You are here

ਲੁਧਿਆਣਾ

"ਫਰੀ ਕਰੋਨਾ ਵੈਕਸੀਨ ਕੈਂਪ"

 

ਜਗਰਾਉਂ , 02ਫ਼ਰਵਰੀ (ਬਲਦੇਵ ਜਗਰਾਉਂ / ਸੁਨੀਲ ਕੁਮਾਰ  ) ਸਿਵਲ ਹਸਪਤਾਲ ਜਗਰਾਉਂ ਵਲੋਂ  ਮਿਤੀ 03-02-2022 ਵੀਰਵਾਰ ਸਵੇਰੇ 09-30 ਤੋਂ ਬਾਅਦ ਦੁਪਹਿਰ 01-30 ਤੱਕ ਫਰੀ ਕਰੋਨਾ ਵੈਕਸੀਨ ਕੈਂਪ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ ਦੇ ਲੰਗਰ ਹਾਲ ਵਿੱਚ ਲਗਾਇਆ ਜਾ ਰਿਹਾ ਹੈ।
18 ਸਾਲ ਤੋਂ ਉਪਰ ਦੇ ਵਿਅਕਤੀਆਂ ਲਈ ਪਹਿਲੀ ਡੋਜ਼ ਅਤੇ ਪਹਿਲੀ ਡੋਜ਼ ਤੋਂ 84 ਦਿਨ ਪੂਰੇ ਹੋਣ ਤੇ ਦੂਸਰੀ ਲਗਾਉਣ ਵਾਲੇ ਵਿਅਕਤੀਆਂ ਲਈ।
ਜ਼ਰੂਰੀ ਬੇਨਤੀ:-ਆਪਣਾ ਅਧਾਰ ਕਾਰਡ ਅਤੇ ਫੂਨ ਜ਼ਰੂਰ ਨਾਲ ਲੈਕੇ ਆਵੋ ਜੀ

 

 

ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ ਵੱਲੋਂ ਪਿੰਡਾਂ ਦਾ ਤੂਫਾਨੀ ਦੌਰਾ  

ਜਗਰਾਉਂ (ਅਮਿਤ ਖੰਨਾ ) :  ਵਿਧਾਨ ਸਭਾ ਹਲਕਾ ਜਗਰਾਉਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਵੱਲੋਂ ਕਈ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ। ਜਿਸ ਵਿੱਚ ਸਿੱਧਵਾਂ ਖੁਰਦ, ਸਿੱਧਵਾਂ ਕਲਾਂ, ਬੁਜਗਰ ਚੀਮਨਾ, ਸੰਗਤਪੁਰਾ ਤੇ ਬਰਸਾਲ ਪਿੰਡ ਸ਼ਾਮਲ ਹਨ। ਇਸ ਦੌਰਾਨ ਪਿੰਡ ਸਿੱਧਵਾਂ ਕਲਾਂ ਪੁੱਜੇ ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਪਿੰਡ ਵਾਸੀਆਂ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਜਿੱਥੇ  ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਉਥੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਾਂਗਰਸ ਦੀ ਦੁਬਾਰਾ ਸਰਕਾਰ ਬਣਾਉਣ ਤਾਂ ਜੋ ਕਿ ਵਿਕਾਸ ਦੇ ਕੰਮਾਂ ਨੂੰ ਨਿਰੰਤਰ ਜਾਰੀ ਰੱਖਿਆ ਜਾ ਸਕੇ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਗਰੇਵਾਲ ਵੱਲੋਂ ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਪਿੰਡ ਵਿੱਚੋਂ ਵੱਡੀ ਲੀਡ ਵਿੱਚ ਜਿਤਾਉਣ ਦਾ ਵਾਅਦਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਸਿੰਘ ਭੈਣੀ, ਕਰਨਜੀਤ ਸਿੰਘ ਸੋਨੀ ਗਾਲਿਬ, ਚੇਅਰਮੈਨ ਕਾਕਾ ਗਰੇਵਾਲ,  ਸਰਪੰਚ ਕੁਲਦੀਪ ਸਿੰਘ ਗਰੇਵਾਲ, ਪ੍ਰਧਾਨ ਹਰਪ੍ਰੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਬਲਦੇਵ ਸਿੰਘ ਬੱਬਾ, ਸੁਖਦੇਵ ਸਿੰਘ ਆਡ਼੍ਹਤੀਆ, ਬਿੰਦਰ ਸਿੱਧੂ ਮਨੀਲਾ ਖੇਡ ਪ੍ਰਮੋਟਰ ਜਗਦੀਪ ਸਿੰਘ ਸਿੱਧੂ ਪੰਚ, ਗੁਰਵਿੰਦਰ ਸਿੰਘ ਪੰਚ, ਮੇਵਾ ਸਿੰਘ ਪੰਚ, ਡਾ. ਇੰਦਰਜੀਤ ਸਿੰਘ, ਰਘਵੀਰ ਸਿੰਘ, ਸੁਰਿੰਦਰ ਸਿੰਘ ਛਿੰਦਾ, ਗੁਰਚਰਨ ਸਿੰਘ ਜੱਟੂ, ਸਾਬਕਾ ਸਰਪੰਚ ਹਰਪ੍ਰੀਤ ਸਿੰਘ, ਸੁਰਜੀਤ ਸਿੰਘ, ਹਾਕਮ ਸਿੰਘ, ਕੁਲਦੀਪ ਸਿੰਘ ਐਨਆਰਆਈ, ਜ਼ੋਰਾ ਸਿੰਘ, ਕੁਲਵਿੰਦਰ ਕੌਰ ਮਾਨ, ਦਰਸ਼ਨ ਸਿੰਘ ਹਾਜ਼ਰ ਸਨ ।

ਪਿੰਡ ਰਕਬਾ ਵਿਖੇ ਮਹਿਲਾ ਕਾਂਗਰਸੀ ਜਿਲ੍ਹਾ ਪ੍ਰਧਾਨ ਰਿੱਪੂ ਗਿੱਲ ਨੇ ਕੀਤਾ ਚੋਣ ਪ੍ਰਚਾਰ

ਮੁੱਲਾਂਪੁਰ ਦਾਖਾ 02 ਫਰਵਰੀ ( ਜਗਰੂਪ ਸਿੰਘ ਸੁਧਾਰ ) - 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਸਿਆਸੀ ਆਗੂਆਂ ਨੇ ਚੋਣ ਅਖਾੜਾ ਮਘਾ ਦਿੱਤਾ ਹੈ, ਜਿਸਦੀ ਲੜੀ ਤਹਿਤ ਅੱਜ ਮਹਿਲਾ ਕਾਂਗਰਸ ਦੀ ਜਿਲ੍ਹਾ ਪ੍ਰਧਾਨ ਮੈਡਮ ਹਰਪ੍ਰੀਤ ਕੌਰ ਰਿੱਪੂ ਗਿੱਲ ਨੇ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿੱਚ ਪਿੰਡ ਰਕਬਾ ਵਿਖੇ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨਾਲ ਕਾਂਗਰਸ ਦੀ ਸੈਕਟਰੀ ਤਜਿੰਦਰ ਕੌਰ ਰਕਬਾ, ਜਿਲ੍ਹਾ ਮੀਤ ਪ੍ਰਧਾਨ  ਜਸਵੀਰ ਕੌਰ ਸੱਗੂ, ਬਲਾਕ ਪ੍ਰਧਾਨ ਸਰਬਜੀਤ ਕੌਰ ਨਾਹਰ ਸਮੇਤ ਹੋਰ ਵੀ ਪਿੰਡ ਦੀਆਂ ਮਹਿਲਾਵਾਂ ਵੱਡੀ ਗਿਣਤੀ ਵਿੱਚ ਹਾਜਰ ਸਨ। ਇਸ ਮੌਕੇ ਰਿੱਪੂ ਗਿੱਲ ਨੇ ਕਿਹਾ ਕਿ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਦਾਲ ਨਹੀਂ ਗਲਣ ਵਾਲੀ ਕਿਉਂਕਿ ਆਮ ਆਦਮੀ ਪਾਰਟੀ ਤਾਂ ਬਰਸਾਤੀ ਡੱਡੂ ਦੀ ਤਰਾਂ ਹੈ ਜਦੋਂ ਚੋਣਾਂ ਨੇੜੇ ਹੁੰਦੀਆਂ ਤਾਂ ਪ੍ਰਗਟ ਹੋ ਜਾਂਦੇ ਹਨ, ਬਾਕੀ ਪੰਜ ਸਾਲ ਲੋਕਾਂ ਨੂੰ ਆਪਣੀ ਹਵਾ ਤੱਕ ਨਹੀਂ ਦਿਖਾਉਂਦੇ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਪੰਜਾਬ ਵਿਚ ਕੋਈ ਵਜੂਦ ਨਹੀਂ ਰਿਹਾ ਅਤੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਲੋਕ ਬਿਲਕੁੱਲ ਸਿਫਾਇਆ ਕਰ ਦੇਣਗੇ। ਉਨਾਂ ਕਿਹਾ ਕਿ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਹੈ ਅਤੇ ਹਲਕਾ ਦਾਖਾ ਤੋਂ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ।

ਬੀਬੀ ਮਾਣੂੰਕੇ ਦੇ ਹੱਕ 'ਚ ਉਲਰਿਆ ਪਿੰਡ ਗਾਲਿਬ ਰਣ ਸਿੰਘ

ਸਰਕਾਰ ਬਣੀ ਤਾਂ ਹਲਕੇ ਦੀ ਰੂਪ ਰੇਖਾ ਬਦਲ ਦਿਆਂਗੀ-ਬੀਬੀ ਮਾਣੂੰਕੇ
ਜਗਰਾਉਂ , (ਜਸਮੇਲ ਗ਼ਾਲਿਬ) ਜਿਵੇਂ ਹੀ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਤਿਵੇਂ ਵੀ ਆਮ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਲਈ ਇਕੱਠੇ ਹੋ ਰਹੇ ਹਨ। ਇਸੇ ਲਹਿਰ ਤਹਿਤ ਹਲਕਾ ਜਗਰਾਉਂ ਦੇ ਪਿੰਡ ਗਾਲਿਬ ਰਣ ਸਿੰਘ ਵਿਖੇ ਗਰਾਮ ਪੰਚਾਇਤ ਦੇ ਦੋ ਮੈਬਰਾਂ ਅਤੇ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜਾਨਚੀ ਦੀ ਅਗਵਾਈ ਹੇਠ ਸਮੁੱਚਾ ਨਗਰ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਉਲਰ ਗਿਆ। ਜਿਸ ਤੋਂ ਪ੍ਰਭਾਵਿਤ ਹੁੰਦਿਆਂ ਬੀਬੀ ਮਾਣੂੰਕੇ ਨੇ ਸੰਬੋਧਨ ਕਰਦੇ ਹੋਏ ਆਖਿਆ ਕਿ ਪੂਰੇ ਪੰਜਾਬ ਦੀ ਹਵਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਝੁੱਲ ਚੁੱਕੀ ਹੈ ਤੇ ਲੋਕ 'ਆਪ' ਦੀ ਸਰਕਾਰ ਬਨਾਉਣ ਲਈ ਪੱਬਾਂ ਭਾਰ ਹਨ। ਉਹਨਾਂ ਆਖਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਸਰਕਾਰ ਬਣਦੇ ਹੀ ਜਗਰਾਉਂ ਹਲਕੇ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿੱਤੀ ਜਾਵੇਗੀ ਅਤੇ ਕਿਸੇ ਨਾਲ ਵੀ ਕੋਈ ਪੱਖ-ਪਾਤ ਨਹੀ ਕੀਤਾ ਜਾਵੇਗਾ। ਬੀਬੀ ਮਾਣੂੰਕੇ ਨੇ ਆਖਿਆ ਕਿ ਪੰਜਾਬ ਦੇ ਲੋਕ ਅਕਾਲੀ-ਕਾਂਗਰਸੀਆਂ ਦੀਆਂ ਗੁੰਮਰਾਹਕੁੰਨ ਚਾਲਾਂ ਤੋਂ ਬੁਰੀ ਤਾਂ ਅੱਕ ਚੁੱਕੇ ਹਨ ਅਤੇ ਹੁਣ ਇਹਨਾਂ ਨੂੰ ਪਾਰਟੀਆਂ ਨੂੰ ਲੋਕ ਮੂੰਹ ਨਹੀਂ ਲਗਾਉਣਗੇ। ਉਹਨਾਂ ਆਖਿਆ ਕਿ ਜੇਕਰ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਐਮ.ਐਲ.ਏ. ਬਣਨ ਦਾ ਮੁੜ ਮੌਕਾ ਬਖਸ਼ਿਆ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਵਿਕਾਸ ਦੀਆਂ ਹਨੇਰੀਆਂ ਲਿਆ ਕੇ ਜਗਰਾਉਂ ਹਲਕੇ ਦੀ ਰੂਪ ਰੇਖਾ ਬਦਲ ਦਿੱਤੀ ਜਾਵੇਗੀ। ਇਸ ਮੌਕੇ ਪੰਚਾਇਤ ਮੈਬਰ ਰਾਜਬੀਰ ਕੌਰ, ਬਲਜੀਤ ਕੌਰ, ਨਿਰਮਲ ਸਿੰਘ, ਰਣਜੀਤ ਸਿੰਘ, ਕੁਲਵਿੰਦਰ ਸਿੰਘ ਕੈਨੇਡਾ, ਗੁਰਚਰਨ ਸਿੰਘ ਕੈਨੇਡਾ, ਹਰਚਰਨ ਸਿੰਘ ਫੌਜੀ, ਹਿੰਮਤ ਸਿੰਘ, ਚਮਕੌਰ ਸਿੰਘ ਕੈਨੇਡਾ, ਸਾਬਕਾ ਮੈਂਬਰ ਬਿੱਕਰ ਸਿੰਘ, ਦਿਲਬਾਗ ਸਿੰਘ, ਬਲਜਿੰਦਰ ਸਿੰਘ ਨੰਦ, ਬਲਦੇਵ ਸਿੰਘ ਬਿੱਲੂ, ਜਸਵਿੰਦਰ ਸਿੰਘ ਨੀਲਾ, ਪ੍ਰੀਤਮ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ, ਪਰਦੀਪ ਸਿੰਘ, ਗੁਰਮੇਲ ਸਿੰਘ ਗੇਲੀ ਆਦਿ ਦੀ ਅਗਵਾਈ ਹੇਠ ਸਮੁੱਚਾ ਨਗਰ ਗਾਲਿਬ ਰਣ ਸਿੰਘ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਹੱਕ ਵਿੱਚ ਨਿੱਤਰ ਆਇਆ। ਪਿੰਡ ਵਾਸੀਆਂ ਨੇ ਆਖਿਆ ਕਿ ਅਕਾਲੀ ਦਲ ਵੱਲੋਂ ਪਹਿਲਾਂ ਹੀ ਮਾੜਾ ਉਮੀਦਵਾਰ ਹਲਕੇ ਵਿੱਚ ਉਤਾਰਿਆ ਗਿਆ ਹੈ ਅਤੇ ਹੁਣ ਕਾਂਗਰਸ ਨੇ ਮਲਕੀਤ ਸਿੰਘ ਦਾਖਾ ਤੇ ਬੀਬੀ ਗੁਰਕੀਰਤ ਕੌਰ ਤੇ ਗੇਜਾ ਰਾਮ ਨੂੰ ਖੂੰਜੇ ਲਾਅ ਕੇ 'ਆਪ' ਵਿੱਚੋਂ ਕੱਢੇ ਹੋਏ ਜੱਗਾ ਹਿੱਸੋਵਾਲ ਨੂੰ ਟਿਕਟ ਦੇ ਦਿੱਤੀ ਗਈ ਹੈ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚੀ ਹੈ ਅਤੇ ਲੋਕ ਹੁਣ ਅਕਾਲੀ-ਕਾਂਗਰਸੀਆਂ ਦੇ ਅਧੀਨ ਨਹੀਂ ਰਹਿਣਗੇ ਅਤੇ ਮਰਜ਼ੀ ਅਨੁਸਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਹੱਕ ਵਿੱਚ ਫਤਵਾ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ, ਪੱਪੂ ਭੰਡਾਰੀ, ਸੁਖਵਿੰਦਰ ਸਿੰਘ ਜਵੰਧਾ, ਬਲਵੀਰ ਸਿੰਘ ਲੱਖਾ, ਤਰਸੇਮ ਸਿੰਘ ਹਠੂਰ, ਡੈਨੀ ਰੰਧਾਵਾ, ਰਾਮ ਜਗਰਾਉਂ, ਪੱਪੂ ਭੰਡਾਰੀ, ਸੁਰਿੰਦਰ ਸਿੰਘ ਸੱਗੂ, ਸੁਰਜੀਤ ਸਿੰਘ ਧਾਪਾ, ਤਰਸੇਮ ਸਿੰਘ ਅਲੀਗੜ੍ਹ, ਸੁਰਜੀਤ ਸਿੰਘ ਗਿੱਲ, ਜਸਪ੍ਰੀਤ ਸਿੰਘ ਅਲੀਗੜ੍ਹ, ਛਿੰਦਰਪਾਲ ਸਿੰਘ ਮੀਨੀਆਂ, ਦਿਲਬਾਗ ਸਿੰਘ ਨੰਬਰਦਾਰ ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਘ ਲੱਖਾ, ਹਰਮੀਤ ਸਿੰਘ ਕਾਉਂਕੇ, ਜਗਦੇਵ ਸਿੰਘ ਗਿੱਦੜਪਿੰਡੀ, ਹਰਪ੍ਰੀਤ ਸਿੰਘ ਸਰਬਾ, ਗੁਰਪ੍ਰੀਤ ਸਿੰਘ ਗੋਪੀ, ਕਾਮਰੇਡ ਨਿਰਮਲ ਸਿੰਘ, ਤੇਜਾ ਸਿੰਘ ਦੇਹੜਕਾ, ਆਰਾਮ ਸਿੰਘ ਬਾਰਦੇਕੇ, ਗੁਰਨੇਕ ਸਿੰਘ ਕਾਉਂਕੇ, ਬਲਵਿੰਦਰ ਸਿੰਘ, ਜਗਰੂਪ ਸਿੰਘ, ਗੋਪੀ ਚੰਦ, ਬਲਜੀਤ ਸਿੰਘ, ਰਾਮ ਜੀ, ਡਾ.ਹਰਮਹਿੰਦਰ ਸੁਖਜੀਤ, ਸੁਖਜੀਵਨ ਸਿੰਘ, ਮਾ:ਮੇਹਰ ਸਿੰਘ, ਸ਼ੇਰ ਸਿੰਘ ਸ਼ੌਂਕੀ, ਜੋਗਿੰਦਰ ਸਿੰਘ, ਲਾਲੀ ਲੰਬਰਦਾਰ, ਰਣਜੋਧ ਸਿੰਘ, ਸੁਰਜੀਤ ਸਿੰਘ, ਪ੍ਰੀਤਮ ਸਿੰਘ, ਸੁੰਦਰ ਸਿੰਘ ਭੁੱਲਰ, ਨਿਸ਼ਾਨ ਸਿੰਘ ਲੀਲਾਂ, ਜਸਵਿੰਦਰ ਸਿੰਘ ਗੁਲਸ਼ਨ, ਪਰਮਜੀਤ ਸਿੰਘ, ਸਤਵੰਤ ਸਿੰਘ ਆਦਿ ਵੀ ਹਾਜ਼ਰ ਸਨ।
 

ਕੈਪਟਨ ਸੰਧੂ ਨੇ ਢੱਟ ਪਿੰਡ ਅੰਦਰ ਅਕਾਲੀ ਦਲ ਦੇ ਖੇਮੇ ’ਚ ਲਾਈ ਸੰਨ

ਦੋ ਅਕਾਲੀ ਸਾਬਕਾ ਸਰਪੰਚ ਸਮੇਤ ਅੱਧੀ ਦਰਜਨ ਅਕਾਲੀ ਵਰਕਰਾਂ ਨੇ  ਕੈਪਟਨ ਸੰਧੂ ਦੀ ਅਗਵਾਈ ਕਾਂਗਰਸ ਪਾਰਟੀ ਕੀਤੀ ਜੁਆਇੰਨ
ਮੁੱਲਾਂਪੁਰ ਦਾਖਾ 02 ਫਰਵਰੀ  (ਸਤਵਿੰਦਰ ਸਿੰਘ ਗਿੱਲ)   – ਹਲਕਾ ਦਾਖਾ ਅੰਦਰ ਸ਼ਰੋਮਣੀ ਅਕਾਲੀ ਦਲ ਦਾ ਗ੍ਰਾਫ ਦਿਨੋ-ਦਿਨ ਡਿੱਗਣਾ ਸ਼ੁਰੂ ਹੋ ਗਿਆ ਹੈ, ਆਏ ਦਿਨ ਲੋਕ ਵੱਡੀ ਤਾਦਾਦ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਅਜਿਹੀ ਤਾਜਾ ਮਿਸ਼ਾਲ ਅੱਜ ਪਿੰਡ ਢੱਟ ਅੰਦਰ ਦੇਖਣ ਨੂੰ ਮਿਲੀ ਜਿੱਥੇ ਕੈਪਟਨ ਸੰਦੀਪ ਸਿੰਘ ਸੰਧੂ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਦੋ ਅਕਾਲੀ ਸਾਬਕਾ ਸਰਪੰਚ ਸਮੇਤ ਅੱਧੀ ਦਰਜਨ ਲੋਕ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕੈਪਟਨ ਸੰਦੀਪ ਸਿੰਘ ਸੰਧੂ ਦੀ ਅਗਵਾਈ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸ਼ਾਮਲ ਹੋਣ ਵਾਲਿਆਂ ਵਿੱਚ ਨਿਰਮਲ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ, ਗੁਰਮੀਤ ਸਿੰਘ, ਮਲਕੀਤ ਸਿੰਘ, ਜਗਤਾਰ ਸਿੰਘ, ਅਮਰੀਕ ਸਿੰਘ, ਜਸਪ੍ਰੀਤ ਸਿੰਘ, ਇੰਦਰਜੀਤ ਸਿੰਘ ਆਦਿ ।
               ਕੈਪਟਨ ਸੰਦੀਪ ਸਿੰਘ ਸੰਧੂ ਨੇ ਜਿੱਥੇ ਉੱਕਤ ਆਗੂਆਂ ਦਾ ਮਾਨ ਸਨਮਾਨ ਕੀਤਾ ਉੱਥੇ ਹੀ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਕਿਉਂਕਿ ਹਲਕਾ ਦਾਖਾ ਦੇ ਬਹੁਤ ਹੀ ਸੂਝਵਾਨ ਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਹਨ ਇਨ੍ਹਾਂ ਨੂੰ ਸਾਰਾ ਪਤਾ ਕਿ ਕੌਣ ਝੂਠ ਦਾ ਸਹਾਰਾ ਲੈ ਰਿਹਾ ਤੇ ਕੌਣ ਸੱਚ ਦਾ ਪਾਂਧੀ ਹੈ। ਇਸ ਮੌਕੇ ਸਰਪੰਚ ਸੁਰਿੰਦਰ ਸਿੰਘ ਡੀਪੀ ਢੱਟ, ਸੁਰਿੰਦਰ ਸਿੰਘ ਪੰਚ, ਨਿਰਮਲ ਸਿੰਘ ਪੰਚ , ਸੁਸਾਇਟੀ ਪ੍ਰਧਾਨ ਗੁਰਵਿੰਦਰ ਸਿੰਘ, ਸੋਨੀ ਯੂਥ ਆਗੂ ਸਮੇਤ ਹੋਰ ਵੀ ਪਿੰਡ ਵਾਸੀ ਹਾਜਰ ਸਨ।

ਪਿੰਡ ਜੱਸੋਵਾਲ ਵਿਖੇ ਪੂਰਾ ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ

ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਵਾਲਿਆ ਹੋਵੇਗਾ ਪੂਰਾ ਮਾਣ ਸਤਿਕਾਰ - ਕੈਪਟਨ ਸੰਧੂ
ਮੁੱਲਾਂਪੁਰ ਦਾਖਾ / ਚੌਕੀਮਾਨ 02 ਫਰਵਰੀ (  ਸਤਵਿੰਦਰ ਸਿੰਘ ਗਿੱਲ  ) – ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਹਲਕਾ ਦਾਖਾ ਦੇ ਨਾਮਵਰ ਪਿੰਡ ਜੱਸੋਵਾਲ ਵਿਖੇ ਇੱਕ ਪੂਰੇ ਅਕਾਲੀ ਪਰਿਵਾਰ ਨੇ ਕੈਪਟਨ ਸੰਦੀਪ ਸਿੰਘ ਸੰਧੂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
            ਜਿਨ੍ਹਾਂ ਨੂੰ ਕੈਪਟਨ ਸੰਧੂ ਨੇ ਸ਼ਾਮਲ ਕਰਦਿਆਂ ਜੀ ਆਇਆ ਆਖਦਿਆ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਇਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸ਼ਾਮਲ ਹੋਣ ਵਾਲਿਆਂ ਵਿੱਚ ਜਰਨੈਲ ਸਿੰਘ, ਕਰਨੈਲ ਸਿੰਘ, ਭੁਪਿੰਦਰ ਸਿੰਘ ਮਿੰਟੂ ਆਦਿ।
             ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ 111 ਦਿਨਾਂ ਵਿੱਚ ਲਏ ਵੱਡੇ ਫੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਧੜਾਧੜ ਕਾਂਗਰਸ ਪਾਰਟੀ ਅੰਦਰ ਸ਼ਾਮਲ ਹੋ ਰਹੇ ਹਨ, ਕਿਉਂਕਿ ਨੌਜਵਾਨਾਂ ਦਾ ਭਵਿੱਖ ਕਾਂਗਰਸ ਪਾਰਟੀ ਹੀ ਸੰਵਾਰ ਸਕਦੀ ਹੈ, ਉਨ੍ਹਾਂ ਕਿਹਾ ਕਿ ਜੇਕਰ ਹਲਕਾ ਵਾਸੀਆਂ ਦੇ ਅਸੀਰਵਾਦ ਸਦਕਾ ਉਹ ਬਤੌਰ ਵਿਧਾਇਕ ਬਣ ਗਏ ਤੇ ਚਰਨਜੀਤ ਸਿੰਘ ਚੰਨੀ ਦੀ ਹੋਈ ਸਰਕਾਰ ਤਾਂ ਹਲਕਾ ਦਾਖਾ ਫਿਰ ਦੇਖਿਓ ਕਿੱਦਾ ਵਿਕਾਸ ਕਾਰਜ ਹੁੰਦੇ ਹਨ ਤੇ ਨੌਜਵਾਨਾਂ ਨੂੰ ਨੌਕਰੀ ਮੁਹੱਈਆਂ ਹੁੰਦੀ ਹੈ।

ਚੌਂਕੀਮਾਨ ਵਾਇਆ ਸਵੱਦੀ ਤੋ ਭੂੰਦੜੀ ਸੜਕ ਜਲਦ ਤਿਆਰ ਹੋਵੇਗੀ—ਕੈਪਟਨ ਸੰਧੂ

ਜਸਵੰਤ ਸਿੰਘ ਸੰਤ ਦੇ ਘਰ ਪੁੱਜੇ ਕੈਪਟਨ ਸੰਧੂ
ਮੁੱਲਾਂਪੁਰ ਦਾਖਾ, 2 ਫਰਬਰੀ( ਸਤਵਿੰਦਰ ਸਿੰਘ ਗਿੱਲ  ) ਪਿਛਲੇ ਥੋੜੇ ਸਮੇਂ ਵਿੱਚ ਹਲਕੇ ਦਾਖੇ ਅੰਦਰ ਪੌਣੇ ਦੋ ਸੋ ਕਰੋੜ ਦੇ ਵਿਕਾਸ ਕਾਰਜ ਹੋਏ ਹਨ ਜਿਸ ਨਾਲ ਹਲਕੇ ਦੇ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ  ਜਿਸ ਤਹਿਤ ਭੂੰਦੜੀ ਤੋ ਚੌਂਕੀਮਾਨ ਵਾਲੀ ਸੜਕ ਬਣ ਰਹੀ ਹੈ ਜੌ ਜਲਦੀ ਤਿਆਰ ਹੋ ਜਾਵੇਗੀ ਜਿਸ ਤੇ ਕਰੀਬ 11 ਕਰੋੜ ਰੁਪਏ ਲੱਗ ਰਹੇ ਹਨ ਜੌ ਚੋਣ ਜਾਬਤਾ ਲੱਗਣ ਤੋ ਪਹਿਲਾ ਜਾਰੀ ਹੋ ਚੁੱਕੇ ਸਨ ਇਹਨਾ ਸ਼ਬਦ ਅੱਜ ਪਿੰਡ ਸਵੱਦੀ ਕਲਾਂ ਚ ਕੈਪਟਨ ਸੰਧੂ ਨੇ ਜਸਵੰਤ ਸਿੰਘ ਸੰਤ ਦੇ ਘਰ ਮੀਟਿੰਗ ਦੌਰਾਨ ਕਹੇ।ਇਸ ਮੌਕੇ ਜਸਵੰਤ ਸਿੰਘ ਤੂਰ,ਪ੍ਰਧਾਨ ਗੁਰਦਵਾਰਾ ਨਾਨਕਸਰ ਸਾਹਿਬ ਹਰਜਿੰਦਰ ਸਿੰਘ ਅਤੇ ਲੈਕਚਰਾਰ ਹਰਮੇਲ ਸਿੰਘ ਤੂਰ ਨੇ ਜਿਥੇ ਕੈਪਟਨ ਸੰਦੀਪ ਸੰਧੂ ਨੂੰ ਵੋਟਾਂ ਪਾਉਣ ਦਾ ਯਕੀਨ ਦਿੱਤਾ ਉਥੇ ਇਹਨਾ ਆਗੂਆਂ ਨੇ ਸੰਧੂ ਨੂੰ ਵਿਕਾਸ ਪੁਰਸ਼ ਵਜੋਂ ਆਖਦਿਆਂ ਉਹਨਾ ਦਾ ਧੰਨਵਾਦ ਕੀਤਾ।
 ਇਸ ਮੌਕੇ ਸੰਧੂ ਨੇ ਕਿਹਾ ਕਿ ਹਾਲੇ ਤਾਂ ਵਿਕਾਸ ਕਾਰਜ ਕਰਨ ਲਈ ਪੂਰੇ ਪੰਜ ਸਾਲ ਉਹਨਾ ਨੂੰ ਨਹੀਂ ਮਿਲੇ ਜੇਕਰ ਇੱਕ ਮੌਕਾ ਹਲਕਾ ਵਾਸੀਆਂ ਦੇ ਅਸ਼ੀਰਵਾਦ ਸਦਕਾ ਮਿਲ ਗਿਆ ਤਾਂ ਦੱਸਾਂਗੇ ਕਿ ਕਿਵੇ ਵਿਕਾਸ ਹੁੰਦਾ ਹੈ, ਪਰ ਫਿਰ ਵੀ ਉਨ੍ਹਾਂ ਹਲਕੇ ਦੇ ਪਿੰਡਾਂ ਲਈ ਪੋਣੇ ਦੋ ਸੋ ਕਰੋੜ ਬਕਾਇਦਾ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਲਿਆਂਦੇ ਹਨ।
              ਇਸ ਮੌਕੇ ਕੈਪਟਨ ਸੰਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਿਕਾਸ ਕਾਰਜ ਕਰਵਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਫਿਰ ਵੀ ਫੈਸਲਾ ਤੁਸੀ ਕਰਨਾ ਹੈ, ਕਿਉਂਕਿ ਵਿਰੋਧੀਆਂ ਨੇ ਉਸ ਖਿਲਾਫ ਬਹੁਤ ਕੂੜ ਪ੍ਰਚਾਰ ਕੀਤਾ ਹੈ, ਪਰ ਤੁਸੀ ਜਾਣ ਗਏ ਹੋ ਕਿ ਕੌਣ ਸੱਚਾ ਤੇ ਕੌਣ ਝੂਠਾ ਹੈ। ਕੈਪਟਨ ਸੰਧੂ ਨੇ ਕਿਹਾ ਕਿ ਬੇਸ਼ੱਕ 2019 ਦੀ ਜਿਮਨੀ ਚੋਣ ਦੌਰਾਨ ਉਸਦਾ ਸਾਥ ਨਹੀਂ ਦਿੱਤਾ, ਪਰ ਮੈਂ ਹਲਕਾ ਛੱਡ ਕੇ ਨਹੀਂ ਗਿਆ ਤੁਹਾਡੇ ਵਿੱਚ ਰਹਿ ਕੇ ਵੱਡੇ ਬਹੁ-ਕਰੋੜੀ ਪ੍ਰੋਜੈਕਟ ਲਿਆਂਦੇ ਹਨ।
         ਇਸ ਮੌਕੇ ਸਰਪੰਚ ਪਰਦੀਪ ਸਿੰਘ ਭਰੋਵਾਲ ਕਲਾਂ,ਸਰਪੰਚ ਲਾਲ ਸਿੰਘ ਸਵੱਦੀ ਕਲਾਂ,ਸਰਪੰਚ ਦਰਸ਼ਨ ਸਿੰਘ ਬਿਰਕ,ਲੈਕਚਰਾਰ ਹਰਮੇਲ ਸਿੰਘ,ਪ੍ਰਧਾਨ ਹਰਜਿੰਦਰ ਸਿੰਘ ਤੂਰ,ਪਰਮਿੰਦਰ ਸਿੰਘ ਬਿੱਲੂ,ਜਰਨੈਲ ਸਿੰਘ ,ਤਰਲੋਕ ਸਿੰਘ ਬਲਾਕ ਪ੍ਰਧਾਨ,ਬਿੰਦਰ ਤੂਰ,ਹਰਦੇਵ ਸਿੰਘ ਦੇਬੀ,ਦਰਬਾਰਾ ਸਿੰਘ ਭੋਲ ਅਤੇ ਕਸ਼ਮੀਰ ਸਿੰਘ ਆਦਿ ਹਾਜਰ ਸਨ।

ਕਾਂਗਰਸੀ ਪੰਚਾਂ-ਸਰਪੰਚਾਂ ਵੱਲੋਂ ਵਿਧਾਇਕ ਇਆਲੀ ਦਾ ਸਮਰਥਨ

ਪਿੰਡ ਘੁਮਣੇਵਾਲ ਦਾ ਮੌਜੂਦਾ ਪੰਚ, ਪਿੰਡ ਬਾਣੀਏਵਾਲ ਤੇ ਪਿੰਡ ਮਾਣੀਏਵਾਲ ਦਾ ਸਾਬਕਾ ਸਰਪੰਚ ਅਕਾਲੀ ਦਲ 'ਚ ਸ਼ਾਮਲ
ਮੁੱਲਾਂਪੁਰ ਦਾਖਾ, 2 ਫਰਵਰੀ (ਸਤਵਿੰਦਰ ਸਿੰਘ ਗਿੱਲ )— ਵਿਧਾਨ ਸਭਾ ਹਲਕਾ ਦਾਖਾ ਤੋਂ ਚੌਥੀ ਵਾਰ ਚੋਣ ਮੈਦਾਨ ਵਿੱਚ ਡਟੇ ਹੋਏ ਹਰ ਦਿਲ ਅਜ਼ੀਜ਼, ਮਿਲਣਸਾਰ ਸੁਭਾਅ ਦੇ ਮਾਲਕ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਕੜ ਦਿਨ-ਬ-ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ ਚੋਣ ਪ੍ਰਚਾਰ ਦੌਰਾਨ ਜਿਥੇ ਅਕਾਲੀ ਬਸਪਾ ਆਗੂ ਅਤੇ ਵਰਕਰ ਉਨ੍ਹਾਂ ਦਾ ਡਟਵਾਂ ਸਾਥ ਦੇ ਰਹੇ ਹਨ, ਉੱਥੇ ਹੀ ਵਿਰੋਧੀ ਧਿਰਾਂ ਦੇ ਆਗੂ ਤੇ ਪੰਚ-ਸਰਪੰਚ ਵੀ ਉਨ੍ਹਾਂ ਦੇ ਸਮਰਥਨ ਵਿੱਚ ਆ ਰਹੇ ਹਨ। ਇਸੇ ਤਰ੍ਹਾਂ ਪਿੰਡ ਘੁੁਮਣੇਵਾਲ ਦੇ ਮੌਜੂਦਾ ਕਾਂਗਰਸੀ ਪੰਚਾਇਤ ਮੈਂਬਰ ਹਰਗੋਪਾਲ ਸਿੰਘ, ਪਿੰਡ ਬਾਣੀਏਵਾਲ ਸਾਬਕਾ ਸਰਪੰਚ ਮਹਿੰਦਰ ਸਿੰਘ ਅਤੇ ਪਿੰਡ ਮਾਣੀਏਵਾਲ ਦੇ ਸਾਬਕਾ ਸਰਪੰਚ ਰਘਵੀਰ ਸਿੰਘ ਨੇ ਵਿਧਾਇਕ ਇਆਲੀ ਵੱਲੋਂ ਕੀਤੇ ਲੋਕ ਪੱਖੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਦਾ ਕਾਂਗਰਸ ਦਾ ਸਾਥ ਛੱਡਦਿਆਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ।ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਆਖਿਆ ਕਿ ਵਿਧਾਇਕ ਇਯਾਲੀ ਪਿਛਲੇ ਲੰਬੇ ਸਮੇਂ ਤੋਂ ਹਲਕੇ ਵਿੱਚ ਵਿਚਰ ਰਹੇ ਹਨ ਉਹ ਜਿਥੇ ਆਪਣੇ ਪਾਰਟੀ ਵਰਕਰਾਂ ਦਾ ਹਰ ਸਮੇਂ ਡਟਵਾਂ ਸਾਥ ਦਿੰਦੇ ਹਨ, ਉਥੇ ਹੀ ਉਹ ਹਲਕੇ ਦੇ ਲੋਕਾਂ ਦੀ ਹਰ ਪੱਖੋਂ ਮਦਦ ਵੀ ਕਰਦੇ ਹਨ, ਬਲਕਿ ਵਿਧਾਇਕ ਇਆਲੀ ਨੇ ਅਕਾਲੀ ਸਰਕਾਰ ਸਮੇਂ ਹਲਕੇ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ। ਇਸ ਮੌਕੇ ਵਿਧਾਇਕ ਇਆਲੀ ਨੇ ਇਨ੍ਹਾਂ ਆਗੂਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਸਿਰੋਪਾਓ ਪਾ ਕੇ ਸਵਾਗਤ ਕੀਤਾ ਅਤੇ ਆਖਿਆ ਕਿ ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ, ਪੰਚਾਂ- ਸਰਪੰਚਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।

ਹਲਕੇ ਦੇ ਲੋਕਾਂ ਨਾਲ ਸਿਆਸੀ ਨਹੀਂ, ਪਰਿਵਾਰਕ ਸਾਂਝ ਹੈ-ਇਆਲੀ

ਪਿੰਡ ਤਲਵਾੜਾ ਵਿਖੇ ਭਰਵਾਂ ਚੋਣ ਜਲਸਾ ਦੌਰਾਨ ਪਿੰਡਵਾਸੀ ਖੁੱਲ੍ਹ ਕੇ ਹਮਾਇਤ 'ਤੇ ਨਿੱਤਰੇ
ਹੰਬੜਾਂ/ਭੂੰਦੜੀ, 2 ਫਰਵਰੀ(ਸਤਵਿੰਦਰ ਸਿੰਘ ਗਿੱਲ )— ਵਿਧਾਨ ਸਭਾ ਹਲਕਾ ਦਾਖਾ ਨਾਲ ਉਨ੍ਹਾਂ ਦੀ  ਸਿਆਸੀ ਨਹੀਂ, ਸਗੋਂ ਇੱਕ ਪਰਿਵਾਰਕ ਸਾਂਝ ਹੈ, ਬਲਕਿ ਹਲਕੇ ਦੇ ਪਿੰਡਾਂ ਨਾਲ ਉਨ੍ਹਾਂ ਦਾ ਦਿਲੀ ਰਿਸ਼ਤਾ ਜੁੜਿਆ ਹੋਇਆ ਹੈ, ਸਗੋਂ ਉਨ੍ਹਾਂ ਦਾ ਜੱਦੀ ਪਿੰਡ ਵੀ ਹਲਕੇ ਦੇ ਵਿੱਚ ਹੀ ਆਉਂਦਾ ਹੈ। ਇਸ ਲਈ ਉਹ ਹਲਕੇ ਨੂੰ ਆਪਣਾ ਘਰ-ਪਰਿਵਾਰ ਸਮਝਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਹਲਕੇ ਦੇ ਪਿੰਡ ਤਲਵਾੜਾ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਜੋ ਵੀ ਵਿਕਾਸ ਕਾਰਜ ਕਰਵਾਏ ਗਏ ਹਨ, ਉਹ ਸਿਰਫ਼ ਅਕਾਲੀ ਸਰਕਾਰ ਸਮੇਂ ਹੀ ਹੋਏ ਹਨ, ਜਦਕਿ ਹਲਕੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਵੀ ਅਕਾਲੀ ਸਰਕਾਰ ਸਮੇਂ ਬਣੇ ਆਧੁਨਿਕ ਖੇਡ ਪਾਰਕਾਂ ਸਦਕਾ ਮਿਲੀ ਹੈ, ਸਗੋਂ ਆਉਣ ਵਾਲੇ ਸਮੇਂ ਵਿੱਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨ 'ਤੇ ਹਲਕੇ ਦੇ ਨੌਜਵਾਨਾਂ ਲਈ ਆਧੁਨਿਕ ਸਿੱਖਿਆ ਅਤੇ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਹਲਕੇ ਨਾਲ ਜੁੜੇ ਹੋਏ ਹਨ ਅਤੇ ਹਲਕੇ ਦੀ ਤਰੱਕੀ ਖੁਸ਼ਹਾਲੀ ਲਈ ਉਹ ਹਰ ਸਮੇਂ ਤੱਤਪਰ ਹਨ, ਸਗੋਂ ਪਹਿਲਾਂ ਨਾਲੋਂ ਬਿਹਤਰ ਤਰੀਕੇ ਨਾਲ ਕੰਮ ਕਰਨਗੇ। ਇਸ ਮੌਕੇ ਵਿਧਾਇਕ ਇਆਲੀ ਨੇ ਵਿਰੋਧੀ ਪਾਰਟੀਆਂ 'ਤੇ ਤੰਜ ਕਸਦਿਆਂ ਆਖਿਆ ਕਿ ਵਿਰੋਧੀ ਪਾਰਟੀਆਂ ਨੂੰ ਹਲਕਾ ਦਾਖਾ ਦੇ ਵੋਟਰਾਂ ਦੀ ਸਿਰਫ਼ ਚੋਣਾਂ ਸਮੇਂ ਹੀ ਯਾਦ ਆਉਂਦੀ ਹੈ ਅਤੇ ਉਹ ਵੋਟਾਂ ਦੇ ਦਿਨਾਂ ਲਈ ਬਾਹਰੀ ਉਮੀਦਵਾਰਾਂ ਨੂੰ ਭੇਜ ਕੇ ਹਲਕੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਜਦਕਿ ਬਾਹਰੀ ਉਮੀਦਵਾਰ ਵੋਟਾਂ ਤੋਂ ਬਾਅਦ ਹਲਕੇ ਦੇ ਲੋਕਾਂ ਨੂੰ ਆਪਣੇ ਮੂੰਹ ਨਹੀਂ ਦਿਖਾਉੰਦੇ। ਇਸ ਮੌਕੇ ਪਿੰਡ ਤਲਵਾੜਾ ਦੇ ਵਸਨੀਕਾਂ ਨੇ ਵਿਧਾਇਕ ਇਆਲੀ ਨੂੰ ਭਰੋਸਾ ਦਿਵਾਇਆ ਕਿ ਉਹ ਜ਼ਿਮਨੀ ਚੋਣ ਨਾਲੋਂ ਵੀ ਵੱਧ ਵੋਟਾਂ ਦੇ ਫ਼ਰਕ ਨਾਲ ਉਨ੍ਹਾਂ ਨੂੰ ਜਿਤਾਉਣਗੇ। ਇਸ ਮੌਕੇ ਪਿੰਡ ਵਾਸੀ ਨੌਜਵਾਨਾਂ ਵੱਲੋਂ ਲਗਾਏ ਆਕਾਸ਼ ਗੁੰਜਾਊ ਨਾਅਰਿਆਂ ਨੇ ਇਆਲੀ ਦੀ ਮਜ਼ਬੂਤ ਸਥਿਤੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ, ਸਤਨਾਮ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਜੀਤਾ ਤੂਰ, ਅਮਰੀਕ ਸਿੰਘ ਸਰਪੰਚ, ਇੰਦਰਜੀਤ ਸਿੰਘ, ਬਲਜਿੰਦਰ ਸਿੰਘ, ਹਰਪਾਲ ਸਿੰਘ, ਭਿੰਦਰ ਸਿੰਘ ਸੇਖੋਂ, ਕਰਨੈਲ ਸਿੰਘ ਫਿਰੋਜ਼ੀਆ, ਅਮਰੀਕ ਸਿੰਘ ਬੀਕਾ, ਕਪੂਰ ਸਿੰਘ ਢਾਡੀ, ਕੁਲਦੀਪ ਸਿੰਘ, ਰੇਸ਼ਮ ਸਿੰਘ ਨੰਬਰਦਾਰ, ਜਗਲੌਰ ਸਿੰਘ, ਟਹਿਲ ਸਿੰਘ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।

ਗੁਣਵੀਰ ਮੋਹੀ ਨੇ ਪਤੀ ਲਈ ਘਰ -ਘਰ ਵੋਟਾਂ ਮੰਗੀਆਂ 

ਮੁੱਲਾਂਪੁਰ,02 ਫਰਵਰੀ (ਸਤਵਿੰਦਰ ਸਿੰਘ ਗਿੱਲ )- ਵਿਧਾਨ ਸਭਾ ਹਲਕਾ ਦਾਖਾ ਤੋਂ ਪੰਜਾਬ ਲੋਕ ਕਾਂਗਰਸ ਗਠਜੋੜ ਦੇ ਸਾਂਝੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਦੀ ਧਰਮ ਪਤਨੀ ਗੁਣਵੀਰ ਕੌਰ ਵੱਲੋਂ ਅੱਜ ਚੋਣ ਅਖਾੜੇ 'ਚ ਉਤਰਦਿਆਂ ਮੁੱਲਾਂਪੁਰ ਸ਼ਹਿਰ ਵਿੱਚ ਚੋਣ ਪ੍ਰਚਾਰ ਕਰ ਕੇ ਪਤੀ ਲਈ ਵੋਟਾਂ ਮੰਗੀਆਂ।ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਲੋਕ ਕਾਂਗਰਸ ਗੱਠਜੋੜ ਵਾਲੀ ਸਰਕਾਰ ਸੱਤਾ ਵਿੱਚ ਹੋਵੇਗੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੀ ਤਰਜ਼ ਤੇ ਪੰਜਾਬ ਦੀ ਤਸਵੀਰ ਬਦਲ ਦੇਣਗੇ ਅਤੇ ਦਮਨਜੀਤ ਮੋਹੀ ਹਲਕੇ ਦਾਖੇ ਦੀ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਜਿਹੜੇ ਵਾਅਦੇ ਹਲਕੇ ਦੇ ਲੋੋਕਾਂ ਨਾਲ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਸ.ਦਮਨਜੀਤ ਸਿੰਘ ਮੋਹੀ ਪੈਸੇ ਲਈ ਰਾਜਨੀਤੀ ਵਿੱਚ ਨਹੀਂ ਆਏ ਹਨ ਸਿਰਫ਼ ਤੇ ਸਿਰਫ਼ ਲੋਕਾਂ ਦੀ ਸੇਵਾ ਕਰਨ ਤੇ ਲੋਕਾਂ ਦੇ ਜੀਵਨ ਪੱਧਰ 'ਚ ਸੁਧਾਰ ਲਿਆਉਣ ਸਮੇਤ ਔਰਤਾਂ ਦੇ ਹੱਕਾਂ ਲਈ ਲੜਨ ਤੇ ਬੇਰੁਜ਼ਗਾਰੀ ਦੀ ਸਮੱਸਿਆ ਹਲਕੇ ਵਿੱਚੋਂ ਦੂਰ ਕਰਨ ਲਈ ਰਾਜਨੀਤੀ ਵਿੱਚ ਆਏ ਹਨ।ਉਨ੍ਹਾਂ ਲੋਕਾਂ ਨੂੰ ਇੱਕ ਮੌਕਾ ਆਪਣੇ ਪਤੀ ਦਮਨਜੀਤ ਮੋਹੀ ਨੂੰ ਦੇਣ ਦੀ ਅਪੀਲ ਕੀਤੀ।ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਸੁਦੇਸ਼ ਕੁਮਾਰੀ,ਪ੍ਰੇਮ ਰਾਣੀ,ਮਧੂਬਾਲਾ,ਪਰਮਜੀਤ ਕੌਰ ,ਅਨੀਤਾ ਧੂੜੀ ਸ਼ਰਮਾ,ਗੀਤਾ ਦਸਾਲਾਨਾ,ਸੰਦੀਪ ਸ਼ਰਮਾ ਆਦਿ ਹਾਜ਼ਰ ਸਨ।