You are here

ਲੁਧਿਆਣਾ

ਇੰਟਰ ਸਕੂਲ ਪ੍ਰਤੀਯੋਗਤਾ ਚੋਂ ਯੂਨੀਰਾਈਜ਼ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾ

ਜਗਰਾਂਓ, 3 ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) :- ਡੀ.ਏ.ਵੀ. ਕਾਲਜ ਜਗਰਾਉ ਵਿਖੇ ਇੰਟਰ ਸਕੂਲ ਪ੍ਰਤੀਯੋਗਤਾ ਕਰਵਾਈ ਗਈ।ਜਿਸ ਵਿੱਚ ਵੱਖ ਵੱਖ ਸਕੂਲਾਂ ਨੇ ਭਾਗ ਲਿਆ ਯੂਨੀਰਾਈਜ਼ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸੱਤ ਗਤੀਵਿਧੀਆਂ ਵਿਚ ਭਾਗ ਲਿਆ ਜਿਸ ਵਿਚੋਂ (ਬੈਸਟ ਆਊਟ ਆਫ਼ ਵੇਸਟ) ਵਿੱਚ ਇਕਜੋਤ ਕੌਰ ਜਮਾਤ ਦਸਵੀਂ ਨੇ ਦੂਸਰਾ ਸਥਾਨ, ਵਰਕਿੰਗ ਮਾਡਲ ਬਣਾ ਕੇ ਗੁਰਜੋਤ ਕੌਰ ਜਮਾਤ ਬਾਰਵੀਂ ਮੈਡੀਕਲ ਵਿਿਦਆਰਥੀ ਨੇ ਪਹਿਲਾ ਸਥਾਨ, ਸੋਲੋ ਡਾਂਸ ਵਿਚ ਜੀਆ ਜੋਸ਼ੀ ਜਮਾਤ ਗਿਆਰਵੀਂ ਆਰਟਸ ਨੇ ਦੂਸਰਾ ਸਥਾਨ ਅਤੇ ਅਤੇ ਗਰਿਮਾ ਜਮਾਤ ਗਿਆਰਵੀ ਕਾਮਰਸ ਨੇ ਤੀਸਰਾ ਸਥਾਨ, ਸੋਲੌ ਸਿੰਗਿੰਗ ਵਿਚ ਗਰਿਮਾ ਜਮਾਤ ਗਿਆਰਵੀ ਕਾਮਰਸ ਨੇ ਦੂਸਰਾ ਸਥਾਨ, ਅਤੇ ਪੋਸਟਰ ਮੇਕਿੰਗ ਵਿਚ ਹਿਮਾਨੀ ਜਮਾਤ ਦਸਵੀਂ ਨੇ ਪਹਿਲਾ ਸਥਾਨ ਅਤੇ ਸਮਰੀਨ ਕੌਰ ਗਿਆਰਵੀਂ ਜਮਾਤ ਮੈਡੀਕਲ ਨੇ ਵਧੀਆ ਪੋਸਟਰ ਬਣਾਉਣ ਦਾ ਇਨਾਮ ਜਿੱਤਿਆ।ਇਸ ਪ੍ਰਕਾਰ ਸਾਰੇ ਹੀ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈ ਕੇ ਇਨਾਮ ਜਿੱਤੇ ਅਤੇ ਸਕੂਲ ਦਾ ਨਾਮ ਰੌਸ਼ਨ ਕਰਕੇ ਸਕੂਲ ਦਾ ਮਾਣ ਵਧਾਇਆ।ਸਕੂਲ ਦੇ ਚੇਅਰਮੈਨ ਰਕੇਸ਼ ਅੱਗਰਵਾਲ ਨੇ ਵਿਦਿਆਰਥੀਆਂਦਆਰਥੀਆਂ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼ੀਫ਼ੂ ਅੱਗਰਵਾਲ, ਡਾਇਰੈਕਟਰ ਪਲਵੀ ਅੱਗਰਵਾਲ ਨੇ ਕਿਹਾ ਕੀ ਇਹ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕੀ ਕਰੋਨਾ ਕਾਲ ਦੇ ਬਾਵਜੂਦ ਵਿਦਿਆਰਥੀਆਂ ਨੇ ਆਨਲਾਈਨ ਗਤੀਵਿਧੀਆਂ ਵਿੱਚ ਭਾਗ ਲੈ ਕੇ ਵਧੀਆ ਸਥਾਨ ਪ੍ਰਾਪਤ ਕੀਤੇ ਹਨ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।ਸਕੂਲ ਦੀ ਮੁੱਖ ਅਧਿਆਪਕਾ ਨੇਹਾ ਰਤਨ ਨੇ ਵਿਿਦਆਰਥੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਅੱਗੇ ਵਾਸਤੇ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਵਿਿਦਆਰਥੀਆਂ ਨੂੰ ਭਾਗ ਦਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਦਾ ਹੌਸਲਾ ਵਧੇ ਅਤੇ ਉਹਨਾਂ ਦੀ ਜਾਣਕਾਰੀ ਵਿਚ ਵਾਧਾ ਹੋਵੇ।

ਸੱਿਖਆਿ ਦਾ ਸਆਿਸੀਕਰਨ ਮੰਦਭਾਗਾ-ਡਾ. ਨਾਜ਼

ਜਗਰਾਓਂ 3 ਫ਼ਰਵਰੀ (ਅਮਿਤ ਖੰਨਾ)- ਸੱਿਖਆਿ ਕਸਿੇ ਵੀ ਸਮਾਜ ਦੇ ਰੀੜ੍ਹ ਦੀ ਹੱਡੀ ਹੁੰਦੀ ਹੈ ਪਰ ਅੱਜ ਅਫਸੋਸ ਦੀ ਗੱਲ ਇਹ ਹੈ ਕ ਿਇਸ ਰੀੜ ਦੀ ਹੱਡੀ ਨੂੰ ਘੁਣ ਵਾਂਗ ਖੋਖਲਾ ਬਣਾਉਣ ਦੀ ਕੋਸ਼ਸਿ਼ ਲਗਾਤਾਰ ਜਾਰੀ ਹੈ। ਜੋ ਲੋਕਾਂ ਨੂੰ ਨਜ਼ਰ ਤਾਂ ਆਉਂਦੀ ਹੈ ਪਰ ਇਸ ਉਲਝੀ ਹੋਈ ਤਾਣੀ ਦਾ ਕੋਈ ਹੱਲ ਨਜ਼ਰ ਨਹੀਂ ਆ ਰਹਿਾ ਇਹ ਬਹੁਤ ਹੀ ਮੰਦਭਾਗਾ ਹੈ। ਸਾਰਾ ਤੰਤਰ ਆਮ ਵਾਂਗ ਕੰਮ ਕਰ ਰਹਿਾ ਬਜ਼ਾਰਾਂ ਦਾ ਭੀੜ-ਭੜੱਕਾ ਸੜਕਾਂ ਤੇ ਲੱਗੇ ਵੱਡੇ ਵੱਡੇ ਜਾਮ,ਰੇਹੜੀਆਂ ਤੇ ਚਟਿਕਾਰੇ ਲੈਂਦੇ ਲੋਕ, ਵਆਿਹ ਸ਼ਾਦੀਆਂ ਤੇ ਢੋਲ ਢਮੱਕੇ ਤੇ ਭੰਗੜੇ ਪਾਉਂਦੇ ਲੋਕਾਂ ਨੂੰ ਕਰੋਨਾ ਕੁਝ ਨਹੀਂ ਕਹੰਿਦਾ ਪਰ ਕਲਾਸ ਵਚਿ ਕੋਵਡਿ ਦੇ ਨਯਿਮਾਂ ਅਧੀਨ ਬੱਚਆਿਂ ਨੂੰ ਬੈਠਣ ਤੇ ਕਰੋਨਾ ਵਰਜਦਾ ਹੈ ਹਰ ਦੂਜਾ ਮੂੰਹ ਇਹੀ ਬੋਲਦਾ ਹੈ ਕ ਿਬੱਚਆਿਂ ਦੇ ਭਵੱਿਖ ਨੂੰ ਹਨੇਰੇ ਵਚਿ ਸੁੱਟਆਿ ਜਾ ਰਹਿਾ ਹੈ ਤੇ ਸਰਕਾਰਾਂ ਦੇ ਕੰਨ ਤੇ ਕੋਈ ਵੀ ਜੂੰ ਨਹੀਂ ਸਰਕ ਰਹੀ  ਇਹ ਬਹੁਤ ਮੰਦਭਾਗਾ ਹੈ ਪਛਿਲੀ ਵਾਰ ਵੀ ਬੱਚਆਿਂ ਦੀ ਵਗਿੜੀ ਹੋਈ ਮਨੋਸਥਤਿੀ ਨੂੰ ਲੀਹ ਤੇ ਲਆਿਉਣ ਲਈ ਬਹੁਤ ਮਹਿਨਤ ਕਰਨੀ ਪਈ ਡਾ.ਅਮਰਜੀਤ ਕੌਰ ਨਾਜ਼ ਨੇ ਇੱਕ ਮਨੋਵਿਿਗਆਨੀ ਹੋਣ ਦੇ ਨਾਤੇ ਕਹਿਾ ਕ ਿਮੈਨੂੰ ਪੂਰਾ ਖਦਸ਼ਾ ਹੈ ਕ ਿਬੱਚੇ  ਇਸ ਵਾਰ ਹੋਰ ਡੂੰਘੇ ਡਪਿਰੈਸ਼ਨ  ਵਚਿ ਜਾਣਗੇ ਤੇ ਉਹਨਾਂ ਦੇ ਆਤਮ ਵਸਿ਼ਵਾਸ  ਨੂੰ ਮੁੜ ਸੁਰਜੀਤ ਕਰਨ ਲਈ ਅਧਆਿਪਕਾਂ ਨੂੰ ਬਹੁਤ ਮਹਿਨਤ ਕਰਨੀ ਪਵੇਗੀ ਪਰ ਥੋੜੀ ਜਹਿੀ ਹੋਰ ਦੇਰੀ ਹੁਣ ਉਨ੍ਹਾਂ ਨੂੰ ਹਨੇਰੇ ਖੂਹ ਵੱਿਚ ਧੱਕਾ ਦੇ ਦੇਵੇਗੀ ਸਮੂਹ ਅਧਆਿਪਕਾਂ, ਬੁੱਧੀਜੀਵੀਆਂ ਅਤੇ ਮਾਪਆਿਂ ਦੀ ਸਰਕਾਰ ਨੂੰ ਇਹੀ ਅਪੀਲ ਹੈ ਕ ਿਹੈ ਕ ਿਉਹ ਸਭ ਕੁਝ ਭੁਲਾ ਕੇ ਬੱਚਆਿਂ ਦੇ ਭਵੱਿਖ ਸਬੰਧੀ ਕੋਈ ਫੈਸਲੇ ਲੈਣ ਤਾਂ ਜੋ ਉਨ੍ਹਾਂ ਦੇ ਭਵੱਿਖ ਨੂੰ ਕੋਈ ਮੰਜ਼ਲਿ ਮਲਿ ਸਕੇ।

ਵਰਿਆਮ ਸਿੰਘ ਮੈਮੋਰੀਅਲ ਮਿਡਲ ਸਕੂਲ ਨੂੰ ਬਾਂਸ ਦੀਆਂ ਚਿਕਾਂ (ਪਰਦੇ) ਦਿੱਤੇ 

ਜਗਰਾਓਂ 3 ਫ਼ਰਵਰੀ (ਅਮਿਤ ਖੰਨਾ)-ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਵਰਿਆਮ ਸਿੰਘ ਮੈਮੋਰੀਅਲ ਮਿਡਲ ਸਕੂਲ ਨੂੰ ਬਾਂਸ ਦੀਆਂ ਚਿਕਾਂ (ਪਰਦੇ) ਦਿੱਤੇ ਗਏ। ਇਸ ਮੌਕੇ ਸੁਸਾਇਟੀ ਅਹੁਦੇਦਾਰਾਂ ਨੇ ਦੱਸਿਆ ਕਿ ਸਕੂਲ ਦੀ ਮੰਗ ਸੀ ਕਿ ਸਕੂਲ ਵਿਚ ਕਮਰਿਆਂ ਦੇ ਦਰਵਾਜ਼ਿਆਂ ਲਈ ਬਾਂਸ ਦੀਆਂ ਚਿਕਾਂ ਦੀ ਲੋੜ ਹੈ ਜਿਸ ਨੂੰ ਦੇਖਦੇ ਹੋਏ ਸੁਸਾਇਟੀ ਵੱਲੋਂ 11 ਕਮਰਿਆਂ ਦੇ ਦਰਵਾਜ਼ਿਆਂ ਲਈ ਬਾਂਸ ਦੀਆਂ ਚਿਕਾਂ ਦਿੱਤੀਆਂ ਗਈਆਂ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਸਿੱਖਿਆ ਦਾ ਦਾਨ ਦੇਣਾ ਉੱਤਮ ਉਪਰਾਲਾ ਹੈ। ਉਨ੍ਹਾਂ ਸਕੂਲ ਦਾ ਸੰਚਾਲਨ ਕਰਨ ਵਾਲੇ ਓਬਰਾਏ ਪਰਿਵਾਰ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਪ੍ਰਬੰਧਕ ਅਮਨਪ੍ਰੀਤ ਸਿੰਘ ਓਬਰਾਏ ਅਤੇ ਪ੍ਰੀਤ ਉਬਰਾਏ ਨੇ ਦੱਸਿਆ ਕਿ ਇਹ ਸਕੂਲ 1971 ਤੋਂ ਚੱਲ ਰਿਹਾ ਹੈ ਅਤੇ ਬੱਚਿਆਂ ਨੂੰ ਬਿਨਾਂ ਕੋਈ ਫ਼ੀਸ ਲਏ ਪੜ੍ਹਾਈ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਓਬਰਾਏ ਪਰਿਵਾਰ ਵੱਲੋਂ ਇਹ ਸਕੂਲ ਚਲਾਇਆ ਜਾ ਰਿਹਾ ਹੈ ਜਿਸ ਵਿਚ ਅਤਿ ਗ਼ਰੀਬ ਪਰਿਵਾਰਾਂ ਦੇ ਬੱਚੇ  ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਪੀ ਆਰ ਓ ਸੁਖਦੇਵ ਗਰਗ, ਵਿਨੋਦ ਬਾਂਸਲ, ਨੀਰਜ ਮਿੱਤਲ, ਰਾਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਡਾ ਭਾਰਤ ਭੂਸ਼ਨ ਬਾਂਸਲ, ਮੁਕੇਸ਼ ਗੁਪਤਾ ਆਦਿ ਸੁਸਾਇਟੀ ਮੈਂਬਰਾਂ ਸਮੇਤ ਤੇਜਿੰਦਰ ਕੌਰ, ਰੇਣੂ ਬਾਲਾ, ਕੁਲਵੰਤ ਕੌਰ, ਕਮਲ, ਤਮੰਨਾ, ਰਜਨੀ, ਪਲਵੀ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।

ਦੋਵਾਂ ਸਰਕਾਰਾਂ ਨੇ ਪੰਜਾਬ ਦੇ ਹਰ ਵਰਗ ਨੂੰ ਰੱਜ ਕੇ ਲੁੱਟਿਆ ਹੈ

ਜਗਰਾਓਂ 3 ਫ਼ਰਵਰੀ (ਅਮਿਤ ਖੰਨਾ)-ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋਇਆ 75 ਸਾਲ ਬੀਤ ਚੁੱਕੇ ਹਨ 75 ਸਾਲਾਂ ਦੌਰਾਨ 15 ਵਾਰ ਪੰਜਾਬ ਚ ਕਾਂਗਰਸ ਦੀ ਸਰਕਾਰ ਤੇ 9 ਵਾਰ ਸ਼ੋ੍ਮਣੀ ਅਕਾਲੀ-ਦਲ ਬਾਦਲ ਦੀ ਸਰਕਾਰ ਬਣ ਚੁੱਕੀ ਹੈ। ਇਨ੍ਹਾਂ ਦੋਵਾਂ ਸਰਕਾਰਾਂ ਨੇ ਪੰਜਾਬ ਦੇ ਹਰ ਵਰਗ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਹੈ। ਉਕਤ ਪ੍ਰਗਟਾਵਾ ਵਿਧਾਨ ਸਭਾ ਹਲਕਾ ਜਗਰਾਓਂ ਤੋਂ ਆਪ ਦੇ ਉਮੀਦਵਾਰ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਹਠੂਰ, ਲੱਖਾ, ਬੁਰਜ ਕੁਲਾਰਾ, ਰਣਧੀਰਗੜ੍ਹ, ਭੰਮੀਪੁਰਾ ਕਲਾਂ ਆਦਿ ਪਿੰਡਾਂ ਚ ਮੀਟਿੰਗਾਂ ਕਰਨ ਸਮੇਂ ਕੀਤਾ।ਇਸ ਮੌਕ ਸੁਰਿੰਦਰ ਸਿੰਘ ਸੱਗੂ, ਪ੍ਰਧਾਨ ਬਲਵੀਰ ਸਿੰਘ ਲੱਖਾ, ਬਲਵੀਰ ਸਿੰਘ ਹਠੂਰ, ਿਛੰਦਰਪਾਲ ਸਿੰਘ ਨੀਨੀਆ, ਜਨਰਲ ਸਕੱਤਰ ਸੁਰਿੰਦਰ ਸਿੰਘ ਲੱਖਾ, ਅਸ਼ਫ ਅਲੀ ਜਗਰਾਓਂ, ਨਿਰੰਕਾਰ ਸਿਘ ਮੀਨੀਆ, ਸੁਰਜੀਤ ਸਿੰਘ ਜਨੇਤਪੁਰਾ, ਵਾਹਿਗੁਰੂ ਪਾਲ ਸਿੰਘ, ਬੁਰਜ ਕੁਲਾਰਾ, ਕਰਮਜੀਤ ਸਿੰਘ, ਨਿਰੰਕਾਰ ਸਿਘ ਮੀਨੀਆ ਆਦਿ ਹਾਜ਼ਰ ਸਨ।

ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਤਜਿੰਦਰ ਕੌਰ ਤੇਜੀ ਸੰਧੂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਵਾਅਦਾ ਕੀਤਾ

ਜਗਰਾਓਂ 3 ਫ਼ਰਵਰੀ (ਅਮਿਤ ਖੰਨਾ)-ਜਗਰਾਉਂ ਹਲਕੇ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਤਜਿੰਦਰ ਕੌਰ ਤੇਜੀ ਸੰਧੂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਤੋਂ ਬਾਅਦ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਹਲਕੇ ਦਾ ਨਿਰੀਖਣ ਕਰਨ ਨਿਕਲੇ ਤਾਂ ਹਲਕੇ ਦੇ ਲੋਕਾਂ ਵੱਲੋਂ ਅਥਾਹ ਪਿਆਰ ਦਿੱਤਾ ਗਿਆ  ਅਤੇ ਬਹੁਤ ਵੱਡੀ ਲੀਡ ਨਾਲ ਜਿਤਾਉਣ ਦਾ ਵਾਅਦਾ ਕੀਤਾ ਗਿਆ ਤਜਿੰਦਰ ਕੌਰ ਤੇਜੀ ਸੰਧੂ ਨੇ ਕਿਹਾ ਕਿ  ਸ਼ਹਿਰ ਦਾ ਵਿਕਾਸ ਪਹਿਲ ਦੇ ਆਧਾਰ ਤੇ ਹੋਵੇਗਾ  ਜਿਹੜੇ ਕੰਮ ਪਿਛਲੇ ਕਈ ਸਾਲਾਂ ਵਿੱਚ ਨਹੀਂ ਹੋਏ ਉਨ੍ਹਾਂ ਨੂੰ ਵੀ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਇਸ ਮੌਕ ਸੁਖਦੇਵ ਸਿੰਘ ਡੱਲਾ ਜਗਰੂਪ ਸਿੰਘ ਸੂਹੀ ਕਮਲ ਅਖਾੜਾ  ਰਾਜਵਿੰਦਰ ਸਿੰਘ ਜੱਸੋਵਾਲ ਸਰਬਜੀਤ ਸਿੰਘ ਸਿੱਧੂ ਨਿਰਮਲ ਸਿੰਘ ਸੰਘੇੜਾ ਜਗਰਾਜ ਸਿੰਘ ਲਾਡੀ ਸੁਰਜੀਤ ਸਿੰਘ ਜਨੇਤਪੁਰਾ  ਗੁਰਸੇਵਕ ਸਿੰਘ ਸ਼ੇਰਪੁਰ ਵਿਕਾਸ ਮਠਾੜੂ ਕੁਲਵਿੰਦਰ ਕੌਰ ਬਜ਼ੁਰਗ ਪਰਮਜੀਤ ਕੌਰ ਕੱਕੜ ਤਿਹਾੜਾ ਰਾਜਿੰਦਰ ਸਿੰਘ ਜਗਰਾਓਂ ਆਦਿ ਹਾਜ਼ਰ ਸਨ

ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਪਿੰਡ ਪੋਨੇ ਦੇ ਕੋਠੇ ਕੀਤਾ ਚੋਣ ਪ੍ਰਚਾਰ

ਰਾਜਨੀਤੀ ਦਾ ਹਿੱਸਾ ਨੇ ਉਹ ਲੋਕ ਜਿਨ੍ਹਾਂ ਕਰਕੇ ਸਾਨੂੰ ਇੱਕ ਸਾਲ ਬਾਰਡਰਾਂ ’ਤੇ ਬੈਠਣਾ ਪਿਆ – ਕੈਪਟਨ ਸੰਧੂ
ਮੁੱਲਾਂਪੁਰ ਦਾਖਾ ਜਗਰਾਓ 03 ਫਰਵਰੀ ( ਸਤਵਿੰਦਰ ਸਿੰਘ ਗਿੱਲ   )  ਹਲਕਾ ਦਾਖਾ ਦੇ ਸਿਰਕੱਢ ਨਗਰ ਪੋਨੇ ਦੇ ਕੋਠੇ ਵਿਖੇ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਲੱਛਮਣ ਸਿੰਘ ਕਾਕਾ ਦੀ ਅਗਵਾਈ ਹੇਠ ਇਕੱਤਰ ਹੋਏ ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦਿਆ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਉਸਨੂੰ ਢਾਈ ਸਾਲ ਹੋਏ ਨੇ ਹਲਕਾ ਦਾਖਾ ਅੰਦਰ ਆਇਆ ਜਿਸ ਵਿੱਚ ਇੱਕ ਸਾਲ ਕੋਰੋਨਾ ਮਹਾਂਮਾਰੀ ਨੇ ਲੈ ਲਿਆ ਤੇ ਪਿਛਲੇ ਡੇਢ ਸਾਲ ਵਿੱਚ ਹਲਕੇ ਅੰਦਰ ਅਨੇਕਾਂ ਹੀ ਵਿਕਾਸ ਕਾਰਜ ਕਰਵਾਏ, ਜੋ ਕਿ ਤੁਹਾਡੇ ਸਾਹਮਣੇ ਹੀ ਹੈ ਅਤੇ ਮੇਰੀ ਜਿੱਤ ਹਾਰ ਦਾ ਫੈਸਲਾ ਤੁਸੀਂ ਆਪ ਜੀ ਨੇ ਕਰਨਾ ਹੈ। ਕੈਪਟਨ ਸੰਧੂ ਨੇ ਵਿਰੋਧੀਆਂ ’ਤੇ ਸਿਆਸੀ ਵਾਰ ਕਰਦਿਆ ਕਿਹਾ ਕਿ ਬਹੁਤ ਜੋਰ ਲਾਇਆ ਸੀ ਕਿ ਉਸਨੂੰ ਕਾਂਗਰਸ ਪਾਰਟੀ ਨੇ ਪੈਰਾਸ਼ੂਟ ਰਾਂਹੀ ਹਲਕਾ ਦਾਖਾ ਵਿੱਚ ਉਤਾਰਿਆ ਹੈ, ਪਰ ਉਸਨੇ ਹਾਰ ਕੇ ਵੀ ਹਲਕਾ ਦਾਖਾ ਨੂੰ ਆਪਣਾ ਪਰਿਵਾਰ ਬਣਾ ਲਿਆ ਹੈ। ਉਹ ਲੋਕ ਵੀ ਰਾਜਨੀਤੀ ਕਰਨ ਲੱਗੇ ਹਨ ਜਿਨ੍ਹਾਂ ਕਰਕੇ ਸਾਨੂੰ ਇੱਕ ਸਾਲ ਦਿੱਲੀ ਦੇ ਬਾਰਡਰਾਂ ’ਤੇ ਬੈਠਣਾ ਪਿਆ ਤੇ 7 ਸੋ ਦੇ ਲਗਭਗ ਸ਼ਹੀਦੀਆ ਪ੍ਰਾਪਤ ਕੀਤੀਆਂ , ਉਹੀ ਲੋਕ ਹੁਣ ਤਹਾਡੇ ਕੋਲ ਵੋਟਾ ਮੰਗਣ ਆ ਰਹੇ ਹਨ। 
      ਇਸ ਮੌਕੇ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਲੱਛਮਣ ਸਿੰਘ ਕਾਕਾ ਨੇ ਕੈਪਟਨ ਸੰਧੂ ਨੂੰ ਵਿਸ਼ਵਾਸ ਦੁਆਇਆ ਕਿ ਉਹ ਇੱਕ-ਇੱਕ ਕੀਮਤੀ ਵੋਟ ਕੈਪਟਨ ਸੰਧੂ ਦੇ ਹੱਕ ਵਿੱਚ ਪਾ ਕੇ ਪਿੰਡ ਵਿੱਚੋਂ ਵੱਡੀ ਲੀਡ ਨਾਲ ਜਿਤਾਉਣਗੇ। ਇਸ ਮੌਕੇ ਮਾਰਕੀਟ ਕਮੇਟੀ ਜਗਰਾਓ ਦੇ ਚੇਅਰਮੈਨ ਸਤਵਿੰਦਰਪਾਲ ਸਿੰਘ ਕਾਕਾ ਗਰੇਵਾਲ, ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ, ਸਾਬਕਾ ਸਰਪੰਚ ਲੱਖਾ ਸਿੰਘ, ਬਲਦੇਵ ਸਿੰਘ, ਗੁਰਮੀਤ ਕੌਰ, ਸੰਦੀਪ ਕੌਰ (ਸਾਰੇ ਪੰਚ), ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਪੂਨੀਆਂ, ਚੰਦ ਸਿੰਘ, ਹਾਕਮ ਸਿੰਘ, ਸੁਖਰੂਪ ਸਿੰਘ ਅਤੇ ਬਲਦੇਵ ਸਿੰਘ ਆਦਿ ਹਾਜਰ ਸਨ।

ਢਾਈ ਸਾਲਾਂ ਦੇ ਰਿਸਤੇ ਨੂੰ ਬਰਕਰਾਰ ਰੱਖਿਓ - ਕੈਪਟਨ ਸੰਧੂ

ਮੁੱਲਾਂਪੁਰ ਦਾਖਾ / ਜਗਰਾਓ 03 ਫਰਵਰੀ ( ਸਤਵਿੰਦਰ ਸਿੰਘ ਗਿੱਲ  ) ਰਾਏਕੋਟ-ਜਗਰਾਓ ਰੋਡ ’ਤੇ ਸਥਿਤ ਪਿੰਡ ਢੋਲਣ ਲਾਗੇ ਬਾਬੂ ਸੱਤਪਾਲ ਭੱਠੇ ਵਾਲਿਆਂ ਦੇ ਪੈਟਰੋਲ ਪੰਪ ’ਤੇ ਉਨ੍ਹਾਂ ਦੇ ਫਰਜੰਦ ਦੀਪਕ ਅਰੋੜਾ ਵੱਲੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਚੋਣ ਜਲਸਾ ਕਰਵਾਇਆ ਗਿਆ। ਜਿੱਥੇ ਹਲਕਾ ਦਾਖਾ ਤੋਂ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ’ਤੇ ਸਿਰਕਤ ਕਰਦਿਆ ਕਾਂਗਰਸੀ ਵਰਕਰਾਂ ਸਮੇਤ ਹੋਰ ਲੋਕਾਂ ਨੂੰ ਸੰਬੋਧਨ ਕੀਤਾ। 
           ਕੈਪਟਨ ਸੰਦੀਪ ਸਿੰਘ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਤੋਂ ਉਹ ਹਲਕਾ ਦਾਖਾ ਤੋਂ ਬਤੌਰ ਸੇਵਾਦਾਰ ਹੋਣ ਦੇ ਨਾਤੇ ਸੇਵਾ ਕਰਨ ਰਿਹਾ ਹੈ, ਹੁਣ ਉਸਦੀ ਹਲਕਾ ਦਾਖਾ ਕਰਮਭੂਮੀ ਬਣ ਚੁੱਕਾ ਹੈ, ਹਲਕਾ ਦਾਖਾ ਉਸਦਾ ਆਪਣਾ ਪਰਿਵਾਰ ਬਣ ਚੁੱਕਾ ਹੈ, ਢਾਈ ਸਾਲਾਂ ਦੇ ਇਸ ਰਿਸਤੇ ਨੂੰ ਬਰਕਰਾਰ ਰੱਖਿਓ, ਉਨ੍ਹਾਂ ਦੀ ਖੈਰੀਅਤ ਮੰਗਣਾ ਉਸਦਾ ਇਖਲਾਕੀ ਫਰਜ ਹੈ। ਪਰ ਅੱਜ ਉਹ ਆਪਣੇ ਲਈ ਤੁਹਾਡੇ ਸਾਹਮਣੇ ਵੋਟ ਮੰਗਣ ਆਇਆ ਹੈ, ਉਹ ਵਿਸ਼ਵਾਸ ਦੁਆਉਦਾ ਹੈ ਕਿ ਜੇਕਰ ਇੱਕ ਮੌਕੇ ਉਸਨੂੰ ਪੰਜ ਸਾਲ ਦਾ ਦਿੱਤਾ ਜਾਵੇ ਤਾਂ ਉਹ ਹਲਕਾ ਦਾਖਾ ਦੀ ਨੁਹਾਰ ਬਦਲ ਸਕਦਾ ਹੈ।
            ਇਸ ਮੌਕੇ ਚੇਅਰਮੈਨ ਸਤਵਿੰਦਰਪਾਲ ਸਿੰਘ ਕਾਕਾ ਗਰੇਵਾਲ, ਸਰਪੰਚ ਕੁਲਦੀਪ ਸਿੰਘ, ਸਾਬਕਾ ਸਰਪੰਚ ਅਖਤਿਆਰ ਸਿੰਘ ਰੂਮੀ,ਨਿਰਮਲ ਸਿੰਘ ਢੋਲਣ, ਗੁਲਸ਼ਨ ਕਾਲੜਾ (ਮਨੀ ਚੇਂਜਰ), ਸੁਰਦਰਸ਼ਨ ਕੁਮਾਰ (ਕੁਮਾਰ ਟੂਰ ਟਰੈਵਲਜ਼), ਕੀਮਤੀ ਲਾਲ ਸੁਪਰਵਾਈਜ਼ਰ ਮਾਰਕੀਟ ਕਮੇਟੀ ਜਗਰਾਓ, ਮਿੰਟੂ ਰੂਮੀ ਸਮੇਤ ਵੱਡੀ ਗਿਣਤੀ ਵਿੱਚ ਹੋਰ ਵੀ ਹਾਜਰ ਸਨ।

ਹਲਕਾ ਦਾਖਾ 'ਚ ਅਕਾਲੀ-ਬਸਪਾ ਉਮੀਦਵਾਰ ਇਆਲੀ ਨੂੰ ਭਰਵਾਂ ਸਮਰਥਨ 

ਪਿੰਡ ਤਲਵਾੜਾ ਦੇ ਕਈ ਕਾਂਗਰਸੀ ਪਰਵਾਰ ਅਕਾਲੀ ਦਲ 'ਚ ਸ਼ਾਮਲ
ਮੁੱਲਾਂਪੁਰ ਦਾਖਾ,3ਫਰਵਰੀ(ਸਤਵਿੰਦਰ ਸਿੰਘ ਗਿੱਲ)— ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੇ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ  ਹੁੰਗਾਰਾ ਮਿਲਿਆ, ਜਦੋਂ ਬੇਟ ਇਲਾਕੇ ਦੇ ਪ੍ਰਸਿੱਧ ਪਿੰਡ ਤਲਵਾੜਾ ਵਿਖੇ ਦਰਜਨਾਂ ਕਾਂਗਰਸੀ ਪਰਿਵਾਰਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਮੱਖਣ ਸਿੰਘ, ਸਤਪਾਲ ਸਿੰਘ ਬਿੱਲੂ, ਪਿਆਰਾ ਸਿੰਘ, ਪੰਚ ਬੂਟਾ ਸਿੰਘ, ਕੇਹਰ ਸਿੰਘ, ਮੱਖਣ ਸਿੰਘ, ਚਰਨਜੀਤ ਸਿੰਘ ਟੂਟੀਆਂ ਵਾਲਾ, ਗੁਰਦੀਪ ਸਿੰਘ ਦੀਪਾ, ਰਾਜੂ, ਬਚਨ ਸਿੰਘ, ਕਸ਼ਮੀਰਾ ਸਿੰਘ ਸਾਬਕਾ ਪੰਚ, ਬੱਗੀ, ਸੁੱਖਾ, ਨਿੰਦਰ ਸਿੰਘ, ਜੱਗਾ ਸਿੰਘ ਬੱਸੀਆਂ ਵਾਲਾ, ਮਨਸਾ ਸਿੰਘ, ਤਾਰੋ ਬਾਈ, ਚੰਦ ਸਿੰਘ, ਬਲਜਿੰਦਰ ਸਿੰਘ ਕੌਰ, ਜਸਵੀਰ ਸਿੰਘ ਨੂੰ ਵਿਧਾਇਕ ਇਆਲੀ ਨੇ ਪਾਰਟੀ ਵਿੱਚ ਸਵਾਗਤ ਕਰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਨੇ ਪੰਜ ਸਾਲਾਂ ਵਿੱਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਬਲਕਿ ਲੋਕਾਂ ਨੂੰ ਅਕਾਲੀ ਸਰਕਾਰ ਸਮੇਂ ਮਿਲਦੀਆਂ ਸਹੂਲਤਾਂ ਵੀ ਖੋਹ ਲਈਆਂ, ਸਗੋਂ ਹਲਕਾ ਦਾਖਾ ਵਿੱਚ ਕਾਂਗਰਸ ਪਾਰਟੀ ਦੇ ਇੰਚਾਰਜ ਨੇ ਹਲਕੇ ਦਾ ਵਿਕਾਸ ਕਰਵਾਉਣ ਦੀ ਬਜਾਏ ਲੋਕਾਂ ਨਾਲ ਧੱਸੇਸਾਹੀ ਹੀ ਕੀਤੀਆਂ, ਜਦਕਿ ਉਨ੍ਹਾਂ ਅਕਾਲੀ ਸਰਕਾਰ ਸਮੇਂ ਹਲਕੇ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ, ਉਥੇ ਹੀ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਉਨ੍ਹਾਂ ਹਲਕੇ ਦੇ ਲੋਕਾਂ ਦੀ ਘਰ-ਪਰਵਾਰ ਸਮਝ ਕੇ ਸੇਵਾ ਕੀਤੀ।ਇਸ ਮੌਕੇ ਅਕਾਲੀ ਦਲ 'ਚ ਸ਼ਾਮਲ ਹੋਏ ਆਗੂਆਂ, ਪਰਿਵਾਰਾਂ ਅਤੇ ਪਿੰਡ ਵਾਸੀਆਂ ਨੇ ਵਿਧਾਇਕ ਇਆਲੀ ਨੂੰ ਭਰੋਸਾ ਦਿਵਾਇਆ ਕਿ 20 ਫਰਵਰੀ ਨੂੰ ਚੋਣ ਨਿਸ਼ਾਨ ਤੱਕੜੀ ਨੂੰ ਵੋਟਾਂ ਪਾ ਕੇ ਉਨ੍ਹਾਂ ਨੂੰ ਭਾਰੀ ਬੁਹਮੱਤ ਨਾਲ ਜਿਤਾਉਣਗੇ।ਇਸ ਮੌਕੇ ਸਾਬਕਾ ਸਰਪੰਚ ਅਮਰੀਕ ਸਿੰਘ, ਕੁਲਦੀਪ ਸਿੰਘ ਬਾਦਲ, ਸਤਨਾਮ ਸਿੰਘ ਸਾਬਕਾ ਸਰਪੰਚ ਜਿੱਤ ਸ਼ੇਰਪੁਰੀਆ ਸੁਖਦੇਵ ਸਿੰਘ ਸਾਬਕਾ ਸਰਪੰਚ ਇੰਦਰਜੀਤ ਸਿੰਘ ਢਿੱਲੋਂ ਸੁਖਵਿੰਦਰ ਸਿੰਘ ਸੋਮਾ ਪੰਚ ਸਮੇਤ ਵੱਡੀ ਗਿਣਤੀ 'ਚ ਲੋਕਾਂ ਹਾਜ਼ਰ ਸਨ।

ਕਿਰਤੀ ਵਰਗ ਦੇ ਚਰਨਜੀਤ ਸਿੰਘ ਚੰਨੀ ਦੁਬਾਰਾ ਬਣਨਗੇ ਪੰਜਾਬ ਦੇ ਮੁੱਖ ਮੰਤਰੀ—ਕੈਪਟਨ ਸੰਧੂ

ਮੁੱਲਾਂਪੁਰ ਦਾਖਾ , 03 ਫਰਵਰੀ ( ਸਤਵਿੰਦਰ ਸਿੰਘ ਗਿੱਲ  ) – ਜੇਕਰ ਪੰਜਾਬ ਦਾ ਭਲਾ ਚਾਹੁੰਦੇ ਹੋ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ’ਤੇ ਲੱਗਣਾ ਦੇਖਣਾ ਹੈ ਤਾਂ ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਰੂਰ ਮੌਕਾ ਦਿਓ, ਜਿਹੜੇ ਕਿ ਕਿਰਤੀ ਵਰਗ ਵਿਚੋਂ ਹਨ ਜਿਨ੍ਹਾਂ ਨੇ ਗਰਾਂਊਡ ਪੱਧਰ ’ਤੇ ਮਿਹਨਤ ਕਰਕੇ ਇਸ ਮੁਕਾਮ ’ਤੇ ਪੁੱਜੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਬੀੜ ਗਗੜਾ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਸ਼ਾਂਝੇ ਕੀਤੇ ।
          ਕੈਪਟਨ ਸੰਦੀਪ ਸਿੰਘ ਸੰਧੂ ਨੇ ਪੰਜਾਬ ਦੇ  ਮੁੱਖ ਮੰਤਰੀਆਂ ਵਿੱਚੋਂ ਹੁਣ ਤੱਕ ਸਭ ਤੋਂ ਵੱਧ ਪੜ੍ਹੇ ਲਿਖੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹਨ ਜਾਂ ਇਸ ਤੋਂ ਪਹਿਲਾ ਪ੍ਰਤਾਪ ਸਿੰਘ ਕੈਰੋਂ ਅਤੇ ਜਸਟਿਸ ਗੁਰਨਾਮ ਸਿੰਘ ਪੰਜਾਬ ਨੂੰ ਪੜ੍ਹੇ ਲਿਖੇ ਮੁੱਖ ਮੰਤਰੀ ਮਿਲੇ ਸਨ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਹੀ ਜੋ ਕੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦੀ ਹੈ, ਇਸ ਲਈ ਤੁਸੀ ਆਪਣਾ ਅਸ਼ੀਰਵਾਦ ਮੇਰੇ ਉੱਪਰ ਬਣਾਈ ਰੱਖਣਾ। ਇਸ ਮੌਕੇ ਪਿੰਡ ਵਾਸੀਆਂ ਨੇ ਸਰਪੰਚ ਹਰੀ ਸਿੰਘ ਦੀ ਅਗਵਾਈ ਵਿੱਚ ਇੱਕ ਸੁਰ ਵਿੱਚ ਕਿਹਾ ਕਿ ਐਂਤਕੀ ਪਿੰਡ ਵਿੱਚੋਂ ਕੈਪਟਨ ਸੰਧੂ ਨੂੰ ਜਿਤਾ ਵਿਧਾਨ ਸਭਾ ਭੇਜਾਂਗੇ ਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਵਾਂਗੇ।
       ਇਸ ਮੌਕੇ ਚੇਅਰਮੈਨ ਸਤਵਿੰਦਰਪਾਲ ਸਿੰਘ ਕਾਕਾ ਗਰੇਵਾਲ, ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ , ਨੰਬਰਦਾਰ ਤੇ ਸੀਨੀਅਰ ਯੂਥ ਆਗੂ ਜਸਵੰਤ ਸਿੰਘ ਸੋਹੀਆ, ਵੀਰਪਾਲ ਕੌਰ,ਸਰਬਜੀਤ ਕੌਰ ਬਖਤੌਰ ਸਿਘ, ਕਰਮ ਸਿੰਘ, ਬਲਵੰਤ ਸਿੰਘ (ਸਾਰੇ ਪੰਚ), ਬਲਜਿੰਦਰ ਸਿੰਘ ਸੋਨੀ, ਮੇਹਰ ਸਿੰਘ ਸਾਬਕਾ ਪੰਚ, ਜਗਜੀਤ ਸਿੰਘ ਆਸੂ, ਮਹਿੰਦਰ ਸਿੰਘ, ਹਰਜੀਤ ਸਿੰਘ ਸਪੋਰਟਸ ਪ੍ਰਧਾਨ, ਜਗਵਿੰਦਰ ਸਿੰਘ, ਚਮਕੌਰ ਸਿੰਘ ਸਾਬਕਾ ਪੰਚ ਅਤੇ ਜਿਉਣ ਸਿੰਘ ਆਦਿ ਹਾਜਰ ਸਨ।

ਹਲਕਾ ਦਾਖਾ ਅੰਦਰ ਆਮ ਆਦਮੀ ਪਾਰਟੀ ਨੂੰ ਲੱਗਿਆ ਕਰਾਰਾ ਝਟਕਾ

ਬਲਾਕ ਪ੍ਰਧਾਨ ਸੁਭਾਸ ਵਰਮਾਂ ਸਾਥੀਆਂ ਸਣੇ ਕੈਪਟਨ ਸੰਧੂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਿਚ ਹੋਏ ਸ਼ਾਮਲ
ਮੁੱਲਾਂਪੁਰ ਦਾਖਾ  03 ਫਰਵਰੀ ( ਸਤਵਿੰਦਰ ਸਿੰਘ ਗਿੱਲ  ) - ਅੱਜ ਬਾਰਿਸ਼ ਦੇ ਮੌਸਮ ਵਿਚ ਕਾਂਗਰਸ ਪਾਰਟੀ ਵਾਸਤੇ ਅਜਿਹਾ ਸ਼ੁੱਭ ਦਿਨ ਰਿਹਾ ਕਿ ਵਿਧਾਨ ਸਭਾ ਹਲਕਾ ਦਾਖਾ ਤੋ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਤੋਂ ਪੁਰਾਣੇ ਸੰਭਾਵੀ ਉਮੀਦਵਾਰ ਤੇ ਸਰਕਲ ਬਲਾਕ ਇੰਚਾਰਜ ਸੁਭਾਸ਼ ਵਰਮਾ ਅੱਜ ਆਪਣੇ ਇੱਕ ਦਰਜਨ ਸਾਥੀਆਂ ਨਾਲ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਵਿਖੇ ਕੈਪਟਨ ਸੰਦੀਪ ਸਿੰਘ ਸੰਧੂ ਦੀ ਅਗਵਾਈ ਵਿੱਚ ਸੁਭਾਸ਼ ਵਰਮਾਂ ਸਾਥੀਆਂ ਸਣੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ। ਇਸ ਮੌਕੇ ਉਹਨਾ ਨੂੰ ਜਿੱਥੇ ਕੈਪਟਨ ਸੰਦੀਪ ਸੰਧੂ ਨੇ ਜੀ ਆਇਆਂ ਆਖਿਆ ਉਥੇ ਉਹਨਾ ਨੂੰ ਪੂਰਨ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਵਿਚ ਉਹਨਾ ਨੂੰ ਬਣਦਾ ਮਾਣ ਸਤਿਕਾਰ ਜਰੂਰ ਮਿਲੇਗਾ ਤੇ ਅੱਜ ਤੋਂ ਇਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ। 


            ਇਸ ਮੌਕੇ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਸੁਭਾਸ਼ ਵਰਮਾਂ ਦੀ ਸਿਫਤ ਕੀਤੀ ਅਤੇ ਆਮ ਆਦਮੀ ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤੇ ਇਹੋ ਆਖਦੇ ਸਨ ਕਿ ਅਸੀਂ ਵਰਕਰਾਂ ਨੂੰ ਟਿਕਟਾਂ ਦੇਂਦੇ ਹਾਂ, ਫਿਰ ਸੁਭਾਸ਼ ਵਰਮਾ ਦੀ ਟਿਕਟ ਕਿਉ ਕੱਟੀ ਗਈ। ਸੰਧੂ ਨੇ ਵਰਮਾਂ ਨੂੰ ਬਹੁਤ ਹੀ ਸਾਊੁ ਅਤੇ ਨੇਕ ਇਨਸਾਨ ਦਸਿਆ ਅਤੇ ਕਿਹਾ ਕਿ ਹੁਣ ਉਹ ਹਲਕੇ ਦਾਖੇ ਤੋ ਅਸੀਂ ਵੱਡੇ ਫਰਕ ਨਾਲ ਜਿੱਤ ਦਰਜ ਕਰਨਗੇ। ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆ ਵਿਚ ਸਰਕਲ ਪ੍ਰਧਾਨ ਰਾਜਨ ਵਰਮਾ, ਆਪ ਦੇ ਦਫਤਰ ਇੰਚਾਰਜ ਪਿਯੂਸ਼ ਵਰਮਾ (ਸ਼ੋਸਲ ਮੀਡੀਆ ਇੰਚਾਰਜ), ਸੋਨੀ ਵਰਮਾ, ਏਕਮ, ਜਸ਼ਨ, ਅਮਨਦੀਪ ਸਿੰਘ, ਬਰਮਜੋਤ, ਸੰਦੀਪ ਸਿੰਘ, ਹਰਪਾਲ ਸਿੰਘ ਆਦਿ।
           ਇਸ ਮੌਕੇ ਸੁਭਾਸ਼ ਵਰਮਾਂ ਨੇ ਕਿਹਾ ਕਿ ਉਹ ਪਾਰਟੀ ਵਿੱਚ ਘੁਟਨ ਮਹਿਸੂਸ ਕਰ ਰਹੇ ਸਨ। ਕੈਪਟਨ ਸੰਧੂ ਦੇ ਵਿਵਹਾਰ ਅਤੇ ਚੰਗੇ ਅਸਰ ਰਸੂਖ ਕਰਕੇ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲਹ ਹੋਏ। ਕੈਪਟਨ ਸੰਧੂ ਨੂੰ ਭਰੋਸਾ ਦਿੱਤਾ ਕਿ ਉਹ ਕੈਪਟਨ ਸੰਧੂ ਦੀ ਜਿੱਤ ਵਾਸਤੇ ਦਿਨ ਰਾਤ ਇਕ ਕਰ ਦੇਣਗੇ। ਇਸ ਮੌਕੇ ਪ੍ਰਧਾਨ ਤੇਲੂ ਰਾਮ ਬਾਂਸਲ, ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ ਅਤੇ ਲਖਵਿੰਦਰ ਸਿੰਘ ਸਪਰਾ ਆਦਿ ਹਾਜਰ ਸਨ।