You are here

ਲੁਧਿਆਣਾ

ਰਕਬਾ ਵਿਖੇ ਕੈਪਟਨ ਸੰਧੂ ਨੇ ਕੀਤੀਆਂ ਮੀਟਿੰਗਾਂ 

ਮੁੱਲਾਂਪੁਰ ਦਾਖਾ 7 ਫਰਵਰੀ (ਸਤਵਿੰਦਰ ਸਿੰਘ ਗਿੱਲ )  -  ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਰਕਬਾ ਵਿਖੇ ਬਲਾਕ ਸੰਮਤੀ ਮੈਂਬਰ ਹਰਵਿੰਦਰ ਸਿੰਘ ਗੱਗੂ ਦੇ ਗ੍ਰਹਿ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਪਿੰਡ ਵਾਸੀਆਂ ਨੂੰ ਕੈਪਟਨ ਸੰਦੀਪ ਸਿਂਘ ਸੰਧੂ ਨੇ ਸੰਬੋਧਨ ਕਰਦਿਆ ਕਿਹਾ ਕਿ ਮੈ ਆਪਣੇ ਉਸਦੇ ਪਿਛਲੇ ਢਾਈ ਸਾਲ ਇੱਕ ਸੇਵਾਦਾਰ ਹੋਣ ਦੇ ਨਾਤੇ ਸਾਰਾ ਕੁੱਝ ਸਾਹਮਣੇੇ ਹੈ, ਇਸ ਲਈ ਜੋ ਵੀ ਉਸਦੀ ਤਕਦੀਰ ਦਾ ਫੈਸਲਾ ਲੈਣਾ ਹੈ ਤੁਸੀ ਹੀ ਲੈਣਾ ਹੈ।  
           ਕੈਪਟਨ ਸੰਧੂ ਨੇ ਕਿਹਾ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਆਪਣੇ ਆਗੂਆਂ ਅਤੇ ਵਰਕਰਾਂ ਦਾ ਸਨਮਾਨ ਨਹੀਂ ਕਰਦੀਆਂ ਉਹ ਹਮੇਸਾਂ ਡੁੱਬ ਜਾਂਦੀਆਂ ਹਨ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਕੈਪਟਨ ਸੰਧੂ ਦੇ ਰੂਪ ਵਿਚ ਇਕ ਅਜਿਹਾ ਲੋਕ ਪੱਖੀ ਆਗੂ ਸਾਨੂੰ ਮਿਲਿਆ ਹੈ, ਜੋ ਲੋਕਾਂ ਦੇ ਦੁੱਖਾਂ-ਸੁੱਖਾਂ ਦਾ ਸਾਂਝੀ ਬਣਕੇ ਸਾਡੇ ਹਮੇਸਾਂ ਹਲਕਾ ਦਾਖਾ ਵਿੱਚ ਵਿਚਰ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਕੈਪਟਨ ਸੰਧੂ ਦੇ ਮੋਢੇ ਨਾਲ ਮੋਢਾ ਜੋੜ ਕੇ ਹਲਕਾ ਦਾਖਾ ਵਿੱਚੋਂ ਵਿਧਾਨ ਸਭਾ ਚੋਣਾਂ 2022 ਦਾ ਕਿਲਾ ਫਤਿਹ ਕੀਤਾ ਜਾਵੇਗਾ। ਕੈਪਟਨ ਸੰਧੂ ਨਾਲ  ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ ਸਰਪੰਚ, ਜਤਿੰਦਰ ਸਿੰਘ ਦਾਖਾ, ਸੁਭਾਸ ਵਰਮਾ, ਰਾਜਨ ਵਰਮਾ, ਪਿਯੂਸ਼ ਵਰਮਾ, ਦੀਦਾਰ ਸਿੰਘ ਬੱਲ, ਜਬਰਜੰਗ ਸਿੰਘ, ਜਗਦੇਵ ਸਿੰਘ ਪੰਚ, ਧਰਮਿੰਦਰ ਸਿੰਘ ਪੰਚ, ਪਰਗਟ ਸਿੰਘ ਪੰਚ, ਕੁਲਵੰਤ ਕੌਰ ਪੰਚ, ਜਗਮੋਹਣ ਸਿੰਘ, ਹਰਪਾਲ ਸਿੰਘ, ਗੁਰਮੇਲ ਸਿੰਘ, ਗੁਰਬਚਨ ਸਿੰਘ,ਦਰਸ਼ਨ ਸਿੰਘ ਫੌਜੀ, ਸਰਬਜੀਤ ਸਿੰਘ, ਹਰਮਿੰਦਰ ਸਿੰਘ, ਗੁਰਦੇਵ ਸਿੰਘ, ਜਗਦੀਪ ਕੌਰ ਸਾਹਨੇਵਾਲ, ਨਰਿੰਦਰ ਕੌਰ ਸਾਹਨੇਵਾਲ, ਸਰਬਜੀਤ ਕੌਰ ਨਾਹਰ, ਤਜਿੰਦਰ ਕੌਰ, ਗੁਰਪ੍ਰੀਤ ਕੌਰ ਅਤੇ ਕਰਮਜੀਤ ਕੌਰ ਤੇ ਹੋਰ ਵੀ ਵੱਡੀ ਤਾਦਾਦ ਵਿੱਚ ਵਰਕਰ ਹਾਜਰ ਸਨ।

ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੂੰ ਮਿਲ ਰਿਹਾ ਭਾਰੀ ਸਮਰਥਨ

ਜਗਰਾਉਂ 6 ਫਰਵਰੀ (ਜਸਮੇਲ ਗ਼ਾਲਿਬ} ਵਿਧਾਨ ਸਭਾ ਹਲਕਾ ਜਗਰਾਉਂ ਤੋਂ ਕਿਸਾਨ  ਸੰਯੁਕਤ ਮੋਰਚੇ ਦੇ ਬੇਦਾਗ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੂੰ ਮਿਲ ਰਿਹਾ ਹੈ ਪਿੰਡਾਂ ਵਿਚੋਂ ਭਾਰੀ ਸਮਰਥਨ।ਇਸ ਸਮੇਂ ਕੁਲਦੀਪ ਸਿੰਘ ਡੱਲਾ ਨੇ ਝੂਠੇ ਵਿਕਾਸ ਦੇ ਦਾਅਵੇ ਦੀ ਪੋਲ ਖੋਲ੍ਹਦਿਆਂ ਕਹਿ ਕੇ ਜਗਰਾਉਂ ਦੇ ਕਿਸੇ ਕਿਸੇ ਵੀ ਵਿਧਾਇਕ  ਨੇ  ਵਿਕਾਸ ਕੰਮ ਕੋਈ ਨਹੀਂ ਕਰਵਾਏ ।ਸਮੇਂ ਭਾਈ ਡੱਲਾ ਨੇ ਕਿਹਾ ਅਕਾਲੀ ਕਾਂਗਰਸ ਅਤੇ  ਆਮ ਆਦਮੀ ਪਾਰਟੀ ਸਾਰੇ ਇੱਕੋ ਥੈਲੀ ਦੇ ਚੱਟੇ ਵੱਟੇ ਹਨ ਇਸ ਲਈ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਤੁਸੀਂ ਸੰਯੁਕਤ ਮੋਰਚੇ ਦੀ ਪੰਜਾਬ ਵਿੱਚ ਸਰਕਾਰ ਬਣਾਓ ਅਤੇ ਜਿੰਨੇ ਵੀ ਸੰਜੋਗ ਕਿਸਾਨ ਸੰਯੁਕਤ ਮੋਰਚੇ ਵੱਲੋਂ ਉਮੀਦਵਾਰ ਖੜ੍ਹੇ ਕੀਤੇ ਹਨ ਉਨ੍ਹਾਂ ਨੂੰ ਵੋਟ ਪਾ ਕੇ ਜਿਤਾਓ।ਇਸ ਸਮੇਂ ਦਲੀਪ ਸਿੰਘ ਚਕਰ,ਹਰੀ ਸਿੰਘ ਫਤਿਹਗੜ੍ਹ ਸਿਵੀਆਂ ਚੰਦ ਸਿੰਘ ਚਕਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।

ਭਾਈ ਬਲਵੰਤ ਸਿੰਘ ਰਾਜੋਆਣਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ:ਪ੍ਰਧਾਨ ਸਰਤਾਜ ਸਿੰਘ ਗਾਲਬ ਰਣ ਸਿੰਘ

ਜਗਰਾਉਂ 6 ਫਰਵਰੀ (ਜਸਮੇਲ ਗ਼ਾਲਿਬ)ਸਿੱਖ ਕੌਮ ਦੇ ਕੌਮੀ ਹੀਰੇ ਭਾਈ ਬਲਵੰਤ ਸਿੰਘ ਰਾਜੋਆਣਾ  ਜਿੰਨੀ ਦੀ ਰਿਹਾਈ ਲਈ ਹਰ ਪਿੰਡ ਤੇ   ਸ਼ਹਿਰ ਵਿਚ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਕੌਮ ਲਹਿਰ ਚਲਾਈ ਗਈ ਹੈ ਤੀਹ ਉਸ ਯੋਧੇ ਸੂਰਵੀਰ ਨੇ ਕੌਮ ਖ਼ਾਤਰ ਆਪਣੀ ਜ਼ਿੰਦਗੀ ਦੇ 32 ਸਾਲ ਜੇਲ੍ਹ ਵਿੱਚ ਗੁਜ਼ਾਰੇ ਹਨ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਲਈ ਸਮੁੱਚੀ ਪੰਜਾਬੀਆਂ ਨੂੰ ਅਪੀਲ ਕੀਤੀ ਜਿਸ ਤੇ ਡਟ ਕੇ ਪਹਿਰਾ ਦਿੱਤਾ ਜਾਵੇਗਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲਾਗਲੇ ਪਿੰਡ ਗਾਲਬ ਰਣ ਸਿੰਘ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਖ਼ਾਲਸਾ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਭਾਈ ਰਾਜੋਆਣਾ  ਨੇ ਕੌਮ ਨੂੰ ਸਿਰ ਉੱਚਾ ਚੁੱਕਣ ਤੇ ਜ਼ਿੰਦਗੀ ਜਿਊਣ ਦਾ ਸੱਦਾ ਦਿੱਤਾ ਤੇ ਉਨ੍ਹਾਂ ਦੇ ਜੋਸ਼ ਜਜ਼ਬੇ ਤੇਸਾਜ਼ਾਂ ਸਾਂ ਤਹਿਤ ਕੌਮ ਵਿੱਚ ਸਿੱਖ ਭਰਾ ਮਾਰੂ ਜੰਗ ਤੇ ਦੁਬਿਧਾ ਖਡ਼੍ਹੀ ਕਰ ਕੇ ਨਵੇਂ ਡਰਾਮੇ ਰਚਾ ਰਹੇ ਹਨ ਇਨ੍ਹਾਂ ਨਾਲ ਅਕਾਲੀ ਦਲ ਦੀ ਕਿਸੇ ਵੀ ਵਰਕਰ ਤੇ ਕੋਈ ਵੀ ਪ੍ਰਭਾਵ ਨਹੀਂ   ਕੁਰਬਾਨੀ ਅੱਗੇ ਹਰ ਸਿੱਖ ਦਾ ਸਿਰ ਝੁਕਦਾ ਹੈ  ਪਰ ਸਿਆਸੀ ਪਾਰਟੀਆਂ ਤੇ ਕੁਝ ਮਾਹੌਲ ਖ਼ਰਾਬ ਕਰਨ ਵਾਲੇ ਸ਼ਰਾਰਤੀ ਅਨਸਰ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ।ਉਨ੍ਹਾਂ ਕਿਹਾ ਹੈ ਕਿ ਭਾਈ ਸਾਹਿਬ ਜੀ ਦੀ ਦੂਰ ਅੰਦੇਸ਼ੀ ਸੋਚ ਤੇ ਪਹਿਰਾ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਡਟਵਾਂ ਸਾਥ ਦਿੱਤਾ ਜਾਵੇਗਾ ਤੇ ਵਿਰੋਧੀਆਂ ਵੱਲੋਂ ਕੂੜ ਪ੍ਰਚਾਰ ਦਾ ਕਿਸੇ ਤੇ ਕੋਈ ਅਸਰ ਨਹੀਂ ਹੋਵੇਗਾ ਕਿਉਂਕਿ ਉਹ ਸਾਜ਼ਿਸ਼ਾਂ ਤਹਿਤ ਕੌਮ ਵਿੱਚ ਸਿੱਖ ਭਰਾ ਮਾਰੂ ਜੰਗ ਤੇ ਦੁਬਿਧਾ ਖਡ਼੍ਹੀ ਕਰ ਕੇ ਨਵੇਂ ਡਰਾਮੇ ਰਚਾ ਰਹੇ ਹਨ ਇਨ੍ਹਾਂ ਨਾਲ ਅਕਾਲੀ ਦਲ ਤੇ ਕਿਸੇ ਵੀ ਵਰਕਰ ਤੇ ਕੋਈ ਪ੍ਰਭਾਵ ਨਹੀਂ ਹੈ  ਤੇ ਭਾਈ ਸਾਧੂ ਜੀ ਸੋਚ ਤੇ ਡਟ ਕੇ ਪਹਿਰਾ ਦਿੱਤਾ ਜਾਵੇਗਾ।

ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗੇ ਦੇ ਹੱਕ ਚ ਪਿੰਡ ਗਾਲਿਬ ਖੁਰਦ ਦੇ ਲੋਕਾਂ ਨੇ ਕੀਤਾ ਵੱਡਾ ਇਕੱਠ

ਜਗਰਾਉਂ 6 ਫ਼ਰਵਰੀ (ਜਸਮੇਲ ਗ਼ਾਲਿਬ)ਹਲਕਾ ਵਿਧਾਨ ਸਭਾ ਜਗਰਾਉਂ ਦੇ ਪਿੰਡ ਗਾਲਿਬ ਖੁਰਦ   ਚ ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ ਦੇ ਹੱਕ ਵਿਚ ਪਿੰਡ ਵਾਸੀਆਂ ਨੇ ਚੋਣ ਮੀਟਿੰਗ ਕੀਤੀ। ਇਸ ਸਮੇਂ ਉਮੀਦਵਾਰ ਜਗਤਾਰ ਸਿੰਘ ਜੱਗੀ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਤੁਸੀਂ ਮੈਨੂੰ ਇੱਕ ਵਾਰੀ ਮੌਕਾ ਦਿਉ ਮੈਂ ਜਗਰਾਓਂ ਹਲਕੇ ਦੇ ਵਿਕਾਸ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਕਾਮਯਾਬ ਕਰੋ ਤਾਂ ਕਿ ਆਪਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣਾ ਸਕੀਏ।ਇਸ ਸਮੇਂ ਸਰਪੰਚ ਗੁਰਪ੍ਰੀਤ ਸਿੰਘ ਪੀਤਾ,ਅਮਰਜੀਤ ਸਿੰਘ ਬਲਾਕ ਸੰਮਤੀ ਮੈਂਬਰ,ਗੁਰਦੀਪ ਸਿੰਘ ਪੰਚ,ਗੁਰਚਰਨ ਸਿੰਘ ਪੰਚ,ਸੇਵਕ ਸਿੰਘ ਜੀਤਾ ਪੰਚ,ਪ੍ਰਧਾਨ ਗੁਰਮੀਤ ਸਿੰਘ ਨਿਰਮਲ ਸਿੰਘ ਸਾਬਕਾ ਸਰਪੰਚ ਜੋਗਿੰਦਰ ਸਿੰਘ ਸਾਬਕਾ ਸਰਪੰਚ ਪ੍ਰੀਤਮ ਸਿੰਘ ਸਾਬਕਾ ਸਰਪੰਚ ਸੁਰਿੰਦਰਪਾਲ ਸਿੰਘ ਗੋਗੀ ਪਰਮਜੀਤ  ਸਿੰਘ ਆਦਿ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

ਦਮਨਜੀਤ ਮੋਹੀ ਦੇ ਚੋਣ ਪ੍ਰਚਾਰ ਨੇ ਬੇਟ ਇਲਾਕੇ 'ਚ ਪਾਇਆ ਟਾਪ ਗੇਅਰ

ਹੰਬੜਾਂ,06 ਫਰਵਰੀ(ਸਤਵਿੰਦਰ ਸਿੰਘ ਗਿੱਲ )-ਅੱਜ ਦਾਖਾ ਵਿਧਾਨ ਸਭਾ ਹਲਕੇ ਦੇ ਪਿੰਡ ਵਲੀਪੁਰ ਖੁਰਦ ਵਿਖੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਿੱਕੀ ਚੌਹਾਨ ਦੀ ਅਗਵਾਈ 'ਚ ਪੰਜਾਬ ਲੋਕ ਕਾਂਗਰਸ  ਗਠਜੋੜ ਦੇ ਉਮੀਦਵਾਰ ਦੇ ਦਮਨਜੀਤ ਸਿੰਘ ਮੋਹੀ ਦੇ ਹੱਕ 'ਚ ਭਰਵਾਂ ਜਲਸਾ ਕਰਵਾਇਆ ਗਿਆ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗਿਆ।ਇਸ ਚੋਣ ਪ੍ਰਚਾਰ ਦੌਰਾਨ ਪਿੰਡ ਵਲੀਪੁਰ ਖੁਰਦ ਦੇ  ਵਿੱਚ ਲੋਕ ਦਮਨਜੀਤ ਮੋਹੀ ਨੂੰ ਮਿਲਣ ਲਈ ਬੇਹੱਦ ਉਤਸ਼ਾਹਿਤ ਨਜ਼ਰ ਆਏ । ਇਸ ਦੌਰਾਨ ਜਿਥੇ ਪੰਜਾਬ ਲੋਕ ਕਾਂਗਰਸ ਗਠਜੋੜ ਦੇ ਉਮੀਦਵਾਰ ਦਮਨਜੀਤ ਸਿੰਘ  ਮੋਹੀ ਨਾਲ ਲੋਕਾਂ ਨੇ ਸੈਲਫੀਆਂ ਲਈਆਂ ਉੱਥੇ ਉਨ੍ਹਾਂ ਨੂੰ ਵੱਡੀ ਲੀਡ 'ਤੇ ਜਿਤਾਉਣ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਭਾਜਪਾ ਦੇ ਸੀਨੀਅਰ ਲੀਡਰ ਮੇਜਰ ਸਿੰਘ ਦੇਤਵਾਲ ,ਸਰਪੰਚ ਯਾਦਵਿੰਦਰ ਸਿੰਘ ਆਲੀਵਾਲ ਅਤੇ ਕੌਂਸਲਰ ਸੰਜੀਵ ਢੰਡ ਵੀਂ ਵਿਸ਼ੇਸ ਤੌਰ ਤੇ ਹਾਜਰ ਸਨ।ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ  ਦਮਨਜੀਤ ਸਿੰਘ ਮੋਹੀ ਨੇ ਕਿਹਾ ਕਿ ਉਹ ਪਿੰਡ ਵਲੀਪੁਰ ਖੁਰਦ  ਲਨਿਵਾਸੀਆਂ ਵੱਲੋਂ ਮਿਲੇ ਇਸ ਪਿਆਰ ਦੇ ਲਈ ਉਨ੍ਹਾਂ ਦੇ ਸਦਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦਾਖਾ ਦੇ ਨਕਸ਼ੇ ਤੋਂ ਮਨਪ੍ਰੀਤ ਸਿੰਘ ਇਯਾਲੀ ਅਤੇ ਕੈਪਟਨ ਸੰਦੀਪ ਸੰਧੂ  ਦਾ ਨਾਮ ਨਿਸ਼ਾਨ ਮਿੱਟ ਜਾਵੇਗਾ ਅਤੇ ਦਾਖਾ ਨਿਵਾਸੀਆਂ ਨਾਲ ਜੋ ਇਨ੍ਹਾਂ ਬਾਹਰਲੇ ਉਮੀਦਵਾਰਾਂ ਨੇ ਧੱਕੇਸ਼ਾਹੀਆਂ ਕੀਤੀਆਂ ਹਨ ਉਸਦਾ ਵੀ ਖਮਿਆਜਾ ਇਨ੍ਹਾਂ ਚੋਣਾਂ ਵਿੱਚ ਭੁਗਤਣਾ ਪਵੇਗਾ ।ਉਨ੍ਹਾਂ ਆਖਿਆ ਪੰਜਾਬ ਲੋਕ ਕਾਂਗਰਸ ਗਠਜੋੜ ਦੀ ਸਰਕਾਰ ਬਣਦਿਆਂ ਹੀ ਹਲਕੇ ਦੇ ਲੋਕਾਂ ਨੂੰ ਗੁੰਡਾਰਾਜ,ਨਸ਼ੇ ਦੇ ਸੁਦਾਗਰਾਂ ਤੇ ਮਾਫੀਆ ਰਾਜ ਤੋਂ ਰਾਹਤ ਦਿਵਾਈ ਜਾਵੇਗੀ ।ਇਸ ਮੌਕੇ ਪਿੰਡ ਵਾਸੀਆਂ ਨੇ ਰਿੱਕੀ ਚੌਹਾਨ ਦੀ ਹਾਜ਼ਰੀ 'ਚ ਦੋਵੇ ਬਾਹਵਾਂ ਖੜ੍ਹੀਆਂ ਕਰਕੇ  ਨੌਜਵਾਨ ਮਿਹਨਤੀ,ਇਮਾਨਦਾਰ ਤੇ ਬੇਦਾਗ ਉਮੀਦਵਾਰ ਦਮਨਜੀਤ ਸਿੰਘ ਮੋਹੀ ਦੇ ਸਮਰਥਨ ਦਾ ਐਲਾਨ ਕੀਤਾ।ਇਸ ਮੌਕੇ ਸਰਪੰਚ ਯਾਦਵਿੰਦਰ ਸਿੰਘ ਆਲੀਵਾਲ ਚੂਹੜ ਸਿੰਘ,ਕਰਤਾਰ ਸਿੰਘ,ਬਲਵਿੰਦਰ ਸਿੰਘ,ਨਰਿੰਦਰ ਸਿੰਘ,ਜਸਪ੍ਰੀਤ ਸਿੰਘ,ਭੋਲਾ ਸਿੰਘ,ਬਲਜੀਤ ਸਿੰਘ,ਬਹਾਦਰ ਸਿੰਘ,ਪਿ੍ਥੀ ਸਿੰਘ,ਹਰਪਾਲ ਸਿੰਘ ਆਦਿ ਹਾਜ਼ਰ ਸਨ।

ਪਿੰਡ ਵਲੀਪੁਰ ਖੁਰਦ ਵਿਖੇ ਚੋਣ ਪ੍ਰਚਾਰ ਦੌਰਾਨ ,ਦਮਨਜੀਤ ਸਿੰਘ ਮੋਹੀ,ਮੇਜਰ ਦੇਤਵਾਲ ,ਰਿੱਕੀ ਚੌਹਾਨ ,ਯਾਦਵਿੰਦਰ ਆਲੀਵਾਲ ਦੇ ਨਾਲ ਪਿੰਡ ਵਾਸੀ

ਖੇਤੀ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਤਕਨੀਕਾਂ ਸਮੇਂ ਦੀ ਮੰਗ- ਡਾ.ਕੇ.ਐਨ.ਐਸ ਕੰਗ

ਮੁੱਲਾਂਪੁਰ ਦਾਖਾ 6ਫਰਵਰੀ (ਸਤਵਿੰਦਰ ਸਿੰਘ ਗਿੱਲ) ਆਪਣੇ ਹਲਕੇ ਦਾ ਦੌਰਾ ਕਰਦਿਆਂ ਉਨ੍ਹਾਂ ਖੇਤੀਬਾੜੀ, ਪਾਣੀ ਦਾ ਪੱਧਰ ਹੇਠਾਂ ਜਾਣ ਅਤੇ ਪਰਾਲੀ ਸਾੜਨ ਨਾਲ ਸਬੰਧਤ ਮੁੱਦਿਆਂ ਬਾਰੇ ਗੱਲਬਾਤ ਕੀਤੀ। ਪੰਜਾਬ ਇੱਕ ਅਮੀਰ ਖੇਤੀ ਵਾਲਾ ਸੂਬਾ ਹੈ ਜਿੱਥੇ ਧਰਤੀ ਹੇਠਲਾ ਪਾਣੀ ਸ਼ਾਇਦ ਦੂਜੇ ਰਾਜਾਂ ਦੇ ਮੁਕਾਬਲੇ ਇੱਕ ਵੱਡਾ ਮੁੱਦਾ ਨਹੀਂ ਹੈ ਪਰ ਚਿੰਤਾ ਵਧਾ ਰਿਹਾ ਹੈ। ਇੱਥੇ ਬੀਜੀ ਜਾਣ ਵਾਲੀ ਮੁੱਖ ਫਸਲ ਚੌਲਾਂ ਨੇ ਕਈ ਥਾਵਾਂ 'ਤੇ ਪਾਣੀ ਦਾ ਪੱਧਰ ਹੇਠਾਂ ਲਿਆ ਦਿੱਤਾ ਹੈ ਅਤੇ ਅੱਜ ਲੋਕਾਂ ਨੇ ਬਿਜਲੀ ਅਤੇ ਪੰਜਾਬ ਸਰਕਾਰ ਦੇ ਕਰਜ਼ੇ ਤੋਂ ਇਲਾਵਾ ਇਹ ਮੁੱਦਾ ਵੀ ਉਠਾਇਆ।ਉਨ੍ਹਾਂ ਦੀਆਂ ਚਿੰਤਾਵਾਂ ਦਾ ਜਵਾਬ ਦਿੰਦੇ ਹੋਏ ਡਾ. ਕੰਗ ਨੇ ਕਿਹਾ, “ਪਾਣੀ ਅਤੇ ਬਿਜਲੀ ਦੀ ਬੱਚਤ ਕਰਨ ਅਤੇ ਖੇਤੀ ਨੂੰ ਬੇਹਤਰ  ਬਣਾਉਣ ਲਈ ਕਈ ਨਵੇਂ ਖੇਤੀ ਤਰੀਕਿਆਂ ਅਤੇ ਤਕਨੀਕਾਂ ਦੀ ਵਰਤੋਂ ਕਰਨ ਦੀ ਲੋੜ ਹੈ। ਇਸ ਲਈ ਖੇਤੀ ਮਾਹਿਰਾਂ ਨੂੰ ਨਾਲ ਲੈ ਕੇ ਚਲਣਾ ਜ਼ਰੂਰੀ ਹੈ ਅਤੇ ਪੰਜਾਬ ਉਨ੍ਹਾਂ ਲਈ ਜਾਣਿਆ ਵੀ ਜਾਂਦਾ ਹੈ। ਉਹਨਾਂ ਨੇ ਇਹ ਵੀ ਕਿਹਾ, “ਪਰਾਲੀ ਸਾੜਨਾ ਹਰ ਸਾਲ ਇੱਕ ਵੱਡਾ ਵਾਤਾਵਰਣ ਮੁੱਦਾ ਬਣ ਜਾਂਦਾ ਹੈ ਜਦੋਂ ਕਿ ਇਸਨੂੰ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ। ਅਜਿਹੇ ਸਪਰੇ ਤਿਆਰ ਕੀਤੇ ਗਏ ਹਨ ਜੋ ਪਰਾਲੀ ਨੂੰ ਭਰਪੂਰ ਖਾਦਾਂ ਵਿੱਚ ਬਦਲ ਸਕਦੇ ਹਨ ਅਤੇ ਇਹ ਕਿਸਾਨਾਂ ਨੂੰ ਘਟ ਕੀਮਤਾਂ 'ਤੇ ਉਪਲਬਧ ਕਰਵਾਉਣ ਦੀ ਲੋੜ ਹੈ। ਰਾਜ ਮੁੱਖ ਤੌਰ 'ਤੇ ਕਿਸਾਨਾਂ ਦੁਆਰਾ ਚਲਾਇਆ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਪੰਜਾਬ ਵਿਚ ਸੱਤਾ ਵਿਚ ਆਉਣ 'ਤੇ ਉਨ੍ਹਾਂ ਦੀਆਂ ਮੁਸ਼ਕਲਾਂ 'ਤੇ ਕੰਮ ਕਰੇਗੀ।”ਕੁਝ ਸਥਾਨਾਂ 'ਤੇ ਪਿੰਡ ਵਾਸੀਆਂ ਨੇ ਮੁੜ ਸਿੱਖਿਆ ਅਤੇ ਬੇਰੁਜ਼ਗਾਰੀ ਦੀ ਸ਼ਿਕਾਇਤ ਕੀਤੀ। ਕੁਝ ਮਾਪਿਆਂ ਨੇ ਆਪਣੀ ਚਿੰਤਾ ਸਾਂਝੀ ਕੀਤੀ ਸੀ ਕਿ ਉਨ੍ਹਾਂ ਦੇ ਬੱਚੇ ਮੌਜੂਦਾ ਸਰਕਾਰ ਦੇ ਹੱਥੋਂ ਦੁਖੀ ਹਨ। ਤਾਲਾਬੰਦੀ ਵਿੱਚ ਸਕੂਲ ਬੰਦ ਹਨ ਅਤੇ ਉਨ੍ਹਾਂ ਦੇ ਬੱਚਿਆਂ ਕੋਲ ਕਰਨ ਲਈ ਕੋਈ ਕੰਮ ਨਹੀਂ ਹੈ। ਸਕੂਲਾਂ ਵਿੱਚ ਕੋਈ ਸਟਾਫ਼ ਨਹੀਂ ਹੈ ਅਤੇ ਲਾਕਡਾਊਨ ਨੇ ਕਈ ਲੋਕਾਂ ਦੀਆਂ ਨੌਕਰੀਆਂ ਵੀ ਖੋਹ ਲਈਆਂ ਹਨ, ਜਿਸ ਕਾਰਨ ਬੇਰੁਜ਼ਗਾਰੀ ਦੀ ਸਮੱਸਿਆ ਪੈਦਾ ਹੋ ਗਈ ਹੈ। ਇਹੀ ਗੰਭੀਰ ਸਮੱਸਿਆ ਹੈ ਜੋ ਸਾਡੇ ਨੌਜਵਾਨਾਂ ਨੂੰ ਆਪਣੀ ਅਮੀਰ ਜ਼ਮੀਨ ਛੱਡ ਕੇ ਵਿਦੇਸ਼ਾਂ ਵਿੱਚ ਵਸਣ ਅਤੇ ਉਥੇ ਦਿਨ-ਰਾਤ ਕੰਮ ਕਰਨ ਲਈ ਮਜਬੂਰ ਕਰ ਰਹੀ ਹੈ। ਸਮੁੱਚੀ ਤਸਵੀਰ ਉਦਾਸੀ ਬਿਆਂ ਕਰਦੀ ਹੈ ਅਤੇ ਅੱਜ ਇਹ ਇੱਕ ਪ੍ਰਮੁੱਖ ਹਲਕਾ ਹੋਣ ਦੇ ਬਾਵਜੂਦ ਕੋਈ ਵੀ ਆਮ ਆਦਮੀ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਪ੍ਰਤੀ ਚਿੰਤਤ ਨਹੀਂ ਦਿਖਦਾ ਹੈ।

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

                      ਜਗਰਾਉਂ (ਅਮਿਤ ਖੰਨਾ)  ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ  ਬੱਚਿਆਂ ਨੇ ਔਨਲਾਈਨ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ  ਬੱਚਿਆਂ ਨੇ ਬਡ਼ੇ ਹੀ ਉਤਸ਼ਾਹ ਨਾਲ ਪੀਲੇ ਕੱਪੜੇ ਪਹਿਨ ਕੇ  ਪਤੰਗ ਉਡਾਉਂਦੇ ਹੋਏ  ਕਵਿਤਾਵਾਂ ਆਦਿ ਬੋਲਦੇ ਹੋਏ ਆਪਣੀਆਂ ਫੋਟੋਆਂ ਭੇਜੀਆਂ  ਵਿੱਦਿਆ ਦੀ ਦੇਵੀ ਸਰਸਵਤੀ ਦੀ ਪੂਜਾ ਦੇ ਨਾਲ ਨਾਲ  ਸਾਰੇ ਸਟਾਫ ਵੱਲੋਂ ਵੀ ਬੱਚਿਆਂ ਦੇ ਤੰਦਰੁਸਤ ਰਹਿਣ ਅਤੇ ਉਨ੍ਹਾਂ ਦੇ ਵਾਪਸ ਸਕੂਲ ਆਉਣ ਦੀ ਕਾਮਨਾ ਕਰਦੇ ਹੋਏ ਸਕੂਲ ਵਿੱਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ  ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਆਨੰਦ ਸਾਹਿਬ ਤੇ ਅਰਦਾਸ ਕਰਕੇ ਭੋਗ ਪਾਇਆ ਗਿਆ ਸਕੂਲ ਦੇ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਅਤੇ ਸਮੂਹ ਸਟਾਫ  ਨੇ ਅਰਦਾਸ ਕੀਤੀ ਕਿ ਸਕੂਲ ਜਲਦੀ ਘੁਲ ਜਾਣ ਅਤੇ ਬੱਚਿਆਂ ਦੀ ਠੀਕ ਢੰਗ ਨਾਲ ਪੜ੍ਹਾਈ ਹੋ ਸਕੇ ਅਤੇ ਉਹ ਆਪਣੇ ਟੀਚੇ ਨੂੰ ਪ੍ਰਾਪਤ ਕਰ ਸਕਣ

ਲੋਕ ਸੇਵਾ ਸੁਸਾਇਟੀ ਵੱਲੋਂ 20 ਵਾਂ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ  

     ਜਗਰਾਉਂ (ਅਮਿਤ ਖੰਨਾ ) ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਸਵ: ਸ਼ਕੁੰਤਲਾ ਦੇਵੀ ਦੀ ਯਾਦ ਵਿੱਚ ਢੰਡ ਪਰਿਵਾਰ ਦੇ ਭਰਪੂਰ ਸਹਿਯੋਗ ਨਾਲ 20ਵਾਂ ਅੱਖਾਂ ਦਾ ਚੈੱਕਅੱਪ ਤੇ ਅਪਰੇਸ਼ਨ ਕੈਂਪ ਦੁਰਗਾ ਮਾਤਾ ਮੰਦਰ ਸਿੱਧਵਾਂ ਬੇਟ ਵਿਖੇ  ਲਗਾਇਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਲਗਾਏ ਕੈਂਪ ਦਾ ਉਦਘਾਟਨ ਰਾਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਕਿਹਾ ਕਿ ਲੋਕ ਸੇਵਾ ਸੁਸਾਇਟੀ ਹੁਣ ਜਗਰਾਓਂ ਤੱਕ ਹੀ ਸੀਮਤ ਨਹੀਂ ਰਹੀ ਬਲਕਿ ਨਾਲ ਲੱਗਦੇ ਇਲਾਕਿਆਂ ਵਿਚ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਦੀ ਜ਼ਿਹਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਕੈਂਪ ਵਿਚ ਸ਼ੰਕਰਾਂ ਹਸਪਤਾਲ ਦੀ ਟੀਮ ਨੇ ਜਿੱਥੇ 82 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਦਿਆਂ 28 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਰਵਾਏ ਜਾਣਗੇ। ਕੈਂਪ ਵਿਚ ਕੋਰੋਨਾ ਟੈੱਸਟ ਤੋਂ ਇਲਾਵਾ ਕੋਰੋਨਾ ਰੋਕੂ ਵੈਕਸੀਨੇਸ਼ਨ ਟੀਕੇ ਵੀ ਲਗਾਏ ਗਏ। ਇਸ ਮੌਕੇ ਪੀ ਆਰ ਓ ਸੁਖਦੇਵ ਗਰਗ ਤੇ ਮਨੋਜ ਗਰਗ, ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਰਾਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਅਨਿਲ ਮਲਹੋਤਰਾ, ਕਪਿਲ ਸ਼ਰਮਾ, ਵਿਕਰਮਜੀਤ ਢੰਡ, ਅਸ਼ੋਕ ਢੰਡ, ਹਰੀ ਓਮ ਮਿੱਤਲ, ਸੱਜਣ ਕੁਮਾਰ, ਰਾਮੇਸ਼ ਕੁਮਾਰ ਘਈ, ਰਾਜਿੰਦਰ ਸਿੰਘ ਰੀਹਾਨ, ਡਾ: ਵਰਿੰਦਰ, ਜਸਵੀਰ ਸਿੰਘ ਸਾਬਕਾ ਕਾਨੰੂਗੋ, ਉਮੰਗ ਚੋਪੜਾ, ਡਾ: ਰਾਮ ਪ੍ਰਤਾਪ ਗੁਪਤਾ, ਧਰਮਪਾਲ ਸ਼ਰਮਾ ਆਦਿ ਹਾਜ਼ਰ ਸਨ।

ਊੱਘੇ ਸਮਾਜ ਸੇਵਕ ਨੂੰ ਦਿੱਤੀਆ ਸਰਧਾਜਲੀਆ

ਹਠੂਰ,6,ਫਰਵਰੀ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਉੱਘੇ ਸਮਾਜ ਸੇਵਕ ਹਰਜੀਤ ਸਿੰਘ ਸਿੱਧੂ ਕੁਝ ਦਿਨ ਪਹਿਲਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਗੁਰਦੁਆਰਾ ਸੰਤ ਬਾਬਾ ਮੱਘਰ ਸਿੰਘ ਪਿੰਡ ਮੱਲ੍ਹਾ ਵਿਖੇ ਪਾਏ ਗਏ।ਇਸ ਮੌਕੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ।ਇਸ ਮੌਕੇ ਸਰਧਾਜਲੀ ਸਮਾਗਮ ਵਿਚ ਪਹੁੰਚੇ ਸ੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਜਥੇਬੰਧਕ ਸਕੱਤਰ ਵਿਧਾਨ ਸਭਾ ਹਲਕਾ ਮੋਗਾ ਤੋ ਉਮੀਦਵਾਰ ਭਾਈ ਮਨਜੀਤ ਸਿੰਘ ਮੱਲ੍ਹਾ,ਪ੍ਰਿੰਸੀਪਲ ਨੱਥਾ ਸਿੰਘ ਤਖਾਣ ਵੱਧ,ਜਥੇਦਾਰ ਹਰਪਾਲ ਸਿੰਘ ਕੁੱਸਾ ਨੇ ਕਿਹਾ ਕਿ ਹਰਜੀਤ ਸਿੰਘ ਸਿੱਧੂ ਨੇ ਜਿਥੇ ਫੌਜ ਦੀ ਨੌਕਰੀ ਕਰਕੇ ਦੇਸ ਦੀਆ ਸਰਹੱਦਾ ਦੀ ਰਾਖੀ ਕੀਤੀ ਹੈ ਉਥੇ ਉਨ੍ਹਾ ਪਰਿਵਾਰਕ ਜਿਮੇਵਾਰੀਆ ਨਿਭਾਉਦਿਆ ਸੰਘਰਸਮਈ ਜੀਵਨ ਬਤੀਤ ਕੀਤਾ ਹੈ।ਇਸ ਮੌਕੇ ਉਨ੍ਹਾ ਸਰਧਾਂਜਲੀ ਸਮਾਗਮ ਵਿਚ ਪਹੁੰਚੇ ਪਤਵੰਤਿਆ ਦਾ ਧੰਨਵਾਦ ਕੀਤਾ।ਇਸ ਮੌਕੇ ਹਰਜੀਤ ਸਿੰਘ ਸਿੱਧੂ ਦੀ ਯਾਦ ਵਿਚ ਪਿੰਡ ਮੱਲ੍ਹਾ ਦੇ ਵੱਖ-ਵੱਖ ਧਾਰਮਿਕ ਸਥਾਨਾ ਅਤੇ ਸਰਕਾਰੀ ਸਕੂਲਾ ਲਈ ਸਿੱਧੂ ਪਰਿਵਾਰ ਵੱਲੋ ਸਹਾਇਤਾ ਰਾਸੀ ਦਾਨ ਕੀਤੀ ਗਈ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਉਮੀਦਵਾਰ ਪਰਿਵਾਰ ਸਿੰਘ ਡੱਲਾ,ਬੀਬੀ ਰਣਵੀਰ ਕੌਰ ਕਲੇਰ,ਵਰਕਿੰਗ ਕਮੇਟੀ ਮੈਬਰ ਹਰਪਾਲ ਸਿੰਘ ਕੁੱਸਾ, ਪ੍ਰਧਾਨ ਨਿਰਮਲ ਸਿੰਘ ਡੱਲਾ, ਗੁਰਨਾਮ ਸਿੰਘ ਡੱਲਾ,ਹਰਮੀਤ ਕੌਰ,ਏ ਐਸ ਆਈ ਹਰਦੀਪ ਸਿੰਘ ਦੀਪਾ,ਬਲਵਿੰਦਰ ਸਿੰਘ ਸਿੱਧੂ,ਗਗਨਦੀਪ ਕੌਰ,ਸਰਪੰਚ ਹਰਬੰਸ ਸਿੰਘ ਮੱਲ੍ਹਾ, ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ,ਸਤਨਾਮ ਸਿੰਘ ਬਿਲਾਸਪੁਰ, ਲਸਕਰ ਸਿੰਘ ਖੋਸਾ,ਭਿੰਦਰਪਾਲ ਸਿੰਘ ਮੱਲ੍ਹਾ,ਗੁਰਦੀਪ ਸਿੰਘ ਮੱਲ੍ਹਾ,ਦਲਜੀਤ ਸਿੰਘ ਫੌਜੀ,ਮੱਖਣ ਸਿੰਘ,ਮਨਜੀਤ ਕੌਰ,ਬਲਜੀਤ ਕੌਰ,ਮਹਿੰਦਰ ਸਿੰਘ ਭੰਮੀਪੁਰਾ,ਗੁਰਦੀਪ ਸਿੰਘ ਮੱਲ੍ਹਾ,ਨਿਰੰਜਣ ਸਿੰਘ ਖੋਸਾ,ਜਗਰੂਪ ਸਿੰਘ ਮੱਲ੍ਹਾ,ਜਰਨੈਲ ਸਿੰਘ ਦੌਧਰ,ਜਸਵਿੰਦਰ ਸਿੰਘ,ਰਣਜੀਤ ਸਿੰਘ,ਜਗਜੀਤ ਸਿੰਘ ਖੇਲਾ,ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਹਾਜ਼ਰ ਸੀ।
ਫੋਟੋ ਕੈਪਸਨ:-ਭਾਈ ਮਨਜੀਤ ਸਿੰਘ ਮੱਲ੍ਹਾ ਸਰਧਾਜਲੀਆ ਭੇਂਟ ਕਰਦੇ ਹੋਏ 

ਵਿਸਾਲ ਨਗਰ ਕੀਰਤਨ ਦਾ ਪਿੰਡ-ਪਿੰਡ ਹੋਇਆ ਭਰਵਾ ਸਵਾਗਤ

 ਹਠੂਰ,6,ਫਰਵਰੀ-(ਕੌਸ਼ਲ ਮੱਲ੍ਹਾ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਮੂਹ ਸੰਗਤਾ ਦੇ ਸਹਿਯੋਗ ਨਾਲ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆ ਵੱਲੋ ਵਿਸਾਲ ਨਗਰ ਕੀਰਤਨ ਸਜਾਇਆ ਗਿਆ।ਇਹ ਨਗਰ ਕੀਰਤਨ ਤੇਰਾ ਮੰਜਲੀ ਠਾਠ ਝੋਰੜਾ ਤੋ ਰਵਾਨਾ ਹੋ ਕੇ ਮਾਣੂੰਕੇ,ਦੇਹੜਕਾ,ਡੱਲਾ,ਕਾਉਕੇ ਖੋਸਾ,ਕਾਉਕੇ ਕਲਾਂ ਅਤੇ ਨਾਨਕਸਰ ਠਾਠ ਵਿਖੇ ਦੇਰ ਸਾਮ ਪੁੱਜਾ।ਇਲਾਕੇ ਦੇ ਪਿੰਡਾ ਵਿਚ ਸੰਗਤਾ ਵੱਲੋ ਫੁੱਲਾ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਭਰਵਾ ਸਵਾਗਤ ਕੀਤਾ ਗਿਆ।ਪਿੰਡ ਡੱਲਾ ਵਿਖੇ ਪਹੁੰਚਣ ਤੇ ਲੋਕਲ ਗੁਰਦੁਆਰਾ ਸਾਹਿਬ ਪਿੰਡ ਰਸੂਲਪੁਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਨੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆ,ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆ ਅਤੇ ਹੋਰ ਸੰਤਾ ਮਹਾਪੁਰਸਾ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਸਨਮਾਨਿਤ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਿਨ-ਕੋਟ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸੂਬੇਦਾਰ ਦੇਵੀ ਚੰਦ ਡੱਲਾ, ਅਕਾਲੀ ਆਗੂ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ,ਬਾਬਾ ਬਿੰਦੀ ਨਾਨਕਸਰ,ਹਰਵਿੰਦਰ ਕੁਮਾਰ ਸਰਮਾਂ,ਕਾਕਾ ਸਰਮਾਂ,ਰਵਨੀਤ ਸ਼ਰਮਾਂ,ਪ੍ਰਧਾਨ ਧੀਰਾ ਸਿੰਘ, ਭਾਈ ਅਮਰਜੀਤ ਸਿੰਘ ਮੱਲ੍ਹਾ, ਮਾਨਵ ਸਹਿਜਪਾਲ,ਮਨੀਰ ਸਹਿਜਪਾਲ,ਮਨਰਾਜ ਸਹਿਜਪਾਲ,ਅਮਨਦੀਪ ਸਿੰਘ,ਹਰਮਨਦੀਪ ਸਿੰਘ, ਕੈਪਟਨ ਬਲਵਿੰਦਰ ਸਿੰਘ,ਇਕਬਾਲ ਸਿੰਘ,ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ,ਬਿੱਟੂ ਸਿੰਘ,ਭਗਵੰਤ ਸਿੰਘ,ਕੁਲਵੰਤ ਸਿੰਘ, ਨੰਬਰਦਾਰ ਹਰਪ੍ਰੀਤ ਸਿੰਘ,ਬਬਲਾ ਸਿੰਘ,ਸੇਵਕ ਸਿੰਘ,ਜਸਵਿੰਦਰ ਸਿੰਘ,ਸੋਨੀ ਸ਼ਰਮਾਂ,ਰਾਜਵਿੰਦਰ ਕੌਰ,ਹਰਜੋਤ ਕੌਰ,ਅਮਨਪ੍ਰੀਤ ਕੌਰ,ਰਣਜੀਤ ਸਿੰਘ,ਨਿਰਮਲਜੀਤ ਕੌਰ,ਦਵਿੰਦਰਪਾਲ ਸਰਮਾਂ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆ ਸੰਗਤਾ ਹਾਜ਼ਰ ਸਨ।                  
ਫੋਟੋ ਕੈਪਸਨ:- ਪੰਜ ਪਿਆਰਿਆ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਅਤੇ ਹੋਰ