You are here

ਲੁਧਿਆਣਾ

ਗ੍ਰਾਮ ਪੰਚਾਇਤ ਚਕਰ ਸ੍ਰੋਮਣੀ ਅਕਾਲੀ ਦਲ ਵਿਚ ਸਾਮਲ

ਹਠੂਰ,2,ਫਰਵਰੀ-(ਕੌਸ਼ਲ ਮੱਲ੍ਹਾ)-ਪੰਜਾਬ ਪ੍ਰਦੇਸ ਕਾਗਰਸ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦੋ ਪਿੰਡ ਚਕਰ ਦੇ ਸਰਪੰਚ ਪਰਮਜੀਤ ਕੌਰ ਸਿੱਧੂ ਅਤੇ ਗ੍ਰਾਮ ਪੰਚਾਇਤ ਚਕਰ ਆਪਣੇ ਸੈਕੜੇ ਸਮਰਥਕਾ ਸਮੇਤ ਸ੍ਰੋਮਣੀ ਅਕਾਲੀ ਦਲ(ਬਾਦਲ)ਵਿਚ ਸਾਮਲ ਹੋ ਗਏ।ਇਸ ਮੌਕੇ ਸ੍ਰੋਮਣੀ ਅਕਾਲੀ ਦਲ(ਬਾਦਲ) ਅਤੇ ਬਸਪਾ ਗਠਜੋੜ ਦੇ ਸਾਝੇ ਉਮੀਦਵਾਰ ਐਸ ਆਰ ਕਲੇਰ ਨੇ ਪਾਰਟੀ ਵਿਚ ਸਾਮਲ ਹੋਏ ਸਰਪੰਚ ਪਰਮਜੀਤ ਕੌਰ ਸਿੱਧੂ, ਪੰਚ ਸੁਖਦੇਵ ਸਿੰਘ ਸਿੱਧੂ, ਪੰਚ ਬੂਟਾ ਸਿੰਘ ਸਿੱਧੂ,ਪੰਚ ਜਗਸੀਰ ਸਿੰਘ,ਪੰਚ ਬਿੰਦਰ ਸਿੰਘ,ਪੰਚ ਨੇਕ ਸਿੰਘ,ਜਗਦੇਵ ਸਿੰਘ,ਜਸਪ੍ਰੀਤ ਸਿੰਘ,ਸੰਦੀਪ ਸਿੰਘ,ਗੁਰਦੀਪ ਸਿੰਘ,ਜਗਤਾਰ ਸਿੰਘ,ਚੰਦ ਸਿੰਘ,ਗੁਰਬਚਨ ਸਿੰਘ,ਮੇਜਰ ਸਿੰਘ ਨੂੰ ਸਿਰਪਾਓ ਦੇ ਕੇ ਪਾਰਟੀ ਵਿਚ ਸਾਮਲ ਕੀਤਾ।ਇਸ ਮੌਕੇ ਉਮੀਦਵਾਰ ਐਸਆਰ ਕਲੇਰ ਨੇ ਕਿਹਾ ਕਿ ਪਾਰਟੀ ਵਿਚ ਸਾਮਲ ਹੋਈ ਗ੍ਰਾਮ ਪੰਚਾਇਤ ਚਕਰ ਅਤੇ ਹੋਰ ਆਗੂਆ ਨੂੰ ਪਾਰਟੀ ਵੱਲੋ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ,ਸਰਕਲ ਪ੍ਰਧਾਨ ਮਨਦੀਪ ਸਿੰਘ ਗਾਲਿਬ,ਸਰਪੰਚ ਮਲਕੀਤ ਸਿੰਘ ਧਾਲੀਵਾਲ,ਸਰਪੰਚ ਪ੍ਰਮਿੰਦਰ ਸਿੰਘ ਚੀਮਾ,ਡਾਇਰੈਕਟਰ ਬਲਜੀਤ ਸਿੰਘ ਹਠੂਰ,ਯੂਥ ਪ੍ਰਧਾਨ ਜਗਦੀਸ ਸਿੰਘ ਮਾਣੂੰਕੇ,ਪ੍ਰਧਾਨ ਹਰਦੀਪ ਸਿੰਘ ਮਾਣੂੰਕੇ,ਸੁਭਦੇਸ ਸਿੰਘ ਗਗੜਾ,ਬਲਦੇਵ ਸਿੰਘ ਚਕਰ,ਦਰਸਨ ਸਿੰਘ,ਸੁਦਾਗਰ ਸਿੰਘ,ਕੁਲਦੀਪ ਸਿੰਘ,ਸੁਖਵਿੰਦਰ ਸਿੰਘ ਫਰਵਾਹਾ,ਹਰਜੀਤ ਸਿੰਘ,ਸਾਬਕਾ ਸਰਪੰਚ ਰਣਧੀਰ ਸਿੰਘ ਚਕਰ,ਕਰਮਜੀਤ ਸਿੰਘ ਹਠੂਰ,ਪ੍ਰਮਿੰਦਰ ਸਿੰਘ ਕੰਬੋ,ਬਲਵੰਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਉਮੀਦਵਾਰ ਐਸਆਰ ਕਲੇਰ ਗ੍ਰਾਮ ਪੰਚਾਇਤ ਚਕਰ ਅਤੇ ਸਮਰਥਕਾ ਨੂੰ ਪਾਰਟੀ ਵਿਚ ਸਾਮਲ ਕਰਦੇ ਹੋਏ।
 

ਪੰਜਾਬ ਦੇ ਲੋਕ ‘ਆਪ’ ਨੂੰ ਦੇ ਰਹੇ ਹਨ ਮਾਂ ਵਰਗਾ ਪਿਆਰ-ਵਿਧਾਇਕ ਮਾਣੂੰਕੇ

ਹਠੂਰ,2,ਫਰਵਰੀ-(ਕੌਸ਼ਲ ਮੱਲ੍ਹਾ)-ਅੱਜ ਸਾਡੇ ਦੇਸ ਨੂੰ ਅਜਾਦ ਹੋਇਆ 75 ਸਾਲ ਬੀਤ ਚੁੱਕੇ ਹਨ 75 ਸਾਲਾ ਦੌਰਾਨ 15 ਵਾਰ ਪੰਜਾਬ ਵਿਚ ਕਾਗਰਸ ਦੀ ਸਰਕਾਰ ਅਤੇ 9 ਵਾਰ ਸ੍ਰੋਮਣੀ ਅਕਾਲੀ-ਦਲ ਬਾਦਲ ਦੀ ਸਰਕਾਰ ਬਣ ਚੁੱਕੀ ਹੈ।ਇਨ੍ਹਾ ਦੇਵੋ ਸਰਕਾਰਾ ਨੇ ਪੰਜਾਬ ਦੇ ਹਰ ਵਰਗ ਨੂੰ ਰੱਜ ਕੇ ਲੱੁਟਿਆ ਅਤੇ ਕੁੱਟਿਆ ਹੈ।ਇਨ੍ਹਾ ਸਬਦਾ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਜਗਰਾਓ ਤੋ‘ਆਪ’ਦੇ ਉਮੀਦਵਾਰ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਹਠੂਰ,ਲੱਖਾ,ਬੁਰਜ ਕੁਲਾਰਾ,ਰਣਧੀਰ ਗੜ੍ਹ,ਭੰਮੀਪੁਰਾ ਕਲਾਂ ਆਦਿ ਪਿੰਡਾ ਵਿਚ ਮੀਟਿੰਗਾ ਕਰਨ ਸਮੇਂ ਕੀਤਾ।ਉਨ੍ਹਾ ਕਿਹਾ ਕਿ ਪੰਜਾਬ ਪੰਜਾ ਦਰਿਆਵਾ ਦੀ ਧਰਤੀ ਸੀ ਪਰ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਇਥੋ ਦੀਆਂ ਘਟੀਆਂ ਸਰਕਾਰਾ ਦੀ ਬਦੌਲਤ ਅੱਜ ਪੰਜਾਬ ਵਿਚ ਛੇਵਾ ਨਸ਼ਿਆ ਦਾ ਦਰਿਆ ਵਗ ਰਿਹਾ ਹੈ।ਨਸ਼ਿਆ ਦੇ ਦਰਿਆ ਦੀ ਲਪੇਟ ਵਿਚ ਆਉਣ ਕਾਰਨ ਅਨੇਕਾ ਘਰਾ ਦੇ ਚਿਰਾਗ ਬੁੱਝ ਚੁੱਕੇ ਹਨ।ਉਨ੍ਹਾ ਕਿਹਾ ਕਿ ਅੱਜ ਪੰਜਾਬ ਵਿਚ ਕੋਈ ਵੀ ਅਮਨ-ਕਾਨੂੰਨ ਨਾਮ ਦੀ ਚੀਜ ਨਹੀ ਹੈ।ਜਿਸ ਕਰਕੇ ਅੱਜ ਦਿਨ ਦਿਹਾੜੇ ਲੁੱਟਾ-ਖੋਹਾ,ਕਤਲ ਹੋ ਰਹੇ ਹਨ ਪਰ ਸਾਡਾ ਪ੍ਰਸਾਸਨ ਕੁੱਭਕਰਨੀ ਨੀਦ ਸੁੱਤਾ ਪਿਆ ਹੈ।ਜਦੋ ਪੰਜਾਬ ਵਿਚ ਆਮ-ਆਦਮੀ ਦੀ ਸਰਕਾਰ ਬਣੇਗੀ ਤਾਂ ਪੰਜਾਬ ਵਿਚ ਅਮਨ-ਸਾਂਤੀ ਦਾ ਰਾਜ ਹੋਵੇਗਾ ਅਤੇ ਕਿਸੇ ਵੀ ਵਿਅਕਤੀ ਨੂੰ ਥਾਣਿਆ ਕਚਹਿਰੀਆਂ ਦੇ ਧੱਕੇ ਨਹੀ ਖਾਣੇ ਪੈਣਗੇ।ਉਨ੍ਹਾ ਕਿਹਾ ਕਿ ਅੱਜ ਪੰਜਾਬ ਦੇ ਲੋਕ ਤੀਜਾ ਬਦਲ ਭਾਲਦੇ ਹਨ ਉਹ ਤੀਜਾ ਬਦਲ ਆਮ-ਆਦਮੀ ਪਾਰਟੀ ਹੈ ਜਿਸ ਨੂੰ ਸਾਡੇ ਸੂਝਵਾਨ ਲੋਕ ਮਾਂ ਵਰਗਾ ਪਿਆਰ ਦੇ ਰਹੇ ਹਨ ਅਤੇ ਕਾਗਰਸ ਦੀ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ ਹਨ।ਇਸ ਮੌਕੇ ਉਨ੍ਹਾ ਨਾਲ ਸੁਰਿੰਦਰ ਸਿੰਘ ਸੱਗੂ,ਪ੍ਰਧਾਨ ਬਲਵੀਰ ਸਿੰਘ ਲੱਖਾ,ਬਲਵੀਰ ਸਿੰਘ ਹਠੂਰ,ਛਿੰਦਰਪਾਲ ਸਿੰਘ ਨੀਨੀਆ,ਜਨਰਸ ਸਕੱਤਰ ਸੁਰਿੰਦਰ ਸਿੰਘ ਲੱਖਾ,ਅਸ਼ਫ ਅਲੀ ਜਗਰਾਓ,ਨਿਰੰਕਾਰ ਸਿਘ ਮੀਨੀਆ,ਸੁਰਜੀਤ ਸਿੰਘ ਜਨੇਤਪੁਰਾ,ਵਾਹਿਗੁਰੂ ਪਾਲ ਸਿੰਘ ਬੁਰਜ ਕੁਲਾਰਾ,ਕਰਮਜੀਤ ਸਿੰਘ,ਨਿਰੰਕਾਰ ਸਿਘ ਮੀਨੀਆ ਆਦਿ ਹਾਜਰ ਸਨ।

ਫੋਟੋ ਕੈਪਸਨ:- ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਪਿੰਡ ਭੰਮੀਪੁਰਾ ਵਿਖੇ ਮੀਟਿੰਗ ਕਰਦੇ ਹੋਏ।
 

ਸਾਬਕਾ ਐਮਐਲਏ ਗੁਰਦੀਪ ਸਿੰਘ ਭੈਣੀ ਅਤੇ ਮੌਜੂਦਾ ਸਮੇਂ ਇਲਾਕੇ ਦੇ ਸਰਪੰਚ ਸਾਹਿਬਾਨ ਕਾਂਗਰਸ ਉਮੀਦਵਾਰ ਜੱਗਾ ਹਿੱਸੋਵਾਲ ਲਈ ਡਟੇ-Video

ਜਗਰਾਉਂ ਕਾਂਗਰਸ ਦੇ ਉਮੀਦਵਾਰ ਦੇ ਹੱਕ ਵਿਚ ਸਰਪੰਚ ਹੋਏ ਇਕੱਠੇ

ਪੱਤਰਕਾਰ ਡਾ ਮਨਜੀਤ ਸਿੰਘ ਲੀਲਾਂ ਦੀ ਵਿਸ਼ੇਸ਼ ਰਿਪੋਰਟ

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aVkeeS9FT7/

ਦਮਨਜੀਤ ਮੋਹੀ ਨੇ ਕੀਤੇ ਨਾਮਜਦਗੀ ਕਾਗਜ ਦਾਖਲ

ਵੋਟਰਾਂ ਦੇ ਸਹਿਯੋਗ ਨਾਲ ਹਲਕਾ ਦਾਖਾ ਤੋਂ ਵੱਡੀ ਲੀਡ ਨਾਲ ਜਿਤਾਂਗੇ- ਮੀਨਾਕਸ਼ੀ ਲੇਖੀ

ਮੁੱਲਾਂਪੁਰ 01 ਫਰਵਰੀ (ਜਸਮੇਲ ਗ਼ਾਲਿਬ /ਸਤਵਿੰਦਰ ਸਿੰਘ ਗਿੱਲ )- ਵਿਧਾਨ ਸਭਾ ਹਲਕਾ ਦਾਖਾ ਤੋਂ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਦਮਨਜੀਤ ਸਿੰਘ  ਮੋਹੀ ਵੱਲੋਂ ਅੱਜ ਆਪਣੇ ਦਫਤਰ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅੱਗੇ ਨਤਮਸਤਕ ਹੋਣ ਉਪਰੰਤ ਕੋਰੋਨਾ ਪ੍ਰੋਟੋਕਾਲ ਨੂੰ ਧਿਆਨ ਵਿਚ ਰੱਖਦੇ ਹੋਏ ਕੇਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਦੀ ਅਗਵਾਈ 'ਚ ਆਪਣੇ ਸੀਮਤ ਜਿਹੇ ਸਮਰਥਕਾਂ ਸਮੇਤ ਨਾਮਜਦਗੀ ਕਾਗਜ ਦਾਖਲ ਕੀਤੇ ਗਏ ਜਦ ਕਿ ਕਵਰਿੰਗ ਉਮੀਦਵਾਰ ਦੇ ਕਾਗਜ ਉਹਨਾ ਦੇ ਕਰੀਬੀ ਸਾਥੀ ਜਿਲਾ ਪ੍ਰੀਸ਼ਦ ਮੈਂਬਰ ਰਮਨਦੀਪ ਸਿੰਘ ਰਿੱਕੀ ਚੌਹਾਨ ਵੱਲੋਂ ਭਰੇ ਗਏ | ਇਸ ਮੌਕੇ ਆਪਣੇ ਪਿਤਾ ਦਮਨਜੀਤ ਮੋਹੀ ਦਾ ਸਾਥ ਦੇਣ ਲਈ ਅਬੀਰ ਪ੍ਰਤਾਪ ਸਿੰਘ ਵੀਂ ਮੌਜੂਦ ਸਨ।ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਪ੍ਰੈਸ ਨਾਲ ਉਚੇਚੇ ਤੌਰ ਤੇ ਗੱਲਬਾਤ ਕਰਦਿਆਂ ਉਮੀਦਵਾਰ ਦਮਨਜੀਤ ਮੋਹੀ ਨੇ ਕਿਹਾ ਕਿ ਉਹਨਾ ਪ੍ਰਣ ਕੀਤਾ ਕਿ ਉਹ ਅਗਾਮੀ ਚੋਣਾਂ ਨੂੰ  ਨੇਪਰੇ ਚਾੜਨ ਲਈ ਪੂਰੀ ਸਾਂਤੀ ਬਣਾਉਣ ਵਿਚ ਪ੍ਰਸ਼ਾਸਨ ਦੀ ਮਦਦ ਕਰਨਗੇ ਅਤੇ ਚੋਣਾਂ ਦੌਰਾਨ ਕੋਈ ਵੀ ਅਜਿਹਾ ਕੰਮ ਨਹੀਂ ਕਰਨਗੇ ਜਿਸ ਨਾਲ ਚੋਣ ਜਾਬਤੇ ਦੀ ਉਲੰਘਣਾ ਹੋਵੇ ਸ੍ਰੀ ਮੋਹੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦਾਖਾ ਨੂੰ ਹਰ ਪੱਖੋਂ ਨਮੂਨੇ ਦਾ ਹਲਕਾ ਬਣਾਉਣ ਦੀ ਸੋਚ ਲੈ ਕੇ ਉਹ ਵਿਧਾਨਸਭਾ ਦੀ ਚੋਣ ਲੜ ਰਹੇ ਹਨ ।ਇਸ ਮੌਕੇ ਕੇਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ,ਭਾਜਪਾ ਦੇ ਸੀਨੀਅਰ ਲੀਡਰ ਮੇਜਰ ਸਿੰਘ ਦੇਤਵਾਲ,ਪੰਜਾਬ ਲੋਕ ਕਾਂਗਰਸ ਦੇ ਨੌਜਵਾਨ ਆਗੂ ਯਾਦਵਿੰਦਰ ਸਿੰਘ ਆਲੀਵਾਲ ਨੇ ਕਿਹਾ ਕਿ ਹਲਕੇ ਦੇ ਵੋਟਰਾਂ ਦੇ ਸਹਿਯੋਗ ਨਾਲ ਦਾਖਾ ਤੋਂ ਦਮਨਜੀਤ ਮੋਹੀ ਵੱਡੀ ਲੀਡ ਨਾਲ ਵਿਰੋਧੀਆਂ ਨੂੰ ਪਛਾੜ ਕੇ ਜਿੱਤ ਪ੍ਰਾਪਤ ਕਰਨਗੇ| ਉਹਨਾਂ ਕਿਹਾ ਕਿ ਹਲਕੇ ਦੇ ਲੋਕ ਪੂਰੀ ਤਰਾਂ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਅਕਾਲੀ ਦਲ ,ਕਾਂਗਰਸ ਅਤੇ ਆਪ ਨੂੰ ਨਕਾਰ ਕੇ ਦਮਨਜੀਤ ਮੋਹੀ ਦੇ ਹੱਕ 'ਚ ਫਤਵਾ ਦਿੰਦੇ ਹੋਏ ਨਵਾਂ ਇਤਿਹਾਸ ਸਿਰਜਣਗੇ । ਇਸ ਮੌਕੇ ਦਮਨਜੀਤ ਮੋਹੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾਂ ਕੌਂਸਲਰ ਸੁਦੇਸ ਰਾਣੀ ,ਕੌਂਸਲਰ ਰਮੇਸ ਸਹੋਤਾ,ਸਰਪੰਚ ਗੁਰਮਿੰਦਰ ਸਿੰਘ,ਗੁਰਮੁਖ ਸਿੰਘ ,ਸੁਸੀਲ ਕੁਮਾਰ, ਰਾਮ ਲਾਲ ਅਤੇ ਹੋਰ ਕਰੀਬੀ ਸਾਥੀ ਵੀ ਮੌਜੂਦ ਸਨ

ਹਲਕੇ ਦਾਖੇ ਅੰਦਰ ਪੌਣੇ ਦੋ ਸੋ ਕਰੋੜ ਦੇ ਵਿਕਾਸ ਕਾਰਜ ਹੋਏ--ਕੈਪਟਨ ਸੰਧੂ

ਮੁੱਲਾਂਪੁੁਰ ਦਾਖਾ/ ਹੰਬੜਾਂ 01 ਫਰਵਰੀ (ਜਸਮੇਲ ਗ਼ਾਲਿਬ / ਸਤਵਿੰਦਰ ਸਿੰਘ ਗਿੱਲ ) – ਕੈਪਟਨ ਸੰਦੀਪ ਸਿੰਘ ਸੰਧੂ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆ ਅੱਜ ਪਿੰਡ ਕੋਟਲੀ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦਿਆ ਕਿਹਾ ਕਿ ਉਸਨੂੰ ਸਹੀ ਮਿਅਣੇ ਵਿਕਾਸ ਕਾਰਜ ਕਰਨ ਲਈ ਪੂਰੇ ਪੰਜ ਸਾਲ ਨਹੀਂ ਮਿਲੇ ਜੇਕਰ ਇੱਕ ਮੌਕਾ ਹਲਕਾ ਵਾਸੀਆਂ ਦੇ ਅਸ਼ੀਰਵਾਦ ਸਦਕਾ ਮਿਲ ਗਿਆ ਤਾਂ ਦੱਸਾਂਗੇ ਕਿ ਕਿਵੇ ਵਿਕਾਸ ਹੁੰਦਾ ਹੈ, ਪਰ ਫਿਰ ਵੀ ਉਨ੍ਹਾਂ ਹਲਕੇ ਦੇ ਪਿੰਡਾਂ ਲਈ ਪੋਣੇ ਦੋ ਸੋ ਕਰੋੜ ਬਕਾਇਦਾ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਲਿਆਂਦੇ ਹਨ। ਕੈਪਟਨ ਸੰਦੀਪ ਸਿੰਘ ਸੰਧੂ ਦੇ ਹਲਕਾ ਦਾਖਾ ਅੰਦਰ ਕਰਵਾਏ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਸ਼ਰੋਮਣੀ ਅਕਾਲੀ ਦਲ ਦਾ ਮੌਜ਼ੂਦਾਂ ਪੰਚਾਇਤ ਮੈਂਬਰ ਸੁਰਜੀਤ ਸਿੰਘ ਨੇ ਆਪਣੀ ਪਾਰਟੀ ਨੂੰ ਅਲਵਿਦਾ ਆਖ ਕੇ ਕੈਪਟਨ ਸੰਧੂ ਦੀ ਵਿੱਚ ਕਾਂਗਰਸ ਪਾਰਟੀ ਅੰਗਰ ਸਮੂਲੀਅਤ ਕਰ ਲਈ ਹੈ। 
              ਇਸ ਮੌਕੇ ਕੈਪਟਨ ਸੰਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਿਕਾਸ ਕਾਰਜ ਕਰਵਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਫਿਰ ਵੀ ਫੈਸਲਾ ਤੁਸੀ ਕਰਨਾ ਹੈ, ਕਿਉਂਕਿ ਵਿਰੋਧੀਆਂ ਨੇ ਉਸ ਖਿਲਾਫ ਕਾਫੀ ਪ੍ਰੋਪਾਗੰਡਾ ਕੀਤਾ ਹੈ, ਪਰ ਤੁਸੀ ਜਾਣ ਗਏ ਹੋ ਕਿ ਕੌਣ ਸੱਚਾ ਤੇ ਕੌਣ ਝੂਠਾ ਹੈ। ਕੈਪਟਨ ਸੰਧੂ ਨੇ ਕਿਹਾ ਕਿ ਬੇਸ਼ੱਕ 2019 ਦੀ ਜਿਮਨੀ ਚੋਣ ਦੌਰਾਨ ਉਸਦਾ ਸਾਥ ਨਹੀਂ ਦਿੱਤਾ, ਪਰ ਮੈਂ ਹਲਕਾ ਛੱਡ ਕੇ ਨਹੀਂ ਗਿਆ ਤੁਹਾਡੇ ਵਿੱਚ ਰਹਿ ਕੇ ਵੱਡੇ ਬਹੁ-ਕਰੋੜੀ ਪ੍ਰੋਜੈਕਟ ਲਿਆਂਦੇ ਹਨ।
         ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ, ਸਾਬਕਾ ਸਰਪੰਚ ਬਲਵੰਤ ਸਿੰਘ, ਸਾਬਕਾ ਸਰਪੰਚ ਗੁਰਬੰਤ ਸਿੰਘ ਕੋਟਲੀ, ਸਾਬਕਾ ਸਰਪੰਚ ਸੂਰਮਾ ਸਿੰਘ, ਹਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਚਰਨਜੀਤ ਸਿੰਘ, ਮਨਜੀਤ ਸਿੰਘ, ਜੋਗਿੰਦਰ ਸਿੰਘ, ਗੁਰਮੀਤ ਸਿੰਘ, ਅਮਰਜੀਤ ਸਿੰਘ, ਅਮਰ ਸਿੰਘ, ਪੰਜਾਬ ਸਿੰਘ, ਕੁਲਦੀਪ ਸਿੰਘ, ਬੱਗਾ ਸਿੰਘ, ਅਜਮੇਰ ਸਿੰਘ, ਗੁਰਬਚਨ ਸਿੰਘ ਸਾਬਕਾ ਸਰਪੰਚ, ਜੋਗਿੰਦਰ ਸਿੰਘ ਅਤੇ ਮੱਘਰ ਸਿੰਘ ਆਦਿ ਹਾਜਰ ਸਨ।

ਕੈਪਟਨ ਸੰਦੀਪ ਸਿੰਘ ਸੰਧੂ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਹੋਏ ਨਮਸਤਕ

ਇਲਾਕੇ ਦੀ ਖੁਸ਼ਹਾਲੀ ਤੇ ਸਰਬੱਤ ਦੇ ਭਲੇ ਲਈ ਕਰਵਾਈ ਅਰਦਾਸ
ਮੁੱਲਾਂਪੁੁਰ ਦਾਖਾ 01 ਫਰਵਰੀ( ਜਸਮੇਲ ਗ਼ਾਲਿਬ /ਸਤਵਿੰਦਰ ਸਿੰਘ ਗਿੱਲ ) – ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਰਕਬਾ ਵਿਖੇ ਪਾਏ ਗਏ। ਜਿੱਥੇ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਆਪਣੀ ਧਰਮਪਤਨੀ ਮੈਡਮ ਪੁਨੀਤਾ ਸੰਧੂ ਸਮੇਤ ਹੋਰ ਕਾਂਗਰਸੀ ਆਗੂਆਂ ਤੇ ਪੰਚਾਂ-ਸਰਪੰਚਾਂ ਸਮੇਤ ਪੁੱਜੇ। ਜਿਨ੍ਹਾਂ ਨੇ ਗੁਰਬਾਣੀ ਤੇ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ ਉੱਥੇ ਹੀ ਹਲਕਾ ਦਾਖਾ ਦੀ ਖੁਸ਼ਹਾਲੀ ਤੇ ਸਰਬੱਤ ਦੇ ਭਲੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ।
              ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਹਲਕਾ ਦਾਖਾ ਮੇਰਾ ਆਪਣਾ ਪਰਿਵਾਰ ਹੈ, ਇਸ ਲਈ ਹਲਕੇ ਦੇ ਲੋਕਾਂ ਦੀ ਚੜ੍ਹਦੀ ਕਲਾਂ ਤੇ ਸੁੱਖ ਸਾਂਤੀ ਲਈ ਉਨ੍ਹਾਂ ਸਭਨਾਂ ਨਾਲ ਮਿਲਕੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਤਾਂ ਜੋ ਹਲਕਾ ਵਾਸੀ ਤਰੱਕੀਆਂ ਕਰਨ ਤੇ ਹਮੇਸਾਂ ਚੜ੍ਹਦੀ ਕਲਾਂ ਵਿੱਚ ਰਹਿਣ। ਉਨ੍ਹਾਂ ਦੀ ਹਰ ਇੱਕ ਖੁਸ਼ੀ ਹੀ ਉਸਦੀ ਆਪਣੀ ਖੁਸ਼ੀ ਹੈ। ਇਸ ਮੌਕੇ ਨਗਰ ਕੌਂਸਲ ਦੇ ਸੀਨੀਅਰ ਵਾਇਸ ਪ੍ਰਧਾਨ ਕਰਨਵੀਰ ਸਿੰਘ ਸੇਖੋਂ, ਸਾਬਕਾ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ, ਸਰਪੰਚ ਸੁਰਿੰਦਰ ਸਿੰਘ ਡੀਪੀ ਢੱਟ, ਸਰਪੰਚ ਰੁਲਦਾ ਸਿੰਘ ਪੰਡੋਰੀ, ਸਾਬਕਾ ਸਰਪੰਚ ਹਰਵਿੰਦਰ ਸਿੰਘ ਬਿੱਲੂ ਸਹੌਲੀ, ਸਾਬਕਾ ਪੰਚ ਹਰਿੰਦਰ ਸਿੰਘ, ਗੁਰਜੋਤ ਸਿੰਘ ਟਿਵਾਣਾ ਸਮੇਤ ਹੋਰ ਵੀ ਇਲਾਕਾ ਨਿਵਾਸੀ ਹਾਜਰ ਸਨ।

ਸਵੱਦੀ ਕਲਾਂ ਪਿੰਡ ਤੇ ਮੈਨੂੰ ਬਹੁਤ ਵੱਡਾ ਮਾਣ—ਕੈਪਟਨ ਸੰਧੂ

ਮੁੱਲਾਂਪੁਰ ਦਾਖਾ,1 ਫਰਬਰੀ( ਜਸਮੇਲ ਗ਼ਾਲਿਬ /ਸਤਵਿੰਦਰ ਸਿੰਘ ਗਿੱਲ ) ਇਕ ਪਾਸੇ ਤਾਂ ਅਕਾਲੀ ਵੋਟਾਂ ਦੀ ਮੰਗ ਕਰ ਰਹੇ ਹਨ ਜਦਕਿ ਇਹ ਭੁੱਲ ਗਏ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਇਹਨਾ ਦੇ ਰਾਜ ਵਿੱਚ ਹੋਈ ਸੀ ਅਤੇ ਇਹ ਦੋਸ਼ੀਆਂ ਨੂੰ ਫੜਨ ਦੀ ਬਿਜਾਏ ਸਿਆਸਤ ਕਰਦੇ ਰਹੇ ਇਸ ਕਰਕੇ ਇਸ ਵਾਰ ਇਹਨਾ ਗਦਾਰਾਂ ਨੂੰ ਵੋਟ ਨਾ ਪਾਓ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸੰਦੀਪ ਸੰਧੂ ਨੇ ਪਿੰਡ ਸਵੱਦੀ ਕਲਾਂ ਚ ਗੁਰਜੀਤ ਸਿੰਘ ਦੇ ਘਰ ਗੱਲਬਾਤ ਕਰਦਿਆਂ ਕੀਤਾ।ਉਹਨਾ ਕਿਹਾ ਕਿ ਕਾਗਰਸ ਪਾਰਟੀ ਨੂੰ ਪੁਰਾਣੇ ਕਾਗਰਸੀ ਵਰਕਰਾਂ ਤੇ ਬਹੁਤ ਵੱਡਾ ਮਾਣ ਹੈ ਕਿਊਕਿ ਪਾਰਟੀ ਹਮੇਸ਼ਾਂ ਵਰਕਰਾਂ ਦੇ ਆਸਰੇ ਨਾਲ ਹੀ ਜਿੱਤ ਪ੍ਰਾਪਤ ਕਰਦੀ ਹੈ। ਇਸ ਮੌਕੇ ਗੁਰਜੀਤ ਸਿੰਘ ਨੇ ਉਹਨਾ ਨੂੰ ਪੂਰਨ ਭਰੋਸਾ ਦਿੱਤਾ ਕਿ ਇਸ ਵਾਰ ਉਹ ਆਪਣੀਆਂ ਸਾਰੀਆਂ ਵੋਟਾਂ ਕਾਗਰਸ ਪਾਰਟੀ ਨੂੰ ਪਾਉਣਗੇ ਤਾਂ ਜੌ ਹਲਕੇ ਦਾਖੇ ਵਿਚ ਜਿਥੇ ਕੈਪਟਨ ਸੰਧੂ ਐੱਮ ਐੱਲ ਏ ਬਣਨ ਉਥੇ ਪੰਜਾਬ ਵਿੱਚ ਵੀ ਕਾਗਰਸ ਪਾਰਟੀ ਦੀ ਸਰਕਾਰ ਬਣ ਸਕੇ। ਉਹਨਾ ਦੇ ਨਾਲ ਪੰਚ ਰਵਿੰਦਰ ਸਿੰਘ ਪੰਚ ਜਸਵਿੰਦਰ ਸਿੰਘ ਮਿੰਨਾ ਅਤੇ ਪੰਚ ਜਗਦੇਵ ਸਿੰਘ ਤੂਰ ਮੌਕੇ ਤੇ ਪੁੱਜੇ ਸਨ ਜਿਨ੍ਹਾਂ ਨੇ ਕੈਪਟਨ ਸੰਧੂ ਨੂੰ ਪੂਰਨ ਭਰੋਸਾ ਦਿੱਤਾ ਕਿ ਇਸ ਵਾਰ ਅਕਾਲੀ ਉਮੀਦਵਾਰ ਨੂੰ ਇਸ ਪਿੰਡ ਚੋ ਹਾਰ ਦਾ ਸਾਹਮਣਾ ਕਰਨਾ ਪਵੇਗਾ।ਯਾਦ ਰਹੇ ਕਿ ਗੁਰਜੀਤ ਸਿੰਘ ਦਾ ਪਿੰਡ ਵਿੱਚ ਬਹੁਤ ਵਧੀਆ ਅਸਰ ਰਸੂਖ ਹੈ ਜਿਸ ਕਰਕੇ ਕਾਫੀ ਵੋਟ ਨੂੰ ਉਹ ਪ੍ਰਭਾਵਿਤ ਕਰਦੇ ਹਨ। ਇਸ ਤੋਂ ਬਿਨਾਂ ਗੁਰਜੀਤ ਸਿੰਘ ਆੜ੍ਹਤੀ ਵੀ ਹਨ ਜਿਸ ਕਰਕੇ ਉਹਨਾ ਦੀ ਪਿੰਡ ਵਿੱਚ ਹੀ ਨਹੀਂ ਬਲਕਿ ਇਲਾਕੇ ਭਰ ਵਿਚ ਬਹੁਤ ਵਧੀਆ ਪਕੜ ਹੈ। ਇਸ ਮੌਕੇ ਗੁਰਜੀਤ ਸਿੰਘ ਨੇ ਕੈਪਟਨ ਸੰਧੂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਅਤੇ ਉਹਨਾ ਨੂੰ ਯਕੀਨ ਦਿੱਤਾ ਕਿ ਨਤੀਜੇ ਕਾਗਰਸ ਦੇ ਹੱਕ ਵਿੱਚ ਆਉਣਗੇ।ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀ ਹਾਜਰ ਸਨ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਨੂੰ ਪਿੰਡ ਜੌਹਲਾਂ ਚ ਮਿਲਿਆ ਭਰਵਾਂ ਹੁੰਗਾਰਾ

ਸੁਧਾਰ -ਰਾਏਕੋਟ, 1  ਫ਼ਰਵਰੀ (ਜਗਰੂਪ ਸਿੰਘ ਸੁਧਾਰ )-ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਕਮ ਸਿੰਘ ਨੂੰ ਮਿਲ ਰਿਹਾ ਪਿੰਡਾ ਵਿਚ ਭਰਵਾਂ ਹੁੰਗਾਰਾ ਪਿੰਡ ਤਾਜਪੁਰ ਵਿਖੇ ਕਾਂਗਰਸ ਛੱਡ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਬੀਬੀ ਬਲਜੀਤ ਕੌਰ ਮੌਜੂਦਾ ਸੰਮਤੀ ਮੈਂਬਰ,ਬੀਬੀ ਬਲਜੀਤ ਕੌਰ ਅਤੇ ਲਾਲਾ ਖੰਗੂੜਾ, ਮਨਪ੍ਰੀਤ ਮਾਸਟਰ , ਸੁਖਵਿੰਦਰ ਸਿੰਘ ਸਾਬਕਾ ਸਰਪੰਚ,ਕੁਲਵਿੰਦਰ ਸਿੰਘ ਸਾਬਕਾ ਸਰਪੰਚ,ਬਰਿੰਦਰ ਸਿੰਘ ਸਾਬਕਾ ਸਰਪੰਚ,ਸਵਰਨਜੀਤ ਕੌਰ ਸਾਬਕਾ ਸਰਪੰਚ,ਕੁਲਦੀਪ ਸਿੰਘ b.k.u ਕਾਦੀਆਂ,ਬਲਜੀਤ ਸਿੰਘ ਟਰਾਂਸਪੋਰਟਰ,ਬਹਾਦਰ ਸਿੰਘ ਸਾਬਕਾ ਪੰਚ,ਮਨਜਿੰਦਰ ਸਿੰਘ ਸਾਬਕਾ ਪੰਚ, ਦਵਿੰਦਰ ਸਿੰਘ ਸਾਬਕਾ ਪੰਚ, ਹਰਮਿੰਦਰ ਸਿੰਘ ਭੋਲਾ, ਕਮਾਲ ਝੱਜ, ਹਰਪ੍ਰੀਤ ਯੂਥ ਆਗੂ।

ਬਲੌਜ਼ਮਜ਼ ਵੱਲੋਂ ਵੋਟ ਦੀ ਮਹੱਤਤਾ ਸਬੰਧੀਗਤੀਵਧਿੀ ਕਰਵਾਈ ਗਈ

ਜਗਰਾਓਂ 1 ਫ਼ਰਵਰੀ (ਅਮਿਤ ਖੰਨਾ)- ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬੱਚਆਿਂ ਵੱਲੋਂ ਉਨ੍ਹਾਂ ਦੇ 18 ਸਾਲ ਦੇ ਹੋ ਜਾਣ ਤੇ ਉਨ੍ਹਾਂ ਵੱਲੋਂ ਵੋਟ ਦੀ ਮਹੱਤਤਾ ਸਬੰਧੀਆਪਣੀਅਧਆਿਪਕਾਅਨੂਪ ਕੌਰ ਦੀ ਮਦਦ ਨਾਲ ਆਨਲਾਈਨ ਰਹੰਿਦੇ ਹੋਏ ਤੇ ਗਤੀਵਧਿੀ ਕੀਤੀ। ਬਹੁਤ ਸਾਰੇ ਬੱਚਆਿਂ ਨੇ ਆਪਣੀ ਵੋਟ ਬਣਵਾਈ ਉਨ੍ਹਾਂ ਨੇ ਭਰਸਿ਼ਟਾਚਾਰ ਮੁਕਤ ਵੋਟਾਂ ਕਰਵਾਉਣ ਸਬੰਧੀ ਚਾਰਟ ਬਣਾ ਕੇ ਸਮਾਜ ਨੂੰ ਇੱਕ ਸੇਧ ਦੱਿਤੀ। ਇਸ ਨਾਲ ਬੱਚਆਿਂ ਨੂੰ ਵੋਟ ਦੀ ਸ਼ਕਤੀ ਦਾ ਪਤਾ ਲੱਗਆਿ। ਇਸ ਮੌਕੇ ਸਕੂਲ ਦੇ ਪ੍ਰੰਿਸੀਪਲ ਡਾਕਟਰ ਅਮਰਜੀਤ ਕੌਰ ਨਾਜ਼ ਨੇ ਬੱਚਆਿਂ ਦੀ ਇਸ ਗਤੀਵਧਿੀ ਲਈ ਸ਼ਲਾਘਾ ਕਰਦਆਿਂ ਕਹਿਾ ਕ ਿਬੱਚਆਿਂ ਨੂੰ ਆਪਣੇ ਅਧਕਿਾਰਾਂ ਦਾ ਪਤਾ ਹੋਣਾ ਲਾਜ਼ਮੀ ਹੈ ਅੱਜ ਦੇ ਬੱਚੇ ਆਪਣੀ ਵੋਟ ਦੀ ਸਹੀ ਵਰਤੋਂ ਕਰਕੇ ਸਮਾਜ ਨੂੰ ਚੰਗੇ ਨੇਤਾ ਦੇ ਸਕਦੇ ਹਨ ਤਾਂ ਜੋ ਸਾਡੇ ਦੇਸ਼ ਦੀ ਤਰੱਕੀ ਹੋ ਸਕੇ। ਬੱਚੇ ਆਪਣੇ ਮੁਲਕ ਵੱਿਚ ਹੀ ਕਾਮਯਾਬੀ ਹਾਸਲ ਕਰ ਸਕਣ। ਸਕੂਲ ਦੇ ਚੇਅਰਮੈਨ ਸ ਸਰਦਾਰ ਹਰਭਜਨ ਸੰਿਘ ਜੌਹਲ ਅਤੇ ਪ੍ਰੈਜ਼ੀਡੈਂਟ ਸਰਦਾਰ ਮਨਪ੍ਰੀਤ ਸੰਿਘ ਬਰਾੜ ਨੇ ਵੀ ਇਸ ਗਤੀਵਧਿੀ ਦੀ ਸ਼ਲਾਘਾ ਕੀਤੀ।

ਸੀਨੀਅਰ ਕਾਂਗਰਸੀ ਲੀਡਰ ਸੁਰੇਸ ਗਰਗ ਦੇ ਗ੍ਰਹਿ ਵਿਖੇ ਜਗਰਾਉ ਹਲਕੇ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਦੇ ਹੱਕ ਵਿੱਚ ਬੇਟ ਇਲਾਕੇ ਦੇ ਸਰਪੰਚਾਂ,ਪੰਚਾਂ,ਨੰਬਰਦਾਰ ਅਤੇ ਸੀਨੀਅਰ ਵਰਕਰਾਂ ਦੀ ਮੀਟਿੰਗ ਕੀਤੀ

ਜਗਰਾਓਂ 1 ਫ਼ਰਵਰੀ (ਅਮਿਤ ਖੰਨਾ)- ਅੱਜ ਸਿੱਧਵਾਂ ਬੇਟ ਵਿਖੇ ਸੀਨੀਅਰ ਕਾਂਗਰਸੀ ਲੀਡਰ ਸੁਰੇਸ ਗਰਗ ਦੇ ਗ੍ਰਹਿ ਵਿਖੇ ਜਗਰਾਉ ਹਲਕੇ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਦੇ ਹੱਕ ਵਿੱਚ ਬੇਟ ਇਲਾਕੇ ਦੇ ਸਰਪੰਚਾਂ,ਪੰਚਾਂ,ਨੰਬਰਦਾਰ ਅਤੇ ਸੀਨੀਅਰ ਵਰਕਰਾਂ ਦੀ ਮੀਟਿੰਗ ਕੀਤੀ ਗਈ ਅਤੇ ਜਗਤਾਰ ਸਿੰਘ ਜੱਗਾ ਨੂੰ ਜਿਤਾਉਣ ਲਈ ਡਿਊਟੀਆ ਲਗਾਈਆ ਗਈਆਇਸ ਮੋਕੇ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ,ਬਲਾਕ ਸੰਮਤੀ ਵਾਇਸ ਚੇਅਰਪਰਸਨ ਗੁਰਦੀਪ ਕੌਰ, ਯੂਥ ਦੇ ਜਿਲ੍ਹਾਂ ਸੀਨੀਅਰ ਵਾਇਸ ਪ੍ਰਧਾਨ ਮਨੀ ਗਰਗ, ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ, ਬਲਾਕ ਸੰਮਤੀ ਮੈਬਰ ਜੀਵਨ ਸਿੰਘ ਬਾਘੀਆ, ਸਰਪੰਚ ਅਮਰਦੀਪ ਸਿੰਘ ਪੱਤੀ ਮੁਲਤਾਨੀ, ਸਰਪੰਚ ਜੋਗਿੰਦਰ ਸਿੰਘ ਢਿਲੋ ਮਲਸੀਹਾਂ ਬਾਜਣ, ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ,ਸਰਪੰਚ ਰਣਜੀਤ ਸਿੰਘ ਸੋਢੀਵਾਲ, ਸਰਪੰਚ ਮਦਨ ਸਿੰਘ ਜਨੇਤਪੁਰਾ, ਸਰਪੰਚ ਕੁਲਜਿੰਦਰ ਕੌਰ  ਮਨੱਵਰਪੂਰਾ, ਸਰਪੰਚ ਸੁਖਦੀਪ ਤਰਫ ਕੋਟਲੀ, ਸਰਪੰਚ ਪ੍ਰੀਤਮ ਸਿੰਘ ਬਹਾਦਰਕੇ, ਸਰਪੰਚ ਬਲਵਿੰਦਰ ਸਿੰਘ ਮੰਡ ਤਿਹਾੜਾ, ਸਰਪੰਚ ਮੰਗਲ ਸਿੰਘ ਸ਼ੇਰੇਵਾਲ, ਸਰਪੰਚ ਨਾਹਰ ਸਿੰਘ ਕੰਨੀਆਂ ਹੁਸੈਨੀ,ਸਰਪੰਚ ਜਸਵੀਰ ਸਿੰਘ ਪਰਜੀਆਂ ਬਿਹਾਰੀਪੁਰ, ਸਰਪੰਚ ਵਰਕਪਾਲ ਸਿੰਘ ਲੀਲਾਂ,ਸਰਪੰਚ ਜੰਗੀਰ ਸਿੰਘ ਬਾਘੀਆਂ ਖੁਰਦ,ਸਰਪੰਚ ਮਨਜੀਤ ਸਿੰਘ ਕੰਨੀਆਂ ਖੁਰਦ, ਸਰਪੰਚ ਮਹਿੰਦਰ ਸਿੰਘ ਮੱਧੇਪੁਰ, ਸਰਪੰਚ ਸ਼ਿੰਦਰ ਪਰਜੀਆਂ ਕਲਾਂ,ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ, ਸਰਪੰਚ ਮੇਜਰ ਸਿੰਘ ਲੀਲਾਂ ਪੱਛਮੀ,ਸਰਪੰਚ ਚਰਨਪ੍ਰੀਤ ਸਿੰਘ ਕੋਠੇ ਜੀਵੇ, ਸਰਪੰਚ ਭਜਨ ਸਿੰਘ ਸਵੱਦੀ ਖੁਰਦ, ਯੂਥ ਆਗੂ ਮਨੀ ਜੌਹਲ,ਸਾਬਕਾ ਸਰਪੰਚ ਅਮਰਜੀਤ ਸਿੰਘ ਅੱਬੂਪੂਰਾ,ਸਾਬਕਾ ਸਰਪੰਚ ਅਮਰਜੀਤ ਸਿੰਘ ਮਲਸੀਹਾਂ ਬਾਜਣ,ਸਾਬਕਾ ਸਰਪੰਚ ਹਮਨ ਕੁਮਾਰ ਟੀਟਾ, ਨੰਬਰਦਾਰ ਮਲਕੀਤ ਸਿੰਘ ਪੋਲਾ, ਨੰਬਰਦਾਰ ਮੇਜਰ ਸਿੰਘ ਤਿਹਾੜਾ, ਨੰਬਰਦਾਰ ਜੰਗ ਸਿੰਘ ਬਾਘੀਆਂ, ਨੰਬਰਦਾਰ ਅਮਰਿੰਦਰ ਸਿੰਘ,ਸੁਸਾਇਟੀ ਪ੍ਰਧਾਨ ਮਨਜੀਤ ਸਿੰਘ ਖੈਹਿਰਾ ਮਲਸੀਹਾਂ ਬਾਜਣ, ਪ੍ਰਧਾਨ ਦਰਸ਼ਨ ਸਿੰਘ ਗਿੱਦੜਵਿੰਡੀ, ਪ੍ਰਧਾਨ ਸਤਪਾਲ ਲਾਡੀ,ਪ੍ਰਧਾਨ ਗੁਰਚਰਨ ਸਿੰਘ,ਸਾਬਕਾ ਬਲਾਕ ਪ੍ਰਧਾਨ ਗੁਰਮੀਤ ਸਿੰਘ ਕਲੇਰ,ਕਾਮਰੇਡ ਨਛੱਤਰ ਸਿੰਘ,ਨੰਬਰਦਾਰ ਗੁਰਜੀਤ ਸਿੰਘ, ਸਾਬਕਾ ਕੰਨਗੋ ਜਗਰਾਜ ਸਿੰਘ,ਕੁਲਵੰਤ ਸਿੰਘ ਤਿਹਾੜਾ ਹਾਜ਼ਰ ਸਨ।