You are here

ਲੁਧਿਆਣਾ

ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ  ਨੇ ਬੇਟ ਇਲਾਕੇ ਦੇ ਪਿੰਡ ਤਿਹਾਡ਼ਾ ਵਿਖੇ ਹਲਕੇ ਦੇ ਇੱਕੀ ਪਿੰਡਾਂ ਨੂੰ ਕਰੋੜਾਂ ਰੁਪਏ ਦੀ ਗਰਾਂਟ ਦੇ ਚੈੱਕ ਤਕਸੀਮ ਕੀਤੇ  

ਜਗਰਾਓਂ 5 ਜਨਵਰੀ (ਅਮਿਤ ਖੰਨਾ)-ਕਾਂਗਰਸ ਵੱਲੋਂ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਅੱਜ  ਬੇਟ ਇਲਾਕੇ ਦੇ ਪਿੰਡ ਤਿਹਾਡ਼ਾ ਵਿਖੇ ਹਲਕੇ ਦੇ ਇੱਕੀ ਪਿੰਡਾਂ ਨੂੰ ਕਰੋੜਾਂ ਰੁਪਏ ਦੀ ਗਰਾਂਟ ਦੇ ਚੈੱਕ ਤਕਸੀਮ ਕੀਤੇ  ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਅਤੇ ਬੇਟ ਇਲਾਕੇ ਦੇ ਸੀਨੀਅਰ ਲੀਡਰ ਸੁਰੇਸ਼ ਗਰਗ ਵੀ ਨਾਲ ਸਨ  ਹਲਕਾ ਇੰਚਾਰਜ ਦਾਖਾ ਨੇ ਇਲਾਕੇ ਦੇ ਪਿੰਡ ਸ਼ੇਰੇਵਾਲ, ਤਰਫ ਕੋਟਲੀ, ਬਾਘੀਆਂ, ਬਹਾਦਰਕੇ, ਕੰਨੀਆਂ ਹੁਸੈਨੀ, ਕੰਨੀਆਂ ਖੁਰਦ, ਲੋਧੀਵਾਲ, ਮੱਧੇਪੁਰ, ਪਰਜੀਆ ਬਿਹਾਰੀਪੁਰ,  ਅੱਬੂਪੁਰਾ, ਮਲਸੀਹਾਂ ਬਾਜਣ, ਮੰਡ ਤਿਹਾੜਾ, ਜਨੇਤਪੁਰਾ, ਮੁਨੱਬਰਪੂਰਾ, ਪੱਤੀ ਮੁਲਤਾਨੀ, ਸਫੀਪੁਰਾ, ਸੋਢੀਵਾਲ, ਕਾਕੜ ਤਿਹਾੜਾ,  ਗਿੱਦੜਵਿੰਡੀ, ਪਰਜੀਆਂ ਕਲਾਂ ਅਤੇ ਬਾਘੀਆਂ ਖੁਰਦ ਨੂੰ ਢਾਈ ਕਰੋੜ ਦੇ ਚੈੱਕ ਤਕਸੀਮ ਕੀਤੇ  ਇਸ ਮੌਕੇ ਇਲਾਕੇ ਦੇ ਇੱਕੀ ਪਿੰਡਾਂ ਦੀਆਂ ਪੰਚਾਇਤਾਂ ਅਤੇ ਗਰਗ ਨੇ ਮਿਲੇ ਗਰਾਂਟਾਂ ਦੇ ਗੱਫਿਆਂ ਤੋਂ ਖੁਸ਼ ਹੁੰਦਿਆਂ ਚੇਅਰਮੈਨ ਮਲਕੀਤ ਸਿੰਘ ਦਾਖਾ ਅਤੇ ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ ਦਾ ਧੰਨਵਾਦ ਕੀਤਾ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਜਗਰਾਉਂ ਇਲਾਕੇ ਦੇ ਵਿਕਾਸ ਲਈ ਉਹ ਪਿਛਲੇ ਪੌਣੇ ਪੰਜ ਸਾਲਾਂ ਤੋਂ ਯੁੱਧ ਪੱਧਰ ਤੇ ਲੱਗੇ ਹੋਏ ਹਨ ਇਸ ਤੋਂ ਪਹਿਲਾਂ ਵੀ ਉਹ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਿਆ ਵੰਡ ਚੁੱਕੇ ਹਨ ਜਿਸ ਦੇ ਚਲਦਿਆਂ ਇਲਾਕੇ ਦੇ ਹਰ ਇੱਕ ਪਿੰਡ ਵਿੱਚ ਸੜਕਾਂ ਗਲੀਆਂ ਨਾਲੀਆਂ ਸੀਵਰੇਜ ਪਾਣੀ  ਪ੍ਰਬੰਧਾਂ ਨੂੰ ਮੁਕੰਮਲ ਕੀਤਾ ਗਿਆ ਹੈ  ਹੁਣ ਰਹਿੰਦੇ ਵਿਕਾਸ ਕਾਰਜਾਂ ਦਾ ਇਸ ਆਈ ਗਰਾਂਟ ਨਾਲ ਮੁਕੰਮਲ ਹੋ ਜਾਵੇਗਾ  ਇਸ ਮੌਕੇ ਯੂਥ ਦੇ ਜਿਲ੍ਹਾਂ ਵਾਇਸ ਪ੍ਰਧਾਨ ਮਨੀ ਗਰਗ, ਬਲਾਕ ਸੰਮਤੀ ਵਾਇਸ ਚੇਅਰਪਰਸਨ ਗੁਰਦੀਪ ਕੌਰ ਜੌਹਲ, ਬਲਾਕ ਸੰਮਤੀ ਮੈਬਰ ਜਗਜੀਤ ਸਿੰਘ ਤਿਹਾੜਾ, ਬਲਾਕ ਸੰਮਤੀ ਮੈਬਰ ਜੀਵਨ ਸਿੰਘ ਬਾਘੀਆਂ, ਸਰਪੰਚ ਪਰਮਿੰਦਰ ਸਿੰਘ ਟੂਸਾ ਲੋਧੀਵਾਲ ,ਸਰਪੰਚ ਅਮਰਦੀਪ ਸਿੰਘ ਪੱਤੀ ਮੁਲਤਾਨੀ, ਸਰਪੰਚ ਜੋਗਿੰਦਰ ਸਿੰਘ ਮਲਸੀਹਾਂ ਬਾਜਣ, ਸਰਪੰਚ ਰਣਜੀਤ ਸਿੰਘ ਸੋਢੀਵਾਲ, ਸਰਪੰਚ ਜਤਿੰਦਰਪਾਲ ਸਿੰਘ ਸ਼ਫੀਪੁਰ, ਸਰਪੰਚ ਗੁਰਮੀਤ ਸਿੰਘ ਅੱਬੂਪੂਰਾ, ਸਰਪੰਚ ਜਸਵੀਰ ਸਿੰਘ ਪਰਜੀਆਂ, ਸਰਪੰਚ ਨਾਹਰ ਸਿੰਘ ਕੰਨੀਆਂ, ਸਰਪੰਚ ਬਲਜੀਤ ਕੌਰ ਤਰਫ ਕੋਟਲੀ, ਸਰਪੰਚ ਕੁਲਜਿੰਦਰ ਕੌਰ ਮਨੱਬਰਪੁਰਾਂ, ਸਰਪੰਚ ਕਿਰਨਜੀਤ ਕੌਰ ਜਨੇਤਪੁਰਾ, ਸਰਪੰਚ ਪ੍ਰੀਤਮ ਸਿੰਘ ਬਹਾਦਰ ਕੇ, ਸਰਪੰਚ ਮੰਗਲ ਸਿੰਘ ਸ਼ੇਰੇਵਾਲ, ਸਰਪੰਚ ਬਲਵਿੰਦਰ ਸਿੰਘ ਮੰਡ ਤਿਹਾੜਾ, ਸਰਪੰਚ ਮਹਿੰਦਰ ਸਿੰਘ ਮੱਧੇਪੁਰ, ਸਰਪੰਚ ਮਨਜੀਤ ਸਿੰਘ ਕੰਨੀਆਂ ਖੁਰਦ, ਸਰਪੰਚ ਜੰਗੀਰ ਸਿੰਘ ਬਾਘੀਆਂ ਖੁਰਦ, ਸਰਪੰਚ ਸ਼ਿੰਦਰ ਸਿੰਘ ਪਰਜੀਆਂ ਕਲਾਂ, ਸਰਪੰਚ ਨਵਦੀਪ ਸਿੰਘ ਕੋਠੇ ਬੱਗੂ, ਕੌਸਲਰ ਬੋਬੀ ਕਪੂਰ,ਕਾਮਰੇਡ ਨਛੱਤਰ ਸਿੰਘ, ਪ੍ਰਧਾਨ ਦਰਸ਼ਨ ਸਿੰਘ ਗਿੱਦੜਵਿੰਡੀ, ਨੰਬਰਦਾਰ ਜਗਤਾਰ ਸਿੰਘ, ਨੰਬਰਦਾਰ ਮਲਕੀਤ ਸਿੰਘ ਪੋਲਾ, ਨੰਬਰਦਾਰ ਮੇਜਰ ਸਿੰਘ ਤਿਹਾੜਾ, ਨੰਬਰਦਾਰ ਜੰਗ ਸਿੰਘ, ਨੰਬਰਦਾਰ ਸਤਵੀਰ ਸਿੰਘ ਕਾਕਾ,ਮਨਜਿੰਦਰ ਡੱਲਾ, ਮਨੀ ਜੌਹਲ, ਰਾਜਵਿੰਦਰ ਸਿੰਘ, ਕੁਲਵਿੰਦਰ ਸਿੰਘ, ਕਾਮਰੇਡ ਜਗਜੀਤ ਸਿੰਘ, ਅਮਰ ਸਿੰਘ, ਅਮ੍ਰਿਤਪਾਲ ਸਿੰਘ, ਸਵਰਨ ਸਿੰਘ ਢਿਲੋ, ਮਦਨ ਸਿੰਘ ਆਦਿ ਹਾਜਰ ਸਨ੍ਟ੍ਟ

ਮਾਤਾ ਜੀ ਦੀ ਯਾਦ ਚ ਜਰਸੀਆਂ ਤੇ ਬੂਟ ਵੰਡੇ  

ਜਗਰਾਉਂ, 5 ਜਨਵਰੀ (ਬਲਦੇਵ ਜਗਰਾਉਂ/ ਫੋਟੋਗ੍ਰਾਫਰ ਸੁਨੀਲ ਕੁਮਾਰ  ) ਨਵੇਂ ਸਾਲ ਦੀ ਆਮਦ ਤੇ ਆਪਣੀ ਮਾਤਾ ਲੇਟ ਸ੍ਰੀਮਤੀ ਹਰਜੀਤ ਕੌਰ ਪਤਨੀ ਸ ਲਾਲ ਸਿੰਘ ਜੀ ਦੀ ਯਾਦ ਚ ਉਨ੍ਹਾਂ ਦੇ ਸਪੁੱਤਰ ਜਗਸੀਰ ਸਿੰਘ ਬਿੱਲੂ ਅਤੇ ਸ੍ਰੀ ਗੁਰਜੀਤ ਸਿੰਘ ਕੈਨੇਡੀਅਨ ਨੇ ਸਰਕਾਰੀ ਹਾਈ ਸਕੂਲ ਕੋਠੇ ਪੋਨਾ ਦੇ ਸਮੂਹ ਵਿਦਿਆਰਥੀਆਂ ਨੂੰ ਜਰਸੀਆਂ ਤੇ ਬੂਟ ਜੁਰਾਬਾਂ ਵੰਡੀਆਂ। ਇਸ ਤੋਂ ਇਲਾਵਾ ਮਾਤਾ ਜੀ ਦੀ ਯਾਦ ਚ ਸਮੂਹ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਲੱਡੂ ਵੀ ਖੁਆਏ।  ਇਸ ਸਮੇਂ ਸਕੂਲ ਮੁਖੀ ਸ੍ਰੀਮਤੀ ਮੋਨਿਕਾ ਗਰਗ ਜੀ ਨੇ ਇਨ੍ਹਾਂ ਸੇਵਾਵਾਂ ਨਿਭਾਉਣ ਵਾਲੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹਾ ਕੁਝ ਹੀ ਹੋਣਹਾਰ ਬੱਚੇ ਹੁੰਦੇ ਹਨ ਜੋ ਸਦੀਵੀ ਆਪਣੇ ਮਾਪਿਆਂ ਨੂੰ ਯਾਦ ਕਰਦੇ ਅਜਿਹੀਆਂ ਸੇਵਾਵਾਂ ਕਰਕੇ ਪੁੰਨ ਖਟਦੇ ਹਨ।  ਇਸ ਸਮੇਂ ਮਾਸਟਰ ਕੁਲਦੀਪ ਸਿੰਘ, ਮਾਸਟਰ ਹਰਨੇਕ ਸਿੰਘ, ਗੁਰਜੀਤ ਸਿੰਘ, ਜਗਸੀਰ ਸਿੰਘ, ਰਾਜਪ੍ਰੀਤ ਸਿੰਘ ,ਸਰਬਜੀਤ ਸਿੰਘ, ਸੁਰਿੰਦਰ ਸਿੰਘ ਮੈਂਬਰ ਪੰਚਾਇਤ ,ਗੁਰਤੇਜ ਸਿੰਘ, ਪ੍ਰਿਤਪਾਲ ਸਿੰਘ ,ਗੁਰਪ੍ਰੀਤ ਸਿੰਘ ਮੈਂਬਰ  ,ਪਾਲ ਸਿੰਘ, ਗੁਰਬਚਨ ਸਿੰਘ , ਮਾਸਟਰ ਗੁਰਮੇਲ ਸਿੰਘ ਰੂੰਮੀ ,ਕੁਲਦੀਪ ਸਿੰਘ ਕੋਠੇ ਸ਼ੇਰਜੰਗ ਤੋਂ ਇਲਾਵਾ ਭਾਗ ਸਿੰਘ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ । 

 

ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਦੇ ਹੱਕ ਚ ਆਵਾਜ਼ ਬੁਲੰਦ  

ਜਗਰਾਓ, 04 ਜਨਵਰੀ ( ਜਸਮੇਲ ਗ਼ਾਲਿਬ  ) ਅੱਜ ਸੀਨੀਅਰ ਸਰਕਾਰੀ   ਸੈਕੰਡਰੀ ਸਕੂਲ  ਸ਼ੇਰਪੁਰ ਕਲਾਂ ਦੇ ਸਮੂਹ ਸਟਾਫ ਵੱਲੋਂ ਬੀਤੇ ਦਿਨੀਂ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਲਖਵੀਰ ਸਿੰਘ ਸਮਰਾ ਦੇ ਨਾਲ ਧੋਖੇ ਚ ਰੱਖ ਕੇ ਕੀਤੀ ਗਈ ਬੇਸ਼ਰਮ ਘਟਨਾ ਦੀ ਨਿਖੇਧੀ ਕੀਤੀ ਗਈ  । ਇਕ ਸੰਖੇਪ ਮੀਟਿੰਗ ਚ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਗੈਰ ਸਮਾਜਿਕ ਤੱਤਾਂ ਨੂੰ ਤੁਰੰਤ ਫੜ ਕੇ ਜੇਲ੍ਹ ਚ  ਸੁੱਟਿਆ ਜਾਵੇ  । ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ ਜੀ ਨੇ ਇਸ ਸਮੇਂ ਇਹ ਵੀ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਸਮੁੱਚੇ ਅਧਿਆਪਕ ਵਰਗ ਦਾ ਹਿਰਦਾ ਵਲੂੰਧਰਿਆ ਗਿਆ ਹੈ  ਕਿਉਂ ਕੇ ਸਰਦਾਰ ਲਖਵੀਰ ਸਿੰਘ ਸਮਰਾ ਇਕ ਨੇਕ ਦਿਲ ਅਤੇ ਈਮਾਨਦਾਰ ਵਿਅਕਤੀ ਹਨ  । ਇਸ ਘਟਨਾ ਦੀ ਨਿੰਦਿਆ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ  ਇਨਸਾਫ ਦਿਵਾਇਆ ਜਾਵੇ  । ਇਸ ਮੌਕੇ ਪ੍ਰਿੰਸੀਪਲ ਵਿਨੋਦ ਕੁਮਾਰ, ਲੈਕਚਰਾਰ ਕਮਲਜੀਤ ਸਿੰਘ, ਲੈਕਚਰਾਰ ਬਲਦੇਵ ਸਿੰਘ , ਹਰਕਮਲਜੀਤ ਸਿੰਘ, ਗੁਰਿੰਦਰ ਸਿੰਘ ,ਹਰਮਹਿੰਦਰ ਸਿੰਘ, ਕਮਲਜੀਤ, ਸ੍ਰੀ ਮਤੀ ਸੀਮਾ ਸ਼ੈਲੀ, ਰਵਿੰਦਰ ਕੌਰ, ਸਰਬਜੀਤ ਕੌਰ,  ਵਿਜੇ ਕੁਮਾਰ, ਦਵਿੰਦਰ ਸਿੰਘ, ਰਾਮ ਪ੍ਰਕਾਸ਼ ਕੌਰ ਆਦਿ ਸਮੂਹ ਸਟਾਫ ਹਾਜ਼ਰ ਸਨ  ।

ਲੋਕ ਸੇਵਾ ਸੁਸਾਇਟੀ ਵੱਲੋ ਜਨਵਰੀ ਅਤੇ ਫਰਵਰੀ ਮਹੀਨੇ ਵਿਚ ਲਗਾਉਣ ਵਾਲੇ ਸਮਾਜ ਸੇਵੀ ਪ੍ਰਾਜੈਕਟਾਂ ਦੀ ਰੂਪ ਰੇਖਾ ਉਲੀਕੀ 

ਜਗਰਾਓਂ 4 ਜਨਵਰੀ (ਅਮਿਤ ਖੰਨਾ)-ਲੋਕ ਸੇਵਾ ਸੁਸਾਇਟੀ ਦੀ ਨਵੇਂ ਸਾਲ ਦੀ ਪਹਿਲੀ ਮੀਟਿੰਗ ਵਿਚ ਜਨਵਰੀ ਅਤੇ ਫਰਵਰੀ ਮਹੀਨੇ ਵਿਚ ਲਗਾਉਣ ਵਾਲੇ ਸਮਾਜ ਸੇਵੀ ਪ੍ਰਾਜੈਕਟਾਂ ਦੀ ਰੂਪ ਰੇਖਾ ਉਲੀਕੀ ਗਈ। ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਜਿੱਥੇ ਮੈਂਬਰਾਂ ਤੋਂ ਸਮਾਜ ਸੇਵੀ ਪੋ੍ਰਜੈਕਟ ਲਗਾਉਣ ਸਬੰਧੀ ਸੁਝਾਅ ਮੰਗੇ ਗਏ ਉੱਥੇ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਵਿਚ ਵਰਿਆਮ ਸਿੰਘ ਸਕੂਲ ਵਿੱਚ ਚੀਕਾਂ ਲਗਵਾਉਣ, ਝੁੱਗੀਆਂ ਵਿਚ ਰਹਿੰਦੀਆਂ 85 ਮਹਿਲਾਵਾਂ ਨੂੰ ਗਰਮ ਸੂਟ, ਸਿਵਲ ਹਸਪਤਾਲ ਵਿਚ ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਉਣ ਮੌਕੇ 180 ਗਰਮ ਕੰਬਲ ਦੇਣ ਸਮੇਂ ਸਿਵਲ ਸਟਾਫ਼ ਨੂੰ ਮੂੰਗਫਲੀ ਤੇ ਰਿਉੜੀਆਂ ਦੇ ਪੈਕੇਟ ਵੰਡਣ, ਰਿਕਸ਼ੇ ਵਾਲਿਆਂ ਨੂੰ ਰਾਸ਼ਨ, ਟੋਪੀ ਅਤੇ ਦਸਤਾਨੇ ਵੰਡਣ, ਬਾਂਕੇ ਬਿਹਾਰੀ ਮੰਦਰ ਨੂੰ ਦੱਸ ਕੁਰਸੀਆਂ, ਗ਼ਰੀਬ ਪਰਿਵਾਰ ਦੀ ਕੁੜੀ ਦੇ ਵਿਆਹ ਮੌਕੇ ਗੋਦਰੇਜ ਅਲਮਾਰੀ, ਭਾਂਡੇ ਤੇ ਪੰਜ ਸੂਟ, ਡੀ ਏ ਵੀ ਸਕੂਲ ਦੇ ਵਿਿਦਆਰਥੀ ਦੀ ਫ਼ੀਸ ਭਰਨ, ਨਗਰ ਕੀਰਤਨ ਮੌਕੇ ਲੱਡੂ ਵੰਡਣ ਤੋਂ ਇਲਾਵਾ ਛੇ ਫਰਵਰੀ ਨੂੰ ਸਿੱਧਵਾਂ ਬੇਟ ਤੇ 13 ਫਰਵਰੀ ਨੂੰ ਜਗਰਾਓਂ ਵਿਖੇ ਅੱਖਾਂ ਦਾ ਚੈੱਕਅੱਪ ਕੈਂਪ, 20 ਫਰਵਰੀ ਨੂੰ ਹੱਡੀਆਂ ਤੇ ਕੈਂਸਰ ਦੀਆਂ ਬਿਮਾਰੀਆਂ ਸਬੰਧੀ ਮੈਡੀਕਲ ਕੈਂਪ ਅਤੇ 27 ਫਰਵਰੀ ਨੂੰ ਖ਼ੂਨ-ਦਾਨ ਕੈਂਪ ਲਗਾਉਣ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਪਿਛਲੇ ਸਾਲ ਦੇ ਕੈਸ਼ੀਅਰ ਕੰਵਲ ਕੱਕੜ ਅਤੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ ਨੇ ਪਿਛਲੇ ਸਾਲ ਦਾ ਲੇਖਾ ਜੋਖਾ ਪੇਸ਼ ਕੀਤਾ ਜਿਸ ਨੂੰ ਮੈਂਬਰਾਂ ਨੇ ਪਾਸ ਕੀਤਾ। ਇਸ ਮੌਕੇ ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ, ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਕੰਵਲ ਕੱਕੜ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪ੍ਰਾਜੈਕਟ ਚੇਅਰਮੈਨ ਨੀਰਜ ਮਿੱਤਲ, ਪੀ ਆਰ ਓ ਸੁਖਦੇਵ ਗਰਗ ਤੇ ਮਨੋਜ ਗਰਗ, ਮੁਕੇਸ਼ ਗੁਪਤਾ, ਆਰ ਕੇ ਗੋਇਲ, ਸੰਦੀਪ ਮਿੱਤਲ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ, ਸੁਨੀਲ ਅਰੋੜਾ, ਪ੍ਰਸ਼ੋਤਮ ਅਗਰਵਾਲ, ਲਾਕੇਸ਼ ਟੰਡਨ, ਰਿਸ਼ੀ ਸਿੰਗਲਾ, ਡਾ ਬੀ ਬੀ ਬਾਂਸਲ, ਮੋਤੀ ਸਾਗਰ, ਰਾਕੇਸ਼ ਸਿੰਗਲਾ, ਰਜਿੰਦਰ ਜੈਨ ਕਾਕਾ, ਵਿਕਾਸ ਕਪੂਰ, ਸੰਜੂ ਬਾਂਸਲ, ਯੋਗਰਾਜ ਗੋਇਲ, ਜਸਵੰਤ ਸਿੰਘ, ਮਦਨ ਲਾਲ, ਪ੍ਰਮੋਦ ਸਿੰਗਲਾ, ਸਤੀਸ਼ ਗਰਗ ਆਦਿ ਮੈਂਬਰ ਹਾਜ਼ਰ ਸਨ।

ਇਕ ਕਿੱਲੋ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ

ਜਗਰਾਓਂ 4 ਜਨਵਰੀ (ਅਮਿਤ ਖੰਨਾ)-ਸੀਆਈਏ ਸਟਾਫ ਨੇ ਜਿਮ ਟ੍ਰੇਨਰ ਵੱਲੋਂ ਆਪਣੇ ਦੋਸਤ ਨਾਲ ਮਿਲ ਕੇ ਰਾਜਸਥਾਨ ਤੋਂ ਅਫੀਮ ਲਿਆ ਕੇ ਇਲਾਕੇ ਚ ਸਪਲਾਈ ਕਰਨ ਦੇ ਮਾਮਲੇ ਚ ਦੋਵਾਂ ਨੂੰ ਕਿੱਲੋ ਅਫੀਮ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਸਪੈਸ਼ਲ ਬਰਾਂਚ ਦੇ ਇੰਸਪੈਕਟਰ ਪੇ੍ਮ ਸਿੰਘ ਦੀ ਅਗਵਾਈ ਵਿੱਚ ਮੁੁਖ਼ਬਰ ਦੀ ਸੂਚਨਾ ਮਿਲਣ ਤੇ ਸਬ ਇੰਸਪੈਕਟਰ ਜਨਕ ਰਾਜ ਨੇ ਸਮੇਤ ਪੁੁਲਿਸ ਪਾਰਟੀ ਨਾਲ ਡਿਸਪੋਜ਼ਲ ਰੋਡ ਲੰਡੇ ਫਾਟਕ ਜਗਰਾਓਂ ਨਾਕਾਬੰਦੀ ਕੀਤੀ। ਇਸੇ ਨਾਕਾਬੰਦੀ ਦੌਰਾਨ ਸਾਹਮਣਿਓਂ ਆ ਰਹੀ ਸ਼ੈਵਰਲੈਟ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿੱਚੋਂ ਇੱਕ ਕਿਲੋ ਅਫੀਮ ਬਰਾਮਦ ਹੋਈ। ਇਸ ਤੇ ਪੁਲਿਸ ਨੇ ਕਾਰ ਸਵਾਰਾਂ ਵਿਕਰਮਜੀਤ ਉੱਪਲ ਵਾਸੀ ਬੱਸੀਆਂ ਤੇ ਕੈਵੀ ਵਰਮਾ ਵਾਸੀ ਹਰੀ ਸਿੰਘ ਵਾਸੀ ਰਾਏਕੋਟ ਨੂੰ ਗਿ੍ਫ਼ਤਾਰ ਕਰ ਲਿਆ। ਇੰਸਪੈਕਟਰ ਪੇ੍ਮ ਸਿੰਘ ਨੇ ਦੱਸਿਆ ਕਿ ਕੈਵੀ ਜੋ ਰਾਏਕੋਟ ਵਿਖੇ ਇਕ ਜਿਮ ਵਿਚ ਬਤੌਰ ਟਰੇਨਰ ਕੰਮ ਕਰਦਾ ਹੈ ਅਤੇ ਉਸ ਦਾ ਪਿਤਾ ਵੀ ਅਫੀਮ ਵੇਚਣ ਦਾ ਧੰਦਾ ਕਰਦਾ ਸੀ। ਉਸ ਖ਼ਿਲਾਫ਼ ਪਹਿਲਾਂ ਵੀ ਮੁੁਕੱਦਮਾ ਦਰਜ ਹੈ। ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਕੈਵੀ ਇਸ ਤੋਂ ਪਹਿਲਾਂ ਦੋ ਵਾਰ ਅਫੀਮ ਰਾਜਸਥਾਨ ਤੋਂ ਲਿਆ ਕੇ ਵੇਚ ਚੁੱਕਾ ਹੈ। ਅੱਜ ਵੀ ਇਹ ਦੋਵੇਂ ਆਪਣੇ ਗਾਹਕਾਂ ਨੂੰ ਅਫੀਮ ਦੀ ਸਪਲਾਈ ਦੇਣ ਜਾ ਰਹੇ ਸਨ, ਜਿਨ੍ਹਾਂ ਨੂੰ ਸੀਆਈਏ ਸਟਾਫ ਨੇ ਕਾਬੂ ਕਰ ਲਿਆ। ਦੋਵਾਂ ਨੂੰ ਅਦਾਲਤ ਪੇਸ਼ ਕਰਕੇ ਪੁੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ 900 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ

ਜਗਰਾਓਂ 3 ਜਨਵਰੀ (ਅਮਿਤ ਖੰਨਾ)-ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਲਗਾਏ ਕੋਰੋਨਾ ਵੈਕਸੀਨ ਕੈਂਪ ਨੇ ਸਾਰੇ ਰਿਕਾਰਡ ਤੋੜਦਿਆਂ 900 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ। ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਲਗਾਏ 10ਵੇਂ ਕੈਂਪ ਵਿਚ ਲੋਕਾਂ ਨੇ ਟੀਕਾਕਰਨ ਪ੍ਰਤੀ ਕਾਫ਼ੀ ਉਤਸ਼ਾਹ ਦੇਖਿਆ। ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੀ ਸਟਾਫ਼ ਨਰਸ ਬਲਜੋਤ ਕੌਰ, ਜਸਪ੍ਰੀਤ ਸਿੰਘ ਯੂ ਪੀ ਐੱਚ ਸੀ, ਸ਼ਮਸ਼ੇਰ ਸਿੰਘ, ਜਸਪ੍ਰੀਤ ਸਿੰਘ, ਅਮਨਦੀਪ ਸਿੰਘ, ਗਗਨਦੀਪ ਕੌਰ ਅਤੇ ਸੰਦੀਪ ਕੌਰ ਨੇ ਕੋਵਾਸੀਡ ਵੈਕਸੀਨ ਦੇ 900 ਵਿਅਕਤੀਆਂ ਨੂੰ ਟੀਕੇ ਲਗਾਏ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ ਅਤੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਨੇ ਕਿਹਾ ਕਿ ਕੋਰੋਨਾ ਵੈਕਸੀਨ ਪ੍ਰਤੀ ਲੋਕਾਂ ਦਾ ਵਧਦਾ ਉਤਸ਼ਾਹ ਇਕ ਸੰਕੇਤ ਕਰਦਾ ਹੈ ਕਿ ਲੋਕਾਂ ਵਿਚ ਟੀਕਾਕਰਨ ਪ੍ਰਤੀ ਜਾਗਰੂਕਤਾ ਆਈ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਇਹ 10 ਵਾਂ ਕੋਰੋਨਾ ਵੈਕਸੀਨ ਕੈਂਪ ਹੈ ਜਿਸ ਨੇ ਪਿਛਲੇ ਸਾਰੇ ਰਿਕਾਰਡ ਤੋੜੇ ਹਨ ਅਤੇ ਇਸ ਸਾਲ ਦੇ ਪਹਿਲੇ ਕੈਂਪ ਵਿਚ 900 ਵਿਅਕਤੀਆਂ ਦੇ ਟੀਕੇ ਲਗਾਏ ਗਏ ਹਨ। ਉਨ੍ਹਾਂ ਕੋਰੋਨਾ ਵੈਕਸੀਨ ਪ੍ਰਤੀ ਲੋਕਾਂ ਦਾ ਰੁਝਾਨ ਦੇਖ ਦੇ ਹੋਏ ਸੁਸਾਇਟੀ ਨੇ ਜਲਦ ਹੀ ਹੋਰ ਕੈਂਪ ਲਗਾਉਣ ਦਾ ਫ਼ੈਸਲਾ ਲਿਆ ਹੈ ਜਿਸ ਦੀ ਤਾਰੀਖ਼ ਦਾ ਐਲਾਨ ਆਉਂਦੇ ਦਿਨਾਂ ਵਿਚ ਕੀਤਾ ਜਾਵੇਗਾ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਕੰਵਲ ਕੱਕੜ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਪ੍ਰਾਜੈਕਟ ਚੇਅਰਮੈਨ ਨੀਰਜ ਮਿੱਤਲ, ਪੀ ਆਰ ਓ ਸੁਖਦੇਵ ਗਰਗ ਤੇ ਮਨੋਜ ਗਰਗ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਵਿਨੋਦ ਬਾਂਸਲ, ਆਰ ਕੇ ਗੋਇਲ, ਰਵਿੰਦਰ ਜੈਨ, ਰਾਜਿੰਦਰ ਜੈਨ ਕਾਕਾ, ਰੋਹਿਤ ਅਰੋੜਾ, ਪ੍ਰਵੀਨ ਮਿੱਤਲ, ਮੁਕੇਸ਼ ਗੁਪਤਾ, ਡਾ: ਬੀ ਬੀ ਬਾਂਸਲ, ਪ੍ਰਵੀਨ ਜੈਨ, ਲਾਕੇਸ਼ ਟੰਡਨ, ਰਿਸ਼ੀ ਸਿੰਗਲਾ, ਸੰਜੀਵ ਚੋਪੜਾ ਆਦਿ ਹਾਜ਼ਰ ਸਨ।

ਪਿੰਡ ਡਾਂਗੀਆ ਤੋਂ ਕਾਉਂਕੇ ਕਲਾਂ ਤੱਕ 92 ਲੱਖ ਰੁਪਏ ਦੀ ਲਾਗਤ ਨਾਲ 8 ਕਿਲੋਮੀਟਰ ਸੜਕ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ

ਜਗਰਾਓਂ 3 ਜਨਵਰੀ (ਅਮਿਤ ਖੰਨਾ)-ਮਾਰਕਿਟ ਕਮੇਟੀ ਜਗਰਾਉਂ ਅਧੀਨ ਪਿੰਡ ਡਾਂਗੀਆ ਤੋਂ ਕਾਉਂਕੇ ਕਲਾਂ ਤੱਕ 92 ਲੱਖ ਰੁਪਏ ਦੀ ਲਾਗਤ ਨਾਲ 8 ਕਿਲੋਮੀਟਰ ਸੜਕ ਦੀ ਰਿਪੇਅਰ ਦਾ ਕੰਮ ਮਲਕੀਤ ਸਿੰਘ ਦਾਖਾ ਅਤੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਸ਼ੁਰੂ ਕਰਵਾਇਆ ਗਿਆ।ਇਸ ਮੌਕੇ ਸਰਪੰਚ ਜਗਜੀਤ ਸਿੰਘ ਕਾਉਂਕੇ,ਸਾਬਕਾ ਸਰਪੰਚ ਜਗਦੀਸ਼ਰ ਸਿੰਘ ਡਾਂਗੀਆ,ਸਰਪੰਚ ਦਰਸ਼ਨ ਸਿੰਘ ਬਿੱਲੂ ਡਾਂਗੀਆ,ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ,ਸਰਪੰਚ ਗੁਰਪ੍ਰੀਤ ਸਿੰਘ ਦੀਪਾ ਗੁਰੂਸਰ,ਸਰਪੰਚ ਕਰਮਜੀਤ ਸਿੰਘ ਦੇਹੜਕਾ,ਸਰਪੰਚ ਨਿਰਮਲ ਸਿੰਘ ਧੀਰਾ ਡੱਲਾ,ਸੁਖਦੇਵ ਸਿੰਘ ਤੂਰ,ਸਰਪੰਚ ਕੁਲਵੰਤ ਸਿੰਘ ਕਾਉਂਕੇ ਖੋਸਾ,ਸਾਬਕਾ ਸਰਪੰਚ ਕੁਲਦੀਪ ਸਿੰਘ,ਸਾਬਕਾ ਸਰਪੰਚ ਜਸਵੰਤ ਸਿੰਘ,ਪੰਚ ਕਰਮਜੀਤ ਸਿੰਘ ਡੱਲਾ,ਪੰਚ ਜਗਤਾਰ ਸਿੰਘ ਤਾਰਾ ਕਾਉਂਕੇ,ਜਗਦੀਪ ਸਿੰਘ ਕਾਉਂਕੇ,ਪੰਚ ਜਗਸੀਰ ਸਿੰਘ,ਪੰਚ ਪਸ਼ੌਰਾ ਸਿੰਘ,ਪੰਚ ਦੀਦਾਰ ਸਿੰਘ,ਪੰਚ ਜਗਜੀਤ ਸਿੰਘ,ਪੰਚ ਜਸਵੰਤ ਸਿੰਘ,ਪੰਚ ਕੁਲਦੀਪ ਕੌਰ,ਪੰਚ ਅਮਰਜੀਤ ਕੌਰ,ਪੰਚ ਜਸਮੇਲ ਕੌਰ,ਪੰਚ ਬਲਜੀਤ ਕੌਰ,ਸਾਬਕਾ ਸਰਪੰਚ ਕੁਲਦੀਪ ਕੌਰ,ਗੁਰਦਿਆਲ ਸਿੰਘ ਸਾਬਕਾ ਪੰਚ,ਸੋਹਣ ਸਿੰਘ ਸਾਬਕਾ ਪੰਚ,ਮੱਲ ਸਿੰਘ ਵਿਰਕ,ਗੁਰਚਰਨ ਸਿੰਘ ਵਿਰਕ,ਪਰਮਜੀਤ ਸਿੰਘ ਖੇਲਾ,ਮਿੰਟਾ ਖੇਲਾ,ਜਸਵੀਰ ਸੀਰਾ,ਪਲਵਿੰਦਰ ਵਿਰਕ, ਸਤਿਨਾਮ ਵਿਰਕ,ਦੀਪ ਵਿਰਕ,ਬਚਿੱਤਰ ਸਿੰਘ,ਜਿੰਦਰ ਵਿਰਕ,ਗੁਰਮੀਤ ਸਿੰਘ,ਅਜਮੇਰ ਸਿੰਘ,ਭਿੰਦਾ ਵਿਰਕ, ਪਰਮਜੀਤ ਪੰਮੀ,ਕਮਲਜੀਤ ਵਿਰਕ,ਗੁਰਕਮਲ ਵਿਰਕ ਅਤੇ ਸੁਖਚੈਨ ਵਿਰਕ ਆਦਿ ਹਾਜ਼ਰ ਸਨ।

ਅਜੈਬ ਸਿੰਘ ਸੱਗੂ ਵੈੱਲਫੇਅਰ ਕੌਂਸਲ ਨੇ ਅੱਖਾਂ ਦਾ 17ਵਾਂ ਮੁਫ਼ਤ ਅੱਖਾਂ ਦੀ ਜਾਂਚ ਅਤੇ ਅਪ੍ਰੇਸ਼ਨ ਕੈਂਪ ਲਗਾਇਆ 

ਜਗਰਾਓਂ 3 ਜਨਵਰੀ (ਅਮਿਤ ਖੰਨਾ)-ਅਜੈਬ ਸਿੰਘ ਸੱਗੂ ਵੈੱਲਫੇਅਰ ਕੌਂਸਲ ਜਗਰਾਉਂ ਵਲੋਂ ਜਿਊਣ ਸਿੰਘ ਭਾਗ ਸਿੰਘ ਮੱਲ੍ਹਾ ਚੈਰੀਟੇਬਲ ਟਰੱਸਟ ਅਤੇ ਬਾਬਾ ਮੋਹਣ ਸਿੰਘ ਸੱਗੂ ਦੇ ਸਹਿਯੋਗ ਨਾਲ ਅਜੈਬ ਸਿੰਘ ਸੱਗੂ ਵੈੱਲਫੇਅਰ ਕੌਂਸਲ ਨੇ ਅੱਖਾਂ ਦਾ 17ਵਾਂ ਮੁਫ਼ਤ ਅੱਖਾਂ ਦੀ ਜਾਂਚ ਅਤੇ ਅਪ੍ਰੇਸ਼ਨ ਕੈਂਪ ਲਗਾਇਆ ੍ਟ ਇਹ ਕੈਂਪ ਸਰਪ੍ਰਸਤ ਕੰਵਲਜੀਤ ਸਿੰਘ ਮੱਲ੍ਹਾ, ਕਰਨਜੀਤ ਸਿੰਘ ਸੋਨੀ ਗਾਲਿਬ, ਪ੍ਰਸ਼ੋਤਮ ਲਾਲ ਖ਼ਲੀਫ਼ਾ ਅਤੇ ਜਸਵੰਤ ਸਿੰਘ ਸੱਗੂ ਦੀ ਅਗਵਾਈ ਹੇਠ ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਜਗਰਾਉਂ ਵਿਖੇ ਲਗਾਇਆ ਗਿਆ ੍ਟ ਇਸ ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਬਾਬਾ ਮੋਹਨ ਸਿੰਘ ਸੱਗੂ ਵਲੋਂ ਕੀਤਾ ਗਿਆ ੍ਟ ਇਸ ਕੈਂਪ ਵਿਚ ਸ਼ੰਕਰਾ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ 320 ਮਰੀਜ਼ਾਂ ਨੂੰ ਚੈੱਕ ਕੀਤਾ ੍ਟ ਇਨ੍ਹਾਂ ਵਿਚੋਂ 48 ਮਰੀਜ਼ ਆਪ੍ਰੇਸ਼ਨ ਵਾਲੇ ਪਾਏ ਗਏ, ਜਿਨ੍ਹਾਂ ਦੇ ਆਪੇਸ਼ਨ ਸ਼ੰਕਰਾ ਹਸਪਤਾਲ ਵਿਖੇ ਕਰਵਾਏ ਹਾਣਗੇ ੍ਟ ਸਟੇਜ਼ ਦੀ ਭੂਮਿਕਾ ਕੈਪਟਨ ਨਰੇਸ਼ ਵਰਮਾ ਵਲੋਂ ਨਿਭਾਈ ਗਈ ੍ਟ ਇਸ ਸਮੇਂ ਸਿਵਲ ਹਸਪਤਾਲ ਜਗਰਾਉਂ ਤੋਂ ਪਹੁੰਚੀ ਟੀਮ ਨੇ ਮਰੀਜ਼ਾਂ ਦੇ ਕੋਰੋਨਾ ਟੈਸਟ ਕੀਤੇ ੍ਟ ਇਸ ਮੌਕੋ ਡਾ: ਨਰਿੰਦਰ ਸਿੰਘ, ਸਰਪੰਚ ਨਵਦੀਪ ਸਿੰਘ ਗਰੇਵਾਲ, ਕਮਲਜੀਤ ਸਿੰਘ ਕਮਾਲਪੁਰਾ, ਜਸਪਾਲ ਸਿੰਘ, ਪ੍ਰਵੀਨ ਜੈਨ, ਨਰੇਸ਼ ਗੁਪਤਾ, ਰਾਕੇਸ਼ ਸਿੰਗਲਾ, ਕੰਵਰਪਾਲ ਸਿੰਘ, ਮਹਿੰਦਰਜੀਤ ਸਿੰਘ ਵਿੱਕੀ, ਰਵਿੰਦਰ ਜੈਨ, ਦਰਸ਼ਨ ਸਿੰਘ ਸੱਗੂ, ਸੋਹਨ ਸਿੰਘ ਸੱਗੂ, ਡਾ: ਜੈ ਪਾਲ ਚੋਪੜਾ, ਸੁਖਪਾਲ ਸਿੰਘ ਖੈਹਰਾ, ਹਰਪ੍ਰੀਤ ਸਿੰਘ ਸੱਗੂ, ਹਰਜਿੰਦਰ ਸਿੰਘ ਗੁੱਲੂ, ਕੰਵਲ ਕੱਕੜ, ਸੁਖਜਿੰਦਰ ਢਿੱਲੋਂ, ਗੁਰਸੇਵਕ ਸਿੰਘ ਮੱਲ੍ਹਾ, ਸਤਵਿੰਦਰ ਸਿੰਘ ਸੱਗੂ, ਸੁਰਜਨ ਸਿੰਘ, ਲਲਿਤ ਜੈਨ, ਕਰਮ ਸਿੰਘ ਛੀਨਾ, ਡਾ: ਮਲਕੀਤ ਸਿੰਘ ਅਖਾੜਾ, ਅਮਰਜੀਤ ਸਿੰਘ ਘਟੌੜੇ, ਸੋਹਨ ਲਾਲ ਛਾਬੜਾ, ਪ੍ਤਿਪਾਲ ਸਿੰਘ ਮਣਕੂ, ਜਿੰਦਰਪਾਲ ਧੀਮਾਨ, ਕੌਂਸਲਰ ਅਮਨ ਕਪੂਰ ਬੌਬੀ, ਕੌਂਸਲਰ ਵਿਕਰਮ ਜੱਸੀ, ਪ੍ਰਤਾਪ ਸਿੰਘ, ਚਰਨਜੀਤ ਸਿੰਘ ਅਖਾੜਾ, ਸੱਤਪਾਲ ਸਿੰਘ ਆਦਿ ਹਾਜ਼ਰ ਸਨ ੍ਟ-

ਜਗਰਾਓਂ ਵਿਖੇ ਮਰਹੂਮ ਕੇਂਦਰੀ ਗ੍ਹਿ ਮੰਤਰੀ ਬੂਟਾ ਸਿੰਘ ਦਾ ਬਰਸੀ ਸਮਾਗਮ

ਕੇਂਦਰੀ ਗ੍ਹਿ ਮੰਤਰੀ ਬੂਟਾ ਸਿੰਘ ਦਾ ਬਰਸੀ ਸਮਾਗਮ ਜਗਰਾਓਂ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਉਨ੍ਹਾਂ ਦੀ ਧੀ ਐਡਵੋਕੇਟ ਗੁਰਕੀਰਤ ਕੌਰ ਲਈ ਸ਼ਕਤੀ ਪ੍ਰਦਰਸ਼ਨ ਬਣ ਗਿਆ 
ਜਗਰਾਓਂ 3 ਜਨਵਰੀ (ਅਮਿਤ ਖੰਨਾ/ਜਸਮੇਲ ਗ਼ਾਲਿਬ)-ਜਗਰਾਓਂ ਵਿਖੇ ਮਰਹੂਮ ਕੇਂਦਰੀ ਗ੍ਹਿ ਮੰਤਰੀ ਬੂਟਾ ਸਿੰਘ ਦਾ ਬਰਸੀ ਸਮਾਗਮ ਜਗਰਾਓਂ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਉਨ੍ਹਾਂ ਦੀ ਧੀ ਐਡਵੋਕੇਟ ਗੁਰਕੀਰਤ ਕੌਰ ਲਈ ਸ਼ਕਤੀ ਪ੍ਰਦਰਸ਼ਨ ਬਣ ਗਿਆ।ਇਸ ਸਮਾਗਮ ਚ ਪੁੱਜੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਮੇਤ ਵੱਡੇ ਇਕੱਠ ਨੇ ਐਡਵੋਕੇਟ ਗੁਰਕੀਰਤ ਕੌਰ ਦੇ ਹੱਕ ਚ ਜਗਰਾਓਂ ਤੋਂ ਕਾਂਗਰਸ ਦੀ ਟਿਕਟ ਮੰਗਦਿਆਂ ਨਾਅਰੇ ਗੂੰਜਾਏ। ਐਤਵਾਰ ਸਥਾਨਕ ਅਮਰਾਜ ਪੈਲੇਸ ਵਿਚ ਬਰਸੀ ਸਮਾਗਮ ਰੱਖਿਆ ਗਿਆ। ਇਸ ਸਮਾਗਮ ਚ ਸਵੇਰ ਤੋਂ ਹੀ ਇਲਾਕੇ ਦੇ ਲੋਕ ਵੱਡੀ ਗਿਣਤੀ ਚ ਪੁੱਜਣੇ ਸ਼ੁਰੂ ਹੋ ਗਏ। ਦੁਪਹਿਰ ਸਮੇਂ ਪੈਲੇਸ ਦਾ ਹਾਲ ਇਕੱਠ ਨਾਲ ਫੁੱਲ ਹੋ ਗਿਆ। ਇਸ ਤੇ ਐਡਵੋਕੇਟ ਗੁਰਕੀਰਤ ਕੌਰ ਦੇ ਹੱਕ ਵਿਚ ਕਾਂਗਰਸੀ ਵਰਕਰਾਂ ਤੇ ਹਮਾਇਤੀਆਂ ਨੇ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਇਸ ਵਾਰ ਜਗਰਾਓਂ ਤੋਂ ਟਿਕਟ ਦੇ ਦਾਅਵੇਦਾਰ ਐਡਵੋਕੇਟ ਗੁਰਕੀਰਤ ਨੂੰ ਉਮੀਦਵਾਰ ਉਤਾਰਿਆ ਜਾਵੇ।ਇਸ ਮੌਕੇ ਪੰਜਾਬ ਐਗਰੋ ਦੇ ਚੇਅਰਮੈਨ ਜੋਗਿੰਦਰ ਸਿੰਘ, ਉਪ ਚੇਅਰਮੈਨ ਦਰਸ਼ਨ ਸਿੰਘ ਲੱਖਾ, ਸਰਪੰਚ ਸ਼ਰਮਾ ਗਾਲਿਬ ਰਣ ਸਿੰਘ, ਹਰਦੇਵ ਸਿੰਘ ਸਿਵੀਆਂ, ਸਰਪੰਚ ਜਵਾਹਰ ਸਿੰਘ, ਸਰਪੰਚ ਕਿਰਨਜੀਤ ਕੌਰ ਜਨੇਤਪੁਰਾ, ਸਰਪੰਚ ਪਰਮਜੀਤ ਸਿੰਘ, ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ, ਸਰਪੰਚ ਹਰਬੰਸ ਸਿੰਘ ਮੱਲ੍ਹਾ, ਸਰਪੰਚ ਨਿਰਮਲ ਸਿੰਘ ਡੱਲਾ, ਮੋਹਿਤ ਜੈਨ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।

ਧਾਰਮਿਕ ਸਮਾਗਮ ਕਰਵਾਏ ਗਏ

ਹਠੂਰ,2,ਜਨਵਰੀ-(ਕੌਸ਼ਲ ਮੱਲ੍ਹਾ)- ਕਿਸਾਨੀ ਸੰਘਰਸ ਦੀ ਜਿੱਤ ਦੀ ਖੁਸੀ ਨੂੰ ਮੁੱਖ ਰੱਖਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਕਰਾਨੇ ਲਈ ਪਿੰਡ ਲੱਖਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜਿਲ੍ਹਾ ਪ੍ਰੀਸਦ ਮੈਬਰ ਦਰਸਨ ਸਿੰਘ ਲੱਖਾ ਨੇ ਕਿਹਾ ਕਿ ਅੱਜ ਤੋ ਇੱਕ ਸਾਲ ਪਹਿਲਾ ਇਸੇ ਸਥਾਨਾ ਤੇ ਕਿਸਾਨੀ ਸੰਘਰਸ ਦੀ ਜਿੱਤ ਲਈ ਅਰਦਾਸ ਕਰਕੇ ਪਿੰਡ ਲੱਖਾ ਦੀਆ ਸੰਗਤਾ ਦਿੱਲੀ ਮੋਰਚੇ ਲਈ ਰਵਾਨਾ ਹੋਈਆ ਸਨ ਅਤੇ ਸਮੇਂ-ਸਮੇਂ ਤੇ ਕਿਸਾਨੀ ਸੰਘਰਸ ਜਿੱਤਣ ਲਈ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਜਾਦੀ ਰਹੀ ਹੈ,ਅੱਜ ਅਰਦਾਸ ਪ੍ਰਵਾਨ ਹੋਣ ਤੇ ਇਹ ਇਤਿਹਾਸਕ ਜਿੱਤ ਹੋਈ ਹੈ।ਇਸ ਕਰਕੇ ਸਾਨੂੰ ਹਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਕਰਾਨਾ ਕਰਨਾ ਚਾਹੀਦਾ ਹੈ।ਅੰਤ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਪਿੰਡ ਵਾਸੀਆ ਵਾਸੀਆ ਵੱਲੋ ਕਿਸਾਨੀ ਸੰਘਰਸ ਤੋ ਵਾਪਸ ਪਿੰਡ ਪਰਤੇ ਕਿਸਾਨ ਆਗੂਆ ਅਤੇ ਕਿਸਾਨਾ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,ਬਲਾਕ ਸਕੱਤਰ ਤਰਸੇਮ ਸਿੰਘ ਬੱਸੂਬਾਲ,ਨਿਰਮਲ ਸਿੰਘ ਜੈਲਦਾਰ,ਲਾਡੀ ਹਠੂਰ,ਦਲਬੀਰ ਸਿੰਘ,ਬਲਬੀਰ ਸਿੰਘ,ਕੁੰਡਾ ਸਿੰਘ,ਕੁਲਵਿੰਦਰ ਸਿੰਘ ਤੱਤਲਾ,ਕੁਲਵਿੰਦਰ ਸਿੰਘ ਮਹਿਰਾ,ਬਲਦੇਵ ਸਿੰਘ,ਤੇਜਾ ਸਿੰਘ,ਦਰਸਨ ਸਿੰਘ,ਮਨਜਿੰਦਰ ਸਿੰਘ,ਮੋਹਣ ਸਿੰਘ,ਵਜੀਰ ਸਿੰਘ,ਬਹਾਦਰ ਸਿੰਘ, ਸੁੱਖਾ ਚਕਰ,ਤੇਜਾ ਸਿੰਘ,ਡਾਕਟਰ ਹਰਭਜਨ ਸਿੰਘ,ਮਨਜੀਤ ਸਿੰਘ,ਜਰਨੈਲ ਸਿੰਘ,ਹਰਵਿੰਦਰ ਸਿੰਘ,ਗੁਰਬਖਸ ਸਿੰਘ,ਕੁਲਵਿੰਦਰ ਸਿੰਘ, ਗੁਰਦੀਪ ਸਿੰਘ,ਬੰਤ ਸਿੰਘ,ਨਾਥ ਸਿੰਘ  ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਕਿਸਾਨ ਆਗੂਆ ਨੂੰ ਸਨਮਾਨਿਤ ਕਰਦੇ ਹੋਏ ਉੱਪ ਚੇਅਰਮੈਨ ਦਰਸਨ ਸਿੰਘ ਲੱਖਾ ਅਤੇ ਪਿੰਡ ਲੱਖਾ ਵਾਸੀ।