ਕਰਨਾ ਹੈ, ਸਿੱਖਿਆ ਪ੍ਰਤੀ ਜਾਗਰੂਕਤਾ ਲੈ ਕੇ ਆ  ਸੋਸ਼ਲ ਮੀਡੀਆ ਇਕ ਬਹੁਤ ਹੀ ਤੇਜ਼ ਅਤੇ ਅੱਪਡੇਟਡ ਮੀਡੀਆ ਹੈ ਜਿਸ ਉਪਰ ਕੋਈ ਵੀ ਖ਼ਬਰ ਸਕਿੰਟਾਂ ਵਿੱਚ ਵਾਇਰਲ ਹੋ ਸਕਦੀ ਹੈ  ਦੂਜੇ ਸਤਰ ਵਿੱਚ ਸ੍ਰੀ ਕਰਨ ਸਿੰਘ ਜੀ ਨੇ ਸਰਵਹਿਤ ਸੰਦੇਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਦੇ ਨਾਲ ਨਾਲ ਦੀਦੀਆਂ ਵੀ ਆਪਣੀ ਕੋਈ ਕਵਿਤਾ ਕਹਾਣੀ ਆਦਿ ਲਿਖ ਕੇ ਜਰੂਰ ਭੇਜੋ।  ਅੰਤ ਵਿੱਚ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਮਾਰਗ-ਦਰਸ਼ਨ ਨਾਲ ਲੁਧਿਆਣਾ ਵਿਭਾਗ ਹੋਰ ਵੀ ਸਰਗਰਮੀ ਨਾਲ ਕੰਮ ਕਰੇਗਾ।

ਲੋਕ ਸੇਵਾ ਸੋਸਾਇਟੀ ਵੱਲੋਂ ਝੁੱਗੀਆਂ ਵਿਚ ਮਹਿਲਾਵਾਂ ਨੂੰ ਨਵੇਂ ਸੂਟ ਅਤੇ ਬੱਚਿਆਂ ਨੂੰ ਬਿਸਕੁਟ ਵੰਡੇ

ਜਗਰਾਓਂ 11 ਜਨਵਰੀ (ਅਮਿਤ ਖੰਨਾ)-ਲੋਕ ਸੇਵਾ ਸੋਸਾਇਟੀ ਵੱਲੋਂ ਅੱਜ ਝੁੱਗੀਆਂ ਵਿਚ ਰਹਿੰਦੀ ਗ਼ਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਨਵੇਂ ਸੂਟ ਅਤੇ ਬੱਚਿਆਂ ਨੂੰ ਬਿਸਕੁਟ ਵੰਡੇ ਗਏ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ ਅਤੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਸੁਸਾਇਟੀ ਮੈਂਬਰਾਂ ਸਮੇਤ ਮਹਿਲਾਵਾਂ ਨੂੰ ਲੇਡੀ ਸੂਟ ਅਤੇ ਬੱਚਿਆਂ ਨੂੰ ਬਿਸਕੁਟ ਵੰਡਦੇ ਹੋਏ ਕਿਹਾ ਕਿ ਇਨ੍ਹਾਂ ਗ਼ਰੀਬ ਪਰਿਵਾਰਾਂ ਕੋਲ ਕੱਪੜੇ ਵੀ ਨਹੀਂ ਹਨ ਅਤੇ ਇਨ੍ਹਾਂ ਦੀ ਇਸ ਮੁਸ਼ਕਿਲ ਨੂੰ ਦੇਖਦੇ ਹੋਏ ਸੁਸਾਇਟੀ ਵੱਲੋਂ ਸੌ ਨਵੇਂ ਲੇਡੀਜ਼ ਸੂਟ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਦੇਣ ਤੋਂ ਇਲਾਵਾ ਝੁੱਗੀਆਂ ਦੇ ਪਰਿਵਾਰਾਂ ਵਿੱਚ ਰਹਿੰਦੇ ਬੱਚਿਆਂ ਨੂੰ ਬਿਸਕੁਟ ਵੰਡੇ। ਇਸ ਮੌਕੇ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਆਪਣੇ ਪੂਜਨੀਕ ਪਿਤਾ ਸਵ: ਦਿਆ ਚੰਦ ਜੈਨ ਵੱਲੋਂ ਝੁੱਗੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਰਾਸ਼ਨ ਦੇਣ ਦੀ ਚਲਾਈ ਪਰੰਪਰਾ ਨੂੰ ਯਾਦ ਕਰਦਿਆਂ ਕਿਹਾ ਕਿ ਝੁੱਗੀਆਂ ਵਿੱਚ ਰਹਿੰਦੇ ਪਰਿਵਾਰ ਅਤਿ ਗ਼ਰੀਬੀ ਦਾ ਸ਼ਿਕਾਰ ਹਨ ਅਤੇ ਇਨ੍ਹਾਂ ਦੀ ਜਿੰਨੀ ਵੀ ਮਦਦ ਕੀਤੀ ਜਾਵੇ ਘੱਟ ਹੈ। ਇਸ ਮੌਕੇ ਸੋਸਾਇਟੀ ਦੇ ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ, ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਲਾਕੇਸ਼ ਟੰਡਨ, ਮੁਕੇਸ਼ ਗੁਪਤਾ, ਡਾ ਭਾਰਤ ਭੂਸ਼ਣ ਬਾਂਸਲ, ਪੀ ਆਰ ਓ ਸੁਖਦੇਵ ਗਰਗ, ਰਾਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਰਾਕੇਸ਼ ਸਿੰਗਲਾ, ਪ੍ਰਵੀਨ ਮਿੱਤਲ, ਸੁਖਜਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

ਲੁਧਿਆਣਾ ਚ ਅਕਾਲੀ ਦਲ ਨੂੰ ਵੱਡਾ ਝਟਕਾ, ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਦੀਪ ਗੋਸ਼ਾ ਅਸਤੀਫਾ ਦੇ ਕੇ ਭਾਜਪਾ ਚ ਸ਼ਾਮਲ

ਜਗਰਾਓਂ 11 ਜਨਵਰੀ (ਅਮਿਤ ਖੰਨਾ)-ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਤੇ ਜੁਝਾਰੂ ਆਗੂ ਗੁਰਦੀਪ ਗੋਸ਼ਾ ਨੇ ਆਖਰਕਾਰ ਪਾਰਟੀ ਛੱਡ ਦਿੱਤੀ। ਲੰਬੇ ਸਮੇਂ ਤੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਗੋਸ਼ਾ ਟਿਕਟ ਨਾ ਮਿਲਣ ਤੋਂ ਪਰੇਸ਼ਾਨ ਹਨ ਅਤੇ ਉਹ ਕਿਸੇ ਵੀ ਸਮੇਂ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਫੇਸਬੁੱਕ 'ਤੇ ਆਪਣੇ ਅਸਤੀਫੇ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਲਿਿਖਆ, 'ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਿਹਾ ਹਾਂ। ਮੈਂ ਤਨ, ਮਨ, ਧਨ ਨਾਲ ਪਾਰਟੀ ਅਤੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹਾਂ। ਕਿਸੇ ਕਾਰਨ ਕਰਕੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਆਉਣ ਵਾਲੇ ਸਮੇਂ ਵਿੱਚ ਕਾਰਨਾਂ ਦਾ ਖੁਲਾਸਾ ਕਰਾਂਗਾ। ਮੈਂ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਜਾਰੀ ਰੱਖਾਂਗਾ।'' ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ 'ਚ ਸ਼ਾਮਲ ਹੋਣ ਦੀ ਕਲਿੱਪਿੰਗ ਵੀ ਲਗਾਈ ਹੈ।ਕਈ ਹੋਰ ਨੇਤਾ ਭਾਜਪਾ 'ਚ ਸ਼ਾਮਲ ਹੋਏਗੋਸ਼ਾ ਦਿੱਲੀ 'ਚ ਭਾਜਪਾ ਦੇ ਚੋਟੀ ਦੇ ਨੇਤਾਵਾਂ ਦੇ ਸਾਹਮਣੇ ਪਾਰਟੀ 'ਚ ਸ਼ਾਮਲ ਹੋਏ। ਖਾਸ ਗੱਲ ਇਹ ਹੈ ਕਿ ਸ਼ਾਮਲ ਹੋਣ ਤੋਂ ਕੁਝ ਸੈਕਿੰਡ ਪਹਿਲਾਂ ਗੋਸ਼ਾ ਨੇ ਇੰਟਰਨੈੱਟ ਮੀਡੀਆ 'ਤੇ ਪਾਰਟੀ ਛੱਡਣ ਦੀ ਗੱਲ ਕਹੀ ਸੀ। ਇਸ ਕਾਰਨ ਅਕਾਲੀ ਆਗੂਆਂ ਨੂੰ ਕੁਝ ਕਾਰਵਾਈ ਕਰਨ ਦਾ ਮੌਕਾ ਵੀ ਨਹੀਂ ਮਿਿਲਆ। ਦਿੱਲੀ 'ਚ ਉਨ੍ਹਾਂ ਦੇ ਨਾਲ ਪੰਜਾਬ ਦੇ ਕੁਝ ਹੋਰ ਆਗੂ ਵੀ ਭਾਜਪਾ 'ਚ ਸ਼ਾਮਲ ਹੋਏ, ਜਿਨ੍ਹਾਂ 'ਚ ਅੰਮ੍ਰਿਤਸਰ ਦੀ ਸਰੀਨ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਕਾਰਨ ਜ਼ਿਲ੍ਹਾ ਲੁਧਿਆਣਾ ਵਿੱਚ ਮੁਕਾਬਲਾ ਦਿਲਚਸਪ ਹੋਣ ਦੀ ਸੰਭਾਵਨਾ ਹੈ। ਗੇਸ਼ਾ ਦਾ ਲੁਧਿਆਣਾ ਜ਼ਿਲ੍ਹੇ ਵਿੱਚ ਵੱਡਾ ਅਧਾਰ ਹੈ। ਇਸ ਦਾ ਫਾਇਦਾ ਭਾਜਪਾ ਨੂੰ ਚੋਣਾਂ 'ਚ ਮਿਲ ਸਕਦਾ ਹੈ।