You are here

ਲੁਧਿਆਣਾ

ਜੀ.ਐੱਚ. ਜੀ. ਅਕੈਡਮੀ ਜਗਰਾਉਂ  ਵਿਖੇ ਮਨਾਇਆ ਗਿਆ 75ਵਾਂ ਗਣਤੰਤਰਤਾ ਦਿਵਸ  

ਜਗਰਾਓਂ 26 ਨਵੰਬਰ (ਅਮਿਤ ਖੰਨਾ)  ਇਲਾਕੇ ਦੀ ਮੰਨੀ-ਪ੍ਰਮੰਨੀ ਸੰਸਥਾ  ਜੀ.ਐੱਚ.ਜੀ. ਅਕੈਡਮੀ ਜਗਰਾਉਂ, ਜੋ ਹਮੇਸ਼ਾਂ ਹੀ ਦਿਨ-ਤਿਉਹਾਰ ਅਤੇ  ਪੁਰਬ ਮਨਾਉਣ ਵਿੱਚ ਅਗਾਂਹਵਧੂ ਰਹੀ ਹੈ। ਇੱਥੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਮੌਕੇ 'ਤੇ  ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਔਖੇ ਤੋਂ ਔਖੇ ਸਮੇਂ ਵਿੱਚ ਵੀ ਜੀ.ਐੱਚ. ਜੀ. ਅਕੈਡਮੀ ਸਕੂਲ ਪੜ੍ਹਾਈ ਦੇ ਨਾਲ ਨਾਲ ਹਰ ਦਿਨ- ਤਿਉਹਾਰ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਉਂਦਾ ਰਿਹਾ ਹੈ ਤਾਂ ਕਿ ਵਿਦਿਆਰਥੀ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਅਤੇ ਉਨ੍ਹਾਂ ਨੂੰ ਹਰ ਮਹੱਤਵਪੂਰਨ ਦਿਵਸ   ਦੀ ਜਾਣਕਾਰੀ ਮਿਲਦੀ ਰਹੇ।ਜਿੱਥੇ ਅੱਜ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਰਮਨਜੋਤ ਕੌਰ ਗਰੇਵਾਲ ਜੀ ਦੀ ਦੇਖ-ਰੇਖ ਵਿੱਚ ਅਧਿਆਪਕਾਂ ਦੁਆਰਾ ਸਕੂਲ ਵਿੱਚ 75ਵਾਂ ਗਣਤੰਤਰਤਾ ਦਿਵਸ  ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਪ੍ਰਿੰਸੀਪਲ ਮੈਡਮ ਦੁਆਰਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਸਕੂਲ ਦੇ ਅਧਿਆਪਕਾਂ ਦੁਆਰਾ ਰਾਸ਼ਟਰੀ-ਗਾਨ ਗਾਇਆ ਗਿਆ।ਪ੍ਰਿੰਸੀਪਲ ਮੈਡਮ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਗਣਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਕਰਨ ਲਈ ਅਤੇ ਭਾਰਤੀ ਸੰਵਿਧਾਨ ਦੇ ਨਿਯਮਾਂ ਦੀ ਪਾਲਣਾ ਕਰਨ ਲਈ  ਪ੍ਰੇਰਿਤ ਕੀਤਾ। ਸਕੂਲ ਦੇ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਜੀ ਅਤੇ ਡਾਇਰੈਕਟਰ ਸਰਦਾਰ ਬਲਜੀਤ ਸਿੰਘ ਮੱਲ੍ਹੀ ਜੀ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਗਣਤੰਤਰਤਾ ਦਿਵਸ ਦੀ ਵਧਾਈ ਦਿੱਤੀ।

 ਰੂਪ ਚੰਦ ਜੈਨ ਐਸ ਐਸ ਬਰਾਦਰੀ ਵੱਲੋਂ ਕੋਰੋਨਾ ਵੈਕਸੀਨ ਦਾ ਮੁਫ਼ਤ ਕੈਂਪ 27  ਨੂੰ 

ਜਗਰਾਓਂ 26 ਨਵੰਬਰ (ਅਮਿਤ ਖੰਨਾ)  ਸ੍ਰੀ ਰੂਪ ਚੰਦ ਜੈਨ ਐਸ ਐਸ ਬਰਾਦਰੀ ਵੱਲੋਂ ਕਰੋਨਾ ਵੈਕਸੀਨ ਦਾ ਮੁਫ਼ਤ ਕੈਂਪ  ਸ੍ਰੀ ਰੂਪ ਚੰਦ ਜੈਨ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸ਼ੁੱਭ ਮੌਕੇ ਤੇ  ਸ੍ਰੀ ਰੂਪ ਚੰਦ ਜੈਨ ਸਮਾਧੀ ਸਥਲ ਤਹਿਸੀਲ ਰੋਡ ਜਗਰਾਉਂ ਵਿਖੇ  27 ਤਰੀਕ  ਵੀਰਵਾਰ ਨੂੰ ਸਵੇਰੇ 9ਵਜੇ ਤੋਂ ਲੈ ਕੇ 2 ਵਜੇ ਤੱਕ ਲਗਾਇਆ ਜਾ ਰਿਹਾ ਹੈ  ਜਾਵੇਗੀ  ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਰੂਪ ਚੰਦ ਜੈਨ ਬਰਾਦਰੀ ਦੇ ਪ੍ਰਧਾਨ ਰਾਕੇਸ਼ ਜੈਨ ਨੇਸ਼ਾ ਸੈਕਟਰੀ ਧਰਮਪਾਲ ਜੈਨ ਅਤੇ ਖਜ਼ਾਨਚੀ ਵਿਜੇ ਜੈਨ ਨੇ ਦੱਸਿਆ ਕਿ ਇਸ ਕੈਂਪ ਦੇ ਵਿੱਚ ਫਸਟ ਅਤੇ ਸੈਕਿੰਡ ਡੋਜ਼ ਵਾਲੇ ਨੂੰ ਅਤੇ ਫਰੰਟ ਲਾਈਨ ਵਾਲੇ ਨੂੰ ਥਰਡ  ਡੋਜ਼ ਵੀ ਲਗਾਈ ਜਾਵੇਗੀ ਸਾਨੂੰ ਇਸ ਕੋਰੋਨਾ ਮਹਾਂਮਾਰੀ ਨੂੰ ਦੇਖ ਕੇ ਇਹ ਵੈਕਸੀਨੇਸ਼ਨ ਜ਼ਰੂਰ ਲਗਾਉਣੀ ਚਾਹੀਦੀ ਹੈ ਤਾਂ ਕਿ ਸਾਨੂੰ ਇਸ ਭਿਆਨਕ ਬੀਮਾਰੀ ਤੋਂ ਬਚਿਆ ਜਾ ਸਕੇ ਇਸ ਮੌਕੇ ਰੂਪ ਚੰਦ ਜੈਨ ਬਰਾਦਰੀ ਦੇ ਪ੍ਰਧਾਨ ਰਾਕੇਸ਼ ਜੈਨ ਨੇਸ਼ਾ ,ਸੈਕਟਰੀ ਧਰਮਪਾਲ ਜੈਨ, ਅਤੇ ਖਜ਼ਾਨਚੀ ਵਿਜੇ ਜੈਨ, ਤਰੁਣ ਜੈਨ ਕਾਲਾ ,ਯੋਗੇਸ਼ ਜੈਨ, ਸੁਧੀਰ ਜੈਨ ਆਦਿ ਹਾਜ਼ਰ ਸਨ

ਗਣਤੰਤਰ ਦਿਵਸ ਤੇ ਵਿਸ਼ੇਸ਼ -ਬੀ. ਬੀ. ਅੇਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ (ਜਗਰਾਂਉੇ)  

ਸਿੱਧਵਾਂਬੇਟ, 26  ਜਨਵਰੀ  (ਜਸਮੇਲ ਗ਼ਾਲਿਬ)  ਇਲਾਕੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਅੇਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ (ਜਗਰਾਂਉ) ਵਿਖੇ ਗਣਤੰਤਰ ਦਿਵਸ ਨਾਲ ਸਬੰਧਿਤ ਆਨ ਲਾਈਨ ਐਕਟੀਵਿਟੀ ਕਰਵਾਈ ਗਈ। ਇਸ ਐਕਟੀਵਿਟੀ ਵਿੱਚ ਨਰਸਰੀ ਕਲਾਸ ਤੋਂ ਦੂਸਰੀ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ। ਬੱਚਿਆਂ ਨੇ ਤਿੰਨ ਰੰਗ ਕੇਸਰੀ, ਚਿੱਟਾ ਅਤੇ ਹਰੇ ਰੰਗ ਨੂੰ ਵਰਤ ਕੇ ਆਪਣੀਆਂ ਦੇਸ਼ ਪ੍ਰਤੀ ਭਾਵਨਾਵਾਂ ਨੂੰ ਪ੍ਰਗਟ ਕੀਤਾ। ਅਧਿਆਪਕਾਂ ਦੁਆਰਾ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਪ੍ਰਿੰਸੀਪਲ ਮੈਡਮ ਅਨੀਤਾ ਕੁਮਾਰੀ ਜੀ ਦੁਆਰਾ ਸਾਰੇ ਬੱਚਿਆਂ ਦੀ ਕਲਾ ਦੀ ਤਾਰੀਫ ਕੀਤੀ ਗਈ ਅਤੇ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਵਾਈਸ ਪ੍ਰਧਾਨ ਸਨੀ ਅਰੋੜਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਅਤੇ ਡਇਰੈਕਟਰ ਰਾਜੀਵ ਸੱਗੜ ਦੁਆਰਾ ਬੱਚਿਆਂ ਤੋਂ ਵੱਧ ਤੋਂ ਵੱਧ ਦੇਸ਼ ਭਗਤੀ ਸੰਬੰਧੀ ਕਿਿਰਆਵਾਂ ਕਰਵਾਉਣ ਲਈ ਕਿਹਾ ਗਿਆ ਅਤੇ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਸ਼ੇਰਪੁਰ ਖੁਰਦ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਏ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਸ਼ੇਰਪੁਰ ਖੁਰਦ, ਸਮੂਹ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕਿਸਾਨੀ ਅੰਦੋਲਨ ਦੀ ਜਿੱਤ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ   

ਜਗਰਾਉਂ, 25 ਜਨਵਰੀ (ਜਸਮੇਲ ਗ਼ਾਲਿਬ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਸ਼ੇਰਪੁਰ ਖੁਰਦ ਵਲੋਂ ਸਮੁੱਚੀ ਪੰਚਾਇਤ, ਗੁਰਦੂਆਰਾ ਕਮੇਟੀ ਦੇ ਸਹਿਯੋਗ ਨਾਲ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਗੁਰਦੁਆਰਾ ਸਾਹਿਬ  ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।  ਅਰਦਾਸ ਉਪਰੰਤ ਵਿਸ਼ੇਸ਼ ਤੋਰ ਤੇ ਪੁੱਜੇ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਇਸ ਸਮੇਂ ਭਾਰੀ ਗਿਣਤੀ ਚ ਇਕੱਤਰ ਪਿੰਡ ਵਾਸੀਆਂ ਨੂੰ ਕਿਸਾਨ ਅੰਦੋਲਨ ਦੀ ਜਿੱਤ ਦੀ ਮੁਬਾਰਕਬਾਦ ਦਿੰਦਿਆਂ ਪਿੰਡ ਵਾਸੀਆਂ ਵਲੋ ਇਸ ਅੰਦੋਲਨ ਵਿੱਚ ਪਾਏ ਯੋਗਦਾਨ ਲਈ ਕੋਟਿਨ ਕੋਟ ਧੰਨਵਾਦ ਕੀਤਾ। ਓਨਾਂ ਕਿਹਾ ਕਿ ਇਸ ਇਤਿਹਾਸਕ ਕਰਵਟ ਨੇ ਪੰਜਾਬੀਆਂ ਬਾਰੇ ਸੰਸਾਰ ਭਰ ਚ ਪਰਚਾਰੇ ਜਾਂਦੇ ਸਾਰੇ ਭੁਲੇਖੇ ਦੂਰ ਕਰ ਦਿਤੇ ਹਨ।ਪੰਜਾਬੀਆਂ ਨੇ ਭਾਵੇਂ ਲਗਭਗ ਪੋਣੀ ਸਦੀ ਲੁਟੇਰੇ ਹਾਕਮਾਂ ਖਿਲਾਫ ਡੰਡੇ ਚ ਝੰਡਾ ਪਾਇਆ ਹੈ ਤੇ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੂੰ ਪੂਰਨ ਵਿਸ਼ਵਾਸ ਹੈ ਕਿ ਦੇਸ਼ ਦੇ ਕਿਸਾਨਾਂ ਨੇ ਇਸ ਅੰਦੋਲਨ ਚ ਜਿਥੇ ਅਪਣੇ ਦੁਸ਼ਮਣ ਦੀ ਪਛਾਣ ਕਰ ਲਈ ਹੈ ਅਤੇ ਅਸਲ ਮੁਕਤੀ ਦਾ ਰਾਹ ਵੀ ਲਭ ਲਿਆ ਹੈ । ਹੁਣ ਇਨਾਂ ਵਿਧਾਨ ਸਭਾ ਚੋਣਾਂ ਚ ਮੋਰਚੇ ਦੀ ਏਕਤਾ ਨੂੰ ਧੜੇਬੰਦੀ ਤੋਂ ਉਪਰ ਉਠ ਕੇ ਬਚਾਉਣ ਦੀ  ਵੱਡੀ ਚੁਣੋਤੀ ਸਾਰੀਆਂ ਲੋਕ ਪੱਖੀ ਸ਼ਕਤੀਆਂ ਲਈ ਦਰਪੇਸ਼ ਹੈ। ਇਸ ਸਮੇਂ ਅਪਣੇ ਸੰਬੋਧਨ ਚ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਦੇਸ਼ ਦੇ ਕਿਰਤੀਆਂ ਨੇ ਸਾਮਰਾਜੀ ਕਾਰਪੋਰੇਟ ਪੱਖੀ ਨੀਤੀਆਂ ਨੂੰ ਭਾਂਜ ਦਿੰਦਿਆਂ 750 ਕੁਰਬਾਨੀਆਂ ਦਿੱਤੀਆਂ ਹਨ।ਸਾਮਰਾਜੀ ਸੰਸਥਾਂ ਚੋਂ ਦੇਸ਼ ਨੂੰ ਬਾਹਰ ਕਢਵਾ ਕੇ ਹੀ ਖੇਤੀ ਨੂੰ ਅਸਲ ਅਰਥਾਂ ਚ ਬਚਾਇਆ ਜਾ ਸਕਦਾ ਹੈ।ਉਨਾਂ ਸਾਮਰਾਜੀ ਨੀਤੀਆਂ ਜਿਵੇਂ ਨਿਜੀਕਰਨ,ਵਿਸ਼ਵੀਕਰਨ ਅਤੇ ਖੁਲੀ ਮੰਡੀ ਦੀਆਂ ਨੀਤੀਆਂ ਨੂੰ ਹਰਾ ਕੇ ਹੀ ਅਸਲ ਲੋਕ ਮੁੱਦਿਆਂ ਦਾ ਹਲ ਲਭਿਆ ਜਾ ਸਕਦਾ ਹੈ। ਇਸ ਸਮੇ ਬਲਾਕ ਸਕੱਤਰ ਰਾਮਸਰਨ ਸਿੰਘ ਰਸੂਲਪੁਰ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਪੂਰਾ ਸਾਲ ਭਰ ਸਾਥੀ ਬਲੋਰ ਸਿੰਘ ਇਕਾਈ ਮੀਤਪ੍ਰਧਾਨ ਵਲੋ ਟੀਕਰੀ ਬਾਰਡਰ ਤੇ ਸੰਘਰਸ਼ ਚ ਸ਼ਾਮਿਲ ਰਹਿ ਕੇ ਪਿੰਡ ਦੇ ਨਾਮ ਨੂੰ ਰੋਸ਼ਨ ਕੀਤਾ ਹੈ।ਇਸ ਸਮੇਂ ਸ਼ੰਘਰਸ਼ ਚ ਸ਼ਾਮਲ ਸਾਰੀਆਂ ਸਖਸ਼ੀਅਤਾਂ ਅਤੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ  ਕਿਸਾਨ ਸ਼ਹੀਦ ਬਲਕਰਨ ਸਿੰਘ ਲੋਧੀਵਾਲਾ ਦੇ ਪਿਤਾ ਜੀ ਪਵਿੱਤਰ ਸਿੰਘ ਲੋਧੀਵਾਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਜਸਵਿੰਦਰ ਸਿੰਘ ਭਮਾਲ,  ਪ੍ਰਵਾਰ ਸਿੰਘ ਗਾਲਬ, ਜਗਤ ਸਿੰਘ ਲੀਲਾਂ ,ਦਰਸ਼ਨ ਸਿੰਘ ਗਾਲਬ, ਸੁਖਵਿੰਦਰ ਸਿੰਘ ਜਗਰਾਂਓ ਆਦਿ ਹਾਜਰ ਸਨ

 

 

 

ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਚੋਣ ਪ੍ਰਚਾਰ ਨੂੰ ਉਸਾਰੂ ਬਣਾਉਣ ਲਈ ਮੀਟਿੰਗ ਕੀਤੀ

ਜਗਰਾਓਂ 24 ਨਵੰਬਰ (ਅਮਿਤ ਖੰਨਾ)  ਵਿਧਾਨ ਸਭਾ ਚੋਣ ਹਲਕਾ ਦਾਖਾ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਚੋਣ ਮੁਹਿੰਮ ਦੇ ਇੰਚਾਰਜ ਕਾਂਗਰਸ ਦੇ ਲੁਧਿਆਣਾ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਅਤੇ ਹੋਰ ਆਗੂਆਂ ਨਾਲ ਚੋਣ ਪ੍ਰਚਾਰ ਨੂੰ ਉਸਾਰੂ ਬਣਾਉਣ ਲਈ ਮੀਟਿੰਗ ਕੀਤੀ ੍ਟ ਕੈਪਟਨ ਸੰਦੀਪ ਸੰਧੂ ਨਾਲ ਬੰਦ ਕਮਰਾ ਮੀਟਿੰਗ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ ਨੇ ਕਿਹਾ ਕਿ ਉਹ ਆਪਣੇ ਆਗੂ ਕੈਪਟਨ ਸੰਦੀਪ ਸੰਧੂ ਵਲੋਂ ਵਿਕਾਸ ਨੂੰ ਲੈ ਕੇ ਪਿਛਲੇ 2 ਸਾਲ ਦਾ ਰਿਪੋਰਟ ਕਾਰਡ ਲੋਕਾਂ ਵਿਚ ਲੈ ਕੇ ਜਾਣਗੇ ੍ਟ ਉਨ੍ਹਾਂ ਕਿਹਾ ਕਿ ਹਲਕਾ ਦਾਖਾ ਦੇ 112 ਪਿੰਡਾਂ 'ਚ ਪਿਛਲੇ ਦੋ ਸਾਲ ਜਿੱਥੇ ਤੇਜ਼ੀ ਨਾਲ ਤੇਸੀ-ਕਰੰਡੀ ਖੜਕਦੀ ਰਹੀ, ਖੂਬ ਵਿਕਾਸ ਹੋਇਆ, ਉਥੇ ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੀ ਹਦੂਦ ਦੇ ਕੁੱਲ ਮੁਹੱਲਿਆਂ ਵਿਚ ਵਿਕਾਸ ਦੇ ਨਾਲ ਸ਼ਹਿਰ 'ਚ ਬਹੁ-ਕਰੋੜੀ ਲਾਗਤ ਵਾਲੇ ਬੱਸ ਸਟੈਂਡ, ਫਾਇਰ ਸਟੇਸ਼ਨ, ਸੀਨੀਅਰ ਸਿਟੀਜ਼ਨ ਹੋਮ, ਦਾਣਾ ਮੰਡੀ ਅੰਦਰ ਬਰਸਾਤੀ ਪਾਣੀ ਸੀਵਰੇਜ ਪ੍ਰਾਜੈਕਟ, ਸਵੱਦੀ ਆਈ.ਟੀ.ਆਈ, ਕੁੱਲ ਇਕ ਦਰਜਨ ਵੱਡੇ ਪ੍ਰਾਜੈਕਟ ਜੋ ਪਾਸ ਹੋਏ ਤੇ ਬਣੇ, ਬਾਰੇ ਵੋਟਰਾਂ ਨੂੰ ਜਾਣੂੰ ਕਰਵਾਵਾਂਗੇ ੍ਟ ਸੋਨੀ ਗਾਲਿਬ ਨੇ ਕਿਹਾ ਕਿ ਵਿਕਾਸ ਬਦਲੇ ਵੋਟ ਹੀ ਸਾਡੇ ਉਮੀਦਵਾਰ ਕੈਪਟਨ ਦਾ ਏਜੰਡਾ ਹੋਵੇਗਾ ੍ਟ ਕੈਪਟਨ ਸੰਦੀਪ ਸੰਧੂ ਦੀ ਚੋਣ ਮੁਹਿੰਮ ਉਸਾਰੂ ਬਣਾਉਣ ਲਈ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸਰਪੰਚ ਲਛਮਣ ਸਿੰਘ, ਅਮਰਜੀਤ ਸਿੰਘ, ਬਲਦੇਵ ਸਿੰਘ, ਯੂਥ ਆਗੂ ਪਿੰਦਰ ਪਮਾਲੀ ਤੇ ਹੋਰਨਾਂ ਵਲੋਂ ਕਮਾਨ ਸੰਭਾਲੀ ਹੋਈ ਹੈ ੍ਟ

ਕਰ ਭਲਾ ਹੋ ਭਲਾ ਸੰਸਥਾ ਵੱਲੋਂ ਬਾਬਾ ਮਰਦਾਨਾ ਜੀ ਦੇ 19ਵੇਂ ਸਾਲਾਨਾ ਸਮਾਗਮ ਮੌਕੇ ਲੰਗਰ ਲਗਾਇਆ 

ਜਗਰਾਓਂ 24ਨਵੰਬਰ (ਅਮਿਤ ਖੰਨਾ)  ਕਰ ਭਲਾ ਹੋ ਭਲਾ ਸੰਸਥਾ ਵੱਲੋਂ ਬਾਬਾ ਮਰਦਾਨਾ ਜੀ ਦੇ 19ਵੇਂ ਸਾਲਾਨਾ ਸਮਾਗਮ ਮੌਕੇ ਲੰਗਰ ਲਗਾਇਆ ਗਿਆ। ਸਥਾਨਕ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਸਾਇੰਸ ਕਾਲਜ ਵਿਖੇ ਲਗਾਏ ਲੰਗਰ ਵਿਚ ਸੰਸਥਾ ਦੇ ਚੇਅਰਮੈਨ ਅਮਿਤ ਅਰੋੜਾ, ਪ੍ਰਧਾਨ ਜਗਦੀਸ਼ ਖੁਰਾਣਾ, ਪੰਕਜ ਅਰੋੜਾ, ਭੁਪਿੰਦਰ ਮੁਰਲੀ, ਸੋਨੀ ਮੱਕੜ, ਨਾਨੇਸ਼ ਗਾਂਧੀ, ਮਹੇਸ਼ ਟੰਡਨ, ਭਾਰਤ ਖੰਨਾ, ਵਿਸ਼ਾਲ ਸ਼ਰਮਾ, ਰਾਹੁਲ, ਆਤਮਜੀਤ, ਸੁਨੀਲ ਬਜਾਜ ਸਮੇਤ ਮੈਂਬਰਾਂ ਨੇ ਭੰਡਾਰੇ ਵਿਚ ਸੇਵਾ ਕਰਦਿਆਂ ਸੰਗਤ ਨੂੰ ਪ੍ਰਸ਼ਾਦ ਗ੍ਹਿਣ ਕਰਵਾਇਆ।

ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਮਨਾਇਆ ਗਿਆ ਰਾਸ਼ਟਰੀ ਬਾਲੜੀ ਦਿਵਸ 

ਜਗਰਾਓਂ 24 ਨਵੰਬਰ (ਅਮਿਤ ਖੰਨਾ)  ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਮਨਾਇਆ ਗਿਆ ਰਾਸ਼ਟਰੀ ਬਾਲੜੀ ਦਿਵਸ ਇਸ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ। ਉਪਰੰਤ ਦੀਦੀ ਸੁਮਨ ਨੇ ਬਾਲੜੀ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਬਾਲੜੀ ਦਿਵਸ ਦੀ ਸ਼ੁਰੂਆਤ ਸਾਲ 2008 ਵਿੱਚ ਬਾਲ ਵਿਕਾਸ ਮੰਤਰਾਲੇ ਦੁਆਰਾ ਕੀਤੀ ਗਈ ਸੀ। ਹਰ ਸਾਲ 24 ਜਨਵਰੀ ਨੂੰ ਸਾਰੇ ਰਾਜ ਇਸ ਦਿਵਸ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਮਨਾਉਂਦੇ ਹਨ। ਰਾਜ ਦੀਆਂ ਸਰਕਾਰਾਂ ਆਪਣੇ ਸਤਰ ਤੇ ਜਾਗਰੂਕਤਾ ਦੀ ਪਹਿਲ ਕਰਦੀਆਂ ਹਨ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਕੁੜੀਆਂ ਨੂੰ ਸਹਾਇਤਾ ਅਤੇ ਅੱਗੇ ਵੱਧਣ ਦੇ ਵੱਖ ਵੱਖ ਮੌਕੇ ਪ੍ਰਦਾਨ ਕਰਨਾ ਹੈ। ਕੁਝ ਅਜਿਹੇ ਵੀ ਪਰਿਵਾਰ ਹਨ ਜੋ ਕੁੜੀਆਂ ਨੂੰ ਜਨਮ ਨਹੀਂ ਦੇਣਾ ਚਾਹੁੰਦੇ। ਇਸ ਲਈ ਉਹ ਕੁੜੀਆਂ ਨੂੰ ਕੁੱਖ ਵਿਚ ਹੀ ਮਾਰ ਦਿੰਦੇ ਹਨ ਜਾਂ ਫਿਰ ਪੈਦਾ ਹੋਣ ਤੋਂ ਬਾਅਦ ਵੀ ਖੁਸ਼ ਨਹੀਂ ਰਹਿੰਦੇ।ਬਾਲੜੀ ਦਿਵਸ ਮਨਾਉਣ ਦਾ ਉਦੇਸ਼ ਇਹ ਹੈ ਕਿ ਸਮਾਜ ਵਿੱਚ ਲੋਕਾਂ ਨੂੰ ਕੁੜੀਆਂ ਪ੍ਰਤੀ ਜਾਗਰੂਕ ਕਰਨਾ ਹੈ, ਚਾਹੇ ਫਿਰ ਉਹ ਸਿੱਖਿਆ ਹੋਵੇ, ਸਿਹਤ ਜਾਂ ਉਨ੍ਹਾਂ ਦੇ ਪਾਲਣ ਪੋਸ਼ਣ ਬਾਰੇ ਹੋਵੇ। ਅੱਜ ਸਮਾਜ ਵਿਚ ਕੁੜੀਆਂ ਹਰ ਕਿਸੇ ਦਾ ਮੁਕਾਬਲਾ ਕਰ ਸਕਦੀਆਂ ਹਨ। ਅੱਜ ਕੁੜੀਆਂ ਨੂੰ ਹਰ ਖੇਤਰ ਵਿਚ ਮੁੰਡਿਆਂ ਦੇ ਬਰਾਬਰ ਹੱਕ ਦਿੱਤੇ ਜਾਂਦੇ ਹਨ।24 ਜਨਵਰੀ ਦੇ ਦਿਨ ਰਾਸ਼ਟਰੀ ਬਾਲੜੀ ਦਿਵਸ ਵਜੋਂ ਇਸ ਕਰਕੇ ਵੀ ਖਾਸ ਹੈ ਕਿਉਂਕਿ ਇਸ ਦਿਨ ਸ੍ਰੀ ਮਤੀ ਇੰਦਰਾ ਗਾਂਧੀ ਜੀ ਦਾ ਦੇਸ਼ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਵਜੋਂ ਚੁਨਾਵ ਹੋਇਆ ਸੀ। ਇਸ ਲਈ ਇਸ ਦਿਨ ਨੂੰ ਹੀ ਰਾਸ਼ਟਰੀ ਬਾਲੜੀ ਦਿਵਸ ਵਜੋਂ ਮਨਾਉਣ ਦਾ ਫੈਸਲਾ ਲਿਆ ਗਿਆ ਸੀ।ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਸਮਾਜ ਵਿਚ ਕੁੜੀਆਂ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਜਗ-ਜਣਨੀ ਕਹਿ ਕੇ ਸਨਮਾਨਿਤ ਕੀਤਾ ਹੈ ਕਿਉਂਕਿ ਪਰਮਾਤਮਾ ਤੋਂ ਬਾਅਦ ਜੇ ਕਿਸੇ ਦਾ ਸਥਾਨ ਹੈ ਤਾਂ ਉਹ ਔਰਤ ਹੈ ਕਿਉਂਕਿ ਵੱਡੇ-ਵੱਡੇ ਰਾਜਿਆਂ ਮਹਾਰਾਜਿਆਂ ਦਾ ਜਨਮ ਵੀ ਔਰਤ ਦੀ ਕੁੱਖੋਂ ਹੋਇਆ ਤਾਂ "ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ" ਦੇ ਮਹਾਂਵਾਕ ਅਨੁਸਾਰ ਸਾਨੂੰ ਕੁੜੀਆਂ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਉਨ੍ਹਾਂ ਨੂੰ ਨਿੰਦਣਾ ਨਹੀਂ ਚਾਹੀਦਾ।

ਪੱਤਰਕਾਰ ਓਮ ਪ੍ਰਕਾਸ਼ ਭੰਡਾਰੀ ਦੇ ਜਨਮ ਦਿਵਸ ਨੂੰ ਸਮਰਪਿਤ ਪੈਨਸ਼ਨ ਵੰਡ ਸਮਾਰੋਹ ਕਰਵਾਇਆ

ਜਗਰਾਓਂ 24 ਨਵੰਬਰ (ਅਮਿਤ ਖੰਨਾ)  ਗੁਰੂ ਨਾਨਕ ਸਹਾਰਾ ਸੋਸਾਇਟੀ ਜਗਰਾਓ ਵਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ ਸਥਾਨੀਆ ਆਰ ਕੇ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿੱਖੇ 154 ਵਾ ਸਵ ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ 26 ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਗਈ।ਇਹ ਸਮਾਗਮ ਪੱਤਰਕਾਰ  ਸਵ ਓਮ ਪ੍ਰਕਾਸ਼ ਭੰਡਾਰੀ ਸਾਬਕਾ ਚੇਅਰਮੈਨ ਪ੍ਰੈਸ ਕਲੱਬ ਜਗਰਾਓ ਦੀ ਯਾਦ ਵਿੱਚ ਓਹਨਾਂ ਦੇ ਅੱਜ ਜਨਮ ਦਿਨ ਮੌਕੇ ਉਹਨਾਂ ਦੀ ਧਰਮਪਤਨੀ ਅਤੇ ਬੇਟੇ ਐਡਵੋਕੇਟ ਪੁਨੀਤ ਭੰਡਾਰੀ ਵਲੋਂ 26 ਬਜ਼ੁਰਗਾਂ ਨੂੰ  ਪੈਨਸ਼ਨ ਦੇ  ਮਨਾਇਆ ਗਿਆ॥ਇਸ ਮੌਕੇ ਬਜ਼ੁਰਗਾਂ ਅਤੇ ਆਏ ਹੋਏ ਮਹਿਮਾਨਾਂ ਦੇ ਨਾਸ਼ਤੇ ਦਾ ਇੰਤਜ਼ਾਮ ਵੀ ਭੰਡਾਰੀ ਪਰਿਵਾਰ ਵਲੋਂ ਕੀਤਾ ਗਿਆ। ਇਸ ਮੌਕੇ ਰਾਜਕੁਮਾਰ ਭੱਲਾ,ਬਾਇਸ ਪ੍ਰਿੰਸੀਪਲ ਵਿਕਾਸ ਮਹਿੰਦੀ ਦੱਤਾ,ਪ੍ਰੋਫੈਸਰ ਪਰਮਿੰਦਰ,ਅਤੇ ਕੈਪਟਨ ਨਰੇਸ਼ ਵਰਮਾ ਅਤੇ ਆਏ ਹੋਏ ਸਾਰੇ ਮਹਿਮਾਨਾਂ ਵਲੋਂ ਓਮ ਪ੍ਰਕਾਸ਼ ਭੰਡਾਰੀ ਨੂੰ ਸ਼ਰਧਾ ਦੇ ਫੂਲ ਭੇਂਟ ਕੀਤੇ ਗਏ।ਇਸ ਮੌਕੇ  ਪ੍ਰੈਸ ਕਲੱਬ ਜਗਰਾਓ ਦੇ ਪ੍ਰਧਾਨ ਅਮਰਜੀਤ ਮਾਲਵਾ ਨੇ ਕਿਹਾ ਕਿ ਅਗਲੇ ਮਹੀਨੇ ਭੰਡਾਰੀ ਸਾਹਿਬ ਦੀ ਯਾਦ ਨੂੰ ਸਮਰਪਿਤ ਸੈਮੀਨਾਰ ਵੀ ਕਰਵਾਇਆ ਜਾਵੇਗਾ।ਇਸ ਮੌਕੇ ਪ੍ਰੋਫ਼ ਰੋਹਿਤ ਵਰਮਾ,ਪ੍ਰੋਫ਼ ਅਜੈ ਪਾਲ,ਈਸ਼ਵਰ ਕੁਮਾਰ,ਐਸ ਕੇ ਨਾਹਰ,ਬੌਬੀ ਜੈਨ,ਕੰਚਨ ਗੁਪਤਾ,ਦਵਿੰਦਰ ਜੈਨ,ਜਤਿੰਦਰ ਬਾਂਸਲ, ਡ ਰਾਕੇਸ਼ ਭਾਰਦਵਾਜ, ਐਡਵੋਕੇਟ ਅਨੂ ਅਗਰਵਾਲ, ਅਤੇ ਸਮੂਹ ਸਟਾਫ ਹਾਜ਼ਿਰ ਸਨ।

ਕੰਵਰ ਨਰਿੰਦਰ ਸਿੰਘ ਨੂੰ ਭਾਜਪਾ ਦਾ ਉਮੀਦਵਾਰ ਐਲਾਨੇ ਜਾਣ ਉਪਰਤ ਭਾਜਪਾ ਵਰਕਰਾਂ ਨਾਲ ਕੀਤੀ ਮੀਟਿੰਗ 

ਜਗਰਾਓਂ 23 ਨਵੰਬਰ (ਅਮਿਤ ਖੰਨਾ) ਹਲਕਾ ਜਗਰਾਓਂ ਤੋਂ ਕੰਵਰ ਨਰਿੰਦਰ ਸਿੰਘ ਨੂੰ ਭਾਜਪਾ ਦਾ ਉਮੀਦਵਾਰ ਐਲਾਨੇ ਜਾਣ ਉਪਰੰਤ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਕੰਵਰ ਨਰਿੰਦਰ ਸਿੰਘ ਨੇ ਪਾਰਟੀ ਹਾਈਕਮਾਨ ਸਮੇਤ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਵੋਟ ਪਾ ਕੇ ਕਾਮਯਾਬ ਬਣਾਉਣ ਤਾਂ ਕਿ ਇਲਾਕੇ ਦਾ ਵਿਕਾਸ ਕੀਤਾ ਜਾ ਸਕੇ। ਇਸ ਮੌਕੇ ਭਾਜਪਾ ਉਮੀਦਵਾਰ ਕੰਵਰ ਨਰਿੰਦਰ ਸਿੰਘ ਨੇ ਕਿਹਾ ਕਿ ਉਹ ਸਿਸਟਮ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤੇ ਭਲੀ ਭਾਂਤ ਜਾਣਦੇ ਹਨ ਕਿ ਲੋਕਾਂ ਦੇ ਕੰਮ ਕਿਵੇਂ ਤੇ ਕਿੱਥੋਂ ਕਰਵਾਏ ਜਾਣੇ ਹਨ। ਉਹ ਇਸ ਇਲਾਕੇ ਦੀਆਂ ਮੁਸ਼ਕਲਾਂ ਤੋਂ ਵੀ ਜਾਣੂੰ ਹਨ। ਨਾਲੇ ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਕਈ ਸਾਲਾਂ ਤੋਂ ਜਿਹੜੀ ਪਾਣੀ ਦੀ ਸਮੱਸਿਆ ਹੈ ਉਸ ਨੂੰ ਵੀ ਦੂਰ ਕੀਤਾ ਜਾਵੇਗਾ ਤਾਂ ਕਿ ਦੁਕਾਨਦਾਰ ਭਰਾਵਾਂ ਨੂੰ ਕੋਈ ਵੀ ਪਾਣੀ ਦੀ ਸਮੱਸਿਆ ਤੋਂ ਔਖਿਆਈ ਨਾ ਆਵੇ ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ, ਸਤੀਸ਼ ਕਾਲੜਾ, ਐਡਵੋਕੇਟ ਵਿਵੇਕ ਭਾਰਦਵਾਜ, ਜਗਦੀਸ਼ ਓਹਰੀ, ਸੁਸ਼ੀਲ ਜੈਨ, ਦਰਸ਼ਨ ਲਾਲ ਸੰਮੀ, ਤੇਜਿੰਦਰ ਸੰਟੀ, ਰਾਜੇਸ਼ ਬੌਬੀ, ਮੋਨੂੰ ਗੋਇਲ, ਰੋਹਿਤ ਗੋਇਲ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।

ਪੰਜਾਬ ਵਿਧਾਨ ਸਭਾ ਚੋਣਾਂ ਅਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ ੰਜਾਬ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਵਲੋਂ ਫਲੈਗ ਮਾਰਚ ਕੀਤਾ

ਜਗਰਾਓਂ 23 ਨਵੰਬਰ (ਅਮਿਤ ਖੰਨਾ) ਪੰਜਾਬ ਵਿਧਾਨ ਸਭਾ ਚੋਣਾਂ ਅਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਜਗਰਾਉਂ ਚ ਜ਼ਿਲ੍ਹਾ ਪੁਲਿਸ ਮੁਖੀ ਐੱਸ. ਐੱਸ. ਪੀ. ਕੇਤਨ ਪਾਟਿਲ ਬਲਿਰਾਮ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸ. ਪੀ. (ਡੀ.) ਗੁਰਦੀਪ ਸਿੰਘ ਅਤੇ ਡੀ. ਐੱਸ. ਪੀ. ਦਲਜੀਤ ਸਿੰਘ ਵਿਰਕ ਦੀ ਅਗਵਾਈ ਚ ਪੰਜਾਬ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਵਲੋਂ ਫਲੈਗ ਮਾਰਚ ਕੀਤਾ ਗਿਆ ੍ਟ ਇਸ ਮੌਕੇ ਐੱਸ. ਪੀ. (ਡੀ.) ਗੁਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚਾੜ੍ਹੀਆਂ ਜਾਣਗੀਆਂ ੍ਟ ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹਰਕਤ ਨਹੀਂ ਕਰਨ ਦਿੱਤੀ ਜਾਵੇਗੀ ੍ਟ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਸਾਮਾਨ ਜਾਂ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਕਰਮਚਾਰੀਆਂ ਨੂੰ ਦਿੱਤੀ ਜਾਵੇ ੍ਟ ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਨੂੰ ਭੰਗ ਕਰਨ ਦੀ ਕਿਸੇ ਨੂੰ ਆਗਿਆ ਨਹੀਂ ਹੈ ੍ਟ ਇਸ ਮੌਕੇ ਐੱਸ. ਐੱਚ. ਓ. ਮੇਜਰ ਸਿੰਘ, ਇੰਸਪੈਕਟਰ ਹੀਰਾ ਸਿੰਘ, ਥਾਣਾ ਸਿੱਧਵਾਂ ਬੇਟ ਦੇ ਮੁੱਖ ਅਫ਼ਸਰ ਜਤਿੰਦਰ ਸਿੰਘ, ਚੌਂਕੀ ਬੱਸ ਅੱਡਾ ਇੰਚਾਰਜ ਸਬ-ਇੰਸਪੈਕਟਰ ਅਮਰਜੀਤ ਸਿੰਘ ਗਿੱਲ, ਚੌਕੀ ਗਾਲਿਬ ਦੇ ਇੰਚਾਰਜ ਰਣਧੀਰ ਸਿੰਘ, ਚੌਂਕੀ ਕਾਉਂਕੇ ਕਲਾਂ ਦੇ ਇੰਚਾਰਜ ਸ਼ਰਨਜੀਤ ਸਿੰਘ ਹਾਜ਼ਰ ਸਨ ੍ਟ