You are here

ਲੁਧਿਆਣਾ

ਆਲ ਇੰਡੀਆ ਪੰਜਾਬ ਰੰਘਰੇਟਾ ਦਲ ਵੱਲੋਂ ਐਡਵੋਕੇਟ ਗੁਰਕੀਰਤ ਕੌਰ ਨੂੰ ਟਿਕਟ ਨਾ ਮਿਲਣ ਕਾਰਨ ਕੀਤਾ ਰੋਸ ਜ਼ਾਹਰ

ਜਗਰਾਉਂ 30 ਜਨਵਰੀ (ਮਨਜਿੰਦਰ ਗਿੱਲ)ਆਲ ਇੰਡੀਆ ਰੰਘਰੇਟਾ ਦਲ ਪੰਜਾਬ ਵੱਲੋਂ ਜਗਰਾਉਂ ਰੌਇਲ ਵਿਲਾ ਵਿਖੇ ਇਕ ਭਰਵੀਂ ਰੋਸ ਮੀਟਿੰਗ ਪੰਜਾਬ ਪ੍ਰਧਾਨ  ਸ ਅਵਤਾਰ ਸਿੰਘ ਖ਼ਾਲਸਾ ਵੱਲੋਂ ਸੱਦੀ  ਗਈ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਬੀਬਾ ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ ਸਰਪ੍ਰਸਤ ਆਲ ਇੰਡੀਆ ਰੰਗਰੇਟਾ ਦਲ   ਸ਼ਾਮਲ ਹੋਏ  ਪੰਜਾਬ ਭਰ ਤੋਂ ਅਤੇ ਜਗਰਾਉਂ ਵਾਸੀਆਂ ਨੇ  ਵੱਡੀ ਗਿਣਤੀ  ਵਿੱਚ ਆਪਣੀ ਸ਼ਮੂਲੀਅਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਸ ਅਵਤਾਰ ਸਿੰਘ  ਨੇ ਰੋਸ ਜ਼ਾਹਰ ਕੀਤਾ ਕਿ ਰੰਗਰੇਟਾ ਦਲ ਹਮੇਸ਼ਾ ਕਾਂਗਰਸ ਪਾਰਟੀ ਦੇ ਨਾਲ ਸਹਿਯੋਗ ਕਰਦਾ ਆ ਰਿਹਾ ਹੈ ਇਸ ਜਥੇਬੰਦੀ ਵੱਲੋਂ  ਵਾਲਮੀਕ ਮਜ਼੍ਹਬੀ ਸਿੱਖ ਚਿਹਰੇ ਐਲਾਨਣ ਦੀ ਮੰਗ ਨੂੰ ਜ਼ੋਰ ਸ਼ੋਰ ਨਾਲ ਉਠਾਈ ਜਾ ਰਹੀ ਸੀ ਜਿਸ ਵਿੱਚ ਰੰਗਰੇਟਾ ਦਲ ਦੇ ਸਰਗਰਮ ਆਗੂ ਜੋਗਿੰਦਰ ਸਿੰਘ ਮਾਨ ਅਜੈਬ ਸਿੰਘ ਭੱਟੀ ਸਤਕਾਰ ਕੌਰ ਗਹਿਰੀ ਤਰਸੇਮ ਸਿੰਘ ਡੀਸੀ ਨਿਰਮਲ ਸਿੰਘ ਸ਼ੁਤਰਾਣਾ ਅਤੇ ਬੀਬੀ ਗੁਰਕੀਰਤ ਕੌਰ  ਐਡਵੋਕੇਟ ਜਗਰਾਉਂ ਦੀਆਂ ਟਿਕਟਾਂ  ਕੱਟ ਕੇ ਦਲ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ  ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬਾ ਗੁਰਕੀਰਤ ਕੌਰ ਜੀ ਨੇ ਕਿਹਾ ਕਿ ਵਾਲਮੀਕ ਮਜ਼੍ਹਬੀ ਸਿੱਖ ਭਾਈਚਾਰੇ ਦਾ ਜੋ ਰਾਖਵਾਂਕਰਨ ਬਣਦਾ ਹੈ ਉਸ  ਨਾਲ ਕੁਝ ਆਗੂਆਂ ਵੱਲੋਂ ਛੇੜਛਾੜ  ਕੀਤੀ ਜਾ ਰਹੀ ਸੀ ਜਿਸ ਦਾ ਮੈਂ ਡਟ ਕੇ ਵਿਰੋਧ ਕੀਤਾ  ਅਤੇ  ਖਮਿਆਜ਼ਾ ਮੈਨੂੰ ਭੁਗਤਨਾ ਪਿਆ  ਜਗਰਾਉਂ ਹਲਕੇ ਚੋਂ ਮੇਰੀ  ਟਿਕਟ ਕੱਟ ਦਿੱਤੀ ਗਈ  ਮੈਂ  ਰੰਗਰੇਟਾ ਦਲ ਪੰਜਾਬ ਦੇ ਵਾਲਮੀਕ ਮਜ਼੍ਹਬੀ ਸਿੱਖ ਭਾਈਚਾਰੇ ਦਾ ਡਟ ਕੇ ਹਮੇਸ਼ਾ ਸਾਥ ਦਊਂਗੀ ਇਸ ਮੀਟਿੰਗ ਵਿੱਚ ਕਾਮਰੇਡ ਹਾਕਮ ਸਿੰਘ ਡੱਲਾ ਮੇਘਾ ਸਿੰਘ ਹਾਕਮਵਾਲਾ ਸਾਗਰ ਮੋਗਾ ਨੰਦ ਸਿੰਘ ਸੁਧਾਰਾ ਸੁਖਦੇਵ ਸਿੰਘ ਨਿਰਭੈ ਸਿੰਘ ਵਾਰਦੀਕੇ ਅਮਰਜੀਤ ਸਿੰਘ ਗਿੱਲ ਪ੍ਰਧਾਨ   ਆਲ ਇੰਡੀਆ ਖ਼ਾਲਸਾ ਦਲ  ਰਵਿੰਦਰ ਸਿੰਘ ਕਰਨੈਲ ਸਿੰਘ ਅਜੀਤਪਾਲ ਸਿੰਘ ਇੰਦਰਜੀਤ ਸਿੰਘ  ਪ੍ਰਧਾਨ ਆਲ ਇੰਡੀਆ ਰੰਗਰੇਟਾ ਦਲ   ਜਗਰਾਉਂ ਸੂਬੇਦਾਰ  ਮੇਜਰ ਸਿੰਘ  ਅਮਰ ਸਿੰਘ ਬਲਜਿੰਦਰ ਕੌਰ ਸਿਵੀਆ  ਸਰਬਜੀਤ ਸਿੰਘ ਨਾਨਕਸਰ  ਰਮਨਦੀਪ ਸਿੰਘ ਜਨਰਲ ਸਕੱਤਰ ਭਾਰਤੀ ਏਕਤਾ ਅੰਦੋਲਨ ਰਣਜੀਤ ਸਿੰਘ ਰਾਣਾ ਸੈਕਰੇਟਰੀ ਭਾਰਤ ਏਕਤਾ ਅੰਦੋਲਨ   ਸੁਰਿੰਦਰ ਪਾਲ ਸਿੰਘ ਜਗਰਾਉਂ  ਹੈਪੀ ਮੁੱਲਾਂਪੁਰ

ਜਗਰਾਉਂ ਤੋਂ ਵਿਧਾਨ ਸਭਾ ਚੋਣਾਂ ਲਈ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਧਾਲੀਵਾਲ ਨੇ ਆਪਣੇ ਕਾਗਜ਼ ਦਾਖਲ ਕੀਤੇ-Video

ਆਜ਼ਾਦ ਉਮੀਦਵਾਰ ਦੇ ਤੌਰ ਤੇ ਵਿਧਾਨ ਸਭਾ ਚੋਣ ਲੜ ਰਹੇ ਜਗਰਾਉਂ ਤੋਂ ਉਮੀਦਵਾਰ ਗੁਰਦੀਪ ਸਿੰਘ ਧਾਲੀਵਾਲ ਕਾਗਜ਼ ਦਾਖ਼ਲ ਕਰਦੇ ਹੋਏ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ ਫੇਸਬੁੱਕ ਵੀਡੀਓ ਲਿੰਕ  ; https://fb.watch/aReW5Id1j3/

ਭਾਜਪਾ ਦੇ ਉਮੀਦਵਾਰ ਨੇ ਕਾਗਜ਼ ਦਾਖ਼ਲ ਕਰਨ ਤੋਂ ਪਹਿਲਾਂ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ-Video

ਸ਼ਹੀਦਾਂ ਤੋਂ ਅਸ਼ੀਰਵਾਦ ਲੈ ਚੋਣਾਂ ਵਿੱਚ ਕੁੱਦਣਾ ਇਕ ਸ਼ਲਾਘਾਯੋਗ ਉਪਰਾਲਾ !

ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼ਹੀਦਾਂ ਦੇ ਪਦ ਚਿੰਨ੍ਹਾਂ ਤੇ ਚੱਲ ਕੇ ਕੀਤੀ ਜਾਂਦੀ ਹੈ ਸਮਾਜ ਦੀ ਸੇਵਾ ਜਾਂ ਨਹੀ ? ਪੱਤਰਕਾਰ ਅਮਿਤ ਖੰਨਾ ਦੀ ਵਿਸ਼ੇਸ਼ ਰਿਪੋਰਟ

ਫੇਸਬੁੱਕ ਵੀਡੀਓ ਲਿੰਕ  ; https://fb.watch/aRejSCtx6c/

ਅਜੀਤਵਾਲ ਅਤੇ ਕੋਕਰੀ ਕਲ਼ਾਂ ਵਿਖੇ ਵਿੱਤੀ ਸਾਖਰਤਾ ਅਤੇ ਸਵੈ ਰੁਜ਼ਗਾਰ ਜਾਗਰੂਕਤਾ ਕੈਂਪ ਲਗਾਇਆ -Video

ਲੋਕਾਂ ਨੂੰ ਸਵੈ ਰੁਜ਼ਗਾਰ ਪ੍ਰਤੀ ਜਾਗਰੂਕ ਕਰਨ ਲਈ ਵੱਡੇ ਪੱਧਰ ਉਪਰ ਉਪਰਾਲੇ ਕੀਤੇ ਜਾ ਰਹੇ ਹਨ 

ਇਸੇ ਤਹਿਤ ਅੱਜ ਅਜੀਤਵਾਲ ਅਤੇ ਕੋਕਰੀ ਕਲਾਂ ਵਿਖੇ ਸਵੈ ਰੁਜ਼ਗਾਰ ਜਾਗਰੂਕ ਕੈਂਪ ਦਾ ਅੱਖੀਂ ਡਿੱਠਾ ਹਾਲ 

ਪੱਤਰਕਾਰ ਰਾਜਿੰਦਰ ਰੱਤੀ ਦੀ ਵਿਸ਼ੇਸ਼ ਰਿਪੋਰਟ 

ਫੇਸਬੁੱਕ ਵੀਡੀਓ ਲਿੰਕ ; https://fb.watch/aRe2Itzx52/ 

 ਆਗਣਵਾੜੀ ਮੁਲਾਜਮ ਯੂਨੀਅਨ (ਸੀਟੂ)ਦੀ ਚੋਣ ਹੋਈ

ਹਠੂਰ,29,ਜਨਵਰੀ-(ਕੌਸ਼ਲ ਮੱਲ੍ਹਾ)-ਆਗਣਵਾੜੀ ਮੁਲਾਜਮ ਯੂਨੀਅਨ (ਸੀਟੂ) ਦੀ ਜਨਰਲ ਸਕੱਤਰ ਸੁਰਜੀਤ ਕੌਰ ਦੀ ਅਗਵਾਈ ਹੇਠ ਸਰਕਲ ਲੱਖਾ ਦੀ ਮੀਟਿੰਗ ਹਠੂਰ ਵਿਖੇ ਹੋਈ।ਇਸ ਮੀਟਿੰਗ ਵਿਚ ਆਗਣਵਾੜੀ ਵਰਕਰਾ ਅਤੇ ਹੈਲਪਰਾ ਨੂੰ ਆ ਰਹੀਆ ਮੁਸਕਲਾ ਤੇ ਵਿਚਾਰਾ ਕੀਤੀ ਗਈਆ ਅਤੇ ਆਪਣੀਆਂ ਹੱਕੀ ਮੰਗਾ ਮੰਨਵਾਉਣ ਲਈ ਸਮੇਂ-ਸਮੇਂ ਤੇ ਸੰਘਰਸ ਕਰਨ ਲਈ ਲਾਮਬੰਦ ਕੀਤਾ ਗਿਆ।ਇਸ ਮੌਕੇ ਯੂਨੀਅਨ ਦੀ ਸੂਬਾ ਪ੍ਰਧਾਨ ਸੁਭਾਸ ਰਾਣੀ ਨੇ ਸਰਬਸੰਮਤੀ ਨਾਲ ਸਰਕਲ ਲੱਖਾ ਦੇ ਆਹੁਦੇਦਾਰਾ ਦੀ ਚੋਣ ਕੀਤੀ।ਜਿਸ ਵਿਚ ਪ੍ਰਧਾਨ ਹਰਪਾਲ ਕੌਰ ਚਕਰ,ਮੀਤ ਪ੍ਰਧਾਨ ਅਮਰਜੀਤ ਕੌਰ,ਜਨਰਲ ਸਕੱਤਰ ਅੰਮ੍ਰਿਤਪਾਲ ਸ਼ਰਮਾਂ ਮੱਲ੍ਹਾ,ਕੈਸੀਅਰ ਨਿਰਮਲਜੀਤ ਕੌਰ ਡੱਲਾ,ਸਹਾਇਕ ਕੈਸੀਅਰ ਸਰਬਜੀਤ ਕੌਰ ਲੱਖਾ,ਸਕੱਤਰ ਰਣਜੀਤ ਕੌਰ ਨੂੰ ਨਿਯੁਕਤ ਕੀਤਾ ਗਿਆ।ਇਸ ਮੌਕੇ ਨਵੀ ਚੁਣੀ ਕਮੇਟੀ ਨੇ ਸੂਬਾ ਪ੍ਰਧਾਨ ਨੂੰ ਵਿਸਵਾਸ ਦਿਵਾਇਆ ਕਿ ਜੋ ਜਿਮੇਵਾਰੀ ਸਾਨੂੰ ਯੂਨੀਅਨ ਨੇ ਦਿੱਤੀ ਹੈ ਅਸੀ ਇਸ ਜਿਮੇਵਾਰੀ ਨੂੰ ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਵਾਗੇ।ਇਸ ਮੌਕੇ ਸਮੂਹ ਵਰਕਰਾ ਅਤੇ ਹੈਲਪਰਾ ਵੱਲੋ ਸੂਬਾ ਪ੍ਰਧਾਨ ਸੁਭਾਸ ਰਾਣੀ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਕਾਤਾ ਦੇਵੀ,ਅਮਨਜੀਤ ਕੌਰ,ਜਸਵਿੰਦਰ ਕੌਰ,ਪ੍ਰਿਤਪਾਲ ਕੌਰ,ਚਰਨ ਕੌਰ,ਕੁਲਦੀਪ ਕੌਰ,ਸਰਨਜੀਤ ਕੌਰ,ਅਮਰਜੀਤ ਕੌਰ,ਅਮਰ ਕੌਰ,ਰੂਪਾ ਕੌਰ,ਪਿਆਰ ਕੌਰ,ਪਿੰਦਰਪਾਲ ਕੌਰ,ਸਰਬਜੀਤ ਕੌਰ,ਗੁਰਦੀਪ ਕੌਰ,ਬਲਜੀਤ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਸੂਬਾ ਪ੍ਰਧਾਨ ਸੁਭਾਸ ਰਾਣੀ ਨੂੰ ਸਨਮਾਨਿਤ ਕਰਦੀਆ ਹੋਈਆ ਆਗਣਵਾੜੀ ਵਰਕਰਾ ਅਤੇ ਹੈਲਪਰਾ।
 

ਹਠੂਰ ਪੁਲਿਸ ਨੇ ਵਾਹਨਾ ਦੀ ਚੈਕਿੰਗ ਕੀਤੀ

ਹਠੂਰ,29,ਜਨਵਰੀ-(ਕੌਸ਼ਲ ਮੱਲ੍ਹਾ)-ਆਉਣ ਵਾਲੀ 20 ਫਰਵਰੀ ਨੂੰ ਪੈਣ ਵਾਲੀਆ ਵਿਧਾਨ ਸਭਾ ਦੀਆ ਚੋਣਾ ਨੂੰ ਮੱਦੇ ਨਜਰ ਰੱਖਦਿਆ ਅੱਜ ਪੰਜਾਬ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ)ਦੇ ਐਸ ਐਸ ਪੀ ਕੇਤਨ ਪਾਟਿਲ ਬਲੀਰਾਮ ਦੇ ਦਿਸਾ ਨਿਰਦੇਸਾ ਅਨੁਸਾਰ ਰਾਜਵਿੰਦਰ ਸਿੰਘ ਡੀ ਐਸ ਪੀ ਰਾਏਕੋਟ ਦੀ ਅਗਵਾਈ ਹੇਠ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਸਿਵ ਕੰਵਲ ਸਿੰਘ ਵੱਲੋ ਹਠੂਰ ਦੇ ਮੁੱਖ ਚੌਕ ਵਿਚ ਵਾਹਨਾ ਦੀ ਚੈਕਿੰਗ ਕੀਤੀ ਗਈ।ਇਸ ਮੌਕੇ ਗੱਲਬਾਤ ਕਰਦਿਆ ਪੰਜਾਬ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਸਿਵ ਕੰਵਲ ਸਿੰਘ ਨੇ ਕਿਹਾ ਕਿ ਚੋਣ ਕਮਿਸਨਰ ਅਤੇ ਡੀ ਜੀ ਪੀ ਦੀਆ ਸਖਤ ਹਦਾਇਤਾ ਤੇ ਰੋਜਾਨਾ ਹਲਕੇ ਦੇ ਪਿੰਡਾ ਵਿਚ ਨਾਕੇ ਲਾ ਕੇ ਵਾਹਨਾ ਦੀ ਚੈਕਿੰਗ ਕੀਤੀ ਜਾਦੀ ਹੈ।ਉਨ੍ਹਾ ਸਮੂਹ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਆਪਣੇ ਵਾਹਨਾ ਵਿਚ ਕਿਸੇ ਵੀ ਕਿਸਮ ਦਾ ਮਾਰੂ ਹਥਿਆਰ ਨਾ ਰੱਖਿਆ ਜਾਵੇ ਅਤੇ ਨਾ ਹੀ ਕੋਈ ਇਤਰਾਜਯੋਗ ਵਸਤੂ ਵਾਹਨਾ ਵਿਚ ਰੱਖੀ ਜਾਵੇ।ਉਨ੍ਹਾ ਕਿਹਾ ਕਿ ਹਠੂਰ ਪੁਲਿਸ ਵੱਲੋ ਵੱਖ-ਵੱਖ ਟੀਮਾ ਬਣਾ ਕੇ ਦਿਨ-ਰਾਤ ਜਗ੍ਹਾ-ਜਗ੍ਹਾ ਨਾਕਿਆ ਤੇ ਚੈਕਿੰਗ ਕੀਤੀ ਜਾਦੀ ਹੈ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਕੁਲਦੀਪ ਕੁਮਾਰ, ਏ ਐਸ ਆਈ ਸੁਰਜੀਤ ਸਿੰਘ, ਏ ਐਸ ਆਈ ਜਗਜੀਤ ਸਿੰਘ, ਏ ਐਸ ਆਈ ਸੁਲੱਖਣ ਸਿੰਘ,ਏ ਐਸ ਆਈ ਮਨੋਹਰ ਲਾਲ, ਏ ਐਸ ਆਈ ਰਛਪਾਲ ਸਿੰਘ,ਜਸਵਿੰਦਰ ਸਿੰਘ ਅਖਾੜਾ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਪੁਲਿਸ ਥਾਣਾ ਹਠੂਰ ਦੇ ਇੰਚਾਰਜ ਸਿਵ ਕੰਵਲ ਸਿੰਘ ਦੀ ਟੀਮ ਵਾਹਨਾ ਦੀ ਚੈਕਿੰਗ ਕਰਦੀ ਹੋਈ।

ਹਾਕਮ ਸਿੰਘ ਠੇਕੇਦਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਏਕੋਟ ਹਲਕੇ ਦੇ ਪਿੰਡਾਂ ਦਾ ਦੌਰਾ

 ਇੱਕ ਮੌਕਾ ਕੇਜਰੀਵਾਲ ਨੂੰ ਪੰਜਾਬ ਵਾਸੀ ਦੇਣਗੇ  - ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ
 ਰਾਏਕੋਟ , 29 ਜਨਵਰੀ (ਜਗਰੂਪ ਸਿੰਘ ਸੁਧਾਰ ) ਆਮ ਆਦਮੀ ਪਾਰਟੀ ਹਲਕਾ ਰਾਏਕੋਟ ਤੋਂ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਵੱਲੋਂ ਵੱਖ ਵੱਖ ਪਿੰਡਾ ਚ ਜਾਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕੀਤਾ। ਇਸ ਮੌਕੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਓਹਨਾ ਨੇ ਆਖਿਆ ਕਿ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਚ ਕੋਈ ਕਮੀਂ ਨਹੀਂ ਛੱਡੀ। ਕੈਪਟਨ ਅਮਰਿੰਦਰ ਸਿੰਘ ਅਤੇ ਚੰਨੀ ਤੇ ਵਰਦਿਆਂ ਓਹਨਾ ਆਖਿਆ ਕੇ ਗੁਟਕਾ ਸਾਹਿਬ ਦੀਆਂ ਝੂਠੀਆਂ ਸੌਹਾਂ ਖਾਕੇ ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕੀਤਾ ਹੈ। ਪੌਣੇ ਪੰਜ ਸਾਲ਼ ਬਾਅਦ ਕੈਪਟਨ ਨੂੰ ਹਟਾ ਕੇ ਮੁੱਖਮੰਤਰੀ ਬਣੇ ਚੰਨੀ ਨੇ ਸਿਰਫ ਐਲਾਨ ਹੀ ਕੀਤੇ ਨੇ ਕੀਤਾ ਕੁਛ ਵੀ ਨਹੀਂ। ਦੁੱਜੇ ਪਾਸੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੀ ਤਰੀਫ ਕਰਦਿਆਂ ਆਖਿਆ ਕਿ ਜੋ ਵਾਅਦੇ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਸੀ ਉਹ ਸਾਰੇ ਦੇ ਸਾਰੇ ਹੀ ਪੂਰੇ ਕੀਤੇ ਅਤੇ ਸਿੱਖਿਆ ਅਤੇ ਸਿਹਤ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਰੜੇ ਕਦਮ ਚੁੱਕੇ ਅਤੇ ਕ੍ਰਾਂਤੀਕਾਰੀ ਬਦਲਾਅ ਕੀਤਾ। ਪੰਜਾਬ ਚ ਵੀ ਉਹ ਦਿੱਲੀ ਮਾਡਲ ਦੀ ਤਰ੍ਹਾ ਕੇਜਰੀਵਾਲ ਜੀ ਵੱਲੋਂ ਦਿੱਤੀਆਂ ਸਾਰੀਆਂ ਹੀ ਗ੍ਰੰਟੀਆਂ ਤੁਰੰਤ ਲਾਗੂ ਕੀਤੀਆਂ ਜਾਣ ਗਈਆਂ। ਇੱਕ ਮੌਕਾ ਕੇਜਰੀਵਾਲ ਨੂੰ ਦੇਣ ਦੀ ਅਪੀਲ ਕਰਦਿਆਂ ਓਹਨਾ ਆਖਿਆ ਕਿ ਪੰਜਾਬ ਦੀਆਂ ਜਿੰਨੀਆਂ ਵੀ ਪਾਰਟੀਆਂ ਨੇ ਓਹਨਾ ਸਾਰਿਆਂ ਦਾ ਜ਼ੋਰ ਆਮ ਆਦਮੀ ਪਾਰਟੀ ਨੂੰ ਹਰਾਉਣ ਵਿਚ ਲੱਗਿਆਂ ਹੋਇਆ ਹੈ। ਲੋਕਾਂ ਵੱਲੋਂ ਪੁੱਛੇ ਸਵਾਲ ਕੀ ਫ੍ਰੀ ਸਹੂਲਤਾਂ ਦੇਣ ਲਈ ਪੈਸਾ ਕਿੱਥੋਂ ਆਵੇਗਾ ਦਾ ਜਵਾਬ ਦਿੰਦਿਆਂ ਓਹਨਾ ਆਖਿਆ ਕੇ ਪੰਜਾਬ ਚ ਚੱਲ ਰਹੇ ਮਾਫੀਆ ਰਾਜ ਨੂੰ ਖਤਮ ਕਰਾਂਗੇ ਅਤੇ ਪੰਜਾਬ ਦਾ ਖਜ਼ਾਨਾ ਭਰਾਂਗੇ। ਅਖੀਰ ਚ ਲੋਕਾਂ ਨੂੰ ਵੱਧ ਵੱਧ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਲਈ ਅਪੀਲ ਕਰਦਿਆ ਆਖਿਆ ਕੇ ਇੱਕ ਮੌਕਾ ਕੇਜਰੀਵਾਲ ਨੂੰ ਦਈਏ ਅਤੇ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਈਏ। ਇਸ ਸਮੇਂ ਉਨ੍ਹਾਂ ਨਾਲ ਗੁਰਮਿੰਦਰ ਤੂਰ ,ਗੁਰਪਾਲ ਜੰਡ,ਵਰਿੰਦਰ ਸਿੰਘ,ਜਗਵੀਰ ਸਿੱਧੂ,ਹਰਭਜਨ ਸਿੰਘ,ਸੱਘੜ ਸਿੰਘ,ਹਰੀ ਸਿੰਘ ਸਿੱਧੂ,ਜਸਕਰਨ ਸਿੰਘ, ਬਿੰਦਾ, ਬਿੱਕੀ, ਜੱਸੀ, ਗਗਨਾ ਸਿੱਧੂ, ਖੇਮ ਧਾਲੀਵਾਲ, ਚਮਕੌਰ ਸਿੰਘ, ਬਹਾਦਰ ਸਿੰਘ , ਦੀਪਾ ਬੈਟਰੀਆਂ ਵਾਲਾ, ਬਲਦੇਵ ਸਿੰਘ, ਮੁਖਤਿਆਰ ਸਿੰਘ, ਜਗਤਾਰ ਸਿੰਘ, ਯਾਦਵਿੰਦਰ ਸਿੰਘ ਸੇਖੋਂ,ਜਸਵਿੰਦਰ ਸਿੰਘ ਹੈਪੀ  ਬੇਅੰਤ ਸਿੰਘ ਭਜਨ ਸਿੰਘ ਪਨੇਸਰ ਆਦਿ ਮੌਜੂਦ ਸਨ

 

 
 

ਬੀਜੇਪੀ ਪਾਰਟੀ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ  

ਜਗਰਾਓਂ 29 ਜਨਵਰੀ (ਅਮਿਤ ਖੰਨਾ)-ਜਗਰਾਉਂ ਤੋਂ ਬੀਜੇਪੀ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਨੇ  ਅੱਜ ਕਮੇਟੀ ਪਾਰਕ ਵਿਖੇ ਲਾਲਾ  ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੇ  ਮੰਦਿਰ, ਗੁਰਦੁਆਰਾ,  ਜੈਨ ਸਮਾਧ ਤੇ ਮੱਥਾ ਟੇਕ ਕੇ  ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ  ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੋਰਵ ਖੁੱਲਰ ਅਤੇ ਡਾ ਰਾਜਿੰਦਰ ਸ਼ਰਮਾ  ਨੇ ਕਿਹਾ ਕਿ  ਸਾਨੂੰ ਪਿੰਡਾਂ ਦੇ ਵਿੱਚ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ  ਅਤੇ ਜਗਰਾਉਂ ਸ਼ਹਿਰ ਵਾਸੀਆਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ  ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ  ਕਿ ਬੀਜੇਪੀ ਨੂੰ ਵੋਟਾਂ ਪਾ ਕੇ  ਸਰਦਾਰ ਕੰਵਰ ਨਰਿੰਦਰ ਸਿੰਘ ਨੂੰ ਜਿਤਾਉ ਅਤੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਓ  ਅਤੇ ਬੀਜੇਪੀ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਨੇ ਕਿਹਾ ਕਿ  ਸ਼ਹਿਰ ਦਾ ਵਿਕਾਸ ਪਹਿਲ ਦੇ ਆਧਾਰ ਤੇ ਹੋਵੇਗਾ  ਜਿਹੜੇ ਕੰਮ ਪਿਛਲੇ ਕਈ ਸਾਲਾਂ ਵਿੱਚ ਨਹੀਂ ਹੋਏ ਉਨ੍ਹਾਂ ਨੂੰ ਵੀ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ, ਡਾ ਰਾਜਿੰਦਰ ਸ਼ਰਮਾ, ਮੰਡਲ ਪ੍ਰਧਾਨ ਹਨੀ ਗੋਇਲ ,ਬਲੌਰ ਸਿੰਘ, ਸਤੀਸ਼ ਕਾਲੜਾ, ਐਡਵੋਕੇਟ ਵਿਵੇਕ ਭਾਰਦਵਾਜ, ਜਗਦੀਸ਼ ਓਹਰੀ, ਸੁਸ਼ੀਲ ਜੈਨ , ਦਰਸ਼ਨ ਲਾਲ ਸ਼ੰਮੀ, ਤਜਿੰਦਰ ਸ਼ੰਟੀ, ਰਜੇਸ਼ ਬੌਬੀ, ਮੋਨੂੰ ਗੋਇਲ, ਰੋਹਿਤ ਗੋਇਲ, ਇੰਦਰਜੀਤ ਸਿੰਘ, ਹਰੀ ਓਮ ਵਰਮਾ  ,ਰਮੇਸ਼ ਕਤਿਆਲ ਸੱਤਿਅਮ ਜਿਊਲਰ ਵਾਲੇ  ਆਦਿ ਹਾਜ਼ਿਰ ਸਨ

ਆਰ ਕੇ ਸਕੂਲ ਜਗਰਾਓਂ ਵਿੱਚ ਲਾਲਾ ਲਾਜਪਤ ਰਾਏ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਗਿਆ

ਜਗਰਾਓਂ 29 ਜਨਵਰੀ (ਅਮਿਤ ਖੰਨਾ)-ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਵਲੋਂ ਆਪਣੇ ਪਿਤਾ ਸਵ: ਸ਼੍ਰੀ ਰਾਧਾ ਕ੍ਰਿਸ਼ਨ ਜੀ ਦੀ ਯਾਦ ਵਿੱਚ ਬਣਾਏ ਗਏ ਆਰ ਕੇ ਸੀ ਸੈ ਸਕੂਲ ਜਗਰਾਓਂ ਵਿੱਚ ਲਾਲਾ ਲਾਜਪਤ ਰਾਏ ਜੀ ਦਾ ਜਨਮ ਦਿਹਾੜਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਐਸ ਪੀ ਡੀ ਸ. ਗੁਰਦੀਪ ਸਿੰਘ ਸਨ। ਜਦਕਿ ਡਾ.  ਸਤੀਸ਼ ਸ਼ਰਮਾ ( ਐਕਸ ਡਾਇਰੈਕਟਰ) ਅਤੇ ਕਮਾਡੈਂਟ ਭਾਰਤ ਭੂਸ਼ਣ ਬਤੌਰ ਗੈਸਟ ਆਫ ਹੋਨਰ ਸ਼ਾਮਿਲ ਹੋਏ ਇਸ ਮੌਕੇ ਸਭ ਨੇ ਲਾਲਾ ਜੀ ਦੀ ਫੋਟੋ ਤੇ ਪੁਸਪੰਜਲੀ ਅਰਪਿਤ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਲਾਲਾ ਜੀ ਦੀ ਕੁਰਬਾਣੀ ਨੂੰ ਯਾਦ ਕਰਦੇ ਹੋਏ ਓਹਨਾਂ ਦੇ ਪਦ ਚਿੰਨ੍ਹਾਂ ਤੇ ਚਲਣ ਲਈ ਕਿਹਾ। ਸਿੰਗਰ ਮਨੀ ਧੀਰ ਨੇ ਆਪਣੀ ਸੁਰੀਲੀ ਆਵਾਜ ਨਾਲ ਦੇਸ਼ ਭਕਤੀ ਦੇ ਗੀਤ ਗਾਏ । ਇਸ ਮੌਕੇ ਚਾਵਲਾ ਕੰਫੈਕਸ਼ਨਰੀ ਵਲੋਂ ਜਨਮ ਦਿਨ ਦਾ ਕੇਕ ਵੀ ਕਟਿਆ ਗਿਆ। ਸਕੂਲ ਚੋਂ ਪੜ੍ਹਕੇ ਗਈਆਂ ਹੋਇਆ ਸਮਾਜ ਸੇਵਿਕਾ ਸਖਸੀਅਤਾਂ ਨੂੰ ਬੂਟੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਅਗਰਵਾਲ ਯੁਵਾ ਮੋਰਚਾ ਵੱਲੋਂ ਭੰਡਾਰਾ ਲਗਾਇਆ ਗਿਆ। ਇਸ ਮੌਕੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੈਪਟਨ ਨਰੇਸ਼ ਵਰਮਾ ਵਲੋਂ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ, ਚੇਅਰਮੈਨ ਅਨਿਲ ਅਗਰਵਾਲ, ਮੈਨੇਜਰ ਰਾਜਿੰਦਰ ਜੈਨ, ਡਾ: ਸਤੀਸ਼ ਸ਼ਰਮਾ, ਰਾਜ ਕੁਮਾਰ ਭੱਲਾ, ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਡਾ: ਅਜੇ ਕਾਂਸਲ, ਪਿ੍ਸੀਪਲ ਅਨੀਤਾ ਕਾਲੜਾ, ਐੱਨਆਰਆਈ ਦਿਨੇਸ਼ ਮਲਹੋਤਰਾ, ਚੇਅਰਮੈਨ ਸਤੀਸ਼ ਕਾਲੜਾ, ਪਿ੍ਸੀਪਲ ਕੈਪਟਨ ਨਰੇਸ਼ ਵਰਮਾ, ਕੰਚਨ ਗੁਪਤਾ, ਗੁਰਿੰਦਰ ਸਿੰਘ ਸਿੱਧੂ, ਨਰਿੰਦਰ ਕੋਚਰ, ਪਿ੍ਸੀਪਲ ਚਰਨਜੀਤ ਭੰਡਾਰੀ, ਡਾ: ਨਰਿੰਦਰ ਸਿੰਘ, ਵਿਨੋਦ ਦੁਆ, ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਕੰਵਲ ਕੱਕੜ, ਰਾਜੀਵ ਗੁਪਤਾ ਰਾਜੂ, ਵਿਨੋਦ ਬਾਂਸਲ, ਲਖਮੀ ਗਰਗ, ਡਾ: ਮਦਨ ਮਿੱਤਲ, ਡੀਏਵੀ ਕਾਲਜ ਦੇ ਪਿ੍ਸੀਪਲ ਡਾ: ਅਨੁਜ ਕੁਮਾਰ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸਤੀਸ਼ ਗਰਗ, ਡਾ: ਚੰਦਰ ਮੋਹਨ ਓਹਰੀ, ਜਤਿੰਦਰ ਬਾਂਸਲ, ਪਵਨ ਵਰਮਾ ਲੱਡੂ, ਸੇਵਾ ਭਾਰਤੀ ਦੇ ਪ੍ਰਧਾਨ ਨਰੇਸ਼ ਗੁਪਤਾ, ਕੈਸ਼ੀਅਰ ਰਾਕੇਸ਼ ਸਿੰਗਲਾ, ਅੰਜੂ ਗੋਇਲ, ਸੀਮਾ ਸ਼ਰਮਾ, ਰਾਕੇਸ਼ ਗੋਇਲ, ਹਰਮੀਤ ਕੌਰ ਤਨੇਜਾ, ਮਯੰਕ ਗੁਪਤਾ( ਕਮਾਡੈਂਟ) , ਮੈਨੇਜਰ ਰਾਜਿੰਦਰ ਜੈਨ, ਡਾ ਅਜੇ ਕੰਸਲ, ਗੁਰਿੰਦਰ ਸਿੱਧੂ, ਕੰਚਨ ਗੁਪਤਾ, ਦਿਨੇਸ਼ ਮਲਹੋਤਰਾ, ਸ਼ਿਵ ਗੋਇਲ, ਧਰਮਵੀਰ ਗੋਇਲ, ਰਾਜਨ ਗੋਇਲ,ਗੁਲਸ਼ਨ ਕਾਲੜਾ,ਪ੍ਰਦੀਪ ,ਕਰਨਜੋਤ ਸਿੰਘ,ਪੱਪੂ ਯਾਦਵ,ਅੰਕੁਸ਼ ਧੀਰ, ਵਿਸ਼ਾਲ ਗੋਇਲ,ਵਿਵੇਕ ਭਾਰਦਵਾਜ,ਰਗੂਵੀਰ ਸਿੰਘ ਤੂਰ,ਮਨੀ ਧੀਰ (ਸਿੰਗਰ), ਸਤਪਾਲ ਦੇਹੜਕੇ, ਸੁਧੀਰ ਝੰਜੀ,ਮਾਸਟਰ ਹਰਦੀਪ ਜੱਸੀ, ਸਮੇਤ ਸਮੂਹ ਸਕੂਲ ਸਟਾਫ਼ ਤੇ ਵਿਿਦਆਰਥੀ ਤੇ ਹੋਰ ਪਤਾਂਵਤੇ ਹਾਜ਼ਿਰ ਸਨ।

ਵੋਟ ਸਾਡਾ ਮੁੱਢਲਾ ਅਧਕਿਾਰ-ਡਾ. ਨਾਜ਼

ਜਗਰਾਓਂ 29 ਜਨਵਰੀ (ਅਮਿਤ ਖੰਨਾ)-ਬਲੌਜ਼ਮਜ਼  ਕਾਨਵੈਂਟ ਸਕੂਲ ਵਚਿ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ ਇੰਚਾਰਜ ਅਧਆਿਪਕਾ ਅਨੂਪ ਕੌਰ ਵੱਲੋਂ ਆਨ-ਲਾਈਨ ਰਹੰਿਦੇ ਹੋਏ ਉਮਰ ਹੱਦ ਪੂਰੀ ਕਰਦੇ ਹੋਏ ਬੱਚਆਿਂ ਨੂੰ  ਵੋਟ ਬਣਾਉਣ ਲਈ ਉਤਸ਼ਾਹਤਿ ਕੀਤਾ । ਉਹਨਾਂ ਨੇ ਬੱਚਆਿਂ ਨੂੰ ਵੋਟ ਦੀ ਮਹੱਤਤਾ ਦੱਸਦੇ ਹੋਏ ਕਹਿਾ ਕ ਿਇਹ ਸਾਡਾ ਮੁਢਲਾ ਅਧਕਿਾਰ ਹੈ ਜਸਿਦੀ ਵਰਤੋਂ ਨਰਿਪੱਖ ਕਰਨੀ ਚਾਹੀਦੀ ਹੈ। ਬੱਚਆਿਂ ਨੂੰ ਅਠਾਰਾਂ ਸਾਲ ਦੀ ਉਮਰ ਵਾਲੇ ਬੱਚਆਿਂ ਨੂੰ ਵੋਟ ਦੀ ਮਹੱਤਤਾ ਸਮਝਾਈ। ਇਸ ਮੌਕੇ ਸਕੂਲ ਦੇ ਪ੍ਰੰਿਸੀਪਲ ਡਾ ਅਮਰਜੀਤ ਕੌਰ ਨਾਜ਼ ਨੇ ਦੱਸਆਿ ਕ ਿਅਸੀਂ ਸਰਕਾਰੀ ਹਦਾਇਤਾਂ ਦੀ ਹਮੇਸ਼ਾਂ ਪਾਲਣਾ ਕਰਦੇ ਹਾਂ ਤੇ ਸਮੇਂ ਸਮੇਂ ਅਨੁਸਾਰ ਬੱਚਆਿਂ ਲਈ ਅਜਹਿੇ ਸੈਮੀਨਾਰ ਅਯੋਜਤਿ ਕਰਦੇ ਰਹਣਿੇ ਹਾਂ ਤਾਂ ਜੋ ਬੱਚੇ ਕਸਿੇ ਪੱਖੋਂ ਵਾਂਝੇ ਨਾ ਰਹ ਿਜਾਣ ਅਜਹਿੀ ਜਾਣਕਾਰੀ ਬੱਚਆਿਂ ਨਾਲ ਸਾਂਝੀ ਕਰਨੀ ਜਰੂਰੀ  ਹੈ।ਇਸ ਮੌਕੇ ਸਕੂਲ ਦੇ ਚੇਅਰਮੈਨ ਸ.ਹਰਭਜਨ ਸੰਿਘ ਜੌਹਲ ਅਤੇ ਪ੍ਰੈਜ਼ੀਡਟ ਸ.ਮਨਪ੍ਰੀਤ ਸੰਿਘ ਬਰਾੜ ਨੇ ਵੀ ਕਹਿਾ ਕ ਿਬੱਚੇ ਵੋਟ ਦੀ ਵਰਤੋਂ ਸਾਡਾ ਨੱਿਜੀ ਅਧਕਿਾਰ ਹੈ ਜੋ ਸਾਡੇ ਦੇਸ਼ ਦੇ ਚੰਗੇ ਭਵੱਿਖ ਲਈ ਬਹੁਤ ਜਰੂਰੀ ਹੈ