You are here

ਲੁਧਿਆਣਾ

ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ ਵੱਲੋਂ  ਸ਼ਹਿਰ ਦੇ ਵਿੱਚ ਚੋਣ ਪ੍ਰਚਾਰ ਡੋਰ ਟੂ ਡੋਰ ਜ਼ੋਰਾਂ ਤੇ

 ਜਗਰਾਉਂ (ਅਮਿਤ ਖੰਨਾ  )ਕਾਂਗਰਸ ਹਾਈ ਕਮਾਂਡ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਖੁਸ਼ੀ ਵਿਚ ਜਗਰਾਓਂ ਭਰ ਵਿਚ ਅਨੇਕਾਂ ਥਾਵਾਂ 'ਤੇ ਜਸ਼ਨ ਮਨਾਏ ਗਏ। ਢੋਲ ਦੀ ਥਾਪ 'ਤੇ ਨੱਚਦੇ ਕਾਂਗਰਸੀਆਂ ਵੱਲੋਂ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ। ਸਥਾਨਕ ਰੇਲਵੇ ਸਟੇਸ਼ਨ ਤੋਂ ਸ਼ਹਿਰ ਦੇ ਬਾਜ਼ਾਰਾਂ ਵਿਚ ਇਸ ਖੁਸ਼ੀ 'ਚ ਮਾਰਚ ਕੱਿਢਆ ਗਿਆ। ਮੰਗਲਵਾਰ ਨੂੰ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ ਦੀ ਅਗਵਾਈ ਹੇਠ ਮਾਰਚ ਵਿਚ ਸ਼ਾਮਲ ਵੱਡੇ ਇਕੱਠ ਵੱਲੋਂ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਚੰਨੀ ਦੇ ਹੱਕ ਵਿਚ ਨਾਅਰੇ ਲਗਾਏ ਗਏ। ਇਸ ਦੌਰਾਨ ਇਸ ਮਾਰਚ ਦਾ ਸ਼ਹਿਰ ਭਰ ਵਿਚ ਹਮਾਇਤੀਆਂ ਤੇ ਦੁਕਾਨਦਾਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਵਿਧਾਇਕ ਹਿੱਸੋਵਾਲ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਲਾਹ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਇਤਿਹਾਸ ਰਚਿਆ ਸੀ। ਗਰੀਬ ਘਰ 'ਚੋਂ ਚੁੱਕੇ ਚੰਨੀ ਨੇ 111 ਦਿਨਾਂ ਵਿਚ ਲਾਮਿਸਾਲ ਕੰਮ ਕਰਦਿਆਂ ਲੋਕਾਂ ਦਾ ਮੁੱਖ ਮੰਤਰੀ ਬਣ ਕੇ ਦਿਖਾਇਆ।ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ ਨੇ ਕਿਹਾ ਕਿ ਹਾਈ ਕਮਾਂਡ ਵੱਲੋਂ ਮੁੜ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਾ ਮੁੜ ਇਤਿਹਾਸ ਰਚਿਆ ਹੈ। ਐਲਾਨ ਤੋਂ ਬਾਅਦ ਪੂਰੇ ਪੰਜਾਬ ਵਿਚ ਕਾਂਗਰਸ ਦੇ ਹੱਕ ਵਿਚ ਚੱਲ ਰਹੀ ਹਵਾ ਹੋਰ ਮਜ਼ਬੂਤ ਹੋਈ ਹੈ।ਇਸ ਦੌਰਾਨ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਪ੍ਰਧਾਨ ਜਤਿੰਦਰਪਾਲ ਰਾਣਾ, ਪ੍ਰਧਾਨ ਰਵਿੰਦਰ ਸਭਰਵਾਲ, ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਰਵਿੰਦਰ ਨੀਟਾ ਸਭਰਵਾਲ, ਕੌਂਸਲਰ ਰੋਹਿਤ ਗੋਇਲ ਰੌਕੀ, ਕੌਂਸਲਰ ਅਮਨ ਕਪੂਰ ਬੌਬੀ, ਕੌਂਸਲਰ ਰਵਿੰਦਰਪਾਲ ਰਾਜੂ, ਕੌਂਸਲਰ ਵਿਕਰਮ ਜੱਸੀ, ਵਰਿੰਦਰ ਕਲੇਰ, ਹਿਮਾਂਸ਼ੂ ਮਲਿਕ, ਭਜਨ ਸਵੱਦੀ, ਕਾਲਾ ਕਲਿਆਣ, ਮੇਸ਼ੀ ਸਹੋਤਾ, ਮੋਹਿਤ ਜੈਨ ਆਦਿ ਹਾਜ਼ਰ ਸਨ।

ਕਿਸਾਨ ਸੰਯੁਕਤ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੇ ਸ਼ਹਿਰ ਵਿਚ ਕੀਤੀਆਂ ਨੁੱਕੜ ਮੀਟਿੰਗਾਂ

ਜਗਰਾਉਂ 8 ਫਰਵਰੀ (ਜਸਮੇਲ ਗ਼ਾਲਿਬ) ਕਿਸਾਨ ਸੰਯੁਕਤ ਮੋਰਚੇ ਦੇ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੇ ਅੱਜ ਸ਼ਹਿਰ ਵਿੱਚ ਕਈ ਥਾਵਾਂ ਤੇ ਨੁੱਕੜ ਮੀਟਿੰਗਾਂ ਕੀਤੀਆਂ। ਇਸ ਤਹਿਤ ਸ਼ਹੀਦ ਕਾਮਰੇਡ ਨਛੱਤਰ ਸਿੰਘ ਭਵਨ ਜਗਰਾਉਂ ਵਿਖੇ ਮੀਟਿੰਗ ਵੀ ਕੀਤੀ ਗਈ ।ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ। ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੇ ਕਿਹਾ ਹੈ ਕਿ ਮੈਨੂੰ ਵੋਟਾਂ ਪਾ ਕੇ  ਜਿਤਾਓ  ਤਾਂ ਕਿ ਮੈਂ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਵਾ  ਸਕਾਂ।ਇਸ ਸਮੇਂ ਜਥੇਦਾਰ ਦਲੀਪ ਸਿੰਘ ਚਕਰ ਨੇ ਕਿਹਾ ਕਿ  ਪੰਜਾਬ ਵਿਚੋਂ ਕਿਸਾਨ ਮੋਰਚੇ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ ਤਾਂ ਕਿ ਪੰਜਾਬ ਵਿੱਚ  ਸੰਯੁਕਤ ਮੋਰਚੇ ਦੀ ਸਰਕਾਰ ਬਣ ਸਕੇ।ਇਸ ਸਮੇਂ ਗੁਰਦੀਪ ਸਿੰਘ ਮੋਤੀ ਹਰੀ ਸਿੰਘ ਫਤਿਹਗੜ੍ਹ ਸਿਵੀਆਂ ਕੁਲਵਿੰਦਰ ਸਿੰਘ ਚੰਦ ਸਿੰਘ ਚਕਰ ਸਵਰਨ ਸਿੰਘ ਸਾਬਕਾ ਸਰਪੰਚ ਹਠੂਰ ਕਾਲਾ ਸਿੰਘ ਡੱਲਾ ਮੋਹਣ ਸਿੰਘ ਬਿੰਦਰ ਸਿੰਘ ਗੁਰਮੇਲ ਸਿੰਘ ਆਦਿ ਹਾਜ਼ਰ ਸਨ ।

ਸ਼ਹਿਰ ਦੀਆਂ ਸਟਰੀਟ ਲਾਈਟਾਂ ਦਾ ਕੰਮ ਚੜਿਆ ਸਿਆਸੀ ਭੇਂਟ

ਵਿਰੋਧੀ ਧਿਰ ਦੇ ਕੌਂਸਲਰਾਂ ਦੇ ਕੰਮਾਂ ਬਾਰੇ  ਈ ਓ ਸਾਹਿਬ ਨੇ ਕਿਹਾ“ਨੋ ਕੁਮੈਂਟਸ”
ਜਗਰਾਂਓ, 8ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) :- ਨਗਰ ਕੌਂਸਲ ਜਗਰਾਉਂ ਦੇ ਵਾਰਡ ਨੰ: 4,5,15,17 ‘ਚ ਸਟਰੀਟ ਲਾਈਟਾਂ ਜੋ ਕਿ ਪੂਰੇ ਇੱਕ ਸਾਲ ਤੋਂ ਬੰਦ ਹਨ, ਦਾ ਕੰਮ ਨਾ ਹੋਣ ਤੇ ਕੌਂਸਲਰਾਂ ਵੱਲੋਂ ਰੋਸ ਜਾਹਰ ਕੀਤਾ ਗਿਆ ਹੈ।ਇਸ ਸਬੰਧੀ ਕੌਂਸਲਰ ਸਤੀਸ਼ ਕੁਮਾਰ ਪੱਪੂ, ਕੌਂਸਲਰ ਰਣਜੀਤ ਕੌਰ ਸਿੱਧੂ ਦੇ ਪਤੀ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਦਵਿੰਦਰਜੀਤ ਸਿੰਘ ਸਿੱਧੂ, ਕੌਂਸਲਰ ਦਰਸ਼ਨਾ ਦੇਵੀ ਦੇ ਲੜਕੇ ਐਡਵੋਕੇਟ ਅੰਕੁਸ਼ ਧੀਰ, ਕੌਂਸਲਰ ਅਮਰਜੀਤ ਮਾਲਵਾ ਨੇ ਦੱਸਿਆ ਕਿ ਰੌਸ਼ਨੀਆਂ ਦੇ ਸ਼ਹਿਰ ਜਗਰਾਉਂ ਦੇ ਸਾਡੇ ਵਾਰਡਾਂ ਵਿੱਚ ਹਨੇਰਾਂ ਛਾਇਆ ਹੋਇਆ ਹੈ।ਸਟਰੀਟ ਲਾਈਟਾਂ ਦੇ ਸਬੰਧ ਵਿੱਚ ਕਈ ਵਾਰ ਨਵੇਂ ਆਏ ਈ.ਓ ਨੂੰ ਵੀ ਮਿਲ ਚੁੱਕੇ ਹਾਂ।ਉਹਨਾਂ ਭਰੋਸਾ ਦਿਵਾਇਆ ਸੀ ਕਿ ਤੁਸੀ ਆਪਣੀਆਂ ਲਿਖਤੀ ਸ਼ਿਕਾਇਤਾਂ ਦਰਜ ਕਰਾਓ ਤੁਹਾਡੀਆਂ ਸ਼ਿਕਾਇਤਾਂ ਦਾ ਹੱਲ ਦੋ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਕੌਂਸਲਰਾਂ ਨੇ ਦੱਸਿਆ ਕਿ ਲਿਖਤੀ ਸ਼ਿਕਾਇਤ ਨੂੰ 15 ਦਿਨ ਬੀਤ ਜਾਣ ਤੇ ਬਾਵਜੂਦ ਵੀ ਕੋਈ ਹੱਲ ਨਹੀਂ ਹੋਇਆ।ਸਟਰੀਟ ਲਾਈਟਾਂ ਦੇ ਇੰਚਾਰਜ ਕਲਰਕ ਹਰੀਸ਼ ਕੁਮਾਰ ਨੂੰ ਜਦੋਂ ਲਾਈਟਾਂ ਦੀ ਮੁਰੰਮਤ ਬਾਰੇ ਕਹਿੰਦੇ ਹਾਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਈ.ਓ. ਨੂੰ ਮਿਲੋ।ਇਸ ਸਬੰਧੀ ਈ.ਓ. ਅਸ਼ੋਕ ਕੁਮਾਰ ਨਾਲ ਮੋਬਾਇਲ ਤੇ ਸੰੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਕੌਂਸਲਰਾਂ ਦੀਆਂ ਲਾਈਟਾਂ ਦੇ ਕੰਮ ਬਾਰੇ “ਨੋ ਕੁਮੈਂਟਸ”।

ਸ਼ਹਿਰ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਦੇ ਰਹੇ ਨੇ ਬਿਮਾਰੀਆਂ ਨੂੰ ਸੱਦਾ

ਜਗਰਾਂਓ,8 ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) :- ਥਾਂ-ਥਾਂ ਲੱਗੇ ਕੂੜੇ ਦੇ ਢੇਰ ਸਬੰਧੀ ਨਗਰ ਕੌਂਸਲ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਪੁਰਾਣੀ ਦਾਣਾ ਮੰਡੀ ਵਿੱਚ ਲੱਗੇ ਕੂੜੇ ਦੇ ਢੇਰਾਂ ਚੋਂ ਪਸ਼ੂ ਆਪਣੇ ਪੇਟ ਭਰਦੇ ਹਨ।ਪੁਰਾਣੀ ਦਾਣਾ ਮੰਡੀ ਵਿੱਚ ਅਮੀਰ ਘਰਾਂ ਦੀਆਂ ਰਿਹਾਇਸ਼ਾਂ ਵੀ ਹਨ।ਪੁਰਾਣੀ ਦਾਣਾ ਮੰਡੀ ਦੇ ਬਿਲਕੁਲ ਵਿਚਕਾਰ ਲੱਗੇ ਕੂੜੇ ਦੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ।ਜਿਹਨਾਂ ਕੋਲੋਂ ਲੰਘਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਚਾਰੇ ਪਾਸੇ ਬਦਬੂ ਹੀ ਬਦਬੂ ਹੈ।ਇੱਕ ਪਾਸੇ ਸਿਹਤ ਵਿਭਾਗ ਵੱਲੋਂ ਕਰੋਨਾ ਬਿਮਾਰੀ ਦੀ ਰੋਕਥਾਮ ਲਈ ਥਾਂ-ਥਾਂ ਤੇ ਕੈਂਪ ਲਗਾ ਕੇ ਟੀਕਾਕਰਨ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਸ਼ਹਿਰ ਵਿੱਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਕਰੋਨਾ ਵਰਗੀ ਭਿਆਨਿਕ ਬਿਮਾਰੀ ਨੂੰ ਸੱਦਾ ਦੇ ਰਹੇ ਹਨ।ਇੱਥੋਂ ਇਹ ਸਾਫ ਜਾਹਰ ਹੁੰਦਾ ਹੈ ਕਿ ਨਗਰ ਕੌਂਸਲ ਸਿਰਫ ਆਪਣੀਆਂ ਜੇਬਾਂ ਗਰਮ ਕਰਨ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਦਾ ਕੋਈ ਵੀ ਕੰਮ ਨਹੀਂ ਕਰ ਰਿਹਾ।ਸ਼ਹਿਰ ਦੇ ਵਿਕਾਸ ਦੇ ਦ੍ਰਿਸ਼ ਨੂੰ ਚੰਗਾ ਦਿਖਾਉਣ ਵਾਲਾ ਨਗਰ ਕੌਂਸਲ ਇਹਨਾਂ ਕੂੜੇ ਦੇ ਢੇਰਾਂ ਨੂੰ ਆਪਣੀਆਂ ਸਫਲਤਾਵਾਂ ਵਿੱਚ ਕਿਉਂ ਨੀ ਦਿਖਾਉਂਦਾ।

ਬਾਬਾ ਹਜਰਤ ਮੁਹੰਮਦ ਦਰਗਾਹ ਯਾਦਗਾਰੀ ਟਰੱਸਟ ਚਕਰ ਵੱਲੋ ਸੱਭਿਆਚਾਰ ਮੇਲਾ 13 ਫਰਵਰੀ ਨੂੰ

ਜਗਰਾਓ,ਹਠੂਰ,8,ਫਰਵਰੀ (ਕੌਸ਼ਲ ਮੱਲ੍ਹਾ)-ਸਮੂਹ ਇਲਾਕਾ ਨਿਵਾਸੀਆ,ਸਮੂਹ ਗ੍ਰਾਮ ਪੰਚਾਇਤ ਚਕਰ,ਬਾਬਾ ਹਜਰਤ ਮੁਹੰਮਦ ਦਰਗਾਹ ਯਾਦਗਾਰੀ ਟਰੱਸਟ ਚਕਰ ਵੱਲੋ ਕਲੀਆ ਦੇ ਬਾਦਸਾਹ ਕੁਲਦੀਪ ਮਾਣਕ ਦੀ ਯਾਦ ਨੂੰ ਸਮਰਪਿਤ 21 ਵਾਂ ਸੱਭਿਆਚਾਰਕ ਮੇਲਾ 13 ਫਰਵਰੀ ਦਿਨ ਐਤਵਾਰ ਨੂੰ ਬਾਬਾ ਹਜਰਤ ਮੁਹੰਮਦ ਦੀ ਦਰਗਾਹ ਪਿੰਡ ਚਕਰ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਮੇਲੇ ਦਾ ਅੱਜ ਪੋਸਟਰ ਜਾਰੀ ਕਰਦਿਆ ਮੇਲਾ ਕਮੇਟੀ ਦੇ ਪ੍ਰਧਾਨ ਡਾਕਟਰ ਮੱਖਣ ਸਿੰਘ ਨੇ ਦੱਸਿਆ ਕਿ ਅੱਜ ਦੀ ਦੋਗਾਣਾ ਜੋੜੀ ਜਗਮੋਹਣ ਸੰਧੂ-ਮਨੂੰ ਅਰੋੜਾ,ਪੰਡਿਤ ਸੋਮ ਨਾਥ ਰੋਡਿਆ ਵਾਲੇ ਦਾ ਕਵੀਸਰੀ ਜੱਥਾ,ਲੋਕ ਗਾਇਕ ਸੁਖਵਿੰਦਰ ਸੁੱਖੀ,ਬਸੰਤ ਧਾਲੀਵਾਲ-ਪਾਲੀ ਸਿੱਧੂ,ਜਸ਼ਨਦੀਪ ਸਵੀਟੀ,ਦਰਸ਼ਨ ਲੱਖੇ ਵਾਲਾ ਆਦਿ ਕਲਾਕਾਰ ਆਪਣੀ ਕਲਾਂ ਨਾਲ ਦਰਸਕਾ ਦਾ ਮਨੋਰੰਜਨ ਕਰਨਗੇ।ਇਸ ਮੌਕੇ ਉਨ੍ਹਾ ਨਾਲ ਮੀਤ ਪ੍ਰਧਾਨ ਹਰਜਿੰਦਰ ਸਿੰਘ ਚਕਰ,ਧਰਮਿੰਦਰ ਸਿੰਘ ਕਿੰਗਰਾ,ਰਾਜੂ ਕਿੰਗਰਾ, ਅਵਤਾਰ ਸਿੰਘ ਸਿੰਗਾਂ ਵਾਲਾ,ਜਗਤਾਰ ਸਿੰਘ,ਕਿਰਨਦੀਪ ਸਿੰਘ,ਭਾਗ ਸਿੰਘ,ਹਰਪਾਲ ਸਿੰਘ,ਦਲਜੀਤ ਸਿੰਘ,ਤਾਰਾ ਸਿੰਘ,ਹਰਜੀਤ ਸਿੰਘ,ਚਮਕੌਰ ਸਿੰਘ,ਗੁਰਚਰਨ ਸਿੰਘ,ਕੁਲਦੀਪ ਸਿੰਘ,ਗੁਰਮੀਤ ਸਿੰਘ,ਜਰਨੈਲ ਸਿੰਘ,ਜੋਗਿੰਦਰ ਸਿੰਘ ਆਦਿ ਹਾਜਰ ਸਨ।
ਫੋਟੋ ਕੈਪਸਨ:-ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਪ੍ਰਧਾਨ ਡਾਕਟਰ ਮੱਖਣ ਸਿੰਘ ਅਤੇ ਪ੍ਰਬੰਧਕੀ ਕਮੇਟੀ

ਕੰਵਰ ਨਰਿੰਦਰ ਸਿੰਘ ਨੂੰ  ਪਿੰਡਾਂ ਦੇ ਵਿੱਚ ਮਿਲ ਰਿਹਾ ਭਰਪੂਰ ਹੁੰਗਾਰਾ  

ਜਗਰਾਉਂ (ਅਮਿਤ ਖੰਨਾ  ) ਵਿਧਾਨ ਸਭਾ ਹਲਕਾ ਜਗਰਾਉਂ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੁੰਵਰ ਨਰਿੰਦਰ ਸਿੰਘ ਨੂੰ ਪਿੰਡਾਂ ਦੇ ਵਿੱਚ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈਇਸ ਦੌਰਾਨ ਪਿੰਡ ਗਿੱਦੜਵਿੰਡੀ ਕੋਠੇ ਫਤਹਿਦੀਨ ਭੰਮੀਪੁਰਾ  ਅਤੇ ਨਾਲ ਲੱਗਦੇ ਪਿੰਡਾਂ ਵਿੱਚ  ਚੋਣ ਪ੍ਰਚਾਰ  ਕੀਤਾ  ਅਤੇ ਕੁਝ ਪਿੰਡਾਂ ਦੇ ਲੋਕ ਕਾਂਗਰਸ ਆਪ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ  ਸ਼ਾਮਲ ਹੋ ਰਹੇ ਹਨ ਉਮੀਦਵਾਰ ਕੁੰਵਰ ਨਰਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਭਾਰਤੀ ਜਨਤਾ ਪਾਰਟੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਉਥੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਤਾਂ ਜੋ ਕਿ ਵਿਕਾਸ ਦੇ ਕੰਮਾਂ ਨੂੰ ਨਿਰੰਤਰ ਜਾਰੀ ਰੱਖਿਆ ਜਾ ਸਕੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਉਮੀਦਵਾਰ ਕੰਵਰ ਨਰਿੰਦਰ ਸਿੰਘ ਅਤੇ  ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ,  ਨੇ ਦੱਸਿਆ ਕਿ ਪਿੰਡਾਂ ਵਿੱਚ ਸਭ ਬੜੇ ਪਿਆਰ ਨਾਲ ਉਨ੍ਹਾਂ ਨੂੰ ਮਿਲੇ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮਿਲੇ ਲੋਕਾਂ ਦੇ ਭਰਪੂਰ ਹੁੰਗਾਰੇ ਨੇ ਦੱਸ ਦਿੱਤਾ ਕਿ ਪਿੰਡਾਂ ਦੇ ਲੋਕ ਵੀ ਬਦਲਾਅ ਲਈ ਤਿਆਰ ਹਨਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ,  ਮੰਡਲ ਪ੍ਰਧਾਨ ਹਨੀ ਗੋਇਲ, ਕੈਪਟਨ ਬਲੌਰ ਸਿੰਘ, ਸਤੀਸ਼ ਕਾਲੜਾ, ਐਡਵੋਕੇਟ ਵਿਵੇਕ ਭਾਰਦਵਾਜ, ਜਗਦੀਸ਼ ਓਹਰੀ, ਸੁਸ਼ੀਲ ਜੈਨ, ਦਰਸ਼ਨ ਲਾਲ ਸੰਮੀ, ਤਜਿੰਦਰ ਸੰਟੀ, ਰਜੇਸ਼ ਬੌਬੀ, ਮੋਨੂੰ ਗੋਇਲ, ਰੋਹਿਤ ਗੋਇਲ ਆਦਿ ਹਾਜ਼ਰ ਸਨ।

ਤਜਿੰਦਰ ਕੌਰ ਤੇਜੀ ਸੰਧੂ  ਵੱਲੋਂ ਪਿੰਡਾਂ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਘਾਰਾ

 ਜਗਰਾਓਂ 7 ਫ਼ਰਵਰੀ (ਅਮਿਤ ਖੰਨਾ)-ਵਿਧਾਨ ਸਭਾ ਹਲਕਾ ਜਗਰਾਉਂ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਤਜਿੰਦਰ ਕੌਰ ਤੇਜੀ ਸੰਧੂ  ਵੱਲੋਂ ਵੱਲੋਂ ਕਈ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ ਪਿੰਡ ਗ਼ਾਲਿਬ ਚਕਰ  ਸਿੱਖ ਦੌਲਤ  ਮਾਣੂੰਕੇ   ਨੇ ਕਾਰਵਾਈ ਤੇਜੀ ਸੰਧੂ ਉਮੀਦਵਾਰ ਲੋਕ ਇਨਸਾਫ਼ ਪਾਰਟੀ ਦੀ ਪਿੰਡ ਵਾਸੀਆਂ ਦੀ ਮਿੱਟਿੰਗ ਨੇ ਦੱਸਿਆ ਕਿ ਇਸ ਵਾਰ ਅਸੀਂ ਲੋਕ ਇਨਸਾਫ ਪਾਰਟੀ ਦੀ ਸਰਕਾਰ ਬਣਾਵਾਂਗੇ  ਅਤੇ ਤੇਜੀ ਸੰਧੂ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਪਿੰਡਾਂ ਤੇਜੀ ਸੰਧੂ ਨੇ ਦੱਸਿਆ ਕਿ ਸਭ ਬੜੇ ਪਿਆਰ ਨਾਲ ਉਨ੍ਹਾਂ ਨੂੰ ਮਿਲੇ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮਿਲੇ ਲੋਕਾਂ ਦੇ ਭਰਪੂਰ ਹੁੰਗਾਰੇ ਨੇ ਦੱਸ ਦਿੱਤਾ ਕਿ ਪਿੰਡਾਂ ਦੇ ਲੋਕ ਵੀ ਬਦਲਾਅ ਲਈ ਤਿਆਰ ਹਨ । ਪਿਛਲੀਆਂ ਵਿਧਾਨ ਸਭਾ ਚੋਣਾਂ ਚੋਂ  ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੇ ਪਿੰਡ ਵਾਸੀਆਂ ਨੇ ਕਿਹਾ ਕਿ  ਉਨ੍ਹਾਂ ਨੇ ਆਪਣੇ ਪਿੰਡ ਦਾ ਹੀ ਹਾਲ ਨਹੀਂ ਪੁੱਛਿਆ  ਤੂੰ ਵੀ ਉਨ੍ਹਾਂ ਦੇ ਪਿੰਡ ਵਿਚ ਕੋਈ ਵਿਕਾਸ ਨਹੀਂ ਹੋਇਆ  ਉਨ੍ਹਾਂ ਦੇ ਪਿੰਡ ਇੱਕ ਛੱਪੜ ਵੀ ਬਣਿਆ ਹੈ  ਜਿਸ ਦਾ ਉਨ੍ਹਾਂ ਨੂੰ ਕਈ ਵਾਰ ਕਿਹਾ ਗਿਆ ਪਰ ਉਨ੍ਹਾਂ ਨੇ  ਇਹ ਜਵਾਬ ਦਿੱਤਾ ਕਿ ਸਾਡੀ ਸਰਕਾਰ ਨਹੀਂ ਹੈ  ਇਸ ਕਰਕੇ  ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਤਜਿੰਦਰ ਕੌਰ ਤੇਜੀ ਸੰਧੂ  ਨੇ ਕਿਹਾ ਕਿ  ਪਿੰਡਾਂ ਦੇ ਬੁੱਕਾ ਤੁਹਾਡੇ ਪੈਂਡਿੰਗ ਕੰਮ ਪਹਿਲ ਦੇ ਅਧਾਰ ਤੇ ਹੋਣਗੇ ਇਸ ਮੌਕ ਸੁਖਦੇਵ ਸਿੰਘ ਡੱਲਾ ਜਗਰੂਪ ਸਿੰਘ ਸੂਹੀ ਕਮਲ ਅਖਾੜਾ  ਰਾਜਵਿੰਦਰ ਸਿੰਘ ਜੱਸੋਵਾਲ ਸਰਬਜੀਤ ਸਿੰਘ ਸਿੱਧੂ ਨਿਰਮਲ ਸਿੰਘ ਸੰਘੇੜਾ ਜਗਰਾਜ ਸਿੰਘ ਲਾਡੀ ਸੁਰਜੀਤ ਸਿੰਘ ਜਨੇਤਪੁਰਾ  ਗੁਰਸੇਵਕ ਸਿੰਘ ਸ਼ੇਰਪੁਰ ਵਿਕਾਸ ਮਠਾੜੂ ਕੁਲਵਿੰਦਰ ਕੌਰ ਬਜ਼ੁਰਗ ਪਰਮਜੀਤ ਕੌਰ ਕੱਕੜ ਤਿਹਾੜਾ ਰਾਜਿੰਦਰ ਸਿੰਘ ਜਗਰਾਓਂ ਆਦਿ ਹਾਜ਼ਰ ਸਨ

ਵਾਰਡ ਨੰਬਰ 12 ਦੇ ਵਿਚ  ਜਗਤਾਰ ਸਿੰਘ ਜੱਗਾ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ  

  ਜਗਰਾਉਂ (ਅਮਿਤ ਖੰਨਾ  )ਜਗਰਾਉਂ ਹਲਕੇ ਤੋਂ ਵਿਧਾਨ ਸਭਾ  ਕਾਂਗਰਸ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ  ਨੂੰ ਵਾਰਡ ਨੰਬਰ 12 ਦੇ ਵਿੱਚ ਚੋਣ ਮੁਹਿੰਮ ਦੇ ਵਿੱਚ ਭਰਵਾਂ ਹੁੰਗਾਰਾ ਮਿਲਿਆ  ਵਾਰਡ ਨੰਬਰ 12 ਦੇ ਕੌਂਸਲਰ ਹਿਮਾਂਸ਼ੂ ਮਲਕ  ਮੈਂ ਕਿਹਾ ਕਿ ਜਿਸ ਤਰ੍ਹਾਂ ਮੈਨੂੰ  ਵਾਰਡ ਨੰਬਰ 12 ਦੇ  ਲੋਕਾਂ ਨੇ   ਸਭ ਤੋਂ ਜ਼ਿਆਦਾ ਵੋਟਾਂ ਦੀ ਲੀਡ ਨਾਲ ਜਿਤਾ ਕੇ ਮੈਨੂੰ ਨਗਰ ਕੌਂਸਲ ਦੇ ਵਿਚ ਭੇਜਿਆ ਸੀ  ਉਸੇ ਤਰ੍ਹਾਂ ਹੀ ਵਾਰਡ ਨੰਬਰ 12 ਤੋਂ ਜਗਤਾਰ ਸਿੰਘ ਜੱਗਾ ਨੂੰ ਵੋਟਾਂ ਪਵਾ ਕੇ  ਜਿੱਤ ਪ੍ਰਾਪਤ ਕੀਤੀ ਜਾਵੇਗੀ  ਇਸ ਮੌਕੇ ਜਗਤਾਰ ਸਿੰਘ ਜੱਗਾ ਨੇ ਕਿਹਾ ਕਿ  ਜਿਸ ਤਰ੍ਹਾਂ ਰਾਹੁਲ ਗਾਂਧੀ ਜੀ ਨੇ ਚਰਨਜੀਤ ਸਿੰਘ ਚੰਨੀ  ਜੀ ਨੂੰ ਮੁੱਖਮੰਤਰੀ ਐਲਾਨਿਆ ਹੈ  ਜਿਹੜੇ ਕੰਮ ਉਨ੍ਹਾਂ ਨੇ 111 ਦਿਨਾਂ ਦੇ ਵਿੱਚ ਕਰਕੇ ਦਿਖਾਏ ਨੇ  ਅਸੀਂ ਵਿਸ਼ਵਾਸ਼ ਦਿਲਾਂਦੇ  ਹਾਂ  ਉਸ ਤੋਂ ਵੀ ਜ਼ਿਆਦਾ ਕੰਮ ਤੁਹਾਡੇ ਜਗਰਾਉਂ ਹਲਕੇ ਵਿੱਚ ਹੋਣਗੇ  ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਚੇਅਰਮੈਨ ਕਾਕਾ ਗਰੇਵਾਲ, ਪ੍ਰਸ਼ੋਤਮ ਲਾਲ ਖਲੀਫਾ  ,ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ , ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ,  ਡਾ ਵਿਪਨ ਸੋਨੀ , ਡਾ ਇਕਬਾਲ , ਕੌਂਸਲਰ ਬਿਕਰਮ ਜੱਸੀ, ਬੌਬੀ ਕਪੂਰ, ਵਰਿੰਦਰ ਕਲੇਰ, ਗੌਰਵ ਸੋਨੀ , ਹੈਪੀ ਰਾਏ ,ਅਮਰਿੰਦਰ ਰਾਏ, ਸਰਪੰਚ ਨਵਦੀਪ ਗਰੇਵਾਲ, ਗੋਪਾਲ ਸ਼ਰਮਾ ,ਸ਼ਕਤੀ ਮਲਹੋਤਰਾ ,ਅਸ਼ਵਨੀ ਕੁਮਾਰ ਬੱਲੂ  ,ਹਨੀ ਮਲਿਕ ,ਸੋਮਨਾਥ ਮਲਿਕ ,ਨਰੇਸ਼ ਕੁਮਾਰ ,ਮਨੀ ਮਲਿਕ, ਧਰੁਵ  ਮਲਿਕ, ਲਵਲੀ ਵਰਮਾ ਆਦਿ ਹਾਜ਼ਰ ਸਨ

ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਗੁੜੇ ਵਿਖੇ ਕੀਤਾ ਚੋਣ ਪ੍ਰਚਾਰ

ਐਂਤਕੀ ਚਰਨਜੀਤ ਸਿੰਘ ਚੰਨੀ ਤੇ ਕੈਪਟਨ ਸੰਧੂ ਨੂੰ ਜਿਤਾ ਕੇ ਦਮ ਲੈਣਗੇ -  ਗੁੜੇ ਵਾਸੀ
ਮੁੱਲਾਂਪੁਰ ਦਾਖਾ / ਚੌਕੀਮਾਨ, 7 ਫਰਵਰੀ  (  ਸਤਵਿੰਦਰ ਸਿੰਘ ਗਿੱਲ)  - ਇੱਕ ਆਮ ਘਰ ਤੋਂ ਉੱਠ ਕੇ ਸਿਆਸਤ ਵਿੱਚ ਕਾਮਯਾਬੀ ਹਾਸਲ ਕਰਨੀ ਅਤੇ ਥੋੜ੍ਹੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਲਈ ਲਏ ਇਤਿਾਹਾਸਕ ਫੈਸਲੇ ਕੈਪਟਨ ਸੰਧੂ ਦੀ ਜਿੱਤ ਦੇ ਜਾਮਨ ਬਣਨਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਗੁੜੇ ਵਿਖੇ ਵੱਡੀ ਇਕੱਤਰਤਾ ਵਿੱਚ ਜੁੜੇ ਬੈਠੇ ਕਾਂਗਰਸੀਆਂ ਵਰਕਰਾਂ ਨੂੰ ਸੰਬੋਧਨ ਕਰਦਿਆ ਕਹੇ। ਕੈਪਟਨ ਸੰਧੂ ਨੇ ਕਿਹਾ ਕਿ ਸ੍ਰ ਚੰਨੀ ਇੱਕ ਗੈਰ ਸਿਆਸੀ ਪਰਿਵਾਰ ਵਿੱਚੋਂ ਉੱਠੇ ਹਨ ਉਸਨੂੰ ਘੇਰਨ ਲਈ ਚਾਰੋਂ ਤਰਫ ਘੇਰਾਬੰਦੀ ਕੀਤੀ ਜਾ ਰਹੀ ਹੈ, ਪਰ ਸਦਕੇ ਜਾਈਏ ਪੰਜਾਬ ਵਾਸੀਆਂ ਨੇ ਜਿਨ੍ਹਾਂ ਨੇ ਸ੍ਰ ਚੰਨੀ ਦਾ ਸਾਥ ਦੇਣ ਦਾ ਵਾਅਦਾ ਕੀਤਾ ਹੈ, ਕੈਪਟਨ ਸੰਧੂ ਨੇ ਕਿਹਾ ਕਿ ਸੂਬੇ ਅੰਦਰ ਕਾਂਗਰਸ ਦੀ ਅਗਲੀ ਸਰਕਾਰ ਬਣਨ ਜਾ ਰਹੀ ਹੈ ਤੇ ਸ੍ਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਜਾ ਰਹੇ। ਜਿਸਦੀ ਪੂਰੇ ਸੂਬੇ ਅੰਦਰ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਤੇ ਲੋਕ ਬੇਸਬਰੀ ਨਾਲ 20 ਫਰਵਰੀ ਦੀ ਉਡੀਕ ਕਰ ਰਹੇ ਹਨ ਕਿ ਕਦੋਂ ਕਾਂਗਰਸ ਦੇ ਹੱਕ ਵਿੱਚ ਵੋਟ ਪਾਈਏ। ਇਸ ਮੌਕੇ ਸਰਪੰਚ ਮਲਵਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਵਿਸਵਾਸ ਦੁਆਉਦਿਆਂ ਕਿਹਾ ਕਿ ਐਂਤਕੀ ਪਿੰਡ ਵਾਸੀਆਂ ਨੇ ਤਹੱਈਆਂ ਕਰ ਲਿਆ ਹੈ ਕਿ ਹਲਕਾ ਦਾਖਾ ਤੋਂ ਕੈਪਟਨ ਸੰਦੀਪ ਸਿੰਘ ਸੰਧੂ ਵਿਧਾਇਕ ਚੁਣਨ ਗਏ ਤੇ ਸੂਬੇ ਅੰਦਰ ਸ੍ਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਗੇ। ਇਸ ਮੌਕੇ ਪੰਚ ਹਰਭਜਨ ਸਿੰਘ, ਸਤਿਨਾਮ ਸਿੰਘ, ਨਵਜੋਤ ਸਿੰਘ, ਪ੍ਰਦੀਪ ਕੁਮਾਰ, ਅਧਿਆਪਕ ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਸੋਹਣ ਸਿੰਘ, ਸਰਬਜੀਤ ਸਿੰਘ ਪ੍ਰਧਾਨ ਕੋ.ਸੁਸਾਇਟੀ ਪ੍ਰਧਾਨ, ਜਸਮੇਲ ਸਿੰਘ ਜੱਸਾ, ਬਿੰਦਰ ਸਿੰਘ, ਸੋਨੂੰ, ਡਾ. ਸਤਵਿੰਦਰ ਸਿੰਘ, ਸਰਬਾ ਅਤੇ ਪਿਸ਼ੌਰਾ ਸਿੰਘ ਆਦਿ ਹਾਜਰ ਸਨ।

ਚਰਨਜੀਤ ਸਿੰਘ ਚੰਨੀ ਫਿਰ ਬਣਨਗੇ ਮੁੱਖ ਮੰਤਰੀ-ਕੈਪਟਨ ਸੰਧੂ 

ਮੁੱਲਾਂਪੁਰ ਦਾਖਾ 7 ਫਰਵਰੀ ( ਸਤਵਿੰਦਰ ਸਿੰਘ ਗਿੱਲ )  -  ਹਲਕਾ ਦਾਖਾ ਦੇ ਨਾਮਵਰ ਨਗਰ ਪਿੰਡ ਢੱਟ ਵਾਸੀਆਂ ਨੂੰ ਸੰਬੋਧਨ ਹੁੰਦਿਆ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 111 ਦਿਨਾਂ ਦੀ ਕੀਤੀ ਚੰਗੀ ਕਾਰਗੁਜ਼ਾਰੀ ਕਰਕੇ ਉਨ੍ਹਾਂ ਦਾ ਨਾਂਅ ੁਬਾਰਾ ਕਾਂਗਰਸ ਹਾਈਕਮਾਂਡ ਨੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਿਆ ਹੈ, ਕੈਪਟਨ ਸੰਧੂ ਨੇ ਕਿਹਾ ਪੰਜਾਬ ਦੇ ਇਤਿਹਾਸ ਵਿੱਚ ਮੁੱਖ ਮੰਤਰੀਆਂ ਸਭ ਤੋਂ ਪੜ੍ਹਿਆਂ ਲਿਖਿਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਬਾਰਾ ਦੂਜੀ ਵਾਰ ਮੁੱਖ ਮੰਤਰੀ ਬਣਨ ਜਾ ਰਿਹਾ ਹੈ। ਕੈਪਟਨ ਸੰਧੂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ ਸਰਪੰਚ, ਜਤਿੰਦਰ ਸਿੰਘ ਦਾਖਾ, ਸੁਭਾਸ ਵਰਮਾ, ਰਾਜਨ ਵਰਮਾ, ਪਿਯੂਸ਼ ਵਰਮਾ ਤੇ ਹੋਰ ਆਗੂ ਹਾਜਰ ਸਨ।
           ਇਸ ਮੌਕੇ ਸਰਪੰਚ ਸੁਰਿੰਦਰ ਸਿੰਘ ਡੀਪੀ ਢੱਟ, ਸੁਰਿੰਦਰ ਸਿੰਘ, ਨਿਰਮਲ ਸਿੰਘ (ਦੋਵੇ ਪੰਚ), ਸਾਬਕਾ ਪੰਚ ਗੁਰਮੇਲ ਸਿੰਘ, ਮਾ. ਪੂਰਨ ਸਿੰਘ, ਹਰਜਿੰਦਰ ਸਿੰਘ, ਗੁਰਮੇਲ ਸਿੰਘ, ਚਰਨਜੀਤ ਸਿੰਘ, ਮੋਹਣ ਸਿੰਘ, ਬਾਬਾ ਉਜਾਗਰ ਸਿਘ, ਰਣਜੀਤ ਸਿੰਘ, ਗੁਰਵਿੰਦਰ ਸਿੰਘ ਸੁਸਾਇਟੀ ਪ੍ਰਧਾਨ, ਸੋਨੂੰ, ਮੁਖਤਿਆਰ ਕੌਰ, ਗੁਰਮੀਤ ਕੌਰ, ਬਹਾਦਰ ਸਿੰਘ ਅਤੇ ਦਰਸ਼ਨ ਸਿੰਘ ਨੇ ਸ਼ਾਂਝੇ ਤੌਰ ’ਤੇ ਕਿਹਾ ਕਿ ਕੈਪਟਨ ਸੰਦੀਪ ਸਿੰਘ ਸੰਧੂ ਇੱਕ ਦੂਰ ਅੰਦੇਸ਼ੀ ਸੋਚ ਦਾ ਮਾਲਕ ਹੈ, ਇਨ੍ਹਾਂ ਦੇ ਸੁਭਾਅ ਵਿੱਚ ਨਿਮਰਤਾ, ਹਲੀਮੀ ਹਮੇਸਾਂ ਝਲਕਦੀ ਹੈ, ਬਾਕੀ ਅਕਾਲੀ ਦਲ ਅਤੇ ਆਪ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਲੋਕਾਂ ਨੂੰ ਆਪ ਹੀ ਪਤਾ ਹੈ ਅਤੇ ਇਸੇ ਕਰ ਕੇ ਹਲਕੇ ਦੇ ਲੋਕ ਕਾਂਗਰਸ ਦੇ ਹੱਕ ਵਿਚ ਫ਼ਤਵਾ ਦੇਣਗੇ ਤੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਹਲਕਾ ਦਾਖਾ ਤੋਂ ਵਿਧਾਇਕ ਬਣਾ ਕੇ ਵਿਧਾਨ ਸਭਾ ਭੇਜਣਗੇ। ਡੀਪੀ ਢੱਟ ਨੇ ਕਿਹਾ ਕਿ ਕੈਪਟਨ ਸੰਧੂ ਨੂੰ ਪਿੰਡ ਢੱਟ ਵਿੱਚੋਂ ਵੱਡੀ ਲੀਡ ਨਾਲ ਜਿਤਾਵਾਂਗੇ ਕਿਉਂਕਿ ਪਿੰਡ ਵਾਸੀਆਂ ਨੇ ਤਾਂ ਪਹਿਲਾ ਹੀ ਚਰਨਜੀਤ ਸਿੰਘ ਚੰਨੀ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਦੇ ਨਾਂਅ ਉੱਪਰ ਪਹਿਲਾ ਹੀ ਮੋਹਰ ਲਾ ਦਿੱਤੀ ਹੈ।