You are here

ਲੁਧਿਆਣਾ

ਮੀਂਹ ਅਜੇ ਮੁੱਲਾਂਪਰ ਹੁੰਦਾ ਹੈ ਜਗਰਾਉਂ  ਦਰਿਆ ਵਗਣ ਲੱਗ ਜਾਂਦੇ ਹਨ  - Video

ਵਿਧਾਨ ਸਭਾ ਹਲਕਾ ਜਗਰਾਉਂ ਦੇ ਵਿਕਾਸ ਕੰਮਾਂ ਦੀ ਪੋਲ ਖੋਲ੍ਹਦੀ ਇਹ ਤਸਵੀਰ

ਇਸ ਤਰ੍ਹਾਂ ਦੀ ਕਹਾਣੀ ਜਗਰਾਉਂ ਦੀ ਰਹਿੰਦੀ ਹੈ ਹਰ ਰੋਜ਼  

ਲੋਕ ਪਾਉਂਦੇ ਨੇ ਦੁਹਾਈਆਂ  

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aZgMFCpOv8/

ਸਰਵਹਿਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ, ਵਿਖੇ ਵਿਗਿਆਨ ਵਿਸ਼ੇ ਨਾਲ ਸੰਬੰਧਿਤ ਕਾਰਜਸ਼ਾਲਾ ਦਾ ਆਯੋਜਨ ਕੀਤਾ 

ਜਗਰਾਓਂ 4 ਫ਼ਰਵਰੀ (ਅਮਿਤ ਖੰਨਾ)-ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ ਨਿਰਦੇਸ਼ ਅਨੁਸਾਰ ਸ੍ਰੀ ਮਤੀ ਸ੍ਰੀ ਸਤੀਸ਼ ਗੁਪਤਾ ਸਰਵਹਿਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ, ਜਗਰਾਉਂ ਵਿਖੇ ਵਿਗਿਆਨ ਵਿਸ਼ੇ ਨਾਲ ਸੰਬੰਧਿਤ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਕਾਰਜਸ਼ਾਲਾ ਦੌਰਾਨ ਜਮਾਤ 6ਵੀਂ ਤੋਂ 10ਵੀਂ ਤੱਕ ਦੇ ਬੱਚਿਆਂ ਨੇ  ਵੱਖ ਵੱਖ ਸੰਕਲਪਾਂ ਸੰਬੰਧਿਤ ਚਾਰਟ ਅਤੇ ਮਾਡਲ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਪ੍ਰਿੰ. ਸ਼੍ਰੀ ਮਤੀ ਨੀਲੂ ਨਰੂਲਾ ਜੀ ਨੇ ਆਨਲਾਈਨ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਮੇਂ ਸਮੇਂ ਤੇ ਕਰਵਾਈਆਂ ਜਾ ਰਹੀਆਂ ਗਤਵਿਧੀਆਂ ਵਿੱਚ ਸਾਰੇ ਬੱਚਿਆਂ ਨੂੰ ਭਾਗ ਲੈਣਾ ਚਾਹੀਦਾ ਹੈ ਕਿਉੰਕਿ ਇਹਨਾਂ ਗਤੀਵਿਧੀਆਂ ਰਾਹੀਂ ਹੀ ਅਸੀਂ ਆਪਣੀ ਅੰਦਰਲੀ ਛਿਪੀ ਹੋਈ ਪ੍ਰਤਿਭਾ ਨੂੰ ਕੱਢ ਕੇ ਬਾਹਰ ਲਿਆ ਸਕਦੇ ਹਾਂ।

ਕਾਂਗਰਸੀਆਂ ਨੇ ਪਿੰਡ ਘਮਨੇਵਾਲ ਵਿਖੇ ਅਕਾਲੀਆਂ ’ਤੇ ਕੀਤਾ ਪਲਟਵਾਰ 

 ਮੌਜ਼ੂਦਾ ਅਕਾਲੀ ਮਹਿਲਾ ਪੰਚ ਸਮੇਤ ਹੋਰ ਕਾਂਗਰਸ ਵਿੱਚ ਸ਼ਾਮਲ
ਮੁੱਲਾਂਪੁਰ ਦਾਖਾ 04 ਫਰਵਰੀ (ਸਤਵਿੰਦਰ ਸਿੰਘ ਗਿੱਲ   ) – ਬੇਟ ਇਲਾਕੇ ਦੇ ਨਾਮਵਰ ਪਿੰਡ ਘਮਨੇਵਾਲ ਵਿਖੇ ਮਹਿਲਾ ਸਰਪੰਚ ਕਮਲਜੀਤ ਕੌਰ ਦੇ ਪਤੀ ਅਲਵੇਲ ਸਿੰਘ ਦੀ ਪ੍ਰੇਰਣਾ ਸਦਕਾ ਅੱਜ ਅਕਾਲੀ ਦਲ ਦੀ ਮੌਜ਼ੂਦਾਂ ਮਹਿਲਾ ਪੰਚ ਬੀਬੀ ਸੁਰਿੰਦਰ ਕੌਰ ਆਪਣੇ ਪਤੀ ਕਰਮਜੀਤ ਸਿੰਘ ਸਮੇਤ ਹੋਰ ਅਕਾਲੀ ਵਰਕਰ ਜਿਨ੍ਹਾਂ ਵਿੱਚ ਸੰਤੋਖ ਸਿੰਘ, ਪਿਆਰਾ ਸਿੰਘ ਕਾਂਗਰਸ ਪਾਰਟੀ ਵਿੱਚ ਕੈਪਟਨ ਸੰਦੀਪ ਸਿੰਘ ਸੰਧੂ ਦੀ ਅਗਵਾਈ ਵਿੱਚ ਸ਼ਾਮਲ ਹੋ ਗਈ ਹੈ।  ਕੈਪਟਨ ਸੰਦੀਪ ਸਿੰਘ ਸੰਧੂ ਨੇ ਜਿੱਥੇ ਆਏ ਅਕਾਲੀ ਵਰਕਰਾਂ ਦਾ ਸਨਮਾਨ ਕੀਤਾ ਉੱਥੇ ਹੀ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਇਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸ਼ਾਮਲ ਹੋਣ ਵਾਲਿਆਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਏ ਹਨ ਤੇ ਕੈਪਟਨ ਸੰਧੂ ਵੱਲੋਂ ਹਲਕੇ ਦਾਖੇ ਅੰਦਰ ਕਰਵਾਏ ਵਿਕਾਸ ਕਾਰਜਾਂ ਤੋਂ ਡਾਹਢੇ ਖੁਸ਼ ਹਨ। 
              ਜਿਕਰਯੋਗ ਹੈ ਕਿ ਦੋ ਕੁ ਦਿਨ ਪਹਿਲਾ ਕਾਂਗਰਸ ਦਾ ਪੰਚ ਹਰਗੋਪਾਲ ਸਿੰਘ ਅਕਾਲੀ ਦਲ ’ਚ ਚਲਿਆ ਗਿਆ ਸੀ ਜਿਸਨੂੰ ਲੈ ਕੇ ਮਹਿਲਾ ਸਰਪੰਚ ਦੇ ਪਤੀ ਅਲਵੇਲ ਸਿੰਘ ਨੇ ਅਕਾਲੀ ਦਲ ਵਿੱਚ ਸੰਨ ਲਾ ਕੇ ਉਨ੍ਹਾਂ ਦੀ ਮਹਿਲਾ ਪੰਚਾਇਤ ਮੈਂਬਰ ਸਮੇਤ ਹੋਰਨਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾ ਦਿੱਤਾ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਟੀਟੂ, ਲਖਵਿੰਦਰ ਸਿੰਘ ਸਪਰਾ, ਪੰਚ ਸਤਿਨਾਮ ਸਿੰਘ, ਸੁਖਦੇਵ ਸਿੰਘ ਸਮੇਤ ਹੋਰ ਵੀ ਹਾਜਰ ਸਨ।

ਸ਼ਹਿਰ ਅੰਦਰ ਜੋ ਵਿਕਾਸ ਹੋਇਆ ਉਹ ਤੁਹਾਡੇ ਸਾਹਮਣੇ ਹੈ,ਜਿਸਦੇ ਅਧਾਰ ਤੇ ਤੁਸੀਂ ਮੇਰੀ ਕਿਸਮਤ ਦਾ ਫੈਸਲਾ ਕਰਨਾ ਹੈ - ਕੈਪਟਨ ਸੰਧੂ

ਵਾਰਡ ਨੰਬਰ ਤਿੰਨ ਦੇ ਵਸਨੀਕਾਂ ਨੇ ਸੰਧੂ ਜੋੜੀ ਨੂੰ ਦੁਆਇਆ ਵਿਸ਼ਵਾਸ਼ ਕਿ ਬੇਫਿਕਰ ਹੋ ਜਾਓ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ
ਮੇਰਾ ਵਾਰਡ ਕੈਪਟਨ ਸੰਧੂ ਦੇ ਨਾਲ -ਕੌਂਸਲਰ ਰੇਖਾ ਰਾਣੀ

ਮੁੱਲਾਂਪੁਰ ਦਾਖਾ 04 ਫਰਵਰੀ (ਸਤਵਿੰਦਰ ਸਿੰਘ ਗਿੱਲ    ) - 20 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਅੱਜ ਸਥਾਨਕ ਕਸਬੇ ਦੇ ਵਾਰਡ ਨੰਬਰ 03 ਵਿੱਚ ਕੌਂਸਲਰ ਰੇਖਾ ਰਾਣੀ ਦੀ ਅਗਵਾਈ ਵਿੱਚ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਜਲਸਾ ਕਰਵਾਇਆ ਗਿਆ। ਜਿਥੇ ਵਾਰਡ ਵਾਸੀਆਂ ਨੇ ਸੰਧੂ ਜੋੜੀ ਨੂੰ ਵਿਸ਼ਵਾਸ਼ ਦੁਆਉਂਦਿਆ ਕਿਹਾ ਕਿ ਬੇਫਿਕਰ ਹੋ ਜਾਓ, ਵਾਰਡ ਵਿੱਚੋਂ ਵੱਡੀ ਲੀਡ ਨਾਲ ਜਿਤਾਵਾਂਗੇ . ਉੱਥੇ ਹੀ ਕੌਂਸਲਰ ਰੇਖਾ ਰਾਣੀ ਨੇ ਕਿਹਾ ਕਿ ਮੇਰਾ ਵਾਰਡ ਆਪਣਾ ਪਰਿਵਾਰ ਹੈ, ਜੋ ਕਿ ਕੈਪਟਨ ਸੰਦੀਪ ਸਿੰਘ ਸੰਧੂ ਨਾਲ ਚਟਾਨ ਵਾਂਗ ਖੜ੍ਹਾ ਹੈ। ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਕਿ ਮਿਹਨਤਕਸ਼ ਪਰਿਵਾਰ ਵਿੱਚ ਉਠਿਆ ਹੈ, ਕੈਪਟਨ ਸੰਧੂ ਨੇ ਕਿਹਾ ਕਿ 111 ਦਿਨਾਂ ਵਿੱਚ ਲਏ ਵੱਡੇ ਫੈਸਲੇ ਲਏ ਗਏ ਜਿਸਨੂੰ ਦਬਾਉਣ ਲਈ ਵੱਡੇ ਘਰਾਂ ਦੇ ਸਰਮਾਏਦਾਰ ਲੋਕ ਇਕੱਠੇ ਹੋ ਗਏ ਹਨ। ਇਕ ਵਾਰ ਜਰੂਰ ਸ੍ਰ ਚੰਨੀ ਨੂੰ ਮੌਕਾ ਦਿਉ ਫਿਰ ਦੇਖਿਓ ਕਿਵੇਂ ਵਿਕਾਸ ਹੁੰਦਾ ਹੈ। ਕੈਪਟਨ ਸੰਧੂ ਨੇ ਕਿਹਾ ਕਿ ਸ਼ਹਿਰ ਅੰਦਰ ਜੋ ਵਿਕਾਸ ਹੋਇਆ ਉਹ ਤੁਹਾਡੇ ਸਾਹਮਣੇ ਹੈ,ਜਿਸਦੇ ਅਧਾਰ ਤੇ ਤੁਸੀਂ ਮੇਰੀ ਕਿਸਮਤ ਦਾ ਫੈਸਲਾ ਕਰਨਾ ਹੈ।
               ਇਸ ਮੌਕੇ ਮੈਡਮ ਪੁਨੀਤਾ ਸੰਧੂ ਨੇ ਕਿਹਾ ਕਿ ਜਿਨ੍ਹਾਂ ਵਿਕਾਸ ਕਾਰਜਾਂ ਲਈ ਹਲਕਾ ਦਾਖਾ ਵਿੱਚ ਪੈਸਾ ਆਇਆ ਸ਼ਾਇਦ ਹੀ ਪੰਜਾਬ ਅੰਦਰ ਕਿਸੇ ਹੋਰ ਹਲਕੇ ਨੂੰ ਮਿਲਿਆ ਹੋਵੇ। ਉਨ੍ਹਾਂ ਆਪਣੇ ਪਤੀ ਲਈ ਵਾਰਡ ਵਾਸੀਆਂ ਤੋਂ ਵੋਟ ਦੀ ਮੰਗ ਕਰਦਿਆ ਕਿਹਾ ਕਿ ਆਪਣੀ ਕੀਮਤੀ ਵੋਟ ਕੈਪਟਨ ਸੰਧੂ ਦੇ ਹੱਕ ਵਿੱਚ ਪਾ ਕੇ ਹੋਰ ਰਹਿੰਦੇ ਵਿਕਾਸ ਕਰਵਾਓ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ, ਬਲਾਕ ਪ੍ਰਧਾਨ ਬੀਬੀ ਸਰਬਜੀਤ ਕੌਰ, ਸੀਨੀਅਰ ਕਾਂਗਰਸੀ ਆਗੂ ਬਾਲ ਕਿਸ਼ਨ, ਸੀਨੀਅਰ ਕਾਂਗਰਸੀ ਯੂਥ ਆਗੂ ਅਨਿਲ ਜੈਨ, ਬੌਬੀ ਮੰਡਿਆਣੀ, ਹਲਕਾ ਦਾਖਾ ਦਾ ਯੂਥ ਪ੍ਰਧਾਨ ਸ਼੍ਰੋਤਮ ਮੁੱਲਾਂਪੁਰ, ਸਿਕੰਦਰ ਸਿੰਘ ਸੇਖੋਂ, ਵਿਜੇ ਕੁਮਾਰ, ਅਮਰਜੀਤ ਸਿੰਘ, ਟਹਿਲ ਸਿੰਘ, ਨਿਜ਼ਾਮ ਮੀਆਂ, ਅਸ਼ੋਕ ਕੁਮਾਰ, ਲਾਲੀ ਛਾਬੜਾ, ਰੋਕੀ ਰਾਜਨ, ਸਾਬਕਾ ਕੌਂਸਲਰ ਰਾਣੀ ਸਮੇਤ ਹੋਰ ਵੀ ਵਾਰਡ ਵਾਸੀ ਵੱਡੀ ਤਾਦਾਦ ਵਿੱਚ ਹਾਜਰ ਸੀ।

ਕੈਪਟਨ ਸੰਧੂ ਦੀ ਧੀ ਨੇ ਆਪਣੇ ਪਿਤਾ ਲਈ ਵਾਰਡ ਨੰਬਰ 02 ’ਚ ਘਰ-ਘਰ ਮੰਗੀਆਂ ਵੋਟਾ 

ਕਿਹਾ! ਉਸਦੇ ਪਿਤਾ ਨੂੰ ਇੱਕ ਵਾਰ ਜਰੂਰ ਦਿਓ ਮੌਕਾ ਤੇ ਸ਼ਹਿਰ ਦਾ ਕਰਵਾਓ ਹੋਰ ਵਿਕਾਸ
ਮੁੱਲਾਂਪੁਰ ਦਾਖਾ 04 ਫਰਵਰੀ ( ਸਤਵਿੰਦਰ ਸਿੰਘ ਗਿੱਲ)   – ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਲਈ ਉਸਦੀ ਲਾਡਲੀ ਧੀ-ਰਾਣੀ ਨਿਹਚਲ ਸੰਧੂ ਨੇ ਅੱਜ ਵਾਰਡ ਨੰਬਰ 02 ਵਿੱਚ ਘਰ-ਘਰ ਜਾ ਕੇ ਵੋਟਾ ਦੀ ਮੰਗ ਕੀਤੀ। ਉਨ੍ਹਾਂ ਨਾਲ ਕਾਂਗਰਸ ਦੀ ਬਲਾਕ ਪ੍ਰਧਾਨ ਸਰਬਜੀਤ ਕੌਰ ਨਾਹਰ, ਕੌਂਸਲਰ ਸ਼ੁਭਾਸ ਨਾਗਰ, ਕਾਂਗਰਸੀ ਆਗੂ ਈਸ਼ਵਰ ਕੁਮਾਰ ਕਾਲਾ ਅਤੇ ਹੋਰ ਵੀ ਮੌਜ਼ੂਦ ਸਨ।
         ਨਿਹਚਲ ਸੰਧੂ ਨੇ ਕਿਹਾ ਕਿ ਕੋਵਿੰਡ –19 ਦੌਰਾਨ ਉਸਦੇ ਪਿਤਾ ਜੀ (ਕੈਪਟਨ ਸੰਧੂ) ਇਸ ਸ਼ਹਿਰ ਅੰਦਰ ਲੋੜਵੰਦ ਪਰਿਵਾਰਾਂ ਦੀ ਪਹਿਲ ਦੇ ਅਧਾਰ ’ਤੇ ਮੱਦਦ ਕਰਦੇ ਰਹੇ ਅਤੇ ਉਹ ਆਪਣੇ ਪਿਤਾ ਨੂੰ 5 ਮਹੀਨੇ ਤੱਕ ਘਰ ਆਉਣ ਲਈ ਉਡੀਕਦੇ ਰਹੇ। ਆਖਰ ਨੂੰ ਉਹ ਵੀ ਕੋਰੋਨਾ ਦਾ ਸ਼ਿਕਾਰ ਹੋ ਗਏ। ਪਰ ਉਹ ਹਲਕਾ ਦਾਖਾ ਤੇ ਸ਼ਹਿਰ ਵਾਸੀਆਂ ਦੀ ਸੇਵਾ ਕਰਨ ਵਿੱਚ ਜੁਟੇ ਰਹੇ। ਉਨ੍ਹਾਂ ਮੁਹੱਲਾ ਨਿਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ  ਐਂਤਕੀ ਉਸਦੇ ਪਿਤਾ ਜੀ ਨੂੰ ਜਰੂਰ ਮੌਕਾ ਦਿੱਤਾ ਜਾਵੇ ਤਾਂ ਜੋ ਸ਼ਹਿਰ ਦੇ ਅਧੂਰੇ ਰਹਿੰਦੇ ਹੋਰ ਵੀ ਵਿਕਾਸ ਕਾਰਜ ਹੋ ਸਕਣ।

ਹਲਕਾ ਦਾਖਾ 'ਚ ਪੰਜਾਬ ਲੋਕ ਕਾਂਗਰਸ ਗੱਠਜੋੜ ਦੇ ਹੱਕ 'ਚ ਹਨੇਰੀ ਝੁੱਲਣ ਲੱਗੀ -ਗੁਣਵੀਰ ਮੋਹੀ

ਮੁੱਲਾਂਪੁਰ,04 ਫਰਵਰੀ (ਸਤਵਿੰਦਰ ਸਿੰਘ ਗਿੱਲ )-ਹਲਕਾ ਦਾਖਾ ਤੋਂ ਪੰਜਾਬ ਲੋਕ ਕਾਂਗਰਸ ਗੱਠਜੋੜ ਦੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਦੇ ਹੱਕ 'ਚ ਉਨ੍ਹਾਂ ਦੀ ਧਰਮਪਤਨੀ ਬੀਬੀ ਗੁਣਵੀਰ ਕੌਰ ਮੋਹੀ ਨੇ ਪਿੰਡ ....ਵਿਖੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ।ਇਸ ਮੌਕੇ ਗੁਣਵੀਰ ਕੌਰ ਮੋਹੀ ਨੇ ਹਲਕੇ ਦੇ ਵੋਟਰਾਂ ਨੂੰ ਘਰੋਂ-ਘਰ ਜਾ ਕੇ ਅਪੀਲ ਕੀਤੀ ਕਿ ਉਹ ਦਮਨਜੀਤ ਮੋਹੀ   ਅਤੇ ਸ.ਅਨੰਦ ਸਰੂਪ ਮੋਹੀ ਦੀ ਸਾਫ਼-ਸੁਥਰੀ ਰਾਜਨੀਤੀ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਵੱਲੋਂ ਅੱਜ ਤੱਕ ਦੇ ਲੋਕ ਭਲਾਈ ਦੇ ਕਾਰਜਾਂ ਨੂੰ ਧਿਆਨ ਵਿਚ ਰੱਖਦਿਆਂ ਉਹ ਹਲਕੇ ਦੀ ਕਮਾਂਡ ਪੰਜਾਬ ਲੋਕ ਕਾਂਗਰਸ ਗੱਠਜੋੜ ਦੇ ਹੱਥਾਂ ’ਚ ਸੌਂਪਣ।ਉਨ੍ਹਾਂ ਆਖਿਆ ਕਿ ਆਉਣ ਵਾਲੀ ਪੰਜਾਬ ਲੋਕ ਕਾਂਗਰਸ ਅਤੇ ਭਾਜਪ‍ਾ ਗਠਜੋੜ ਸਰਕਾਰ ਦੌਰਾਨ ਹਲਕੇ ਨੂੰ ਵਿਕਾਸ ਪੱਖੋਂ ਨੰਬਰ ਇੱਕ ਹਲਕਾ ਬਣਾਉਣ ਦਾ ਉਨ੍ਹਾਂ ਦੇ ਪਤੀ ਦਮਨਜੀਤ ਸਿੰਘ ਮੋਹੀ ਦਾ ਸੁਪਨਾ ਪੂਰਾ ਕਰਨ ਲਈ ਪੰਜਾਬ ਲੋਕ ਕਾਂਗਰਸ ਗਠਜੋੜ  ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂਕਿ ਆਪਣੀ ਆਉਣ ਵਾਲੀ ਆਪਣੀ ਸਰਕਾਰ ’ਚ ਹਲਕੇ ਦੇ ਵਿਕਾਸ ਕਾਰਜ ਪਹਿਲ ਦੇ ਆਧਾਰ ਮੁਕੰਮਲ ਕਰਵਾਏ ਜਾ ਸਕਣ। ਇਸ ਮੌਕੇ ਗੁਣਵੀਰ ਮੋਹੀ ਨੇ ਆਖਿਆ ਕਿ ਬੀਬੀਆਂ ’ਚ ਪੰਜਾਬ ਲੋਕ ਕਾਂਗਰਸ ਗਠਜੋੜ ਦੀ ਸਰਕਾਰ ਬਣਾਉਣ ਲਈ ਚਾਅ ਹੈ ਅਤੇ ਹਲਕੇ ਦੇ ਲੋਕ ਦਮਨਜੀਤ ਮੋਹੀ ਨੂੰ ਮੁੜ ਵੱਡੀ ਜਿੱਤ ਦਿਵਾਉਣ ਦਾ ਮਨ ਬਣਾ ਚੁੱਕੇ ਹਨ।

ਹਲਕਾ ਦਾਖਾ 'ਚ ਪੰਜਾਬ ਲੋਕ ਕਾਂਗਰਸ ਗੱਠਜੋੜ ਦੇ ਹੱਕ 'ਚ ਹਨੇਰੀ ਝੁੱਲਣ ਲੱਗੀ -ਗੁਣਵੀਰ ਮੋਹੀ

ਮੁੱਲਾਂਪੁਰ,04 ਫਰਵਰੀ (ਸਤਵਿੰਦਰ ਸਿੰਘ ਗਿੱਲ )-ਹਲਕਾ ਦਾਖਾ ਤੋਂ ਪੰਜਾਬ ਲੋਕ ਕਾਂਗਰਸ ਗੱਠਜੋੜ ਦੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਦੇ ਹੱਕ 'ਚ ਉਨ੍ਹਾਂ ਦੀ ਧਰਮਪਤਨੀ ਬੀਬੀ ਗੁਣਵੀਰ ਕੌਰ ਮੋਹੀ ਨੇ ਪਿੰਡ ....ਵਿਖੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ।ਇਸ ਮੌਕੇ ਗੁਣਵੀਰ ਕੌਰ ਮੋਹੀ ਨੇ ਹਲਕੇ ਦੇ ਵੋਟਰਾਂ ਨੂੰ ਘਰੋਂ-ਘਰ ਜਾ ਕੇ ਅਪੀਲ ਕੀਤੀ ਕਿ ਉਹ ਦਮਨਜੀਤ ਮੋਹੀ   ਅਤੇ ਸ.ਅਨੰਦ ਸਰੂਪ ਮੋਹੀ ਦੀ ਸਾਫ਼-ਸੁਥਰੀ ਰਾਜਨੀਤੀ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਵੱਲੋਂ ਅੱਜ ਤੱਕ ਦੇ ਲੋਕ ਭਲਾਈ ਦੇ ਕਾਰਜਾਂ ਨੂੰ ਧਿਆਨ ਵਿਚ ਰੱਖਦਿਆਂ ਉਹ ਹਲਕੇ ਦੀ ਕਮਾਂਡ ਪੰਜਾਬ ਲੋਕ ਕਾਂਗਰਸ ਗੱਠਜੋੜ ਦੇ ਹੱਥਾਂ ’ਚ ਸੌਂਪਣ।ਉਨ੍ਹਾਂ ਆਖਿਆ ਕਿ ਆਉਣ ਵਾਲੀ ਪੰਜਾਬ ਲੋਕ ਕਾਂਗਰਸ ਅਤੇ ਭਾਜਪ‍ਾ ਗਠਜੋੜ ਸਰਕਾਰ ਦੌਰਾਨ ਹਲਕੇ ਨੂੰ ਵਿਕਾਸ ਪੱਖੋਂ ਨੰਬਰ ਇੱਕ ਹਲਕਾ ਬਣਾਉਣ ਦਾ ਉਨ੍ਹਾਂ ਦੇ ਪਤੀ ਦਮਨਜੀਤ ਸਿੰਘ ਮੋਹੀ ਦਾ ਸੁਪਨਾ ਪੂਰਾ ਕਰਨ ਲਈ ਪੰਜਾਬ ਲੋਕ ਕਾਂਗਰਸ ਗਠਜੋੜ  ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂਕਿ ਆਪਣੀ ਆਉਣ ਵਾਲੀ ਆਪਣੀ ਸਰਕਾਰ ’ਚ ਹਲਕੇ ਦੇ ਵਿਕਾਸ ਕਾਰਜ ਪਹਿਲ ਦੇ ਆਧਾਰ ਮੁਕੰਮਲ ਕਰਵਾਏ ਜਾ ਸਕਣ। ਇਸ ਮੌਕੇ ਗੁਣਵੀਰ ਮੋਹੀ ਨੇ ਆਖਿਆ ਕਿ ਬੀਬੀਆਂ ’ਚ ਪੰਜਾਬ ਲੋਕ ਕਾਂਗਰਸ ਗਠਜੋੜ ਦੀ ਸਰਕਾਰ ਬਣਾਉਣ ਲਈ ਚਾਅ ਹੈ ਅਤੇ ਹਲਕੇ ਦੇ ਲੋਕ ਦਮਨਜੀਤ ਮੋਹੀ ਨੂੰ ਮੁੜ ਵੱਡੀ ਜਿੱਤ ਦਿਵਾਉਣ ਦਾ ਮਨ ਬਣਾ ਚੁੱਕੇ ਹਨ।

ਪਿੰਡ ਸਦਰਪੁਰਾ ਵਿਖੇ ਇਆਲੀ ਦੇ ਹੱਕ ’ਚ ਹੋਈ ਚੋਣ ਮੀਟਿੰਗ ਨੇ ਧਾਰਿਆ ਜਲਸੇ ਦਾ ਰੂਪ

ਹਲਕਾ ਦਾਖਾ ਦੇ ਜੂਝਾਰੂ ਲੋਕ ਧੱਕੇਸ਼ਾਹੀਆਂ ਦਾ ਸਬਕ ਸਿਖਾਉਣਗੇ-ਇਆਲੀ
ਸਿੱਧਵਾਂ ਬੇਟ, 4 ਫਰਵਰੀ(ਸਤਵਿੰਦਰ ਸਿੰਘ ਗਿੱਲ )— 16ਵੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਚੋਣ ਪ੍ਰਚਾਰ ਨੂੰ ਦਿਨ-ਬ-ਦਿਨ ਲੋਕ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਲੜੀ ਤਹਿਤ ਉਨ੍ਹਾਂ ਵੱਲੋਂ ਬੇਟ ਇਲਾਕੇ ਦੇ ਅਹਿਮ ਪਿੰਡ ਸਦਰਪੁਰਾ ਵਿਖੇ ਕੀਤੀ ਚੋਣ ਮੀਟਿੰਗ ਦੌਰਾਨ ਪਿੰਡਵਾਸੀ ਦੀ ਭਾਰੀ ਬਰਸਾਤ ਦੇ ਬਾਵਜੂਦ ਭਰਵੀਂ ਸ਼ਮੂਲੀਅਤ ਸਦਕਾ ਚੋਣ ਮੀਟਿੰਗ ਨੇ ਜਲਸੇ ਦਾ ਰੂਪ ਧਾਰਨ ਕਰ ਲਿਆ। ਇਸ ਮੌਕੇ ਸੰਬੋਧਨ ਕਰਦਿਆ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਪੰਜ ਸਾਲਾਂ ਵਿਚ ਭੋਰਾ ਵੀ ਵਿਕਾਸ ਨਾ ਕਰਵਾ ਕੇ ਮੌਜੂਦਾ ਕਾਂਗਰਸ ਸਰਕਾਰ ਸੂਬੇ ਦੇ ਇਤਿਹਾਸ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ, ਜਿਸ ਨੇ ਸੂਬੇ ਦਾ ਵਿਕਾਸ ਕਰਵਾਉਣ ਦੀ ਬਜਾਏ ਵਿਕਾਸ ਕਾਰਜਾਂ ’ਚ ਖੜੋਤ ਲਿਆ ਦਿੱਤੀ, ਉਥੇ ਹੀ ਅਕਾਲੀ-ਭਾਜਪਾ ਸਰਕਾਰ ਸਮੇਂ ਚਲਦੀਆਂ ਲੋਕ ਭਲਾਈ ਸਕੀਮਾਂ ਨੂੰ ਬੰਦ ਕਰਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਹਾਲਾਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਸੱਤਾ ’ਤੇ ਕਾਬਜ਼ ਹੋਣ ਲਈ ਲੋਕਾਂ ਨਾਲ ਥੋਕ ਦੇ ਭਾਅ ਵਾਅਦੇ ਕੀਤੇ ਸਨ ਪ੍ਰੰਤੂ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਕਾਰਨ ਕਾਂਗਰਸ ਸਰਕਾਰ ਵਾਅਦਿਆਂ ਤੋਂ ਭਗੌੜੀ ਸਰਕਾਰ ਬਣ ਗਈ ਹੈ, ਬਲਕਿ ਮੁੱਖ ਮੰਤਰੀ ਬਦਲ ਕੇ ਲੋਕਾਂ ਨੂੰ ਮੁੜ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਜਦਕਿ ਨਿਕੰਮੇਪਣ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਨੂੰ ਵੀ ਪਿਛੇ ਛੱਡ ਦਿੱਤਾ ਅਤੇ ਉਹ ਸਿਰਫ ਐਲਾਨਜੀਤ ਮੁੱਖ ਮੰਤਰੀ ਹੀ ਸਾਬਤ ਹੋਇਆ। ਉਨ੍ਹਾਂ ਆਖਿਆ ਕਿ ਸੱਤਾ ਦੇ ਨਸ਼ੇ ’ਚ ਮਦਹੋਸ਼ ਹੋਈ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ’ਤੇ ਜੁਲਮ ਕਰਨਾ ਮੁੱਢ ਕਦੀਮ ਤੋਂ ਆਦਤ ਹੈ ਪ੍ਰੰਤੂ ਜ਼ਿਮਨੀ ਚੋਣ ਵਿਚ ਆਏ ਹਲਕਾ ਦਾਖਾ ਦੇ ਇੰਚਾਰਜ ਨੇ ਜਿਆਦਤੀਆਂ ਤੇ ਧੱਕੇਸ਼ਾਹੀਆਂ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜਿਸ ਦੌਰਾਨ ਉਨ੍ਹਾਂ ਅਕਾਲੀ ਆਗੂਆਂ ਤੇ ਵਰਕਰਾਂ ਤੋਂ ਇਲਾਵਾਂ ਹਲਕੇ ਦੇ ਲੋਕਾਂ ਨਾਲ ਕਾਫੀ ਧੱਕੇਸ਼ਾਹੀਆਂ ਕੀਤੀਆਂ ਪ੍ਰੰਤੂ ਹਲਕਾ ਦਾਖਾ ਦੇ ਜੂਝਾਰੂ ਲੋਕ ਧੱਕੇਸ਼ਾਹੀਆਂ ਦਾ ਇਨ੍ਹਾਂ ਚੋਣਾਂ ਵਿਚ ਸਬਕ ਸਿਖਾਉਣਗੇ। ਇਸ ਮੌਕੇ ਸਾਬਕਾ ਸਰਪੰਚ ਕੁਲਵੰਤ ਸਿੰਘ, ਡਾ. ਬਲਵੀਰ ਸਿੰਘ ਨਿੱਕੂ, ਐੱਨ.ਆਰ.ਆਈ. ਕੁਲਵੰਤ ਸਿੰਘ ਤੂਰ ਅਤੇ ਜਗਜੀਤ ਸਿੰਘ ਸਿੱਧੂ ਨੇ ਵਿਧਾਇਕ ਇਆਲੀ ਵੱਲੋਂ ਵਿਰੋਧੀ ਧਿਰ ਵਿਚ ਹੁੰਦੇ ਹੋਏ ਹਲਕੇ ਦੇ ਲੋਕਾਂ ਦੀ ਬਾਂਹ ਫੜ੍ਹਨ ਤੋਂ ਪ੍ਰਭਾਵਿਤ ਹੋ ਕੇ ਸਮਰਥਨ ਦੇਣ ਦਾ ਐਲਾਨ ਕੀਤਾ, ਉਥੇ ਹੀ ਇਸ ਭਰਵੇਂ ਜਲਸੇ ਦੌਰਾਨ ਹਾਜ਼ਰ ਸਮੂਹ ਪਿੰਡਵਾਸੀਆਂ ਨੇ ਹੱਥ ਖੜ੍ਹੇ ਕਰਕੇ ਮਨਪ੍ਰੀਤ ਸਿੰਘ ਇਆਲੀ ਨੂੰ ਭਾਰੀ ਬੁਹਮੱਤ ਨਾਲ ਜਿਤਾਉਣ ਦਾ ਅਹਿਦ ਕੀਤਾ। ਇਸ ਮੌਕੇ ਮਨਜਿੰਦਰ ਸਿੰਘ ਬਿੰਦਾ ਭੁਮਾਲ, ਗੁਰਮੀਤ ਸਿੰਘ ਹਾਂਸ, ਬਲਜੀਤ ਸਿੰਘ ਸਿੱਧਵਾਂ ਬੇਟ, ਵਰਦੀਪ ਸਿੰਘ ਦੀਪਾ, ਹਰਿੰਦਰ ਸਿੰਘ ਕਾਕਾ, ਪ੍ਰਦੀਪ ਸਿੰਘ ਦੀਪਾ, ਜਗਦੀਪ ਸਿੰਘ ਸਦਰਪੁਰਾ, ਗੁਲਵੰਤ ਸਿੰਘ, ਜਰਨੈਲ ਸਿੰਘ, ਸੁਰਜੀਤ ਸੰਘ, ਹਰਭਜਨ ਸਿੰਘ ਗਰੇਵਾਲ, ਜਗਜੀਵਨ ਸਿੰਘ, ਸ਼ੇਰ ਸਿੰਘ ਨੰਬਰਦਾਰ, ਅਮਨਦੀਪ ਸਿੰਘ ਗਰੇਵਾਲ, ਗੁਰਮੀਤ ਸਿੰਘ ਪੰਚ, ਹਰਵਿੰਦਰ ਸਿੰਘ ਸਾਬਕਾ ਪੰਚ, ਗੁਰਚਰਨ ਸਿੰਘ ਧਾਲੀਵਾਲ, ਗੁਰਬਖਸ਼ ਸਿੰਘ ਸਾਬਕਾ ਸਰਪੰਚ, ਲਾਲ ਸਿੰਘ ਆਦਿ ਹਜਾਰ ਸਨ। 
ਫੋਟੋ ਕੈਪਸ਼ਨ— ਪਿੰਡ ਸਦਰਪੁਰਾ ਵਿਖੇ ਚੋਣ ਮੀਟਿੰਗ ਦੌਰਾਨ ਮਨਪ੍ਰੀਤ ਸਿੰਘ ਇਆਲੀ ਨਾਲ ਖੜ੍ਹੇ ਪਿੰਡਵਾਸੀ

ਸ੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਜਥੇਬੰਧਕ ਸਕੱਤਰ ਨੂੰ ਸਦਮਾ ਵੱਡੇ ਭਰਾ ਦੀ ਮੌਤ

ਹਠੂਰ,3,ਫਰਵਰੀ-(ਕੌਸ਼ਲ ਮੱਲ੍ਹਾ)- ਸ੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਜਥੇਬੰਧਕ ਸਕੱਤਰ ਅਤੇ ਵਿਧਾਨ ਸਭਾ ਹਲਕਾ ਮੋਗਾ ਤੋ ਉਮੀਦਵਾਰ ਭਾਈ ਮਨਜੀਤ ਸਿੰਘ ਮੱਲ੍ਹਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਉਨ੍ਹਾ ਦੇ ਵੱਡੇ ਭਰਾ ਹਰਜੀਤ ਸਿੰਘ ਸਿੱਧੂ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ।ਇਸ ਦੁੱਖ ਦੀ ਘੜੀ ਵਿਚ ਸਮੂਹ ਸਿੱਧੂ ਪਰਿਵਾਰ ਨਾਲ ਸ੍ਰੋਮਣੀ ਅਕਾਲੀ ਦਲ (ਅ)ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ,ਪੰਜਾਬ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਵਰਕਿੰਗ ਕਮੇਟੀ ਮੈਬਰ ਹਰਪਾਲ ਸਿੰਘ ਕੁੱਸਾ,ਜਿਲ੍ਹਾ ਜੱਥੇਦਾਰ ਸੁਰਜੀਤ ਸਿੰਘ ਤਲਵੰਡੀ,ਪ੍ਰਧਾਨ ਨਿਰਮਲ ਸਿੰਘ ਡੱਲਾ,ਅਵਨਿੰਦਰ ਸਿੰਘ ਗੋਲਡੀ,ਮਨਿੰਦਰ ਸਿੰਘ ਰਾਣਾ,ਗੁਰਨਾਮ ਸਿੰਘ ਡੱਲਾ,ਹਰਮੀਤ ਕੌਰ,ਗਗਨਦੀਪ ਕੌਰ,ਸਤਨਾਮ ਸਿੰਘ ਬਿਲਾਸਪੁਰ,ਭੁਪਿੰਦਰ ਸਿੰਘ ਮੱਲ੍ਹਾ,ਲਸਕਰ ਸਿੰਘ ਖੋਸਾ,ਭਿੰਦਰਪਾਲ ਸਿੰਘ ਮੱਲ੍ਹਾ,ਗੁਰਦੀਪ ਸਿੰਘ ਮੱਲ੍ਹਾ,ਦਲਜੀਤ ਸਿੰਘ ਫੌਜੀ,ਆਤਮਾ ਸਿੰਘ ਕੁੱਸਾ,ਭਵਖੰਡਨ ਸਿੰਘ,ਹਰਦੀਪ ਸਿੰਘ ਹੌਲਦਾਰ,ਹਰਜੀਤ ਸਿੰਘ,ਮੱਖਣ ਸਿੰਘ,ਮਨਜੀਤ ਕੌਰ,ਜਗਰੂਪ ਸਿੰਘ ਮੱਲ੍ਹਾ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸ ਮੌਕੇ ਮਨਜੀਤ ਕੌਰ ਸਿੱਧੂ ਅਤੇ ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹਰਜੀਤ ਸਿੰਘ ਸਿੱਧੂ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ 06 ਫਰਵਰੀ ਦਿਨ ਐਤਵਾਰ ਨੂੰ ਦੁਪਹਿਰ ਬਾਰਾ ਵਜੇ ਵੱਡਾ ਗੁਰਦੁਆਰਾ ਸੰਤ ਬਾਬਾ ਮੱਘਰ ਸਿੰਘ ਪਿੰਡ ਮੱਲ੍ਹਾ ਵਿਖੇ ਪਾਏ ਜਾਣਗੇ।ਇਸ ਸਰਧਾਜਲੀ ਸਮਾਗਮ ਵਿਚ ਵੱਖ-ਵੱਖ ਪਾਰਟੀਆ ਦੇ ਆਗੂ ਹਰਜੀਤ ਸਿੰਘ ਸਿੱਧੂ ਨੂੰ ਸਰਧਾ ਦੇ ਫੁੱਲ ਭੇਟ ਕਰਨਗੇ।

“ਸਿੱਖਿਆ ਬਚਾਓ ਅਤੇ ਰੁਜ਼ਗਾਰ ਬਚਾਓ” ਲਈ ਟੋਲ ਪਲਾਜ਼ਾ ਚੌਕੀਮਾਨ ਵਿਖੇ ਕੀਤਾ ਰੋਸ ਪ੍ਰਦਰਸ਼ਨ ਪ੍ਰਮੁੱਖ ਸਕੂਲਾਂ ਦੇ ਡਰਾਈਵਰ ਅਤੇ ਕੰਡਕਟਰ ਹੋਏ ਸ਼ਾਮਲ

ਜਗਰਾਂਓ, 3 ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) :- ਇਲਾਕੇ ਦੇ ਪ੍ਰਮੁੱਖ ਸਕੂਲਾਂ ਦੇ ਡਰਾਇਵਰਾਂ ਅਤੇ ਕੰਡਕਟਰਾਂ ਨੇ ਵਰ੍ਹਦੇ ਮੀਂਹ ਵਿੱਚ ਫੈਡਰੇਸ਼ਨ ਆੱਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਸੱਦੇ ‘ਤੇ ਟੋਲ ਪਲਾਜ਼ਾ ਚੌਕੀਮਾਨ ਵਿਖੇ “ਸਿੱਖਿਆ ਬਚਾਓ ਅਤੇ ਰੁਜ਼ਗਾਰ ਬਚਾਓ” ਮਿਸ਼ਨ ਅਧੀਨ ਰੋਸ ਪ੍ਰਦਰਸ਼ਨ ਕੀਤਾ।ਫੈਡਰੇਸ਼ਨ ਦੇ ਪ੍ਰਧਾਨ ਡਾ.  ਜਗਜੀਤ ਸਿੰਘ ਧੂਰੀ ਨੇ ਆਪਣੇ ਸੱਦੇ ਵਿੱਚ ਕਿਹਾ ਕਿ ਸਿੱਖਿਆ ਅਤੇ ਰੁਜ਼ਗਾਰ ਨੂੰ ਬਚਾਉਣ ਲਈ ਅਧਿਆਪਕ, ਵਰਕਰ, ਡਰਾਇਵਰ, ਕੰਡਕਟਰ ਅਤੇ ਸਕੂਲਾਂ ਦੇ ਸਾਰੇ ਮੁਲਾਜ਼ਮ ਆਪਣੀ ਲੜਾਈ ਆਪ ਲੜਨ ਅਤੇ ਮਾਪਿਆਂ ਤੇ ਸਮਾਜ ਦਾ ਸਹਿਯੋਗ ਲੈਣ।ਸਕੂਲ ਪ੍ਰਤੀਨਿਧਾਂ ਨੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਜਿੱਥੇ ਵਿਦਿਆਰਥੀਆਂ ਦੇ ਭਵਿੱਖ, ਸਿੱਖਿਆ ਅਤੇ ਵਿਦਅਕ ਅਦਾਰਿਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉੱਥੇ ਸੈਲਫ ਫੰਡਿੰਗ ਸੰਸਥਾ ਦੇ ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ।ਪ੍ਰਦਰਸ਼ਨ ਕਰ ਰਹੇ ਵਰਕਰਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਨਹੀਂ ਕਰ ਰਹੇ ਬਲਕਿ ਸਾਡੇ ਰੁਜ਼ਗਾਰ ਨੂੰ ਸਰਕਾਰ ਕਰੋਨਾ ਦੇ ਨਾਮ ਹੇਠ ਖੋਹ ਰਹੀਹੈ।ਵਰਕਰਾਂ ਨੇ ਕਿਹਾ ਕਿ ਜੇਕਰ ਸਕੂਲ ਨਹੀਂ ਖੁੱਲਣਗੇ ਤਾਂ ਅਸੀਂ ਵੋਟ ਵੀ ਨਹੀਂ ਪਾਵਾਂਗੇ।ਇਸ ਮੌਕੇ ਐੱਮ.ਐੱਲ.ਡੀ ਸਕੂਲ, ਤਲਵੰਡੀ ਕਲਾਂ ਤੋਂ ਤਾਰਾ ਸਿੰਘ, ਸਪਰਿੰਗ ਡਿਊ ਸਕੂਲ ਨਾਨਕਸਰ ਤੋਂ ਗੁਰਚਰਨ ਸਿੰਘ, ਗੋਲਡਨ ਅਰਥ ਕਾਨਵੈਂਟ ਸਕੂਲ, ਪੰਡੋਰੀ ਤੋਂ ਸਰਬਜੀਤ ਸਿੰਘ, ਤੇਜਸ ਪਬਲਿਕ ਸਕੂਲ ਸਿੱਧਵਾਂ ਖੁਰਦ ਤੋਂ ਬਸੰਤ ਸਿੰਘ, ਬਲੌਜ਼ਮ ਕਾਨਵੈਂਟ ਸਕੂਲ ਲੀਲਾ ਮੇਘ ਸਿੰਘ ਤੋਂ ਜਗਦੀਪ ਸਿੰਘ, ਨਿਊ ਪੰਜਾਬ ਪਬਲਿਕ ਸਕੂਲ ਜਗਰਾਉਂ ਤੋਂ ਗੁਰਮੇਲ ਸਿੰਘ, ਜੀ.ਐੱਚ.ਜੀ ਅਕੈਡਮੀ ਜਗਰਾਉਂ ਤੋਂ ਜਗਦੇਵ ਸਿੰਘ ਆਦਿ ਇਲਾਕੇ ਦੇ ਪ੍ਰਮੁੱਖ ਸਕੂਲਾਂ ਦੇ ਵਰਕਰਾਂ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਕਾਲੀਆਂ ਝੰਡੀਆਂ ਲੈ ਕੇ ਭਾਗ ਲਿਆ।ਵਰਕਰਾਂ ਦਾ ਵਰ੍ਹਦੇ ਮੀਂਹ ਵਿੱਚ ਖੜ੍ਹਨਾ ਕਿਸਾਨੀ ਸੰਘਰਸ਼ ਦੀ ਯਾਦ ਦਿਵਾ ਰਿਹਾ ਸੀ।