You are here

ਲੁਧਿਆਣਾ

ਤਲਵੰਡੀ ਕਲਾਂ ਲੋਹੜੀ ਦੇ ਸਮਾਗਮ ਚ ਸੰਧੂ ਨੇ ਹਾਜ਼ਰੀ ਲਵਾਈ

ਮੁੱਲਾਂਪੁਰ ਦਾਖਾ,26 ਜਨਵਰੀ( ਜਗਰੂਪ ਸਿੰਘ ਸੁਧਾਰ ) ਹਲਕੇ ਦਾਖੇ ਕੇ ਪਿੰਡ ਤਲਵੰਡੀ ਕਲਾਂ ਵਿਖੇ ਸਹਿਕਾਰੀ ਸਭਾ ਦੇ ਪ੍ਰਧਾਨ ਜਗਜੀਤ ਤੂਰ ਦੇ ਗ੍ਰਿਹ ਵਿਖੇ ਕਾਕਾ ਗੁਰਸਾਹਿਬ ਸਿੰਘ ਦੀ ਲੋਹੜੀ ਦੇ ਸੁਭ ਮੌਕੇ ਤੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਹਾਜ਼ਰੀ ਲਵਾਈ।ਸੰਧੂ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ ਹੁੰਦੀ ਹੈ ਕਿ ਸਾਰੇ ਸਮਾਗਮਾਂ ਵਿਚ ਹਾਜ਼ਰੀ ਲਵਾਈ ਜਾਵੇ ਕਿਉਂਕ ਉਹਨਾਂ ਦਾ ਹਲਕਾ ਹੀ ਪਰਿਵਾਰ ਹੈ ਤੇ  
ਸੁੱਖ ਦੁੱਖ ਵਿਚ ਹਾਜ਼ਰੀ ਭਰਨੀ ਉਹਨਾਂ ਦਾ ਫਰਜ਼ ਹੈ
ਇਸ ਮੌਕੇ ਸੰਧੂ ਨੇ ਕਾਕਾ ਗੁਰਸਾਹਿਬ ਸਿੰਘ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਪ੍ਰਧਾਨ ਜਗਜੀਤ ਤੁਰ,ਪੰਚ ਸਰਬਜੀਤ ਸਿੰਘ,ਸਰਪੰਚ ਹਰਬੰਸ ਸਿੰਘ,ਪੰਚ ਪਰਮਿੰਦਰ ਸਿੰਘ, ਹਰਦੇਵ ਸਿੰਘ,ਅਮਰਜੀਤ ਸਿੰਘ,ਅਜਮੇਰ ਸਿੰਘ,ਸੁਰਜੀਤ ਸਿੰਘ,ਸੁਖਦੀਪ ਸਿੰਘ,ਜਗਰਾਜ ਸਿੰਘ ਆਦਿ ਹਾਜ਼ਰ ਸਨ

ਬਲੌਜ਼ਮਜ਼ ਸਕੂਲ ਵਿਖੇ ਮਨਾਇਆ ਗਿਆ ਗਣਤੰਤਰ ਦਿਵਸ

 ਜਗਰਾਉਂ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਲੀਲਾਂ ਮੇਘ ਸਿੰਘ ਵਿਖੇ ਭਾਰਤ ਗਣਤੰਤਰ ਦਿਵਸ ਮਨਾਇਆ ਗਿਆ। ਸਕੂਲ ਵਿਖੇ ਭਾਰਤ ਦੇ ਗਣਤੰਤਰ ਦਿਵਸ ਤੇ ਮੁੱਖ ਰੱਖਦਿਆਂ ਸਕੂਲ ਸਟਾਫ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ‘ਨਾਜ਼’ ਵੱਲੋਂ ਅਦਾ ਕੀਤੀ ਗਈ। ਇਸ ਉਪਰੰਤ ਰਾਸ਼ਟਰੀ ਗੀਤ ਅਤੇ ਭਾਰਤੀ ਸੰਵਿਧਾਨ ਵਿਚ ਆਪਣੀ ਸ਼ਰਧਾ ਅਤੇ ਪੂਰਨ ਵਿਸ਼ਵਾਸ਼ ਦਾ ਪ੍ਰਣ ਸਮੁੱਚੇ ਸਟਾਫ ਵੱਲੋਂ ਲਿਆ ਗਿਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ‘ਨਾਜ਼’ ਵੱਲੋਂ ਬੋਲਦਿਆਂ ਕਿਹਾ ਗਿਆ ਡਾ.ਬੀ.ਆਰ.ਅੰਬੇਦਕਰ ਵੱਲੋਂ ਤਿਆਰ ਕੀਤਾ ਗਿਆ ਸੰਵਿਧਾਨ ਸਾਡੇ ਭਾਰਤ ਲਈ ਸ਼ਰਧਾ ਅਤੇ ਮਾਣ ਦਾ ਪ੍ਰਤੀਕ ਹੈ। ਅਸੀਂ ਭਾਰਤ ਦੇ ਵਾਸੀ ਇਸ ਸੰਵਿਧਾਨ ਦੀ ਪੂਰਨ ਤੌਰ ਤੇ ਪਾਲਣਾ ਕਰਦੇ ਹਾਂ ਅਤੇ ਇਸ ਵਿਚਲੇ ਨਿਯਮਾਂ ਅਤੇ ਕਰਤੱਵਾਂ ਦੀ ਪਾਲਣਾ ਵੀ ਕਰਦੇ ਹਾਂ। ਅਸੀਂ ਆਪਣੇ ਬੱਚਿਆਂ ਨੂੰ ਵੀ ਭਾਰਤੀ ਸੰਵਿਧਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹਾਂ। ਇਸ ਮੌਕੇ ਸਕੁੂਲ ਚੇਅਰਮੈਨ ਸ. ਹਰਭਜਨ ਸਿੰਘ ਜੋਹਲ, ਪ੍ਰੈਜ਼ੀਡੈਂਟ ਸ. ਮਨਪ੍ਰੀਤ ਸਿੰਘ ਬਰਾੜ ਵੀ ਹਾਜ਼ਰ ਸਨ।

ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ - ਸਰਬਜੀਤ ਕੌਰ ਮਾਣੂੰਕੇ

 ਜਗਰਾਉਂ (ਅਮਿਤ ਖੰਨਾ)  ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਜਦ ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਮਾਨ ਜੀ ਦਾ ਨਾਮ  ਘੋਸ਼ਿਤ ਕੀਤਾ  ਤਦ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ  ਭਗਵੰਤ ਮਾਨ ਦੇ ਆਉਣ ਨਾਲ ਆਮ ਆਦਮੀ ਪਾਰਟੀ ਪੰਜਾਬ ਵਿੱਚ ਪੂਰੀ ਤਰ੍ਹਾਂ ਮਜ਼ਬੂਤ ਹੋ ਗਈ  ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾਵੇਗੀ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਪੱਤਰਕਾਰਾਂ ਨਾਲ ਕੀਤਾ  ਇਸ ਮੌਕੇ ਬੀਬੀ ਸਰਬਜੀਤ ਕੌਰ ਮਾਣਕ ਨੇ ਕਿਹਾ ਕਿ ਪੰਜਾਬ ਅੰਦਰ ਪਿਛਲੇ ਕਈ ਸਾਲਾਂ ਤੋਂ ਦੋ ਪਾਰਟੀਆਂ ਨੇ ਹੀ ਰਾਜ ਕੀਤਾ ਹੈ  ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਪੰਜਾਬ ਨੂੰ ਚੰਗੀ ਤਰ੍ਹਾਂ ਲੁੱਟਿਆ   ਹੋਇਆ ਸੀ  ਇਸ ਸਮੇਂ ਪੰਜਾਬ ਅੰਦਰ ਨਸ਼ੇ ਦਾ ਬੋਲਬਾਲਾ ਹੈ ਤੇ ਬੇਅਦਬੀ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ  ਅਤੇ ਪੰਜਾਬ ਦੇ ਲੋਕ ਕਈ ਤਰ੍ਹਾਂ ਦੀਆਂ ਸਹੂਲਤਾਂ ਤੋਂ ਵਾਂਝੇ ਹਨ  ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਉਣ ਨਾਲ ਲੋਕਾਂ ਨੂੰ ਆਸ ਜਾਗੀ ਹੈ  ਅਤੇ ਆਮ ਆਦਮੀ ਪਾਰਟੀ  ਇਸ ਆਸ ਤੇ ਪੂਰਾ ਖਰਾ ਉਤਰੇਗੀ  ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾਵੇਗੀ ਅਤੇ ਭਗਵੰਤ ਮਾਨ ਮੁੱਖ ਮੰਤਰੀ ਹੋਣਗੇ  ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਹੈ

ਕੰਵਰ ਨਰਿੰਦਰ ਸਿੰਘ ਅਤੇ ਦਰਸ਼ਨ ਲਾਲ ਸ਼ੰਮੀ  ਨੇ ਕੀਤਾ ਮੁੱਖ ਚੋਣ ਦਫ਼ਤਰ ਦਾ ਉਦਘਾਟਨ  

ਜਗਰਾਓਂ 26 ਨਵੰਬਰ (ਅਮਿਤ ਖੰਨਾ)ਜਗਰਾਉਂ ਹਲਕੇ ਤੋਂ ਬੀਜੇਪੀ ਪਾਰਟੀ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਨੇ ਈਜ਼ੀ ਡੇਅ ਦੇ ਨਾਲ ਤਹਿਸੀਲ ਰੋਡ ਵਿਖੇ ਆਪਣੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ  ਇਸ ਉਦਘਾਟਨ ਮੌਕੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਵਾਇਆ ਗਿਆ  ਇਸ ਮੌਕੇ  ਜਗਰਾਉਂ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਕੁੰਵਰ ਨਰਿੰਦਰ ਸਿੰਘ ਜੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ  ਮੈਂ ਸਿਸਟਮ ਦੇ ਵਿੱਚ ਅਜਿਹਾ ਸੁਧਾਰ ਲਿਆਵਾਂਗਾ ਜਿਹੋ ਜਿਹੇ ਬਦਲਾਅ ਦਾ ਖਵਾਬ ਜਗਰਾਉਂ ਹਲਕੇ ਦੇ ਲੋਕ ਦੇਖਦੇ ਹਨ ਸਾਡਾ ਇਕੋ ਇਕ ਟੀਚਾ ਹੈ ਜਗਰਾਉਂ ਹਲਕੇ ਦਾ ਪੂਰੀ ਤਰ੍ਹਾਂ ਵਿਕਾਸ ਕਰਵਾਉਣਾ ਚੋਣਾਂ ਤੋਂ ਬਾਅਦ ਹਰ ਪਿੰਡ ਦਾ ਸਰਵੇ ਕਰਵਾਇਆ ਜਾਵੇਗਾ ਇਕ ਮੰਗ ਨੂੰ ਪੂਰਾ ਕਰਨ ਲਈ ਪੂਰੀ ਪਲੈਨਿੰਗ ਦੇ ਨਾਲ ਟੀਮਾਂ ਬਣਾ ਕੇ ਵਿਕਾਸ ਦੇ ਕੰਮ ਕਰਵਾਏ ਜਾਣਗੇ ਇਸ ਮੌਕੇ  ਜ਼ਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗੌਰਵ ਖੁੱਲਰ ਅਤੇ ਡਾ ਰਾਜਿੰਦਰ ਸ਼ਰਮਾ ਨੇ  ਕਿਹਾ ਕਿ ਹੁਣ ਲੋਕਾਂ ਨੂੰ  ਸਭ ਕੁਝ ਸਮਝ ਚੁੱਕੇ ਹਨ  ਉਨ੍ਹਾਂ ਨੂੰ ਸਾਰੀ ਪਾਰਟੀਅਾਂ ਦੀ ਸਮਝ ਆ ਗਈ ਹੈ  ਕਿਹੜੀ ਪਾਰਟੀ ਪੰਜਾਬ ਦਾ ਸੱਚਾ ਵਿਕਾਸ ਕਰਵਾ ਸਕਦੀ ਹੈ ਅਤੇ ਸਹੀ ਮਾਅਨੇ ਚ ਪੰਜਾਬ ਨੂੰ ਤਰੱਕੀ ਦੇ ਰਸਤੇ ਚ ਅੱਗੇ ਲਿਜਾ ਸਕਦੀ ਹੈ  ਇਸ ਮੌਕੇ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ, ਡਾ ਰਾਜਿੰਦਰ ਸ਼ਰਮਾ, ਮੰਡਲ ਪ੍ਰਧਾਨ ਹਨੀ ਗੋਇਲ, ਬਲੌਰ  ਸਿੰਘ, ਸਤੀਸ਼ ਕਾਲੜਾ, ਐਡਵੋਕੇਟ ਵਿਵੇਕ ਭਾਰਦਵਾਜ, ਜਗਦੀਸ਼ ਓਹਰੀ, ਸੁਸ਼ੀਲ ਜੈਨ, ਦਰਸ਼ਨ ਲਾਲ ਸੰਮੀ, ਤੇਜਿੰਦਰ ਸੰਟੀ, ਰਾਜੇਸ਼ ਬੌਬੀ, ਮੋਨੂੰ ਗੋਇਲ, ਰੋਹਿਤ ਗੋਇਲ, ਇੰਦਰਜੀਤ ਸਿੰਘ ਰਮੇਸ਼ ਕਤਿਆਲ ਸਤਿਅਮ  ਜਿਊਲਰ ਆਦਿ ਹਾਜ਼ਰ ਸਨ।

ਕਾਂਗਰਸ ਨੇ ਪੰਜਾਬ ’ਚ 23 ਹੋਰ ਉਮੀਦਵਾਰ ਐਲਾਨੇ,ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਜਗਰਾਉਂ ਤੋਂ ਆਪਣਾ ਉਮੀਦਵਾਰ ਐਲਾਨ 

ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਗੇਜਾ ਰਾਮ ,ਐਡਵੋਕੇਟ ਗੁਰਕੀਰਤ ਕੌਰ, ਅਵਤਾਰ ਸਿੰਘ ਚੀਮਨਾ ਆਦਿ ਦੀਆਂ ਆਸਾਂ ਤੇ ਭਰਿਆ ਪਾਣੀ  

ਜਗਰਾਉਂ, 26  ਜਨਵਰੀ (ਜਸਮੇਲ ਗ਼ਾਲਿਬ ) ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੀ ਗਈ ਅੱਜ ਦੀ ਸੂਚੀ ਵਿੱਚ ਜਗਰਾਉਂ ਤੋਂ ਜਗਤਾਰ ਸਿੰਘ ਜੱਗਾ ਹਿੱਸੋਵਾਲ ਜੋ ਕਿ ਆਪ ਦੇ ਐੱਮ ਐੱਲ ਏ ਸਨ ਰਾਏਕੋਟ ਹਲਕੇ ਤੋਂ ਜਗਰਾਉਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣਗੇ ਹੋਇਆ ਕਲੀਅਰ। ਅੱਜ ਬਹੁਤ ਸਾਰੇ ਦਿੱਗਜ ਨੇਤਾ ਦੇ ਉਸ ਸਮੇਂ ਆਸਾਂ ਉਪਰ ਪਾਣੀ ਫਿਰ ਗਿਆ ਜਦੋਂ ਕਾਂਗਰਸ ਪਾਰਟੀ ਨੇ ਜਗਰਾਉਂ ਤੋਂ ਆਪਣਾ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਡਿਕਲੇਅਰ ਕਰ ਦਿੱਤਾ ।

ਲੋਕ ਸੇਵਾ ਸੁਸਾਇਟੀ ਵੱਲੋਂ ਆਰ ਕੇ ਸੀਨੀਅਰ ਸੈਕੰਡਰੀ ਸਕੂਲ ਨੂੰ 20 ਕੁਰਸੀਆਂ ਦਿੱਤੀਆਂ

ਜਗਰਾਓਂ 26 ਨਵੰਬਰ (ਅਮਿਤ ਖੰਨਾ)  ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਆਰ ਕੇ ਸੀਨੀਅਰ ਸੈਕੰਡਰੀ ਸਕੂਲ ਨੂੰ 20 ਕੁਰਸੀਆਂ ਦਿੱਤੀਆਂ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸਰਪ੍ਰਸਤ ਰਜਿੰਦਰ ਜੈਨ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਦੱਸਿਆ ਕਿ ਸਕੂਲ ਵਿੱਚ ਅਧਿਆਪਕਾਂ ਅਤੇ ਸਕੂਲ ਆਏ ਮਾਪਿਆਂ ਨੂੰ ਬੈਠਣ ਲਈ ਕੁਰਸੀਆਂ ਦੀ ਜ਼ਰੂਰਤ ਸੀ ਜਿਸ ਨੂੰ ਦੇਖਦੇ ਹੋਏ ਸੁਸਾਇਟੀ ਵੱਲੋਂ ਸਕੂਲ ਨੂੰ 20 ਕੁਰਸੀਆਂ, ਕੰਪਿਊਟਰ ਰੂਮ ਲਈ ਇੱਕ ਯੂ ਪੀ ਐੱਸ, ਇੱਕ ਬੈਟਰੀ ਅਤੇ ਫ਼ਰਨੀਚਰ ਦਾ ਸਾਮਾਨ ਦਿੱਤਾ ਗਿਆ। ਸਕੂਲ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਸੋਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਪਹਿਲਾਂ ਵੀ ਕਈ ਵਾਰ ਸਕੂਲ ਨੂੰ ਲੋੜੀਂਦਾ ਸਾਮਾਨ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੀਨੀਅਰ ਵਾਈਸ ਪ੍ਰਧਾਨ ਕਮਲ ਕੱਕੜ, ਪੀ ਆਰ ਓ ਸੁਖਦੇਵ ਗਰਗ, ਰਾਜਿੰਦਰ ਜੈਨ ਕਾਕਾ, ਨੀਰਜ ਮਿੱਤਲ, ਪ੍ਰਵੀਨ ਮਿੱਤਲ, ਮੁਕੇਸ਼ ਗੁਪਤਾ, ਆਰ ਕੇ ਗੋਇਲ, ਰੇਣੂ ਸ਼ਰਮਾ, ਪਰਮਜੀਤ ਉੱਪਲ, ਮਨਜੀਤ ਕੋਰ, ਮਨੀਸ਼ਾ, ਗਗਨਦੀਪ ਕੌਰ, ਪੂਜਾ, ਸੁਖਪ੍ਰੀਤ ਕੌਰ, ਕਮਲਦੀਪ ਮੋਰੀਆ, ਕੰਚਨ ਗੁਪਤਾ ਸਮੇਤ ਸਕੂਲ ਅਧਿਆਪਕ ਹਾਜ਼ਰ ਸਨ।

ਆੜ੍ਹਤੀਆ ਐਸੋਸੀਏਸ਼ਨ  ਵੱਲੋਂ ੇ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਇਆ 

ਜਗਰਾਓਂ 25 ਨਵੰਬਰ (ਅਮਿਤ ਖੰਨਾ) ਸਿਵਲ ਹਸਪਤਾਲ ਦੇ ਸਹਿਯੋਗ ਨਾਲ ਆੜ੍ਹਤੀਆ ਐਸੋਸੀਏਸ਼ਨ ਜਗਰਾਓਂ ਵੱਲੋਂ ਸਥਾਨਕ ਪੁਰਾਣੀ ਦਾਣਾ ਮੰਡੀ ਧਰਮਸ਼ਾਲਾ ਵਿਖੇ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਯੂਥ ਕਾਂਗਰਸ ਲੁਧਿਆਣਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਮਨੀ ਗਰਗ ਵੱਲੋਂ ਕੀਤਾ ਗਿਆ। ਇਸ ਕੈਂਪ ਚ ਪੁੱਜੇ ਆਗੂਆਂ ਨੇ ਕਿਹਾ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਉਣਾ ਸ਼ਲਾਘਾਯੋਗ ਹੈ। ਅਜਿਹੇ ਕੈਂਪਾਂ ਰਾਹੀਂ ਜਿਥੇ ਆਮ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਸਹੂਲਤ ਮਿਲਦੀ ਹੈ, ਉਥੇ ਉਨ੍ਹਾਂ ਨੂੰ ਕੈਂਪ 'ਚ ਸਿਹਤ ਸਹੂਲਤਾਂ ਵੀ ਪ੍ਰਦਾਨ ਹੁੰਦੀਆਂ ਹਨ। ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹੱਈਆ ਗੁਪਤਾ ਬਾਂਕਾ ਨੇ ਕਿਹਾ ਇਹ ਕੈਂਪ ਆਮ ਲੋਕਾਂ ਤੋਂ ਇਲਾਵਾ ਆੜ੍ਹਤੀਆ, ਲੇਬਰ ਤੇ ਮੰਡੀ ਨਾਲ ਜੁੜੇ ਹਰ ਵਰਗ ਦੀ ਸਹੂਲਤ ਲਈ ਲਾਇਆ ਗਿਆ ਹੈ। ਇਸ ਕੈਂਪ ਲਈ ਸਿਵਲ ਹਸਪਤਾਲ ਜਗਰਾਓਂ ਦੀ ਟੀਮ ਵੱਲੋਂ ਐਸੋਸੀਏਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਅੰਮ੍ਤਿ ਲਾਲ ਮਿੱਤਲ, ਸੁਰਜੀਤ ਸਿੰਘ ਕਲੇਰ, ਜਗਜੀਤ ਸਿੰਘ ਸਿੱਧੂ, ਜਤਿੰਦਰ ਸਰਾਂ, ਬਲਵਿੰਦਰ ਗਰੇਵਾਲ, ਮਨੋਹਰ ਲਾਲ, ਬੂਟਾ ਗਰੇਵਾਲ, ਜਗਪਾਲ ਸਿੰਘ ਧਨੋਆ, ਨਵੀਨ ਸਿੰਗਲਾ, ਰਮੇਸ਼ ਜੈਨ, ਜਗਸੀਰ ਕਲੇਰ, ਜਸਪ੍ਰਰੀਤ ਸਿੰਘ, ਨਰਿੰਦਰ ਸਿਆਲ, ਸੁਰਿੰਦਰ ਮੈਣੀ, ਐੱਮਪੀ ਗੁਰੂਸਰ, ਮੋਹਿਤ ਗਰਗ ਆਦਿ ਹਾਜ਼ਰ ਸਨ।

ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਆਪ ਪਾਰਟੀ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦਿੱਤਾ

ਜਗਰਾਓਂ 25 ਨਵੰਬਰ (ਅਮਿਤ ਖੰਨਾ) ਜਗਰਾਉਂ ਦੀਆਂ ਸਿੱਖ ਜਥੇਬੰਦੀਆਂ ਵਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਬੰਦੀ ਸਿੰਘਾਂ ਦੀ ਜੇਲ੍ਹ ਤਬਦੀਲੀ ਵਾਸਤੇ ਇਲਾਕੇ ਦੀ ਆਪ ਪਾਰਟੀ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦਿੱਤਾ ਗਿਆ ੍ਟ ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਦਿੱਲੀ ਦੀ ਕੇਜਰੀਵਾਲ ਸਰਕਾਰ ਤੇ ਦਬਾਅ ਬ ਣਾਉਣ ਤਾਂ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਜੋ ਬਣਦੀ ਸਜਾ ਨਾਲੋਂ ਵੀ ਵੱਧ ਸਮਾਂ ਜੇਲ੍ਹ ਵਿਚ ਬਿਤਾ ਚੁੱਕੇ ਹਨ, ਦੀ ਪੱਕੀ ਰਿਹਾਈ ਹੋ ਸਕੇ ੍ਟ ਸਿੱਖ ਆਗੂਆਂ ਨੇ ਆਖਿਆ ਕਿ ਇਹ ਸਿੱਖਾਂ ਨਾਲ ਜੁੜੀਆਂ ਭਾਵਨਾਵਾਂ ਹਨ, ਇਸ ਮੰਗ ਦੀ ਪੂਰਤੀ ਲਈ ਵਿਧਾਇਕਾ ਮਾਣੂੰਕੇ ਨੇ ਸਿੱਖ ਆਗੂਆਂ ਨੂੰ ਯਕੀਨ ਦਿਵਾਇਆ ਕਿ ਉਹ ਕੇਜਰੀਵਾਲ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਉਸ 'ਤੇ ਗੌਰ ਕਰਨ ਵਾਸਤੇ ਕਹਿਣਗੇ ੍ਟ ਇਸ ਮੌਕੇ ਖ਼ਾਲਸਾ ਪਰਿਵਾਰ ਦੇ ਕੋਆਰਡੀਨੇਟਰ ਪ੍ਰਤਾਪ ਸਿੰਘ, ਪਿ੍ਥਵੀਪਾਲ ਸਿੰਘ ਚੱਢਾ, ਗੁਰਮਤਿ ਨਾਮ ਸੇਵਾ ਸੁਸਾਇਟੀ ਦੇ ਪ੍ਰ੍ਰ੍ਰ੍ਰ੍ਰਧਾਨ ਰਾਜਿੰਦਰਪਾਲ ਸਿੰਘ ਮੱਕੜ, ਬਲਵਿੰਦਰ ਸਿੰਘ ਚਾਹਲ, ਸ਼ਾਮ ਸਿੰਘ ਖ਼ਜ਼ਾਨਚੀ, ਇੰਦਰਵੀਰ ਸਿੰਘ ਰਿੱਕੀ ਚਾਵਲਾ, ਗੁਰਦੁਆਰਾ ਭਜਨਗੜ੍ਹ ਸਾਹਿਬ ਕਮੇਟੀ ਦੇ ਮੈਂਬਰਾਨ ਜਗਦੀਪ ਸਿੰਘ ਮੋਗੇ ਵਾਲੇ, ਅਮਰੀਕ ਸਿੰਘ, ਸਿੱਖ ਚਿੰਤਕ ਬੁੱਧੀਜੀਵੀ ਪ੍ਰੋ: ਮਹਿੰਦਰ ਸਿੰਘ ਜੱਸਲ ਆਦਿ ਹਾਜ਼ਰ ਸਨ ੍ਟ

ਭਾਜਪਾ ਦੇ ਜਗਰਾਉਂ ਤੋਂ ਉਮੀਦਵਾਰ  ਕੰਵਰ ਨਰਿੰਦਰ ਸਿੰਘ ਨੇ  ਪਿੰਡਾਂ ਚ ਕੀਤਾ ਚੋਣ ਪ੍ਰਚਾਰ

ਜਗਰਾਓਂ 25 ਨਵੰਬਰ (ਅਮਿਤ ਖੰਨਾ) ਹਲਕਾ ਜਗਰਾਉਂ ਤੋਂ ਬੀਜੇਪੀ ਪਾਰਟੀ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਨੀਂ ਅੱਜ ਜਗਰਾਉਂ ਦੇ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਪਿੰਡ ਭੰਮੀਪੁਰਾ ਵਿਖੇ ਬੀਜੇਪੀ ਦੇ ਆਗੂ ਬਲੌਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਨਿੱਘਾ ਸਵਾਗਤ ਕੀਤਾ ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਹਰ ਪਿੰਡਾਂ ਦੇ ਵਿੱਚ ਵਧੀਆ ਤਰੀਕੇ ਨਾਲ ਵਿਕਾਸ ਕੀਤਾ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀਆਂ ਦਾ ਵੀ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਅਤੇ ਸਮਾਜਸੇਵੀ ਸੰਸਥਾਵਾਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਉਨ੍ਹਾਂ ਕਿਹਾ ਕਿ ਜਗਰਾਉਂ ਦੀ ਹਲਕੇ ਦੀ ਮੈਂ ਤਨ ਮਨ ਨਾਲ ਸੇਵਾ ਕਰਾਂਗਾ

ਜੀ.ਐੱਚ. ਜੀ. ਅਕੈਡਮੀ ਜਗਰਾਉਂ  ਵਿਖੇ ਮਨਾਇਆ ਗਿਆ 75ਵਾਂ ਗਣਤੰਤਰਤਾ ਦਿਵਸ  

ਜਗਰਾਓਂ 26 ਨਵੰਬਰ (ਅਮਿਤ ਖੰਨਾ)  ਇਲਾਕੇ ਦੀ ਮੰਨੀ-ਪ੍ਰਮੰਨੀ ਸੰਸਥਾ  ਜੀ.ਐੱਚ.ਜੀ. ਅਕੈਡਮੀ ਜਗਰਾਉਂ, ਜੋ ਹਮੇਸ਼ਾਂ ਹੀ ਦਿਨ-ਤਿਉਹਾਰ ਅਤੇ  ਪੁਰਬ ਮਨਾਉਣ ਵਿੱਚ ਅਗਾਂਹਵਧੂ ਰਹੀ ਹੈ। ਇੱਥੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਮੌਕੇ 'ਤੇ  ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਔਖੇ ਤੋਂ ਔਖੇ ਸਮੇਂ ਵਿੱਚ ਵੀ ਜੀ.ਐੱਚ. ਜੀ. ਅਕੈਡਮੀ ਸਕੂਲ ਪੜ੍ਹਾਈ ਦੇ ਨਾਲ ਨਾਲ ਹਰ ਦਿਨ- ਤਿਉਹਾਰ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਉਂਦਾ ਰਿਹਾ ਹੈ ਤਾਂ ਕਿ ਵਿਦਿਆਰਥੀ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਅਤੇ ਉਨ੍ਹਾਂ ਨੂੰ ਹਰ ਮਹੱਤਵਪੂਰਨ ਦਿਵਸ   ਦੀ ਜਾਣਕਾਰੀ ਮਿਲਦੀ ਰਹੇ।ਜਿੱਥੇ ਅੱਜ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਰਮਨਜੋਤ ਕੌਰ ਗਰੇਵਾਲ ਜੀ ਦੀ ਦੇਖ-ਰੇਖ ਵਿੱਚ ਅਧਿਆਪਕਾਂ ਦੁਆਰਾ ਸਕੂਲ ਵਿੱਚ 75ਵਾਂ ਗਣਤੰਤਰਤਾ ਦਿਵਸ  ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਪ੍ਰਿੰਸੀਪਲ ਮੈਡਮ ਦੁਆਰਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਸਕੂਲ ਦੇ ਅਧਿਆਪਕਾਂ ਦੁਆਰਾ ਰਾਸ਼ਟਰੀ-ਗਾਨ ਗਾਇਆ ਗਿਆ।ਪ੍ਰਿੰਸੀਪਲ ਮੈਡਮ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਗਣਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਕਰਨ ਲਈ ਅਤੇ ਭਾਰਤੀ ਸੰਵਿਧਾਨ ਦੇ ਨਿਯਮਾਂ ਦੀ ਪਾਲਣਾ ਕਰਨ ਲਈ  ਪ੍ਰੇਰਿਤ ਕੀਤਾ। ਸਕੂਲ ਦੇ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਜੀ ਅਤੇ ਡਾਇਰੈਕਟਰ ਸਰਦਾਰ ਬਲਜੀਤ ਸਿੰਘ ਮੱਲ੍ਹੀ ਜੀ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਗਣਤੰਤਰਤਾ ਦਿਵਸ ਦੀ ਵਧਾਈ ਦਿੱਤੀ।