You are here

ਲੁਧਿਆਣਾ

ਸੁਸਾਇਟੀ ਵੱਲੋਂ ਗੁਰਦੁਆਰਾ ਮੋਰੀ ਗੇਟ ਵਿਖੇ ਵੈਕਸੀਨੇਸਨ ਕੈਂਪ ਲਗਾਇਆ ਗਿਆ

ਜਗਰਾਉਂ ਫਰਵਰੀ (ਅਮਿਤ ਖੰਨਾ/ ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ) ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਗਿਆਰ੍ਹਵਾਂ ਮੁਫ਼ਤ ਵੈਕਸੀਨੇਸ਼ਨ ਕੈਂਪ ਸਥਾਨਕ ਗੁਰਦੁਆਰਾ ਮੋਰੀ ਗੇਟ ਵਿਖੇ ਲਗਾਇਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਲਗਾਏ ਇਸ ਗਿਆਰ੍ਹਵੇਂ ਵੈਕਸੀਨ ਕੈਂਪ ਦਾ ਉਦਘਾਟਨ ਸਰਪ੍ਰਸਤ ਰਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਕੈਂਪ ਵਿੱਚ ਆ ਕੇ ਕੋਰੋਨਾ ਦੀ ਬਿਮਾਰੀ ਤੋਂ ਬਚਣ ਲਈ ਵੈਕਸੀਨ ਦਾ ਟੀਕਾ ਲਗਵਾਉਣ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਹੁਣ ਤੱਕ ਗਿਆਰਾਂ ਕੈਂਪ ਲਗਾਏ ਜਾ ਚੁੱਕੇ ਹਨ ਕਿ ਇਸ ਕੈਂਪ ਵਿੱਚ 350 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਵਾਏ ਗਏ। ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਕੈਂਪ ਵਿਚ ਸਿਵਲ ਹਸਪਤਾਲ ਏ ਐੱਨ ਐੱਮ ਵੀਰਪਾਲ ਕੌਰ, ਕੰਪਿਊਟਰ ਆਪ੍ਰੇਟਰ ਕਿਰਨਦੀਪ ਤੇ ਚਿਰਾਗ਼, ਆਸ਼ਾ ਵਰਕਰ ਕਿਰਨਦੀਪ ਕੌਰ ਅਤੇ ਮਲਕੀਤ ਕੌਰ ਨੇ ਆਪਣੀਆਂ ਸੇਵਾਵਾਂ ਦਿੰਦੇ ਹੋਏ 350 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਵਾਏ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਪੰਦਰਾਂ ਸਾਲ ਤੋਂ ਅਠਾਰਾਂ ਸਾਲ ਦੇ ਬੱਚਿਆਂ ਨੂੰ 60 ਨੂੰ ਕੋਵਾਸੀਨ ਦੇ ਟੀਕੇ ਅਤੇ ਅਠਾਰਾਂ ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਪਹਿਲੀ ਡੋਜ਼ ਤੇ ਦੂਸਰੀ ਡੋਜ਼ ਕੋਵਾਸੀਡ ਟੀਕੇ ਲਗਾਉਣ ਸਮੇਂ ਜਿਨ੍ਹਾਂ ਵਿਅਕਤੀਆਂ ਦੇ ਦੂਜੀ ਡੋਜ਼ ਲਵਾਈ ਨੂੰ 84 ਦਿਨ ਹੋ ਗਏ ਸਨ ਉਨ੍ਹਾਂ ਨੂੰ ਬੂਸਟਰ ਡੋਜ਼ ਦੇ ਟੀਕੇ ਲਗਾਏ ਗਏ। ਕੈਂਪ ਵਿਚ ਪ੍ਰਾਜੈਕਟ ਚੇਅਰਮੈਨ ਨੀਰਜ ਮਿੱਤਲ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੀਨੀਅਰ ਵਾਈਸ ਪ੍ਰਧਾਨ ਕਮਲ ਕੱਕੜ, ਰਾਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਸੁਨੀਲ ਬਜਾਜ, ਵਿਨੋਦ ਬਾਂਸਲ, ਪ੍ਰੇਮ ਬਾਂਸਲ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ, ਸੰਜੀਵ ਚੋਪੜਾ, ਪ੍ਰਮੋਦ ਸਿੰਗਲਾ, ਪ੍ਰਵੀਨ ਮਿੱਤਲ, ਡਾ: ਗੁਰਦਰਸ਼ਨ ਮਿੱਤਲ ਆਦਿ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

ਕਾਂਗਰਸ ਪਾਰਟੀ ਵੱਲੋ ਐਡਵੋਕੇਟ ਗੁਰਕੀਰਤ ਨੂੰ ਟਿਕਟ ਨਾ ਦੇਣਾ ਜਗਰਾਉਂ ਹਲਕੇ ਦੇ ਵਰਕਰਾਂ ਨਾਲ ਇੱਕ ਵੱਡਾ ਧੋਖਾ -Video

ਇਸ ਤੋਂ ਬਿਨਾਂ ਹੋਰ ਕੀ ਕਿਹਾ ਐਡਵੋਕੇਟ ਗੁਰਕੀਰਤ ਕੌਰ ਨੇ ਤੁਸੀਂ ਵੀ ਸੁਣ ਲਵੋ ਪੱਤਰਕਾਰ ਜਸਮੇਲ ਗਲਪ ਨਾਲ ਵਿਸ਼ੇਸ਼ ਗੱਲਬਾਤ   

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aTVpKuuuC6/

ਆਦਮੀ ਪਾਰਟੀ ਦੇ ਉਮੀਦਵਾਰ ਸਰਵਜੀਤ ਕੌਰ ਮਾਣੂੰਕੇ ਨੇ ਕੀਤੇ ਨਾਮਜ਼ਦਗੀ ਪੱਤਰ ਦਾਖਲ

  ਜਗਰਾਉਂ (ਅਮਿਤ ਖੰਨਾ  )ਜਗਰਾਉਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬਜੀਤ ਕੌਰ ਮਾਣੂੰਕੇ  ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ  ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਦਾ ਇੱਕੋ ਹੀ ਟਿਕ ਟੀਚਾ ਹੈ ਹਰ ਵਰਗ ਨੂੰ ਚੰਗੀ ਐਜੂਕੇਸ਼ਨ ਸਿਸਟਮ ਚੰਗੀਆਂ ਸਿਹਤ ਸਹੂਲਤਾਂ ਮਹਿੰਗਾਈ ਨੂੰ ਘਟਾਉਣਾ ਅਤੇ ਹੋਰ ਜ਼ਰੂਰੀ ਚੰਗੀਆਂ ਵਸਤੂਆਂ ਮੁਹੱਈਆ ਕਰਵਾਉਣਾ ਹੈ  ਪੰਜਾਬ ਦੇ ਵਿੱਚ ਨਸ਼ਿਆਂ ਨੂੰ ਪਹਿਲ ਦੇ ਅਧਾਰ ਤੇ ਖ਼ਤਮ ਕਰ ਦਿੱਤਾ ਜਾਵੇਗਾ  ਉਨ੍ਹਾਂ ਨੇ ਕਿਹਾ ਕਿ ਲੋਕ ਬਦਲਾਅ ਚਾਹੁੰਦੇ ਹਨ ਅਸੀਂ ਝੂਠੇ ਵਾਅਦੇ ਕਰਨ ਵਾਲਿਆਂ ਦੀਆਂ ਸਰਕਾਰਾਂ ਦਾ ਕੋਈ ਚਾਲ ਨਹੀਂ ਚੱਲਣ ਦੇਵਾਂਗੇ  ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਬਹੁਤ ਵੱਡਾ ਬਦਲਾਅ ਆਵੇਗਾ  ਜਿਸ ਦਾ ਅੰਦਾਜ਼ਾ ਦਿੱਲੀ ਸਰਕਾਰ ਤੋਂ ਲਗਾਇਆ ਜਾ ਸਕਦਾ ਹੈ

ਜਗਰਾਉਂ ਤੋਂ ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ

 ਜਗਰਾਉਂ (ਅਮਿਤ ਖੰਨਾ )   ਜਗਰਾਓਂ ਵਿਧਾਨ ਸਭਾ ਹਲਕੇ ਤੋਂ ਸੋਮਵਾਰ ਕਾਂਗਰਸ  ਪਾਰਟੀ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਸੋਮਵਾਰ ਸਵੇਰੇ ਪਹਿਲਾਂ ਕਾਂਗਰਸ ਦੇ ਉਮੀਦਵਾਰ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਆਪਣੇ ਸਾਥੀਆਂ ਨਾਲ ਕਾਗਜ ਦਾਖ਼ਲ ਕਰਵਾਉਣ ਐੱਸਡੀਐੱਮ ਵਿਕਾਸ ਹੀਰਾ ਦੀ ਅਦਾਲਤ ਪਹੁੰਚੇ। ਕਵਰਿੰਗ ਉਮੀਦਵਾਰ ਦੇ ਤੌਰ 'ਤੇ ਵਿਧਾਇਕ ਹਿੱਸੋਵਾਲ ਦੇ ਪਿਤਾ ਮਨੀ ਸਿੰਘ ਨੇ ਕਾਗਜ਼ ਦਾਖ਼ਲ ਕਰਵਾਏ। ਇਸ ਮੌਕੇ ਵਿਧਾਇਕ ਹਿੱਸੋਵਾਲ ਨੇ ਕਿਹਾ ਪਿਛਲੇ 5 ਸਾਲ ਕਾਂਗਰਸ ਸਰਕਾਰ ਵੱਲੋਂ ਜਗਰਾਓਂ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਗ੍ਾਂਟ ਨਾਲ ਨੁਹਾਰ ਬਦਲੀ ਗਈ। ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।ਉਹ ਇਨ੍ਹਾਂ ਵਿਕਾਸ ਕਾਰਜਾਂ ਦਾ ਲੇਖਾ ਜੋਖਾ ਲੈ ਕੇ ਜਨਤਾ ਦੀ ਕਚਹਿਰੀ 'ਚ ਜਾ ਰਹੇ ਹਨ, ਜਿਸ ਸਦਕਾ ਜਗਰਾਓਂ ਦੇ ਵੋਟਰ ਉਨ੍ਹਾਂ ਨੂੰ ਭਾਰੀ ਸਹਿਯੋਗ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸੋਨੀ ਗਾਲਿਬ, ਕਾਂਗਰਸੀ ਆਗੂ ਮੇਜਰ ਸਿੰਘ ਭੈਣੀ, ਜਗਰਾਓਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਆਦਿ ਹਾਜ਼ਰ ਸਨ।

ਕੈਪਟਨ ਸੰਧੂ ਦੀ ਜਿੱਤ ਵਾਸਤੇ ਬੀਬੀਆਂ ਡੋਰ ਤੂੰ ਡੋਰ ਪ੍ਰਚਾਰ ਕਰਨ ਲੱਗੀਆਂ

ਮੁੱਲਾਂਪੁਰ ਦਾਖਾ,31 ਜਨਵਰੀ (ਅਮਿਤ ਖੰਨਾ )—ਅੱਜ ਅਕਾਲੀ ਦਲ ਬਾਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਥਾਂ ਦੇ ਉਸ ਵੇਲੇ ਤੋਤੇ ਉਡ ਗਏ ਜਦੋਂ ਹਲਕੇ ਦਾਖੇ ਦੇ ਸ਼ਹਿਰ ਮੁੱਲਾਂਪੁਰ ਦਾਖਾ ਸਮੇਤ ਇਲਾਕੇ ਭਰ ਦੇ ਪਿੰਡਾਂ ਵਿੱਚ ਕੈਪਟਨ ਸੰਧੂ ਸੰਧੂ ਹੋਣ ਲਗ ਗਈ। ਜਿਹੜੇ ਵੀ ਵਾਰਡ ਵਿੱਚ ਜਾ ਕੇ ਦੇਖੋਗੇ ਉਸੇ ਥਾਂ ਤੇ ਕਾਗਰਸ ਦੇ ਹੱਕ ਵਿੱਚ ਪ੍ਰਚਾਰ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਸਾਹਿਰ ਦੇ ਵਾਰਡ ਨੰਬਰ 9 ਅਤੇ 10 ਨੰਬਰ ਵਾਰਡ ਵਿਚ ਸਿਰਫ ਹੱਥ ਪੰਜੇ ਦੇ ਨਿਸ਼ਾਨ ਵਾਲੇ ਝੰਡੇ ਅਤੇ ਬੈਨਰ ਦਿਖਾਈ ਦੇ ਰਹੇ ਹਨ। ਇਥੇ ਹੀ ਬਸ ਨਹੀਂ ਜਦੋ ਕਿਸੀ ਢਾਬੇ ਤੇ ਡੇਅਰੀ ਤੇ ਜਾ ਆਮ ਕਰਿਆਨੇ ਦੀ ਦੁਕਾਨ ਤੇ ਜਾ ਕੇ ਕਿਸੀ ਨੂੰ ਪੁੱਛਦੇ ਹੋ ਕਿ ਇਸ ਵਾਰ ਹਲਕੇ ਦਾਖੇ ਤੋ ਕੌਣ ਬਾਜੀ ਮਰੇਗਾ ਤਾਂ ਸਿਰਫ ਇਕ ਹੀ ਅਵਾਜ ਆਉਂਦੀ ਹੈ ,ਕੈਪਟਨ ਸੰਧੂ,। ਲੋਕ ਇਹ ਆਖਦੇ ਹਨ ਕਿ ਇਸ ਵਾਰ ਵਿਕਾਸ ਨੂੰ ਵੋਟ ਪਾਉਣੀ ਹੈ । ਸ਼ਹਿਰ ਦੇ ਸੀਨੀਅਰ ਕਾਗਰਸੀ ਚਰਨਜੀਤ ਸਿੰਘ ਚੰਨੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸੰਧੂ ਬੇਹੱਦ ਸ਼ਰੀਫ਼ ਤੇ ਇਮਾਨਦਾਰ ਆਗੂ ਹੈ ਜਿਸ ਦਾ ਮੁੱਖ ਮਕਸਦ ਸਿਰਫ ਤੇ ਸਿਰਫ ਹਲਕੇ ਦਾਖੇ ਦਾ ਵਿਕਾਸ ਕਰਨਾ ਹੈ।ਅੱਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿੱਚ ਪ੍ਰਚਾਰ ਕਰਨ ਮੌਕੇ ਪਵਨਦੀਪ ਕੌਰ ਸੇਖੋਂ ਈਸੇਵਾਲ,ਕੁਲਵਿੰਦਰ ਕੌਰ ਅਤੇ ਬੀਬੀ ਕਿਰਨ ਦੀ ਅਗਵਾਈ ਵਿੱਚ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਵੋਟਰਾਂ ਕੋਲ ਪਹੁੰਚ ਕੀਤੀ ਗਈ ਜਿੱਥੇ ਲੋਕਾਂ ਵੱਲੋ ਬਹੁਤ ਵਧੀਆ ਹੁੰਗਾਰਾ ਮਿਲਿਆ। ਪਵਨਦੀਪ ਕੌਰ ਸੇਖੋਂ (ਪਤਨੀ ਮਨਪ੍ਰੀਤ ਸਿੰਘ ਈਸੇਵਾਲ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਲਾਂਪੁਰ ਦਾ ਵੋਟਰ ਬਹੁਤ ਸਮਝਦਾਰ ਹੈ ਕਿਊਕਿ ਉਹ ਵਿਕਾਸ ਦੇ ਨਾਮ ਤੇ ਵੋਟ ਪੋਲ ਕਰੇਗਾ। ਇਸ ਮੌਕੇ ਕਰਮਜੀਤ ਕੌਰ ਨੇ ਦੱਸਿਆ ਕਿ ਇਸ ਵਾਰ ਪਿੰਡਾਂ ਵਿਚ ਕੈਪਟਨ ਸੰਧੂ ਦੇ ਹੱਕ ਵਿੱਚ ਹਵਾ ਬਣ ਚੁੱਕੀ ਹੈ ਇਸ ਕਰਕੇ ਵਿਰੋਧੀ ਜੌ ਮਰਜੀ ਪ੍ਰਚਾਰ ਕਰ ਲੈਣ ਜਿੱਤ ਇਸ  ਵਾਰ ਕਾਗਰਸ ਪਾਰਟੀ ਦੀ ਹੋਵੇਗੀ ਅਤੇ ਕੈਪਟਨ ਸੰਦੀਪ ਸੰਧੂ ਵਿਧਾਇਕ ਬਣਨਗੇ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਗੇ ਜਿਸ ਨਾਲ ਸੂਬਾ ਤਰੱਕੀ ਕਰੇਗਾ।

ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਚੋਣ ਦਫ਼ਤਰ ਦਾ ਉਦਘਾਟਨ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕੀਤਾ

ਜਗਰਾਓਂ 31 ਜਨਵਰੀ (ਅਮਿਤ ਖੰਨਾ)-ਜਗਰਾਓਂ ਤੋਂ ਆਮ ਆਦਮੀ ਪਾਰਟੀ ਵੱਲੋਂ ਮੁੜ ਚੋਣ ਮੈਦਾਨ 'ਚ ਉਤਾਰੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਹੱਕ ਵਿਚ ਵੋਟਾਂ ਦੀ ਅਪੀਲ ਕਰਨ ਲਈ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਵੀ ਸੜਕਾਂ ਤੇ ਉਤਰੇ।ਇਸ ਤੋਂ ਪਹਿਲਾਂ ਉਨ੍ਹਾਂ ਉਮੀਦਵਾਰ ਵਿਧਾਇਕਾ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਅਗਵਾੜ ਖੁੁਵਾਜਾ ਬਾਜੂ ਦੀ ਪੰਚਾਇਤ ਨੇ ਸਰਪੰਚ ਜਸਮੇਲ ਕੌਰ ਤੇ ਗੁੁਰਨਾਮ ਸਿੰਘ ਭੈਣੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਆਖਿਆ ਪੰਜਾਬ ਦੇ ਲੋਕ ਆਪਣੇ ਧੀਆਂ-ਪੁੱਤਰਾਂ ਦੇ ਚੰਗੇਰੇ ਭਵਿੱਖ ਲਈ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟ ਪਾਉਣ ਤੇ ਭਗਵੰਤ ਮਾਨ ਦੀ ਅਗਵਾਈ ਹੇਠ ਇਮਾਨਦਾਰ ਸਰਕਾਰ ਬਣਾਕੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਆਪਣੀ ਜ਼ਿਮੇਵਾਰੀ ਨਿਭਾਉਣ। ਉਨਾਂ੍ਹ ਕਿਸਾਨਾਂ ਨੂੰ ਰੋਲਣ ਤੇ ਖੱਜਲ ਖੁੁਆਰ ਕਰਨ ਲਈ ਮੋਦੀ ਸਰਕਾਰ ਉਪਰ ਵੀ ਤਿੱਖੇ ਸ਼ਬਦੀ ਹਮਲੇ ਵੀ ਕੀਤੇ।ਇਸ ਮੌਕੇ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੀ ਪਿੰਡ ਅਗਵਾੜ ਖੁੁਵਾਜਾ ਬਾਜੂ ਦੀ ਪੰਚਾਇਤ ਤੇ ਹੋਰ ਲੋਕਾਂ ਦਾ ਪਾਰਟੀ 'ਚ ਪੂਰੀ ਤਰ੍ਹਾਂ ਮਾਣ ਸਤਿਕਾਰ ਕੀਤਾ ਜਾਵੇਗਾ। ਇਸ ਮੌਕੇ ਪੋ੍. ਸੁੁਖਵਿੰਦਰ ਸਿੰਘ ਸੁੱਖੀ, ਪੱਪੂ ਭੰਡਾਰੀ, ਸੁੁਖਵਿੰਦਰ ਸਿੰਘ ਜਵੰਧਾ, ਬਲਵੀਰ ਸਿੰਘ ਲੱਖਾ, ਤਰਸੇਮਸਿੰਘ ਹਠੂਰ, ਡੈਨੀ ਰੰਧਾਵਾ, ਰਾਮ ਜਗਰਾਓਂ, ਜਗਦੇਵ ਸਿੰਘ ਗਿੱਦੜਪਿੰਡੀ, ਹਰਪ੍ਰਰੀਤ ਸਿੰਘ ਸਰਬਾ, ਗੁੁਰਪ੍ਰਰੀਤ ਸਿੰਘ ਗੋਪੀ, ਕਾਮਰੇਡ ਨਿਰਮਲ ਸਿੰਘ, ਤੇਜਾ ਸਿੰਘ ਦੇਹੜਕਾ, ਆਰਾਮ ਸਿੰਘ ਬਾਰਦੇਕੇ, ਗੁੁਰਨੇਕ ਸਿੰਘ ਕਾਉਂਕੇ, ਬਲਵਿੰਦਰ ਸਿੰਘ, ਜਗਰੂਪ ਸਿੰਘ, ਗੋਪੀ ਚੰਦ, ਬਲਜੀਤ ਸਿੰਘ, ਰਾਮ ਜੀ, ਡਾ. ਹਰਮਹਿੰਦਰ ਸੁੁਖਜੀਤ, ਸੁੁਰਜੀਤ ਸਿੰਘ, ਪ੍ਰਰੀਤਮ ਸਿੰਘ, ਸੁੰਦਰ ਸਿੰਘ ਭੁੱਲਰ, ਨਿਸ਼ਾਨ ਸਿੰਘ ਲੀਲਾਂ, ਜਸਵਿੰਦਰ ਸਿੰਘ ਗੁੁਲਸ਼ਨ, ਪਰਮਜੀਤ ਸਿੰਘ, ਸਤਵੰਤ ਸਿੰਘ ਆਦਿ ਹਾਜ਼ਰ ਸਨ।

ਕੁੱਲ ਹਿੰਦ ਕਿਸਾਨ ਸਭਾ ਨੇ ਮੋਦੀ ਸਰਕਾਰ ਦਾ ਪੁੱਤਲਾ ਸਾੜਿਆ

ਜਗਰਾਉਂ,ਹਠੂਰ,31,ਜਨਵਰੀ-(ਕੌਸ਼ਲ ਮੱਲ੍ਹਾ)-ਦਿੱਲੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਬਲਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਰਾਏਕੋਟ ਦੇ ਵੱਖ-ਵੱਖ ਪਿੰਡਾ ਦੇ ਕਿਸਾਨਾ ਅਤੇ ਮਜਦੂਰਾ ਵੱਲੋ ਰੋਸ ਪ੍ਰਦਰਸਨ ਕਰਕੇ ਐਸ ਡੀ ਐਮ ਦਫਤਰ ਰਾਏਕੋਟ ਵਿਖੇ ਕੇਂਦਰ ਸਰਕਾਰ ਦਾ ਪੁੱਤਲਾ ਸਾੜਿਆ ਗਿਆ।ਇਸ ਮੌਕੇ ਮੀਤ ਪ੍ਰਧਾਨ ਕਾਮਰੇਡ ਬਲਜੀਤ ਸਿੰਘ ਗਰੇਵਾਲ,ਕਾਮਰੇਡ ਮੁਖਤਿਆਰ ਸਿੰਘ,ਕਾਮਰੇਡ ਫਕੀਰ ਸਿੰਘ ਦੱਧਾਹੂਰ,ਕਾਮਰੇਡ ਹਰਿੰਦਰਪ੍ਰੀਤ ਸਿੰਘ ਹਨੀ ਜਲਾਲਦੀਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ ਅੱਜ ਵਿਸਵਾਸਘਾਤ ਦਿਵਸ ਮਨਾਇਆ ਗਿਆ ਹੈ ਕਿਉਕਿ ਕੇਂਦਰ ਸਰਕਾਰ ਨੇ ਜੋ ਨਵੰਬਰ ਮਹੀਨੇ ਵਿਚ ਕਿਸਾਨ ਜੱਥੇਬੰਦੀਆ ਨਾਲ ਵਾਅਦੇ ਕੀਤੇ ਸਨ ਉਨ੍ਹਾ ਵਾਅਦਿਆ ਨੂੰ ਅੱਜ ਤੱਕ ਅਮਲੀ ਜਾਮਾ ਨਹੀ ਪਹਿਨਾਇਆ ਗਿਆ।ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਨੇ ਭਾਵੇ ਤਿੰਨ ਕਾਲੇ ਕਾਨੂੰਨ ਵਾਪਸ ਲੈ ਲਏ ਹਨ ਪਰ ਲੜਾਈ ਅਜੇ ਵੀ ਜਾਰੀ ਹੈ ਕਿਉਕਿ ਕਿਸਾਨੀ ਸੰਘਰਸ ਦੌਰਾਨ 730 ਸ਼ਹੀਦ ਕਿਸਾਨਾ ਦੇ ਪਰਿਵਾਰਾ ਨੂੰ ਮੁਆਵਜਾ ਦਿਵਾਉਣਾ ਅਤੇ ਸਹੀਦ ਕਿਸਾਨਾ ਦੇ ਪਰਿਵਾਰਿਕ ਮੈਬਰ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਸਾਨੂੰ ਸਮੇਂ-ਸਮੇਂ ਤੇ ਇਕੱਠੇ ਹੋਣਾ ਪਵੇਗਾ।ਇਸ ਮੌਕੇ ਉਨ੍ਹਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋ ਸੂਬਾ ਵਾਸੀਆ ਨਾਲ ਸਮੇਂ-ਸਮੇਂ ਤੇ ਕੀਤੇ ਝੂਠੇ ਵਾਅਦੇ ਯਾਦ ਕਰਵਾਏ ਅਤੇ ਦੋਵੇ ਸਰਕਾਰਾ ਦੀਆ ਲੋਕ ਵਿਰੋਧੀ ਨੀਤੀਆ ਬਾਰੇ ਜਾਣੂ ਕਰਵਾਇਆ।ਅੰਤ ਵਿਚ ਉਨ੍ਹਾ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਕਿਸਾਨਾ ਨਾਲ ਕੀਤੇ ਵਾਅਦੇ  ਜਲਦੀ ਹੱਲ ਨਾ ਕੀਤੇ ਤਾਂ ਕੁੱਲ ਹਿੰਦ ਕਿਸਾਨ ਸਭਾ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਸੰਘਰਸ ਨੂੰ  ਹੋਰ ਤਿੱਖਾ ਕਰੇਗੀ।ਇਸ ਮੌਕੇ ਉਨ੍ਹਾ ਕੇਂਦਰ ਸਰਕਾਰ ਮੁਰਦਾਬਾਦ,ਲੋਕ ਵਿਰੋਧੀ ਸਰਕਾਰ ਮੁਰਦਾਬਾਦ ਅਤੇ ਲੋਕਤਤੰਰ ਬਚਾਉ,ਕਿਸਾਨ ਬਚਾਉ ਦੇ ਨਾਅਰੇ ਲਾ ਕੇ ਰੋਸ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਉਨ੍ਹਾ ਨਾਲ ਹਰਪਾਲ ਸਿੰਘ,ਰਣਧੀਰ ਸਿੰਘ,ਕੁਲਦੀਪ ਸਿੰਘ,ਜਸਵੀਰ ਸਿੰਘ,ਬਿੱਲੂ ਸਿੰਘ,ਗੁਰਮੀਤ ਸਿੰਘ,ਭਾਗ ਸਿੰਘ,ਸਤਨਾਮ ਸਿੰਘ ਬੜੈਚ,ਦਰਸਨ ਸਿੰਘ,ਇੰਦਰਜੀਤ ਸਿੰਘ,ਸੁਖਦੇਵ ਸਿੰਘ,ਬਲਕਾਰ ਸਿੰਘ,ਮੇਜਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਕਾਮਰੇਡ ਬਲਜੀਤ ਸਿੰਘ ਗਰੇਵਾਲ ਅਤੇ ਹੋਰ ਰੋਸ ਪ੍ਰਦਰਸਨ ਕਰਦੇ  ਹੋਏ।

ਜਗਰਾਉਂ ਹਲਕੇ ਤੋਂ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਉਤਰੇ ਨੀਟੂ ਸ਼ਟਰਾਂਵਾਲ਼ਾ -Video

ਜਗਰਾਉਂ ਹਲਕੇ ਤੋਂ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੀ ਮਦਦ ਲਈ ਚੋਣ ਪ੍ਰਚਾਰ ਵਿੱਚ ਉਤਰੇ ਨੀਟੂ ਸ਼ਟਰਾਂ ਵਾਲੇ ਨਾਲ ਪੱਤਰਕਾਰ ਅਮਿਤ ਖੰਨਾ ਦੀ ਵਿਸ਼ੇਸ਼ ਗੱਲਬਾਤ   

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aSDE_5QgNm/

ਕੀ ਮੁੱਦਿਆਂ ਨੂੰ ਲੈ ਕੇ ਲੋਕਾਂ ਦੀ ਕਚਹਿਰੀ ਚ ਲੋਕ ਇਨਸਾਫ ਪਾਰਟੀ ਦੇ ਜਗਰਾਉਂ ਤੋਂ ਉਮੀਦਵਾਰ ਤਜਿੰਦਰ ਕੌਰ ਸੰਧੂ -Video  

ਵਿਧਾਨ ਸਭਾ ਹਲਕਾ ਜਗਰਾਉਂ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਤਜਿੰਦਰ ਕੌਰ ਸੰਧੂ ਨਾਲ ਪੱਤਰਕਾਰ ਅਮਿਤ ਖੰਨਾ ਦੀ ਵਿਸ਼ੇਸ਼ ਗੱਲਬਾਤ

 ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aSCiKZ7C2P/

ਪਿੰਡ ਈਸੇਵਾਲ ਵਿੱਚ ਵਿਧਾਇਕ ਇਆਲੀ ਵੱਲੋਂ ਚੋਣ ਮੀਟਿੰਗ  

ਮੁੱਲਾਂਪੁਰ ਦਾਖਾ, 30 ਜਨਵਰੀ(ਸਤਵਿੰਦਰ ਸਿੰਘ ਗਿੱਲ / ਜਸਮੇਲ ਗ਼ਾਲਿਬ )— 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵਿਧਾਨ ਸਭਾ ਹਲਕਾ ਦਾਖਾ ਤੋਂ ਚੌਥੀ ਵਾਰ ਚੋਣ ਮੈਦਾਨ ਚੋਣ ਮੈਦਾਨ ਵਿੱਚ ਨਿੱਤਰੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਯੋਜਨਾਬੱਧ ਅਤੇ ਬੇਹਤਰੀਨ ਰਣਨੀਤੀ ਨਾਲ ਚੋਣ ਪ੍ਰਚਾਰ ਚਲਾਇਆ ਜਾ ਰਿਹਾ ਹੈ, ਜਿੱਥੇ ਕੋਵਿਡ ਮਹਾਂਮਾਰੀ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਆਧੁਨਿਕ ਅਤੇ ਹਾਈਟੈੱਕ ਤਕਨੀਕ ਰਾਹੀਂ ਵੋਟਰਾਂ ਤੱਕ ਆਪਣੇ ਅਗਾਮੀ ਪ੍ਰੋਗਰਾਮ ਨੂੰ ਪਹੁੰਚਾਇਆ ਜਾ ਰਿਹਾ ਹੈ, ਉਥੇ ਹੀ ਪਿੰਡਾਂ ਵਿੱਚ ਵੱਡੇ ਪੱਧਰ 'ਤੇ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ। ਇਸੇ ਲੜੀ ਤਹਿਤ ਪਿੰਡ ਈਸੇਵਾਲ ਵਿਖੇ ਚੋਣ ਜਲਸਾ ਕੀਤਾ ਗਿਆ। ਜਿਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨੂੰ ਅਕਾਲੀ ਸਰਕਾਰ ਸਮੇਂ ਕਰਵਾਏ ਕੰਮਾਂ ਤੋਂ ਜਾਣੂ ਕਰਵਾਇਆ, ਉੱਥੇ ਹੀ ਅਕਾਲੀ ਬਸਪਾ ਗੱਠਜੋੜ  ਵੱਲੋਂ ਪੰਜਾਬ ਅਤੇ ਪੰਜਾਬੀਆਂ ਦੀ ਬਿਹਤਰੀ ਲਈ ਉਲੀਕੇ 13 ਨੁਕਾਤੀ ਪ੍ਰੋਗਰਾਮ ਬਾਰੇ ਵੀ ਵਿਸਥਾਰ ਨਾਲ ਦੱਸਿਆ, ਬਲਕਿ ਉਨ੍ਹਾਂ 2022 ਵਿੱਚ ਅਕਾਲੀ ਬਸਪਾ ਸਰਕਾਰ ਬਣਨ 'ਤੇ ਹਲਕਾ ਦਾਖਾ ਦੀ ਤਰੱਕੀ ਲਈ ਉਲੀਕੇ ਆਪਣੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਪਿੰਡ ਵਾਸੀਆਂ ਨੇ ਇਨ੍ਹਾਂ ਚੋਣਾਂ ਵਿੱਚ ਵੀ ਭਾਰੀ ਬਹੁਮੱਤ ਨਾਲ ਜਤਾਉਣ ਦਾ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ।ਇਸ ਮੌਕੇ ਜਗਵੰਤ ਸਿੰਘ ਜੱਗਾ, ਬਲਦੇਵ ਸਿੰਘ ਪੰਚ, ਨੰਬਰਦਾਰ ਬਲਜਿੰਦਰ ਸਿੰਘ, ਹਰਵਿੰਦਰ ਸਿੰਘ, ਦਵਿੰਦਰ ਸਿੰਘ ਰਾਜੂ ਪੰਚ, ਸਰਬਜੀਤ ਸਿੰਘ ਪੰਚ, ਹਰਪ੍ਰੀਤ ਸਿੰਘ ਪੰਚ, ਗੁਰਦੀਪ ਸਿੰਘ ਪ੍ਰਧਾਨ, ਪਰਵਿੰਦਰ ਸਿੰਘ ਉੱਪ ਪ੍ਰਧਾਨ, ਸੁਰਜੀਤ ਸਿੰਘ, ਗੁਰਚਰਨ ਸਿੰਘ, ਸਤਵੀਰ ਸਿੰਘ, ਜਤਿੰਦਰ ਸਿੰਘ, ਮਨਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਗੁਰਚਰਨ ਸਿੰਘ ਅਤੇ ਮਨਜੀਤ ਸਿੰਘ ਆਦਿ ਮੌਜੂਦ ਸਨ।