You are here

ਲੁਧਿਆਣਾ

ਯੂਨੀਅਨ ਨੇ ਬੰਦ ਕੀਤੇ ਸਕੂਲਾ ਨੂੰ ਖੋਲ੍ਹਣ ਲਈ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸਨ

ਹਠੂਰ,05,ਫਰਵਰੀ-(ਕੌਸ਼ਲ ਮੱਲ੍ਹਾ)-ਪਿਛਲੇ ਲੰਮੇ ਸਮੇਂ ਤੋ ਪੰਜਾਬ ਦੇ ਬੰਦ ਕੀਤੇ ਸਕੂਲਾ ਨੂੰ ਖੋਲ੍ਹਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਪ੍ਰਧਾਨ ਮਾਸਟਰ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਸਰਕਾਰੀ ਪ੍ਰਇਮਰੀ ਸਕੂਲ ਬੱਸੂਵਾਲ ਦੇ ਮੁੱਖ ਗੇਟ ਤੇ ਸਕੂਲੀ ਬੱਚਿਆ ਨੂੰ ਨਾਲ ਲੈ ਕੇ ਰੋਸ ਪ੍ਰਦਰਸਨ ਕੀਤਾ ਗਿਆ।ਇਸ ਰੋਸ ਪ੍ਰਦਸਨ ਨੂੰ ਸੰਬੋਧਨ ਕਰਦਿਆ ਮਾਸਟਰ ਜਗਤਾਰ ਸਿੰਘ ਦੇਹੜਕਾ ਅਤੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਅੱਜ ਪੰਜਾਬ ਵਿਚ ਚੋਣਾ ਦਾ ਸਮਾਂ ਹੈ ਜਿਸ ਕਰਕੇ ਵੱਖ-ਵੱਖ ਪਾਰਟੀਆ ਆਪਣੇ-ਆਪ ਨੂੰ ਵੱਡਾ ਦਿਖਾਉਣ ਲਈ ਵੱਡੇ-ਵੱਡੇ ਇਕੱਠ ਕਰਕੇ ਚੋਣ ਰੈਲੀਆ ਕਰ ਰਹੀਆ ਹਨ ਪਰ ਉਸ ਸਮੇਂ ਕੋਰੋਨਾ ਲੋਕਾ ਤੋ ਦੂਰ ਚਲਾ ਜਾਦਾ ਹੈ।ਉਨ੍ਹਾ ਕਿਹਾ ਕਿ ਕੋਰੋਨਾ ਦੀ ਆੜ ਵਿਚ ਬੰਦ ਕੀਤੇ ਸਕੂਲਾ ਕਾਰਨ ਵਿਿਦਆਰਥੀਆ ਦਾ ਭਵਿੱਖ ਖਰਾਬ ਕੀਤਾ ਜਾ ਰਿਹਾ ਹੈ ਜੋ ਬਹੁਤ ਹੀ ਚਿੰਤਾ ਦਾ ਵਿਸਾ ਹੈ।ਉਨ੍ਹਾ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਕੂਲ ਜਲਦੀ ਨਾ ਖੋਲੇ੍ਹ ਗਏ ਤਾਂ ਉਹ ਇਨਸਾਫ ਪਸੰਦ ਜੱਥੇਬੰਦੀਆ ਨੂੰ ਨਾਲ ਲੈ ਕੇ ਸੜਕਾ ਤੇ ਰੋਸ ਪ੍ਰਦਰਸਨ ਕਰਨ ਲਈ ਮਜਬੂਰ ਹੋਣਗੇ।ਇਸ ਮੌਕੇ ਉਨ੍ਹਾ ਇਲਾਕੇ ਦੀਆ ਗ੍ਰਾਮ ਪੰਚਾਇਤਾ ਤੋ ਮਤੇ ਪਵਾਕੇ ਬੀ ਪੀ ਈ ਓ ਦਫਤਰ ਜਗਰਾਓ ਨੂੰ ਦਿੱਤੇ।ਇਸ ਮੌਕੇ ਉਨ੍ਹਾ ਨਾਲ ਜਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ,ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਬਲਾਕ ਪ੍ਰੈਸ ਸਕੱਤਰ ਦੇਵਿੰਦਰ ਸਿੰਘ ਕਾਉਕੇ ਕਲਾਂ,ਕੁਲਦੀਪ ਸਿੰਘ ਕਾਉਕੇ,ਬਲਬੀਰ ਸਿੰਘ ਅਗਵਾੜ ਲੋਪੋ,ਗੁਰਮੀਤ ਸਿੰਘ ਕੁਬੈਤ ਵਾਲੇ,ਮਨਦੀਪ ਸਿੰਘ ਭੰਮੀਪੁਰਾ,ਗੁਰਦੇਵ ਸਿੰਘ,ਕੁਲਵਿੰਦਰ ਸਿੰਘ,ਭੁਪਿੰਦਰ ਸਿੰਘ,ਸੱਤਪਾਲ ਸਿੰਘ,ਦਰਬਾਰਾ ਸਿੰਘ,ਦਲਜੀਤ ਕੌਰ,ਸਰਬਜੀਤ ਕੌਰ,ਤਾਰਾ ਸਿੰਘ,ਸਮੂਹ ਗ੍ਰਾਮ ਪੰਚਾਇਤ ਬੱਸੂਵਾਲ ਅਤੇ ਬੱਚਿਆ ਦੇ ਮਾਪੇ ਹਾਜ਼ਰ ਸਨ।
ਫੋਟੋ ਕੈਪਸਨ:- ਸਰਕਾਰੀ ਪ੍ਰਇਮਰੀ ਸਕੂਲ ਬੱਸੂਵਾਲ ਦੇ ਮੁੱਖ ਗੇਟ ਤੇ ਰੋਸ ਪ੍ਰਦਰਸਨ ਕਰਦੇ ਹੋਏ ਆਗੂ ਅਤੇ ਬੱਚੇ।

ਜਗਰਾਉਂ ਵਿਖੇ ਕਿਸਾਨ ਯੂਨੀਅਨ ਵੱਲੋਂ ਸਕੂਲ ਨਾ ਖੋਲੇ ਤਾਂ 7 ਫਰਵਰੀ ਨੂੰ ਕੀਤੀ ਜਾਵੇਗੀ  ਸੜਕ ਜਾਮ

ਜਗਰਾਉਂ ਫਰਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਇਸ ਦੋਰਾਨ ਅੱਜ ਸਥਾਨਕ ਅਗਵਾੜ ਲੋਪੋ ਵਿਖੇ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਚ ਬੱਚਿਆਂ ਤੇ ਮਾਪਿਆਂ ਦਾ ਵਿਸ਼ਾਲ ਇਕੱਠ ਹੋਇਆ। ਇਕੱਠੇ ਹੋਏ ਲੋਕਾਂ ਨੇ ਪਿੰਡ ਦੀਆਂ ਗਲੀਆਂ ਚ ਯੂਨੀਅਨ ਦੇ ਝੰਡੇ ਚੁੱਕ ਕੇ ਜਬਰਦਸਤ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਤੋ ਸਕੂਲ ਤੁਰੰਤ ਖੋਲੇ ਦੀ ਜੋਰਦਾਰ ਮੰਗ ਕੀਤੀ। ਇਸ ਸਮੇਂ ਅਪਣੇ ਸੰਬੋਧਨ ਚ  ਉਨਾਂ ਕਿਹਾ ਕਿ ਦੋ ਸਾਲ ਤੋਂ ਕਰੋਨਾ ਦੀ ਆੜ ਚ ਬੱਚਿਆਂ ਦਾ ,ਮਾਪਿਆਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜਾ ਤਾਂ ਸਰਕਾਰ ਸਕੂਲ ਖੋਲੇ ਨਹੀਂ ਤਾਂ ਪਿੰਡ ਪੰਚਾਇਤਾਂ ਨੂੰ ਨਾਲ ਲੈ ਕੇ ਪਿੰਡ ਵਾਸੀ ਖੁਦ ਸਕੂਲ ਖੋਲਣ ਲਈ ਮਜਬੂਰ ਹੋਣਗੇ। ਇਸ ਸਮੇਂ ਬੋਲਦਿਆਂ ਇਕਾਈ ਪ੍ਰਧਾਨ ਬਲਬੀਰ ਸਿੰਘ ਨੇ ਕਿਹਾ ਕਿ 7 ਫਰਵਰੀ ਦੇ ਸੜਕ ਜਾਮ ਚ ਇਲਾਕੇ ਭਰ ਦੇ ਲੋਕ ਵੱਡੀ ਗਿਣਤੀ ਚ ਭਾਗ ਲੈਣਗੇ।ਇਸ ਸਮੇਂ ਭੁਪਿੰਦਰ ਸਿੰਘ ਗਰੇਵਾਲ, ਜਥੇਦਾਰ ਬਲਬੀਰ ਸਿੰਘ ਆਦਿ ਹਾਜਰ ਸਨ।

ਜੀ.ਐੱਚ.ਜੀ.ਅਕੈਡਮੀ ਜਗਰਾਉਂ ਵਿਖੇ ਮਨਾਇਆ ਗਿਆ ਬਸੰਤ ਪੰਚਮੀ ਦਾ ਤਿਉਹਾਰ  

ਜਗਰਾਉਂ ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਹਰ ਤਿਓਹਾਰ ਦੀ ਤਰ੍ਹਾਂ  ਜੀ.ਐੱਚ.ਜੀ. ਅਕੈਡਮੀ ਜਗਰਾਉਂ  ਵਿਖੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਜੀ ਦੀ ਅਗਵਾਈ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਵੀ ਬਹੁਤ ਹੀ ਵਧੀਆ ਢੰਗ ਨਾਲ ਮਨਾਇਆ ਗਿਆ।ਮਾਘ ਮਹੀਨੇ ਦੇ ਸ਼ੁਕਲ ਪੱਖ ਦੇ ਪੰਜਵਾਂ ਦਿਨ ਬਸੰਤ ਪੰਚਮੀ ਵਜੋਂ ਮਨਾਇਆ ਜਾਂਦਾ Hi। ਇਸ ਵਿਸ਼ੇਸ਼ ਤਿਉਹਾਰ ਵਿੱਚ ਵਿੱਦਿਆ ਅਤੇ ਕਲਾ ਦੀ ਦੇਵੀ, ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ।ਇਸ ਦਿਨ ਨੂੰ ਬਾਗੀਸ਼ਵਰੀ ਜਯੰਤੀ ਅਤੇ ਸ਼੍ਰੀ ਪੰਚਮੀ ਵਜੋਂ ਵੀ ਜਾਣਿਆ ਜਾਂਦਾ ਹੈ।
ਮਾਂ ਸਰਸਵਤੀ ਨੂੰ ਸਮਰਪਿਤ ਤਿਉਹਾਰ, ਬਸੰਤ ਪੰਚਮੀ ਜੀ.ਐੱਚ.ਅਕੈਡਮੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਘਰਾਂ ਵਿੱਚ ਹੀ ਪੀਲੇ ਵਸਤਰ ਪਹਿਨ ਕੇ ਅਤੇ ਬਸੰਤ ਪੰਚਮੀ ਨਾਲ ਸਬੰਧਤ ਆਕਰਸ਼ਤ ਇਸ਼ਤਿਹਾਰ ਬਣਾ ਕੇ ਮਨਾਇਆ । ਸਕੂਲ ਦੇ ਅਧਿਆਪਕਾਂ ਨੇ ਸਕੂਲ ਵਿਚ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ। ਸਕੂਲ ਨੂੰ ਪੀਲੇ ਰੰਗ ਦੇ ਗੁਬਾਰਿਆਂ ਅਤੇ ਪਤੰਗਾਂ ਨਾਲ ਸਜਾਇਆ ਗਿਆ।ਅਧਿਆਪਕਾਂ ਨੇ ਪੀਲੇ ਰੰਗ ਦੇ ਵਸਤਰ ਪਹਿਨੇ ਅਤੇ ਸਾਰਿਆਂ ਨੇ ਇਕੱਠੇ ਬੈਠ ਕੇ ਭੋਜਨ ਗ੍ਰਹਿਣ ਕੀਤਾ। ਸਕੂਲ ਦੇ ਪ੍ਰਿੰਸੀਪਲ ਮੈਡਮ ਨੇ  ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਬਸੰਤ ਪੰਚਮੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਬਸੰਤ ਪੰਚਮੀ ਅਤੇ ਸਰਸਵਤੀ ਪੂਜਾ ਦੇ ਸ਼ੁਭ ਮੌਕੇ 'ਤੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੇਰੀਆਂ ਨਿੱਘੀਆਂ ਸ਼ੁਭਕਾਮਨਾਵਾਂ। ਮੈਂ ਕਾਮਨਾ ਕਰਦੀ  ਹਾਂ ਕਿ ਬਸੰਤ ਦੀ ਆਮਦ ਸਾਰੇ ਵਿਦਿਆਰਥੀਆਂ ਦੇ ਜੀਵਨ ਵਿੱਚ ਖੁਸ਼ਹਾਲੀ ਅਤੇ ਚੰਗੀ ਸਿਹਤ ਲੈ ਕੇ ਆਵੇ ਅਤੇ ਵਿੱਦਿਆ ਦੀ ਦੇਵੀ ਸਰਸਵਤੀ ਹਰ ਇੱਕ ਦੇ ਜੀਵਨ ਨੂੰ ਗਿਆਨ ਦੀ ਰੌਸ਼ਨੀ ਨਾਲ ਰੌਸ਼ਨ ਕਰੇ।

ਪਿੰਡ ਵਲੀਪੁਰ ਖੁਰਦ ਦੇ ਚੋਣ ਜਲਸਾ ਦੌਰਾਨ ਵਸਨੀਕਾਂ ਵੱਲੋਂ ਇਆਲੀ ਨੂੰ ਭਰਵੀਂ ਹਮਾਇਤ

ਹਲਕਾ ਦਾਖਾ ਅੰਦਰ ਕਾਂਗਰਸ ਨੇ ਢਾਈ ਸਾਲਾਂ 'ਚ ਲੋਕਰਾਜ ਦਾ ਕੀਤਾ ਕਤਲ- ਇਆਲੀ
ਹੰਬੜਾਂ/ਭੂੰਦੜੀ, 5ਫਰਵਰੀ(ਸਤਵਿੰਦਰ ਸਿੰਘ ਗਿੱਲ )— ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੇਟ ਇਲਾਕੇ ਦੇ ਪਿੰਡਾਂ ਵਿੱਚ ਕੀਤੇ ਚੋਣ ਜਲਸਿਆਂ ਦੌਰਾਨ ਇਸ ਤਰ੍ਹਾਂ ਲੋਕਾਂ ਦਾ ਭਰਵਾਂ ਸਮਰਥਨ ਮਿਲਿਆ ਰਿਹਾ ਹੈ ਕਿ ਲੋਕ ਆਪ ਮੁਹਾਰੇ ਉਨ੍ਹਾਂ ਦੇ ਚੋਣ ਜਲਸਿਆਂ 'ਚ ਉਮੜ ਕੇ ਆ ਰਹੇ ਹਨ, ਸਗੋਂ ਲੋਕਾਂ ਇਆਲੀ ਨੂੰ ਪਹਿਲਾਂ ਨਾਲੋਂ ਭਾਰੀ ਬੁਹਮੱਤ ਨਾਲ ਜਿਤਾਉਣ ਦਾ ਅਹਿਦ ਲਿਆ। ਇਸੇ ਲੜੀ ਦੌਰਾਨ ਪਿੰਡ ਵਲੀਪੁਰ ਖੁਰਦ ਵਿਖੇ ਭਰਵੇਂ ਜਲਸੇ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਵਿਧਾਨ ਸਭਾ ਹਲਕਾ ਦਾਖਾ ਵਿੱਚ ਪਿਛਲੇ ਢਾਈ ਸਾਲਾਂ ਦੌਰਾਨ ਕਾਂਗਰਸ ਵੱਲੋਂ ਲੋਕਰਾਜ ਦਾ ਰੱਜ ਕੇ ਕਤਲ ਕੀਤਾ ਗਿਆ, ਸਗੋਂ ਧੱਕੇ ਨਾਲ ਆਪਣੇ ਚਹੇਤਿਆਂ ਨੂੰ ਖੇਤੀਬਾੜੀ ਅਤੇ ਦੁੱਧ ਸਹਿਕਾਰੀ ਸਭਾਵਾਂ ਤੇ ਕਾਬਜ਼ ਕਰਵਾਇਆ, ਜਦਕਿ ਜ਼ਿਮਨੀ ਚੋਣ ਵਿੱਚ ਵੀ ਸੱਤਾਧਾਰੀ ਧਿਰ ਨੇ ਹਲਕਾ ਦਾਖਾ ਦੇ ਲੋਕਾਂ ਨੂੰ ਡਰਾ ਧਮਕਾ ਕੇ ਜਿੱਤਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਸਨ ਪ੍ਰੰਤੂ ਹਲਕਾ ਦਾਖਾ ਦੇ ਲੋਕਾਂ ਨੇ ਕਾਂਗਰਸ ਦੀਆਂ ਇਨ੍ਹਾਂ ਧਮਕੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਸੱਚ ਦਾ ਸਾਥ ਦਿੱਤਾ, ਬਲਕਿ ਇਨ੍ਹਾਂ ਚੋਣਾਂ ਵਿਚ ਵੀ ਹਲਕਾ ਦਾਖਾ ਦੇ ਵੋਟਰ ਇਸ ਲੋਕ ਵਿਰੋਧੀ ਸਰਕਾਰ ਨੂੰ ਚੱਲਦਾ ਕਰਨਗੇ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਪਾਰਟੀ ਤੋਂ ਹਲਕੇ ਦੇ ਲੋਕ ਇਸ ਵਾਰ ਫਿਰ ਸੁਚੇਤ ਰਹਿਣ ਕਿਉਂਕਿ 2017 ਦੀਆਂ ਚੋਣਾਂ ਵਿੱਚ ਆਪ ਪਾਰਟੀ ਨੇ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਮਾਣ ਸਤਿਕਾਰ ਦੀ ਬਿਲਕੁਲ ਕਦਰ ਨਹੀਂ ਕੀਤੀ, ਜਦਕਿ ਇਕ ਐਮ ਐਲ ਏ ਹੋਣ ਦੇ ਬਾਵਜੂਦ ਹਲਕਾ ਢਾਈ ਸਾਲ ਤੱਕ ਲਵਾਰਿਸ ਰਿਹਾ, ਸਗੋਂ ਮੌਜੂਦਾ ਚੋਣਾਂ ਦੇ ਮੌਸਮ ਵਿੱਚ ਵੀ ਕੋਈ ਬਾਹਰੀ ਉਮੀਦਵਾਰ ਲੋਕਾਂ ਨੂੰ ਗੁੰਮਰਾਹ ਕਰਨ ਨੂੰ ਫਿਰਦੇ ਹਨ, ਜਿਨ੍ਹਾਂ ਤੋਂ ਸੁਚੇਤ ਰਹਿੰਦੇ ਹੋਏ 20 ਫਰਵਰੀ ਨੂੰ ਚੋਣ ਨਿਸ਼ਾਨ ਤੱਕੜੀ ਨੂੰ ਵੋਟ ਪਾ ਕੇ ਹਲਕੇ ਮੁੜ ਵਿਕਾਸ ਦੀਆਂ ਲੀਹਾਂ 'ਤੇ ਲਿਆਉਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਸਾਬਕਾ ਸਰਪੰਚ ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਸਰਪੰਚ ਮਨਮੋਹਣ ਸਿੰਘ ਕੋਟਲੀ ਸਾਬਕਾ ਸਰਪੰਚ ਪਰਮਜੀਤ ਸਿੰਘ ਵਲੀਪੁਰ ਸਾਬਕਾ ਸਰਪੰਚ ਮਨਜੀਤ ਸਿੰਘ ਘਮਣੇਵਾਲ ਸਾਬਕਾ ਸਰਪੰਚ ਪਰਮਿੰਦਰ ਸਿੰਘ ਘਮਣੇਵਾਲ ਦੀਪ ਸਿੰਘ ਭੰਗੂ ਨੰਬਰਦਾਰ ਰਣਜੀਤ ਸਿੰਘ, ਨੰਬਰਦਾਰ ਜਗਰੂਪ ਸਿੰਘ ਬੇਅੰਤ ਸਿੰਘ ਸੇਖੋਂ ਜਗਦੇਵ ਸਿੰਘ ਹੰਸਰਾ ਕਮਲਜੀਤ ਸਿੰਘ, ਕਿਰਨਵੀਰ ਸਿੰਘ ਗੁਰਿੰਦਰਜੀਤ ਸਿੰਘ ਧਾਲੀਵਾਲ ਹਰਪਾਲ ਸਿੰਘ ਸੇਖੋਂ ਪਰਮਿੰਦਰ ਸਿੰਘ ਹਰਪ੍ਰੀਤ ਸਿੰਘ ਗੁਰਇਕਬਾਲ ਸਿੰਘ ਮਨਦੀਪ ਸਿੰਘ ਦਰਸ਼ਨ ਸਿੰਘ ਬਖਸ਼ੀਸ਼ ਸਿੰਘ ਕੁਲਵਿੰਦਰ ਸਿੰਘ ਧਾਲੀਵਾਲ, ਰਵੀ ਧਾਲੀਵਾਲ ਹਰਪ੍ਰੀਤ ਹੰਸਰਾ ਨਿਰਮਲ ਸਿੰਘ ਮਹਿੰਦਰ ਕੌਰ ਸਰਬਜੀਤ ਕੌਰ ਕੁਲਵੰਤ ਕੌਰ ਸੇਖੋਂ ਗੁਰਮੇਲ ਸਿੰਘ ਮੋਹਨ ਸਿੰਘ, ਜਗਜੀਵਨ ਸਿੰਘ ਝੱਜ ਸੁਖਦੇਵ ਸਿੰਘ ਧਾਲੀਵਾਲ ਅਮਰਜੀਤ ਸਿੰਘ ਧਾਲੀਵਾਲ ਲਖਵੀਰ ਸਿੰਘ ਗਰੇਵਾਲ ਆਦਿ ਹਾਜ਼ਰ ਸਨ।

ਕੈਪਟਨ ਸੰਧੂ ਨੇ ਪਿੰਡ ਗੋਰਸੀਆਂ ਮੱਖਣ ਵਿਖੇ ਦੋ ਥਾਂਈ ਪਿੰਡ ਵਾਸੀਆ ਨਾਲ ਕੀਤੀ ਮੀਟਿੰਗ 

ਕੈਪਟਨ ਸੰਧੂ ਜਿਮਨੀ ਚੋਣ ਵਾਂਗ ਪਿੰਡ ਵਿੱਚੋਂ ਐਂਤਕੀ ਫਿਰ ਵੱਡੀ ਲੀਡ ਨਾਲ ਜਿੱਤਣਗੇ -  ਸਰਪੰਚ ਸੁਖਜਿੰਦਰ ਸਿੰਘ  
ਮੁੱਲਾਂਪੁਰ ਦਾਖਾ 05 ਫਰਵਰੀ  (ਸਤਵਿੰਦਰ ਸਿੰਘ ਗਿੱਲ    ) – ਲੇਖਾ-ਜੋਖਾਂ ਮੌਜ਼ੂਦਾਂ ਵਿਧਾਇਕਾ ਦਾ ਹੁੰਦਾ ਹੈ, ਉਹ ਤਾਂ ਹਾਰਨ ਦੇ ਬਾਵਜੂਦ ਵੀ ਢਾਈ ਸਾਲਾਂ ਤੋਂ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਪਿੰਡ ਗੋਰਸੀਆਂ ਮੱਖਣ ਵਿਖੇ ਰੱਖੀਆਂ ਦੋ ਮੀਟਿੰਗਾਂ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਹੇ। ਪਹਿਲੀ ਮੀਟਿੰਗ ਦੌਰਾਨ ਐਸ.ਸੀ.ਭਾਈਚਾਰੇ ਦੇ ਲੋਕਾਂ ਨਾਲ ਵਾਅਦਾ ਕਰਦਿਆਂ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਤੁਹਾਡਾ ਅਸ਼ੀਰਵਾਦ ਸਦਕਾ ਉਹ ਹਲਕਾ ਦਾਖਾ ਤੋਂ ਵਿਧਾਇਕ ਬਣੇ ਤਾਂ ਬੇਰੁਜ਼ਗਾਰ ਨੌਜਵਾਨਾਂ ਨੂੰ  ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਘਰਾਂ ਦੀਆਂ ਸੁਆਣੀਆਂ ਲਈ ਰੁਜ਼ਗਾਰ ਦੇ ਸਾਧਨ ਮੁਹੱਈਆਂ ਹੋਣਗੇ। 
                      ਦੂਸਰੇ ਪਾਸੇ ਕੈਪਟਨ ਸੰਧੂ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਅਸੀ ਲੋਕ ਦਿੱਲੀ ਦੇ ਬਾਰਡਰਾਂ ਬੈਠ ਕੇ ਕਾਲੇ ਕਾਨੂੰਨ ਰੱਦ ਕਰਵਾਏ, ਜਿਨ੍ਹਾਂ ਦੀ ਕੇਂਦਰ ਦੀ ਸਰਕਾਰ ਨਾਲ ਭਾਈਵਾਲ ਸ਼ਾਂਝ ਰਹੀ ਹੈ ਉਹ ਵੀ ਤੁਹਾਡੇ ਬੂਹੇ ਤੇ ਆਉਣਗੇ, ਉਨ੍ਹਾਂ ਨੂੰ ਸਵਾਲ ਕਰੋਂ ਕਿ 7 ਸੋ ਕਿਸਾਨ/ ਮਜ਼ਦੂਰ ਤੁਹਾਡੇ ਕਰਕੇ ਸ਼ਹੀਦ ਹੋ ਗਏ ਤੁਸੀਂ ਕਿਸ ਮੂੰਹ ਨਾਲ ਵੋਟਾ ਮੰਗਣ ਆਏ ਹੋ। ਕੈਪਟਨ ਸੰਧੂ ਨੇ ਕਿਹਾ ਕਿ ਉਸਦੇ ਢਾਈ ਸਾਲਾਂ ਦਾ ਰਿਕਾਰਡ ਚੈੱਕ ਕਰ ਲਵੋ ਤੇ ਵਿਰੋਧੀਆਂ ਦੇ 10 ਸਾਲ ਤੁਹਾਨੂੰ ਪਤਾ ਲੱਗ ਜਾਊਗਾ ਕਿਸ ਦੇ ਰਾਜ ਵਿੱਚ ਕਿੰਨੇ ਵਿਕਾਸ ਕਾਰਜ ਹੋਏ ਤੇ ਥਾਣਿਆ ਵਿੱਚ ਕਿੰਨੇ ਝੂਠੇ ਮੁਕੱਦਮੇ ਦਰਜ ਹੋਏ ਹਨ।
  ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ ਨੇ ਕਿਹਾ ਕਿ ਜਿਮਨੀ ਚੋਣ ਦੌਰਾਨ ਕੈਪਟਨ ਸੰਧੂ ਨੂੰ 90 ਵੋਟਾਂ ਦੇ ਵੱਡੇ ਫਰਕ ਨਾਲ ਪਿੰਡ ਵਿੱਚੋਂ ਜਿਤਾ ਕੇ ਭੇਜਿਆ ਸੀ ਐਂਤਕੀ ਫਿਰ ਉਹੀ ਇਤਿਹਾਸ ਦੁਹਰਾ ਕੇ ਕੈਪਟਨ ਸੰਧੂ ਨੂੰ ਵਿਧਾਇਕ ਚੁਣਾਂਗੇ।
            ਇਸ ਮੌਕੇ ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਸੀਨੀਅਰ ਕਾਂਗਰਸੀ ਮੇਜਰ ਸਿੰਘ ਮੁੱਲਾਂਪੁਰ, ਸਰਪੰਚ ਪ੍ਰਦੀਪ ਸਿੰਘ ਭਰੋਵਾਲ, ਯੂਥ ਆਗੂ ਰਾਜਵੀਰ ਸਿੰਘ ਗਿੱਲ, ਤਜਿੰਦਰ ਸਿੰਘ, ਦਰਸ਼ਨ ਸਿੰਘ, ਮੋਹਮ ਸਿੰਘ, ਡਾਇਰੈਕਟਰ ਅੰਮ੍ਰਿਤਪਾਲ ਸਿੰਘ, ਗੁਰਵਿੰਦਰ ਸਿੰਘ, ਰਾਜਪਾਲ ਸਿੰਘ, ਗੁਰਨਾਮ ਸਿੰਘ, ਗੁਰਦਿਆਲ ਸਿੰਘ, ਸੋਹਣ ਸਿੰਘ, ਸੁਖਦੇਵ ਸਿੰਘ, ਅਮਰਜੀਤ ਸਿੰਘ, ਗੁਰਵੀਰ ਸਿੰਘ, ਲਖਵੀਰ ਸਿੰਘ, ਮਹਿਕਦੀਪ ਸਿੰਘ, ਸੁਖਦੀਪ ਸਿੰਘ, ਹਰਮੇਸ਼ ਲਾਲ, ਨਾਜਰ ਸਿੰਘ, ਗੁਰਵਿੰਦਰ ਸਿੰਘ ਸਮੇਤ ਹੋਰ ਵੀ ਪਿੰਡ ਵਾਸੀ ਹਾਜਰ ਸਨ।

ਢਾਈ ਸਾਲਾਂ ’ਚ ਪਿੰਡਾਂ ਅੰਦਰ ਭਾਈਚਾਰਕ ਸਾਂਝ ਕੀਤੀ ਪੈਦਾ  - ਕੈਪਟਨ ਸੰਧੂ

ਜਿਮਨੀ ਚੋਣ ਦੀ ਤਰ੍ਹਾਂ ਕੈਪਟਨ ਸੰਧੂ ਐਂਤਕੀ ਵੱਡੇ ਫਰਕ ਨਾਲ ਪਿੰਡ ਧੋਥੜ ਤੋਂ ਜਿੱਤ ਪ੍ਰਾਪਤ ਕਰਨਗੇ--ਸਰਪੰਚ
ਮੁੱਲਾਂਪੁਰ ਦਾਖਾ 05 ਫਰਵਰੀ  ( ਸਤਵਿੰਦਰ ਸਿੰਘ ਗਿੱਲ   ) – ਜਿਮਨੀ ਚੋਣ ਤੋਂ ਪਹਿਲਾ ਹਲਕਾ ਦਾਖਾ ਅੰਦਰ ਝੂਠੇ ਪਰਚਿਆਂ ਦੀ ਰਾਜਨੀਤੀ ਹੋ ਰਹੀ ਸੀ। ਜਿਸ ਕਰਕੇ ਹਲਕਾ ਦਾਖਾ ਬਦਨਾਮ ਸੀ, ਪਰ ਜਦੋਂ ਉਸਦੀ ਹਲਕੇ ਅੰਦਰ ਆਮਦ ਹੋਈ ਤਾਂ ਸਿਆਸੀ ਆਗੂ ਉਸ ਵਾਲ ਨਫਰਤ ਦੀ ਨਿਗ੍ਹਾ ਨਾਲ ਦੇਖਦੇ ਸਨ। ਉਸਨੇ ਫੈਲੀ ਨਫਰਤ ਦੀ ਇਸ ਅੱਗ ਨੂੰ ਠੱਲ ਪਾ ਕੇ ਪਿੰਡਾਂ ਅੰਦਰ ਭਾਈਚਾਰਕ ਪੈਦਾ ਕੀਤੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਧੋਥੜ ਵਿਖੇ ਸਰਪੰਚ ਗੁਰਇਕਬਾਲ ਸਿੰਘ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸਰਪੰਚ ਗੁਰਇਕਬਾਲ ਸਿੰਘ, ਸਾਬਕਾ ਸਰਪੰਚ ਭਾਗ ਸਿੰਘ, ਪ੍ਰਧਾਨ ਬਚਿੱਤਰ ਸਿੰਘ,ਵਜੀਰ ਸਿੰਘ ਪੰਚ, ਅਮਨਦੀਪ ਸਿੰਘ ਪੰਚ, ਜਗਰੂਪ ਸਿੰਘ ਮਾਣਾ, ਬਲਵਿੰਦਰ ਸਿੰਘ, ਅਮਰਦੀਪ ਸਿੰਘ, ਰਣਧੀਰ ਸਿੰਘ ਨਿਊਜੀਲੈਂਡ, ਜਗਜੀਤ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ 2019 ਦੀ ਜਿਮਨੀ ਚੋਣ ਦੌਰਾਨ ਕੈਪਟਨ ਸੰਦੀਪ ਸਿੰਘ ਸੰਧੂ ਪਿੰਡ ਵਿੱਚੋਂ ਵੱਡੇ ਫਰਕ ਨਾਲ ਜਿਤਾ ਕੇ ਭੇਜਿਆ ਸੀ, ਐਂਤਕੀ ਵੀ ਸੰਧੂ ਨੂੰ ਵੱਡੇ ਫਰਕ ਨਾਲ ਜਿਤਾ ਕੇ ਵਿਧਾਨ ਸਭਾ ਭੇਜਾਂਗੇ ਤੇ ਪਿੰਡ ਵਿੱਚ ਰਹਿੰਦੇ ਵਿਕਾਸ ਦੇ ਕਾਰਜ ਪਹਿਲ ਦੇ ਅਧਾਰ ’ਤੇ ਕਰਵਾਵਾਂਗੇ। ਇਸ ਮੌਕੇ ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ, ਯੂਥ ਆਗੂ ਪ੍ਰਦੀਪ ਸਿੰਘ ਭਰੋਵਾਲ, ਰਾਜਵੀਰ ਸਿੰਘ ਗਿੱਲ, ਮਲਕੀਤ ਸਿੰਘ ਸਾਬਕਾ ਪੰਚ, ਦਲਜੀਤ ਸਿੰਘ, ਅਮੋਲਕ ਸਿੰਘ, ਸੁਖਵੰਤ ਸਿੰਘ, ਜਸਵਿੰਦਰ ਕੌਰ, ਸੁਰਿੰਦਰ ਕੌਰ, ਅਮਰਜੀਤ ਕੌਰ, ਸਰਬਜੀਤ ਕੌਰ ਅਤੇ ਬਲਜੀਤ ਕੌਰ ਆਦਿ ਤੋਂ ਇਲਾਵਾ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜਰ ਸਨ।

ਪਿੰਡ ਸਹੌਲੀ ਦੇ ਤਿੰਨ ਮੌਜ਼ੂਦਾਂ ਤੇ ਇੱਕ ਸਾਬਕਾ ਪੰਚ, ਸਾਬਕਾ ਨੰਬਰਦਾਰ ਸਮੇਤ ਹੋਰਾਂ ਨੇ ਕਿਹਾ ਅਕਾਲੀ ਦਲ ਨੂੰ ਅਲਵਿਦਾ

ਕਿਹਾ! ਕਿ ਉਹ ਕੈਪਟਨ ਸੰਧੂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕੀਤੀ ਕਾਂਗਰਸ ਜੁਆਇਨ 
ਕੈਪਟਨ ਸੰਦੀਪ ਸਿੰਘ ਸੰਧੂ ਸ਼ਾਮਲ ਹੋਣ ਵਾਲਿਆ ਦਾ ਕੀਤਾ ਨਿੱਘਾ ਸਵਾਗਤ 

ਮੁੱਲਾਂਪੁਰ ਦਾਖਾ / ਜੋਧਾ 5 ਫਰਵਰੀ ( ਸਤਵਿੰਦਰ ਸਿੰਘ ਗਿੱਲ  ) – ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਚੋਣ ਨੂੰ ਮੁਹਿੰਮ ਨੂੰ ਉਦੋਂ ਭਰਪੂਰ ਹੁੰਗਾਰਾਂ ਮਿਲਿਆ ਜਦੋਂ ਹਲਕਾ ਦਾਖਾ ਦੇ ਬਹੁਚਰਚਿਤ ਪਿੰਡ ਸਹੌਲੀ ਦੇ ਮੌਜ਼ੂਦਾਂ ਤਿੰਨ ਪੰਚਾਇਤ ਮੈਂਬਰ, ਇੱਕ ਸਾਬਕਾ ਪੰਚ, ਸਾਬਕਾ ਨੰਬਰਦਾਰ ਤੇ ਇੱਕ ਦਰਜਨ ਹੋਰ ਆਗੂਆਂ ਨੇ ਅਕਾਲੀ ਦਲ ਨੂੰ ਬਾਏ-ਬਾਏ ਕਰਦਿਆ ਕਾਂਗਰਸ ਪਾਰਟੀ ਵਿੱਚ ਸਮੂਲੀਅਤ ਕੀਤੀ। ਕੈਪਟਨ ਸੰਧੂ ਨੇ ਕਾਂਗਰਸ ਵਿੱਚ ਸਮੂਲੀਅਤ ਕਰਨ ਵਾਲਿਆਂ ਨੂੰ ਜੀ ਆਇਆ ਕਿਹਾ ਅਤੇ ਉਨ੍ਹਾਂ ਨੂੰ ਪੂਰਨ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਮਿਲਦਾ ਰਹੇਗਾ।
                ਸਮੂਲੀਅਤ ਕਰਨ ਵਾਲਿਆਂ ਵਿੱਚ ਮੈਂਬਰ ਪੰਚਾਇਤ ਬਲਵੀਰ ਕੌਰ, ਪੰਚ ਸਮਸ਼ੇਰ ਸਿੰਘ, ਪੰਚ ਕਰਨੈਲ ਸਿੰਘ, ਸਾਬਕਾ ਪੰਚ ਪ੍ਰਮਿੰਦਰ ਸਿੰਘ, ਸਾਬਕਾ ਨੰਬਰਦਾਰ ਦਰਸ਼ਨ ਸਿੰਘ ਲਿੱਟ, ਸੁਸਾਇਟੀ ਮੈਂਬਰ ਜਸਵਿੰਦਰ ਸਿੰਘ, ਪਲਵਿੰਦਰ ਸਿੰਘ, ਸਮਸ਼ੇਰ ਸਿੰਘ ਅਤੇ ਨਛੱਤਰ ਸਿੰਘ ਗਰੇਵਾਲ, ਚਰਨ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ ਨੇ ਕਿਹਾ ਕਿ ਉਹ ਕੈਪਟਨ ਸੰਧੂ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਮਨੀ ਚੋਣ ਹਾਰ ਜਾਣ ਦੇ ਬਾਵਜੂਦ ਵੀ ਕੈਪਟਨ ਸੰਧੂ ਨੇ ਵਿਕਾਸ ਕਾਰਜਾਂ ਦੇ ਵੱਡੇ ਮੀਲ ਪੱਥਰ ਗੱਡੇ, ਜਿਸ ਕਰਕੇ ਉਨ੍ਹਾਂ ਅੱਜ ਕਾਂਗਰਸ ਪਾਰਟੀ ਜੁਆਇੰਨ ਕੀਤੀ ਹੈ। ਸ਼ਾਮਲ ਹੋਣ ਵਾਲੇ ਆਗੂਆਂ ਨੇ ਕੈਪਟਨ ਸੰਧੂ ਨੂੰ ਭਰੋਸਾ ਦਿੱਤਾ ਕਿ ਇਸ ਵਾਰ ਪਿੰਡ ਸਹੌਲੀ ਵਿੱਚੋਂ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤ ਦਰਜ ਕਰੇਗੀ ਅਤੇ ਕੈਪਟਨ ਸੰਧੂ ਵਿਧਾਇਕ ਚੁਣੇ ਜਾਣਗੇ। ਇਸ ਮੌਕੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ, ਸਾਬਕਾ ਸਰਪੰਚ ਹਰਵਿੰਦਰ ਸਿੰਘ ਬਿੱਲੂ, ਸੰਜੀਵ ਬੱਬੂ, ਜਗਪਾਲ ਸਿੰਘ ਸੁਸਾਇਟੀ ਪ੍ਰਧਾਨ ਅਤੇ ਵਰਿੰਦਰ ਸਿੰਘ ਸਹੌਲੀ ਆਦਿ ਹਾਜਰ ਸਨ। ਫੋਟੋ ਤੇ ਕੈਪਸ਼ਨ ;ਪਿੰਡ ਸਹੌਲੀ ਵਿਖੇ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਆਗੂ ਅਤੇ ਕੈਪਟਨ ਸੰਦੀਪ ਸਿੰਘ ਸੰਧੂ

ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਤਜਿੰਦਰ ਕੌਰ ਤੇਜੀ ਸੰਧੂ  ਵੱਲੋਂ ਪਿੰਡਾਂ ਦਾ ਤੂਫਾਨੀ ਦੌਰਾ  

ਜਗਰਾਓਂ 5 ਫ਼ਰਵਰੀ (ਅਮਿਤ ਖੰਨਾ)-ਵਿਧਾਨ ਸਭਾ ਹਲਕਾ ਜਗਰਾਉਂ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਤਜਿੰਦਰ ਕੌਰ ਤੇਜੀ ਸੰਧੂ  ਵੱਲੋਂ ਵੱਲੋਂ ਕਈ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ ਪਿੰਡ  ਚੱਕਰ ਦੇ ਸਾਬਕਾ ਸਰਪੰਚ ਪ੍ਰੇਮ ਸਿੰਘ ਨੇ ਕਾਰਵਾਈ ਤੇਜੀ ਸੰਧੂ ਉਮੀਦਵਾਰ ਲੋਕ ਇਨਸਾਫ਼ ਪਾਰਟੀ ਦੀ ਪਿੰਡ ਵਾਸੀਆਂ ਦੀ ਮਿੱਟਿੰਗ ਨੇ ਦੱਸਿਆ ਕਿ ਇਸ ਵਾਰ ਅਸੀਂ ਲੋਕ ਇਨਸਾਫ ਪਾਰਟੀ ਦੀ ਸਰਕਾਰ ਬਣਾਵਾਂਗੇ  ਅਤੇ ਤੇਜੀ ਸੰਧੂ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਪਿੰਡਾਂ ਤੇਜੀ ਸੰਧੂ ਨੇ ਦੱਸਿਆ ਕਿ ਸਭ ਬੜੇ ਪਿਆਰ ਨਾਲ ਉਨ੍ਹਾਂ ਨੂੰ ਮਿਲੇ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮਿਲੇ ਲੋਕਾਂ ਦੇ ਭਰਪੂਰ ਹੁੰਗਾਰੇ ਨੇ ਦੱਸ ਦਿੱਤਾ ਕਿ ਪਿੰਡਾਂ ਦੇ ਲੋਕ ਵੀ ਬਦਲਾਅ ਲਈ ਤਿਆਰ ਹਨ । ਇਸ ਮੌਕ ਸੁਖਦੇਵ ਸਿੰਘ ਡੱਲਾ ਜਗਰੂਪ ਸਿੰਘ ਸੂਹੀ ਕਮਲ ਅਖਾੜਾ  ਰਾਜਵਿੰਦਰ ਸਿੰਘ ਜੱਸੋਵਾਲ ਸਰਬਜੀਤ ਸਿੰਘ ਸਿੱਧੂ ਨਿਰਮਲ ਸਿੰਘ ਸੰਘੇੜਾ ਜਗਰਾਜ ਸਿੰਘ ਲਾਡੀ ਸੁਰਜੀਤ ਸਿੰਘ ਜਨੇਤਪੁਰਾ  ਗੁਰਸੇਵਕ ਸਿੰਘ ਸ਼ੇਰਪੁਰ ਵਿਕਾਸ ਮਠਾੜੂ ਕੁਲਵਿੰਦਰ ਕੌਰ ਬਜ਼ੁਰਗ ਪਰਮਜੀਤ ਕੌਰ ਕੱਕੜ ਤਿਹਾੜਾ ਰਾਜਿੰਦਰ ਸਿੰਘ ਜਗਰਾਓਂ ਆਦਿ ਹਾਜ਼ਰ ਸਨ

ਸਰਬਜੀਤ ਕੌਰ ਮਾਣੂੰਕੇ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ- ਨੋਨੀ ਸੈਂਭੀ  

ਜਗਰਾਓਂ 5 ਫ਼ਰਵਰੀ (ਅਮਿਤ ਖੰਨਾ)-ਜਗਰਾਉਂ ਹਲਕੇ ਤੋਂ ਆਮ ਆਦਮੀ ਪਾਰਟੀ ਦੇ  ਉਮੀਦਵਾਰ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਇਸ ਮੌਕੇ ਨੋਨੀ ਸੈਂਭੀ  ਨੇ ਆਖਿਆਪੰਜਾਬ ਦੇ ਲੋਕ ਆਪਣੇ ਧੀਆਂ-ਪੁੱਤਰਾਂ ਦੇ ਚੰਗੇਰੇ ਭਵਿੱਖ ਲਈ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟ ਪਾਉਣ ਤੇ ਭਗਵੰਤ ਮਾਨ ਦੀ ਅਗਵਾਈ ਹੇਠ ਇਮਾਨਦਾਰ ਸਰਕਾਰ ਬਣਾਕੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਆਪਣੀ ਜ਼ਿਮੇਵਾਰੀ ਨਿਭਾਉਣ। ਅਤੇ ਪੰਜਾਬ ਦੇ ਲੋਕ ਕਈ ਤਰ੍ਹਾਂ ਦੀਆਂ ਸਹੂਲਤਾਂ ਤੋਂ ਵਾਂਝੇ ਹਨ  ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਉਣ ਨਾਲ ਲੋਕਾਂ ਨੂੰ ਆਸ ਜਾਗੀ ਹੈ  ਅਤੇ ਆਮ ਆਦਮੀ ਪਾਰਟੀ  ਇਸ ਆਸ ਤੇ ਪੂਰਾ ਖਰਾ ਉਤਰੇਗੀ  ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾਵੇਗੀ ਅਤੇ ਭਗਵੰਤ ਮਾਨ ਮੁੱਖ ਮੰਤਰੀ ਹੋਣਗੇ  ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਹੈ

ਭਾਜਪਾ ਉਮੀਦਵਾਰ ਕੰਵਰ ਨਰਿੰਦਰ ਸਿੰਘ  ਦੀ ਡੋਰ ਟੂ ਡੋਰ  ਚੁਣਾਵੀ ਮੁਹਿੰਮ ਨੂੰ ਸ਼ਹਿਰ ਵਾਸੀਆਂ ਦਾ ਮਿਿਲਆ ਵੱਡਾ ਹੁੰਗਾਰਾ  

ਜਗਰਾਓਂ 5 ਫ਼ਰਵਰੀ (ਅਮਿਤ ਖੰਨਾ)-  ਚੁਣਾਵੀ ਮਾਹੌਲ ਦੇ ਚਲਦਿਆਂ ਜਗਰਾਉਂ ਤੋਂ ਭਾਜਪਾ ਉਮੀਦਵਾਰ ਕੁੰਵਰ ਨਰਿੰਦਰ ਸਿੰਘ ਦੀ ਡੋਰ ਟੂ ਡੋਰ ਚੁਣਾਵੀ ਮੁਹਿੰਮ  ਪੂਰੇ ਜ਼ੋਰਾਂ ਤੇ ਹੈ ਅਤੇ ਵੱਖ ਵੱਖ ਹਿੱਸਿਆਂ ਦੇ ਲੋਕਾਂ ਵੱਲੋਂ ਮਿਲੇ ਹੁੰਗਾਰੇ ਨੂੰ ਦੇਖ ਕੇ ਪੂਰੀ ਭਾਜਪਾ ਟੀਮ ਉਤਸ਼ਾਹਿਤ ਹੋ ਚੁੱਕੀ ਹੈ  ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗੌਰਵ ਖੁੱਲਰ  ਅਤੇ ਬਾਕੀ ਭਾਜਪਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ  ਕਿ ਭਾਜਪਾ ਵਰਕਰਾਂ ਦਾ ਇਹ ਉਤਸ਼ਾਹ ਦਿਨੋਂ ਦਿਨ ਵਧਦਾ ਜਾ ਰਿਹਾ ਹੈ  ਅਤੇ ਭਾਜਪਾ ਦੇ ਕੰਵਰ ਨਰਿੰਦਰ ਸਿੰਘ ਜੀ ਵੱਡੀ ਲੀਡ ਲੈ ਕੇ ਜਗਰਾਉਂ ਹਲਕੇ ਤੋਂ ਜਿੱਤਣਗੇ  ਚਾਹੇ ਕਿਸਾਨੀ ਅੰਦੋਲਨ ਕਰਕੇ ਲੋਕ ਭਾਜਪਾ ਦਾ ਵਿਰੋਧ ਕਰ ਰਹੇ ਸੀ ਪਰ ਲੋਕ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਸਮਝ ਚੁੱਕੇ ਹਨ  ਸ਼ਹਿਰ ਵਾਸੀਆਂ ਅਤੇ ਪਿੰਡ ਵਾਸੀਆਂ ਦੇ  ਪਿਆਰ ਅਤੇ ਸਹਿਯੋਗ ਨੂੰ ਦੇਖ ਕੇ ਉਹ ਸਮਝ ਚੁੱਕੇ ਹਨ ਕੀ ਜਗਰਾਉਂ ਹਲਕੇ ਤੋਂ ਭਾਜਪਾ ਸੀਟ ਜ਼ਰੂਰ ਜਿੱਤੇਗੀਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ,  ਮੰਡਲ ਪ੍ਰਧਾਨ ਹਨੀ ਗੋਇਲ, ਕੈਪਟਨ ਬਲੌਰ ਸਿੰਘ, ਸਤੀਸ਼ ਕਾਲੜਾ, ਐਡਵੋਕੇਟ ਵਿਵੇਕ ਭਾਰਦਵਾਜ, ਜਗਦੀਸ਼ ਓਹਰੀ, ਸੁਸ਼ੀਲ ਜੈਨ, ਦਰਸ਼ਨ ਲਾਲ ਸੰਮੀ, ਤਜਿੰਦਰ ਸੰਟੀ, ਰਜੇਸ਼ ਬੌਬੀ, ਮੋਨੂੰ ਗੋਇਲ, ਰੋਹਿਤ ਗੋਇਲ ਆਦਿ ਹਾਜ਼ਰ ਸਨ।