You are here

ਲੁਧਿਆਣਾ

ਬਾਬੇ ਨਾਨਕ ਦੀ ਝਿੜ੍ਹੀ ਦੇ ਤਹਿਤ ਜੰਗਲ਼ ਲਗਾਉਣ ਦਾ ਕੰਮ ਕੀਤਾ ਸ਼ੁਰੂ

ਖ਼ਾਲਸਾ ਏਡ ਵੱਲੋਂ ਕੀਤਾ ਕਾਰਜ ਸ਼ਲਾਘਾਯੋਗ ---ਬਿੰਦਰ ਮਨੀਲਾ 

ਜਗਰਾਉਂ  29  ਜਨਵਰੀ  (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ/ਬਲਬੀਰ ਬਾਠ)  ਖ਼ਾਲਸਾ ਏਡ ਵੱਲੋਂ ਬਾਬੇ ਨਾਨਕ ਦੀ ਝਿਡ਼ੀ ਦੇ ਤਹਿਤ ਪੰਜਾਬ ਅੰਦਰ ਜੰਗਲ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ । ਉਨ੍ਹਾਂ  ਵੱਲੋਂ ਪੰਜਾਬ ਵਿੱਚ ਤਿੰਨ ਜ਼ਿਲ੍ਹੇ ਚੁਣੇ ਗਏ ਹਨ  । ਲੁਧਿਆਣਾ , ਨਵਾਂਸ਼ਹਿਰ ਅਤੇ ਮੋਗਾ । ਇਸ ਕੰਮ ਵਿੱਚੋਂ ਸਭ ਤੋਂ ਮੋਹਰੀ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਸੰਗਤਪੁਰਾ ਹੈ  ਜਿਸ ਦੇ ਸਰਪੰਚ ਪਲਵਿੰਦਰ ਕੌਰ ਅਤੇ ਟਰਾਂਸਪੋਰਟ ਵਿੰਗ ਦੇ ਸਕੱਤਰ ਜਨਰਲ  ਬਿੰਦਰ ਮਨੀਲਾ,ਪਿੰਡ ਦੀ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਤਿੰਨ ਕਿੱਲੇ ਜ਼ਮੀਨ ਇਸ ਕੰਮ ਲਈ ਦਿੱਤੀ ਗਈ ਹੈ । ਇਸ ਨੇਕ ਕੰਮ ਦੀ ਸ਼ੁਰੂਆਤ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਕੀਤੀ ਗਈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਪਲਵਿੰਦਰ ਕੌਰ ਅਤੇ ਸਕੱਤਰ ਜਨਰਲ ਬਿੰਦਰ ਮਨੀਲਾ ਨੇ ਕਿਹਾ ਕਿ ਬਾਬੇ ਨਾਨਕ ਦੀ  ਝਿੜੀ    ਲਗਾਉਣ ਦਾ ਉਪਰਾਲਾ ਜੋ ਖ਼ਾਲਸਾ ਏਡ ਵੱਲੋਂ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ । ਜਿਸ ਤਰ੍ਹਾਂ  ਦਿਨੋਂ ਦਿਨ ਪ੍ਰਦੂਸ਼ਣ ਫੈਲ ਰਿਹਾ ਹੈ ,ਉਸ ਨਾਲ ਆਕਸੀਜਨ ਦੀ ਸ਼ੁੱਧਤਾ ਖ਼ਤਮ ਹੋ ਰਹੀ ਹੈ ।  ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਜੋ ਤਿੰਨ ਕਿੱਲੇ ਖਾਲਸਾ ਐਡ ਨੂੰ ਜੰਗਲ ਲਗਾਉਣ ਲਈ ਦਿੱਤੇ ਹਨ ਉਸ ਵਿੱਚ ਲਗਪਗ 2000 ਦਰੱਖਤ ਲਗਾਏ ਜਾਣਗੇ ਜਿਸ ਨਾਲ ਆਕਸੀਜਨ ਸ਼ੁੱਧ ਹੋਵੇਗੀ ਤੇ ਆਕਸੀਜਨ ਦੀ ਕਮੀ ਵੀ ਦੂਰ ਹੋਵੇਗੀ । ਇਨ੍ਹਾਂ ਤਿੰਨ ਕਿੱਲਿਆਂ ਦੇ ਵਿਚ ਜੋ ਵਿਰਾਸਤੀ  ਦਰਖਤ ਅਲੋਪ ਹੋ ਰਹੇ ਹਨ ਉਹ ਲਗਾਏ ਜਾਣਗੇ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਖ਼ਾਲਸਾ ਏਡ ਦੇ ਇਸ ਨੇਕ ਕੰਮ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ  । ਇਸ ਮੌਕੇ ਡਾ ਬਲਵਿੰਦਰ ਸਿੰਘ ਲੱਖੇਵਾਲੀ ,ਭਾਈ ਦਵਿੰਦਰ ਸਿੰਘ, ਭਾਈ ਗੁਰਸੇਵਕ ਸਿੰਘ, ਮੈਡਮ ਅਰਸ਼ਦੀਪ ਕੌਰ, ਭਾਈ ਪਵਿੱਤਰ ਸਿੰਘ, ਭਾ ਪਰਈ ਰਾਹੁਲ ਕੁਮਾਰ, ਭਾਈ ਕਮਲਪ੍ਰੀਤ ਸਿੰਘ, ਭਾਈ ਹਰਕੀਰਤ ਸਿੰਘ, ਭਾਈ ਪ੍ਰਭਜੋਤ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਅਵਤਾਰ ਸਿੰਘ   ਤੋਂ ਇਲਾਵਾ ਸੂਬੇਦਾਰ ਪਰਮਿੰਦਰ ਸਿੰਘ, ਪੰਚ ਗੁਰਜੀਤ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਦਰਸ਼ਵਜੀਤ ਸਿੰਘ, ਹਰਪਾਲ ਸਿੰਘ, ਇਕਬਾਲ ਸਿੰਘ (ਪ੍ਰਧਾਨ ਗੁਰਦੁਆਰਾ ਸਾਹਿਬ),ਹਰਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਮਾਸਟਰ ਚਰਨਜੀਤ ਸਿੰਘ, ਮਾਸਟਰ ਭਗਵੰਤ ਸਿੰਘ, ਮਾਸਟਰ ਸੁਖਦੀਪ ਸਿੰਘ, ਹਰਜੀਤ ,ਹਰਮਨ, ਚੰਦਨਦੀਪ, ਮਨਮੋਹਨ ਸਿੰਘ ਅਤੇ ਮਨਪ੍ਰੀਤ ਸਿੰਘ ਮੌਜੂਦ ਸਨ ।

ਸ਼ਹੀਦ ਕਿਸਾਨ ਪਰਿਵਾਰਾਂ ਲਈ ਯੋਗਤਾ ਮੁਤਾਬਿਕ ਸਰਕਾਰੀ ਨੌਕਰੀ ਅਤੇ ਫ਼ਸਲਾਂ ਦਾ ਮੁਆਵਜ਼ਾ ਨਾ ਮਿਲਣ ਤੇ 31ਜਨਵਰੀ ਨੂੰ ਹੋਵੇਗਾ ਮੁੱਖ ਮਾਰਗ ਤੇ ਚੱਕਾ ਜਾਮ

ਜਗਰਾਉਂ , 29 ਜਨਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਜੇ ਦੋ ਦਿਨਾਂ ਚ ਫਸਲਾਂ ਦੇ ਖਰਾਬੇ ਦਾ ਮੁਆਵਜਾ ਅਤੇ ਰਹਿੰਦੇ ਸ਼ਹੀਦ ਕਿਸਾਨ ਪਰਿਵਾਰਾਂ ਲਈ ਯੋਗਤਾ ਮੁਤਾਬਕ ਸਰਕਾਰੀ ਨੌਕਰੀ ਦਾ ਪ੍ਰਬੰਧ ਨਾ ਕੀਤਾ ਤਾਂ 31 ਜਨਵਰੀ ਨੂੰ ਹੋਵੇਗਾ ਮੁੱਖ ਮਾਰਗ ਤੇ ਚੱਕਾ ਜਾਮ।ਇਸ ਸਬੰਧੀ ਅੱਜ ਇਥੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,  ਬਲਾਕ ਜਗਰਾਂਓ ਦੇ ਪ੍ਰਧਾਨ ਜਗਤਾਰ ਸਿੰਘ,  ਬਲਾਕ ਸਿੱਧਵਾਂਬੇਟ ਦੇ ਪ੍ਰਧਾਨ ਦੇਵਿੰਦਰ ਸਿੰਘ ਮਲਸੀਹਾਂ ਨੇ ਕਿਹਾ ਕਿ ਬੀਤੇ ਦਿਨੀਂ ਭਾਰੀ ਬਾਰਸ਼ ਤੇ ਗੜੇਮਾਰੀ ਕਾਰਨ ਕਣਕ ਅਤੇ ਆਲੂਆਂ ਸਮੇਤ ਸਬਜੀਆਂ ਦੇ ਹੋਏ ਭਾਰੀ ਨੁਕਸਾਨ ਦਾ ਮੁਆਵਜਾ ਦੇਣ ਪ੍ਰਤੀ ਜਿਲਾ ਪ੍ਰਸਾਸ਼ਨ ਜਮਾਂ ਚੱਪ ਵਟੀ ਬੈਠਾ ਹੈ। ਚਾਰ ਵੇਰ ਸਥਾਨਕ ਐਸ ਡੀ ਐਮ ਜਗਰਾਂਓ ਨੂੰ ਮਿਲਣ ਉਪਰੰਤ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਸਗੋਂ ਵੋਟ ਪ੍ਰਬੰਧਾਂ ਦੀ ਆੜ ਚ ਜੁਬਾਨੀ ਜਮਾਂ ਖਰਚ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਲੁਧਿਆਣਾ ਜਿਲੇ ਦੇ ਚਕਰ ਵਰਗੇ ਪਿੰਡਾਂ ਚ ਆਲੂ  ਤੇ ਸਬਜੀ ਉਤਪਾਦਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਸਿੱਟੇ ਵਜੋਂ ਅਤਿਅੰਤ ਪ੍ਰੇਸ਼ਾਨੀ ਚੋਂ ਲੰਘ ਰਹੇ ਕਿਸਾਨ ਕਰਜੇ ਦੀਆਂ ਕਿਸ਼ਤਾਂ  ਅਤੇ ਮਾਮਲੇ ਮੋੜਣ ਚ ਬੁਰੀ ਤਰਾਂ ਅਸਮਰਥ ਹਨ।  ਸਰਕਾਰ ਬਨਾਉਣ ਲਈ ਲਟਾਪੀਂਘ ਹੋ ਰਹੀਆਂ ਮੋਕਾ ਪ੍ਰਸਤ ਸਿਆਸੀ ਪਾਰਟੀਆਂ ਲਈ ਇਹ ਕੋਈ ਮੁੱਦਾ ਨਹੀਂ ਹੈ। ਵੋਟ ਰਾਜਨੀਤੀ ਦਾ ਜਨਾਜ਼ਾFC ਦੀਆਂ ਮੰਗਾਂ ਮਸਲਿਆਂ ਲਈ ਇਨਾਂ ਕੋਲ ਕਈ ਪ੍ਰੋਗਰਾਮ ਨਹੀਂ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬਸ ਸਟੈਂਡ ਜਗਰਾਂਓ ਵਿਖੇ ਇਕਤਰ ਹੋ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਿਕ ਵਿਸ਼ਵਾਸਘਾਤ ਦਿਵਸ ਮਨਾਉਂਦਿਆਂ ਲਟਕ ਰਹੀਆਂ ਮੰਗਾਂ ਨਾ ਲਾਗੂ ਕਰਨ ਵਿਰੁੱਧ ਮੋਦੀ ਹਕੂਮਤ ਦੀ ਅਰਥੀ ਐਸ ਡੀ ਐਮ ਦਫਤਰ ਮੂਹਰੇ ਫੂਕੀ ਜਾਵੇਗੀ।ਉਨਾਂ ਦੋਹਾਂ ਬਲਾਕਾਂ ਦੀਆਂ ਸਮੂਹ ਇਕਾਈਆਂ ਅਤੇ ਪੀੜਤ ਕਿਸਾਨਾਂ ਨੂੰ ਟਰਾਲੀਆਂ ਭਰ ਕੇ 31 ਜਨਵਰੀ ਨੂੰ ਸਵੇਰੇ 11 ਵਜੇ ਇਸ ਐਕਸ਼ਨ ਚ  ਬਸ ਸਟੈਂਡ ਜਗਰਾਂਓ ਵਿਖੇ ਪੁੱਜਣ ਦੀ ਜੋਰਦਾਰ ਅਪੀਲ ਕੀਤੀ ਹੈ। ਉਨਾਂ ਦੱਸਿਆ ਕਿ ਕਰੋਨਾ ਦੀਆੜ ਚ ਜੇਕਰ ਬੰਦ ਸਰਕਾਰੀ ਸਕੂਲ ਪਹਿਲੀ ਫਰਵਰੀ ਤੋਂ ਨਾ ਖੋਲੇ ਗਏ ਤਾਂ  ਸੂਬਾ ਕਮੇਟੀ ਦੇ ਫੈਸਲੇ ਮੁਤਾਬਿਕ 4 ਫਰਵਰੀ ਨੂੰ ਸਮੂਹ ਮਾਪਿਆਂ ਨੂੰ ਨਾਲ ਲੈ ਕੇ ਦੋ ਘੰਟੇ ਲਈ ਫਿਰ ਚੱਕਾ ਜਾਮ ਕੀਤਾ ਜਾਵੇਗਾ। ਉਨਾਂ ਦੱਸਿਆ ਕਿ 31 ਜਨਵਰੀ ਨੂੰ ਰਾਏਕੋਟ,  ਸੁਧਾਰ ਅਤੇ ਮੁਲਾਂਪੁਰ ਵਿਖੇ ਵੀ ਤਹਿਸੀਲ ਦਫਤਰਾਂ ਤੇ ਪੁਤਲੇ ਫੂਕੇ ਜਾਣਗੇ। ਉਨਾਂ ਕਿਹਾ ਕਿ ਕਿਸਾਨੀ ਦੇ ਮਸਲੇ ਵੋਟਾਂ ਰਾਹੀਂ ਹੱਲ ਕਰਾਉਣ ਦਾ ਭਰਮ ਛਡ ਕੇ ਸਿਰਫ ਤੇ ਸਿਰਫ ਕਿਸਾਨ ਮਜਦੂਰ ਸੰਘਰਸ਼ ਤੇ ਹੀ ਟੇਕ ਰੱਖਣ ਚ ਸਾਡਾ ਭਲਾ ਹੈ।

ਕਿਸਾਨੀ ਅੰਦੋਲਨ ਦੀ ਜਿੱਤ ਲਈ ਗੁਰਦੁਆਰਾ ਬਾਉਲੀ ਸਾਹਿਬ ਸੋਢੀਵਾਲ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ  

ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਅਤੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ

ਜਗਰਾਉਂ, 29 ਜਨਵਰੀ (ਜਸਮੇਲ ਗ਼ਾਲਿਬ ) ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਅੱਜ ਲਾਗਲੇ ਪਿੰਡ ਜਨੇਤਪੁਰਾ ਸੋਢੀਵਾਲ ਦੇ ਇਤਿਹਾਸਕ ਗੁਰੂਦੁਆਰਾ ਸ਼੍ਰੀ ਬਾਉਲੀ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਮੇਂ ਵਿਸ਼ੇਸ਼ ਤੋਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪਿੰਡ ਇਕਾਈ ਦੇ ਸੱਦੇ ਤੇ ਪੁੱਜੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਪਿੰਡ ਵਾਸੀਆਂ ਵਲੋਂ ਕਿਸਾਨ ਅੰਦੋਲਨ ਚ ਪਾਏ ਸ਼ਾਨਦਾਰ ਯੋਗਦਾਨ ਲਈ ਉਨਾਂ ਦਾ ਦਾ ਧੰਨਵਾਦ ਕੀਤਾ ਤੇ ਮੁਬਾਰਕਬਾਦ ਦਿੱਤੀ। ਓਨਾਂ ਕਿਹਾ ਕਿ ਅੰਦੋਲਨ ਦਾ ਇਕ ਪੜਾਅ ਖਤਮ ਹੋਣ ਅਤੇ ਸਾਲ ਤੋਂ ਉਪਰ ਸਮਾਂ ਲੰਘ ਜਾਣ ਦੇ ਬਾਵਜੂਦ  ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਨੌਕਰੀ ਅਤੇ ਮੁਆਵਜਾ ਨਹੀਂ ਮਿਲਿਆ।ਮੋਦੀ ਵਲੋਂ ਲਿਖਤੀ ਤੋਰ ਤੇ ਮੰਨੀਆਂ ਛੇ ਮੰਗਾਂ ਤੇ ਅਜੇ ਤਕ ਅਮਲ ਸ਼ੁਰੂ ਨਹੀਂ ਹੋਇਆ। ਇਸ ਸਮੇਂ ਬੋਲਦਿਆਂ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,  ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਸਕੱਤਰ ਰਾਮਸਰਨ ਸਿੰਘ ਰਸੂਲਪੁਰ ਨੇ ਦਸਿਆਂ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 31ਜਨਵਰੀ ਨੂੰ ਜਗਰਾਂਓ ਦੇ ਬਸ ਸਟੈਂਡ ਤੇ ਇਕਤਰ ਹੋ ਕੇ ਐਸ ਡੀ ਐਮ ਦਫਤਰ ਸਾਹਮਣੇ ਮੋਦੀ ਹਕੂਮਤ ਦੀ ਅਰਥੀ ਫੂਕੀ ਜਾਵੇਗੀ। ਉਨਾਂ।ਕਿਹਾ ਕਿ ਜੇ ਦੋ ਦਿਨ ਦੇ ਅੰਦਰ ਅੰਦਰ ਫਸਲਾਂ ਦੇ ਖਰਾਬੇ ਦਾ ਸਰਵੇਖਣ ਨਹੀ ਕਰਵਾਇਆ ਜਾਂਦਾ ਤਾਂ ਣਉਸੇ ਦਿਨ ਚੱਕਾ ਜਾਮ ਕਰਨਾ ਕਿਸਾਨ ਜਥੇਬੰਦੀਆਂ ਦੀ ਮਜਬੂਰੀ ਹੋਵੇਗੀ । ਉਨਾਂ ਕਿਹਾ ਕਿ ਪਿੰਡਾਂ ਚ ਆਲੂਆਂ ਤੇ ਸਬਜੀਆਂ ਦੇ ਹੋਏ ਨੁਕਸਾਨ ਨੇ ਆਮ ਕਿਸਾਨਾਂ ਦੇ ਸਾਹ ਸੂਤ ਲਏ ਹਨ।  ਵੋਟਾਂ ਦੀ ਆੜ ਚ ਲੋਕ ਮਸਲੇ ਮਿੱਟੀ ਚ ਰੋਲੇ ਜਾ ਰਹੇ ਹਨ, ਜਿਸ ਦੀ ਕਦਾਚਿਤ ਇਜਾਜਤ ਨਹੀਂ ਦਿੱਤੀ ਜਾਵੇਗੀ।ਇਸ ਸਮੇਂ ਬਚਿੱਤਰ ਸਿੰਘ ਜੋਹਲ, ਕਰਨੈਲ ਸਿੰਘ ਸਾਬਕਾ ਸਰਪੰਚ, ਧਰਮ ਸਿੰਘ ਸੂਜਾਪੁਰ, ਕਰਨੈਲ ਸਿੰਘ ਹੋਰਾਂ ਆਦਿ ਹਾਜ਼ਰ ਸਨ ।

 

 

 

ਲਾਲਾ ਲਾਜਪਤ ਰਾਏ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਦੂਸਰਾ ਵਿਸ਼ਾਲ ਭੰਡਾਰਾ ਲਗਾਇਆ ਗਿਆ - Video

ਅਗਰਵਾਲ ਸਭਾ ਵੱਲੋਂ ਜਗਰਾਉਂ ਵਿਖੇ ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਵਿਸ਼ੇਸ਼ ਭੰਡਾਰ  

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ  

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aP-MKVk9Hw/

ਲੁਧਿਆਣਾ ਹੁਣੇ ਹੁਣੇ ਹੋਇਆ ਵੱਡਾ ਹਾਦਸਾ"ਦੇਖੋ -ਲਾਈਵ ਤਸਵੀਰਾਂ- Video

ਲੁਧਿਆਣੇ  ਅੰਦਰ ਵਾਪਰਿਆ ਵੱਡਾ ਹਾਦਸਾ ਤਿੰਨ ਜਣੇ ਆਏ ਬਿਜਲੀ ਦੀ ਲਪੇਟ ਵਿੱਚ

ਪੱਤਰਕਾਰ ਰਣਜੀਤ ਸਿੰਘ ਰਾਣਾ ਦੀ ਵਿਸ਼ੇਸ਼ ਰਿਪੋਰਟ  
ਫੇਸਬੁੱਕ ਵੀਡੀਓ ਲਿੰਕ ; https://fb.watch/aP-we7f1ad/

ਹਲਕਾ ਦਾਖਾ ਅੰਦਰ ਕੈਪਟਨ ਸੰਧੂ ਦੇ ਚੋਣ ਪ੍ਰਚਾਰ ਨੇ ਫੜੀ ਤੇਜ਼ ਰਫ਼ਤਾਰ

ਮੁੱਲਾਂਪੁਰ ਦਾਖਾ 28 ਜਨਵਰੀ  (ਅਮਿਤ ਖੰਨਾ ) -   ਸੂਬੇ ਅੰਦਰ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਲੋਕ ਦੂਜੀ ਵਾਰ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ। ਹਲਕਾ ਦਾਖਾ ਤੋਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਰਕਬਾ ਦੇ ਕਾਂਗਰਸੀ ਵਰਕਰਾਂ ਨਾਲ ਆਪਣੇ ਮੁੱਖ ਚੋਣ ਦਫਤਰ ਵਿਖੇ ਕੀਤੀ ਨੁੱਕੜ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕੀਤੇ। ਸਰਪੰਚ ਬਲਵਿੰਦਰ ਸਿੰਘ ਗਾਂਧੀ ਨੇ ਕਿਹਾ  ਕਿ ਉਹ ਹਲਕਾ ਦਾਖਾ ਤੋਂ ਕੈਪਟਨ ਸੰਦੀਪ ਸਿੰਘ  ਸੰਧੂ  ਜਿਤਾ ਕੇ ਦੁਬਾਰਾ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਪੱਬਾਂ ਭਾਰ ਹੋ ਗਏ ਹਨ। ਪਿੰਡ  ਵਾਸੀਆਂ ਜਿਨ੍ਹਾਂ ਵਿੱਚ  ਹਰਿੰਦਰ ਸਿੰਘ, ਗੁਰਦੀਪ ਸਿੰਘ, ਹਰਬੰਸ ਸਿੰਘ ਪੰਚ, ਅਵਤਾਰ ਸਿੰਘ ਪੰਚ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ, ਸੰਦੀਪ ਸਿੰਘ ਨੰਬਰਦਾਰ, ਯੂਥ ਆਗੂ ਬਿੰਦਰ ਸਿੰਘ, ਹਰਵਿੰਦਰ ਸਿੰਘ, ਅਤੇ ਅਵਤਾਰ ਸਿੰਘ ਨੇ ਬੜੇ ਫਖ਼ਰ ਨਾਲ ਕਿਹਾ ਕਿ!  ਪੰਜਾਬ ਵਿੱਚ ਦੂਜੀ ਵਾਰ ਕਾਂਗਰਸ ਪਾਰਟੀ ਇਤਿਹਾਸਿਕ ਜਿੱਤ ਦਰਜ ਕਰਵਾਏਗੀ ਅਤੇ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ ਤੇ ਲੈਕੇ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਂਗਰਸ ਦੀ ਸਰਕਾਰ ਪੰਜਾਬ ਦੇ ਗ਼ਰੀਬ ਅਤੇ ਪਿਛੜੇ ਵਰਗਾਂ ਸਮੇਤ ਕਿਸਾਨਾਂ ਲਈ ਵਰਦਾਨ ਸਾਬਿਤ ਹੋਵੇਗੀ। ਕਾਂਗਰਸੀਆਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦੇ ਪਿੰਡਾਂ ਨੂੰ ਜ਼ੋਨਾਂ ਵਿਚ ਵੰਡ ਕੇ ਭਖਾਈ ਚੋਣ ਮੁਹਿੰਮ ਵਿਰੋਧੀਆਂ ‘ਤੇ ਭਾਰੀ ਪੈਣ ਲੱਗੀ ਹੈ। ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਕਿਹਾ ਕਿ ਹਲਕੇ ਦੇ ਦੁੱਖਾਂ-ਸੁੱਖਾਂ ਦਾ ਸਾਂਝੀ ਕੈਪਟਨ ਸੰਧੂ ਲੋਕ ਨੇਤਾ ਹੈ, ਜਿਸ ਨੇ ਢਾਈ  ਵਰ੍ਹੇ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਨਾਲ ਪਿੰਡਾਂ ਨੂੰ ਜਿੱਥੇ ਆਧੁਨਿਕ ਸਹੁੂਲਤਾਂ ਮੁਹੱਈਆਂ ਹੋਈਆਂ ਹਨ, ਉੱਥੇ ਪਿੰਡਾਂ ਨੂੰ ਆਧੁਨਿਕ ਸੜਕਾਂ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਿਕਾਸ ਪੱਖੀ ਸੋਚ ਦੇ ਕਾਇਲ ਹੋਏ ਪੰਜਾਬੀ ਮੁੜ ਕਾਂਗਰਸ ਦੇ ਹੱਕ ਵਿਚ ਫ਼ਤਵਾ ਦੇਣਗੇ

ਸਲਾਨਾ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ  

ਜਗਰਾਉਂ , 28 ਜਨਵਰੀ (ਬਲਦੇਵ ਜਗਰਾਉਂ/ ਸਾਹਿਲ ਕੁਮਾਰ ) ਸੇਵਾਦਾਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਮਾਨਯੋਗ ਧੰਨ ਧੰਨ ਬਾਬਾ ਗਿਆਨੀ ਸਰੋਵਰ ਸਿੰਘ ਜੀ ਮੁਕਤਸਰ ਵਾਲਿਆਂ ਦੀ ਪਿਆਰੀ ਮਿੱਠੀ ਯਾਦ ਨੂੰ ਸਮਰਪਿਤ, ਸਲਾਨਾ ਗੁਰਮਤਿ ਸਮਾਗਮ ੧੮ ਮਾਘ (31-ਜਨਵਰੀ-2022 ਦਿਨ ਸੋਮਵਾਰ ) ਨੂੰ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ, ਮੋਤੀ ਬਾਗ, ਕੱਚਾ ਮਲਕ ਰੋਡ,ਗਲੀ ਨੰਬਰ 3, ਜਗਰਾਉਂ ਵਿਖੇ ਹੋਣਗੇ। ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ ਮਿਤੀ 29-01-2022 ਦਿਨ ਸ਼ਨੀਵਾਰ ਨੂੰ ਸਵੇਰ 10ਵੱਜੇ ਅਤੇ ਸੰਪੂਰਨਤਾ ਮਿਤੀ 31-01-2022 ਦਿਨ ਸੋਮਵਾਰ ਨੂੰ ਸਵੇਰੇ 08-45 ਵੱਜੇ ਹੋਵੇਗੀ। ਉਪਰੰਤ ਕੀਰਤਨ ਦਰਬਾਰ ਸਜੇਗਾ।
ਪੰਥ ਦਾ ਮਹਾਨ  ਕੀਰਤਨੀ ਜਥਾ ਭਾਈ ਸੁਰਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ,ਗੁਰੂ ਜੱਸ ਕੀਰਤਨ ਗਾਇਨ ਕਰਨਗੇ।
 ਆਪ ਜੀ ਨੂੰ ਪਰਿਵਾਰ ਸਮੇਤ ਦਰਸ਼ਨ ਦੇਣ ਲਈ ਬੇਨਤੀ ਹੈ ਜੀ। ਸਮਾਗਮ ਦੀ ਸਮਾਪਤੀ ਬਾਅਦ ਦੁਪਹਿਰ 01 ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ਜੀ।
ਜ਼ਰੂਰੀ ਬੇਨਤੀ:-ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀ ਸੰਗਤ ਲੲੀ, ਸਰਕਾਰ ਵਲੋਂ ਜਾਰੀ ਕੋਵਿਡ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।
ਧੰਨਵਾਦ ਸਹਿਤ ਪ੍ਰਬੰਧਕ ਸੇਵਾਦਾਰ, ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ 142026(ਲੁਧਿਆਣਾ)।

ਸ਼ਹੀਦਾਂ ਦੇ ਦਿਹਾੜੇ ਸਾਨੂੰ ਵੱਡੇ ਪੱਧਰ 'ਤੇ ਮਨਾਉਣੇ ਚਾਹੀਦੇ ਹਨ-ਇਆਲੀ 

ਮੁੱਲਾਂਪੁਰ ਦਾਖਾ , 28ਜਨਵਰੀ (ਅਮਿਤ ਖੰਨਾ  )—  ਪਹਿਲੀ ਐਂਗਲੋ ਸਿੱਖ ਵਾਰ ਦੇ ਸੈਂਕੜੇ ਸ਼ਹੀਦਾਂ ਦੀ 176ਵੀਂ ਬਰਸੀ ਪਿੰਡ ਆਲੀਵਾਲ ਵਿਖੇ ਸਥਿਤ ਯਾਦਗਾਰ 'ਤੇ ਟਰੱਸਟ ਵੱਲੋਂ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਸਬੰਧ ਵਿੱਚ ਪਰਸੋਂ ਰੋਜ਼ ਤੋਂ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਭੋਗ ਉਪਰੰਤ ਕਰਵਾਏ ਸਰਧਾਂਜਲੀ ਸਮਾਗਮ ਦੌਰਾਨ ਕਥਾਵਾਚਕ ਬਾਬਾ ਪਰਮਜੀਤ ਸਿੰਘ ਭਰੋਵਾਲ ਵਾਲਿਆਂ ਨੇ ਗੁਰਬਾਣੀ ਦੀਆਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ, ਉਥੇ ਹੀ ਸਿੱਖ ਪੰਥ ਦੇ ਪ੍ਰਸਿੱਧ ਕਵੀਸ਼ਰ ਭਾਈ ਜਸਵੀਰ ਸਿੰਘ ਵਲਟੋਹਾ ਅਤੇ ਭਾਈ ਕਪੂਰ ਸਿੰਘ ਤਲਵਾੜਾ ਦੇ ਜਥੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਸਮਾਗਮ ਦੌਰਾਨ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰੀ ਅਤੇ ਪਹਿਲੀ ਐਂਗਲੋ ਸਿੱਖ ਵਾਰ ਦੇ ਸਿੱਖ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਜਿਸ ਦੌਰਾਨ ਜਬਰ ਜ਼ੁਲਮ ਦੇ ਖ਼ਾਤਮੇ ਲਈ ਜਿੱਥੇ ਗੁਰੂ ਸਹਿਬਾਨਾਂ ਨੇ ਆਪਣੀ ਸ਼ਹਾਦਤ ਦਿੱਤਾ ਅਤੇ ਆਪਣਾ ਸਰਬੰਸ ਵਾਰ ਦਿੱਤਾ, ਉਥੇ ਹੀ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ 'ਤੇ ਚੱਲਦਿਆਂ ਲੱਖਾਂ ਸਿੱਖਾਂ ਨੇ ਵੀ ਸ਼ਹਾਦਤ ਦਾ ਜਾਮ ਪੀਤਾ। ਇਸੇ ਤਰ੍ਹਾਂ ਪਹਿਲੇ ਐਂਗਲੋ ਸਿੱਖ ਵਾਰ ਦੇ ਸੈਂਕੜੇ ਸਿੱਖਾਂ ਨੇ ਆਪਣੀਆਂ ਜਾਨਾਂ ਵਾਰੀਆਂ, ਸਗੋਂ ਦੇਸ਼ ਦੀ ਆਜ਼ਾਦੀ ਵਿਚ 80 ਫੀਸਦੀ ਕੁਰਬਾਨੀਆਂ ਸਿੱਖਾਂ ਵੱਲੋਂ ਦਿੱਤੀਆਂ ਗਈਆਂ ਹਨ। ਉਨ੍ਹਾਂ ਆਖਿਆ ਕਿ ਐਂਗਲੋ ਸਿੱਖ ਵਾਰ ਨਾਲ ਉਨ੍ਹਾਂ ਦੇ ਪਰਿਵਾਰ ਦਾ ਵੀ ਪਿਛੋਕੜ ਜੁੜਿਆ ਹੋਇਆ ਹੈ। ਇਸੇ ਲਈ ਇਸ ਯਾਦਗਾਰ ਨਾਲ ਉਨ੍ਹਾਂ ਦੀਆਂ ਦਿਲੀ ਭਾਵਨਾਵਾਂ ਜੁੜੀਆਂ ਹੋਈਆਂ ਹਨ। ਵਿਧਾਇਕ ਇਆਲੀ ਨੇ ਆਖਿਆ ਕਿ ਸ਼ਹੀਦਾਂ ਦੇ ਦਿਹਾੜੇ ਸਾਨੂੰ ਵੱਡੇ ਪੱਧਰ 'ਤੇ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡੀ ਨਵੀਂ ਪੀੜ ਪੀੜ੍ਹੀ ਸੇਧ ਲੈ ਕੇ ਆਪਣੇ ਵਿਰਸੇ ਅਤੇ ਧਰਮ ਨਾਲ ਜੁੜ ਸਕੇ। ਉਨ੍ਹਾਂ ਆਖਿਆ ਕਿ 2022 ਵਿਧਾਨ ਸਭਾ ਚੋਣਾਂ ਤੋਂ ਬਾਅਦ ਅਕਾਲੀ ਬਸਪਾ ਗੱਠਜੋਡ਼ ਦੀ ਸਰਕਾਰ ਬਣਨ 'ਤੇ ਇਸ ਯਾਦਗਾਰ ਨੂੰ ਹੋਰ ਵਿਕਸਤ ਕਰਨ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾਣਗੇ, ਉਥੇ ਹੀ ਇਥੇ ਇਕ ਸਕਿੱਲ ਟ੍ਰੇਨਿਗ ਸੈਂਟਰ ਵੀ ਖੋਲ੍ਹਿਆ ਜਾਵੇਗਾ ਤਾਂ ਜੋ ਸਾਡੇ ਨੌਜਵਾਨ ਵੱਖ ਵੱਖ ਕੰਮਾਂ ਤੇ ਕਿੱਤਿਆਂ ਵਿੱਚ ਮੁਹਾਰਤ ਹਾਸਲ ਕਰਕੇ ਆਪਣੇ ਵਿਦੇਸ਼ਾਂ ਵੱਲ ਭੱਜਣ ਦੀ ਬਜਾਏ ਆਪਣੇ ਦੇਸ਼ ਵਿੱਚ ਹੀ ਚੰਗੇ ਰੁਜ਼ਗਾਰ ਪ੍ਰਾਪਤ ਕਰ ਸਕਣ। ਇਸ ਮੌਕੇ ਆਲੀਵਾਲ ਯਾਦਗਾਰ ਟਰੱਸਟ ਵੱਲੋਂ ਵਿਧਾਇਕ ਇਆਲੀ ਨੂੰ ਲੋਈ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਪ੍ਰਗਟ ਸਿੰਘ ਆਲੀਵਾਲ, ਪ੍ਰੀਤਮ ਸਿੰਘ ਗਰੇਵਾਲ, ਜਗਦੀਪ ਸਿੰਘ ਟਰੱਸਟ ਪ੍ਰਧਾਨ ਜਗਜੀਤ ਸਿੰਘ, ਅਵਤਾਰ ਸਿੰਘ, ਕਰਨੈਲ ਸਿੰਘ, ਕਾਲਾ ਸਿੰਘ, ਨੰਬਰਦਾਰ ਦਵਿੰਦਰ ਸਿੰਘ, ਹਰਜੀਤ ਸਿੰਘ, ਬਲਵੀਰ ਸਿੰਘ, ਨਛੱਤਰ ਸਿੰਘ, ਪਿਆਰਾ ਸਿੰਘ, ਬੈਨੀਪਾਲ ਸਿੰਘ ਬਰਾੜ, ਲਖਬੀਰ ਸਿੰਘ, ਮਨਜੀਤ ਸਿੰਘ, ਮੱਘਰ ਸਿੰਘ, ਗੁਰਪ੍ਰੀਤ ਸਿੰਘ, ਹਰਤੇਜਵੀਰ ਸਿੰਘ ਸੰਧੂ, ਸਿਕੰਦਰ ਸਿੰਘ, ਮਨਜੀਤ ਕੌਰ, ਕੁਲਵੰਤ ਕੌਰ, ਪ੍ਰਕਾਸ਼ ਕੌਰ ਤੇ ਅੰਮ੍ਰਿਤਪਾਲ ਕੌਰ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।

ਕੰਵਰ ਨਰਿੰਦਰ ਸਿੰਘ ਨੇ ਚੋਣ ਪ੍ਰਚਾਰ ਸਮੇਂ ਪੁਰਾਣੀ ਦਾਣਾ ਮੰਡੀ ਦੇ ਵਿੱਚ ਸਤੀ ਦੀ ਪੂੜੀਆਂ ਦਾ ਚੱਖਿਆ ਸੰਵਾਦ        

 ਜਗਰਾਉਂ (ਅਮਿਤ ਖੰਨਾ ) ਜਗਰਾਉਂ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਕੁੰਵਰ ਨਰਿੰਦਰ ਸਿੰਘ ਨੇ  ਜਗਰਾਉਂ ਵਿੱਚ ਪੁਰਾਣੀ ਦਾਣਾ ਮੰਡੀ ਦੇ ਵਿੱਚ ਅੱਜ ਚੋਣ ਪ੍ਰਚਾਰ ਸ਼ੁਰੂ ਕਰਦੇ ਹੋਏ  ਦੁਕਾਨਦਾਰਾਂ ਦਾ ਪੂਰਾ ਸਹਿਯੋਗ ਮਿਲਿਆ  ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਦੀ ਹੀ ਸਰਕਾਰ ਬਣੇਗੀ  ਕਦੇ ਬੀਜੇਪੀ ਦੇ ਉਮੀਦਵਾਰ ਕੰਵਰ  ਨਰਿੰਦਰ ਸਿੰਘ ਨੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ  ਮੰਡੀ ਦੇ ਵਿੱਚ ਪਾਣੀ ਦੀ ਨਿਕਾਸੀ ਦਾ  ਪ੍ਰਬੰਧ ਵੀ ਕੀਤਾ ਜਾਵੇਗਾ  ਤਾਂ ਕੀ ਦੁਕਾਨਦਾਰ ਵੀਰਾਂ ਦਾ  ਮੀਂਹ ਦੇ ਪਾਣੀ ਦੇ ਨਾਲ ਨੁਕਸਾਨ ਨਾ ਹੋ ਸਕੇ  ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ  ਮੈਂ ਤੁਹਾਨੂੰ ਵਿਸ਼ਵਾਸ ਦਾ ਨਾਂ ਕਿ ਜਗਰਾਉਂ ਹਲਕੇ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ  ਅਤੇ ਉਨ੍ਹਾਂ ਨੇ ਪੁਰਾਣੀ ਦਾਣਾ ਮੰਡੀ ਦੇ ਵਿੱਚ ਸਤੀ ਦੀ ਪੂੜਿਆਂ ਦਾ ਸਵਾਦ ਵੀ ਚੱਖਿਆ  ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਡਾ ਰਾਜਿੰਦਰ ਸ਼ਰਮਾ ਮੰਡਲ ਪ੍ਰਧਾਨ ਹਨੀ ਗੋਇਲ ਬਲੌਰ ਸਿੰਘ ਸਤੀਸ਼ ਕਾਲਰ ਐਡਵੋਕੇਟ ਵਿਵੇਕ ਭਾਰਦਵਾਜ ਜਗਦੀਸ਼ ਓਹਰੀ ਸੁਸ਼ੀਲ ਜੈਨ  ਦਰਸ਼ਨ ਲਾਲ ਸ਼ੰਮੀ ਤਜਿੰਦਰ ਸ਼ੰਟੀ ਰਜੇਸ਼ ਬੌਬੀ ਮੋਨੂੰ ਗੋਇਲ ਰੋਹਿਤ ਗੋਇਲ ਇੰਦਰਜੀਤ ਸਿੰਘ ਰਮੇਸ਼ ਕਤਿਆਲ ਸੱਤਿਅਮ ਜਿਊਲਰ ਵਾਲੇ  ਆਦਿ ਹਾਜ਼ਰ ਸਨ

ਵਾਰਡ ਨੰਬਰ 7 ਵਿੱਖੇ ਤੀਸਰਾ ਵੇਕਸੀਨੇਸ਼ਨ ਕੈਂਪ ਲਗਵਾਇਆ ਗਿਆ

ਜਗਰਾਓਂ 28 ਜਨਵਰੀ (ਅਮਿਤ ਖੰਨਾ)- ਮਾਨਯੋਗ ਐਸ ਐਮ ਓ ਜਗਰਾਉਂ ਜੀ ਦੇ ਸਹਿਯੋਗ ਨਾਲ ਸਮਾਜ ਸੇਵਕਾ ਭਾਰਤੀ ਗਿੱਲ ਵੱਲੋਂ ਆਪਣੇ ਵਾਰਡ ਨੰਬਰ 7 ਵਿਚ ਰਾਣੀ ਵਾਲਾ ਖੂਹ ਲਾਲਾ ਵਾਲੇ ਪੀਰ ਦੀ ਦਰਗਾਹ ਨੇੜੇ ਕਾਕੇ ਦੀ ਡੇਅਰੀ ਕੋਲ ਤੀਸਰਾ ਵੇਕਸੀਨੇਸ਼ਨ ਕੈਂਪ ਲਗਵਾਇਆ ਜਿਸਦੀ ਸ਼ੁਰੂਆਤ ਭਾਰਤੀ ਗਿੱਲ ਅਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਸਬ ਆਫਿਸ ਜਗਰਾਉਂ ਦੇ ਸ਼ਹਿਰੀ ਪ੍ਰਧਾਨ ਅਮਿਤ ਕਲਿਆਣ ਵੱਲੋਂ ਕੀਤੀ ਗਈ ਜਿਸ ਵਿਚ 15 ਤੋਂ 18 ਸਾਲ ਦੇ ਬੱਚਿਆਂ ਦੇ 20 ਕੋਅਵੇਕਸ਼ੀਨ ਅਤੇ 250 ਕੋਵਾਸ਼ੀਡ ਪਹਿਲ, ਦੂਸਰੀ ਅਤੇ ਬੂਸਟਰ ਡੋਜ ਲਗਵਾਈ ਗਈ ਜਿਸ ਵਿਚ ਸਿਵਲ ਹਸਪਤਾਲ ਦੀ ਟੀਮ ਗੁਰਮਤਿ ਕੋਰ, ਰਣਜੀਤ ਕੌਰ, ਸ਼ਮਸ਼ੇਰ ਸਿੰਘ ਕੰਪਿਊਟਰ ਆਰ ਆਰ ਟੀ, ਜਸਪ੍ਰੀਤ ਸਿੰਘ ਕੰਪਿਊਟਰ ਆਰ ਆਰ ਟੀ ,ਨਵਨੀਤ ਕੋਰ, ਕਰਨ ਮੂਨ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ ਇਸ ਮੌਕੇ ਅਜਮੇਰ ਸਿੰਘ, ਅਰਮਾਨ ਕਰਿਆਨਾ ਸਟੋਰ ਦੇ ਮਾਲਕ ਰਿੰਕੂ, ਡਾ: ਨਿਰਮਲ   ਭੁੱਲਰ ,ਦੀਪਾ ਪੈਂਟਰ ,ਸੁਖਵਿੰਦਰ ਖੋਸਲਾ, ਮਿੰਟੂ ਪੁੱਤਰ ਬੂਟਾ ਸਿੰਘ, ਲੱਖਾ ਟੇਲਰ, ਨਿੱਕਾ ਉਸਤਾਦ ਜੀ ਅਤੇ ਸਮੂਹ ਵਾਰਡ ਵਾਸੀ ਹਾਜਰ ਸਨ।