You are here

ਲੁਧਿਆਣਾ

ਸੀਨੀਅਰ ਸਿਟੀਜ਼ਨ ਵੈੱਲਫੇਅਰ ਫੋਰਮ ਨੇ 73ਵਾਂ ਗਣਤੰਤਰ ਦਿਵਸ ਮਨਾਇਆ  

ਜਗਰਾਓਂ 28 ਜਨਵਰੀ (ਅਮਿਤ ਖੰਨਾ)-  ਸੀਨੀਅਰ ਸਿਟੀਜ਼ਨ ਵੈਲਫੇਅਰ ਫੋਰਮ ਜਗਰਾਉਂ ਨੇ 73ਵਾਂ ਗਣਤੰਤਰ ਦਿਵਸ ਸੀਨੀਅਰ ਸਿਟੀਜ਼ਨ ਭਵਨ ਵਿਖੇ ਮਨਾਇਆ। ਫੋਰਮ ਦੇ ਪ੍ਰਧਾਨ ਲਲਿਤ ਅਗਰਵਾਲ ਸਮੇਤ ਹੋਰਨਾਂ ਮੈਂਬਰਾਂ ਨੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਵੱਲੋਂ ਆਜ਼ਾਦ ਭਾਰਤ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਫੋਰਮ ਦੇ ਮੈਂਬਰਾਂ ਨੇ ਆਉਣ ਵਾਲੀਆਂ ਚੋਣਾਂ ਵਿੱਚ ਇਮਾਨਦਾਰ ਅਤੇ ਯੋਗ ਉਮੀਦਵਾਰਾਂ ਨੂੰ ਵੋਟ ਦੇਣ ਦਾ ਸੰਕਲਪ ਲਿਆ। ਇਸ ਸਮਾਗਮ ਵਿੱਚ ਸ਼ਸ਼ੀ ਭੂਸ਼ਣ ਜੈਨ, ਪ੍ਰਮੋਦ ਸ਼ਰਮਾ, ਮਾਸਟਰ ਮਦਨ ਲਾਲ ਬਾਂਸਲ, ਬਲਦੇਵ ਰਾਜ, ਅੰਮ੍ਰਿਤ ਲਾਲ ਗੋਇਲ, ਵਰਿੰਦਰ ਖੰਨਾ, ਪੀਸੀ ਗਰਗ ਨੇ ਸ਼ਿਰਕਤ ਕੀਤੀ।

ਕੰਵਰ ਨਰਿੰਦਰ ਸਿੰਘ ਨੇ ਲਾਲਾ ਲਾਜਪਤ ਰਾਏ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ  

ਜਗਰਾਓਂ 28 ਜਨਵਰੀ (ਅਮਿਤ ਖੰਨਾ)- ਜਗਰਾਉਂ ਤੋਂ ਬੀਜੇਪੀ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਨੇ ਲਾਲਾ ਲਾਜਪਤ ਰਾਏ ਜੀ ਨੂੰ ਉਨ੍ਹਾਂ ਦੇ ਜੱਦੀ ਘਰ ਜਗਰਾਉਂ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਵਰ ਨਰਿੰਦਰ ਸਿੰਘ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾਂ ਕਿ ਭਾਰਤ ਦੇ ਅਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਵਿਖੇ ਨਤਮਸਤਕ ਹੋਇਆ ਹਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਨ ਕਰ ਰਿਹਾ ਹਾਂ । ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ, ਡਾ. ਰਾਜਿੰਦਰ ਸ਼ਰਮਾ, ਮੰਡਲ ਪ੍ਰਧਾਨ ਹਨੀ ਗੋਇਲ, ਕੈਪਟਨ ਬਲੌਰ ਸਿੰਘ, ਸਤੀਸ਼ ਕਾਲੜਾ, ਐਡਵੋਕੇਟ ਵਿਵੇਕ ਭਾਰਦਵਾਜ, ਜਗਦੀਸ਼ ਓਹਰੀ, ਸੁਸ਼ੀਲ ਜੈਨ, ਦਰਸ਼ਨ ਲਾਲ ਸੰਮੀ, ਤਜਿੰਦਰ ਸੰਟੀ, ਰਜੇਸ਼ ਬੌਬੀ, ਮੋਨੂੰ ਗੋਇਲ, ਰੋਹਿਤ ਗੋਇਲ, ਇੰਦਰਜੀਤ ਸਿੰਘ, ਰਮੇਸ਼ ਕਤਿਆਲ ਆਦਿ ਹਾਜ਼ਰ ਸਨ।

ਸ. ਸੰਤੋਖ ਸਿੰਘ ਦਿਓਲ ਐਡਵੋਕੇਟ ਦੇ ਵਕਾਲਤ ਵਿਚ 55 ਸਾਲ ਪੂਰੇ ਹੋਣ ਉਪਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ 

ਜਗਰਾਓਂ 28 ਜਨਵਰੀ (ਅਮਿਤ ਖੰਨਾ)-ਬਾਰ ਰੂਮ ਜਗਰਾਉਂ ਵਿਖੇ  ਸ. ਸੰਤੋਖ ਸਿੰਘ ਦਿਓਲ ਐਡਵੋਕੇਟ ਦੇ ਵਕਾਲਤ ਵਿਚ 55 ਸਾਲ ਪੂਰੇ ਹੋਣ ਉਪਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ  ਇਸ ਮੌਕੇ ਬਾਰ ਪ੍ਰਧਾਨ ਸਤਪਾਲ ਸ਼ਰਮਾ ਵਾਈਸ ਪ੍ਰਧਾਨ ਰਵਨੀਸ਼ ਗੋਇਲ ਅਤੇ ਸੈਕਟਰੀ ਪੰਕਜ ਢੰਡ ਵੱਲੋਂ  ਇਥੇ ਬਾਰ ਐਸੋਸੀਏਸ਼ਨ ਵੱਲੋਂ ਸਰਦਾਰ ਸੰਤੋਖ ਸਿੰਘ ਦਿਓਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ਸਰਦਾਰ ਸੰਤੋਖ ਸਿੰਘ ਦਿਓਲ ਨੇ ਇਸ ਮੌਕੇ ਆਪਣਾ 55  ਸਾਲਾ ਸਫਰ ਨੂੰ ਯਾਦ ਕੀਤਾ ਅਤੇ ਬਾਰ ਮੈਂਬਰਾਂ ਵੱਲੋਂ ਵੀ ਦਿਓਲ ਸਾਹਿਬ ਦਾ ਇਸ ਸਫ਼ਲ ਸਫ਼ਰ ਨੂੰ ਸਨਮਾਨਿਤ ਕੀਤਾ ਗਿਆ ਦੋ ਸਾਹਮਣੇ ਬਾਰ ਮੈਂਬਰਾਂ ਨੂੰ 11000 ਹਜ਼ਾਰ ਰੁਪਏ ਵਾਰ ਫੰਡ ਦਾਨ ਕੀਤਾ ਗਿਆ

ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਅੱਜ ਨਾਮਜ਼ਦਗੀ ਪੱਤਰ  ਜਮ੍ਹਾਂ ਕਰਵਾਉਣ ਤੋਂ ਪਹਿਲਾਂ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਵਿਖੇ ਨਤਮਸਤਕ ਹੋਏ 

ਜਗਰਾਓਂ 28 ਜਨਵਰੀ (ਅਮਿਤ ਖੰਨਾ)-ਵਿਧਾਨ ਸਭਾ ਚੋਣ ਹਲਕਾ ਦਾਖਾ ਲਈ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਅੱਜ ਨਾਮਜ਼ਦਗੀ ਪੱਤਰ ਚੋਣਕਾਰ ਅਫ਼ਸਰ-ਕਮ ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੱਛਮੀ) ਕੋਲ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਚੋਣ ਹਲਕਾ ਦਾਖਾ ਦੇ ਪਿੰਡ ਮੁੱਲਾਂਪੁਰ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਵਿਖੇ ਨਤਮਸਤਕ ਹੋਏ ੍ਟ ਪ੍ਰਮਾਤਮਾ ਦਾ ਓਟ ਆਸਰਾ ਲੈਣ ਉਪਰੰਤ ਆਪਣੇ ਸਮਰਥਕਾਂ ਨੂੰ ਸੰਬੋਧਨ ਹੁੰਦਿਆਂ ਕੈਪਟਨ ਸੰਧੂ ਕਿਹਾ ਕਿ ਪਿਛਲੇ ਢਾਈ ਸਾਲ ਕਾਂਗਰਸ ਸਰਕਾਰ ਹੁੰਦਿਆਂ ਹਲਕਾ ਦਾਖਾ ਅੰਦਰ ਕਰੋੜਾਂ ਦੀ ਲਾਗਤ ਵਾਲੇ ਦਰਜਨਾਂ ਪ੍ਰਾਜੈਕਟ ਲਿਆਂਦੇ, ਵਿਕਾਸ ਬਦਲੇ ਵੋਟਰਾਂ ਤੋਂ ਵੋਟ ਦੀ ਮੰਗ ਕੀਤੀ ਜਾਵੇ ਤਾਂ ਜੋ ਪੰਜਾਬ 'ਚ ਕਾਂਗਰਸ ਸਰਕਾਰ ਮੁੜ ਸੱਤ੍ਹਾ 'ਤੇ ਆਵੇ ੍ਟ ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਲਈ ਉਸ ਨੂੰ ਬੜਾ ਥੋੜ੍ਹਾ ਸਮਾਂ ਮਿਿਲਆ, ਪਰ ਜਿਨ੍ਹਾ ਕੁ ਮਿਿਲਆ, ਉਹ ਕੇਵਲ ਵਿਕਾਸ ਨੂੰ ਸਮਰਪਿਤ ਰਿਹਾ ੍ਟ ਕੈਪਟਨ ਸੰਧੂ ਆਪਣੇ ਵੋਟਰਾਂ, ਸਮਰਥਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੋਟ ਤਾਕਤ ਨਾਲ ਮੈਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਣ, ਤਾਂ ਜੋ ਅਧੂਰੇ ਵਿਕਾਸ ਨੂੰ ਨੇਪਰੇ ਚਾੜਿ੍ਹਆ ਜਾ ਸਕੇ ੍ਟ ਮੁੱਲਾਂਪੁਰ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਕੈਪਟਨ ਸੰਧੂ, ਪੁਨੀਤਾ ਸੰਧੂ, ਪ੍ਰਭਮੇਹ ਸੰਧੂ ਨਾਲ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਉਪ ਚੇਅਰਮੈਨ (ਪੇਡਾ) ਕਰਨ ਵੜਿੰਗ, ਮੇਜਰ ਸਿੰਘ ਮੁੱਲਾਂਪੁਰ, ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਉਪ ਚੇਅਰਮੈਨ ਸ਼ਾਮ ਲਾਲ ਜਿੰਦਲ, ਦਰਸ਼ਨ ਸਿੰਘ ਬੀਰਮੀ, ਬਲਾਕ ਕਾਂਗਰਸ ਮੁੱਲਾਂਪੁਰ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ, ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਰਾਮ ਬਾਂਸਲ, ਕਰਨਵੀਰ ਸਿੰਘ ਸੇਖੋਂ, ਬਲਾਕ ਕਾਂਗਰਸ ਪ੍ਰਧਾਨ ਵਰਿੰਦਰ ਸਿੰਘ ਮਦਾਰਪੁਰਾ, ਮੈਂਬਰ ਜਿਲ੍ਹਾ ਪ੍ਰੀਸ਼ਦ ਕੁਲਦੀਪ ਸਿੰਘ ਬੱਦੋਵਾਲ, ਰਣਜੀਤ ਸਿੰਘ ਹਾਂਸ, ਡਾਇਰੈਕਟਰ ਕਰਨੈਲ ਸਿੰਘ ਗਿੱਲ, ਡਾਇਰੈਕਟਰ ਰਛਪਾਲ ਸਿੰਘ ਤਲਵਾੜਾ, ਜਗਦੇਵ ਸਿੰਘ ਦਿਓਲ, ਸਾਬਕਾ ਸਰਪੰਚ ਸਾਧੂ ਸਿੰਘ ਮੁੱਲਾਂਪੁਰ, ਸਰਪੰਚ ਬਲਬੀਰ ਸਿੰਘ ਗਿੱਲ, ਬਲਾਕ ਸੰਮਤੀ ਮੈਂਬਰ ਜਸਪਾਲ ਸਿੰਘ ਗਿੱਲ, ਬਲਵੰਤ ਸਿੰਘ ਧਨੋਆ, ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਸਰਪੰਚ ਭਜਨ ਸਿੰਘ ਦੇਤਵਾਲ, ਦਾਖਾ ਸਰਪੰਚ ਜਤਿੰਦਰ ਸਿੰਘ, ਸੰਦੀਪ ਸੇਖੋਂ, ਪ੍ਰੇਮ ਸਿੰਘ ਸੇਖੋਂ, ਰਿਪੂ ਗਿੱਲ, ਸਰਬਜੀਤ ਕੌਰ ਨਾਹਰ, ਸਰਬਜੋਤ ਕੌਰ ਬਰਾੜ, ਖੁਸ਼ਮਿੰਦਰ ਸਿੰਘ ਮੁੱਲਾਂਪੁਰ, ਸਰਪੰਚ ਗੁਰਪ੍ਰੀਤ ਕੌਰ ਮੰਡਿਆਣੀ, ਪਵਨਦੀਪ ਕੌਰ ਈਸੇਵਾਲ, ਹੋਰ ਮੌਜੂਦ ਸਨ

ਇਆਲੀ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਜਗਰਾਓਂ 28 ਜਨਵਰੀ (ਅਮਿਤ ਖੰਨਾ)- ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਨਾਲ ਸਨ। ਇਸ ਮੌਕੇ ਧੰਨ ਗੁਰੂ ਰਾਮਦਾਸ ਮਹਾਰਾਜ ਅਤੇ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ, ਚਡ਼੍ਹਦੀ ਕਲਾ ਅਤੇ ਸ਼ੁਕਰਾਨੇ ਦੀ ਅਰਦਾਸ ਬੇਨਤੀ ਕੀਤੀ। ਇਸ ਮੌਕੇ ਉਨ੍ਹਾਂ ਆਖਿਆ ਕਿ ਕਿਸੇ ਵੀ ਕਾਰਜ ਦੀ ਆਰੰਭਤਾ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਜਿਸ ਨਾਲ ਜਿੱਥੇ ਪ੍ਰਮਾਤਮਾ ਦੀ ਕ੍ਰਿਪਾ ਬਣੀ ਰਹਿੰਦੀ ਹੈ, ਉੱਥੇ ਕਾਰਜ ਦੀ ਸਫ਼ਲਤਾ ਦਾ ਮੁੱਢ ਬੱਝਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਵਿਧਾਇਕ ਇਆਲੀ ਨੇ ਸਾਦੇ ਢੰਗ ਨਾਲ ਵਿਧਾਨ ਸਭਾ ਹਲਕਾ ਦਾਖਾ ਦੇ ਰਿਟਰਨਿੰਗ ਅਫਸਰ ਜਗਦੀਪ ਸਹਿਗਲ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ। ਦੱਸਣਯੋਗ ਹੈ ਕਿ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਚੌਥੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੇ ਹਨ, ਡੇਢ ਦਹਾਕੇ ਤੋਂ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਵਿਧਾਇਕ ਇਆਲੀ ਦਾ ਹਲਕੇ ਵਿੱਚ ਕਾਫ਼ੀ ਚੰਗਾ ਤਕੜਾ ਅਸਰ ਰਸੂਖ ਹੈ, ਉਨ੍ਹਾਂ ਗੁਰੂ ਕਿਰਪਾ ਸਦਕਾ ਜ਼ਿਮਨੀ ਚੋਣਾਂ-2019 ਵਿੱਚ ਜਿੱਤ ਹਾਸਲ ਕੀਤੀ ਸੀ। ਇਸ ਵਾਰ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਵੀ ਉਨ੍ਹਾਂ ਦਾ ਜਨ ਆਧਾਰ ਕਾਫ਼ੀ ਮਜ਼ਬੂਤ ਹੈ ਅਤੇ ਉਨ੍ਹਾਂ ਵੱਲੋਂ ਹੈਟ੍ਰਿਕ ਲਗਾਉਣ ਦੀ ਸਥਿਤੀ ਸਾਫ ਨਜ਼ਰ ਆ ਰਹੀ ਹੈ।

ਅਗਰਵਾਲ ਸਮਾਜ ਦੀ ਮੁੱਖ ਸੰਸਥਾ ਸ਼੍ਰੀ ਅਗਰਸੈਨ ਸਮਿਤੀ (ਰਜਿ:) ਜਗਰਾਉਂ ਵੱਲੋਂ ਦੂਜਾ ਵਿਸ਼ਾਲ ਭੰਡਾਰਾ ਕਰਵਾਇਆ 

ਜਗਰਾਓਂ 28 ਜਨਵਰੀ (ਅਮਿਤ ਖੰਨਾ)-ਭਾਰਤ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀ ਦੇਣ ਵਾਲੇ ਅਮਰ ਸ਼ਹੀਦ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਜੱਦੀ ਸ਼ਹਿਰ ਜਗਰਾਉਂ ਵਿਖੇ ਅਗਰਵਾਲ ਸਮਾਜ ਦੀ ਮੁੱਖ ਸੰਸਥਾ ਸ਼੍ਰੀ ਅਗਰਸੈਨ ਸਮਿਤੀ (ਰਜਿ:) ਜਗਰਾਉਂ ਵੱਲੋਂ ਦੂਜਾ ਵਿਸ਼ਾਲ ਭੰਡਾਰਾ ਕਰਵਾਇਆ ਗਿਆ।  ਸਭ ਤੋਂ ਪਹਿਲਾਂ ਸੰਸਥਾ ਨੇ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਜਾ ਕੇ ਲਾਲਾ ਜੀ ਨੂੰ ਸ਼ਰਧਾਂਜਲੀ ਦਿੱਤੀ, ਉਸ ਤੋਂ ਬਾਅਦ ਲਾਜਪਤ ਰਾਏ ਰੋਡ ਤੇ ਦੂਜੇ ਵਿਸ਼ਾਲ ਭੰਡਾਰੇ ਦਾ ਉਦਘਾਟਨ ਕੀਤਾ ਗਿਆ।  ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਪਿਊਸ਼ ਗਰਗ ਅਤੇ ਚੇਅਰਮੈਨ ਅਮਿਤ ਸਿੰਗਲ ਨੇ ਕਿਹਾ ਕਿ ਜੇਕਰ ਅੱਜ ਅਸੀਂ ਆਜ਼ਾਦ ਭਾਰਤ ਵਿੱਚ ਸਾਹ ਲੈ ਰਹੇ ਹਾਂ ਤਾਂ ਇਹ ਕੇਵਲ ਅਤੇ ਕੇਵਲ ਲਾਲਾ ਲਾਜਪਤ ਰਾਏ ਵਰਗੇ ਕ੍ਰਾਂਤੀਕਾਰੀਆਂ ਦੀ ਸ਼ਹਾਦਤ ਸਦਕਾ ਹੀ ਹੈ।  ਉਨ੍ਹਾਂ ਸ਼ਹੀਦਾਂ ਪ੍ਰਤੀ ਸਰਕਾਰਾਂ ਦੇ ਰਵੱਈਏ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕੁਰਸੀ ਦਾ ਆਨੰਦ ਮਾਣਨ ਵਾਲੇ ਸਿਆਸਤਦਾਨ ਸ਼ਹੀਦਾਂ ਨੂੰ ਪੂਰੀ ਤਰ੍ਹਾਂ ਵਿਸਾਰ ਚੁੱਕੇ ਹਨ ਤਾਂ ਹੀ ਅੱਜ ਤੱਕ ਕੋਈ ਵੀ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਅਮਰ ਸ਼ਹੀਦ ਪੰਜਾਬ ਕੇਸਰੀ ਲਾਲਾ ਦੇ ਜੱਦੀ ਘਰ  ਸ਼ਰਧਾਂਜਲੀ ਦੇਣ ਨਹੀਂ ਪਹੁੰਚਾ ।  ਕਰੀਬ ਦੋ-ਤਿੰਨ ਸਾਲ ਪਹਿਲਾਂ ਜਗਰਾਓ ਵਿੱਚ ਲਾਲਾ ਲਾਜਪਤ ਰਾਏ ਜੀ ਦੀ ਯਾਦ ਵਿੱਚ ਯਾਦਗਾਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ ਸੀ ਪਰ ਅੱਜ ਤੱਕ ਲਾਲਾ ਜੀ ਦੀ ਯਾਦ ਵਿੱਚ ਕੋਈ ਯਾਦਗਾਰ ਨਹੀਂ ਬਣਾਈ ਗਈ।  ਜਥੇਬੰਦੀ ਦੇ ਜਨਰਲ ਸਕੱਤਰ ਕਮਲਦੀਪ ਬਾਂਸਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਲਾਲਾ ਲਾਜਪਤ ਰਾਏ ਦੀ ਯਾਦ ਵਿੱਚ ਕੋਈ ਇਮਾਰਤ ਨਹੀਂ ਚਾਹੀਦੀ ਸਗੋਂ ਜਗਰਾਉਂ ਸਿਵਲ ਹਸਪਤਾਲ ਵਿੱਚ ਵੈਂਟੀਲੇਟਰ ਆਈਸੀਯੂ ਬੈੱਡ ਅਤੇ ਆਕਸੀਜਨ ਪਲਾਂਟ ਚਾਹੀਦਾ ਹੈ।  ਕਿਉਂਕਿ ਇਸ ਸਮੇਂ ਭਾਰਤ ਸਮੇਤ ਪੂਰੀ ਦੁਨੀਆ ਇੱਕ ਬਹੁਤ ਹੀ ਖਤਰਨਾਕ ਵਾਇਰਸ ਨਾਲ ਜੂਝ ਰਹੀ ਹੈ ਅਤੇ ਸਾਨੂੰ ਹਸਪਤਾਲਾਂ ਵਿੱਚ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੀ ਲੋੜ ਹੈ।  ਇਸ ਮੌਕੇ ਸੰਸਥਾ ਦੇ ਵਾਈਸ ਚੇਅਰਮੈਨ ਜਤਿੰਦਰ ਗਰਗ, ਮੀਤ ਪ੍ਰਧਾਨ ਅਨਮੋਲ ਗਰਗ, ਸਕੱਤਰ ਅੰਕੁਸ਼ ਮਿੱਤਲ, ਮੀਤ ਪ੍ਰਧਾਨ ਗੌਰਵ ਸਿੰਗਲਾ, ਕੈਸ਼ੀਅਰ ਮੋਹਿਤ ਗੋਇਲ, ਸੋਸ਼ਲ ਮੀਡੀਆ ਇੰਚਾਰਜ ਪ੍ਰਦਿਊਮਨ ਬਾਂਸਲ, ਦਫ਼ਤਰ ਇੰਚਾਰਜ ਜਤਿਨ ਸਿੰਗਲਾ, ਦੀਪਕ ਗੋਇਲ ਡੀ.ਕੇ., ਰੋਹਿਤ ਗੋਇਲ, ਵੈਭਵ ਬਾਂਸਲ, ਡਾ. ਦੀਪਕ ਗੋਇਲ, ਅਮਿਤ ਬਾਂਸਲ, ਸੰਜੀਵ ਬਾਂਸਲ ਸਮੇਤ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।

ਜੱਗਾ ਭਜਾਓ ਜਗਰਾਉਂ ਬਚਾਓ ਦੇ ਨਾਅਰੇ ਲਗਾਕੇ ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ ਦਾ ਪੁਤਲਾ ਫੂਕਿਆ

ਜਗਰਾਉਂ ਚ ਕਾਂਗਰਸੀਆਂ ਨੇ ਲਾਏ ਮੁੱਖ ਮੰਤਰੀ ਚੰਨੀ ਮੁਰਦਾਬਾਦ ਦੇ ਨਾਅਰੇ  
ਕਾਂਗਰਸ ਹਾਈ ਕਮਾਨ ਤੇ ਲਾਏ ਪੈਸੇ ਲੈ ਕੇ ਟਿਕਟ ਵੇਚਣ ਦੇ ਆਰੋਪ 

ਜਗਰਾਉਂ (ਅਮਿਤ ਖੰਨਾ)  ਕਾਂਗਰਸ ਪਾਰਟੀ ਵਲੋਂ ਪੰਜਾਬ ਚ ਨਵੀਂ ਲਿਸਟ ਜਾਰੀ ਹੋਣ ਤੋਂ ਬਾਅਦ ਹਲਕਾ ਜਗਰਾਉਂ ਵਿੱਚ ਭੂਚਾਲ ਆ ਗਿਆ ਜਗਰਾਉਂ ਦੇ  ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਤੌਰ ਤੇ ਚਾਰ ਉਮੀਦਵਾਰ  ਮਲਕੀਤ ਸਿੰਘ ਦਾਖਾ ,ਗੇਜਾ ਰਾਮ, ਅਵਤਾਰ ਸਿੰਘ ਚੀਮਨਾ , ਅਤੇ ਬੀਬੀ ਗੁਰਕੀਰਤ ਕੌਰ, ਆਸ ਲਗਾਈ ਬੈਠੇ ਸਨ ਪਰ ਕਾਂਗਰਸ ਪਾਰਟੀ ਵਲੋਂ ਰਾਏਕੋਟ ਤੋਂ ਆਏ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਟਿਕਟ ਦੇ ਕੇ  ਇਨ੍ਹਾਂ ਚਾਰ ਨੇਤਾਵਾਂ ਦੀ ਨਾਰਾਜ਼ਗੀ ਮੁੱਲ ਲੈ ਲਈ ਹੈ ਅੱਜ ਸਥਾਨਕ ਝਾਂਸੀ ਰਾਣੀ ਚੌਕ ਵਿੱਚ ਟਿਕਟ ਲੈਣ ਦੇ ਸਾਰੇ ਚਾਹਵਾਨ ਵੱਲੋਂ ਆਪਣੇ ਸਪੋਟਰਾਂ ਨੂੰ ਨਾਲ ਲੈ ਕੇ  ਮੁੱਖ ਮੰਤਰੀ ਚੰਨੀ ਅਤੇ ਹਰੀਸ਼ ਚੌਧਰੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ  ਇਸ ਮੌਕੇ ਜੱਗਾ ਭਜਾਓ ਜਗਰਾਉਂ ਬਚਾਓ ਦੀ ਨਾਅਰੇ ਲਗਾਏ ਗਏ  ਇਸ ਮੌਕੇ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਗੇਜਾ ਰਾਮ  ਉਨ੍ਹਾਂ ਦੱਸਿਆ ਕਿ ਚਾਰ ਨੇਤਾਵਾਂ ਵੱਲੋਂ ਪਰਚੀ ਪਾਈ ਗਈ ਸੀ ਜਿਸ ਵਿੱਚ ਅਵਤਾਰ ਸਿੰਘ ਚੀਮਨਾਂ ਦਾ ਨਾਮ ਆਇਆ ਅਤੇ ਹੁਣ ਅਵਤਾਰ ਸਿੰਘ ਜਿਨ੍ਹਾਂ ਨੂੰ ਬਤੌਰ ਆਜ਼ਾਦ ਉਮੀਦਵਾਰ ਜਗਰਾਉਂ ਤੋਂ ਐਲਾਨਿਆ ਜਾਵੇਗਾ  ਅਤੇ ਬਾਕੀ ਤਿੰਨ ਨੇਤਾ ਉਨ੍ਹਾਂ ਲਈ ਪ੍ਰਚਾਰ ਕਰਨਗੇ ਕਿ ਗੇਜਾ ਰਾਮ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਬਾਲਮੀਕੀ ਸਮਾਜ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ  ਜੋ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਜਗਰਾਉਂ ਸਮੇਤ ਕਈ ਹਲਕਿਆਂ ਵਿੱਚ ਕਾਂਗਰਸ ਹਾਈ ਕਮਾਨ ਵੱਲੋਂ ਬਾਲਮੀਕੀ ਸਮਾਜ ਦੇ ਨੁਮਾਇੰਦਿਆਂ ਨੂੰ ਅਣਗੌਲਿਆ ਹੈ ਜਿਸ ਕਾਰਨ ਅਸੀਂ ਵਿਰੋਧ ਦੇ ਰਾਹ ਪੈ ਗਏ ਹਾਂ  ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਪੈਸੇ ਲੈ ਕੇ ਜਗਰਾਉਂ ਦੀ ਟਿਕਟ ਵੇਚੀ ਗਈ ਅਤੇ ਕਿਹਾ ਕਿ ਜੱਗਾ ਇਸੋਵਾਲ ਟੂਣੇ ਟਪਾਣੇ  ਕਰਕੇ ਕਾਂਗਰਸ ਪਾਰਟੀ ਤੋਂ ਟਿਕਟ ਹਾਸਲ ਕੀਤੀ ਹੈ  ਇਸ ਮੌਕੇ ਬੋਲਦਿਆਂ ਅਵਤਾਰ ਸਿੰਘ ਚੀਮਨਾ ਨੇ ਕਿਹਾ ਕਿ ਉਹ ਪਾਰਟੀ ਨੂੰ ਪੰਜ ਕਰੋੜ ਰੁਪਏ ਬਤੌਰ ਸੇਵਾ ਵਜੋਂ ਦੇ ਚੁੱਕੇ ਹਨ ਉਨ੍ਹਾਂ ਨੂੰ ਇਹ ਕਿਹਾ ਗਿਆ ਸੀ ਕਿ ਤੁਹਾਨੂੰ ਜਗਰਾਉਂ ਤੋਂ ਟਿਕਟ ਦਿੱਤੀ ਜਾਵੇਗੀ  ਪਰ ਉਹ ਬਾਹਰੀ ਉਮੀਦਵਾਰ ਜਗਰਾਉਂ ਤੋਂ ਲਿਆ ਕੇ ਧੱਕਾ ਕੀਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਵੱਲੋਂ ਟਿਕਟ ਰੱਦ ਨਹੀਂ ਕੀਤੀ ਜਾਂਦੀ ਤੋਂ ਆਜ਼ਾਦ ਚੋਣ ਲੜ ਕੇ ਕਾਂਗਰਸ ਪਾਰਟੀ ਦੀ ਹਾਰ ਦਾ ਕਾਰਨ ਬਣਨਗੇ ਇਸ ਮੌਕੇ ਦੋਵਾਂ ਨੇਤਾਵਾਂ ਵੱਲੋਂ ਕਾਂਗਰਸ ਪਾਰਟੀ ਦੇ ਨੇਤਾਵਾਂ ਅਤੇ ਹਾਈਕਮਾਨ ਖਿਲਾਫ਼ ਭੜਾਸ  ਪਡ਼੍ਹਦਿਆਂ ਨਾਅਰੇਬਾਜ਼ੀ ਕੀਤੀ ਗਈ

ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਉ ਨੇ ਗਣਤੰਤਰ ਦਿਵਸ ਮਨਾਇਆ ਗਿਆ ਲਾਲਾ ਲਾਜਪਤ ਰਾਏ ਲਾਇਬਰੇਰੀ ਵਿਖੇ

ਜਗਰਾਓਂ 27 ਨਵੰਬਰ (ਅਮਿਤ ਖੰਨਾ) ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਉ, ਨੇ ਗਣਤੰਤਰ ਦਿਵਸ ਕੌਮੀ ਤਿਉਹਾਰ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ ਲਾਲਾ ਲਾਜਪਤ ਰਾਏ ਲਾਇਬਰੇਰੀ ਵਿਖੇ ਮਨਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਦੀਦੀ ਜਤਿੰਦਰ ਕੌਰ ਨੇ ਇਕ ਬਹੁਤ ਹੀ ਖ਼ੂਬਸੂਰਤ ਸ਼ੇਅਰ ਨਾਲ ਕੀਤਾ, "ਕੁੱਝ ਨਸ਼ਾ ਤਿਰੰਗੇ ਦੀ ਆਨ ਦਾ ਹੈ, ਕੁੱਝ ਨਸ਼ਾ ਮਾਤਰ-ਭੂਮੀ ਦੀ ਸ਼ਾਨ ਦਾ ਹੈ, ਹਮ ਲਹਿਰਾਏਂਗੇ ਹਰ ਜਗ੍ਹਾ ਇਹ ਤਿਰੰਗਾ, ਨਸ਼ਾ ਇਹ ਹਿੰਦੁਸਤਾਨ ਦੀ ਸ਼ਾਨ ਦਾ ਹੈ"। ਫਿਰ ਦੀਦੀ ਪਵਿੱਤਰ ਕੌਰ ਨੇ ਗਣਤੰਤਰ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਣਤੰਤਰ ਦਿਵਸ ਭਾਰਤ ਦਾ ਇੱਕ ਰਾਸ਼ਟਰੀ ਤਿਉਹਾਰ ਹੈ ਜੋ ਹਰ ਸਾਲ 26 ਜਨਵਰੀ ਨੂੰ ਮਨਾਇਆ ਜਾਂਦਾ ਹੈ । ਇਸ ਦਿਨ ਹੀ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ । ਸਾਡੇ ਦੇਸ਼ ਦੇ ਸੰਵਿਧਾਨ ਨੂੰ 2 ਸਾਲ 11 ਮਹੀਨੇ 18 ਦਿਨ ਲਗਾ ਕੇ ਬਣਾਇਆ਼ ਗਿਆ ਸੀ ਤਾਂ ਇਸ ਦਿਨ ਨੂੰ ਹੀ ਭਾਰਤ ਨੂੰ ਪੂਰਨ ਗਣਤੰਤਰ ਘੋਸ਼ਿਤ ਕੀਤਾ ਗਿਆ ਸੀ । ਇਸ  ਦਿਨ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਖਾਤਿਰ ਕੁਰਬਾਨੀ ਦਿੱਤੀ ਸੀ। ਫਿਰ ਦੀਦੀ ਹਰਵਿੰਦਰ ਕੌਰ ਅਤੇ ਦੀਦੀ ਸੁਮਨ ਨੇ ਗਣਤੰਤਰ ਦਿਵਸ ਦੇ ਸੰਦਰਭ ਵਿੱਚ ਕਵਿਤਾ ਆਓ" ਤਿਰੰਗਾ ਲਹਿਰਾਈਏ" ਗਾਈ। ਉਪਰੰਤ ਸਾਰੇ ਅਧਿਆਪਕ ਸਾਹਿਬਾਨਾਂ ਅਤੇ ਦਸਵੀਂ ਜਮਾਤ ਦੀਆਂ ਵਿਿਦਆਰਥਣਾਂ ਪਰੀਨੀਤਾ ਤੇ ਲਿਿਮਤਾ ਨੇ "ਨਵ ਯੁੱਗ ਦੀ ਨਵ ਗਤੀ" ਗੀਤ ਗਾ ਕੇ ਆਪਣੇ ਮਨ ਦੇ ਭਾਵ ਉਜਾਗਰ ਕੀਤੇ। ਫਿਰ ਸਾਰੇ ਅਧਿਆਪਕ ਸਾਹਿਬਾਨਾਂ ਨੇ ਲਾਲਾ ਲਾਜਪਤ ਰਾਏ ਜੀ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਜੱਦੀ ਘਰ ਵੀ ਗਏ ਜਿੱਥੇ ਉਹ ਰਹਿੰਦੇ ਸੀ। ਇਸ ਰਾਸ਼ਟਰੀ ਤਿਉਹਾਰ ਦਾ ਸਮਾਪਨ ਅੰਤ ਵਿਚ ਪ੍ਰਸ਼ਾਦ ਵੰਡ ਕੇ ਕੀਤਾ ਗਿਆ।ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਗਣਤੰਤਰ ਦਿਵਸ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹਰ ਭਾਰਤ ਵਾਸੀ ਨੂੰ ਭਾਰਤ ਦੇ ਸ਼ਹੀਦਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਆਪਣੇ ਦੇਸ਼ ਨੂੰ ਸਿਖਰ ਤਕ ਲੈ ਜਾਣ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ। ਹਰ ਭਾਰਤੀਯ ਦਾ ਇਹ ਫਰਜ਼ ਬਣਦਾ ਹੈ ਕਿ ਉਹ ਦੇਸ਼ ਦੇ ਵਿਕਾਸ ਵਿਚ ਆਪਣਾ ਪੂਰਾ ਯੋਗਦਾਨ ਦੇਵੇ ਤੇ ਦੇਸ਼ ਦੀ ਰੱਖਿਆ ਲਈ ਹਰ ਸਮੇਂ ਤੱਤਪਰ ਰਹੇ।

ਲਾਇਨਜ਼ ਕਲੱਬ ਮਿਡ ਟਾਊਨ  ਜਗਰਾਉਂ ਵੱਲੋਂ ਲਗਾਇਆ ਗਿਆ ਮੁਫਤ ਕੋਰੋਨਾ ਵੈਕਸਿਨ ਦਾ ਕੈਂਪ 

ਜਗਰਾਓਂ 27 ਨਵੰਬਰ (ਅਮਿਤ ਖੰਨਾ) ਲਾਇਨਜ਼ ਕਲੱਬ ਮਿਡ ਟਾਊਨ ਵੱਲੋਂ ਕੋਰੋਨਾ ਵੈਕਸੀਨ ਦਾ ਕੈਂਪ ਲਾਇਨ ਭਵਨ ਕੱਚਾ ਕਿਲ•ਾ ਵਿਖੇ ਲਗਾਇਆ ਗਿਆ  ਇਹ ਕੈਂਪ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ   ਇਸ ਮੌਕੇ ਲਾਇਨ ਕਲੱਬ ਦੇ ਪ੍ਰਧਾਨ ਲਾਲ ਚੰਦ ਮੰਗਲਾ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿਚ 170 ਵਿਅਕਤੀਆਂ ਦੇ ਕੋਰੋਨਾ ਵੈਕਸੀਨ ਲਗਾਈ ਗਈ ਇਸ ਕੈਂਪ ਵਿਚ 18 ਸਾਲ ਤੋਂ ਲੈ ਕੇ 44 ਸਾਲ ਵਾਲਿਆਂ ਦੀ ਪਹਿਲੀ ਡੋਜ਼  ਅਤੇ 84 ਦਿਨ ਪੂਰੇ ਹੋਣ ਵਾਲਿਆਂ ਦੇ ਦੂਜੀ ਡੋਜ਼ ਲਗਾਈ ਗਈ ਲੋਕਾਂ ਨੂੰ ਕੋਰੋਨਾ ਦੀ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਕੋਰੋਨਾ ਵੈਕਸੀਨ ਦਾ ਟੀਕਾ ਲਗਾਉਣ ਦੀ ਅਪੀਲ ਕੀਤੀ੍ਟ ਉਨ•ਾਂ ਕਿਹਾ ਕਿ ਸਾਡੇ ਦੇਸ਼ ਦੇ ਡਾਕਟਰਾਂ ਤੇ ਿਿਵਗਆਨੀਆਂ ਨੇ ਬਹੁਤ ਮਿਹਨਤ ਤੇ ਖੋਜ ਕਰ ਕੇ ਇਸ ਵੈਕਸੀਨ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਨੂੰ ਦਿੱਤੀ ਹੈ ਅਤੇ ਸਾਨੂੰ ਇਸ ਵੈਕਸੀਨ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਚਾਹੀਦਾ ਹੈ ਇਸ ਮੌਕੇ ਪ੍ਰਧਾਨ ਲਾਲ ਚੰਦ ਮੰਗਲਾ, ਰਾਕੇਸ਼ ਜੈਨ,  ਖਜ਼ਾਨਚੀ ਅੰਮ੍ਰਿਤ ਗੋਇਲ ,  ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ,  ਮਨੋਹਰ ਸਿੰਘ ਟੱਕਰ, ਭੂਸ਼ਨ ਗੋਇਲ, ਕ੍ਰਿਸ਼ਨ ਵਰਮਾ  ਮੈਂਬਰ ਹਾਜ਼ਰ ਸਨ

'ਬਹਾਦਰ' ਦਾ ਦਿੱਲੀ ਸੰਘਰਸ਼ ਵਿੱਚ ਪਾਇਆ ਯੋਗਦਾਨ ਯਾਦ ਰਹੇਗਾ- ਕਿਰਤੀ ਕਿਸਾਨ ਯੂਨੀਅਨ 

ਜਗਰਾਉਂ 27 ਜਨਵਰੀ ( ਜਸਮੇਲ ਗ਼ਾਲਿਬ ) ਕਿਸਾਨ ਵਿਰੋਧੀ ਬਿਲ਼ਾਂ ਖਿਲਾਫ਼ ਚੱਲੇ ਕਿਸਾਨ ਮੋਰਚੇ 'ਚ ਮੋਹਰੀ ਰੋਲ਼ ਅਦਾ ਕਰਨ ਵਾਲੇ ਅਤੇ ਬੀਤੇ ਦਿਨੀਂ ਸੰਖੇਪ ਬਿਮਾਰੀ ਪਿਛੋਂ ਦੁਨੀਆਂ ਨੂੰ ਅਲਵਿਦਾ ਕਹਿ ਗਏ ਝੋਰੜਾਂ ਪਿੰਡ ਦੇ ਕਿਸਾਨ ਬਹਾਦਰ ਸਿੰਘ ਦੇ ਸਰਧਾਜ਼ਲੀ ਸਮਾਗਮ ਵਿੱਚ ਬੋਲਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਮਾਣੂੰਕੇ ਨੇ ਕਿਹਾ ਕਿ ਬਹਾਦਰ ਸਿੰਘ ਕਿਸਾਨੀ ਸੰਘਰਸ਼ ਦਾ ਬਹਾਦਰ ਯੋਧਾ ਸੀ ਜਿਸ ਦੇ ਤੁਰ ਜਾਣ ਨਾਲ਼ ਨਾਂ ਸਿਰਫ਼ ਪਰਿਵਾਰ ਤੇ ਸਮਾਜ ਨੂੰ ਗਹਿਰਾ ਘਾਟਾ ਪਿਆ ਹੈ ਸਗੋਂ ਕਿਸਾਨ ਯੂਨੀਅਨ ਵੱਡਾ ਘਾਟਾ ਪਿਆ ਹੈ। ਦੱਸਣਯੋਗ ਹੈ ਕਿ ਫੌਤ ਹੋਏ ਬਹਾਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸਰਗਰਮ ਆਗੂ ਸੁਖਜੀਤ ਸਿੰਘ ਝੋਰੜਾਂ ਦੇ ਪਿਤਾ ਸਨ। ਇਸ ਸਮੇਂ ਯੂਥ ਆਗੂ ਮਨੋਹਰ ਸਿੰਘ ਝੋਰੜਾਂ, ਬੀਕੇਯੂ ਏਕਤਾ ਡਕੌਂਦਾ ਦੇ ਆਗੂ ਦਰਸ਼ਨ ਸਿੰਘ, ਮਾਸਟਰ ਜੰਗ ਸਿੰਘ, ਸਾਧੂ ਸਿੰਘ ਅਕਾਲ਼ੀ, ਮਾਰਕੀਟ ਕਮੇਟੀ ਚੇਅਰਮੈਨ ਤਰਲੋਚਨ ਸਿੰਘ, ਸ਼ਿੰਦਰ ਸਿੰਘ ਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ।