You are here

ਲੁਧਿਆਣਾ

ਆਮ ਆਦਮੀ ਪਾਰਟੀ ਦੇ ਹਲਕਾ ਰਾਏਕੋਟ ਤੋਂ ਉਮੀਦਵਾਰ ਸ੍ਰ ਹਾਕਮ ਸਿੰਘ ਠੇਕੇਦਾਰ ਨੇਂ ਪਿੰਡ ਹੇਰਾਂ ਵਿਖੇ ਜਨਸਭਾ ਕੀਤੀ।

ਗੁਰੂਸਰ ਸੁਧਾਰ , 23 ਜਨਵਰੀ ( ਜਗਰੂਪ ਸਿੰਘ ਸੁਧਾਰ) ਆਮ ਆਦਮੀ ਪਾਰਟੀ ਦੇ ਹਲਕਾ ਰਾਏਕੋਟ  ਤੋਂ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਵੱਲੋਂ ਪਿੰਡ ਵੜੈਚ ਚ ਕੀਤੀ ਜਨਸਭਾ ਨੂੰ ਸੰਬੋਧਨ ਹੁੰਦੇ ਆਖਿਆ ਕੇ ਪੰਜਾਬ ਦੇ ਲੋਕ ਇਸ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ ਬਰ ਤਿਆਰ ਨੇ। ਅਕਾਲੀ ਦਲ ਅਤੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੇ ਬੋਲਦੇ ਆਖਿਆ ਕਿ ਇਹ ਦੋ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੈ। ਪੰਜਾਬ ਦਾ ਹਰ ਇੱਕ ਵਰਗ ਇੰਨਾ ਦੋ ਪਾਰਟੀਆਂ ਤੋਂ ਅੱਕ ਚੁੱਕਿਆ ਹੈ। ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਬਦਲਾਅ ਲਈ ਤਿਆਰ ਹੈ।

ਕਰੋਨਾ ਦਾ ਮੈਗਾ ਵੇਕਸਿਨੇਸ਼ਨ ਕੈਂਪ ਲਗਾਇਆ

ਗੁਰੂਸਰ ਸੁਧਾਰ , 23 ਜਨਵਰੀ  (ਜਗਰੂਪ ਸਿੰਘ ਸੁਧਾਰ) ਅੱਜ ਨਵੀਂ ਆਬਾਦੀ ਅਕਾਲਗੜ੍ਹ ਵਿਚ ਅਗਰਵਾਲ ਧਰਮਸ਼ਾਲਾ ਵਿਖੇ ਕਰੋਨਾ ਮਹਾਂਮਾਰੀ ਤੋਂ ਬਚਾ।ਲਈ ਐਸ ਐਮ ਓ ਸੁਧਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਡਾਕਟਰ ਲੱਕੀ ਗਾਬਾ ਨੋਡਲ ਅਫ਼ਸਰ ਕੋਵੀਡ 19 ਵਲੋ ਬਣਾਈ ਸਿਹਤ ਵਿਭਾਗ ਦੀ ਟੀਮ ਵੱਲੋਂ 15+, 18+, ਕਰੋਨਾ ਦੀ ਪਹਿਲੀ ਦੂਸਰੀ ਅਤੇ ਬੂਸਟਰ ਡੋਜ਼  ਲਗਾਈ ਗਈ। ਇਸ ਮੌਕੇ ਮੁਹੰਮਦ ਰਾਸ਼ਿਦ, ਕੁਲਵਿੰਦਰ ਸਿੰਘ, ਰਾਜ ਕੌਰ, ਜਸਵਿੰਦਰ ਸਿੰਘ ਜੋਨੀ, ਹਰਭਾਗ ਸਿੰਘ, ਹਰਪਾਲ ਸਿੰਘ ਸਮੇਤ ਹੋਰ ਵੀ ਨਗਰ ਦੇ ਪਤਵੰਤੇ ਸੱਜਣ ਹਾਜ਼ਿਰ ਸਨ।

ਲੋਕ ਸੇਵਾ ਸੁਸਾਇਟੀ  ਵੱਲੋਂ ਡੀ ਏ ਵੀ ਸਕੂਲ ਦੀ ਇੱਕ ਹੋਣਹਾਰ ਵਿਿਦਆਰਥਣ ਦੀ ਸਕੂਲ ਫ਼ੀਸ ਸੁਸਾਇਟੀ ਵੱਲੋਂ ਦਿੱਤੀ

ਜਗਰਾਓਂ 22 ਨਵੰਬਰ (ਅਮਿਤ ਖੰਨਾ) ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਯੋਗ ਅਗਵਾਈ ਹੇਠ ਡੀ ਏ ਵੀ ਸਕੂਲ ਜਗਰਾਓਂ ਦੀ ਵਿਿਦਆਰਥਣ ਦੀ ਸਕੂਲ ਦੀ ਫ਼ੀਸ ਪ੍ਰਿੰਸੀਪਲ ਬ੍ਰਿਜ ਮੋਹਨ ਬੱਬਰ ਨੂੰ ਦਿੱਤੀ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਸਿੱਖਿਆ ਦਾ ਦਾਨ ਜਿੱਥੇ ਸਭ ਤੋਂ ਉੱਤਮ ਦਾਨ ਹੈ ਉੱਥੇ ਲੋਕ ਸੇਵਾ ਸੁਸਾਇਟੀ ਵੱਲੋਂ ਪੜਾਈ ਵਿਚ ਹੁਸ਼ਿਆਰ ਪਰ ਆਰਥਿਕ ਪੱਖੋਂ ਕਮਜ਼ੋਰ ਵਿਿਦਆਰਥੀਆਂ ਦੀ ਮਦਦ ਕਰਨਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜਿਸ ਦੀ ਜ਼ਿਹਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਕਿਹਾ ਕਿ ਡੀ ਏ ਵੀ ਸਕੂਲ ਪ੍ਰਬੰਧਕਾਂ ਦੀ ਮੰਗ ’ਤੇ ਸਕੂਲ ਦੀ ਇੱਕ ਹੋਣਹਾਰ ਵਿਿਦਆਰਥਣ ਦੀ ਸਕੂਲ ਫ਼ੀਸ ਸੁਸਾਇਟੀ ਵੱਲੋਂ ਦਿੱਤੀ ਗਈ ਹੈ ਤਾਂ ਕਿ ਵਿਿਦਆਰਥਣ ਫ਼ੀਸ ਦੀ ਕਮੀ ਕਾਰਨ ਪੜਾਈ ਗ੍ਰਹਿਣ ਤੋਂ ਵਾਂਝੀ ਨਾ ਰਹਿ ਸਕੇ। ਇਸ ਮੌਕੇ ਸਕੂਲ ਪ੍ਰਿੰਸੀਪਲ ਬ੍ਰਿਜ ਮੋਹਨ ਬੱਬਰ ਨੇ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਵੱਲੋਂ ਵੀ ਵਿਿਦਆਰਥਣ ਦੀ ਫ਼ੀਸ ਵਿਚ ਜ਼ਿਹਨੀ ਸੰਭਵ ਹੋ ਸਕੀ ਛੂਟ ਵਿਚ ਦਿੱਤੀ ਗਈ ਹੈ। ਇਸ ਮੌਕੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ, ਪ੍ਰਵੀਨ ਜੈਨ, ਰਜਿੰਦਰ ਜੈਨ ਕਾਕਾ, ਕੰਵਲ ਕੱਕੜ, ਨੀਰਜ ਮਿੱਤਲ, ਆਰ ਕੇ ਗੋਇਲ, ਡਾ: ਭਾਰਤ ਭੂਸ਼ਨ ਬਾਂਸਲ, ਸੁਨੀਲ ਅਰੋੜਾ, ਮੁਕੇਸ਼ ਕੁਮਾਰ ਮਲਹੋਤਰਾ, ਸਮੇਤ ਅਧਿਆਪਕਾ ਇੰਦਰਪ੍ਰੀਤ ਕੌਰ, ਸਤਿੰਦਰ ਕੌਰ, ਕੋਚ ਸੁਰਿੰਦਰ ਪਾਲ ਵਿਜ, ਦਿਨੇਸ਼ ਕੁਮਾਰ ਆਦਿ ਹਾਜ਼ਰ ਸਨ।

 ਕਿਸਾਨਾਂ ਦੀ ਜਿੱਤ ਦੀ ਖ਼ੁਸ਼ੀ ਵਿੱਚ ਪਿੰਡ ਰੂਮੀ ਵਾਸੀਆਂ ਗੁਰੂ ਸਾਹਿਬ ਦਾ ਕੀਤਾ ਸ਼ੁਕਰਾਨਾ  

ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਕਿਸਾਨ ਆਗੂਆਂ ਦਾ ਕੀਤਾ ਗਿਆ ਮਾਣ ਸਨਮਾਨ  

ਜਗਰਾਉਂ , 22ਜਨਵਰੀ (ਕੌਸ਼ਲ ਮੱਲਾ/ ਜਸਮੇਲ ਗ਼ਾਲਿਬ )ਪਿੰਡ ਰੂਮੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਇਕਾਈ ਪ੍ਰਧਾਨ ਗੁਰਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇਸ ਮੋਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।  ਅਰਦਾਸ ਉਪਰੰਤ ਪਿੰਡ ਵਾਸੀਆਂ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਕਿਹਾ ਕਿ ਪਿੰਡ ਰੂਮੀ ਦਾ ਕਿਸਾਨ ਅੰਦੋਲਨ ਚ ਹਿੱਸਾ ਲੈਣ ਪਖੋਂ ਮੋਢੀ ਸਥਾਨ ਹੈ। ਇਸ ਪਿੰਡ ਦੀ ਔਰਤ ਇਕਾਈ ਦੀ ਪ੍ਰਧਾਨ ਬੀਬੀ ਸੁਖਵਿੰਦਰ ਕੌਰ ਸੁਖੀ ਦਾ ਕਿਸਾਨ ਅੰਦੋਲਨ ਦੋਰਾਨ ਅਸਿਹ ਵਿਛੋੜਾ ਪਿੰਡ ਵਾਸੀਆਂ ਲਈ ਇਕ ਵੱਡਾ ਘਾਟਾ ਹੈ । ਕਿਸਾਨ ਅੰਦੋਲਨ ਚ  ਪਿੰਡ ਦੀ ਮੋਹਰੀ ਭੂਮਿਕਾ ਨੂੰ ਵਿਸ਼ੇਸ਼ਕਰ ਰੇਲ ਪਾਰਕ ਜਗਰਾਓ ਚ ਸਵਾ ਸਾਲ ਚੱਲੇ ਕਿਸਾਨ ਮੋਰਚੇ ਚ ਬਿੰਦਰ ਸਿੰਘ ਤੇ ਸਾਬਕਾ ਚੈਅਰਮੈਨ ਮਲਕੀਤ ਸਿੰਘ ਦੀ ਅਗਵਾਈ ਚ ਨਿਰੰਤਰ ਤੇ ਨਿਰਵਿਘਨ ਦੁੱਧ ਦੀ ਸਪਲਾਈ ਨੇ ਇਕ ਨਵਾਂ ਮੀਲ ਪੱਥਰ ਗੱਡਿਆ ਹੈ, ਇਸ ਲਈ ਸੰਯੁਕਤ ਕਿਸਾਨ ਮੋਰਚਾ ਪਿੰਡ ਵਾਸੀਆਂ ਦਾ ਕੋਟਿਨ ਕੋਟ ਵੇਰ ਧੰਨਵਾਦੀ ਹੈ।ਇਸ ਸਮੇਂ ਬੋਲਦਿਆਂ ਇਨਾਂ ਆਗੂਆਂ ਨੇ ਸੱਦਾ ਦਿੱਤਾ ਕਿ ਰਹਿੰਦੀਆਂ ਮੰਗਾਂ ਲਾਗੂ ਕਰਵਾਉਣ ਅਤੇ ਕਿਸਾਨੀ ਕਰਜਿਆਂ ਤੇ ਲੀਕ ਮਰਵਾਉਣ ਲਈ ਕਿਸਾਨ ਅੰਦੋਲਨ ਫਿਰ ਕਰਵਟ ਲਵੇਗਾ। ਉਨਾਂ ਸਮੂਹ ਕਿਸਾਨਾਂ ਨੂੰ 31 ਜਨਵਰੀ ਨੂੰ ਵਾਦਾ ਖਿਲਾਫੀ ਦਿਵਸ ਤੇ ਮੋਦੀ ਹਕੂਮਤ ਦੀ ਅਰਥੀ ਜਗਰਾਓ ਪੁਲ ਦੇ ਹੇਠਾਂ ਜੀ ਟੀ ਰੋਡ ਤੇ ਫੂਕਣ ਲਈ ਉਸ ਦਿਨ 11 ਵਜੇ ਇਕੱਤਰ ਹੋਣ ਦੀ ਅਪੀਲ ਕੀਤੀ ਹੈ।ਇਸ ਸਮੇਂ ਪਿੰਡ ਇਕਾਈ ਵਲੋਂ ਹਾਜਰ ਜਿਲਾ ਕਮੇਟੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਕਮੇਟੀ ਵਲੋਂ ਪਿੰਡ ਵਾਸੀਆਂ ਨੂੰ ਕਿਸਾਨ ਅੰਦੋਲਨ ਦੋਰਾਨ ਇਕੱਠੇ ਹੋਏ 7 ਲੱਖ ਰੁਪਏ ਫੰਡ ਦਾ ਹਿਸਾਬ ਕਿਤਾਬ ਵੀ ਪੜ ਕੇ ਸੁਣਾਇਆ ਗਿਆ।
 

 

ਪੁਲਿਸ ਅਫਸਰਾਂ ਦੀ ਗ੍ਰਿਫਤਾਰੀ ਲਈ ਪਿੰਡਾਂ 'ਚ ਕੀਤੀਆਂ ਨੁਕੜ ਰੈਲ਼ੀਆਂ

26 ਦੇ ਅਣਮਿਥੇ ਸਮੇਂ ਦੇ ਧਰਨੇ 'ਚ ਪਹੁੰਚਣ ਦਾ ਦਿੱਤਾ ਸੱਦਾ

ਜਗਰਾਉਂ 22 ਜਨਵਰੀ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ )ਅੱਧੀ ਰਾਤ ਨੂੰ ਘਰੋਂ ਚੁੱਕੇ ਕੇ ਮਾਂ-ਧੀ ਨੂੰ ਸਥਾਨਕ ਥਾਣੇ ਵਿੱਚ ਨਜ਼ਾਇਜ਼ ਹਿਰਾਸਤ ਵਿੱਚ ਰੱਖ ਕੇ ਕੁੱਟਮਾਰ ਕਰਨ, ਕਰੰਟ ਲਗਾਉਣ ਅਤੇ ਪੁੱਤਰ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਮਾਮਲੇ ਦੇ ਮੁੱਖ ਦੋਸ਼ੀ, ਜੋ 2005 ਵਿੱਚ ਆਪਣੇ ਆਪ ਨੂੰ  ਸਥਾਨਕ ਥਾਣਾ ਸਿਟੀ ਦਾ ਥਾਣਾਮੁਖੀ ਕਹਿੰਦਾ ਸੀ ਤੇ ਹੁਣ ਡੀ.ਐਸ.ਪੀ. ਗੁਰਿੰਦਰ ਬੱਲ, ਦੋਸ਼ੀ ਰਾਜਵੀਰ ਸਿੰਘ ਜੋ ਆਪਣੇ ਆਪ ਨੂੰ ਐਸ.ਆਈ. ਕਹਿੰਦਾ ਸੀ ਜਦਕਿ 2005 ਵਿੱਚ ਨਾਂ ਤਾਂ ਥਾਣਾ ਸਿਟੀ ਬਣਿਆ ਸੀ ਤੇ ਨਾਂ ਹੀ ਗੁਰਿੰਦਰ ਬੱਲ ਐਸਆਈ ਰੈਂਕ ਸੀ ਅਤੇ ਸਾਲ 2005 ਵਿੱਚ ਸਥਾਨਕ ਬੱਸ ਅੱਡਾ ਪੁਲਿਸ ਚੌਂਕੀ ਦਾ ਇੰਚਾਰਜ ਰਾਜਵੀਰ ਸਿੰਘ ਅਤੇ ਕਤਲ਼ ਕੇਸ ਵਿੱਚ ਬਣੇ ਫਰਜ਼ੀ ਗਵਾਹ ਕੋਠੇ ਸ਼ੇਰ ਜੰਗ ਦੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ 26 ਜਨਵਰੀ ਨੂੰ ਥਾਣਾ ਸਿਟੀ ਮੂਹਰੇ ਲਗਾਏ ਜਾ ਰਹੇ ਅਣਮਿਥੇ ਸਮੇਂ ਦੇ ਧਰਨੇ ਦੀ ਲਾਮਬੰਦੀ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਜਸਪ੍ਰੀਤ ਸਿੰਘ ਢੋਲ਼ਣ ਵਲੋਂ ਕਰਮਵਾਰ ਢੋਲਣ, ਐਤੀਆਣਾ, ਝੋਰੜਾਂ, ਅਖਾੜਾ ਆਦਿ ਪਿੰਡਾਂ ਵਿੱਚ ਰੈਲ਼ੀਆਂ ਕੀਤੀਆਂ। ਇਸ ਮੌਕੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਜਸਪ੍ਰੀਤ ਸਿੰਘ ਢੋਲ਼ਣ ਤੇ ਮਨੋਹਰ ਸਿੰਘ ਝੋਰੜਾਂ ਨੇ ਕਿਹਾ ਕਿ ਦੋਸ਼ੀ ਪੁਲਿਸ ਅਫਸਰਾਂ ਨੇ ਗਰੀਬ ਪਰਿਵਾਰ ਦੀ ਨੌਜਵਾਨ ਧੀ ਕੁਲਵੰਤ ਕੌਰ ਤੇ ਮਾਤਾ ਸੁਰਿੰਦਰ ਕੌਰ ਨੂੰ ਨਾਂ ਸਿਰਫ਼ ਥਾਣੇ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਤਸੀਹੇ ਦਿੱਤੇ ਸਗੋਂ ਅੱਤਿਆਚਾਰ ਨੂੰ ਛੁਪਾਉਣ ਲਈ ਮ੍ਰਿਤਕ ਕੁਲਵੰਤ ਕੌਰ ਦੇ ਭਰਾ ਇਕਬਾਲ ਸਿੰਘ ਨੂੰ ਫਰਜ਼ੀ ਗਵਾਹ ਤੇ ਫਰਜ਼ੀ ਕਾਗਜ਼ਾਤ ਬਣਾ ਕੇ ਝੂਠੇ ਕਤਲ਼ ਕੇਸ ਵਿੱਚ ਫਸਾ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਿਥੇ ਪੀੜ੍ਹਤਾ ਕੁਲਵੰਤ ਕੌਰ ਪੁਲਿਸ ਮੁਲਾਜ਼ਮਾਂ ਵਲੋਂ ਲਗਾਏ ਕਰੰਟ ਕਾਰਨ 15-16 ਸਾਲ ਸਰੀਰਕ ਤੌਰ ਅਤੇ ਨਕਾਰਾ ਹੋਈ ਮੰਜੇ ਪਈ ਤਫੜਦੀ ਰਹੀ ਤੇ ਲੰਘੀ 10 ਦਸੰਬਰ ਨੂੰ ਮੌਤ ਹੋ ਗਈ ਸੀ ਤੇ ਪੁਲਿਸ ਨੇ ਮੌਤ ਤੋਂ ਬਾਦ ਦੋਸ਼ੀਆਂ ਖਿਲਾਫ਼ ਸੰਗੀਨ ਧਾਰਾਵਾਂ ਅਧੀਨ ਮੁਕੱਦਮਾ ਤਾਂ ਦਰਜ ਕਰ ਲਿਆ ਸੀ FC ਤੱਕ ਜਾਣਬੁੱਝ ਕੇ ਗ੍ਰਿਫਤਾਰੀ ਨਹੀਂ ਕੀਤੀ, ਉਥੇ ਇਕਬਾਲ ਸਿੰਘ ਕਰੀਬ 10 ਸਾਲਾਂ ਬਾਦ ਝੂਠੇ ਕਤਲ਼ ਕੇਸ ਵਿਚੋਂ ਬਰੀ ਹੋ ਗਿਆ ਸੀ। ਇਸ ਸਮੇਂ ਮੀਟਿੰਗ ਵਿੱਚ ਜਸਵੀਰ ਕੌਰ, ਅਮਰਜੋਤ ਕੌਰ, ਬਚਨ ਕੌਰ, ਗੁਰਚਰਨ ਕੌਰ ਤੇ ਸੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।

ਗੁਰਦੁਆਰਾ ਬਾਬਾ ਫਤਿਹ ਸਿੰਘ ਪਿੰਡ ਦੇਹੜਕਾ ਵਿਖੇ ਅੱਜ ਕਿਸਾਨਾਂ ਦੀ ਜਿੱਤ ਦੀ ਖ਼ੁਸ਼ੀ ਨੂੰ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ  

ਕਿਸਾਨ ਸੰਘਰਸ਼ ਵਿਚ ਆਪਣਾ ਵਡਮੁੱਲਾ ਯੋਗਦਾਨ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਕੀਤਾ ਗਿਆ ਮਾਣ ਸਨਮਾਨ   

ਜਗਰਾਉਂ, 22  ਜਨਵਰੀ ( ਕੌਸ਼ਲ ਮੱਲਾਂ/  ਜਸਮੇਲ ਗ਼ਾਲਿਬ ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਅੱਜ ਇਤਿਹਾਸਕ ਪਿੰਡ ਦੇਹੜਕਾ ਵਿਖੇ ਗੁਰੂਦੁਆਰਾ ਬਾਬਾ ਫਤਿਹ ਸਿੰਘ ਵਿਖੇ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਅਰਦਾਸ ਉਪਰੰਤ ਪਿੰਡ ਵਾਸੀਆਂ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਇਸ ਇਤਿਹਾਸਕ ਅੰਦੋਲਨ ਨੇ ਸਿਰਫ  ਭਾਜਪਾ ਦੀ ਮੋਦੀ ਹਕੂਮਤ ਦੀਆਂ ਹੀ ਨਹੀਂ ਗੋਡਨੀਆਂ ਲਵਾਈਆਂ ਸਗੋਂ ਸੰਸਾਰ ਭਰ ਦੇ ਕਿਰਤੀ ਲੋਕਾਂ ਦੇ ਦੁਸ਼ਮਣ ਵੱਡੇ ਦਿਓਕੱਦ ਕਾਰਪੋਰੇਟਾਂ ਨੂੰ ਭੂੰਜੇ ਸੁੱਟਿਆ ਹੈ। ਅਮਰੀਕਨ ਸਾਮਰਾਜ ਦੀ ਅਗਵਾਈ ਚ ਭਾਰਤ ਦੀ ਖੇਤੀ ਤੇ ਕਬਜਾ ਕਰਨ ਦੀ ਸਾਜਿਸ਼ , ਅੰਨੇ ਮੁਨਾਫੇ ਕਮਾਉਣ ਦੀ ਵਹਿਸ਼ੀ ਹਵਸ ਨਾਲ ਮੱਥਾ ਲਾਇਆ ਹੈ। ਆਜਾਦੀ ਤੋ ਪਹਿਲਾਂ ਇੰਗਲੈਂਡ ਦੀ ਅਗਵਾਈ ਚ ਦੇਸ਼ ਤੇ ਕਾਬਜ ਸਾਮਰਾਜ ਖਿਲਾਫ ਜੋ ਲੜਾਈ ਭਗਤ , ਸਰਾਭਿਆਂ ਨੇ ਲੜੀ ਸੀ, ਉਹੀ ਲੜਾਈ ਦੇਸ਼ ਦੇ ਕਿਸਾਨਾਂ ਅਤੇ ਲੋਕਾਂ ਨੇ 750 ਕੁਰਬਾਨੀਆਂ ਦੇ ਕੇ ਜਿੱਤੀ ਹੈ। ਸੰਸਾਰ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ ਰਾਹੀਂ ਸਾਡੇ ਦੇਸ਼ ਦੇ ਪੈਦਾਵਾਰੀ ਸਾਧਨਾਂ ਤੇ ਕਬਜਾ ਕਰਨ ਲਈ ਸੰਸਾਰ ਵਪਾਰ ਸੰਸਥਾਂ ਨਾਂ ਦੀ ਸਾਮਰਾਜੀ ਸੰਸਥਾਂ ਰਾਹੀ ਖੇਤੀ ਤੇ ਕਬਜਾ ਕਰਨ ਲਈ ਲਿਆਂਦੇ ਤਿੰਨ ਕਾਲੇ ਕਾਨੂੰਨ ਕਿਸਾਨੀ ਦੀ ਮੌਤ ਦਾ ਸਮਾਨ ਸਨ। ਇਨਾਂ ਕਾਲੇ ਕਨੂੰਨਾਂ ਨੂੰ ਵਾਪਸ ਕਰਾਉਣ ਤੋਂ ਬਾਅਦ ਸੰਸਾਰ ਵਪਾਰ ਸੰਸਥਾਂ ਚੋਂ ਦੇਸ਼ ਨੂੰ ਬਾਹਰ ਕਢਵਾਉਣ ਦੀ ਚੁਣੋਤੀ ਇਸ ਤੋਂ ਕਿਤੇ ਵੱਡੀ ਹੈ। ਇਸ ਸਮੇਂ ਅਪਣੇ ਸੰਬੋਧਨ ਚ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਐਮ ਐਸ ਪੀ ਤੇ ਸਰਕਾਰੀ ਖਰੀਦ ਦੀ ਗਰੰਟੀ ਹਾਸਲ ਕਰਨ,ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਨਵੀਂ ਖੇਤੀ ਨੀਤੀ ਦਾ ਨਿਰਮਾਣ ਕਰਵਾਉਣ,  ਹਰ ਕਿਸਮ ਦੇ ਕਰਜਿਆਂ ਤੇ ਲੀਕ ਮਰਵਾਉਣ ਤੇ ਹੋਰ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਕਿਸਾਨ ਸੰਘਰਸ਼ ਜਾਰੀ ਰੱਖਣਾ ਹੀ ਪਵੇਗਾ। ਓਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਚ ਆਪਾਂ ਧੜੇਬੰਦੀ ਤੋਂ ਪਾਸੇ ਰਹਿਣਾ ਹੈ ਤੇ ਕਿਸੇ ਵੀ ਵੋਟ ਪਾਰਟੀ ਦਾ ਸਮਰਥਨ ਨਹੀਂ ਕਰਨਾ ਹੈ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਿਕ 31 ਜਨਵਰੀ ਨੂੰ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਵਾਦਾ ਖਿਲਾਫੀ ਦਿਵਸ ਮਨਾਉਣਾ ਹੈ। ਉਨਾਂ 17 ਜਥੇਬੰਦੀਆਂ ਵਲੋਂ ਕਾਤਲ ਡੀਐਸ ਪੀ ਗੁਰਿੰਦਰ ਬਲ ਦੀ ਗ੍ਰਿਫਤਾਰੀ ਖਿਲਾਫ 26 ਜਨਵਰੀ ਨੂੰ ਸਿਟੀ ਥਾਣਾ ਜਗਰਾਂਓ ਦੇ ਅਣਮਿੱਥੇ ਸਮੇਂ ਦੇ ਘਿਰਾਓ ਚ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ।ਉਨਾਂ 21 ਜਨਵਰੀ ਦੀ ਬਰਨਾਲਾ ਰੈਲੀ ਚ ਵੱਡੀ ਗਿਣਤੀ ਚ ਸਾਰੇ ਪਿੰਡਾਂ ਦੀ ਸ਼ਾਨਦਾਰ ਸ਼ਮੂਲੀਅਤ ਤੇ ਕਿਸਾਨਾਂ ਮਜਦੂਰਾਂ ਦਾ ਧੰਨਵਾਦ ਕੀਤਾ।ਇਸ ਸਮੇਂ ਜਥੇਬੰਦੀ ਵਲੋਂ ਸੋ ਦੇ ਕਰੀਬ  ਸੰਘਰਸ਼ਸ਼ੀਲ ਸਖਸ਼ੀਅਤਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪਿੰਡ ਇਕਾਈ ਪ੍ਰਧਾਨ ਸੁਖਦੇਵ ਸਿੰਘ ਖਹਿਰਾ,  ਸਕੱਤਰ ਬੇਅੰਤ ਸਿੰਘ,ਬਲਵੰਤ ਸਿੰਘ ਬਲੰਤੀ, ਗੁਰਬਚਨ ਸਿੰਘ ਧਾਲੀਵਾਲ, ਲਖਵੀਰ ਸਿੰਘ ਮਾਨੇਕਾ,ਕਰਮਜੀਤ ਸਿੰਘ ਸਰਪੰਚ, ਤਰਸੇਮ ਸਿੰਘ ਬੱਸੂਵਾਲ,   ਗੁਰਪ੍ਰੀਤ ਸਿੰਘ ਸਿਧਵਾਂ, ਮਨਦੀਪ ਸਿੰਘ ਭੰਮੀਪੁਰਾ, ਦੇਵਿੰਦਰ ਸਿੰਘ ਕਾਉਂਕੇ ਆਦਿ ਆਗੂ ਹਾਜ਼ਰ ਸਨ।  ਬਾਅਦ ਚ ਲੰਗਰ ਅਤੁੱਟ ਵਰਤਿਆ।

ਕਿਸਾਨ ਆਗੂ ਸਰਪੰਚ ਜੋਗਿੰਦਰ ਸਿੰਘ ਢਿੱਲੋਂ ਪਿੰਡ ਮਲਸੀਹਾਂ ਬਾਜਣ ਦੇ ਪਿਤਾ ਕੁਲਵੰਤ ਸਿੰਘ ਢਿੱਲੋਂ ਦਾ ਦੇਹਾਂਤ  

ਜਗਰਾਉਂ, 22  ਜਨਵਰੀ ( ਜਸਮੇਲ ਗ਼ਾਲਿਬ )  ਪਿੰਡ ਮਲਸੀਹਾਂ ਬਾਜਣ ਦੇ ਸਰਪੰਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਨੰਬੜਦਾਰ ਜੁਗਿੰਦਰ ਸਿੰਘ ਢਿੱਲੋਂ ਦੇ ਪਿਤਾ  ਸਰਦਾਰ ਕੁਲਵੰਤ ਸਿੰਘ ਢਿੱਲੋਂ ਉਮਰ 83 ਸਾਲ  ਦਾ ਸੰਖੇਪ ਬੀਮਾਰੀ ਦੌਰਾਨ ਦੇਹਾਂਤ ਹੋ ਗਿਆ। ਸਰਦਾਰ ਕੁਲਵੰਤ ਸਿੰਘ ਢਿੱਲੋਂ ਇਲਾਕੇ ਭਰ ਵਿੱਚ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਨ  ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਅੰਤਿਮ ਯਾਤਰਾ ਵਿੱਚ  ਇਲਾਕੇ ਭਰ ਤੋਂ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਬਹੁਗਿਣਤੀ ਇਲਾਕੇ ਦੇ ਸਰਪੰਚ ਪੰਚਾਇਤ ਮੈਂਬਰ ਅਤੇ ਮੋਹਤਬਰ ਵਿਅਕਤੀ ਹਾਜ਼ਰ ਸਨ ।  

ਸਾਬਕਾ ਵਿਧਾਇਕ ਕਲੇਰ ਨੇ ਪਿੰਡਾ ਵਿਚ ਕੀਤੀਆ ਮੀਟਿੰਗਾ

ਹਠੂਰ,21,ਜਨਵਰੀ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਤੋ ਸ਼੍ਰੋਮਣੀ ਅਕਾਲੀ ਦਲ(ਬਾਦਲ) ਅਤੇ ਬਸਪਾ ਗਠਜੋੜ ਦੇ ਸਾਝੇ ਉਮੀਦਵਾਰ ਸਾਬਕਾ ਵਿਧਾਇਕ ਐਸ ਆਰ ਕਲੇਰ ਨੇ ਅੱਜ ਅਖਾੜਾ,ਮਾਣੰਕੇ,ਲੱਖਾ,ਹਠੂਰ,ਚਕਰ,ਮੱਲ੍ਹਾ,ਰਸੂਲਪੁਰ ਆਦਿ ਪਿੰਡਾ ਦੇ ਲੋਕਾ ਨਾਲ ਨੁਕੜ ਮੀਟਿੰਗਾ ਕੀਤੀਆ।ਇਸ ਮੌਕੇ ਸਾਬਕਾ ਵਿਧਾਇਕ ਐਸ ਆਰ ਕਲੇਰ,ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ,ਐਸ ਜੀ ਪੀ ਸੀ ਦੇ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ,ਮੈਬਰ ਪੀਏਸੀ ਕੰਵਲਜੀਤ ਸਿੰਘ ਮੱਲ੍ਹਾ,ਸਰਕਲ ਪ੍ਰਧਾਨ ਪ੍ਰਮਿੰਦਰ ਸਿੰਘ ਚੀਮਾ ਨੇ ਕਿਹਾ ਕਿ 2007 ਤੋ ਲੈ ਕੇ 2017 ਤੱਕ ਜੋ ਅਕਾਲੀ ਸਰਕਾਰ ਵੱਲੋ ਲੋਕ ਪੱਖੀ ਸਕੀਮਾ ਦਿੱਤੀਆ ਸਨ।ਉਹ ਸਕੀਮਾ ਕਾਗਰਸ ਸਰਕਾਰ ਨੇ ਆਪਣੇ ਰਾਜ ਦੌਰਾਨ ਬੰਦ ਕਰ ਦਿੱਤੀਆ ਹਨ।ਉਨ੍ਹਾ ਕਿਹਾ ਕਿ ਇਹ ਬੰਦ ਕੀਤੀਆ ਸਕੀਮਾ ਨੂੰ ਸੂਬੇ ਵਿਚ ਅਕਾਲੀ ਸਰਕਾਰ ਬਣਨ ਤੇ ਦੁਆਰਾ ਚਾਲੂ ਕੀਤਾ ਜਾਵੇਗਾ।ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕ ਹੁਣ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ(ਬਾਦਲ) ਅਤੇ ਬਸਪਾ ਗਠਜੋੜ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।ਇਸ ਮੌਕੇ ਪਿੰਡ ਮੱਲ੍ਹਾ ਦੀ ਪੰਚ ਅਮਰਜੀਤ ਕੌਰ ਆਪਣੇ ਸੈਕੜੈ ਸਮਰਥਕਾ ਨਾਲ ਕਾਗਰਸ ਦਾ ਪੱਲਾ ਛੱਡ ਕੇ ਸ੍ਰੋਮਣੀ ਅਕਾਲੀ ਦਲ (ਬਾਦਲ) ਪਾਰਟੀ ਵਿਚ ਸਾਮਲ ਹੋਏ।ਇਸ ਮੌਕੇ ਐਸ ਆਰ ਕਲੇਰ ਨੇ ਅਕਾਲੀ ਦਲ (ਬਾਦਲ) ਪਾਰਟੀ ਵਿਚ ਸਾਮਲ ਹੋਏ ਸਮੂਹ ਆਗੂਆ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਹਰ ਵਿਅਕਤੀ ਨੂੰ ਪਾਰਟੀ ਵੱਲੋ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾਂ।ਇਸ ਮੌਕੇ ਇਲਾਕੇ ਦੇ ਪਿੰਡਾ ਵਿਚ ਉਮੀਦਵਾਰ ਸਾਬਕਾ ਵਿਧਾਇਕ ਐਸ ਆਰ ਕਲੇਰ ਅਤੇ ਉਨ੍ਹਾ ਨਾਲ ਆਏ ਆਗੂਆ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ।ਇਸ ਮੌਕੇ ਉਨ੍ਹਾ ਨਾਲ ਸਰਕਲ ਮੱਲ੍ਹਾ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਚੀਮਾ,ਜਸਵੀਰ ਸਿੰਘ ਦੇਹੜਕਾ,ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ,ਸਰਕਲ ਪ੍ਰਧਾਨ ਮਲਕੀਤ ਸਿੰਘ ਹਠੂਰ,ਸਰਕਲ ਯੂਥ ਪ੍ਰਧਾਨ ਜਗਦੀਸ ਸਿੰਘ ਦੀਸ਼ਾ,ਬੀ ਸੀ ਵਿੰਗ ਦੇ ਪ੍ਰਧਾਨ ਪਰਮਿੰਦਰ ਸਿੰਘ ਕੰਬੋ,ਪ੍ਰਿਤਪਾਲ ਸਿੰਘ,ਜਿਲ੍ਹਾ ਸਕੱਤਰ ਅਮਨਦੀਪ ਸਿੰਘ ਸੇਖੋਂ,ਪ੍ਰਧਾਨ ਜਗਦੀਸ ਸਿੰਘ ਮਾਣੰੂਕੇ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ,ਸੂਬਾ ਜਨਰਲ ਸਕੱਤਰ ਪ੍ਰਧਾਨ ਸੰਦੀਪ ਸਿੰਘ ਮੱਲ੍ਹਾ,ਡਾਇਰੈਕਟਰ ਬਲਜੀਤ ਸਿੰਘ ਹਠੂਰ,ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੀਪ ਸਿੰਘ ਨੀਟੂ ਰਸੂਲਪੁਰ,ਯੂਥ ਆਗੂ ਰਾਮ ਸਿੰਘ ਸਰਾਂ,ਜਸਪਾਲ ਸਿੰਘ ਮੱਲ੍ਹਾ,ਜੋਤੀ ਧਾਲੀਵਾਲ,ਯੂਥ ਪ੍ਰਧਾਨ ਸਰਗਨ ਸਿੰਘ ਰਸੂਲਪੁਰ,ਬੰਟੀ ਹਠੂਰ,ਸੁਖਦੀਪ ਸਿੰਘ ਰਸੂਲਪੁਰ,ਸਾਬਕਾ ਸਰਪੰਚ ਜੋਗਿੰਦਰ ਸਿੰਘ ਰਸੂਲਪੁਰ,ਸਾਬਕਾ ਸਰਪੰਚ ਸੇਰ ਸਿੰਘ ਰਸੂਲਪੁਰ,ਕਰਮਜੀਤ ਸਿੰਘ ਹਠੂਰ,ਸਰਪੰਚ ਗੁਰਦੀਪ ਸਿੰਘ ਨਵਾਂ ਡੱਲਾ, ਸੁਦਾਗਰ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ।
 ਫੋਟੋ ਕੈਪਸਨ:- ਉਮੀਦਵਾਰ ਸਾਬਕਾ ਵਿਧਾਇਕ ਐਸ ਆਰ ਕਲੇਰ ਨੂੰ ਸਨਮਾਨਿਤ ਕਰਦੇ ਹੋਏ ਪਿੰਡ ਮੱਲ੍ਹਾ ਵਾਸੀ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਵਰਕਰਾਂ  ਨੇ ਸ਼ਰੇਆਮ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ  

ਰਾਏਕੋਟ 21 ਜਨਵਰੀ (ਜਗਰੂਪ ਸਿੰਘ ਸੁਧਾਰ/ ਗੁਰਸੇਵਕ ਮਿੱਠਾ) ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਕਰ ਕੇ  ਚੋਣ ਕਮਿਸ਼ਨ ਵੱਲੋਂ ਵੱਡੀਆਂ ਰੈਲੀਆਂ, ਇਕੱਠਾਂ ਉੱਪਰ 22  ਜਨਵਰੀ ਤੱਕ ਪਾਬੰਦੀਆਂ ਲਗਾਈਆਂ ਗਈਆ ਹਨ ਅਤੇ ਕਰੋਨਾ ਦੀ ਲਾਗ ਦੇ ਮਾਮਲੇ ਰੋਜ਼ਾਨਾ ਵੱਧ ਰਹੇ ਹਨ। ਉਸ ਨੂੰ ਦੇਖਦਿਆਂ ਹਾਲ ਦੀ ਘੜੀ  ਇਹੀ ਮੰਨਿਆ ਜਾ ਰਿਹਾ ਹੈ  ਕਿ ਪਾਬੰਦੀਆਂ ਦੀ ਮਿਆਦ ਕੁਝ ਹੋਰ ਦਿਨਾਂ ਲਈ ਵਧ ਸਕਦੀ ਹੈ। ਪ੍ਰੰਤੂ ਸਿਆਸੀ ਧਿਰਾਂ ਇਨ੍ਹਾਂ ਪਾਬੰਦੀਆਂ ਨੂੰ ਟਿੱਚ ਜਾਣਦੀਆਂ ਹਨ। ਜਿਸ ਦੀ ਤਾਜ਼ਾ ਮਿਸਾਲ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਦੇ ਚੋਣ ਦਫ਼ਤਰ ਵਿੱਚ ਦੇਖਣ ਨੂੰ ਮਿਲੀ। ਚੋਣ ਦਫ਼ਤਰ ਵਿੱਚ  ਕਰੋਨਾ ਨਿਯਮਾਂ ਦੀਆਂ ਸ਼ਰੇਆਮ ਧੱਜੀਆ ਉਡਾਈਆਂ ਗਈਆਂ। ਇਸ ਮੌਕੇ ਆਪ ਦੇ ਹਲਕਾ ਰਾਏਕੋਟ ਦੇ ਚੋਣ ਦਫ਼ਤਰ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵਲੰਟੀਅਰਾਂ ਅਤੇ ਵਰਕਰਾਂ ਨੇ ਬਿਨਾਂ ਮਾਸਕ ਅਤੇ ਬਿਨਾਂ ਸਮਾਜਿਕ ਦੂਰੀ ਰੱਖਦੇ ਹੋਏ ਸ਼ਰ੍ਹੇਆਮ ਕਰੋਨਾ ਨਿਯਮਾਂ ਸਬੰਧੀ ਜਾਰੀ  ਕੀਤੀਆ ਗਈਆ ਹਦਾਇਤਾਂ ਦੀ ਉਲੰਘਣਾ ਕੀਤੀ।

ਆੜ੍ਹਤੀਆ ਐਸੋਸੀਏਸ਼ਨ ਵੱਲੋਂ ਟੀਕਾਕਰਨ ਕੈਂਪ 24 ਜਨਵਰੀ ਨੂੰ

ਜਗਰਾਓਂ 21 ਜਨਵਰੀ (ਅਮਿਤ ਖੰਨਾ)-ਆੜ੍ਹਤੀਆ ਐਸੋਸੀਏਸ਼ਨ ਜਗਰਾਓਂ ਵੱਲੋਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਇਲਾਕੇ ਦੇ ਸਮੂਹ ਆੜ੍ਹਤੀਆਂ, ਲੇਖਾਕਾਰਾਂ, ਗੱਲਾ ਮਜ਼ਦੂਰਾਂ ਲਈ 24 ਜਨਵਰੀ ਨੂੰ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਧਾਨ ਕਨ੍ਹੱਈਆ ਗੁਪਤਾ ਬਾਂਕਾ ਨੇ ਦੱਸਿਆ ਇਹ ਕੈਂਪ 24 ਜਨਵਰੀ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ ਸਥਾਨਕ ਪੁਰਾਣੀ ਦਾਣਾ ਮੰਡੀ ਧਰਮਸ਼ਾਲਾ 'ਚ ਲਗਾਇਆ ਜਾਵੇਗਾ। ਇਸ ਕੈਂਪ 'ਚ 15 ਤੋਂ 18 ਸਾਲ ਵਰਗ, 18 ਤੋਂ ਉਪਰਲੇ ਵਰਗ ਨੂੰ ਪਹਿਲੀ ਤੇ ਦੂਜੀ ਡੋਜ਼ ਤੇ ਜਿਨ੍ਹਾਂ ਦੇ ਦੋਵੇਂ ਟੀਕੇ ਲੱਗਿਆਂ 9 ਮਹੀਨੇ ਹੋ ਗਏ, ਉਨ੍ਹਾਂ ਨੂੰ ਬੂਸਟਰ ਡੋਜ਼ ਲਗਾਈ ਜਾਵੇਗੀ।