You are here

ਲੁਧਿਆਣਾ

ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਦਮਨਜੀਤ ਮੋਹੀ ਨੂੰ ਪਿੰਡ ਦੇਤਵਾਲ 'ਚ  ਮਿਲਿਆ ਭਰਵਾਂ ਹੁੰਗਾਰਾ

ਮੋਹੀ ਵਿਧਾਇਕ ਬਣੇ ਤਾਂ ਬਦਲ ਜਾਵੇਗੀ  ਦਾਖਾ ਦੀ ਤਕਦੀਰ-ਮੇਜਰ ਦੇਤਵਾਲ 

ਮੁੱਲਾਂਪੁਰ 9 ਫਰਵਰੀ(ਸਤਵਿੰਦਰ ਸਿੰਘ ਗਿੱਲ )  ਵਿਧਾਨ ਸਭਾ ਹਲਕਾ ਦਾਖਾ ਤੋਂ ਹਾਕੀ ਬਾਲ ਚੋਣ ਨਿਸ਼ਾਨ ਤੇ  ਚੋਣ ਲੜ ਰਹੇ ਭਾਰਤੀ ਜਨਤਾ ਪਾਰਟੀ -ਪੰਜਾਬ ਲੋਕ ਕਾਂਗਰਸ - ਅਕਾਲੀ ਦਲ ਸੰਯੁਕਤ ਗਠਜੋੜ  ਦੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਵੱਲੋਂ ਬਾਕੀ ਉਮੀਦਵਾਰਾਂ ਨੂੰ ਪਛਾੜਦੇ ਹੋਏ ਆਪਣੀ ਚੋਣ ਮੁਹਿੰਮ ਜੰਗੀ ਪੱਧਰ ਤੇ ਚਲਾਈ ਜਾ ਰਹੀ ਹੈ। ਜਿਸ ਤਹਿਤ ਉਨ੍ਹਾਂ ਵੱਲੋਂ ਸੀਨੀਅਰ ਬੀਜੇਪੀ ਆਗੂ ਮੇਜਰ ਸਿੰਘ ਦੇਤਵਾਲ ਦੇ ਸਹਿਯੋਗ ਨਾਲ ਪਿੰਡ ਦੇਤਵਾਲ 'ਚ ਕੀਤੇ ਗਏ ਚੋਣ ਜਲਸੇ 'ਚ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ।ਇਸ ਮੋਕੇ ਦਮਨਜੀਤ ਮੋਹੀ ਨੇ ਲੋਕਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ।ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਅਤੇ ਅਕਾਲੀ ਦਲ ਨੇ  ਕੁਰਸੀ ਦੀ ਲੜਾਈ ਤੇ ਲੋਕਾਂ ਨੂੰ ਲੁੱਟਣ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੀਆਂ ਮਾੜੀਆਂ ਤੇ ਭ੍ਰਿਸ਼ਟ ਨੀਤੀਆਂ ਕਾਰਨ ਅੱਜ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ ਜਦੋਂਕਿ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਅਤੇ ਲਹਿਰ ਦੋਨੋ ਹੀ ਫਰਜੀ ਹਨ। 
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੋੜ ਤੋਂ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਲਈ ਭਾਜਪਾ ਦੀ ਡਬਲ ਇੰਜਣ ਸਰਕਾਰ ਨੂੰ ਇਕ ਮੌਕਾ ਜ਼ਰੂਰ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਹੀ ਇੱਕਮਾਤਰ ਅਜਿਹਾ ਸੰਗਠਨ ਹੈ ਜੋ ਸਬਦਾ ਸਾਥ,ਸਬਦਾ ਵਿਕਾਸ ਦਾ ਸਿੱਧਾਂਤ ਲੈ ਕੇ ਚੱਲਦੀ ਹੈ। ਕੇਂਦਰ ਸਰਕਾਰ ਦੀ ਅਗਵਾਈ ਵਿੱਚ ਭਾਰਤ ਤਰੱਕੀ ਦੇ ਰਸਤੇ ਤੇ ਆਗੂ ਹੈ।
ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਭ ਤੋਂ ਵੱਧ ਯੋਗਦਾਨ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ ਵੀ ਹਰ ਭਾਰਤਵਾਸੀ ਦਾ ਵਿਸ਼ਵਾਸ ਬਣਦੀ ਜਾ ਰਹੀ ਹੈ ਅਤੇ ਜਨਤਾ ਦੇ ਵਿੱਚ ਇੱਕ ਨਵੀਂ ਉਰਜਾ ਦਾ ਸੰਚਾਰ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਅਸੀ ਸਾਰੇ ਲੋਕਾਂ ਦੇ ਚੇਹਰਿਆਂ ਤੇ ਆਸ ਅਤੇ ਤਰੱਕੀ ਦੀ ਮੁਸਕਾਨ ਵੇਖ ਸੱਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੀਤੀਆਂ ਅਤੇ ਸਿੱਧਾਂਤਾਂ ਤੇ ਚੱਲਣ ਵਾਲੀ ਪਾਰਟੀ ਹੈ।
ਇਸ ਮੌਕੇ ਸੀਨੀਅਰ ਬੀਜੇਪੀ ਆਗੂ ਮੇਜਰ ਸਿੰਘ ਦੇਤਵਾਲ ਨੇ ਦੱਸਿਆ ਕਿ ਸਮੁੱਚੇ ਦਾਖਾ ਹਲਕੇ ਦੇ ਲੋਕਾਂ ਅੰਦਰ ਪੰਜਾਬ ਲੋਕ ਕਾਂਗਰਸ -ਭਾਜਪਾ- ਅਕਾਲੀ ਦਲ ਸੰਯੁਕਤ ਗਠਜੋੜ ਪ੍ਰਤੀ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਲੋਕਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵਾਰ ਹਲਕਾ ਦਾਖਾ ਤੋਂ ਜਿੱਤ ਪ੍ਰਾਪਤ ਕਰਕੇ ਲੋਕਾ ਨੂੰ ਮਜਬੂਤ ਸਰਕਾਰ ਦਿੱਤੀ ਜਾਵੇਗੀ। ਲੋਕਾਂ ਤੋਂ ਮਿਲ ਰਹੇ ਸਮਰਥਨ ਅਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਜਿਲ੍ਹਾ ਪ੍ਰੀਸ਼ਦ ਮੈਂਬਰ ਰਿੱਕੀ ਚੌਹਾਨ ਨੇ ਕਿਹਾ ਕਿ ਹਲਕਾ ਵਾਸੀਆਂ ਦਾ ਪਿਆਰ ਅਤੇ ਉਤਸਾਹ ਦੱਸਦਾ ਹੈ ਕਿ ਜਨਤਾ ਅਕਾਲੀ-ਕਾਂਗਰਸ ਨੂੰ ਛੱਡ ਕੇ ਸੱਤਾ ਤਬਦੀਲੀ ਦਾ ਮਨ ਬਣਾ ਚੁੱਕੇ ਹਨ। ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਫੇਲ ਹੋ ਚੁੱਕਿਆ ਮਾਡਲ ਹੈ।ਉਨ੍ਹਾਂ ਕਿਹਾ ਕਿ ਦਮਨਜੀਤ ਸਿੰਘ ਮੋਹੀ ਦੀ ਜਿੱਤ ਹਲਕਾ ਕੋਟਕਪੂਰਾ ਦੀ ਤਕਦੀਰ ਬਦਲ ਦੇਵੇਗੀ।ਇਸ ਮੌਕੇ ਸੰਜੀਵ ਢੰਡ ,ਭੁਪਿੰਦਰ ਮੁੱਲਾਂਪੁਰ, ਬਲਦੇਵ ਦੇਤਵਾਲ ,ਸਾਬਕਾ ਕੌਂਸਲਰਾਂ ਅੰਬੂ ਰਾਮ ਮਿਸਾਲ ,ਮਦਨ ਸ਼ਰਮਾ ਰਾਕੇਸ਼ ਸਿੰਗਲਾ ਤੋਂ ਇਲਾਵਾਂ ਵੱਡੀ ਗਿਣਤੀ 'ਚ ਲੋਕ ਹਾਜਰ ਸਨ 

ਪਿੰਡ ਦੇਤਵਾਲ ਚੋਣ ਜਲਸੇ ਦੌਰਾਨ ਲੋਕਾਂ ਚ ਬੈਠ ਕੇ ਤਸਵੀਰ ਖਿਚਵਾਉਂਦੇ ਹੋਏ ਦਮਨਜੀਤ ਮੋਹੀ ,ਮੇਜਰ ਸਿੰਘ ਦੇਤਵਾਲ ਰਿੱਕੀ ਚੌਹਾਨ ਅਤੇ ਹੋਰ

ਪਿੰਡ ਛੱਜਾਵਾਲ ਵਾਸੀਆਂ ਨਾਲ ਕੈਪਟਨ ਸੰਧੂ ਨੇ ਕੀਤੀ ਚੋਣਾਂ ਸਬੰਧੀ ਮੀਟਿੰਗ

ਤੁਹਾਡੀ ਇੱਕ-ਇੱਕ ਵੋਟ ਕੀਮਤੀ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਮੁੱਖ ਬਣਾਏਗੀ—ਕੈਪਟਨ ਸੰਧੂ
ਮੁੱਲਾਂਪੁਰ ਦਾਖਾ 9 ਫਰਵਰੀ(ਸਤਵਿੰਦਰ ਸਿੰਘ ਗਿੱਲ ) – ਸੂਬੇ ਅੰਦਰ ਹੋ ਜਾ ਰਹੀਆਂ ਵਿਧਾਨ ਸਭਾ ਚੋਣ ਸਬੰਧੀ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਪਿੰਡ ਛੱਜਾਵਾਲ ਵਾਸੀਆਂ ਨਾਲ ਚੋਣਾਂ ਸਬੰਧੀ ਮੀਟਿੰਗ ਕੀਤੀ। ਪਿੰਡ ਛੱਜਾਵਾਲ ਵਾਸੀਆਂ ਨੇ ਵੱਡੀ ਇਕੱਤਰਤਾਂ ਨਾਲ ਮੀਟਿੰਗ ਵਿੱਚ ਸਮੂਲੀਅਤ ਕੀਤੀ।  ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਤੁਹਾਡੀ ਇੱਕ-ਇੱਕ ਕੀਮਤੀ ਵੋਟ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਮੁੱਖ ਮੰਤਰੀ ਬਣਾਏਗੀ ਤੇ ਉਸਨੂੰ ਵੀ ਹਲਕਾ ਦਾਖਾ ਦਾ ਵਿਧਾਇਕ ਹੋਣ ’ਤੇ ਮਾਣ ਹਾਸਲ ਹੋਵੇਗਾ। 
           ਕੈਪਟਨ ਸੰਧੂ ਨੇ ਕਿਹਾ ਕਿ ਸ੍ਰ ਚਰਨਜੀਤ ਸਿੰਘ ਚੰਨੀ ਇੱਕ ਆਮ ਪਰਿਵਾਰ ਵਿੱਚੋਂ ਉੱਠ ਕੇ ਇਸ ਮੁਕਾਮ ’ਤੇ ਪੁੱਜ ਗਿਆ ਹੈ, ਉਸਨੂੰ ਦਬਾਉਣ ਲਈ ਸਰਮਾਏਦਾਰ ਲੋਕ ਇਕੱਠੇ ਹੋ ਗਏ ਹਨ। ਉਨ੍ਹਾਂ ਨੇ ਹਰ ਹੀਲਾ ਵਰਤਣਾ ਹੈ, ਪਰ ਤੁਸੀ ਸੁਚੇਤ ਰਹਿਣਾ ਹੈ, ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਾ।  ਪੰਜਾਬ ਦੀ ਖੁਸ਼ਹਾਲੀ ਤੇ ਬੱਚਿਆਂ ਦੇ ਭਵਿੱਖ ਲਈ  ਸਿਰਫ ਤੇ ਸਿਰਫ ਚਰਨਜੀਤ ਸਿੰਘ ਚੰਨੀ ਨੂੰ ਹੀ ਚੁਣਨਾ ਹੈ, ਕਿਉਂਕਿ ਉਸਨੇ ਬਹੁਤ ਘੱਟ ਦਿਨਾਂ ਵਿੱਚ ਪੰਜਾਬ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਇਸ ਮੌਕੇ ਪੇਡਾ ਦੇ ਵਾਇਸ ਚੇਅਰਮੈਨ ਡਾ. ਕਰਨ ਵੜਿੰਗ ਨੇ ਕਿਹਾ ਕਿ ਜੇਕਰ ਤੁਸੀ ਹਲਕਾ ਦਾਖਾ ਤੋਂ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਜਿਤਾਉਣੇ ਆ ਤੇ ਅੱਗੇ ਚਰਨਜੀਤ ਸਿੰਘ ਚੰਨੀ ਹੋਵੇ ਮੁੱਖ ਮੰਤਰੀ ਫਿਰ ਦੇਖਿਓ ਰਹਿੰਦੇ ਵਿਕਾਸ ਕਿੱਦਾ ਪੂਰੇ ਹੁੰਦੇ ਹਨ। ਇਸ ਮੌਕੇ ਮਾਰਕੀਟ ਕਮੇਟੀ ਜਗਰਾਓ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਕਿਹਾ ਕਿ ਪਿੰਡਾਂ ਅੰਦਰ ਲਿੰਕ ਸੜਕਾਂ ਨੂੰ ਚੌੜੀਆਂ ਕਰਕੇ 18-18 ਫੁੱਟ ਬਣਾਈਆਂ ਗਈਆਂ ਹਨ ਤਾਂ ਜੋ ਟਰੈਫਿਕ ਵਰਗੀ ਸਮੱਸਿਆ ਨਾ ਆਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ, ਮੋਹਤਬਰ ਸੱਜਣ ਅਤੇ ਪਿੰਡ ਵਾਸੀ ਹਾਜਰ ਸਨ।

ਆ ਪੁੱਤ! ਹਮੇਸ਼ਾ ਚੜ੍ਹਦੀਆਂ ਕਲਾਂ ਮਾਣੇ, ਪਰਮਾਤਮਾ ਤੈਨੂੰ ਫਿਰ ਜਿੱਤ ਬਖਸ਼ੇ,"

ਮੁੱਲਾਂਪੁਰ ਦਾਖਾ, 9 ਫਰਵਰੀ(ਸਤਵਿੰਦਰ ਸਿੰਘ ਗਿੱਲ )— ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਚੋਣ ਪ੍ਰਚਾਰ ਮੁਹਿੰਮ ਤਹਿਤ ਪਿੰਡਾਂ ਵਿੱਚ ਕੀਤੇ ਜਾ ਰਹੇ ਜਲਸਿਆਂ ਦੌਰਾਨ ਬਜ਼ੁਰਗ ਮਾਤਾਵਾਂ ਵੱਲੋਂ ਉਨ੍ਹਾਂ ਨੂੰ ਪੁੱਤਾਂ ਵਾਂਗ ਪਿਆਰ ਅਤੇ ਦੁਲਾਰ ਦਿੱਤਾ ਜਾ ਰਿਹਾ ਹੈ, ਸਗੋਂ ਬਜ਼ੁਰਗ ਮਾਤਾਵਾਂ ਗਲ ਨਾਲ ਲਾ ਕੇ ਜਿੱਥੇ ਦਿਲ ਖੋਕੇ ਆਪਣਾ ਆਸ਼ੀਰਵਾਦ ਦਿੰਦੀਆਂ ਹੋਈਆਂ ਕਹਿੰਦੀਆਂ ਹਨ ਕਿ "ਆ ਪੁੱਤ! ਹਮੇਸ਼ਾ ਚੜ੍ਹਦੀਆਂ ਕਲਾਂ ਮਾਣੇ, ਪਰਮਾਤਮਾ ਤੈਨੂੰ ਫਿਰ ਜਿੱਤ ਬਖਸ਼ੇ"। ਹਲਕੇ ਦੇ ਪਿੰਡਾਂ ਅਤੇ ਸ਼ਹਿਰ ਵਿੱਚ ਵੈਸੇ ਤਾਂ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਵੱਲੋਂ ਇਆਲੀ ਨੂੰ ਰੱਜਵਾਂ ਪਿਆਰ ਤੇ ਸਮਰਥਨ ਦਿੱਤਾ ਜਾ ਰਿਹਾ ਹੈ ਪ੍ਰੰਤੂ ਬਜ਼ੁਰਗ ਮਾਤਾਵਾਂ ਇਆਲੀ ਨੂੰ ਦਿਲ ਖੋਲ੍ਹ ਕੇ ਆਸ਼ੀਰਵਾਦ ਦਿੰਦੀਆਂ ਹਨ ਅਤੇ ਮਮਤਾਮਈ ਗਲਵੱਕੜੀ ਰਾਹੀ ਬਲਾਵਾਂ ਲਾਹੁੰਦੀਆਂ ਹੋਈਆਂ, ਪਰਮਾਤਮਾ ਅੱਗੇ ਇਆਲੀ ਨੂੰ ਮੁੜ ਫਤਿਹ ਬਖ਼ਸ਼ਣ ਦੀਆਂ ਅਰਦਾਸਾਂ ਕਰਦੀਆਂ ਹਨ। ਇਨ੍ਹਾਂ ਬਜ਼ੁਰਗ ਮਾਤਾਵਾਂ ਵੱਲੋਂ ਦਿੱਤੇ ਜਾ ਰਹੇ ਮਮਤਾਮਈ ਨਿੱਘ, ਪਿਆਰ ਅਤੇ ਆਸ਼ੀਰਵਾਦ ਤੋਂ ਭਾਵੁਕ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਇਨ੍ਹਾਂ ਬਜ਼ੁਰਗ ਮਾਤਾਵਾਂ ਦਾ ਪਿਆਰ ਤੇ ਆਸ਼ੀਰਵਾਦ ਹੀ ਮੇਰੀ ਅਸਲੀ ਤਾਕਤ ਹੈ, ਜਿਸ ਸਦਕਾ ਮੈਨੂੰ ਹੋਰ ਬਿਹਤਰੀ ਨਾਲ ਕੰਮ ਕਰਨ ਦਾ ਬਲ ਮਿਲਦਾ ਹੈ, ਬਲਕਿ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਆਪਣੀਆਂ ਇਨ੍ਹਾਂ ਮਾਵਾਂ ਦੀ ਸੇਵਾ ਅਤੇ ਮਾਣ-ਸਤਿਕਾਰ ਵਿੱਚ ਕਿਸੇ ਕਿਸਮ ਦੀ ਕੋਈ ਕਸਰ ਨਹੀਂ ਛੱਡਾਂਗਾ।

ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ  ਵਿਖੇ ਮਨਾਇਆ ਗਿਆ ਬਸੰਤ ਪੰਚਮੀ ਦਾ ਤਿਉਹਾਰ

ਜਗਰਾਉਂ (ਅਮਿਤ ਖੰਨਾ  )'ਆਈ ਬਸੰਤ ਪਾਲਾ ਉਡੰਤ' ਦੇ ਅਨੁਸਾਰ ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ ਜਗਰਾਉਂ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ। ਇਸ ਵਿੱਚ ਸੰਕੁਲ ਮੋਗਾ ਅਤੇ ਵਿਭਾਗ ਲੁਧਿਆਣਾ ਦੇ 7 ਸਕੂਲਾਂ ਨੇ ਭਾਗ ਲਿਆ। ਇਸ ਮੰਗਲਮਈ ਦਿਹਾੜੇ ਦੀ ਸ਼ੁਰੂਆਤ ਸਰਸਵਤੀ ਵੰਦਨਾ ਦੁਆਰਾ ਕੀਤੀ ਗਈ, ਜਿਸ ਵਿੱਚ ਬੱਚਿਆਂ, ਦੀਦੀਆਂ ਨੇ ਭਾਗ ਲਿਆ। ਸਰਸਵਤੀ ਪੂਜਨ ਵਿੱਚ ਵਿਦਿਆਰਥਣ ਗੁਰਲੀਨ ਨੇ ਵੰਦਨਾ ਗਾਈ, ਹਿਤੇਸ਼ ਨੇ ਆਰਤੀ ਅਤੇ ਵਿਦਿਆਰਥਣ ਗੁਰਲੀਨ ਨੇ ਨ੍ਰਿਤ ਦਾ ਪ੍ਰਦਰਸ਼ਨ ਕੀਤਾ। ਗਾਇਤਰੀ ਮੰਤਰ ਅਤੇ ਸਰਸਵਤੀ ਮੰਤਰ ਦੇ ਉਚਾਰਣ ਨਾਲ ਵਿੱਦਿਆ ਆਰੰਭ ਸੰਸਕਾਰ ਪੂਰਨ ਕੀਤਾ ਗਿਆ। ਉਪਰੰਤ ਪ੍ਰਸ਼ਾਦ ਵੰਡ ਕੇ ਇਸ ਮਹਾਂਉਤਸਵ ਦਾ ਸਮਾਪਨ ਕੀਤਾ ਗਿਆ।ਪ੍ਰਿੰ. ਸ਼੍ਰੀ ਮਤੀ ਨੀਲੂ ਨਰੂਲਾ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ ਸਰਸਵਤੀ ਵਿੱਦਿਆ ਦੀ ਦੇਵੀ ਹੈ, ਇਸ ਲਈ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਮਾਂ ਸਰਸਵਤੀ ਦੇ ਆਸ਼ੀਰਵਾਦ ਨਾਲ ਕਰਨੀ ਚਾਹੀਦੀ ਹੈ ਕਿਉੰਕਿ ਵਿੱਦਿਆ ਹੀ ਇੱਕ ਅਜਿਹਾ ਧਨ ਹੈ, ਜਿਸ ਨੂੰ ਕੋਈ ਚੋਰ ਚੁਰਾ ਨਹੀਂ ਸਕਦਾ, ਇਹ ਜਿੰਨਾ ਦੂਜਿਆਂ ਨੂੰ ਵੰਡਾਂਗੇ, ਓਨਾ ਹੀ ਵਧੇਗਾ। ਸਭ ਨੂੰ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ।

ਭਗਤ ਰਵਿਦਾਸ ਜੀ  ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਹਠੂਰ,9,ਫਰਵਰੀ-(ਕੌਸ਼ਲ ਮੱਲ੍ਹਾ)-ਸ੍ਰੋਮਣੀ ਭਗਤ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਭਗਤ ਰਵਿਦਾਸ ਜੀ ਪਿੰਡ ਮੱਲ੍ਹਾ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ ਸਲਾਨਾ ਨਗਰ ਕੀਰਤਨ ਸਜਾਇਆ ਗਿਆ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸੁੰਦਰ ਫੁੱਲਾ ਨਾਲ ਸਜਾਇਆ ਹੋਇਆ ਸੀ।ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ।ਇਸ ਮੌਕੇ ਸਕੂਲੀ ਬੱਚੇ ਆਪਣੇ ਹੱਥਾ ਵਿਚ ਪੀਲੀਆ ਝੰਡੀਆ ਫੜ੍ਹ ਕੇ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਸਨ ਅਤੇ ਨਗਰ ਕੀਰਤਨ ਵਾਲੀ ਪਾਲਕੀ ਅੱਗੇ ਫੌਜੀ ਬੈਂਡ ਅਤੇ ਨਹਿੰਗ ਸਿੰਘਾ ਦੀ ਗੱਤਕਾ ਪਾਰਟੀ ਆਪਣੀ ਕਲਾ ਦੇ ਜੌਹਰ ਦਿਖਾ ਰਹੇ ਸਨ।ਇਸ ਮੌਕੇ ਵੱਖ-ਵੱਖ ਕੀਰਤਨੀ ਜੱਥਿਆ ਨੇ ਆਪਣੀ ਰਸ ਭਿੰਨੀ ਅਵਾਜ ਵਿਚ ਸਾਰਾ ਦਿਨ ਕੀਰਤਨ ਕੀਤਾ।ਇਸ ਮੌਕੇ ਬਲਵਿੰਦਰ ਸਿੰਘ ਭਗਤਾ ਦੇ ਢਾਡੀ ਜੱਥੇ ਅਤੇ ਭਰਪੂਰ ਸਿੰਘ ਰਾਮਾ ਦੇ ਕਵੀਸਰੀ ਜੱਥੇ ਨੇ ਭਗਤ ਸ੍ਰੀ ਰਵਿਦਾਸ ਜੀ  ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਹ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਰਸਤਿਆ ਤੋ ਹੁੰਦਾ ਹੋਇਆ ਵਾਪਸ ਸ੍ਰੀ ਗੁਰਦੁਆਰਾ ਭਗਤ ਰਵੀਦਾਸ ਜੀ ਪਿੰਡ ਮੱਲ੍ਹਾ ਵਿਖੇ ਪੁੱਜਾ।ਅੰਤ ਵਿਚ ਗੁਰਦੁਆਰਾ ਸ੍ਰੀ ਭਗਤ ਰਵਿਦਾਸ ਜੀ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਾ:ਸਰਬਜੀਤ ਸਿੰਘ ਅਤੇ ਸਮੂਹ ਕਮੇਟੀ ਨੇ ਪੰਜ ਪਿਆਰਿਆ ਅਤੇ ਸੇਵਾਦਾਰਾ ਨੂੰ ਸਿਰਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਰਬਜੀਤ ਸਿੰਘ ਮੱਲ੍ਹਾ ਨੇ ਵਾਖੂਬੀ ਨਿਭਾਈ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਭਾਈ ਅਮਰਜੀਤ ਸਿੰਘ ਖਾਲਸਾ,ਸਤਨਾਮ ਸਿੰਘ,ਬਲਜਿੰਦਰ ਸਿੰਘ,ਹਰੀ ਸਿੰਘ,ਪ੍ਰਿਤਪਾਲ ਸਿੰਘ,ਹਰਜੀਤ ਸਿੰਘ,ਵਰਿੰਦਰ ਸਿੰਘ,ਐਸਪ੍ਰੀਤ ਸਿੰਘ,ਅਮਰਜੀਤ ਸਿੰਘ,ਗਾਂਧੀ ਸਿੰਘ,ਜਗਜੀਤ ਸਿੰਘ,ਇੰਦਰਜੀਤ ਸਿੰਘ,ਹਰਜੀਤ ਸਿੰਘ,ਬਹਾਦਰ ਸਿੰਘ,ਹਰਪਾਲ ਸਿੰਘ,ਓਕਾਰ ਸਿੰਘ,ਗੁਰਚਰਨ ਸਿੰਘ,ਹੈਪੀ ਸਿੰਘ,ਗੁਲਜਾਰ ਸਿੰਘ,ਰਾਜੂ ਸਿੰਘ,ਚੰਨਾ ਸਿੰਘ,ਹਿੰਦਾ ਸਿੰਘ,ਭਿੰਦਰ ਸਿੰਘ,ਕੁਲਦੀਪ ਸਿੰਘ,ਗੱਗੀ ਸਿੰਘ,ਧੰਮੀ ਸਿੰਘ ਆਦਿ ਹਾਜਰ ਸੀ।
ਫੋਟੋ ਕੈਪਸਨ:-ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ ਅਤੇ ਨਾਲ ਹੈ ਸ੍ਰੀ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕੀ ਕਮੇਟੀ

ਸਾਬਕਾ ਵਿਧਾਇਕ ਕਲੇਰ ਲਈ ਘਰ-ਘਰ ਜਾ ਕੇ ਵੋਟਾ ਮੰਗੀਆ

ਹਠੂਰ,9,ਫਰਵਰੀ-(ਕੌਸ਼ਲ ਮੱਲ੍ਹਾ)-ਸ੍ਰੋਮਣੀ ਅਕਾਲੀ ਦਲ(ਬਾਦਲ) ਅਤੇ ਬਸਪਾ ਗਠਜੋੜ ਦੇ ਸਾਝੇ ਉਮੀਦਵਾਰ ਐਸ ਆਰ ਕਲੇਰ ਲਈ ਅੱਜ ਯੂਥ ਵਿੰਗ ਦੇ ਜਿਲ੍ਹਾ ਸਕੱਤਰ ਅਮਨਦੀਪ ਸਿੰਘ ਸੇਖੋਂ ਦੀ ਅਗਵਾਈ ਹੇਠ ਪਿੰਡ ਲੱਖਾ ਦੇ ਘਰ-ਘਰ ਜਾ ਕੇ ਵੋਟਾ ਮੰਗੀਆ।ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਲੌਰ ਸਿੰਘ ਸੇਖੋਂ ਨੇ ਉਮੀਦਵਾਰ ਐਸ ਆਰ ਕਲੇਰ ਵੱਲੋ 2012 ਤੋ ਲੈ ਕੇ 2017 ਤੱਕ ਕੀਤੇ ਹਲਕੇ ਦੇ ਵਿਕਾਸ ਕਾਰਜਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਪਾਰਟੀ ਦੇ ਚੋਣ ਮੈਨੀਫੈਸਟੋ ਨੂੰ ਘਰ-ਘਰ ਪਹੁੰਚਾਇਆ।ਇਸ ਮੌਕੇ ਉਨ੍ਹਾ ਨਾਲ ਸਾਬਕਾ ਪੰਚ ਬਲੌਰ ਸਿੰਘ ਲੱਖਾ,ਸਿਕੰਦਰ ਸਿੰਘ ਲੱਖਾ,ਸਾਬਕਾ ਸਰਪੰਚ ਗੁਰਚਰਨ ਸਿੰਘ ਲੱਖਾ,ਸੁਖਦੇਵ ਸਿੰਘ ਸੰਧੂ,ਸੂਬੇਦਾਰ ਸੁਖਦੇਵ ਸਿੰਘ,ਨੰਬਰਦਾਰ ਜਸਮੇਲ ਸਿੰਘ,ਜਸਵਿੰਦਰ ਸਿੰਘ,ਸੁਰਜੀਤ ਸਿੰਘ ਧਾਲੀਵਾਲ,ਸੋਨੂੰ ਸਿੰਘ,ਪਰਮਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਸਾਬਕਾ ਵਿਧਾਇਕ ਐਸ ਆਰ ਕਲੇਰ ਦੀ ਲਈ ਪਿੰਡ ਲੱਖਾ ਦੇ ਆਗੂ ਘਰ-ਘਰ ਵੋਟਾ ਮੰਗਦੇ ਹੋਏ

ਹਲਕੇ ਦਾਖੇ ਦਾ ਰੂਮੀ ਪਿੰਡ ਕਾਗਰਸ ਦੇ ਰੰਗ ਵਿਚ ਰੰਗਿਆ ਗਿਆ

 *ਰੂਮੀ ਪਿੰਡ ਦੇ ਰਹਿੰਦੇ ਵਿਕਾਸ ਜਲਦੀ ਹੋਣਗੇ ਪੂਰੇ—ਸੰਦੀਪ ਸੰਧੂ
ਜਗਰਾਓ,9 ਫਰਬਰੀ,(ਸਤਵਿੰਦਰ ਸਿੰਘ ਗਿੱਲ)—ਅੱਜ ਹਲਕੇ ਦਾਖੇ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਜਿੱਤ ਉਸ ਸਮੇਂ ਪੱਕੀ ਹੋ ਗਈ ਜਦੋ ਹਲਕੇ ਦੇ ਪਿੰਡ ਰੂਮੀ ਵਿੱਚ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਵੱਡਾ ਇਕੱਠ ਕਰ ਕੇ ਇਸ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਕਿ ਇਸ ਵਾਰ ਉਹਨਾ ਦੀਆਂ ਸਾਰੀਆਂ ਵੋਟਾਂ ਹੱਥ ਪੰਜੇ ਤੇ ਹੀ ਪੈਣਗੀਆਂ। ਛੋਟਾ ਦਰਵਾਜਾ ਪਿੰਡ ਰੂਮੀ ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਦੀਪ ਸੰਧੂ ਨੇ ਵਾਅਦਾ ਕੀਤਾ ਕਿ ਜੇਕਰ ਉਹਨਾ ਦੇ ਹੱਕ ਵਿੱਚ ਵੋਟਰ ਫਤਵਾ ਦੇਣਗੇ ਤਾਂ ਉਹ ਸਿਰਫ ਪਿੰਡ ਰੂਮੀ ਹੀ ਨਹੀਂ ਬਲਕਿ ਹਲਕੇ ਦਾਖੇ ਦੀ ਨੁਹਾਰ ਬਦਲ ਦੇਣਗੇ। ਇਸ ਮੌਕੇ ਪੰਚ ਮਿੰਟੂ ਰੂਮੀ ਨੇ ਕੈਪਟਨ ਸੰਧੂ ਨੂੰ ਯਕੀਨ ਦਿੱਤਾ ਕਿ ਇਸ ਵਾਰ ਈ ਵੀ ਐਮ ਮਸ਼ੀਨ ਵਿਚੋ ਸਿਰਫ ਕਾਗਰਸੀ ਨਿਸ਼ਾਨ ਤੇ ਹੀ ਲੋਕ ਵੋਟਾਂ ਪਾਉਣਗੇ। ਚੇਅਰਮੈਨ ਮਾਰਕੀਟ ਕਮੇਟੀ ਜਗਰਾਓ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਸੰਧੂ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਦਸਿਆ ਕਿ ਉਹਨਾ ਨੇ ਇਸ ਇਲਾਕੇ ਦੀਆਂ ਬਹੁਤ ਜਿਆਦਾ ਸੜਕਾਂ ਦੀ ਹਾਲਤ ਸੁਧਾਰੀ ਹੈ। ਵੱਡੇ ਇਕੱਠ ਨੂੰ ਦੇਖ ਕੇ ਸਮੁੱਚੀ ਕਾਗਰਸ ਪਾਰਟੀ ਦੀ ਟੀਮ ਬਹੁਤ ਖੁਸ਼ ਨਜ਼ਰ ਆਈ। ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ ਨੇ ਕੈਪਟਨ ਸੰਧੂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਵਾਇਸ ਚੇਅਰਮੈਨ ਪੇਡਾ ਕਰਨ ਵੜਿੰਗ,ਨੰਬਰਦਾਰ ਜਸਵੰਤ ਸਿੰਘ ਸੋਹੀਆਂ,ਸਰਪੰਚ ਕਿੰਦਾ ਗ਼ਰਗਾ,ਹਰਮਨ ਗਾਲਿਬ, ਸਰਪੰਚ ਕੁਲਦੀਪ ਸਿੰਘ,ਪੰਚ ਗੁਰਮੀਤ ਸਿੰਘ,ਪ੍ਰਧਾਨ ਜਗਦੀਪ ਸਿੰਘ ,ਪ੍ਰਧਾਨ ਅੰਮ੍ਰਿਤਪਾਲ ਸਿੰਘ ਨੀਟਾ,ਪਰਮਜੀਤ ਸਿੰਘ ਪੰਮਾ,ਜਗਤ ਵਿਚ,ਗੁਲਜ਼ਾਰ ਸਿੰਘ,ਬਲਵਿੰਦਰ ਸਿੰਘ,ਡਾਕਟਰ ਮੇਵਾ ਸਿੰਘ,ਪੰਚ ਸੰਤ ਸਿੰਘ, ਰਾਣਾ ਸਿੰਘ, ਹਨੀ,ਇੰਦਰਦੀਪ ਸਿੰਘ ਬਾਵਾ ਅਤੇ ਜਥੇਦਾਰ ਅਖਤਿਆਰ ਸਿੰਘ ਰੂਮੀ ਆਦਿ ਹਾਜਰ ਸਨ।

ਵਿਕਾਸ ਪੱਖੋਂ ਕੋਈ ਕਸਰ ਬਾਕੀ ਨਹੀ ਰਹੇਗੀ—ਸੰਧੂ

ਮੁੱਲਾਂਪੁਰ ਦਾਖਾ,9 ਫਰਬਰੀ(ਸਤਵਿੰਦਰ ਸਿੰਘ ਗਿੱਲ ),,ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ ਵਿੱਚ ਉਸ ਵੇਲੇ ਲਹਿਰ ਬਣੀ ਜਦੋ ਮੁੱਲਾਂਪੁਰ ਸਹਿਰ ਦੇ ਮੁਹੱਲਾ ਪ੍ਰੇਮ ਨਗਰ ਦੇ ਲੋਕਾਂ ਨੇ ਕੈਪਟਨ ਸੰਧੂ ਨੂੰ ਪਲਕਾਂ ਤੇ ਬਿਠਾ ਲਿਆ ਅਤੇ ਮੁਹੱਲਾ ਵਾਸੀਆਂ ਨੇ ਸੰਧੂ ਨੂੰ ਯਕੀਨ ਦਿੱਤਾ ਕਿ 20 ਫਰਬਰੀ ਨੂੰ ਉਹ ਆਪਣੀਆਂ ਸਾਰੀਆਂ ਵੋਟਾਂ ਹੱਥ ਪੰਜੇ ਤੇ ਪਾਉਣਗੇ।ਪ੍ਰੇਮ ਨਗਰ ਤੋ ਕੌਸਲਰ ਜਸਵਿੰਦਰ ਸਿੰਘ ਹੈਪੀ ਅਤੇ ਪ੍ਰੇਮ ਸਿੰਘ ਸੇਖੋ ਡਾਇਰੇਕਟਰ ਦੀ ਅਗਵਾਈ ਵਿੱਚ ਵੱਡੀ ਗਿਣਤੀ ਔਰਤਾਂ ਨੇ ਵੀ ਕੈਪਟਨ ਸੰਧੂ ਦੇ ਹੱਕ ਵਿੱਚ ਜਿੰਦਾਬਾਦ ਦੇ ਨਾਹਰੇ ਲਗਾਏ।ਕੈਪਟਨ ਸੰਦੀਪ ਸਿੰਘ ਸੰਧੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਰਮਾਤਮਾ ਜਿੱਤ ਕਰਵਾਏ ਤਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨ ਵਾਸਤੇ ਮੁਹੱਲਾ ਪ੍ਰੇਮ ਨਗਰ ਆਉਗਾ।ਇਸ ਮੌਕੇ ਕੌਸਲਰ ਹੈਪੀ ਨੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦਾ ਸਨਮਾਨ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ,ਰਾਜਨ ਵਰਮਾ,ਗਗਨਦੀਪ ਸਿੰਘ,ਹਰਮਿੰਦਰ ਸਿੰਘ ਜਾਂਗਪੁਰ ,ਫੁੰਮਣ ਸਿੰਘ ਪੰਡੋਰੀ,ਦੀਵਾਨ ਚੰਦ,ਲਛਮੀ ਦੇਵੀ ਅਤੇ ਅਮਨਦੀਪ ਸਿੰਘ ਆਦਿ ਹਾਜਰ ਸਨ।

ਲੋਕ ਸੇਵਾ ਸੁਸਾਇਟੀ ਨੇ 12ਵਾਂ ਮੁਫ਼ਤ ਕੋਰੋਨਾ ਵੈਕਸੀਨ ਕੈਂਪ ਲਗਾਇਆ 

ਜਗਰਾਓਂ 8 ਫ਼ਰਵਰੀ (ਅਮਿਤ ਖੰਨਾ)-ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਨੇ ਅੱਜ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ 12ਵਾਂ ਮੁਫ਼ਤ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਲਗਾਏ 12ਵੇਂ ਕੈਂਪ ਮੌਕੇ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਕਿਹਾ ਕਿ ਸੁਸਾਇਟੀ ਨੇ ਸ਼ਹਿਰ ਚੋਂ ਕੋਰੋਨਾ ਦੀ ਬਿਮਾਰੀ ਮੁਕੰਮਲ ਖ਼ਾਤਮਾ ਕਰਨ ਦਾ ਸੰਕਲਪ ਲਿਆ ਹੈ ਅਤੇ ਇਸੇ ਕਰ ਕੇ ਸੁਸਾਇਟੀ ਵੱਲੋਂ ਕੋਰੋਨਾ ਰੋਕੂ ਵੈਕਸੀਨ ਕੈਂਪ ਲਗਾਏ ਜਾ ਰਹੇ ਹਨ। ਅੱਜ ਦੇ ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੀ ਸਟਾਫ਼ ਨਰਸ ਮਹਿੰਦਰ ਕੌਰ, ਆਸ਼ਾ ਵਰਕਰ ਕਮਲਜੀਤ ਕੌਰ ਅਤੇ ਕੰਪਿਊਟਰ ਅਪਰੇਟਰ ਕਿਰਨਦੀਪ ਕੌਰ ਨੇ ਆਪਣੀਆਂ ਸੇਵਾਵਾਂ ਦਿੰਦੇ ਹੋਏ 188 ਵਿਅਕਤੀਆਂ ਨੂੰ ਕੋਰੋਨਾ ਰੋਕੂ ਵੈਕਸੀਨ ਦੇ ਟੀਕੇ ਲਗਾਏ। ਕੈਂਪ ਵਿਚ 15 ਸਾਲ ਤੋਂ ਉੱਪਰ ਦੀ ਉਮਰ ਵਾਲੇ 40 ਬੱਚਿਆਂ ਨੂੰ ਕੋਵੈਕਸੀਨ ਦੇ ਟੀਕੇ ਲਗਾਉਣ ਤੋਂ ਇਲਾਵਾ 18 ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਕੋਵਾਸੀਡ ਦੀ ਪਹਿਲੀ, ਦੂਸਰੀ ਡੋਜ਼ ਦੇ ਟੀਕੇ ਅਤੇ ਦੂਸਰੀ ਡੋਜ਼ ਲੈ ਕੇ ਵਿਅਕਤੀਆਂ ਦੇ 9 ਮਹੀਨੇ ਦਾ ਵਕਫ਼ਾ ਪੂਰਾ ਕਰਨ ਵਾਲੇ ਵਿਅਕਤੀਆਂ ਬੂਸਟਰ ਡੋਜ਼ ਦੇ ਟੀਕੇ ਲਗਾਏ ਗਏ। ਇਸ ਮੌਕੇ ਰਾਜਿੰਦਰ ਜੈਨ ਕਾਕਾ, ਨੀਰਜ ਮਿੱਤਲ, ਕੰਵਲ ਕੱਕੜ, ਸੁਨੀਲ ਅਰੋੜਾ, ਪ੍ਰਵੀਨ ਮਿੱਤਲ, ਅਨਿਲ ਮਲਹੋਤਰਾ, ਵਿਨੋਦ ਬਾਂਸਲ, ਆਰ ਕੇ ਗੋਇਲ, ਰਿਸ਼ੀ ਸਿੰਗਲਾ ਆਦਿ ਹਾਜ਼ਰ ਸਨ।

ਗਿੱਦੜਪਿੰਡੀ ਪਿੰਡ ਦਿਆਂ ਲੋਕਾਂ ਨੇ ਤੇਜੀ ਸੰਧੂ ਦੀ ਅਗਵਾਹੀ ਦੇ ਵਿਚ ਝਾੜੂ ਛੱਡ ਫੜਿਆ ਲੋਕ ਇਨਸਾਫ ਪਾਰਟੀ ਦਾ ਪੱਲਾ  

ਜਗਰਾਓਂ 8 ਫ਼ਰਵਰੀ (ਅਮਿਤ ਖੰਨਾ)-ਵਿਧਾਨ ਸਭਾ ਹਲਕਾ ਜਗਰਾਉਂ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਤਜਿੰਦਰ ਕੌਰ ਤੇਜੀ ਸੰਧੂ  ਵੱਲੋਂ ਵੱਲੋਂ ਕਈ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ ਪਿੰਡ ਗ਼ਾਲਿਬ ਚਕਰ  ਸਿੱਖ ਦੌਲਤ  ਮਾਣੂੰਕੇ   ਨੇ ਕਾਰਵਾਈ ਤੇਜੀ ਸੰਧੂ ਉਮੀਦਵਾਰ ਲੋਕ ਇਨਸਾਫ਼ ਪਾਰਟੀ ਦੀ ਪਿੰਡ ਵਾਸੀਆਂ ਦੀ ਮਿੱਟਿੰਗ ਨੇ ਦੱਸਿਆ ਕਿ ਇਸ ਵਾਰ ਅਸੀਂ ਲੋਕ ਇਨਸਾਫ ਪਾਰਟੀ ਦੀ ਸਰਕਾਰ ਬਣਾਵਾਂਗੇ  ਅਤੇ ਤੇਜੀ ਸੰਧੂ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਪਿੰਡਾਂ ਤੇਜੀ ਸੰਧੂ ਨੇ ਦੱਸਿਆ ਕਿ ਸਭ ਬੜੇ ਪਿਆਰ ਨਾਲ ਉਨ੍ਹਾਂ ਨੂੰ ਮਿਲੇ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮਿਲੇ ਲੋਕਾਂ ਦੇ ਭਰਪੂਰ ਹੁੰਗਾਰੇ ਨੇ ਦੱਸ ਦਿੱਤਾ ਕਿ ਪਿੰਡਾਂ ਦੇ ਲੋਕ ਵੀ ਬਦਲਾਅ ਲਈ ਤਿਆਰ ਹਨ । ਗਿੱਦੜਪਿੰਡੀ ਦੇ ਲੋਕਾਂ ਨੇ ਕਿਹਾ ਕਿ ਅੱਜ ਤੱਕ ਉਨ੍ਹਾਂ ਦੀ ਕਿਸੇ ਵੀ ਪਾਰਟੀ ਨੇ ਸਾਰ ਨਹੀਂ ਲਈ ਝਾੜੂ ਛੱਡ ਫੜਿਆ ਲੋਕ ਇਨਸਾਫ ਪਾਰਟੀ ਦਾ ਪੱਲਾ  ਇਸ ਕਰਕੇ  ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਤਜਿੰਦਰ ਕੌਰ ਤੇਜੀ ਸੰਧੂ  ਨੇ ਕਿਹਾ ਕਿ  ਪਿੰਡਾਂ ਦੇ ਬੁੱਕਾ ਤੁਹਾਡੇ ਪੈਂਡਿੰਗ ਕੰਮ ਪਹਿਲ ਦੇ ਅਧਾਰ ਤੇ ਹੋਣਗੇ ਇਸ ਮੌਕ ਸੁਖਦੇਵ ਸਿੰਘ ਡੱਲਾ ਜਗਰੂਪ ਸਿੰਘ ਸੂਹੀ ਕਮਲ ਅਖਾੜਾ  ਰਾਜਵਿੰਦਰ ਸਿੰਘ ਜੱਸੋਵਾਲ ਸਰਬਜੀਤ ਸਿੰਘ ਸਿੱਧੂ ਨਿਰਮਲ ਸਿੰਘ ਸੰਘੇੜਾ ਜਗਰਾਜ ਸਿੰਘ ਲਾਡੀ ਸੁਰਜੀਤ ਸਿੰਘ ਜਨੇਤਪੁਰਾ  ਗੁਰਸੇਵਕ ਸਿੰਘ ਸ਼ੇਰਪੁਰ ਵਿਕਾਸ ਮਠਾੜੂ ਕੁਲਵਿੰਦਰ ਕੌਰ ਬਜ਼ੁਰਗ ਪਰਮਜੀਤ ਕੌਰ ਕੱਕੜ ਤਿਹਾੜਾ ਰਾਜਿੰਦਰ ਸਿੰਘ ਜਗਰਾਓਂ ਆਦਿ ਹਾਜ਼ਰ ਸਨ