You are here

ਲੁਧਿਆਣਾ

ਕਾਂਗਰਸ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਦੇ ਚੋਣ ਦਫ਼ਤਰ ਦਾ ਉਦਘਾਟਨ

ਜਗਰਾਓਂ  (ਅਮਿਤ ਖੰਨਾ) ਜਗਰਾਓਂ ਤੋਂ ਕਾਂਗਰਸ ਦੇ ਉਮੀਦਵਾਰ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਵੱਲੋਂ ਸਥਾਨਕ ਕਾਂਗਰਸ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਆਪਣੇ ਦਫ਼ਤਰ ਦਾ ਉਦਘਾਟਨ ਦਾ ਆਗਾਜ਼ ਕੀਤਾ। ਸਿੱਧਵਾਂ ਬੇਟ ਰੋਡ 'ਤੇ ਕਾਂਗਰਸ ਦੇ ਦਫ਼ਤਰ ਦੇ ਉਦਘਾਟਨ ਮੌਕੇ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਵੱਲੋਂ ਚੋਣ ਮੈਦਾਨ ਵਿਚ ਉਤਾਰਿਆ ਉਮੀਦਵਾਰ ਵਿਧਾਇਕ ਜੱਗਾ ਹਿੱਸੋਵਾਲ ਦੀ ਚੋਣ ਮੁਹਿੰਮ ਹੁਣ ਉਨਾਂ੍ਹ ਸਾਰਿਆਂ ਦੀ ਮੁਹਿੰਮ ਹੈ। ਉਹ ਅੱਗੇ ਹੋ ਕੇ ਉਨਾਂ੍ਹ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨਾਂ੍ਹ ਜਗਰਾਓਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਲਈ ਭੇਜੀਆਂ ਗ੍ਰਾਟਾਂ ਅਤੇ ਲਗਾਏ ਗਏ ਵੱਡੇ ਪ੍ਰਰਾਜੈਕਟ ਸਦਕਾ ਇਸ ਵਾਰ ਵੀ ਕਾਂਗਰਸ ਦੀ ਸਰਕਾਰ ਸਥਾਪਤ ਕਰਨ ਲਈ ਵਿਧਾਇਕ ਜੱਗਾ ਨੂੰ ਵੋਟ ਪਾਉਣ। ਇਸ ਮੌਕੇ ਜ਼ਿਲ੍ਹਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸੋਨੀ ਗਾਲਿਬ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਕਾਂਗਰਸੀ ਆਗੂ ਮੇਜਰ ਸਿੰਘ ਭੈਣੀ, ਸਰਪੰਚ ਨਵਦੀਪ ਸਿੰਘ, ਬਲਾਕ ਪ੍ਰਧਾਨ ਰਵਿੰਦਰ ਸਭਰਵਾਲ, ਰਾਜੇਸ਼ ਇੰਦਰ ਸਿੱਧੂ, ਰਛਪਾਲ ਸਿੰਘ ਤਲਵਾੜਾ, ਰਵਿੰਦਰ ਨੀਟਾ ਸਭਰਵਾਲ, ਗੋਪਾਲ ਸ਼ਰਮਾ, ਇੰਦਰਜੀਤ ਸਿੰਘ ਗਾਲਿਬ, ਮੇਸ਼ੀ ਸਹੋਤਾ ਆਦਿ ਹਾਜ਼ਰ ਸਨ।

ਨਗਰ ਕੌਂਸਲ ਵਿਖੇ ਸਫ਼ਾਈ ਸੇਵਕ ਯੂਨੀਅਨ ਵੱਲੋਂ ਹੜਤਾਲ ਕੀਤੀ

ਜਗਰਾਉਂ ਫਰਵਰੀ (ਅਮਿਤ ਖੰਨਾ/ ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)ਅੱਜ ਮਿਤੀ 01-02-2022 ਨੂੰ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਨਗਰ ਕੌਂਸਲ ਜਗਰਾਓਂ ਵਿਖੇ ਹੜਤਾਲ ਕੀਤੀ ਗਈ ਜਿਸ ਵਿਚ ਪ੍ਰਧਾਨ ਅਰੁਣ ਗਿੱਲ ਵੱਲੋਂ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਕੌਂਸਲ ਜਗਰਾਓਂ ਵੱਲੋਂ ਸਫਾਈ ਕਰਮਚਾਰੀਆਂ ਦਾ ਗ੍ਰੇਡ ਪੇਅ ਲੱਗਭਗ 7 ਤੋਂ  8 ਸਾਲ ਤਨਖਾਹ ਘੱਟ ਦਿੱਤੀ ਜਾਂਦੀ ਰਹੀ ਸੀ ਜਿਸ ਦੇ ਰੋਸ ਵਿੱਚ ਦਸੰਬਰ 20-2022 ਨੂੰ ਹੜਤਾਲ ਕੀਤੀ ਗਈ ਸੀ ਜਿਸ ਵਿੱਚ ਕਾਰਜ ਸਾਧਕ ਅਫ਼ਸਰ ਵੱਲੋਂ ਮਿਤੀ 15-01-2022 ਤੱਕ ਅਦਾਇਗੀ ਕਰਨ ਦਾ ਲਿਖਤੀ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਮਿਤੀ 17-01-2022 ਨੂੰ ਯੂਨੀਅਨ ਵੱਲੋਂ ਦੁਆਰਾ ਮਿਲਿਆ ਗਿਆ ਤਾਂ ਕਾਰਜ ਸਾਧਕ ਅਫ਼ਸਰ ਵੱਲੋਂ ਜੁਬਾਨੀ ਤੋਰ ਤੇ ਮਿਤੀ 25-01-2022 ਤੱਕ ਅਦਾਇਗੀ ਕਰਨ ਦਾ ਭਰੋਸਾ ਦਿੱਤਾ ਗਿਆ ਫਿਰ ਮਿਤੀ 24-01-2022 ਨੂੰ ਯੂਨੀਅਨ ਵੱਲੋਂ ਫਿਰ ਪ੍ਰਧਾਨ ਨਗਰ ਕੌਂਸਲ ਜਗਰਾਓਂ ਜੀ ਨੂੰ ਮਿਲਿਆ ਗਿਆ ਤਾਂ ਪ੍ਰਧਾਨ ਜੀ ਵੱਲੋਂ ਸਖਤੀ ਨਾਲ ਸੰਬੰਧਤ ਚੀਫ ਸੈਨਟਰੀ ਇੰਸਪੈਕਟਰ ਰਮਨ ਕੁਮਾਰ ਜੀ ਅਤੇ ਕਲਰਕ ਸਹਿਬਾਨਾਂ ਨੂੰ  ਮਿਤੀ 31-01-2022 ਕਰਮਚਾਰੀਆਂ ਦੇ ਬਕਾਇਆ ਜਾਤ ਜਾਰੀ ਕਰਨ ਲਈ ਹਦਾਇਤ ਕੀਤੀ ਗਈ ਪ੍ਰੰਤੂ ਮਿਤੀ  31-01-2022 ਤੱਕ ਅਦਾਇਗੀ ਕਰਨ ਕਰਨ ਦੀ ਸੂਰਤ ਵਿੱਚ ਯੂਨੀਅਨ ਵੱਲੋਂ ਮਿਤੀ 01-02-2022 ਨੂੰ ਸਫਾਈ ਕਰਮਚਾਰੀਆਂ /ਸੀਵਰਮੈਨਾ ਦੀਆਂ ਜਾਇਜ ਮੰਗਾਂ ਸਬੰਧੀ ਹੜਤਾਲ ਕੀਤੀ ਗਈ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਦੌਰਾਨ ਪ੍ਰਧਾਨ ਨਗਰ ਕੌਂਸਲ ਜਗਰਾਓਂ ਅਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਜਗਰਾਓਂ ਵੱਲੋਂ ਸਫਾਈ ਕਰਮਚਾਰੀਆਂ ਦਾ ਬਕਾਏ ਵਿਚੋਂ 50.000ਰੁ ਪ੍ਰਤੀ ਕਰਮਚਾਰੀ 57 ਕਰਮਚਾਰੀਆਂ ਦਾ 28 ਲੱਖ 50ਹਜਾਰ ਰੁ ਦਾ ਚੈੱਕ ਪ੍ਰਧਾਨ ਅਰੁਣ ਗਿੱਲ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਸੌਂਪਿਆ ਗਿਆ ਇਸ ਮੌਕੇ ਪ੍ਰਧਾਨ ਗੋਵਰਧਨ, ਰਜਿੰਦਰ ਕੁਮਾਰ, ਰਾਜ ਕੁਮਾਰ, ਭੂਸ਼ਨ ਗਿੱਲ, ਰਾਜੂ, ਬਿਕਰਮ ਗਿਲ, ਸੁਖਵਿੰਦਰ ਖੋਸਲਾ, ਭਾਨੂ ਪ੍ਰਤਾਪ, ਕ੍ਰਿਸ਼ਨ ਗੋਪਾਲ, ਪ੍ਰਦੀਪ ਕੁਮਾਰ, ਸੀਵਰੇਜ ਯੂਨੀਅਨ ਪ੍ਰਧਾਨ ਲਖਵੀਰ ਸਿੰਘ, ਰਾਜ ਕੁਮਾਰ, ਡਿੰਪਲ ਮਿਸ਼ਰੋ,ਆਸ਼ਾ ਰਾਣੀ ਨੀਨਾ ਬਿੰਦਰ ਕੌਰ ਅਤੇ ਸਮੂਹ ਸਫਾਈ ਕਰਮਚਾਰੀ /ਸੀਵਰਮੈਨ ਹਾਜਰ ਸਨ

ਸੁਸਾਇਟੀ ਵੱਲੋਂ ਗੁਰਦੁਆਰਾ ਮੋਰੀ ਗੇਟ ਵਿਖੇ ਵੈਕਸੀਨੇਸਨ ਕੈਂਪ ਲਗਾਇਆ ਗਿਆ

ਜਗਰਾਉਂ ਫਰਵਰੀ (ਅਮਿਤ ਖੰਨਾ/ ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ) ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਗਿਆਰ੍ਹਵਾਂ ਮੁਫ਼ਤ ਵੈਕਸੀਨੇਸ਼ਨ ਕੈਂਪ ਸਥਾਨਕ ਗੁਰਦੁਆਰਾ ਮੋਰੀ ਗੇਟ ਵਿਖੇ ਲਗਾਇਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਲਗਾਏ ਇਸ ਗਿਆਰ੍ਹਵੇਂ ਵੈਕਸੀਨ ਕੈਂਪ ਦਾ ਉਦਘਾਟਨ ਸਰਪ੍ਰਸਤ ਰਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਕੈਂਪ ਵਿੱਚ ਆ ਕੇ ਕੋਰੋਨਾ ਦੀ ਬਿਮਾਰੀ ਤੋਂ ਬਚਣ ਲਈ ਵੈਕਸੀਨ ਦਾ ਟੀਕਾ ਲਗਵਾਉਣ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਹੁਣ ਤੱਕ ਗਿਆਰਾਂ ਕੈਂਪ ਲਗਾਏ ਜਾ ਚੁੱਕੇ ਹਨ ਕਿ ਇਸ ਕੈਂਪ ਵਿੱਚ 350 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਵਾਏ ਗਏ। ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਕੈਂਪ ਵਿਚ ਸਿਵਲ ਹਸਪਤਾਲ ਏ ਐੱਨ ਐੱਮ ਵੀਰਪਾਲ ਕੌਰ, ਕੰਪਿਊਟਰ ਆਪ੍ਰੇਟਰ ਕਿਰਨਦੀਪ ਤੇ ਚਿਰਾਗ਼, ਆਸ਼ਾ ਵਰਕਰ ਕਿਰਨਦੀਪ ਕੌਰ ਅਤੇ ਮਲਕੀਤ ਕੌਰ ਨੇ ਆਪਣੀਆਂ ਸੇਵਾਵਾਂ ਦਿੰਦੇ ਹੋਏ 350 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਵਾਏ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਪੰਦਰਾਂ ਸਾਲ ਤੋਂ ਅਠਾਰਾਂ ਸਾਲ ਦੇ ਬੱਚਿਆਂ ਨੂੰ 60 ਨੂੰ ਕੋਵਾਸੀਨ ਦੇ ਟੀਕੇ ਅਤੇ ਅਠਾਰਾਂ ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਪਹਿਲੀ ਡੋਜ਼ ਤੇ ਦੂਸਰੀ ਡੋਜ਼ ਕੋਵਾਸੀਡ ਟੀਕੇ ਲਗਾਉਣ ਸਮੇਂ ਜਿਨ੍ਹਾਂ ਵਿਅਕਤੀਆਂ ਦੇ ਦੂਜੀ ਡੋਜ਼ ਲਵਾਈ ਨੂੰ 84 ਦਿਨ ਹੋ ਗਏ ਸਨ ਉਨ੍ਹਾਂ ਨੂੰ ਬੂਸਟਰ ਡੋਜ਼ ਦੇ ਟੀਕੇ ਲਗਾਏ ਗਏ। ਕੈਂਪ ਵਿਚ ਪ੍ਰਾਜੈਕਟ ਚੇਅਰਮੈਨ ਨੀਰਜ ਮਿੱਤਲ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੀਨੀਅਰ ਵਾਈਸ ਪ੍ਰਧਾਨ ਕਮਲ ਕੱਕੜ, ਰਾਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਸੁਨੀਲ ਬਜਾਜ, ਵਿਨੋਦ ਬਾਂਸਲ, ਪ੍ਰੇਮ ਬਾਂਸਲ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ, ਸੰਜੀਵ ਚੋਪੜਾ, ਪ੍ਰਮੋਦ ਸਿੰਗਲਾ, ਪ੍ਰਵੀਨ ਮਿੱਤਲ, ਡਾ: ਗੁਰਦਰਸ਼ਨ ਮਿੱਤਲ ਆਦਿ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

ਕਾਂਗਰਸ ਪਾਰਟੀ ਵੱਲੋ ਐਡਵੋਕੇਟ ਗੁਰਕੀਰਤ ਨੂੰ ਟਿਕਟ ਨਾ ਦੇਣਾ ਜਗਰਾਉਂ ਹਲਕੇ ਦੇ ਵਰਕਰਾਂ ਨਾਲ ਇੱਕ ਵੱਡਾ ਧੋਖਾ -Video

ਇਸ ਤੋਂ ਬਿਨਾਂ ਹੋਰ ਕੀ ਕਿਹਾ ਐਡਵੋਕੇਟ ਗੁਰਕੀਰਤ ਕੌਰ ਨੇ ਤੁਸੀਂ ਵੀ ਸੁਣ ਲਵੋ ਪੱਤਰਕਾਰ ਜਸਮੇਲ ਗਲਪ ਨਾਲ ਵਿਸ਼ੇਸ਼ ਗੱਲਬਾਤ   

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aTVpKuuuC6/

ਆਦਮੀ ਪਾਰਟੀ ਦੇ ਉਮੀਦਵਾਰ ਸਰਵਜੀਤ ਕੌਰ ਮਾਣੂੰਕੇ ਨੇ ਕੀਤੇ ਨਾਮਜ਼ਦਗੀ ਪੱਤਰ ਦਾਖਲ

  ਜਗਰਾਉਂ (ਅਮਿਤ ਖੰਨਾ  )ਜਗਰਾਉਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬਜੀਤ ਕੌਰ ਮਾਣੂੰਕੇ  ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ  ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਦਾ ਇੱਕੋ ਹੀ ਟਿਕ ਟੀਚਾ ਹੈ ਹਰ ਵਰਗ ਨੂੰ ਚੰਗੀ ਐਜੂਕੇਸ਼ਨ ਸਿਸਟਮ ਚੰਗੀਆਂ ਸਿਹਤ ਸਹੂਲਤਾਂ ਮਹਿੰਗਾਈ ਨੂੰ ਘਟਾਉਣਾ ਅਤੇ ਹੋਰ ਜ਼ਰੂਰੀ ਚੰਗੀਆਂ ਵਸਤੂਆਂ ਮੁਹੱਈਆ ਕਰਵਾਉਣਾ ਹੈ  ਪੰਜਾਬ ਦੇ ਵਿੱਚ ਨਸ਼ਿਆਂ ਨੂੰ ਪਹਿਲ ਦੇ ਅਧਾਰ ਤੇ ਖ਼ਤਮ ਕਰ ਦਿੱਤਾ ਜਾਵੇਗਾ  ਉਨ੍ਹਾਂ ਨੇ ਕਿਹਾ ਕਿ ਲੋਕ ਬਦਲਾਅ ਚਾਹੁੰਦੇ ਹਨ ਅਸੀਂ ਝੂਠੇ ਵਾਅਦੇ ਕਰਨ ਵਾਲਿਆਂ ਦੀਆਂ ਸਰਕਾਰਾਂ ਦਾ ਕੋਈ ਚਾਲ ਨਹੀਂ ਚੱਲਣ ਦੇਵਾਂਗੇ  ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਬਹੁਤ ਵੱਡਾ ਬਦਲਾਅ ਆਵੇਗਾ  ਜਿਸ ਦਾ ਅੰਦਾਜ਼ਾ ਦਿੱਲੀ ਸਰਕਾਰ ਤੋਂ ਲਗਾਇਆ ਜਾ ਸਕਦਾ ਹੈ

ਜਗਰਾਉਂ ਤੋਂ ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ

 ਜਗਰਾਉਂ (ਅਮਿਤ ਖੰਨਾ )   ਜਗਰਾਓਂ ਵਿਧਾਨ ਸਭਾ ਹਲਕੇ ਤੋਂ ਸੋਮਵਾਰ ਕਾਂਗਰਸ  ਪਾਰਟੀ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਸੋਮਵਾਰ ਸਵੇਰੇ ਪਹਿਲਾਂ ਕਾਂਗਰਸ ਦੇ ਉਮੀਦਵਾਰ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਆਪਣੇ ਸਾਥੀਆਂ ਨਾਲ ਕਾਗਜ ਦਾਖ਼ਲ ਕਰਵਾਉਣ ਐੱਸਡੀਐੱਮ ਵਿਕਾਸ ਹੀਰਾ ਦੀ ਅਦਾਲਤ ਪਹੁੰਚੇ। ਕਵਰਿੰਗ ਉਮੀਦਵਾਰ ਦੇ ਤੌਰ 'ਤੇ ਵਿਧਾਇਕ ਹਿੱਸੋਵਾਲ ਦੇ ਪਿਤਾ ਮਨੀ ਸਿੰਘ ਨੇ ਕਾਗਜ਼ ਦਾਖ਼ਲ ਕਰਵਾਏ। ਇਸ ਮੌਕੇ ਵਿਧਾਇਕ ਹਿੱਸੋਵਾਲ ਨੇ ਕਿਹਾ ਪਿਛਲੇ 5 ਸਾਲ ਕਾਂਗਰਸ ਸਰਕਾਰ ਵੱਲੋਂ ਜਗਰਾਓਂ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਗ੍ਾਂਟ ਨਾਲ ਨੁਹਾਰ ਬਦਲੀ ਗਈ। ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।ਉਹ ਇਨ੍ਹਾਂ ਵਿਕਾਸ ਕਾਰਜਾਂ ਦਾ ਲੇਖਾ ਜੋਖਾ ਲੈ ਕੇ ਜਨਤਾ ਦੀ ਕਚਹਿਰੀ 'ਚ ਜਾ ਰਹੇ ਹਨ, ਜਿਸ ਸਦਕਾ ਜਗਰਾਓਂ ਦੇ ਵੋਟਰ ਉਨ੍ਹਾਂ ਨੂੰ ਭਾਰੀ ਸਹਿਯੋਗ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸੋਨੀ ਗਾਲਿਬ, ਕਾਂਗਰਸੀ ਆਗੂ ਮੇਜਰ ਸਿੰਘ ਭੈਣੀ, ਜਗਰਾਓਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਆਦਿ ਹਾਜ਼ਰ ਸਨ।

ਕੈਪਟਨ ਸੰਧੂ ਦੀ ਜਿੱਤ ਵਾਸਤੇ ਬੀਬੀਆਂ ਡੋਰ ਤੂੰ ਡੋਰ ਪ੍ਰਚਾਰ ਕਰਨ ਲੱਗੀਆਂ

ਮੁੱਲਾਂਪੁਰ ਦਾਖਾ,31 ਜਨਵਰੀ (ਅਮਿਤ ਖੰਨਾ )—ਅੱਜ ਅਕਾਲੀ ਦਲ ਬਾਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਥਾਂ ਦੇ ਉਸ ਵੇਲੇ ਤੋਤੇ ਉਡ ਗਏ ਜਦੋਂ ਹਲਕੇ ਦਾਖੇ ਦੇ ਸ਼ਹਿਰ ਮੁੱਲਾਂਪੁਰ ਦਾਖਾ ਸਮੇਤ ਇਲਾਕੇ ਭਰ ਦੇ ਪਿੰਡਾਂ ਵਿੱਚ ਕੈਪਟਨ ਸੰਧੂ ਸੰਧੂ ਹੋਣ ਲਗ ਗਈ। ਜਿਹੜੇ ਵੀ ਵਾਰਡ ਵਿੱਚ ਜਾ ਕੇ ਦੇਖੋਗੇ ਉਸੇ ਥਾਂ ਤੇ ਕਾਗਰਸ ਦੇ ਹੱਕ ਵਿੱਚ ਪ੍ਰਚਾਰ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਸਾਹਿਰ ਦੇ ਵਾਰਡ ਨੰਬਰ 9 ਅਤੇ 10 ਨੰਬਰ ਵਾਰਡ ਵਿਚ ਸਿਰਫ ਹੱਥ ਪੰਜੇ ਦੇ ਨਿਸ਼ਾਨ ਵਾਲੇ ਝੰਡੇ ਅਤੇ ਬੈਨਰ ਦਿਖਾਈ ਦੇ ਰਹੇ ਹਨ। ਇਥੇ ਹੀ ਬਸ ਨਹੀਂ ਜਦੋ ਕਿਸੀ ਢਾਬੇ ਤੇ ਡੇਅਰੀ ਤੇ ਜਾ ਆਮ ਕਰਿਆਨੇ ਦੀ ਦੁਕਾਨ ਤੇ ਜਾ ਕੇ ਕਿਸੀ ਨੂੰ ਪੁੱਛਦੇ ਹੋ ਕਿ ਇਸ ਵਾਰ ਹਲਕੇ ਦਾਖੇ ਤੋ ਕੌਣ ਬਾਜੀ ਮਰੇਗਾ ਤਾਂ ਸਿਰਫ ਇਕ ਹੀ ਅਵਾਜ ਆਉਂਦੀ ਹੈ ,ਕੈਪਟਨ ਸੰਧੂ,। ਲੋਕ ਇਹ ਆਖਦੇ ਹਨ ਕਿ ਇਸ ਵਾਰ ਵਿਕਾਸ ਨੂੰ ਵੋਟ ਪਾਉਣੀ ਹੈ । ਸ਼ਹਿਰ ਦੇ ਸੀਨੀਅਰ ਕਾਗਰਸੀ ਚਰਨਜੀਤ ਸਿੰਘ ਚੰਨੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸੰਧੂ ਬੇਹੱਦ ਸ਼ਰੀਫ਼ ਤੇ ਇਮਾਨਦਾਰ ਆਗੂ ਹੈ ਜਿਸ ਦਾ ਮੁੱਖ ਮਕਸਦ ਸਿਰਫ ਤੇ ਸਿਰਫ ਹਲਕੇ ਦਾਖੇ ਦਾ ਵਿਕਾਸ ਕਰਨਾ ਹੈ।ਅੱਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿੱਚ ਪ੍ਰਚਾਰ ਕਰਨ ਮੌਕੇ ਪਵਨਦੀਪ ਕੌਰ ਸੇਖੋਂ ਈਸੇਵਾਲ,ਕੁਲਵਿੰਦਰ ਕੌਰ ਅਤੇ ਬੀਬੀ ਕਿਰਨ ਦੀ ਅਗਵਾਈ ਵਿੱਚ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਵੋਟਰਾਂ ਕੋਲ ਪਹੁੰਚ ਕੀਤੀ ਗਈ ਜਿੱਥੇ ਲੋਕਾਂ ਵੱਲੋ ਬਹੁਤ ਵਧੀਆ ਹੁੰਗਾਰਾ ਮਿਲਿਆ। ਪਵਨਦੀਪ ਕੌਰ ਸੇਖੋਂ (ਪਤਨੀ ਮਨਪ੍ਰੀਤ ਸਿੰਘ ਈਸੇਵਾਲ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਲਾਂਪੁਰ ਦਾ ਵੋਟਰ ਬਹੁਤ ਸਮਝਦਾਰ ਹੈ ਕਿਊਕਿ ਉਹ ਵਿਕਾਸ ਦੇ ਨਾਮ ਤੇ ਵੋਟ ਪੋਲ ਕਰੇਗਾ। ਇਸ ਮੌਕੇ ਕਰਮਜੀਤ ਕੌਰ ਨੇ ਦੱਸਿਆ ਕਿ ਇਸ ਵਾਰ ਪਿੰਡਾਂ ਵਿਚ ਕੈਪਟਨ ਸੰਧੂ ਦੇ ਹੱਕ ਵਿੱਚ ਹਵਾ ਬਣ ਚੁੱਕੀ ਹੈ ਇਸ ਕਰਕੇ ਵਿਰੋਧੀ ਜੌ ਮਰਜੀ ਪ੍ਰਚਾਰ ਕਰ ਲੈਣ ਜਿੱਤ ਇਸ  ਵਾਰ ਕਾਗਰਸ ਪਾਰਟੀ ਦੀ ਹੋਵੇਗੀ ਅਤੇ ਕੈਪਟਨ ਸੰਦੀਪ ਸੰਧੂ ਵਿਧਾਇਕ ਬਣਨਗੇ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਗੇ ਜਿਸ ਨਾਲ ਸੂਬਾ ਤਰੱਕੀ ਕਰੇਗਾ।

ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਚੋਣ ਦਫ਼ਤਰ ਦਾ ਉਦਘਾਟਨ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕੀਤਾ

ਜਗਰਾਓਂ 31 ਜਨਵਰੀ (ਅਮਿਤ ਖੰਨਾ)-ਜਗਰਾਓਂ ਤੋਂ ਆਮ ਆਦਮੀ ਪਾਰਟੀ ਵੱਲੋਂ ਮੁੜ ਚੋਣ ਮੈਦਾਨ 'ਚ ਉਤਾਰੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਹੱਕ ਵਿਚ ਵੋਟਾਂ ਦੀ ਅਪੀਲ ਕਰਨ ਲਈ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਵੀ ਸੜਕਾਂ ਤੇ ਉਤਰੇ।ਇਸ ਤੋਂ ਪਹਿਲਾਂ ਉਨ੍ਹਾਂ ਉਮੀਦਵਾਰ ਵਿਧਾਇਕਾ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਅਗਵਾੜ ਖੁੁਵਾਜਾ ਬਾਜੂ ਦੀ ਪੰਚਾਇਤ ਨੇ ਸਰਪੰਚ ਜਸਮੇਲ ਕੌਰ ਤੇ ਗੁੁਰਨਾਮ ਸਿੰਘ ਭੈਣੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਆਖਿਆ ਪੰਜਾਬ ਦੇ ਲੋਕ ਆਪਣੇ ਧੀਆਂ-ਪੁੱਤਰਾਂ ਦੇ ਚੰਗੇਰੇ ਭਵਿੱਖ ਲਈ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟ ਪਾਉਣ ਤੇ ਭਗਵੰਤ ਮਾਨ ਦੀ ਅਗਵਾਈ ਹੇਠ ਇਮਾਨਦਾਰ ਸਰਕਾਰ ਬਣਾਕੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਆਪਣੀ ਜ਼ਿਮੇਵਾਰੀ ਨਿਭਾਉਣ। ਉਨਾਂ੍ਹ ਕਿਸਾਨਾਂ ਨੂੰ ਰੋਲਣ ਤੇ ਖੱਜਲ ਖੁੁਆਰ ਕਰਨ ਲਈ ਮੋਦੀ ਸਰਕਾਰ ਉਪਰ ਵੀ ਤਿੱਖੇ ਸ਼ਬਦੀ ਹਮਲੇ ਵੀ ਕੀਤੇ।ਇਸ ਮੌਕੇ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੀ ਪਿੰਡ ਅਗਵਾੜ ਖੁੁਵਾਜਾ ਬਾਜੂ ਦੀ ਪੰਚਾਇਤ ਤੇ ਹੋਰ ਲੋਕਾਂ ਦਾ ਪਾਰਟੀ 'ਚ ਪੂਰੀ ਤਰ੍ਹਾਂ ਮਾਣ ਸਤਿਕਾਰ ਕੀਤਾ ਜਾਵੇਗਾ। ਇਸ ਮੌਕੇ ਪੋ੍. ਸੁੁਖਵਿੰਦਰ ਸਿੰਘ ਸੁੱਖੀ, ਪੱਪੂ ਭੰਡਾਰੀ, ਸੁੁਖਵਿੰਦਰ ਸਿੰਘ ਜਵੰਧਾ, ਬਲਵੀਰ ਸਿੰਘ ਲੱਖਾ, ਤਰਸੇਮਸਿੰਘ ਹਠੂਰ, ਡੈਨੀ ਰੰਧਾਵਾ, ਰਾਮ ਜਗਰਾਓਂ, ਜਗਦੇਵ ਸਿੰਘ ਗਿੱਦੜਪਿੰਡੀ, ਹਰਪ੍ਰਰੀਤ ਸਿੰਘ ਸਰਬਾ, ਗੁੁਰਪ੍ਰਰੀਤ ਸਿੰਘ ਗੋਪੀ, ਕਾਮਰੇਡ ਨਿਰਮਲ ਸਿੰਘ, ਤੇਜਾ ਸਿੰਘ ਦੇਹੜਕਾ, ਆਰਾਮ ਸਿੰਘ ਬਾਰਦੇਕੇ, ਗੁੁਰਨੇਕ ਸਿੰਘ ਕਾਉਂਕੇ, ਬਲਵਿੰਦਰ ਸਿੰਘ, ਜਗਰੂਪ ਸਿੰਘ, ਗੋਪੀ ਚੰਦ, ਬਲਜੀਤ ਸਿੰਘ, ਰਾਮ ਜੀ, ਡਾ. ਹਰਮਹਿੰਦਰ ਸੁੁਖਜੀਤ, ਸੁੁਰਜੀਤ ਸਿੰਘ, ਪ੍ਰਰੀਤਮ ਸਿੰਘ, ਸੁੰਦਰ ਸਿੰਘ ਭੁੱਲਰ, ਨਿਸ਼ਾਨ ਸਿੰਘ ਲੀਲਾਂ, ਜਸਵਿੰਦਰ ਸਿੰਘ ਗੁੁਲਸ਼ਨ, ਪਰਮਜੀਤ ਸਿੰਘ, ਸਤਵੰਤ ਸਿੰਘ ਆਦਿ ਹਾਜ਼ਰ ਸਨ।

ਕੁੱਲ ਹਿੰਦ ਕਿਸਾਨ ਸਭਾ ਨੇ ਮੋਦੀ ਸਰਕਾਰ ਦਾ ਪੁੱਤਲਾ ਸਾੜਿਆ

ਜਗਰਾਉਂ,ਹਠੂਰ,31,ਜਨਵਰੀ-(ਕੌਸ਼ਲ ਮੱਲ੍ਹਾ)-ਦਿੱਲੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਬਲਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਰਾਏਕੋਟ ਦੇ ਵੱਖ-ਵੱਖ ਪਿੰਡਾ ਦੇ ਕਿਸਾਨਾ ਅਤੇ ਮਜਦੂਰਾ ਵੱਲੋ ਰੋਸ ਪ੍ਰਦਰਸਨ ਕਰਕੇ ਐਸ ਡੀ ਐਮ ਦਫਤਰ ਰਾਏਕੋਟ ਵਿਖੇ ਕੇਂਦਰ ਸਰਕਾਰ ਦਾ ਪੁੱਤਲਾ ਸਾੜਿਆ ਗਿਆ।ਇਸ ਮੌਕੇ ਮੀਤ ਪ੍ਰਧਾਨ ਕਾਮਰੇਡ ਬਲਜੀਤ ਸਿੰਘ ਗਰੇਵਾਲ,ਕਾਮਰੇਡ ਮੁਖਤਿਆਰ ਸਿੰਘ,ਕਾਮਰੇਡ ਫਕੀਰ ਸਿੰਘ ਦੱਧਾਹੂਰ,ਕਾਮਰੇਡ ਹਰਿੰਦਰਪ੍ਰੀਤ ਸਿੰਘ ਹਨੀ ਜਲਾਲਦੀਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ ਅੱਜ ਵਿਸਵਾਸਘਾਤ ਦਿਵਸ ਮਨਾਇਆ ਗਿਆ ਹੈ ਕਿਉਕਿ ਕੇਂਦਰ ਸਰਕਾਰ ਨੇ ਜੋ ਨਵੰਬਰ ਮਹੀਨੇ ਵਿਚ ਕਿਸਾਨ ਜੱਥੇਬੰਦੀਆ ਨਾਲ ਵਾਅਦੇ ਕੀਤੇ ਸਨ ਉਨ੍ਹਾ ਵਾਅਦਿਆ ਨੂੰ ਅੱਜ ਤੱਕ ਅਮਲੀ ਜਾਮਾ ਨਹੀ ਪਹਿਨਾਇਆ ਗਿਆ।ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਨੇ ਭਾਵੇ ਤਿੰਨ ਕਾਲੇ ਕਾਨੂੰਨ ਵਾਪਸ ਲੈ ਲਏ ਹਨ ਪਰ ਲੜਾਈ ਅਜੇ ਵੀ ਜਾਰੀ ਹੈ ਕਿਉਕਿ ਕਿਸਾਨੀ ਸੰਘਰਸ ਦੌਰਾਨ 730 ਸ਼ਹੀਦ ਕਿਸਾਨਾ ਦੇ ਪਰਿਵਾਰਾ ਨੂੰ ਮੁਆਵਜਾ ਦਿਵਾਉਣਾ ਅਤੇ ਸਹੀਦ ਕਿਸਾਨਾ ਦੇ ਪਰਿਵਾਰਿਕ ਮੈਬਰ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਸਾਨੂੰ ਸਮੇਂ-ਸਮੇਂ ਤੇ ਇਕੱਠੇ ਹੋਣਾ ਪਵੇਗਾ।ਇਸ ਮੌਕੇ ਉਨ੍ਹਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋ ਸੂਬਾ ਵਾਸੀਆ ਨਾਲ ਸਮੇਂ-ਸਮੇਂ ਤੇ ਕੀਤੇ ਝੂਠੇ ਵਾਅਦੇ ਯਾਦ ਕਰਵਾਏ ਅਤੇ ਦੋਵੇ ਸਰਕਾਰਾ ਦੀਆ ਲੋਕ ਵਿਰੋਧੀ ਨੀਤੀਆ ਬਾਰੇ ਜਾਣੂ ਕਰਵਾਇਆ।ਅੰਤ ਵਿਚ ਉਨ੍ਹਾ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਕਿਸਾਨਾ ਨਾਲ ਕੀਤੇ ਵਾਅਦੇ  ਜਲਦੀ ਹੱਲ ਨਾ ਕੀਤੇ ਤਾਂ ਕੁੱਲ ਹਿੰਦ ਕਿਸਾਨ ਸਭਾ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਸੰਘਰਸ ਨੂੰ  ਹੋਰ ਤਿੱਖਾ ਕਰੇਗੀ।ਇਸ ਮੌਕੇ ਉਨ੍ਹਾ ਕੇਂਦਰ ਸਰਕਾਰ ਮੁਰਦਾਬਾਦ,ਲੋਕ ਵਿਰੋਧੀ ਸਰਕਾਰ ਮੁਰਦਾਬਾਦ ਅਤੇ ਲੋਕਤਤੰਰ ਬਚਾਉ,ਕਿਸਾਨ ਬਚਾਉ ਦੇ ਨਾਅਰੇ ਲਾ ਕੇ ਰੋਸ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਉਨ੍ਹਾ ਨਾਲ ਹਰਪਾਲ ਸਿੰਘ,ਰਣਧੀਰ ਸਿੰਘ,ਕੁਲਦੀਪ ਸਿੰਘ,ਜਸਵੀਰ ਸਿੰਘ,ਬਿੱਲੂ ਸਿੰਘ,ਗੁਰਮੀਤ ਸਿੰਘ,ਭਾਗ ਸਿੰਘ,ਸਤਨਾਮ ਸਿੰਘ ਬੜੈਚ,ਦਰਸਨ ਸਿੰਘ,ਇੰਦਰਜੀਤ ਸਿੰਘ,ਸੁਖਦੇਵ ਸਿੰਘ,ਬਲਕਾਰ ਸਿੰਘ,ਮੇਜਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਕਾਮਰੇਡ ਬਲਜੀਤ ਸਿੰਘ ਗਰੇਵਾਲ ਅਤੇ ਹੋਰ ਰੋਸ ਪ੍ਰਦਰਸਨ ਕਰਦੇ  ਹੋਏ।

ਜਗਰਾਉਂ ਹਲਕੇ ਤੋਂ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਉਤਰੇ ਨੀਟੂ ਸ਼ਟਰਾਂਵਾਲ਼ਾ -Video

ਜਗਰਾਉਂ ਹਲਕੇ ਤੋਂ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੀ ਮਦਦ ਲਈ ਚੋਣ ਪ੍ਰਚਾਰ ਵਿੱਚ ਉਤਰੇ ਨੀਟੂ ਸ਼ਟਰਾਂ ਵਾਲੇ ਨਾਲ ਪੱਤਰਕਾਰ ਅਮਿਤ ਖੰਨਾ ਦੀ ਵਿਸ਼ੇਸ਼ ਗੱਲਬਾਤ   

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aSDE_5QgNm/